ਉੱਤਰੀ ਕੋਰੀਆ ਦੀ ਹੈਂਗਓਵਰ ਫ਼ਰੀ ਸ਼ਰਾਬ ਤੇ ਹੋਰ ਕਾਢਾਂ

ਤਸਵੀਰ ਸਰੋਤ, PA
ਮੀਡੀਆ ਵਿੱਚ ਉੱਤਰੀ ਕੋਰੀਆ ਦਾ ਜ਼ਿਕਰ ਉਦੋਂ ਆਉਂਦਾ ਹੈ ਜਦੋਂ ਉਹ ਕਿਸੇ ਹਥਿਆਰ ਦਾ ਪ੍ਰੀਖਣ ਕਰਦਾ ਹੈ ਜਾਂ ਦੂਜੇ ਦੇਸਾਂ ਨਾਲ ਦੱਖਣੀ ਕੋਰੀਆ ਦੇ ਰਿਸ਼ਤੇ ਵਿਗੜਦੇ ਹਨ।
ਪਰ ਉੱਤਰੀ ਕੋਰੀਆ ਦੇ ਮੀਡੀਆ ਦੀ ਪੜਤਾਲ ਕਰੀਏ ਤਾਂ ਇੱਥੇ ਕੁਝ ਹੋਰ ਵੀ ਕਹਾਣੀਆਂ ਹਨ। ਸਥਾਨਿਕ ਮੀਡੀਆ ਵਿੱਚ ਉੱਤਰੀ ਕੋਰੀਆਈ ਵਿਗਿਆਨੀਆਂ ਦੀਆਂ ਉਪਲਬਧੀਆਂ ਦਾ ਬਹੁਤ ਜ਼ਿਕਰ ਵੀ ਹੁੰਦਾ ਹੈ।
ਆਓ, ਉੱਤਰੀ ਕੋਰੀਆ ਦੀਆਂ ਉਨ੍ਹਾਂ ਸ਼ਾਂਤੀਪੂਰਨ ਕਾਢਾਂ ਉੱਤੇ ਝਾਤੀ ਮਾਰੀਏ, ਜਿਨ੍ਹਾਂ ਦੇ ਬਾਰੇ ਵਿੱਚ ਬਾਕੀ ਦੁਨੀਆ ਨੂੰ ਘੱਟ ਪਤਾ ਹੈ।
ਹੈਂਗਓਵਰ ਫ਼ਰੀ ਸ਼ਰਾਬ
ਉੱਤਰੀ ਕੋਰੀਆਈ ਅਖ਼ਬਾਰ 'ਚ ਛਪੀ ਇੱਕ ਰਿਪੋਰਟ ਮੁਤਾਬਕ ਉੱਤਰੀ ਕੋਰੀਆ ਦੇ ਵਿਗਿਆਨੀਆਂ ਨੇ ਹੈਂਗਓਵਰ ਨਾ ਕਰਨ ਵਾਲੀ ਸ਼ਰਾਬ ਤਿਆਰ ਕੀਤੀ ਹੈ।
ਇਸ ਸ਼ਰਾਬ ਵਿੱਚ 30 ਵੱਲੋਂ 40 ਫ਼ੀਸਦੀ ਅਲਕੋਹਲ ਹੁੰਦਾ ਹੈ।

ਤਸਵੀਰ ਸਰੋਤ, Reuters
ਸਿਗਰਟ ਰੋਧਕ ਦਵਾਈ
ਉੱਤਰੀ ਕੋਰੀਆਈ ਵਿਗਿਆਨੀਆਂ ਨੇ 2011 ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਖ਼ਾਸ ਕਿਸਮ ਦੇ ਸਿਗਰਟ ਰੋਧਕ ਟੈਬਲੇਟ ਬਣਾਏ ਹਨ।
ਸਥਾਨਿਕ ਮੀਡੀਆ ਦਾ ਦਾਅਵਾ ਹੈ ਕਿ ਇਹ ਬਹੁਤ ਅਸਰਦਾਰ ਹਨ।
ਦੱਸਿਆ ਗਿਆ ਹੈ ਕਿ ਇਸ ਵਿੱਚ ਕੈਂਸਰਰੋਧੀ ਗੁਣ ਵੀ ਹਨ।

ਤਸਵੀਰ ਸਰੋਤ, Getty Images
ਗੁਰਦਿਆਂ ਦੀ ਦਵਾਈ
ਇੱਕ ਸਮਾਚਾਰ ਏਜੰਸੀ ਨੇ ਉੱਤਰੀ ਕੋਰੀਆ ਵੱਲੋਂ ਗੁਰਦਿਆਂ ਦੀਆਂ ਬਿਮਾਰੀਆਂ ਲਈ ਇੱਕ ਅਸਰਦਾਰ ਦਵਾਈ ਲੱਭਣ ਦਾ ਦਾਅਵਾ ਕੀਤਾ।
ਇਸ ਦਵਾਈ ਵਿੱਚ ਪ੍ਰੋਟੋਪੋਰਫਿਰੀਨ ਬਾਇਓਕੇਮਿਕਲ ਹੈ ਜਿਸ ਨੂੰ ਜਾਨਵਰਾਂ ਦੇ ਖ਼ੂਨ ਨਾਲ ਬਣਾਇਆ ਜਾਂਦਾ ਹੈ।

ਤਸਵੀਰ ਸਰੋਤ, AFP/Getty Images
ਯਾਦ ਸ਼ਕਤੀ ਵਧਾਉਣ ਵਾਲੀ ਦਵਾਈ
ਦਾਅਵਾ ਹੈ ਕਿ ਸੇਬ ਨਾਸ਼ਪਾਤੀ ਅਤੇ ਸਟਰਾਬੇਰੀ ਦੇ ਸਵਾਦ ਵਰਗੀ ਉੱਤਰੀ ਕੋਰੀਆਈ ਦਵਾਈ ਦਿਮਾਗ਼ੀ ਤਾਕਤ ਵਧਾਉਂਦੀ ਹੈ।
ਖ਼ਬਰਾਂ ਮੁਤਾਬਕ ਇਹ ਦਿਲ ਦਾ ਦੌਰਾ ਰੋਕਣ ਤੋਂ ਇਲਾਵਾ ਝੁਰੜੀਆਂ ਘੱਟ ਕਰਨ ਅਤੇ ਫਿਨਸੀਆਂ ਦੇ ਇਲਾਜ ਵਿੱਚ ਵੀ ਮਦਦਗਾਰ ਹੈ।

ਤਸਵੀਰ ਸਰੋਤ, Getty Images
ਰਡਾਰ ਨੂੰ ਧੋਖਾ ਦੇਣ ਵਾਲਾ ਪੇਂਟ
ਉੱਤਰ ਕੋਰੀਆ ਦਾ ਇਹ ਪੇਂਟ ਫ਼ੌਜੀ ਵਾਹਨਾਂ ਨੂੰ ਦੁਸ਼ਮਣ ਦੇ ਰਡਾਰ ਤੋਂ ਲੁਕਾ ਦਿੰਦਾ ਹੈ।
ਸਾਫ਼ ਹੈ ਕਿ ਇਹ ਟੌਪ ਸੀਕਰੇਟ ਮਾਮਲਾ ਹੈ।ਦੱਖਣੀ ਕੋਰੀਆ ਦੀ ਮੀਡੀਆ ਦੇ ਕੋਲ ਇਸ ਤਕਨੀਕ ਦੀ ਥੋੜੀ ਜਾਣਕਾਰੀ ਪਹੁੰਚ ਗਈ ਹੈ।
ਦਾਅਵਾ ਹੈ ਕਿ ਇਹ ਪੇਂਟ ਸਿਰਫ਼ ਵਾਹਨਾਂ ਤੇ ਗੋਲਾ ਬਾਰੂਦ ਹੀ ਨਹੀਂ ਸਗੋਂ ਪੂਰੀ ਦੀ ਪੂਰੀ ਇਮਾਰਤ ਨੂੰ ਵੀ ਲੁਕਾ ਸਕਦਾ ਹੈ।
ਇੰਟਰਨੈੱਟਫ਼ਰੀ ਟੈਬਲੇਟ
ਇਹ ਟੈਬਲੇਟ ਐਂਡਰਾਇਡ 4 ਓਐੱਸ 'ਤੇ ਕੰਮ ਕਰਦਾ ਹੈ ਤੇ ਸਿਰਫ਼ ਉੱਤਰੀ ਕੋਰੀਆ ਦੇ ਇੰਟਰਨੈੱਟ ਨਾਲ ਹੀ ਜੁੜ ਸਕਦਾ ਹੈ।
ਇਸ ਵਿੱਚ ਇੱਕ ਟੀਵੀ ਟਿਊਨਰ ਹੈ ਜੋ ਸਿਰਫ਼ ਸਰਕਾਰੀ ਟੀਵੀ ਚੈਨਲ ਹੀ ਫੜਦਾ ਹੈ।












