ਕੀ ਕਹਿੰਦੀ ਹੈ ਰੂਸ ਦੇ ਜਹਾਜ਼ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ?

ਤਸਵੀਰ ਸਰੋਤ, Getty Images
ਐਤਵਾਰ ਨੂੰ ਹੋਏ ਰੂਸ ਦੇ ਹਵਾਈ ਜਹਾਜ਼ ਹਾਦਸੇ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਪੀਡ ਸੈਂਸਰਜ਼ ਵਿੱਚ ਬਰਫ਼ ਜੰਮਣਾ ਹਾਦਸੇ ਦੀ ਵਜ੍ਹਾ ਹੋ ਸਕਦਾ ਹੈ।
ਰੂਸ ਦੀ ਸਰਕਾਰੀ ਹਵਾਬਾਜ਼ੀ ਕਮੇਟੀ ਅਨੁਸਾਰ ਸਪੀਡ ਸੈਂਸਰਜ਼ ਵੱਲੋਂ ਰਫ਼ਤਾਰ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੋ ਸਕਦੀ ਹੈ।
700 ਤੋਂ ਜ਼ਿਆਦਾ ਲੋਕ ਸਰਚ ਆਪਰੇਸ਼ਨ ਵਿੱਚ ਲੱਗੇ ਹੋਏ ਹਨ। ਪੀੜਤਾਂ ਦੇ ਰਿਸ਼ਤੇਦਾਰਾਂ ਦੇ ਡੀ ਐੱਨ ਏ ਸੈਂਪਲ ਵੀ ਲਏ ਜਾ ਰਹੇ ਹਨ ਤਾਂ ਜੋ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਸਕੇ।

ਤਸਵੀਰ ਸਰੋਤ, EPA
ਰੂਸੀ ਯਾਤਰੀ ਜਹਾਜ਼ ਜੋ 71 ਲੋਕਾਂ ਨੂੰ ਲੈ ਕੇ ਜਾ ਰਿਹਾ ਸੀ ਉਹ ਐਤਵਾਰ ਨੂੰ ਮਾਸਕੋ ਏਅਰਪੋਰਟ ਤੋਂ ਉਡਾਣ ਭਰਦਿਆਂ ਹੀ ਕੁਝ ਮਿੰਟਾਂ ਵਿੱਚ ਕਰੈਸ਼ ਹੋ ਗਿਆ ਹੈ। ਇਸ ਹਾਦਸੇ ਵਿੱਚ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਸੀ।
ਸਾਰਾਤੋਵ ਏਅਰਲਾਈਂਸ ਦਾ ਹਵਾਈ ਜਹਾਜ਼ 'ਏਐਨ-148' ਮਾਸਕੋ ਤੋਂ 80 ਕਿਲੋਮੀਟਰ ਦੱਖਣ-ਪੂਰਬ ਵੱਲ ਪਿੰਡ ਅਰਗੁਨੋਵੋ ਨੇੜੇ ਕਰੈਸ਼ ਹੋਇਆ ਹੈ।

ਤਸਵੀਰ ਸਰੋਤ, Getty Images
ਸਥਾਨਕ ਸਾਰਾਤੋਵ ਏਅਰਲਾਈਨਜ਼ ਦੇ 'ਏਐਨ-148' ਹਵਾਈ ਜਹਾਜ਼ ਨੇ ਯੂਰਲਸ ਦੇ ਸ਼ਹਿਰ ਓਰਸਕ ਲਈ ਉਡਾਣ ਭਰੀ ਸੀ।
ਰੂਸ ਦਾ ਹਵਾਈ ਸੁਰੱਖਿਆ ਦਾ ਰਿਕਾਰਡ
ਬੀਤੇ ਕੁਝ ਸਾਲਾਂ ਵਿੱਚ ਰੂਸੀ ਏਅਰਲਾਈਂਸ ਦੇ ਦੋ ਵੱਡੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਹਨ।
- 25 ਦਸੰਬਰ, 2016 ਨੂੰ ਏ ਟੂ ਮਿਲਟਰੀ ਏਅਰਲਾਈਨਰ ਬਲੈਕ ਸੀ ਵਿੱਚ ਕਰੈਸ਼ ਹੋਇਆ ਸੀ। ਇਸ ਹਾਦਸੇ ਵਿੱਚ 92 ਲੋਕਾਂ ਦੀ ਮੌਤ ਹੋਈ ਸੀ। ਇਸ ਹਾਦਸੇ ਲਈ ਪਾਇਲਟ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।
- 31 ਅਕਤੂਬਰ, 2015 ਨੂੰ ਰੂਸੀ ਏਅਰਬਸ ਏ-321 ਹਵਾਈ ਜਹਾਜ਼ ਮਿਸਰ ਦੇ ਸਿਨਾਏ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਸੀ। ਇਸ ਹਾਦਸੇ ਵਿੱਚ 225 ਯਾਤਰੀਆਂ ਦੀ ਮੌਤ ਹੋਈ ਸੀ। ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਸ ਫਲਾਈਟ ਵਿੱਚ ਬੰਬ ਲਾਇਆ ਸੀ












