You’re viewing a text-only version of this website that uses less data. View the main version of the website including all images and videos.
ਈਰਾਨ 'ਚ ਨਹੀਂ ਰੁੱਕ ਰਹੇ ਮੁਜਾਹਰੇ ਤੇ ਹਿੰਸਾ
ਈਰਾਨ ਵਿੱਚ ਇੱਕ ਵੀਡੀਓ ਫੁਟੇਜ ਰਾਹੀਂ ਪਤਾ ਲੱਗਾ ਹੈ ਕਿ ਉੱਥੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਕੁਝ ਥਾਵਾਂ 'ਤੇ ਹਿੰਸਾ ਅਤੇ ਅੱਗਾਂ ਲਾਈਆਂ ਗਈਆਂ ਹਨ।
'ਗ਼ੈਰ-ਕਨੂੰਨੀ ਰੂਪ ਵਿੱਚ ਇਕੱਠੇ' ਹੋਣ ਦੇ ਖ਼ਿਲਾਫ਼ ਪ੍ਰਸ਼ਾਸਨ ਦੀ ਚੇਤਾਵਨੀ ਦੇ ਬਾਵਜੂਦ ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ ਰਹੇ।
ਤੇਹਰਾਨ ਯੂਨੀਵਰਸਿਟੀ ਵਿੱਛ ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਲੀਡਰ ਅਯਾਤੁੱਲਾਹ ਅਲੀ ਖ਼ਮੇਨੇਈ ਨੂੰ ਸੱਤਾ ਛੱਡਣ ਲਈ ਕਿਹਾ ਜਿੱਥੇ ਪੁਲਿਸ ਨਾਲ ਉਨ੍ਹਾਂ ਦੀਆਂ ਝੜਪਾਂ ਹੋਈਆਂ।
ਮੁਜਾਹਰਾਕਾਰੀਆਂ ਨੇ ਗ੍ਰਹਿ ਮੰਤਰੀ ਦੀ ਉਸ ਚੇਤਾਵਨੀ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਨਾਗਰਿਕਾਂ ਨੂੰ 'ਗ਼ੈਰ-ਕਨੂੰਨੀ ਰੂਪ ਵਿੱਚ ਇਕੱਠੇ' ਹੋਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਸ ਵਿਚਾਲੇ ਈਰਾਨ ਵਿੱਚ ਸਰਕਾਰ-ਸਮਰਥਕ ਹਜ਼ਾਰਾਂ ਲੋਕ ਵੀ ਸੜਕਾਂ 'ਤੇ ਉੱਤਰ ਆਏ।
ਈਰਾਨ ਦੇ ਗ੍ਰਹਿ ਮੰਤਰੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਨਾ ਹੋਣ 'ਕਿਉਂਕਿ ਇਸ ਨਾਲ ਉਨ੍ਹਾਂ ਲਈ ਤੇ ਹੋਰ ਨਾਗਰਿਕਾਂ ਲਈ ਮੁਸ਼ਕਲਾਂ ਪੈਦਾ ਹੋਣਗੀਆਂ।'
'ਵਿਦੇਸ਼ੀ ਤਾਕਤਾਂ ਦਾ ਹੱਥ'
ਈਰਾਨ ਦੇ ਅਧਿਕਾਰੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਲਈ ਵਿਦੇਸ਼ੀ ਤਾਕਤਾਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ।
ਉੱਧਰ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ ਉਸਦੀ ਕਾਰਵਾਈ ਨੂੰ ਸਾਰੀ ਦੂਨੀਆਂ ਦੇਖ ਰਹੀ ਹੈ।
ਈਰਾਨ ਦੇ ਵਿਦੇਸ਼ ਮੰਤਾਰਾਲੇ ਨੇ ਇਸ ਬਿਆਨ ਨੂੰ 'ਕਪਟਪੂਰਨ ਤੇ ਮੌਕਾਪਰਸਤੀ' ਦੱਸਿਆ ਹੈ।
'ਅੱਖਾਂ ਖੋਲ੍ਹਣ ਵਾਲੇ ਤਿੰਨ ਦਿਨ'
ਬੀਬੀਸੀ ਫ਼ਾਰਸੀ ਸੇਵਾ ਦੇ ਪੱਤਰਕਾਰ ਕਾਸਰਾ ਨਾਜੀ ਦਾ ਕਹਿਣਾ ਹੈ ਕਿ ਸਰਕਾਰ ਦੇ ਹੱਕ 'ਚ ਹੋਈਆਂ ਰੈਲੀਆਂ ਦੇ ਮੁਕਾਬਲੇ ਵਿਰੋਧ ਵਿੱਚ ਰੋਸ ਮੁਜਾਹਰੇ ਜ਼ਿਆਦਾ ਹੋਏ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਖ਼ਿਲਾਫਡ ਪ੍ਰਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਹਰ ਰੋਜ਼ ਵੱਧਦੀ ਹੀ ਜਾ ਰਹੀ ਹੈ।
ਦਿਨ ਢਲਣ ਤੋਂ ਬਾਅਦ ਵੀ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਣ ਦੀਆਂ ਖ਼ਬਰਾਂ ਮਿਲੀਆਂ। ਕੁਝ ਥਾਂਵਾਂ 'ਤੇ ਪੁਲਿਸ ਨਾਲ ਟਕਰਾਅ ਵੀ ਹੋਏ।
ਇਨ੍ਹਾਂ ਸਾਰੇ ਹੀ ਮੁਜਾਹਰਿਆਂ ਵਿੱਚ ਇੱਕ ਗੱਲ ਸਾਂਝੀ ਹੈ, ਉਹ ਇਹ ਕਿ 'ਪ੍ਰਦਰਸ਼ਨਕਾਰੀ ਈਰਾਨ ਵਿੱਚ ਮੌਲਵੀਆਂ ਦੀ ਸ਼ਾਸਨ ਖ਼ਤਮ ਕਰਨ ਦੀ ਮੰਗ' ਕਰ ਰਹੇ ਹਨ।
ਵਿਰੋਧ ਪ੍ਰਦਰਸ਼ਨਾਂ ਦੇ ਵੱਧਦੇ ਦਾਇਰੇ ਦੇ ਪਿੱਛੇ ਸਿਰਫ਼ ਵਧ ਰਹੀਆਂ ਕੀਮਤਾਂ ਅਤੇ ਬੇਰੁਜ਼ਗਾਰੀ ਹੀ ਮੁੱਦਾ ਨਹੀਂ ਹੈ, ਇਹ ਤਿੰਨ ਦਿਨ ਸਰਕਾਰ ਲਈ 'ਅੱਖਾਂ ਖੋਲ੍ਹਣ ਵਾਲੇ ਹਨ' ਹਨ।
ਸਰਕਾਰ ਵੀ ਇਸ ਨੂੰ ਸਮਝ ਰਹੀ ਹੈ ਅਤੇ ਅਜਿਹਾ ਕੋਈ ਕੰਮ ਨਹੀਂ ਕਰ ਰਹੀ ਜਿਸਦੀ ਵਜ੍ਹਾ ਨਾਲ ਮੁਜਾਹਰਾਕਾਰੀ ਹੋਰ ਭੜਕ ਜਾਣ।