You’re viewing a text-only version of this website that uses less data. View the main version of the website including all images and videos.
ਸਸਤੇ ਵਿੱਚ ਸਟਾਈਲਿਸ਼ ਦਿਖਣ ਦੇ 9 ਨੁਕਤੇ
ਅੱਜ ਦੀ ਫੈਸ਼ਨੇਬਲ ਦੁਨੀਆਂ 'ਚ ਸਸਤੇ ਵਿੱਚ ਕਿਵੇਂ ਸਟਾਈਲਿਸ਼ ਲੱਗ ਸਕਦੇ ਹੋ? ਇਹ ਹਨ 9 ਅਸਰਦਾਰ ਤਰੀਕੇ।
1.ਕੰਨਾਂ ਵੱਲ ਧਿਆਨ ਦਿਓ
ਤੁਹਾਡੇ ਕੋਲ ਵੀ ਉਹ ਪੁਰਾਣਾ ਕੰਨ ਦਾ ਝੁਮਕਾ ਜਾਂ ਵਾਲੀ ਜ਼ਰੂਰ ਹੋਵੇਗੀ ਜਿਸਦਾ ਜੋੜਾ ਪੂਰਾ ਨਹੀਂ ਹੋ ਰਿਹਾ ਹੋਵੇਗਾ। ਕੋਈ ਗੱਲ ਨਹੀਂ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਦੂਜੇ ਕੰਨ ਵਿੱਚ ਕੁਝ ਹੋਰ ਪਾਓ ਜਿਸਦਾ ਰੰਗ ਜਾਂ ਸਟਾਈਲ ਮਿਲਦਾ-ਜੁਲਦਾ ਹੋਵੇ।
ਜੇਕਰ ਰਾਤ ਨੂੰ ਕੋਈ ਪਾਰਟੀ ਜਾਂ ਫੰਕਸ਼ਨ ਹੈ ਤਾਂ ਉਸ ਵਿੱਚ ਇਹ ਫ਼ਾਰਮੂਲਾ ਚੱਲ ਸਕਦਾ ਹੈ। ਇੱਕ ਕੰਨ ਵਿੱਚ ਵੱਡਾ ਡੈਂਗਲਰ ਅਤੇ ਦੂਜੇ ਵਿੱਚ ਇੱਕ ਸਟੱਡ।
2. ਪੁਰਾਣੀ ਜੀਨਸ ਦਾ ਨਵਾਂ ਰੂਪ
ਸਭ ਤੋਂ ਟਰੈਂਡੀ ਹੈ ਫਟੀ ਹੋਈ ਜੀਨ। ਸੋ ਪੈਸੇ ਖ਼ਰਚਣ ਤੋਂ ਬਿਹਤਰ ਹੈ ਕਿ ਕਿਸੇ ਵੀ ਪੁਰਾਣੀ ਜੀਨ ਨੂੰ ਕੈਂਚੀ ਨਾਲ ਕਿਤੋਂ-ਕਿਤੋਂ ਵੱਢ ਦਿਓ। ਗਲਤੀ ਨਾਲ ਜੇਕਰ ਵੱਧ ਕੱਟ ਲੱਗ ਜਾਵੇ ਤਾਂ ਫਿਰ ਉਸਦੀਆਂ ਲੱਤਾਂ ਕੱਟਕੇ ਨਿੱਕਰ ਬਣਾਈ ਜਾ ਸਕਦੀ ਹੈ।
3. ਬੈਲਟ ਨੂੰ ਭੁੱਲੋ ਨਾ
ਕਿਸੇ ਵੀ ਪੁਰਾਣੀ ਫ਼ਰਾਕ ਜਾਂ ਡਰੈੱਸ ਨੂੰ ਇੱਕ ਬੈਲਟ ਨਵਾਂ ਰੂਪ ਦੇ ਸਕਦੀ ਹੈ। ਕਿਸੇ ਵੀ ਖੁੱਲੀ ਟਿਊਨਿਕ 'ਤੇ ਬੈਲਟ ਕੱਸ ਲਵੋ।ਇਹ ਤੁਹਾਨੂੰ ਇੱਕ ਨਵੀਂ ਲੁੱਕ ਦੇਵੇਗੀ।
ਬੱਕਲ ਵਾਲੀ ਬੈਲਟ ਹੋਵੇ ਇਹ ਜ਼ਰੂਰੀ ਨਹੀਂ ਹੈ। ਟਾਈ ਜਾਂ ਫਿਰ ਸਕਾਰਫ਼ ਨਾਲ ਵੀ ਕੰਮ ਚੱਲ ਸਕਦਾ ਹੈ।
4. ਫੈਸ਼ਨ ਨੂੰ ਦਿਓ ਨਵਾਂ ਮੋੜ
ਪੈਂਟ ਨੂੰ ਮੋੜ ਕੇ ਕੈਪਰੀ ਬਨਾਉਣ ਦਾ ਟਰੈਂਡ ਪੁਰਾਣਾ ਹੈ, ਪਰ ਕਦੇ ਵੀ ਫੈਸ਼ਨ ਤੋਂ ਬਾਹਰ ਨਹੀਂ ਹੁੰਦਾ। ਇਸ ਲਈ ਜੀਨਸ ਜਾਂ ਪੈਂਟ ਨੂੰ ਥੋੜਾ ਜਿਹਾ ਮੋੜੋ।
ਉਸਦੇ ਨਾਲ ਵਧੀਆ ਜਿਹੀਆਂ ਚੱਪਲਾਂ ਪਾ ਕੇ ਸੋਹਣੀਆਂ ਲੱਤਾਂ ਨੂੰ ਫਲੌਂਟ ਕਰੋ। ਸਿਰਫ ਲੱਤਾਂ ਹੀ ਕਿਓਂ, ਬਾਹਵਾਂ ਨੂੰ ਵੀ ਮੋੜਕੇ ਇੱਕ ਕੂਲ ਲੁੱਕ ਹਾਸਿਲ ਕੀਤੀ ਜਾ ਸਕਦੀ ਹੈ।
5. ਮੋਢਿਆਂ 'ਤੇ ਪਾਓ ਫੈਸ਼ਨ ਦਾ ਭਾਰ
ਫੈਸ਼ਨ ਦੇ ਦੌਰ 'ਚ ਮੋਢਿਆਂ ਦੀ ਅਹਿਮ ਭੂਮਿਕਾ ਹੈ। ਔਫ ਸ਼ੋਲਡਰ ਟੌਪਸ ਹਾਲੇ ਵੀ ਫੈਸ਼ਨ ਵਿੱਚ ਹਨ। ਤੁਸੀਂ ਆਪਣੀ ਕਿਸੇ ਪੁਰਾਣੀ ਟੌਪ ਦੇ ਮੋਢੇ ਕੱਟ ਸਕਦੇ ਹੋ ਜਾਂ ਫਿਰ ਪੂਰਾ ਗਲਾ ਵੀ।
ਇਹ ਕੰਮ ਜ਼ਰਾ ਧਿਆਨ ਨਾਲ ਕਿਉਂਕਿ ਜੇ ਕੈਂਚੀ ਜਾਂ ਤੁਹਾਡੇ ਹੱਥ ਚਲਾਉਣ ਵਿੱਚ ਕੋਈ ਗੜਬੜ ਹੋਈ ਤਾਂ ਟੌਪ ਮਨਸੂਬਿਆਂ 'ਤੇ ਪਾਣੀ ਫਿਰ ਸਕਦਾ ਹੈ।
ਇਸ ਤੋਂ ਇਲਾਵਾ ਵੀ ਇੱਕ ਔਪਸ਼ਨ ਹੈ। ਕਿਸੇ ਜੈਕੇਟ ਵਿੱਚ ਸ਼ੋਲਡਰ ਪੈਡਸ ਲਾਕੇ ਰੈਟਰੋ ਲੁੱਕ ਅਪਣਾ ਸਕਦੇ ਹੋ।
6.ਕੱਪੜਿਆਂ 'ਤੇ ਕਲਾਕਾਰੀ
ਐਕਰਿਲਿਕ ਪੇਂਟ ਨਾਲ ਕੱਪੜਿਆਂ 'ਤੇ ਵਧੀਆ ਕਲਾਕਾਰੀ ਕੀਤੀ ਜਾ ਸਕਦੀ ਹੈ। ਇੱਕ ਪਲੇਨ ਟੀ-ਸ਼ਰਟ 'ਤੇ ਤੁਸੀਂ ਪੇਂਟ ਨਾਲ ਪਸੰਦੀਦਾ ਅੱਖਰ, ਆਪਣਾ ਨਾਂ ਜਾਂ ਫਿਰ ਕੁਝ ਵੀ ਬਣਾ ਸਕਦੇ ਹੋ।
ਪੇਂਟ ਕਰਨ ਵੇਲੇ ਦੋਵੇਂ ਪਾਸਿਆਂ ਵਿਚਕਾਰ ਕਾਗਜ਼ ਪਾਉਣਾ ਨਾ ਭੁੱਲਿਓ। ਜੇ ਲਿਖਣਾ ਨਹੀਂ ਚਾਹੁੰਦੇ ਫਿਰ ਪੇਂਟ ਦੇ ਛਿੱਟਿਆਂ ਨਾਲ ਵੀ ਵਧੀਆ ਲੁੱਕ ਆ ਸਕਦੀ ਹੈ।
7.ਗਾਊਨ ਦਾ ਗੈਟ-ਅੱਪ
ਗਾਊਨ ਵਾਲਾ ਗੈਟ ਅੱਪ ਫਿਰ ਤੋਂ ਟਰੈਂਡ ਵਿੱਚ ਆਇਆ ਹੈ। ਫਲੋਰਲ ਪ੍ਰਿੰਟ, ਸਿਲਕੀ ਕੱਪੜਾ ਅਤੇ ਚਮਕੀਲੇ ਰੰਗ ਦੇ ਗਾਊਨ ਫੈਸ਼ਨ ਵਿੱਚ ਹਨ।
ਜੇਕਰ ਤੁਹਾਡੇ ਬਾਥਰੂਮ ਵਿੱਚ ਕੁਝ ਅਜਿਹਾ ਟੰਗਿਆ ਹੈ ਜਿਹੜਾ ਸਿਰਫ਼ ਰਾਤ ਨੂੰ ਪਾਉਣ ਲਈ ਰੱਖਿਆ ਸੀ ਤਾਂ ਉਸਨੂੰ ਕੱਢਣ ਦਾ ਸਮਾਂ ਆ ਗਿਆ ਹੈ।
8. ਮਿਕਸ ਐਂਡ ਮੈਚ
ਕਿਸੇ ਪੁਰਾਣੇ ਕੱਪੜੇ ਦਾ ਰੰਗੀਲਾ ਪੀਸ ਕੱਢ ਕੇ ਤੁਸੀਂ ਆਪਣੇ ਸਵੈਟਰ 'ਤੇ ਲਗਾ ਸਕਦੇ ਹੋ। ਜੇਕਰ ਤੁਹਾਡੇ ਕੋਲ ਵੱਧ ਸਮਾਂ ਹੈ ਤਾਂ ਆਪਣੀ ਸ਼ਰਟ ਦੀਆਂ ਜੇਬਾਂ ਆਪਸ 'ਚ ਬਦਲ ਲਓ।
ਕਿਸੇ ਪੁਰਾਣੀ ਟੌਪ 'ਤੇ ਉਸ ਤੋਂ ਵੀ ਪੁਰਾਣੀ ਨਾਇਟੀ ਦੀ ਲੇਸ ਲਗਾ ਸਕਦੇ ਹੋ। ਇਹ ਤਜਰਬਾ ਤੁਸੀਂ ਆਪਣੀ ਜੁੱਤੀ ਨਾਲ ਵੀ ਕਰ ਸਕਦੇ ਹੋ। ਸਿਰਫ਼ ਉਹਨਾਂ ਦੇ ਤਸਮੇ ਹੀ ਬਦਲਨੇ ਹਨ।
9.ਆਤਮ ਵਿਸ਼ਵਾਸ
ਇਨ੍ਹਾਂ ਸਭ ਤੋਂ ਬਾਅਦ ਜਾਂ ਫਿਰ ਕਹੀਏ ਸਭ ਤੋਂ ਪਹਿਲਾਂ, ਕਾਨਫੀਡੈਂਸ ਨੂੰ ਪਾਉਣਾ ਜ਼ਰੂਰੀ ਹੈ। ਜੇ ਉਹ ਹੈ ਤਾਂ ਫਿਰ ਦੁਨੀਆ ਤੁਹਾਡੀ ਮੁੱਠੀ ਵਿੱਚ।