ਕਾਠਮੰਡੂ : ਹਵਾਈ ਹਾਦਸੇ 'ਚ 49 ਮੁਸਾਫਰਾਂ ਦੀ ਮੌਤ, 22 ਜ਼ੇਰੇ ਇਲਾਜ

ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, Getty Images

ਨੇਪਾਲ ਵਿੱਚ ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ 'ਤੇ ਬੰਗਲਾਦੇਸ਼ ਦੀ ਏਅਰਲਾਈਨਜ਼ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।

ਇਸ ਹਾਦਸੇ ਵਿੱਚ ਹੁਣ ਤੱਕ 49 ਮੁਸਾਫਰਾਂ ਦੀ ਮੌਤ ਹੋ ਗਈ ਹੈ ਜਦਕਿ 22 ਮੁਸਾਫਰ ਜ਼ੇਰੇ ਇਲਾਜ ਹਨ ਅਤੇ ਇਨ੍ਹਾਂ ਵਿੱਚ ਕੁਝ ਮੁਸਾਫਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮ੍ਰਿਤਕਾਂ ਵਿੱਚ ਵੱਖ-ਵੱਖ ਦੇਸਾਂ ਦੇ ਲੋਕ ਸਨ ਜਿਨ੍ਹਾਂ ਵਿੱਚੋਂ :

  • 33 ਨੇਪਾਲੀ ਨਾਗਰਿਕ
  • 32 ਬੰਗਲਾਦੇਸ਼ੀ ਨਾਗਰਿਕ
  • ਇੱਕ - ਇੱਕ ਮਾਲਦੀਵ ਅਤੇ ਚੀਨ ਤੋਂ
ਕਾਠਮੰਡੂ ਹਵਾਈ ਹਾਦਸਾ

ਤਸਵੀਰ ਸਰੋਤ, Getty Images

ਇਹ ਹਾਦਸਾ ਸੋਮਵਾਰ ਦੁਪਹਿਰ ਨੂੰ ਵਾਪਰਿਆ ਹੈ। ਇਸ ਹਵਾਈ ਜਹਾਜ਼ ਵਿੱਚ 67 ਯਾਤਰੀ ਤੇ 4 ਕ੍ਰਿਊ ਮੈਂਬਰ ਸਵਾਰ ਦੱਸੇ ਜਾ ਰਹੇ ਹਨ।

ਕਾਠਮੰਡੂ ਹਵਾਈ ਹਾਦਸਾ

ਤਸਵੀਰ ਸਰੋਤ, Bishnu sabkota/bbc

ਕਿਵੇਂ ਹੋਇਆ ਹਾਦਸਾ?

  • ਢਾਕਾ ਤੋਂ ਆਈ ਐੱਸ ਫਲਾਈਟ ਨੂੰ ਸਥਾਨਕ ਸਮੇਂ ਅਨੁਸਾਰ 2.20 ਤੇ ਤ੍ਰਿਭੁਵਨ ਹਵਾਈ ਅੱਡੇ 'ਤੇ ਉਤਰਨਾ ਸੀ।
  • ਹਵਾਈ ਅੱਡੇ ਦੇ ਅਫਸਰਾਂ ਅਨੁਸਾਰ, ਇਸ ਜਹਾਜ਼ ਨੂੰ ਦੱਖਣੀ ਪੱਟੀ ਤੇ ਉਤਰਨਾ ਸੀ ਪਰ ਇਹ ਜਹਾਜ਼ ਉੱਤਰੀ ਪੱਟੀ ਵੱਲ ਚਲਾ ਗਿਆ।
  • ਜਹਾਜ਼ ਹਵਾਈ ਪੱਟੀ ਤੋਂ ਬਾਹਰ ਚਲਾ ਗਿਆ ਅਤੇ ਫੁੱਟਬਾਲ ਵਿੱਚ ਕਰੈਸ਼ ਹੋ ਗਿਆ।
  • ਹਵਾਈ ਜਹਾਜ਼ ਤੋਂ ਸੁਰੱਖਿਅਤ ਨਿਕਲੇ ਬਸੰਤ ਵੋਹਰਾ ਨੇ ਦੱਸਿਆ ਕਿ ਹਵਾਈ ਜਹਾਜ਼ ਤਕਰੀਬਨ ਲੈਂਡ ਕਰ ਗਿਆ ਸੀ, ਉਸੇ ਵੇਲੇ ਧਮਾਕੇ ਦੀ ਆਵਾਜ਼ ਆਈ ਅਤੇ ਜਹਾਜ਼ ਕੰਬਣ ਲੱਗਾ।ਜਹਾਜ਼ ਫਿਰ ਖੱਬੇ ਪਾਸੇ ਮੁੜਿਆ ਅਤੇ ਵੇਖਦੇ ਹੀ ਵੇਖਦੇ ਜਹਾਜ਼ ਵਿੱਚ ਅੱਗ ਲੱਗ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)