ਚੰਡੀਗੜ੍ਹ ਵਿੱਚ ਕੋਠੀ ਦੀ ਜਿੰਨੀ ਕੀਮਤ ਓਨੇ ਰੁਪਏ ਦਾ ਹੈ ਇਹ ਪਰਸ

ਇੱਕ ਪਰਸ ਜਾਂ ਹੈਂਡਬੈਗ ਦੀ ਕੀਮਤ ਵੱਧ ਤੋਂ ਵੱਧ ਕੀ ਹੋ ਸਕਦੀ ਹੈ?

ਤੁਸੀਂ ਕਹੋਗੇ 100 ਪਾਊਂਡ(9000 ਰੁਪਏ)? ਸ਼ਾਇਦ 500 ਪਾਊਂਡ(45000 ਰੁਪਏ)? ਜਾਂ ਫਿਰ ਸ਼ਾਇਦ 1000 ਪਾਊਂਡ(90,000 ਰੁਪਏ)?

ਪਰ ਤੁਸੀਂ ਉਸ ਬੈਗ ਬਾਰੇ ਕੀ ਕਹੋਗੇ ਜਿਸਦੀ ਕੀਮਤ 27 ਲੱਖ ਨੌ ਹਜ਼ਾਰ ਪਾਊਂਡ ਹੋਵੇ ਯਾਨਿ ਭਾਰਤੀ ਮੁਦਰਾ ਵਿੱਚ ਕਰੀਬ ਢਾਈ ਕਰੋੜ ਰੁਪਏ!

ਇਸ ਕੀਮਤ ਵਿੱਚ ਤਾਂ ਤੁਸੀਂ ਚੰਡੀਗੜ੍ਹ ਵਿੱਚ ਇੱਕ ਕੋਠੀ ਜਾਂ ਕੋਈ ਆਲੀਸ਼ਾਨ ਫਲੈਟ ਜਾਂ ਫਿਰ ਬ੍ਰਿਟੇਨ ਵਿੱਚ ਘਰ ਖ਼ਰੀਦ ਸਕਦੇ ਹੋ। ਇਸ ਤੋਂ ਬਾਅਦ ਵੀ ਤੁਹਾਡੇ ਕੋਲ ਪੈਸਾ ਬਚ ਜਾਵੇਗਾ।

ਵ੍ਹਾਈਟ ਗੋਲਡ ਅਤੇ ਹੀਰੇ

ਇਸ ਦੇ ਬਾਵਜੂਦ ਪਿਛਲੇ ਸਾਲ ਕਿਸੇ ਨੇ ਇਹ ਕੀਮਤ ਇਸ ਦੁਰਲੱਭ ਬੈਗ ਲਈ ਚੁਕਾਈ। 2014 ਹਿਮਾਲਿਆ ਬਿਰਕਿਨ ਨਾਮ ਦਾ ਇਹ ਹੈਂਡ ਬੈਗ ਫ਼ਰੈਂਚ ਫੈ਼ਸ਼ਨ ਹਾਊਸ ਹਮਰੀਜ਼ ਦਾ ਪ੍ਰੋਡਕਟ ਹੈ।

ਮਗਰਮੱਛ ਦੀ ਅਫ਼ਰੀਕੀ ਨਸਲ ਨੀਲੋ ਦੀ ਖਾਲ ਨਾਲ ਬਣੇ ਇਸ ਹੈਂਡ ਬੈਗ 'ਤੇ 18 ਕੈਰੇਟ ਦਾ ਵ੍ਹਾਈਟ ਗੋਲਡ ਅਤੇ ਹੀਰੇ ਜੜੇ ਹੋਏ ਹਨ।

ਬੇਸ਼ਕੀਮਤੀ ਹੈਂਡ ਬੈਗ ਦੇ ਲਿਹਾਜ਼ ਨਾਲ ਢਾਈ ਕਰੋੜ ਰੁਪਏ ਦੀ ਕੀਮਤ ਰਿਕਾਰਡ ਤੋੜਨ ਵਾਲੀ ਕਹੀ ਜਾ ਸਕਦੀ ਹੈ। ਇੱਕ ਸਮਾਂ ਸੀ ਜਦੋਂ ਮਹਿੰਗੇ ਹੈਂਡ ਬੈਗਾਂ ਬਹੁਤ ਰਿਵਾਜ਼ ਵਿੱਚ ਸੀ।

ਕਿਮ ਕਰਦਾਸ਼ੀਆਂ ਵੇਸਟ ਵਰਗੀ ਸ਼ਖ਼ਸੀਅਤਾਂ

ਪੁਰਾਣੀ ਗੱਲ ਨਹੀਂ ਹੈ ਜਦੋਂ ਮੋਨਾਕੋ ਦੀ ਪ੍ਰਿੰਸਸ ਗ੍ਰੇਸ ਨੇ ਆਪਣੇ ਬੇਬੀ ਬੰਪ(ਗਰਭ) ਨੂੰ ਪਪਰਾਜ਼ੀ (ਸੈਲੀਬ੍ਰਿਟੀਜ਼ ਦਾ ਪਿੱਛਾ ਕਰਨ ਵਾਲੇ ਪੱਤਰਕਾਰਾਂ) ਲੋਕਾਂ ਤੋਂ ਲੁਕਾਉਣ ਲਈ ਹਰਮੀਜ਼ ਦਾ ਬੈਗ ਵਰਤਿਆ ਸੀ।

ਇਹ ਬੇਸ਼ਕੀਮਤੀ ਪਰਸ ਇਸ ਤਰ੍ਹਾਂ ਮਸ਼ਹੂਰ ਹੈ ਕਿ ਕਿਮ ਕਰਦਾਸ਼ਿਆਂ ਵੇਸਟ ਵਰਗੀ ਸ਼ਖ਼ਸੀਅਤਾਂ ਦੇ ਹੈਂਡ ਬੈਗ ਦਾ ਜ਼ਿਕਰ ਵੀ ਦੁਨੀਆਂ ਕਰਦੀ ਹੈ।

ਆਕਸ਼ਨ ਹਾਊਸ ਕ੍ਰਿਸਟੀ ਦਾ ਕਹਿਣਾ ਹੈ ਕਿ ਇਹ ਲਗਜ਼ਰੀ ਹੈਂਡ ਬੈਗ ਵਰਤੋਂ ਦੇ ਬਾਅਦ ਵੀ ਖ਼ਰੀਦੇ ਵੇਚੇ ਜਾਂਦੇ ਹਨ ਅਤੇ ਇਨ੍ਹਾਂ ਦਾ ਬਾਜ਼ਰ ਲਗਾਤਾਰ ਚੜ੍ਹਿਆ ਹੈ।

ਨਿਵੇਸ਼ ਦਾ ਮੌਕਾ

ਸਾਲ 2011 ਵਿੱਚ ਇਸ ਦਾ ਵਪਾਰ 51 ਲੱਖ ਪਾਊਂਡ ਸੀ ਜਿਹੜਾ 2016 ਵਿੱਚ ਵੱਧ ਕੇ 260 ਲੱਖ ਪਾਊਂਡ ਹੋ ਗਿਆ।

ਇੱਕ ਦੂਜੇ ਆਕਸ਼ਨ ਹਾਊਸ ਹੈਰੀਟੇਜ ਔਕਸ਼ੰਸ ਦਾ ਮੰਨਣਾ ਹੈ ਕਿ ਦੁਨੀਆਂ ਭਰ ਵਿੱਚ ਬਹੁਤ ਬੇਸ਼ਕੀਮਤੀ ਹੈਂਡਬੈਗਾਂ ਦਾ ਬਾਜ਼ਾਰ 750 ਲੱਖ ਪਾਊਂਡ ਤੋਂ 10 ਕਰੋੜ ਪਾਊਂਡ ਦੇ ਕਰੀਬ ਹੈ ਅਤੇ ਇਹ ਵੱਧ ਰਿਹਾ ਹੈ।

ਨਿਵੇਸ਼ ਦੇ ਲਿਹਾਜ਼ ਨਾਲ ਵੀ ਇਹ ਹੈਂਡ ਬੈਗ ਚੰਗਾ ਰਿਟਰਨ ਦੇ ਸਕਦੇ ਹਨ।

ਇਨਵੈਸਟਮੈਂਟ ਬੈਂਕ ਜੇਫ਼ਰੀਜ਼ ਦਾ ਕਹਿਣਾ ਹੈ ਕਿ ਅਜਿਹੇ ਬੈਗ 'ਤੇ ਸਾਲ ਵਿੱਚ 30 ਫ਼ੀਸਦ ਰਿਟਰਨ ਮਿਲ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)