ਈਰਾਨ 'ਚ ਯਾਤਰੀ ਹਵਾਈ ਜਹਾਜ਼ ਕਰੈਸ਼, 66 ਦੀ ਮੌਤ ਦਾ ਖ਼ਦਸ਼ਾ

ਤਸਵੀਰ ਸਰੋਤ, TASNIM
ਈਰਾਨ ਦੀਆਂ ਪਹਾੜੀਆਂ ਵਿੱਚ ਯਾਤਰੀ ਹਵਾਈ ਜਹਾਜ਼ ਕਰੈਸ਼। ਜਹਾਜ਼ ਵਿੱਚ ਸਵਾਰ 66 ਲੋਕਾਂ ਦੀ ਮੌਤ ਦਾ ਖ਼ਦਸ਼ਾ ਹੈ।
ਹਾਦਸਾ ਦੱਖਣੀ ਇਸਫਹਾਨ ਵਿੱਚ ਵਾਪਰਿਆ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਤਹਿਰਾਨ ਤੋਂ ਯਸੁਜ ਸ਼ਹਿਰ ਜਾ ਰਿਹਾ ਸੀ।
ਜਹਾਜ਼ ਵਿੱਚ 60 ਯਾਤਰੀ, ਦੋ ਸੁਰੱਖਿਆ ਕਰਮੀ, ਪਾਇਲਟ, ਸਹਾਇਕ ਪਾਇਲਟ ਅਤੇ ਦੋ ਫਲਾਈਟ ਅਟੈਨਡੈਨਟ ਸੀ।
ਹਾਦਸਾ ਜ਼ਾਰਗੋਸ ਦੀਆਂ ਪਹਾੜੀਆਂ ਵਿੱਚ ਵਾਪਰਿਆ।
ਜਹਾਜ਼ ਏਟੀਆਰ 72-500 ਸੀ ਜੋ 20 ਸਾਲ ਪੁਰਾਣਾ ਸੀ।
ਸਥਾਨਕ ਅਧਿਕਾਰੀ ਮੁਤਾਬਕ ਖ਼ਰਾਬ ਮੌਸਮ ਕਾਰਨ ਬਚਾਅ ਕਾਰਜ ਸ਼ੁਰੂ ਨਹੀਂ ਹੋ ਪਾ ਰਿਹਾ ਹੈ।












