ਟੇਮਜ਼ ਦਰਿਆ 'ਚ ਅਣਚੱਲਿਆ ਬੰਬ ਮਿਲਣ ਕਾਰਨ ਲੰਡਨ ਹਵਾਈ ਅੱਡਾ ਬੰਦ

ਤਸਵੀਰ ਸਰੋਤ, Getty Images
ਟੇਮਜ਼ ਵਿੱਚ ਦੂਜੇ ਵਿਸ਼ਵ ਯੁੱਧ ਦਾ ਅਣਚੱਲਿਆ ਬੰਬ ਮਿਲਣ ਕਾਰਨ ਲੰਡਨ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਬੰਬ ਲੰਡਨ ਦੇ ਸ਼ਹਿਰੀ ਹਵਾਈ ਅੱਡੇ 'ਤੇ ਚੱਲ ਰਹੇ ਵਿਕਾਸ ਕਾਰਜਾਂ ਦੌਰਾਨ ਮਿਲਿਆ।
ਏਅਰਪੋਰਟ ਦੇ ਬੁਲਾਰੇ ਅਨੁਸਾਰ ਏਅਰਪੋਰਟ ਨੂੰ ਪੂਰੇ ਦਿਨ ਵਾਸਤੇ ਬੰਦ ਰੱਖਿਆ ਗਿਆ ਹੈ ਤੇ ਸਾਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਨਾਲ 16000 ਮੁਸਾਫ਼ਰ ਖੁਆਰ ਹੋਣਗੇ।
ਪੁਲਿਸ ਅਨੁਸਾਰ ਬੰਬ ਐਤਵਾਰ ਨੂੰ ਏਅਰਪੋਰਟ 'ਤੇ ਹੋ ਰਹੇ ਪਹਿਲਾਂ ਤੋਂ ਤੈਅ ਇੱਕ ਨਿਰਮਾਣ ਕਾਰਜ ਦੌਰਾਨ ਮਿਲਿਆ।
ਹਵਾਈ ਅੱਡੇ ਵੱਲੋਂ ਮੁਸਾਫ਼ਰਾਂ ਨੂੰ ਏਅਰਪੋਰਟ ਵੱਲ ਨਾ ਜਾਣ ਦੀ ਹਦਾਇਤ ਕਰ ਦਿੱਤੀ ਗਈ ਹੈ ਤੇ ਆਪਣੀ ਏਅਰ ਲਾਈਨਜ਼ ਨਾਲ ਸੰਪਰਕ ਕਰਨ ਵਾਸਤੇ ਕਿਹਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਰਾਤੀਂ ਦਸ ਵਜੇ ਮਾਹਿਰਾਂ ਤੇ ਰਾਇਲ ਸਮੁੰਦਰੀ ਫੌਜ ਨੇ ਇਸ ਬੰਬ ਦੇ ਅਣਚੱਲਿਆ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ ਮਗਰੋਂ ਸਥਾਨਕ ਸਮੇਂ ਮੁਤਾਬਕ ਰਾਤ ਦਸ ਵਜੇ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ। ਇਸ ਬੰਬ ਨੂੰ ਨਕਾਰਾ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਏਅਰਪੋਰਟ ਦੇ ਸੀਈਓ ਨੇ ਕਿਹਾ, ''ਮੈਂ ਮੰਨਦਾ ਹਾਂ ਕਿ ਯਾਤਰੀਆਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਖਾਸਕਰ ਸਥਾਨਕ ਨਿਵਾਸੀਆਂ ਨੂੰ ਵੀ ਦਿੱਕਤਾਂ ਮਹਿਸੂਸ ਹੋ ਰਹੀਆਂ ਹਨ।''
''ਏਅਰਪੋਰਟ ਪ੍ਰਸ਼ਾਸਨ ਪੁਲਿਸ ਤੇ ਸਮੁੰਦਰੀ ਫੌਜ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ ਤਾਂ ਜੋ ਬੰਬ ਨੂੰ ਜਲਦ ਤੋਂ ਜਲਦ ਨਕਾਰਾ ਕੀਤਾ ਜਾ ਸਕੇ।''
ਪੁਲਿਸ ਨੇ 214 ਮੀਟਰ ਦਾ ਸੁਰੱਖਿਆ ਘੇਰਾ ਬਣਾਇਆ ਹੈ ਜਿਸ ਦੇ ਅੰਦਰ ਆਉਂਦੀ ਹਰ ਇਮਾਰਤ ਨੂੰ ਖਾਲੀ ਕਰਵਾਇਆ ਗਿਆ ਹੈ।












