ਅਮਰੀਕਾ ’ਤੇ ਪਰਮਾਣੂ ਹਮਲਾ ਹੋਇਆ ਤਾਂ ਇੱਥੇ ਲੁਕਣਗੇ ਡੌਨਲਡ ਟਰੰਪ!

ਤਸਵੀਰ ਸਰੋਤ, Getty Images
ਜੇਕਰ ਅਮਰੀਕਾ ਉੱਤੇ ਪਰਮਾਣੂ ਹਮਲੇ ਦਾ ਖ਼ਤਰਾ ਪੈਦਾ ਹੁੰਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਕਿੱਥੇ ਲਿਜਾਇਆ ਜਾਵੇਗਾ?
ਸਾਬਕਾ ਅਮਰੀਕੀ ਰਾਸ਼ਟਰਪਤੀ ਟਰੂਮੈਨ ਤੋਂ ਲੈ ਕੇ ਟਰੰਪ ਤੱਕ ਸਾਰੇ ਅਮਰੀਕੀ ਰਾਸ਼ਟਰਪਤੀਆਂ ਲਈ ਅਜਿਹੀ ਹਾਲਤ ਵਿੱਚ ਬੰਕਰ ਵਿੱਚ ਰਹਿਣ ਦੀ ਸਹੂਲਤ ਰਹੀ ਹੈ।
ਪਰਮਾਣੂ ਹਮਲੇ ਦਾ ਖ਼ਤਰਾ ਪੈਦਾ ਹੁੰਦੇ ਹੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇੱਕ ਸੁਰੱਖਿਅਤ ਥਾਂ 'ਤੇ ਲਿਜਾਇਆ ਜਾਵੇਗਾ।
ਇਨ੍ਹਾਂ ਵਿਚੋਂ ਇੱਕ ਬੰਕਰ ਵ੍ਹਾਈਟ ਹਾਊਸ ਦੇ ਹੇਠਾਂ ਹੈ ਜਿਸ ਨੂੰ 1950 ਵਿੱਚ ਬਣਾਇਆ ਗਿਆ ਸੀ।
ਰਾਸ਼ਟਰਪਤੀ ਲਈ ਕਈ ਬੰਕਰ
ਦੂਸਰਾ ਬੰਕਰ ਵਰਜੀਨੀਆ ਦੇ ਬਲ਼ੂ ਰਿੱਜ ਮਾਊਂਟੇਨ ਵਿੱਚ ਮਾਉਂਟ ਵੈਦਰ ਨਾਮ ਦੀ ਚੋਟੀ 'ਤੇ ਬਣਿਆ ਹੋਇਆ ਹੈ।

ਅਮਰੀਕੀ ਨੇਵੀ ਨੇ 'ਪੀਨਟ ਆਇਲੈਂਡ' ਨਾਮ ਦਾ ਇੱਕ ਬੰਕਰ ਅਮਰੀਕੀ ਰਾਸ਼ਟਰਪਤੀ ਜੌਨ ਐੱਫ ਕੈਨੇਡੀ ਲਈ ਬਣਾਇਆ ਸੀ।
ਇਹ ਬੰਕਰ ਫਲੋਰੀਡਾ ਵਿੱਚ ਪਾਮ ਬੀਚ ਹਾਊਸ ਦੇ ਨੇੜੇ ਸਥਿਤ ਹੈ ਜਿੱਥੇ ਕੈਨੇਡੀ ਅਕਸਰ ਜਾਇਆ ਕਰਦੇ ਸਨ।
ਪਾਮ ਬੀਚ ਹਾਊਸ ਅਤੇ ਬੰਕਰ ਦੇ ਵਿੱਚਲੀ ਦੂਰੀ ਸਿਰਫ਼ ਦਸ ਮਿੰਟ ਦੀ ਹੈ। ਇਸ ਬੰਕਰ ਨੂੰ 'ਡਿਟੈਚਮੈਂਟ ਹੋਟਲ' ਵੀ ਕਿਹਾ ਜਾਂਦਾ ਸੀ ਜਿਸ ਨੂੰ ਬਣਾਉਣ ਵਿੱਚ 97 ਹਜ਼ਾਰ ਅਮਰੀਕੀ ਡਾਲਰ ਦਾ ਖ਼ਰਚ ਆਇਆ ਸੀ।

ਟਰੰਪ ਕੋਲ ਉਨ੍ਹਾਂ ਦਾ ਆਪਣਾ ਵੀ ਇੱਕ ਬੰਕਰ ਹੈ ਜੋ ਫਲੋਰੀਡਾ ਵਿੱਚ ਮਾਰ-ਏ-ਲਾਗੋ ਨਾਂ ਦੀ ਉਨ੍ਹਾਂ ਦੀ ਨਿੱਜੀ ਜਾਇਦਾਦ ਵਿੱਚ ਸਥਿਤ ਹੈ।
ਬੰਕਰ ਵਿੱਚ ਕੌਣ-ਕੌਣ ਜਾ ਸਕਦਾ ਹੈ?
ਜੇ ਰਾਸ਼ਟਰਪਤੀ ਲਈ ਬਣਾਏ ਗਏ ਬੰਕਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕੋਲ ਤਿੰਨ ਬੰਕਰ ਹਨ ਜਿਨ੍ਹਾਂ ਵਿੱਚ ਪੀਨਟ ਆਇਲੈਂਡ, ਵ੍ਹਾਈਟ ਹਾਊਸ ਅਤੇ ਮਾਊਂਟ ਵੈਦਰ ਸ਼ਾਮਿਲ ਹਨ।
ਪੀਨਟ ਆਇਲੈਂਡ ਵਿੱਚ ਰਾਸ਼ਟਰਪਤੀ ਦੇ ਨਾਲ-ਨਾਲ ਉਨ੍ਹਾਂ ਦੇ ਦਰਜਨ ਭਰ ਸਾਥੀ ਅਤੇ ਸਕੱਤਰ ਜਾ ਸਕਦੇ ਹਨ।
ਇਸ ਬੰਕਰ ਵਿੱਚ ਕੁੱਲ 30 ਲੋਕਾਂ ਲਈ ਜਗ੍ਹਾ ਹੈ।
9/11 ਹਮਲੇ ਦੌਰਾਨ ਵ੍ਹਾਈਟ ਹਾਊਸ ਬੰਕਰ ਵਿੱਚ ਤਾਇਨਾਤ ਰਹਿਣ ਵਾਲੇ ਮਰੀਨ ਰਾਬਰਟ ਡਾਰਲਿੰਗ ਮੁਤਾਬਕ, ਅਮਰੀਕੀ ਅਧਿਕਾਰੀਆਂ ਨੇ ਰਾਸ਼ਟਰਪਤੀ ਸਮੇਤ ਉਨ੍ਹਾਂ ਲੋਕਾਂ ਲਈ ਵਿਵਸਥਾ ਕੀਤੀ ਹੋਈ ਹੈ ਜੋ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ।

ਤਸਵੀਰ ਸਰੋਤ, Getty Images
ਡਾਰਲਿੰਗ ਕਹਿੰਦੇ ਹਨ, ਅਮਰੀਕਾ ਉੱਤੇ 11 ਸਤੰਬਰ ਦੇ ਹਮਲੇ ਦੌਰਾਨ ਉਪ ਰਾਸ਼ਟਰਪਤੀ ਡਿਕ ਚੇਨੀ ਨੇ ਬੰਕਰ ਤੋਂ ਕੰਮ ਕਰ ਰਹੇ ਸਨ।
ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਕੋਂਡੋਲੀਜਾ ਰਾਈਸ, ਰੱਖਿਆ ਸਕੱਤਰ ਡੌਨਲਡ ਰਮਸਫੀਲਡ ਸਮੇਤ ਕੁਝ ਹੋਰ ਲੋਕ ਸਨ।
ਮੌਜੂਦਾ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਏਅਰ ਫੋਰਸ ਵਨ ਵਿੱਚ ਮੌਜੂਦ ਸਨ।
ਕਾਂਗਰਸ ਮੈਂਬਰਾਂ ਲਈ ਪੱਛਮੀ ਵਰਜੀਨੀਆ ਵਿੱਚ ਵ੍ਹਾਈਟ ਸਲਫ਼ਰ ਸਪ੍ਰਿੰਗਜ਼ ਦੇ ਨੇੜੇ ਸਥਿਤ ਗ੍ਰੀਨਬ੍ਰਾਇਰ ਰਿਜ਼ਾਰਟ ਵਿੱਚ ਇੱਕ ਬੰਕਰ ਹੈ।
ਕੀ ਪਰਮਾਣੂ ਹਮਲੇ ਤੋਂ ਬਚਾ ਸਕਦਾ ਹੈ ਬੰਕਰ?
ਵਰਜੀਨੀਆ ਵਿੱਚ ਮਾਊਂਟ ਵੈਦਰ ਦੇ ਆਸਪਾਸ ਰਹਿਣ ਵਾਲੇ ਲੋਕ ਇਸ ਨੂੰ ਡੂਮਜ਼ਡੇ ਸਿਟੀ ਯਾਨੀ ਪਰਲੋ ਦੇ ਦਿਨਾਂ ਵਾਲਾ ਸ਼ਹਿਰ ਕਹਿੰਦੇ ਹਨ।
ਬਲੂਮਾਊਂਟ, ਵਰਜੀਨੀਆ ਦੇ ਕੋਲ ਸਥਿਤ 1754 ਫੁੱਟ ਦਾ ਮਾਊਂਟ ਵੈਦਰ ਚੋਟੀ ਨੂੰ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਸਾਥੀਆਂ ਲਈ ਇੱਕ ਬੰਕਰ ਵਿੱਚ ਬਦਲ ਦਿੱਤਾ ਗਿਆ।

ਤਸਵੀਰ ਸਰੋਤ, US NATIONAL ARCHIVES
ਮਾਊਂਟ ਵੈਦਰ ਦੀ ਦੇਖਭਾਲ ਅਮਰੀਕੀ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਕਰਦੀ ਹੈ। ਇਸ ਨੂੰ ਸਤੰਬਰ 2001 ਵਿੱਚ ਅਲ-ਕਾਇਦਾ ਦੇ ਹਮਲੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।
ਮਾਊਂਟ ਵੈਦਰ ਤੋਂ ਲੈ ਕੇ ਪੀਨਟ ਆਇਲੈਂਡ ਅਤੇ ਮਾਰ-ਏ-ਲਾਗੋ ਬੰਕਰਾਂ ਨੂੰ ਸੀਤ ਯੁੱਧ ਦੌਰਾਨ ਬਣਾਇਆ ਗਿਆ ਸੀ।
ਮਾਰ-ਏ-ਲਾਗੋ ਬੰਕਰ ਨੂੰ 1950 ਦੀ ਸ਼ੁਰੂਆਤ ਵਿੱਚ ਅਮੀਰ ਔਰਤ, ਮਰਜਰੀ ਮੈਰੀਵੈਦਰ ਪੋਸਟ ਨੇ ਬਣਵਾਇਆ ਸੀ।
ਟਰੰਪ ਨੇ ਇਸ ਜਾਇਦਾਦ ਨੂੰ ਸਾਲ 1985 ਵਿੱਚ ਖ਼ਰੀਦਿਆ। ਉਨ੍ਹਾਂ ਦੇ ਨਾਲ ਇਸ ਬੰਕਰ ਵਿੱਚ ਜਾਣ ਵਾਲੇ 6.5 ਫੁੱਟ ਦੇ ਪ੍ਰੋਜੈਕਟ ਮੈਨੇਜਰ ਵੇਸ ਬਲੇਕਮੈਨ ਨੇ ਦੱਸਿਆ ਸੀ ਕਿ ਇਸ ਬੰਕਰ ਵਿੱਚ ਜਾਣਾ ਕਿਸੇ ਪੁਰਾਤਤਵ ਖੋਜ ਵਰਗਾ ਸੀ।

ਤਸਵੀਰ ਸਰੋਤ, JOE RAEDLE
ਬਲੇਕਮੈਨ ਕਹਿੰਦੇ ਹਨ, "ਉਨ੍ਹਾਂ ਨੂੰ ਇਹ ਸਮਝ ਨਹੀਂ ਆਇਆ ਕਿ ਬੰਕਰ ਦੀ ਮਜ਼ਬੂਤੀ ਨੂੰ ਲੈ ਕੇ ਕਿਉਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਕਿਉਂਕਿ ਜਦੋਂ ਮਹਾਂ ਯੁੱਧ ਵਰਗਾ ਕੁਝ ਹੋਵੇਗਾ ਤਾਂ ਬਚਣ ਲਈ ਕੋਈ ਜਗ੍ਹਾ ਨਹੀਂ ਹੋਵੇਗੀ।''
ਉੱਥੇ ਹੀ ਵਨ ਨੇਸ਼ਨ ਅੰਡਰਗ੍ਰਾਉਂਡ ਕਿਤਾਬ ਦੀ ਲੇਖਿਕਾ ਕੈਨੇਥ ਰੋਜ ਕਹਿੰਦੀ ਹੈ ਕਿ ਜੇਕਰ ਬੰਕਰ ਉੱਤੇ ਸਿੱਧਾ ਹਮਲਾ ਕੀਤਾ ਜਾਵੇ ਤਾਂ ਕਿਸੇ ਵੀ ਤਰ੍ਹਾਂ ਦਾ ਬਚਾਅ ਕੰਮ ਨਹੀਂ ਆਵੇਗਾ ਕਿਉਂਕਿ ਊਰਜਾ ਅਤੇ ਤਾਪਮਾਨ ਬੇਹੱਦ ਜ਼ਿਆਦਾ ਹੋਵੇਗਾ।












