ਗੋਲਡਨ ਗਲੋਬ ਐਵਾਰਡ 'ਚ ਭਾਰੂ ਰਿਹਾ ਹਾਲੀਵੁੱਡ ਦਾ ਜਿਣਸੀ ਸ਼ੋਸ਼ਣ ਕਾਂਡ

ਅਮਰੀਕਾ ਦੇ ਬੈਵਰਲੀ ਹਿਲਜ਼ ਵਿੱਚ 75ਵੇਂ ਸਲਾਨਾ ਗੋਲਡਨ ਗਲੋਬ ਐਵਾਰਡਜ਼ ਹੋਏ। ਅਮਰੀਕੀ ਫਿਲਮ ਅਤੇ ਟੀਵੀ ਦੇ ਕਲਾਕਾਰਾਂ ਨੂੰ ਇਨ੍ਹਾਂ ਐਵਾਰਡ ਨਾਲ ਨਵਾਜ਼ਿਆ ਗਿਆ।

ਇੱਕ ਮੁੱਦਾ ਜੋ ਇਸ ਦੌਰਾਨ ਛਾਇਆ ਰਿਹਾ ਉਹ ਸੀ ਹਾਲੀਵੁੱਡ ਵਿੱਚ ਜਿਣਸੀ ਸ਼ੋਸ਼ਣ ਦੇ ਸਕੈਂਡਲ ਦਾ।

ਹਾਲੀਵੁੱਡ ਵਿੱਚ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਇਹ ਪਹਿਲਾ ਵੱਡਾ ਐਵਾਰਡ ਸਮਾਗਮ ਸੀ।

ਪੀੜਤਾਂ ਦੇ ਸਨਮਾਨ ਵਿੱਚ ਸਿਤਾਰੇ ਕਾਲੇ ਲਿਬਾਸ ਵਿੱਚ ਸਮਾਗਮ ਦਾ ਹਿੱਸਾ ਬਣੇ। ਜਿਣਸੀ ਸ਼ੋਸ਼ਣ ਖ਼ਿਲਾਫ਼ ਅਸਰਦਾਰ ਸੰਦੇਸ਼ ਦਿੱਤੇ ਗਏ।

ਸਮਾਗਮ ਦੀ ਸ਼ੁਰੂਆਤ ਕਰਦਿਆਂ ਹੋਸਟ ਸੇਥ ਮੇਅਰਸ ਨੇ ਕਿਹਾ, ''ਲੇਡੀਜ਼ ਅਤੇ ਬਚੇ ਹੋਏ ਜੈਂਟਲਮੈਨ ਤੁਹਾਡਾ ਸੁਆਗਤ ਹੈ। ਇਹ 2018 ਹੈ ਤੇ ਇੱਥੇ ਜਿਣਸੀ ਸ਼ੋਸ਼ਣ ਲਈ ਕੋਈ ਥਾਂ ਨਹੀਂ ਹੈ।''

ਸੇਸਿਲ ਬੀ ਡੇਮਿਲ ਐਵਾਰਡ ਮਿਲਣ ਮਗਰੋਂ ਆਪਣੇ ਭਾਸ਼ਣ 'ਚ ਓਪਰਾ ਵਿਨਫਰੇ ਨੇ ਕਿਹਾ ਕਿ ਨਵੇਂ ਦਿਨ ਦੀ ਸ਼ੁਰੂਆਤ ਹੋਣ ਵਾਲੀ ਹੈ।

ਹੁਣ ਕਿਸੇ ਨੂੰ ਦੁਬਾਰਾ ''ਮੀ ਟੂ'' ਨਹੀਂ ਕਹਿਣਾ ਪਵੇਗਾ। ਉਨ੍ਹਾਂ ਕਿਹਾ ਸੱਚ ਸਾਡਾ ਸਾਰਿਆਂ ਦਾ ਸ਼ਕਤੀਸ਼ਾਲੀ ਔਜ਼ਾਰ ਹੈ।

ਵਿਨਫਰੇ ਦੀ ਸਪੀਚ 'ਤੇ ਸਾਰੇ ਸਿਤਾਰਿਆਂ ਨੇ ਖੜੇ ਹੋ ਕੇ ਤਾੜੀਆਂ ਮਾਰੀਆਂ।

ਸਾਰਿਆਂ ਨੇ ''ਮੀ ਟੂ'' ਅਤੇ ''ਟਾਈਮਸ ਅੱਪ'' ਅਭਿਆਨ ਦਾ ਸਮਰਥਨ ਕੀਤਾ ਜੋ ਸਿਰਫ ਮੋਨਰੰਜਨ ਜਗਤ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਮਹਿਲਾਵਾਂ ਲਈ ਬਦਲਾਅ ਲਿਆਉਣ 'ਤੇ ਕੇਂਦਰਿਤ ਸੀ।

ਬੈਸਟ ਮੋਸ਼ਨ ਪਿੱਕਚਰ ਡਰਾਮਾ ਦਾ ਐਵਾਰਡ ਫਿਲਮ 'ਥ੍ਰੀ ਬਿੱਲਬੋਰਡਸ ਆਉਟਸਾਈਡ ਐਬਿੰਗ ਮਿਸੂਰੀ' ਨੂੰ ਮਿਲਿਆ।

ਇਸ ਐਵਾਰਡ ਲਈ 'ਕਾਲ ਮੀ ਬਾਈ ਯੌਰ ਨੇਮ', 'ਡਨਕਰਕ', 'ਦਿ ਪੋਸਟ' ਅਤੇ 'ਦਿ ਸ਼ੇਪ ਆਫ ਵਾਟਰ' ਨਾਮਜ਼ਦ ਸਨ। ਇਹ ਇੱਕ ਕੌਮੇਡੀ ਕਰਾਈਮ ਫਿਲਮ ਹੈ।

ਬੈਸਟ ਅਦਾਕਾਰਾ ਦਾ ਐਵਾਰਡ ਫਰਾਨਸਿਸ ਮੈਕਡੌਰਮੰਡ ਨੂੰ ਫਿਲਮ 'ਥ੍ਰੀ ਬਿੱਲਬੋਰਡਸ ਆਉਟਸਾਈਡ ਐਬਿੰਗ ਮਿਸੂਰੀ' ਲਈ ਮਿਲਿਆ।

ਬੈਸਟ ਅਦਾਕਾਰ ਦਾ ਐਵਾਰਡ ਗੈਰੀ ਓਲਡਮੈਨ ਨੂੰ ਮਿਲਿਆ। ਫਿਲਮ 'ਡਾਰਕੈਸਟ ਆਰ' ਵਿੱਚ ਉਨ੍ਹਾਂ ਨੇ ਵਿੰਨਸਟਨ ਚਰਚਿਲ ਦਾ ਕਿਰਦਾਰ ਨਿਭਾਇਆ ਸੀ।

ਉਨ੍ਹਾਂ ਕਿਹਾ, ''ਮੈਨੂੰ ਇਸ ਫਿਲਮ 'ਤੇ ਗਰਵ ਹੈ। ਇਹ ਵਿਖਾਉਂਦੀ ਹੈ ਕਿ ਸ਼ਬਦ ਅਤੇ ਕਾਰੇ ਦੁਨੀਆਂ ਬਦਲ ਸਕਦੇ ਹਨ ਅਤੇ ਕੀ ਇਸ ਵਿੱਚ ਬਦਲਾਅ ਦੀ ਲੋੜ ਹੈ?''

ਬੈਸਟ ਨਿਰਦੇਸ਼ਕ ਦਾ ਐਵਾਰਡ ਫਿਲਮ 'ਦ ਸ਼ੇਪ ਆਫ ਵਾਟਰ' ਦੇ ਗੂਲਿਰਮੋ ਡੈਲ ਟੋਰੋ ਨੂੰ ਮਿਲਿਆ। ਇਹ ਇਨ੍ਹਾਂ ਦਾ ਪਹਿਲਾ ਗੋਲਡਨ ਗਲੋਬ ਐਵਾਰਡ ਸੀ।

ਬੈਸਟ ਐਨੀਮੇਸ਼ਨ ਫਿਲਮ ਦਾ ਐਵਾਰਡ 'ਕੋਕੋ' ਨੂੰ ਮਿਲਿਆ। ਫਿਲਮ ਵਿੱਚ ਇੱਕ ਮੈਕਸਿਕਨ ਮੁੰਡਾ ਮਰਨ ਤੋਂ ਬਾਅਦ ਦੀ ਜ਼ਿੰਦਗੀ ਵੇਖਣ ਲਈ ਜਾਂਦਾ ਹੈ।

ਭਾਰਤੀ ਮੂਲ ਦੇ ਅਦਾਕਾਰ ਅਜ਼ੀਜ਼ ਅੰਸਾਰੀ ਨੂੰ ਆਪਣੇ ਬਣਾਏ ਟੀਵੀ ਸ਼ੋਅ 'ਮਾਸਟਰ ਆਫ ਨਨ' ਲਈ ਆਪਣਾ ਪਹਿਲਾ ਗੋਲਡਨ ਗਲੋਬ ਮਿਲਿਆ।

ਉਨ੍ਹਾਂ ਨੂੰ ਟੀਵੀ ਵਿੱਚ ਕੌਮੇਡੀ ਬੈਸਟ ਅਦਾਕਾਰ ਦਾ ਐਵਾਰਡ ਮਿਲਿਆ।

ਉਨ੍ਹਾਂ ਕਿਹਾ ਮੈਂ ਨਹੀਂ ਸੋਚਿਆ ਸੀ ਕਿ ਇਹ ਮੈਨੂੰ ਮਿਲੇਗਾ ਕਿਉਂਕਿ ਸਾਰੀ ਵੈਬਸਾਈਟਾਂ ਇਹੀ ਕਹਿ ਰਹੀਆਂ ਸਨ

ਇੰਡਸਟ੍ਰੀ ਵਿੱਚ ਹੋ ਰਹੇ ਸ਼ੋਸ਼ਣ ਖਿਲਾਫ 'ਟਾਈਮਜ਼ ਅੱਪ' ਮੁਹਿੰਮ ਨਾਲ ਜੁੜੇ ਕਲਾਕਾਰ ਰੈਡ ਕਾਰਪੇਟ 'ਤੇ ਕਾਲੀਆਂ ਪੋਸ਼ਾਕਾਂ ਵਿੱਚ ਨਜ਼ਰ ਆਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)