ਫੁੱਟਬਾਲ ਵਿਸ਼ਵ ਕੱਪ-2018 ਬਾਰੇ 20 ਦਿਲਚਸਪ ਗੱਲਾਂ

ਫੀਫਾ

ਤਸਵੀਰ ਸਰੋਤ, Getty Images

ਫੁੱਟਬਾਲ ਵਿਸ਼ਵ ਕੱਪ 2018 ਰੂਸ ਵਿੱਚ 14 ਜੂਨ ਨੂੰ ਸ਼ੁਰੂ ਹੋ ਗਿਆ। ਇਸ ਵਿਸ਼ਵ ਕੱਪ ਬਾਰੇ ਅਸੀਂ ਤੁਹਾਨੂੰ ਕੁਝ ਅਜਿਹੇ ਤੱਥਾਂ ਅਤੇ ਘਟਨਾਵਾਂ ਤੋਂ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਹਾਨੂੰ ਫੁੱਟਬਾਲ ਦੇ ਦੁਨੀਆਂ ਦੀਆਂ ਬੁਨਿਆਦੀ ਗੱਲਾਂ ਸਮਝਣ ਵਿੱਚ ਮਦਦ ਮਿਲੇਗੀ।

  • ਇਹ 21ਵਾਂ ਫੁੱਟਬਾਲ ਵਿਸ਼ਵ ਕੱਪ ਹੈ।
  • ਪਹਿਲਾ ਕੁਆਲੀਫਾਇਰ 12 ਮਾਰਚ 2015 ਨੂੰ ਪੂਰਬੀ ਤਿਮੋਰ ਅਤੇ ਮੰਗੋਲੀਆ ਦੇ ਵਿਚਾਲੇ ਖੇਡਿਆ ਗਿਆ। ਪੂਰਬੀ ਤਿਮੋਰ ਨੇ ਇਸ ਵਿੱਚ 5-1 ਨਾਲ ਜਿੱਤ ਦਰਜ ਕੀਤੀ ਸੀ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਤਿਮੋਰ ਨੇ ਉਨ੍ਹਾਂ ਖਿਡਾਰੀਆਂ ਨੂੰ ਖੇਡਣ ਦਿੱਤਾ ਸੀ, ਜੋ ਯੋਗ ਨਹੀਂ ਸਨ। ਅਜਿਹੇ ਵਿੱਚ ਤਿਮੋਰ ਜਿੱਤ ਕੇ ਵੀ ਹਾਰ ਗਿਆ ਅਤੇ ਜਿੱਤ ਦਾ ਸਿਹਰਾ ਮੰਗੋਲੀਆ ਦੇ ਸਿਰ ਬੰਨਿਆ। ਭਾਵੇਂ ਇਸ ਫੈਸਲੇ ਵਿੱਚ ਦੇਰੀ ਹੋ ਚੁੱਕੀ ਸੀ, ਤਿਮੋਰ ਦੀ ਟੀਮ ਅੱਗੇ ਵਧ ਚੁੱਕੀ ਸੀ। ਅਜਿਹੇ ਵਿੱਚ ਮੰਗੋਲੀਆ ਦੇ ਪੱਖ ਵਿੱਚ ਫੈਸਲਾ ਹੋ ਕੇ ਵੀ ਫੈਸਲਾ ਕੋਈ ਕੰਮ ਨਹੀਂ ਆਇਆ।
  • ਇਸ ਵਾਰ ਵਿਸ਼ਵ ਕੱਪ ਵਿੱਚ ਕੁੱਲ 32 ਟੀਮਾਂ ਹਨ ਅਤੇ 2026 ਵਿੱਚ ਕੁੱਲ 48 ਟੀਮਾਂ ਹਿੱਸਾ ਲੈਣਗੀਆਂ।
ਫੁੱਟਬਾਲ ਵਿਸ਼ਵ ਕੱਪ

ਤਸਵੀਰ ਸਰੋਤ, Getty Images

  • ਆਈਸਲੈਂਡ ਅਤੇ ਪਨਾਮਾ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਜਾ ਰਹੇ ਹਨ।
  • ਬ੍ਰਾਜ਼ੀਲ ਸਿਰਫ਼ ਅਜਿਹਾ ਦੇਸ ਹੈ ਜਿਸਨੇ ਸਾਰੇ ਵਿਸ਼ਵ ਕੱਪ ਖੇਡੇ ਹਨ ਅਤੇ ਸਭ ਤੋਂ ਜ਼ਿਆਦਾ ਪੰਜ ਵਾਰ ਇਸ ਖਿਤਾਬ ਨੂੰ ਆਪਣੇ ਨਾਂ ਕੀਤਾ ਹੈ।
  • ਜਰਮਨੀ ਇਸ ਵਾਰ ਉਮੀਦ ਵਿੱਚ ਹੈ ਕਿ ਉਹ ਬ੍ਰਾਜ਼ੀਲ ਅਤੇ ਇਟਲੀ ਤੋਂ ਬਾਅਦ ਲਗਾਤਾਰ ਦੋ ਵਿਸ਼ਵ ਕੱਪ ਜਿੱਤਣ ਵਾਲਾ ਦੇਸ ਬਣੇ। 1958 ਅਤੇ 1962 ਵਿੱਚ ਬ੍ਰਾਜ਼ੀਲ ਨੇ ਅਤੇ 1934 ਅਤੇ 1938 ਵਿੱਚ ਇਟਲੀ ਨੇ ਲਗਾਤਾਰ ਦੋ ਵਾਰ ਵਿਸ਼ਵ ਕੱਪ 'ਤੇ ਕਬਜ਼ਾ ਕੀਤਾ ਸੀ।
  • ਜਰਮਨੀ ਪਿਛਲੇ ਤਿੰਨ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਦੇਸ ਹੈ। ਜਰਮਨੀ ਨੇ 2006 ਵਿੱਚ 14, 2010 ਵਿੱਚ 16 ਅਤੇ 2014 ਵਿੱਚ 18 ਗੋਲ ਕੀਤੇ ਸੀ।
ਵੀਡੀਓ ਕੈਪਸ਼ਨ, ਫੁੱਟਬਾਲ ਵਰਲਡ ਕੱਪ ਦੀ ਮੇਜ਼ਬਾਨੀ ਕਰ ਰਿਹਾ ਰੂਸ ਦਾ ਇਹ ਸ਼ਹਿਰ ਕਿਉਂ ਹੈ ਖਾਸ?
  • ਰੂਸ ਦੇ ਐਲੇਕ ਸਾਲੇਂਕੋ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 1994 ਵਿੱਚ ਕੈਮਰੂਨ ਦੇ ਖਿਲਾਫ਼ ਪੰਜ ਗੋਲ ਕੀਤੇ ਸੀ।
  • ਪਿਛਲਾ ਵਿਸ਼ਵ ਕੱਪ ਤਕਰੀਬਨ 3.2 ਅਰਬ ਲੋਕਾਂ ਨੇ ਵੇਖਿਆ ਸੀ। ਇਹ ਤਕਰੀਬਨ ਦੁਨੀਆਂ ਦੀ ਅੱਧੀ ਆਬਾਦੀ ਹੈ।
  • ਜਿੰਨੇ ਦੇਸਾਂ ਨੇ ਹੁਣ ਤੱਕ ਵਿਸ਼ਵ ਕੱਪ ਜਿੱਤਿਆ ਹੈ ਉਨ੍ਹਾਂ ਦੀਆਂ ਟੀਮਾਂ ਦੇ ਕੋਚ ਉਸੇ ਦੇਸ ਦੇ ਰਹੇ ਹਨ।
  • ਰੂਸ ( ਸੋਵਿਅਤ ਸੰਘ ਨਹੀਂ) ਵਿਸ਼ਵ ਕੱਪ ਵਿੱਚ ਕਦੇ ਵੀ ਗਰੁੱਪ ਸਟੇਜ ਤੱਕ ਨਹੀਂ ਪਹੁੰਚ ਸਕਿਆ ਹੈ। ਸ਼ਾਇਦ ਇਸ ਵਾਰ ਉਸ ਨੂੰ ਹੋਮ ਗਰਾਊਂਡ ਵਿੱਚ ਖੇਡਣ ਦਾ ਫਾਇਦਾ ਮਿਲੇ।
  • 2018 ਵਿਸ਼ਵ ਕੱਪ ਨਾਈਜੀਰੀਆ ਦਾ ਛੇਵਾਂ ਵਿਸ਼ਵ ਕੱਪ ਹੋਵੇਗਾ।
ਫੁੱਟਬਾਲ ਵਿਸ਼ਵ ਕੱਪ

ਤਸਵੀਰ ਸਰੋਤ, Getty Images

  • ਦੱਖਣੀ ਕੋਰੀਆ 10ਵੀਂ ਵਾਰ ਵਿਸ਼ਵ ਕੱਪ ਖੇਡਣ ਜਾ ਰਿਹਾ ਹੈ। ਇੰਨੀ ਵਾਰ ਕੋਈ ਵੀ ਏਸ਼ੀਆਈ ਦੇਸ ਫੁੱਟਬਾਲ ਵਿਸ਼ਵ ਕੱਪ ਵਿੱਚ ਕੁਆਲੀਫਾਈ ਨਹੀਂ ਕਰ ਸਕਿਆ ਹੈ।
  • ਈਰਾਨ ਨੇ ਲਗਾਤਾਰ ਦੋ ਵਾਰ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕੀਤਾ ਹੈ।
  • ਆਈਸਲੈਂਡ ਵਿਸ਼ਵ ਕੱਪ ਵਿੱਚ ਕੁਆਲੀਫਾਈ ਕਰਨ ਵਾਲ ਸਭ ਤੋਂ ਛੋਟਾ ਦੇਸ ਹੈ। ਇਸਦੀ ਆਬਾਦੀ ਮਹਿਜ਼ ਤਿੰਨ ਲੱਖ, 34 ਹਜ਼ਾਰ ਹੈ। ਭਾਵੇਂ ਆਬਾਦੀ ਮਾਅਨੇ ਨਹੀਂ ਰੱਖਦੀ, ਇਸ ਬਾਰੇ ਤੁਸੀਂ ਭਾਰਤ ਜ਼ਰੀਏ ਸਮਝ ਸਕਦੇ ਹੋ।
  • ਨੀਦਰਲੈਂਡ ਬਿਨਾਂ ਜਿੱਤੇ ਸਭ ਤੋਂ ਵੱਧ ਵਿਸ਼ਵ ਕੱਪ ਖੇਡਣ ਵਾਲਾ ਦੇਸ ਹੈ ਪਰ ਇਸ ਵਾਰ ਉਸ ਨੂੰ ਰੂਸ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।
  • 1958 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਟਲੀ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਨਹੀਂ ਕਰ ਸਕਿਆ ਹੈ। ਇਟਲੀ ਹੁਣ ਤੱਕ ਚਾਰ ਵਾਰ-1934,1938,1982 ਅਤੇ 2006 ਵਿੱਚ ਵਿਸ਼ਵ ਕੱਪ ਜਿੱਤ ਚੁੱਕਾ ਹੈ।
ਫੁੱਟਬਾਲ ਵਿਸ਼ਵ ਕੱਪ

ਤਸਵੀਰ ਸਰੋਤ, AIZAR RALDES/AFP/GETTY IMAGES

  • 1986 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਵੀ ਇਸ ਵਿਸ਼ਵ ਕੱਪ ਵਿੱਚ ਕੁਆਲੀਫਾਈ ਨਹੀਂ ਕਰ ਸਕਿਆ।
  • ਇਹ ਪਹਿਲੀ ਵਾਰ ਹੈ ਜਦੋਂ ਟੂਰਨਾਮੈਂਟ ਯੂਰਪ ਅਤੇ ਏਸ਼ੀਆ ਦੋਹਾਂ ਮਹਾਂਦੀਪਾਂ ਵਿੱਚ ਖੇਡਿਆ ਜਾ ਰਿਹਾ ਹੈ।
  • ਪਨਾਮਾ ਦੇ ਰਾਸ਼ਟਰਪਤੀ ਨੇ ਆਪਣੀ ਫੁੱਟਬਾਲ ਟੀਮ ਦੇ ਕੁਆਲੀਫਾਈ ਕਰਨ 'ਤੇ 11 ਅਕਤੂਬਰ ਨੂੰ ਕੌਮੀ ਛੁੱਟੀ ਦਾ ਐਲਾਨ ਕਰ ਦਿੱਤਾ ਸੀ।

ਹੋਰ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)