ਜਾਸੂਸ 'ਤੇ ਹਮਲਾ : ਰੂਸ ਦੀ ਸ਼ਮੂਲੀਅਤ ਦੀ 'ਖਾਸੀ ਸੰਭਾਵਨਾ' - ਟੈਰਿਜ਼ਾ ਮੇਅ

ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰਿਜ਼ਾ ਮੇਅ ਨੇ ਕਿਹਾ ਹੈ ਕਿ ਰੂਸ ਦੇ ਸਾਬਕਾ ਜਾਸੂਸ ਅਤੇ ਉਸ ਦੀ ਧੀ ਨੂੰ ਫੌਜੀ-ਪੱਧਰ ਦਾ ਨਰਵ ਏਜੰਟ ਦਿੱਤਾ ਗਿਆ ਹੈ ਅਤੇ ਉਸ ਨੂੰ ਰੂਸ ਵਿੱਚ ਹੀ ਬਣਾਇਆ ਗਿਆ ਹੈ।
ਪ੍ਰਧਾਨ ਮੰਤਰੀ ਟੈਰਿਜ਼ਾ ਮੇਅ ਨੇ ਹਾਊਸ ਆਫਸ ਕਾਮਨਜ਼ 'ਚ ਕਿਹਾ, "ਅਜਿਹੀ 'ਖਾਸੀ ਸੰਭਾਵਨਾ' ਹੈ ਕਿ ਸਾਬਕਾ ਜਾਸੂਸ ਸਰਗੀ ਸਕਰੀਪਾਲ ਅਤੇ ਉਸ ਦੀ ਧੀ ਯੂਲੀਆ ਨੂੰ ਨਰਵ ਏਜੈਂਟ ਦੇਣ ਪਿੱਛੇ ਰੂਸ ਜ਼ਿੰਮੇਵਾਰ ਹੋ ਸਕਦਾ ਹੈ।''
ਰੂਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਾਫ ਇਨਕਾਰ ਕੀਤਾ ਹੈ। ਰੁਸ ਨੇ ਟੈਰਿਜ਼ਾ ਮੇਅ ਦੇ ਬਿਆਨ ਨੂੰ ਸਰਕਸ ਐਕਟ ਕਰਾਰ ਦਿੱਤਾ ਹੈ।
ਟੈਰਿਜ਼ਾ ਮੇਅ ਨੇ ਕਿਹਾ, "ਰੂਸ ਦੇ ਰਾਜਦੂਤ ਨੂੰ ਇਸ ਮਾਮਲੇ ਵਿੱਚ ਸੰਮਨ ਕੀਤਾ ਗਿਆ ਅਤੇ ਪੁੱਛਿਆ ਗਿਆ ਹੈ ਕਿ ਅਜਿਹਾ ਕੈਮੀਕਲ ਕਿਵੇਂ ਸੈਲਿਸਬਰੀ ਤੱਕ ਪਹੁੰਚਿਆ।''
ਉਨ੍ਹਾਂ ਕਿਹਾ, "ਰੂਸ ਦੇ ਰਾਜਦੂਤ ਤੋਂ ਇਹ ਵੀ ਪੁੱਛਿਆ ਗਿਆ ਹੈ, ਕੀ ਇਹ ਰੂਸ ਦੀ ਸਰਕਾਰ ਵੱਲੋਂ ਸਿੱਧਾ ਐਕਸ਼ਨ ਸੀ ਜਾਂ ਰੂਸ ਆਪਣੇ ਨਰਵ ਏਜੰਟ ਨੂੰ ਕਾਬੂ ਰੱਖਣ ਵੀ ਨਾਕਾਮ ਰਿਹਾ ਹੈ।''
ਜਵਾਬ ਤੋਂ ਬਾਅਦ ਅਗਲੀ ਕਾਰਵਾਈ
ਟੈਰਿਜ਼ਾ ਮੇਅ ਨੇ ਕਿਹਾ, "ਵਿਦੇਸ਼ ਸਕੱਤਰ ਬੋਰਿਸ ਜੌਨਸਨ ਨੇ ਅਮਰੀਕਾ ਦੇ ਰਾਜਦੂਤ ਨੂੰ ਕਿਹਾ ਕਿ ਉਹ ਨੌਵੀਚੌਕ ਪ੍ਰੋਗਰਾਮ ਬਾਰੇ ਦੱਸਣ। ਅਸੀਂ ਉਨ੍ਹਾਂ ਦੇ ਜਵਾਬ ਤੋਂ ਬਾਅਦ ਅਗਲ ਕਦਮ ਬਾਰੇ ਫੈਸਲਾ ਕਰਾਂਗੇ।''
ਉਨ੍ਹਾਂ ਅੱਗੇ ਕਿਹਾ, "ਜੇ ਕੋਈ ਢੁੱਕਵਾਂ ਜਵਾਬ ਸਾਨੂੰ ਨਹੀਂ ਮਿਲਿਆ ਤਾਂ ਅਸੀਂ ਮੰਨ ਲਵਾਂਗੇ ਕਿ ਇਹ ਰੂਸ ਵੱਲੋਂ ਯੂਕੇ ਖਿਲਾਫ ਗੈਰ ਕਾਨੂੰਨੀ ਤਰੀਕੇ ਨਾਲ ਕੀਤਾ ਤਾਕਤ ਦਾ ਇਸਤੇਮਾਲ ਸੀ।''

ਤਸਵੀਰ ਸਰੋਤ, EPA/tulia skirpal/facebook
66 ਸਾਲਾ ਸੇਵਾਮੁਕਤ ਫੌਜੀ ਖੂਫੀਆ ਅਫਸਰ ਸੈਰਗੀ ਸਕਰੀਪਾਲ ਅਤੇ ਉਨ੍ਹਾਂ ਦੀ 33 ਸਾਲਾ ਧੀ ਸੈਲਿਸਬਰੀ ਸੈਂਟਰ ਨੇੜੇ ਬੇਹੋਸ਼ ਮਿਲੇ। ਉਨ੍ਹਾਂ ਹਾਲਾਤ ਸਥਿਰ ਹੈ ਪਰ ਨਾਜ਼ੁਕ ਬਣੀ ਹੋਈ ਹੈ।
ਰੂਸ ਦੀ ਸਫਾਈ
ਰੂਸ ਨੇ ਟੇਰਿਜ਼ਾ ਮੇਅ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ''ਟੈਰਿਜ਼ਾ ਮੇਅ ਦਾ ਬਿਆਨ ਪਰੀਆਂ ਦੀ ਕਹਾਣੀ ਵਾਂਗ ਹੈ ਅਤੇ ਪੂਰੇ ਤਰੀਕੇ ਨਾਲ ਉਕਸਾਵੇ ਤੇ ਆਧਰਿਤ ਸਿਆਸੀ ਮੁਹਿੰਮ ਹੈ।''
ਉਨ੍ਹਾਂ ਅੱਗੇ ਕਿਹਾ, ''ਲੰਡਨ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਬ੍ਰਿਟੇਨ ਵਿੱਚ ਰੂਸੀ ਲੋਕਾਂ ਦੀ ਰਹੱਸਮਈ ਮੌਤਾਂ ਕਿਉਂ ਹੋ ਰਹੀਆਂ ਹਨ।''
ਕੀ ਹੁੰਦੇ ਹਨ ਨਰਵ ਏਜੰਟ?
ਇਹ ਕਾਫੀ ਜ਼ਹਿਰੀਲੇ ਕੈਮੀਕਲ ਹੁੰਦੇ ਹਨ ਜੋ ਸਾਡੇ ਸਰੀਰ ਦੇ ਨਸ ਪ੍ਰਬੰਧ ਨੂੰ ਕੰਮ ਕਰਨ ਤੋਂ ਰੋਕ ਦਿੰਦੇ ਹਨ ਅਤੇ ਇਹ ਜਾਨਲੇਵਾ ਵੀ ਹੋ ਸਕਦੇ ਹਨ।
ਨਰਵ ਏਜੰਟ ਪਾਊਡਰ ਜਾਂ ਗੈਸ ਦੇ ਰੂਪ ਵਿੱਚ ਹੁੰਦੇ ਹਨ ਪਰ ਜ਼ਿਆਦਾਤਰ ਇਰ ਤਰਲ ਪਦਾਰਥ ਦੇ ਰੂਪ ਵਿੱਚ ਹੁੰਦੇ ਹਨ ਜੋ ਤੁਹਾਡੀ ਚਮੜੀ ਦੇ ਅੰਦਰ ਵੜ ਜਾਂਦੇ ਹਨ।

ਤਸਵੀਰ ਸਰੋਤ, Reuters
ਆਸਟ੍ਰੇਲੀਆਨ ਨੈਸ਼ਨਲ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਕੈਲਡੀਕੌਟ ਅਨੁਸਾਰ, "ਪ੍ਰਮਾਣੂ ਬੰਬ ਤੋਂ ਬਾਅਦ ਬਣਾਈਆਂ ਗਈਆਂ ਸਭ ਤੋਂ ਖ਼ਤਰਨਾਕ ਚੀਜ਼ਾਂ ਵਿੱਚ ਨਰਵ ਏਜੰਟ ਸ਼ਾਮਿਲ ਹਨ।''












