ਟਰੰਪ ਕਿਮ ਸੰਮੇਲਨ: ਯਾਰੀ ਪੱਕੀ ਪਰ ਪਾਬੰਦੀਆਂ ਜਾਰੀ ਰਹਿਣਗੀਆਂ, ਟਰੰਪ ਨੇ ਕਿਮ ਨੂੰ ਦੱਸਿਆ ਕਮਾਲ ਦਾ ਬੰਦਾ

ਤਸਵੀਰ ਸਰੋਤ, AFP
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਵਿਚਾਲੇ ਇਤਿਹਾਸਕ ਦੋਵਾਂ ਆਗੂਆਂ ਦੀ ਸਾਂਝੇ ਐਲਾਨਾਮੇ ਨਾਲ ਸੰਪੰਨ ਹੋ ਗਈ।
ਸਿੰਗਾਪੁਰ ਦੇ ਸੈਂਟੋਸਾ ਆਈਲੈਂਡ ਉੱਤੇ ਹੋਈ ਇਸ ਮੁਲਾਕਾਤ ਦੌਰਾਨ ਕਿਮ ਨੇ ਆਪਣਾ ਪਰਮਾਣੂ ਪ੍ਰਗਰਾਮ ਪੂਰੀ ਤਰ੍ਹਾਂ ਖਤਮ ਕਰਨ ਦਾ ਵਾਅਦਾ ਕੀਤਾ ਅਤੇ ਟਰੰਪ ਨੇ ਇਸ ਦੀ ਤਸੱਲੀ ਹੋਣ ਦੀ ਸੂਰਤ ਵਿਚ ਹੀ ਪਾਬੰਦੀਆਂ ਖਤਮ ਕਰਵਾਉਣ ਦਾ ਵਾਅਦਾ।
ਲੰਬੇ ਸਮੇਂ ਤੋਂ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਸ਼ਬਦੀ ਜੰਗ ਜਾਰੀ ਸੀ ਪਰ ਕੈਪੇਲਾ ਹੋਟਲ ਦੀ ਲਾਈਬ੍ਰੇਰੀ ਵਿੱਚ ਦੋਹਾਂ ਦੀ ਮੁਲਾਕਾਤ ਤੋਂ ਬਾਅਦ ਸਾਰੀ ਤਸਵੀਰ ਹੀ ਬਦਲੀ ਨਜ਼ਰ ਆਈ।
ਦੋਵਾਂ ਦੇ ਸਾਂਝੇ ਐਲਾਨ-ਨਾਮੇ ਤੋਂ ਬਾਅਦ ਟਰੰਪ ਨੇ ਕਰੀਬ ਇੱਕ ਘੰਟੇ ਤੱਕ ਇਕੱਲਿਆਂ ਹੀ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ। ਟਰੰਪ ਨੇ ਕਿਮ ਨਾਲ ਹੋਏ ਬੈਠਕ ਨੂੰ ਇਮਾਨਦਾਰ ਤੇ ਸਿੱਧੀ ਗੱਲਬਾਤ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਕਿਮ ਇੱਕ ਸੂਝਵਾਨ ਤੇ ਸਮਰੱਥ ਆਗੂ ਹੈ। ਜਿਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਪਰਮਾਣੂ ਹਥਿਆਰ ਖਤਮ ਕਰਨ ਦਾ ਭਰੋਸਾ ਦਿੱਤਾ ਹੈ। ਪਰ ਉਨ੍ਹਾਂ ਨਾਲ ਹੀ ਕਿਹਾ ਕਿ ਜਦੋਂ ਤੱਕ ਇਸ ਦੀ ਤਸੱਲੀ ਨਹੀਂ ਹੁੰਦੀ ਉਦੋਂ ਤੱਕ ਪਾਬੰਦੀਆਂ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ
ਵਾਰ ਵਾਰ ਅਮਰੀਕਾ ਵੱਲੋਂ ਪਰਮਾਣੂ ਹਥਿਆਰਾਂ ਵਾਲੀ ਸ਼ਰਤ ਦੁਹਰਾਉਣ ਉੱਤੇ ਉੱਤਰੀ ਕੋਰੀਆ-ਅਮਰੀਕਾ ਦੀ ਗੱਲਬਾਤ ਦੀ ਯੋਜਨਾ ਲੀਹ ਤੋਂ ਲੱਥਦੀ ਨਜ਼ਰ ਆਈ।
ਪਰ ਆਖ਼ਿਰਕਾਰ 12 ਜੂਨ ਦਾ ਉਹ ਇਤਿਹਾਸਕ ਸਮਾਂ ਆ ਹੀ ਗਿਆ ਜਦੋਂ ਦੋਹਾਂ ਮੁਲਕਾਂ ਦੇ ਮੁਖੀਆਂ ਨੇ ਗਰਮਜੋਸ਼ੀ ਨਾਲ ਹੱਥ ਮਿਲਾ ਲਿਆ।
ਸਿੰਗਾਪੁਰ ਵਿੱਚ ਮੁਲਾਕਾਤ ਤੋਂ ਬਾਅਦ ਦੋਹਾਂ ਆਗੂਆਂ ਨੇ ਇੱਕ ਦੂਜੇ ਦੀ ਤਾਰੀਫ਼ ਕੀਤੀ ਅਤੇ ਇੱਕ ਸਮਝੌਤੇ ਉੱਤੇ ਦੋਹਾਂ ਨੇ ਹਸਤਾਖਰ ਵੀ ਕੀਤੇ।
'ਮੁਕੰਮਲ ਤੌਰ 'ਤੇ ਪਰਮਾਣੂ ਹਥਿਆਰ ਖ਼ਤਮ ਕਰਨ ਦਾ ਵਾਅਦਾ'
ਸਮਝੌਤੇ ਦੀ ਤਫ਼ਸੀਲ ਆਉਣੀ ਹਾਲੇ ਬਾਕੀ ਹੈ। ਏਐੱਫਪੀ ਨਿਊਜ਼ ਏਜੰਸੀ ਮੁਤਾਬਕ ਕਿਮ ਜੋਂਗ ਉਨ ਨੇ ਕੋਰੀਆ ਪ੍ਰਾਇਦੀਪ ਵਿੱਚ 'ਮੁਕੰਮਲ ਤੌਰ 'ਤੇ ਪਰਮਾਣੂ ਹਥਿਆਰ ਖ਼ਤਮ ਕਰਨ ਦਾ ਵਾਅਦਾ' ਕੀਤਾ ਹੈ।
ਸਦੀ ਦੀ ਸਭ ਤੋਂ ਵੱਡੀ ਮੁਲਾਕਾਤ ਦੀਆਂ ਹੋਰ ਵੱਡੀਆਂ ਗੱਲਾਂ
- ਕਿਮ ਨੇ ਕਿਹਾ, '' ਅਸੀਂ ਆਪਣਾ ਇਤਿਹਾਸ ਪਿੱਛੇ ਛੱਡਣ ਦਾ ਫੈਸਲਾ ਲਿਆ ਹ, ਦੁਨੀਆਂ ਇੱਕ ਵੱਡਾ ਬਦਲਾਅ ਦੇਖੇਗੀ''
- ਟਰੰਪ ਨੇ ਕਿਹਾ ਕਿ ਉਨ੍ਹਾਂ ਅਤੇ ਕਿਮ ਦੇ ਵਿਚਾਲੇ ਇੱਕ ਖ਼ਾਸ ਰਿਸ਼ਤਾ ਬਣ ਗਿਆ ਹੈ। ਟਰੰਪ ਨੇ ਕਿਮ ਦੀ ਤਾਰੀਫ ਕਰਦਿਆਂ ਕਿਹਾ, ਉਹ ਬਹੁਤ ਟੈਲੇਂਟਡ ਸ਼ਖਸ ਹਨ ਅਤੇ ਮੈਂ ਉਨ੍ਹਾਂ ਦੇ ਮੁਲਕ ਨਾਲ ਪਿਆਰ ਕਰਦਾ ਹਾਂ।''
- ਕਿਮ ਨੇ ਵੀ ਪੱਤਰਕਾਰਾਂ ਨੂੰ ਕਿਹਾ ਦੁਨੀਆਂ ਇੱਕ ਵੱਡਾ ਬਦਲਾਅ ਵੇਖੇਗੀ। ਦੋਹਾਂ ਨੇ ਹਸਤਾਖਰ ਕੀਤੇ ਅਤੇ ਮੁਸਕਰਾਉਂਦੇ ਹੋਏ ਹੱਥ ਮਿਲਾਏ।
- ਨੁਮਾਇੰਦਿਆਂ ਦੀ ਬੈਠਕ ਮਗਰੋਂ ਟਰੰਪ ਅਤੇ ਕਿਮ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
- ਡੌਨਲਡ ਟਰੰਪ ਅਤੇ ਕਿਮ ਜੋਂਗ ਦੇ ਵਿਚਾਲੇ ਬੈਠਕ ਖ਼ਤਮ ਹੋ ਗਈ।
- ਵ੍ਹਾਈਟ ਹਾਊਸ ਨੇ ਦੱਸਿਆ ਕਿ ਦੋਹਾਂ ਆਗੂਆਂ ਵਿਚਾਲੇ ਤਕਰੀਬਨ 38 ਮਿੰਟ ਤੱਕ ਮੁਲਾਕਾਤ ਚੱਲੀ।


ਤਸਵੀਰ ਸਰੋਤ, AFP
'ਉਮੀਦ ਨਾਲੋਂ ਕਿਤੇ ਬਿਹਤਰ'
ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਕਿਹੜਾ ਕਰਾਰ ਹੋਇਆ ਹੈ ਹਾਲੇ ਇਸ ਦਾ ਠੀਕ ਠੀਕ ਪਤਾ ਨਹੀਂ ਹੈ।
ਪਰ ਅਮਰੀਕੀ ਰਾਸ਼ਟਰਪਤੀ ਦਾ ਇਸੇ ਵਿਚਾਲੇ ਬਿਆਨ ਆਇਆ ਹੈ।
ਟਰੰਪ ਨੇ ਕਿਹਾ, ''ਇਹ ਮੁਲਾਕਾਤ ਉਮੀਦ ਨਾਲੋਂ ਕਿਤੇ ਬਿਹਤਰ ਰਹੀ।''
ਮੁਲਾਕਾਤ ਖ਼ਤਮ ਹੋਣ ਮਗਰੋਂ ਕਿਮ ਨੇ ਟਰੰਪ ਨੂੰ ਅੰਗਰੇਜ਼ੀ ਵਿੱਚ ਕਿਹਾ, ''ਨਾਈਸ ਟੂ ਮੀਟ ਯੂ, ਮਿਸਟਰ ਪ੍ਰੇਜ਼ੀਡੇਂਟ।''

ਤਸਵੀਰ ਸਰੋਤ, AFP
ਆਪਸੀ ਮੁਲਾਕਾਤ ਮਗਰੋਂ ਜਦੋਂ ਕਿਮ ਅਤੇ ਟਰੰਪ ਬਾਹਰ ਨਿਕਲੇ ਤਾਂ ਪੱਤਰਕਾਰਾਂ ਨੇ ਚਲਦੇ ਚਲਦੇ ਉਨ੍ਹਾਂ ਤੋਂ ਕੁਝ ਸਵਾਲ ਪੁੱਛੇ।
ਇੱਕ ਪੱਤਰਕਾਰ ਨੇ ਕਿਮ ਜੋਂਗ ਉਨ ਤੋਂ ਪੁੱਛਿਆ, ''ਮਿਸਟਰ ਕਿਮ, ਕੀ ਤੁਸੀਂ ਆਪਣੇ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰੋਗੇ?''
ਉੱਤਰੀ ਕੋਰੀਆ ਦੇ ਨੇਤਾ ਨੇ ਇਨ੍ਹਾਂ ਸਵਾਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਹਾਲਾਂਕਿ ਕਿਮ ਦੇ ਨਾਲ ਚੱਲ ਰਹੇ ਡੌਨਲਡ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਰੀਆਂ ਚੀਜ਼ਾਂ ਬਿਹਤਰੀਨ ਤਰੀਕੇ ਨਾਲ ਚੱਲ ਰਹੀਆਂ ਹਨ।

ਤਸਵੀਰ ਸਰੋਤ, Reuters
ਦੋਹਾਂ ਦੇਸਾਂ ਦੇ ਕਿਹੜੇ-ਕਿਹੜੇ ਅਫ਼ਸਰ ਮੌਜੂਦ ਹਨ?
- ਅਮਰੀਕਾ ਵੱਲੋਂ: ਵਿਦੇਸ਼ ਮੰਤਰੀ ਮਾਈਕ ਪੋਂਪਿਓ, ਵ੍ਹਾਈਟ ਹਾਊਸ ਦੇ ਚੀਫ਼ ਆਫ ਸਟਾਫ ਜੌਨ ਕੈਲੀ ਅਤੇ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ।
- ਉੱਤਰੀ ਕੋਰੀਆ ਵੱਲੋਂ:ਕਿਮ ਜੋਂਗ ਦੇ ਕਰੀਬੀ ਯੋਂਗ ਚੋਲ, ਵਿਦੇਸ਼ ਮੰਤਰੀ ਰੀ ਯੋਂਗ ਅਤੇ ਸਾਬਕਾ ਵਿਦੇਸ਼ ਮੰਤਰੀ ਰੀ ਸੂ ਯੋਂਗ।
ਹੁਣ ਤੱਕ ਇਤਿਹਾਸ ਵਿੱਚ ਅਮਰੀਕਾ ਦਾ ਕੋਈ ਵੀ ਰਾਸ਼ਟਰਪਤੀ ਕੁਰਸੀ ਉੱਤੇ ਹੁੰਦਿਆਂ ਉੱਤਰੀ ਕੋਰੀਆ ਦੇ ਨੇਤਾ ਨੂੰ ਨਹੀਂ ਮਿਲਿਆ ਹੈ।
ਟੰਰਪ ਅਤੇ ਕਿਮ ਵਿਚਾਲੇ ਪਰਮਾਣੂ ਹਥਿਆਰਾਂ ਦੀ ਦੌੜ ਖ਼ਤਮ ਕਰਨ ਅਤੇ ਸ਼ਾਂਤੀ ਸਮਝੌਤੇ ਉੱਤੇ ਗੱਲਬਾਤ ਹੋਵੇਗੀ।

ਸ਼ੁਰੂਆਤ ਵਿੱਚ ਟਰੰਪ ਨੇ ਮਿਲਦਿਆਂ ਹੀ ਕਿਹਾ ਕਿ ਮਿਸਟਰ ਕਿਮ ਨਾਲ 'ਬੇਹੱਦ ਚੰਗੇ ਸਬੰਧ' ਦੀ ਉਮੀਦ।
ਦੱਖਣੀ ਕੋਰੀਆ ਦੀ ਖ਼ਬਰ ਏਜੰਸੀ ਮੁਤਾਬਕ ਕਿਮ ਨੇ ਕਿਹਾ, ''ਅਸੀਂ ਸਾਰੀਆਂ ਮੁਸ਼ਕਲਾਂ ਪਾਰ ਕਰਕੇ ਇੱਥੇ ਤੱਕ ਪਹੁੰਚੇ ਹਾਂ।''
ਇਸ ਮੁਲਾਕਾਤ ਵਿੱਚ ਪਰਮਾਣੂ ਪ੍ਰੋਗਰਾਮ ਉੱਤੇ ਗੱਲ ਹੋਣੀ ਹੈ। ਅਮਰੀਕਾ ਨੂੰ ਉਮੀਦ ਹੈ ਕਿ ਇਸ ਨਾਲ ਉਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ ਜਿਸ ਦੇ ਨਤੀਜੇ ਉੱਤਰੀ ਵਿੱਚ ਉੱਤਰੀ ਕੋਰੀਆ ਆਪਣੇ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਬੰਦ ਕਰ ਦੇਵੇਗਾ।
ਉੱਧਰ ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਪਰਮਾਣੂ ਪ੍ਰੋਗਰਾਮ ਬੰਦ ਕਰਨ ਨੂੰ ਤਿਆਰ ਹੈ ਪਰ ਇਹ ਸਭ ਕਿਵੇਂ ਹੋਵੇਗਾ, ਇਹ ਹਾਲੇ ਸਪੱਸ਼ਟ ਨਹੀਂ ਹੈ। ਇਸ ਦੇ ਨਾਲ ਹੀ ਇਹ ਵੀ ਸਾਫ਼ ਨਹੀਂ ਹੈ ਕਿ ਉੱਤਰੀ ਕੋਰੀਆ ਇਸ ਬਦਲੇ ਕੀ ਮੰਗ ਰੱਖੇਗਾ।

ਤਸਵੀਰ ਸਰੋਤ, AFP
ਤੁਹਾਨੂੰ ਸ਼ਾਇਦ ਇਨ੍ਹਾਂ ਖ਼ਬਰਾਂ ਵਿੱਚ ਵੀ ਦਿਲਚਸਪੀ ਹੋਵੇ
- 'ਉਹ ਹਫ਼ਤਾ ਜਿਸ ਨੇ ਦੁਨੀਆਂ ਬਦਲ ਦਿੱਤੀ'
- ਦੁਸ਼ਮਣੀ ਤੋਂ ਦੋਸਤੀ ਵੱਲ ਵਧੇ ਕਿਮ-ਟਰੰਪ ਦੇ 7 ਬਿਆਨ
- ਟਰੰਪ ਨਾਲ ਮੁਲਾਕਾਤ ਲਈ ਇਹ ਹੈ ਕਿਮ ਜੋਂਗ ਦਾ ਏਜੰਡਾ
- ਸਿੰਗਾਪੁਰ ਨੇ ਦੱਸਿਆ ਟਰੰਪ-ਕਿਮ ਦੀ ਮੁਲਾਕਾਤ 'ਤੇ 100 ਕਰੋੜ ਖਰਚਣ ਦਾ ਕਾਰਨ
- ਕਿਮ ਜੋਂਗ ਦੇ ਤਾਕਤਵਰ ਸਿਆਸੀ ਖਿਡਾਰੀ ਵਜੋਂ ਉਭਰਨ ਦੇ ਕਾਰਨ
- ਕਿਮ-ਟਰੰਪ ਮੁਲਾਕਾਤ ਤੋਂ ਪਹਿਲਾਂ 'ਚੀਨ ਵੱਲੋਂ ਅਮਰੀਕੀ ਨੇਵੀ ਦਾ ਡਾਟਾ ਹੈਕ'
- ਅਮਰੀਕਾ ਤੇ ਉੱਤਰੀ ਕੋਰੀਆ ਦਾ ਦੁਸ਼ਮਣੀ ਦਾ ਪੂਰਾ ਇਤਿਹਾਸ
- ਸਿੰਗਾਪੁਰ ਦੇ 'ਮਿਨੀ ਇੰਡੀਆ' 'ਚ ਮਿਲੇ ਟਰੰਪ-ਕਿਮ
- ਉੱਤਰੀ ਕੋਰੀਆ ਦੀ ਹੈਂਗਓਵਰ ਫ਼ਰੀ ਸ਼ਰਾਬ!













