ਪਾਕਿਸਤਾਨ ਨੂੰ ਤਾਕਤਵਰ ਬਣਾਉਣ ਵਾਲੀਆਂ 11 ਮਿਜ਼ਾਈਲਾਂ

ਪਾਕਿਸਤਾਨ ਵਿੱਚ ਮਿਜ਼ਾਈਲ ਪ੍ਰੋਗਰਾਮ ਦਾ ਦੌਰ 1980 ਦੇ ਦਹਾਕੇ 'ਚ ਸ਼ੁਰੂ ਹੋਇਆ। ਭਾਰਤ ਦੇ ਮੁਕਾਬਲੇ ਪਾਕਿਸਤਾਨ ਨੇ ਵੀ ਕਈ ਮਿਜ਼ਾਈਲਾਂ ਬਣਾਈਆਂ ਹਨ।

ਪਾਕਿਸਤਾਨ ਦੀਆਂ ਮਿਜ਼ਾਈਲਾਂ ਅਤੇ ਉਨ੍ਹਾਂ ਦੀ ਸਮਰੱਥਾ 'ਤੇ ਇੱਕ ਨਜ਼ਰ।

ਹਤਫ਼-1

  • ਪਾਕਿਸਤਾਨ ਦੀ ਪਹਿਲੀ ਮਿਜ਼ਾਈਲ ਹੱਤਫ਼-1 ਸੀ। ਇਹ ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਹੈ।
  • ਇਸ ਦੀ ਮਾਰਕ ਸਮਰੱਥਾ 70 ਤੋਂ 100 ਕਿਲੋਮੀਟਰ ਹੈ।
  • 500 ਕਿਲੋਗ੍ਰਾਮ ਤੱਕ ਦੇ ਵਿਸਫੋਟਕ ਲੈ ਕੇ ਜਾ ਸਕਦੀ ਹੈ।
  • ਪਾਕਿਸਤਾਨ ਨੇ ਇਸ ਨੂੰ ਬਣਾਉਣ ਦਾ ਐਲਾਨ 1989 'ਚ ਕੀਤਾ ਸੀ।
  • ਸਫਲ ਪ੍ਰੀਖਣ ਤੋਂ ਬਾਅਦ 1992 'ਚ ਇਸ ਨੂੰ ਪਾਕਿਸਤਾਨੀ ਫੌਜ ਵਿੱਚ ਸ਼ਾਮਲ ਕੀਤਾ ਗਿਆ।
  • ਇਸ ਨੂੰ ਇੱਕ ਥਾਂ ਤੋਂ ਦੂਜੇ ਥਾਂ 'ਤੇ ਲੈ ਕੇ ਜਾਣਾ ਸੌਖਾ ਹੈ।

ਹਤਫ਼-2

  • ਇਸ ਨੂੰ ਅਬਦਾਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
  • ਮਾਰਕ ਸਮਰੱਥਾ 180 ਤੋਂ 200 ਕਿਲੋਮੀਟਰ ਹੈ।
  • 250 ਤੋਂ 450 ਕਿਲੋਗ੍ਰਾਮ ਵਿਸਫੋਟਕ ਲੈ ਕੇ ਜਾ ਸਕਦੀ ਹੈ।
  • 2005 'ਚ ਪਾਕਿਸਤਾਨੀ ਫੌਜ 'ਚ ਸ਼ਾਮਲ ਹੋਈ।
  • ਇਸ ਦੀ ਲੰਬਾਈ 6.5 ਮੀਟਰ ਤੇ ਘੇਰਾ 0.56 ਮੀਟਰ ਹੈ।
  • 2013 'ਚ ਦਾਅਵਾ ਕੀਤਾ ਗਿਆ ਕਿ ਇਹ ਪਰਮਾਣੂ ਹਥਿਆਰ ਲੈ ਕੇ ਜਾਣ 'ਚ ਵੀ ਸਮਰੱਥ ਹੈ।

ਹਤਫ਼-3

  • ਗਜਨੀ ਦੇ ਨਾਂ ਨਾਲ ਵੀ ਜਾਣੀ ਜਾਂਦੀ ਇਹ ਇੱਕ ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਹੈ।
  • ਮਾਰਕ ਸਮਰੱਥਾ 290 ਕਿਲੋਮੀਟਰ, 700 ਕਿਲੋਗ੍ਰਾਮ ਤੱਕ ਵਿਸਫੋਟਕ ਲਿਜਾ ਸਕਦੀ ਹੈ।
  • ਇਸ ਨੂੰ ਬਣਾਉਣ ਦੀ ਸ਼ੁਰੂਆਤ 1987 'ਚ ਹੋਈ।
  • ਪ੍ਰੀਖਣ ਤੋਂ ਬਾਅਦ ਇਸ ਨੂੰ 2004 'ਚ ਫੌਜ ਵਿੱਚ ਸ਼ਾਮਲ ਕੀਤਾ ਗਿਆ।
  • ਇਹ 8.5 ਮੀਟਰ ਲੰਬੀ ਹੈ ਤੇ ਘੇਰਾ 8 ਮੀਟਰ ਹੈ।
  • ਦਾਅਵਾ ਹੈ ਕਿ ਇਹ ਪਰਮਾਣੂ ਅਤੇ ਰਵਾਇਤੀ ਹਥਿਆਰ ਚੁੱਕਣ 'ਚ ਸਮਰੱਥ ਹੈ।

ਹਤਫ਼-4

  • ਇਸ ਨੂੰ ਸ਼ਾਹੀਨ ਵੀ ਕਹਿੰਦੇ ਹਨ। ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ 750 ਕਿਲੋਮੀਟਰ ਤੱਕ ਨਿਸ਼ਾਨਾ ਸਾਧ ਸਕਦੀ ਹੈ।
  • ਇੱਕ ਹਜ਼ਾਰ ਕਿਲੋ ਤੱਕ ਵਿਸਫੋਟਕ ਲਿਆਉਣ 'ਚ ਸਮਰੱਥ ਹੈ।
  • ਇਸ ਦਾ ਨਿਰਮਾਣ 1993 ਵਿੱਚ ਸ਼ੁਰੂ ਹੋਇਆ ਤੇ 1997 'ਚ ਪ੍ਰੀਖਣ ਕੀਤਾ ਗਿਆ।
  • ਪਹਿਲੀ ਵਾਰ ਜਨਤਕ ਪ੍ਰਦਰਸ਼ਨ 1999 ਵਿੱਚ ਕੀਤਾ ਸੀ ਅਤੇ 2003 'ਚ ਇਸ ਨੂੰ ਫ਼ੌਜ ਦਾ ਹਿੱਸਾ ਬਣਾਇਆ ਗਿਆ।
  • ਇਹ 12 ਮੀਟਰ ਲੰਬੀ ਹੈ ਅਤੇ ਘੇਰਾ ਇੱਕ ਮੀਟਰ ਹੈ।

ਹਤਫ਼-5

  • ਇਸ ਨੂੰ ਗੌਰੀ ਵੀ ਕਿਹਾ ਜਾਂਦਾ ਹੈ। ਇਹ ਇੱਕ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਹੈ।
  • ਮਾਰਕ ਸਮਰੱਥਾ 1250 ਤੋਂ 1500 ਕਿਲੋਮੀਟਰ ਹੈ। ਇਹ ਮਿਜ਼ਾਈਲ 700 ਕਿਲੋਗ੍ਰਾਮ ਵਿਸਫੋਟਕ ਲੈ ਕੇ ਜਾ ਸਕਦੀ ਹੈ।
  • ਇਸ ਨੂੰ ਪਾਕਿਸਤਾਨ, ਉੱਤਰੀ ਕੋਰੀਆ ਅਤੇ ਈਰਾਨ ਨੇ ਮਿਲ ਕੇ 1980 'ਚ ਬਣਾਉਣਾ ਸ਼ੁਰੂ ਕੀਤਾ। ਸਾਲ 1998 'ਚ ਪਹਿਲਾ ਪ੍ਰੀਖਣ ਕੀਤਾ ਗਿਆ।
  • ਇਸ ਨੂੰ 2003 ਵਿੱਚ ਫ਼ੌਜ 'ਚ ਸ਼ਾਮਲ ਕੀਤਾ ਗਿਆ ਸੀ।
  • ਇਸ ਦੀ ਲੰਬਾਈ 15.9 ਮੀਟਰ ਹੈ ਅਤੇ ਘੇਰਾ 1.35 ਮੀਟਰ ਹੈ।
  • ਮਈ 2004 'ਚ ਪ੍ਰੀਖਣ ਤੋਂ ਬਾਅਦ ਦਾਅਵਾ ਕੀਤਾ ਗਿਆ ਸੀ ਕਿ ਇਹ ਪ੍ਰਮਾਣੂ ਹਥਿਆਰ ਲੈ ਕੇ ਜਾਣ 'ਚ ਸਮਰੱਥ ਹੈ।

ਹਤਫ਼-6

  • ਮੱਧਮ ਦੂਰੀ ਦੀ ਇਸ ਬੈਲਿਸਟਿਕ ਮਿਜ਼ਾਈਲ ਨੂੰ ਸ਼ਾਹਿਨ-2 ਵੀ ਕਿਹਾ ਜਾਂਦਾ ਹੈ।
  • ਇਸ ਦੀ ਮਾਰਕ ਸਮਰੱਥਾ 1500 ਤੋਂ 2000 ਕਿਲੋਮੀਟਰ ਹੈ। 700 ਕਿਲੋਗ੍ਰਾਮ ਤੱਕ ਵਿਸਫੋਟਕ ਲੈ ਕੇ ਜਾ ਸਕਦੀ ਹੈ।
  • ਦਾਅਵਾ ਹੈ ਕਿ ਇਸਦੀ ਸਮਰੱਥਾ ਨੂੰ 1230 ਕਿਲੋਗ੍ਰਾਮ ਤੱਕ ਵਧਾ ਦਿੱਤਾ ਗਿਆ ਹੈ।
  • ਇਸ ਦੀ ਲੰਬਾਈ 17.2 ਮੀਟਰ ਅਤੇ ਘੇਰਾ 1.4 ਮੀਟਰ ਹੈ।
  • ਇਸ ਦਾ ਪਹਿਲਾ ਪ੍ਰਦਰਸ਼ਨ ਮਾਰਚ 2000 ਵਿੱਚ ਕੀਤਾ ਗਿਆ ਸੀ।
  • ਪਹਿਲੀ ਵਾਰ ਮਾਰਚ 2004 ਵਿੱਚ ਪ੍ਰੀਖਣ ਕੀਤਾ ਗਿਆ। ਇਸ ਨੂੰ 2014 ਦੇ ਅੰਤ 'ਚ ਫੌਜ ਵਿਚ ਸ਼ਾਮਲ ਕੀਤਾ ਗਿਆ ਸੀ।
  • ਪਾਕਿਸਤਾਨ ਦਾਅਵਾ ਕਰਦਾ ਹੈ ਕਿ ਇਸਦਾ ਟਾਰਗੇਟ ਸੌ ਫੀਸਦੀ ਸਟੀਕ ਹੈ।

ਹਤਫ਼-7

  • ਇਸਨੂੰ ਬਾਬਰ ਕ੍ਰੂਜ਼ ਮਿਜ਼ਾਈਲ ਵੀ ਕਿਹਾ ਜਾਂਦਾ ਹੈ। ਇਹ ਰਵਾਇਤੀ ਜਾਂ ਪਰਮਾਣੂ ਹਥਿਆਰਾਂ ਨੂੰ ਚੁੱਕਣ ਦੇ ਸਮਰੱਥ ਹੈ।
  • ਇਹ 350 ਤੋਂ 700 ਕਿਲੋਮੀਟਰ ਦੀ ਤੱਕ ਵਾਰ ਕਰ ਸਕਦੀ ਹੈ।
  • ਇਸ ਮਿਜ਼ਾਈਲ ਨੂੰ ਜ਼ਮੀਨ ਤੋਂ ਲਾਂਚ ਕੀਤਾ ਜਾ ਸਕਦਾ ਹੈ।
  • ਭਾਰਤ ਦੇ ਕ੍ਰੂਜ਼ ਮਿਜ਼ਾਈਲ ਪ੍ਰੋਗਰਾਮਾਂ ਦੇ ਜਵਾਬ 'ਚ 1990 ਵਿੱਚ ਇਸ 'ਤੇ ਕੰਮ ਸ਼ੁਰੂ ਹੋਇਆ।
  • 450 ਕਿਲੋਗ੍ਰਾਮ ਵਿਸਫੋਟਕ ਲੈ ਕੇ ਜਾਣ 'ਚ ਸਮਰੱਥ ਇਸ ਮਿਜ਼ਾਈਲ ਨੂੰ 2010 ਵਿੱਚ ਫੌਜ ਦਾ ਹਿੱਸਾ ਬਣਾਇਆ ਗਿਆ।
  • ਇਹ 6.2 ਮੀਟਰ ਲੰਬੀ ਹੈ ਅਤੇ ਇਸ ਦਾ ਘੇਰਾ 0.52 ਮੀਟਰ ਹੈ।

ਹਤਫ਼-8

  • ਇਸ ਨੂੰ ਰੈੱਡ ਕ੍ਰੂਜ਼ ਮਿਜ਼ਾਈਲ ਵੀ ਕਿਹਾ ਜਾਂਦਾ ਹੈ।
  • 350 ਕਿਲੋਮੀਟਰ ਤੋਂ ਜ਼ਿਆਦਾ ਵਾਰ ਕਰਨ ਵਾਲੀ ਇਹ ਮਿਜ਼ਾਈਲ ਲੜਾਕੂ ਸਮਰੱਥਾ ਦੀ ਹੈ।
  • ਘੱਟ ਉਚਾਈ 'ਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਮਾਰਨ ਦੇ ਸਮਰੱਥ ਹੈ।
  • ਇਹ ਵੀ ਰਵਾਇਤੀ ਅਤੇ ਪਰਮਾਣੂ ਹਥਿਆਰ ਆਪਣੇ ਨਾਲ ਲੈ ਜਾ ਸਕਦੀ ਹੈ।
  • ਇਸ ਦੀ ਲੰਬਾਈ 4.85 ਮੀਟਰ ਹੈ ਅਤੇ ਘੇਰਾ 0.5 ਮੀਟਰ ਹੈ।

ਹਤਫ਼-9

  • ਇਸ ਨੂੰ ਨਸਰ ਵੀ ਕਿਹਾ ਜਾਂਦਾ ਹੈ।
  • ਜ਼ਮੀਨ ਤੋਂ ਜ਼ਮੀਨ 'ਤੇ ਵਾਰ ਕਰਨ ਦੇ ਸਮਰੱਥ ਇਹ ਮਿਜ਼ਾਈਲ ਪਰਮਾਣੂ ਹਥਿਆਰ ਵੀ ਲੈ ਜਾ ਸਕਦੀ ਹੈ।
  • ਇਸਦੀ ਮਾਰਕ ਸਮਰੱਥਾ 60 ਕਿਲੋਮੀਟਰ ਹੈ।
  • ਪਹਿਲਾ ਸਫਲ ਪ੍ਰੀਖਣ ਅਪ੍ਰੈਲ 2011 'ਚ ਕੀਤਾ ਗਿਆ ਸੀ।
  • ਇਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਐਂਟੀ ਮਿਜ਼ਾਈਲ ਸਿਸਟਮ ਨੂੰ ਵੀ ਮਾਤ ਦੇਣ ਦੇ ਸਮਰੱਥ ਹੈ।

ਸ਼ਾਹੀਨ-3

  • ਇਹ ਮੱਧਮ ਦੂਰੀ ਤੱਕ ਵਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਹੈ।
  • ਇਸ ਦੀ ਮਾਰਕ ਸਮਰੱਥਾ 2750 ਕਿਲੋਮੀਟਰ ਹੈ।
  • ਇਹ ਪਰਮਾਣੂ ਅਤੇ ਰਵਾਇਤੀ ਹਥਿਆਰ ਲੈ ਕੇ ਜਾ ਸਕਦੀ ਹੈ।
  • ਇਸ ਦੀ ਲੰਬਾਈ 19.3 ਮੀਟਰ ਹੈ ਅਤੇ ਘੇਰਾ 1.4 ਮੀਟਰ ਹੈ।
  • ਇਸ ਨੂੰ 2016 'ਚ ਪਹਿਲੀ ਵਾਰ ਸੈਨਾ ਦੀ ਪਰੇਡ ਵਿੱਚ ਪ੍ਰਦਰਸ਼ਿਤ ਕੀਤਾ ਗਿਆ।
  • 2015 'ਚ ਇਸ ਦੇ ਸਫਲ ਪ੍ਰੀਖਣ ਦਾ ਦਾਅਵਾ ਕੀਤਾ ਗਿਆ।

ਅਬਾਬੀਲ

  • ਇਹ ਜ਼ਮੀਨ ਤੋਂ ਜ਼ਮੀਨ 'ਤੇ 2200 ਕਿਲੋਮੀਟਰ ਤੱਕ ਵਾਰ ਕਰਨ ਦੇ ਸਮਰੱਥ ਹੈ।
  • ਜਨਵਰੀ 2017 'ਚ ਇਸ ਦਾ ਪਹਿਲਾ ਸਫਲ ਪ੍ਰੀਖਣ ਹੋਇਆ ਸੀ।
  • ਪਾਕਿਸਤਾਨ ਫੌਜ ਦਾ ਦਾਅਵਾ ਹੈ ਕਿ ਇਹ ਪਰਮਾਣੂ ਹਥਿਆਰ ਲੈ ਕੇ ਜਾਣ ਵਿੱਚ ਸਮਰੱਥ ਹੈ।
  • ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਇੱਕੋ ਸਮੇਂ ਕਈ ਨਿਸ਼ਾਨੇ ਸਾਧ ਸਕਦੀ ਹੈ।
  • ਇਹ ਇਕ ਠੋਸ ਬਾਲਣ ਦੀ ਮਿਜ਼ਾਈਲ ਹੈ ਅਤੇ ਇਸਦਾ ਘੇਰਾ 1.7 ਮੀਟਰ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)