You’re viewing a text-only version of this website that uses less data. View the main version of the website including all images and videos.
ਸੋਸ਼ਲ: 'ਸੁਪਰ ਹੀਰੋ ਦੀ ਲੋੜ ਨਹੀਂ ਜੇਕਰ ਰੋਨਾਲਡੋ ਮੌਜੂਦ ਹੈ'
UEFA ਚੈਂਪੀਅਨਜ਼ ਲੀਗ ਵਿੱਚ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀ ਇੱਕ ਕਿੱਕ ਤੋਂ ਪੂਰੀ ਦੁਨੀਆਂ ਹੈਰਾਨ ਹੈ।
ਪੁਰਤਗਾਲ ਦੇ ਫੁੱਟਬਾਲਰ ਰੋਨਾਲਡੋ ਨੇ ਇਟਲੀ ਵਿੱਚ ਮੰਗਲਵਾਰ ਨੂੰ ਰਿਆਲ ਮੈਡਰਿਡ ਵੱਲੋਂ ਖੇਡਦਿਆਂ ਜੁਵੇਂਟਸ ਖ਼ਿਲਾਫ ਹੈਰਾਨ ਕਰਨ ਵਾਲਾ ਗੋਲ ਕੀਤਾ।
ਤੇਜ਼ ਤਰਾਰ ਰੋਨਾਲਡੋ ਕੋਲ ਜਿਵੇਂ ਹੀ ਫੁੱਟਬਾਲ ਆਈ ਉਨ੍ਹਾਂ ਬਿਨਾਂ ਸਮਾਂ ਗੁਆਏ ਗੋਲ ਕੀਤਾ।
ਉਨ੍ਹਾਂ ਦੀ ਇਸ ਕਿੱਕ ਨੂੰ ਬਾਈਸਾਇਕਲ ਕਿੱਕ ਕਿਹਾ ਜਾ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਮੈਚ ਦਾ ਉਹ ਹੈਰਾਨ ਕਰਨ ਵਾਲਾ ਪਲ ਵੱਡੀ ਗਿਣਤੀ ਵਿੱਚ ਫੋਟੋ ਅਤੇ ਵੀਡੀਓ ਦੇ ਰੂਪ ਵਿੱਚ ਸ਼ੇਅਰ ਕੀਤਾ ਜਾ ਰਿਹਾ ਹੈ।
ਆਮ ਲੋਕ ਹੋਣ ਜਾਂ ਸੈਲੇਬ੍ਰਿਟੀ ਹਰ ਕੋਈ ਇਹ ਗੋਲ਼ ਦੇਖ ਕੇ ਹੈਰਾਨ ਹੈ ਅਤੇ ਆਪੋ-ਆਪਣੇ ਅੰਦਾਜ਼ ਵਿੱਚ ਰੋਨਾਲਡੋ ਦੀਆਂ ਤਰੀਫ਼ਾਂ ਕਰ ਰਿਹਾ ਹੈ।
ਮਸ਼ਹੂਰ ਬਾਲੀਵੁਡ ਅਦਾਕਾਰ ਰਨਵੀਰ ਸਿੰਘ ਨੇ ਵੀ ਟਵਿੱਟਰ 'ਤੇ ਰੋਨਾਲਡੋ ਦੀ ਖੇਡ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਲਿਖਿਆ, ''ਕਮਾਲ ਦਾ ਖਿਡਾਰੀ।''
ਇੱਕ ਟਵਿੱਟਰ ਯੂਜ਼ਰ @SalahsLeftFoot ਨੇ ਇੱਕ ਦਿਲਚਸਪ ਵੀਡੀਓ ਟਵੀਟ ਕੀਤੀ।
ਉਨ੍ਹਾਂ ਰਿਆਲ ਮੈਡਰਿਡ ਟੀਮ ਦੇ ਮੈਨੇਜਰ ਦੀ ਪ੍ਰਤੀਕਿਰਿਆ ਵੀਡੀਓ ਪੋਸਟ ਕਰਕੇ ਦਿਖਾਈ।
ਉਨ੍ਹਾਂ ਲਿਖਿਆ, ''ਦੇਖੋ ਜ਼ਿਦਾਨ ਦੀ ਪ੍ਰਤੀਕਿਰਿਆ।''
ਉਜ਼ੇਰ ਹਸਨ ਰਿਜ਼ਵੀ ਨੇ ਵੀ ਟਵਿੱਟਰ 'ਤੇ ਰੋਨਾਲਡੋ ਬਾਰੇ ਦਿਲਚਸਪ ਗੱਲ ਲਿਖੀ।
ਉਨ੍ਹਾਂ ਟਵੀਟ ਕੀਤਾ, ''ਸੂਪਰਹੀਰੋ ਦੀ ਲੋੜ ਨਹੀਂ ਜੇਕਰ ਰੋਨਾਲਡੋ ਮੌਜੂਦ ਹੈ।''
ਜਦੋਂ ਰੋਨਾਲਡੋ ਨੇ ਗੋਲ਼ ਕੀਤਾ ਤਾਂ ਸਟੇਡਿਅਮ ਵਿੱਚ ਬੈਠੇ ਦਰਸ਼ਕਾਂ ਨੇ ਖੜ੍ਹ ਕੇ ਉਨ੍ਹਾਂ ਨੂੰ ਸਨਮਾਨ ਦਿੱਤਾ।
ਵਿਗਨੇਸ਼ ਤਾਪਕਿਰਕਰ ਨੇ ਇੱਕ ਵੀਡੀਓ ਟਵੀਟ ਕੀਤਾ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਸਟੇਡਿਅਮ ਅੰਦਰ ਬੈਠੇ ਸਾਰੇ ਦਰਸ਼ਕ ਸਨਮਾਨ ਵਿੱਚ ਤਾੜੀਆਂ ਵਜਾਉਂਦੇ ਖੜ੍ਹੇ ਹੋ ਗਏ।
ਕ੍ਰਿਸਟੀਆਨੋ ਰੋਨਾਲਡੋ ਨੇ ਪਿਛਲੇ 13 ਮੁਕਾਬਲਿਆਂ ਵਿੱਚ 25 ਗੋਲ ਕੀਤੇ ਹਨ। ਮੰਗਲਵਾਰ ਵਾਲਾ ਗੋਲ਼ ਨੇ ਤਾਂ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ।
33 ਸਾਲ ਦੇ ਰੋਨਾਲਡੋ ਪਿਛਲੇ ਸਾਲ ਸਟਾਰ ਫੁੱਟਬਾਲਰਾਂ ਦੀ ਕਮਾਈ ਦੇ ਮਾਮਲੇ ਵਿੱਚ ਵੀ ਸਾਰਿਆਂ ਤੋਂ ਉੱਪਰ ਸਨ।