ਚੀਨ 'ਚ ਦਿੱਤੀ ਜਾਂਦੀ ਹੈ ਕੁੜੀਆਂ ਨੂੰ 'ਕੁਆਰਾਪਣ' ਕਾਇਮ ਰੱਖਣ ਦੀ ਸਿਖਲਾਈ

ਤਸਵੀਰ ਸਰੋਤ, Pear Video
- ਲੇਖਕ, ਬੀਜਿੰਗ ਬਿਓਰੋ
- ਰੋਲ, ਬੀਬੀਸੀ ਨਿਊਜ਼
ਚੀਨ ਵਿੱਚ ਔਰਤਾਂ ਦੀ "ਪਵਿੱਤਰਤਾ" ਕਾਇਮ ਰੱਖਣ ਲਈ ਵਿਸ਼ੇਸ਼ ਸਿਖਲਾਈ ਸਕੂਲ ਖੋਲ੍ਹੇ ਗਏ ਹਨ। ਜਿਸ ਵਿੱਚ ਨੌਕਰੀ-ਪੇਸ਼ੇ ਦੇ ਨਾਲ ਕੁਆਰਾਪਣ ਕਾਇਮ ਰੱਖਣ ਲਈ ਉਨ੍ਹਾਂ ਨੂੰ ਨੌਕਰ ਦੇ ਕੰਮ ਕਰਨ ਮਜਬੂਰ ਕੀਤਾ ਜਾਂਦਾ ਹੈ।
ਪਰ ਅਸਲ ਵਿੱਚ ਇਹ ਅਦਾਰੇ ਕਿਸ ਲਈ ਹਨ?
ਜਦੋਂ ਖ਼ਬਰ ਆਈ ਕਿ ਉੱਤਰੀ ਚੀਨ ਦੇ ਫਿਊਸ਼ਨ 'ਚ ਇੱਕ ਪਾਰੰਪਰਿਕ ਸੱਭਿਆਚਾਰਕ ਇੰਸਚੀਟਿਊਟ 'ਚ ਔਰਤਾਂ ਨੂੰ "ਇਸਤਰੀਤਵ" ਸਿਖਾਇਆ ਜਾ ਰਿਹਾ ਹੈ, ਤਾਂ ਪੂਰੇ ਦੇਸ ਨੇ ਗੁੱਸਾ ਜ਼ਾਹਿਰ ਕੀਤਾ।
ਸਕੂਲ ਵਿੱਚ ਜਾਣ ਵਾਲੀਆਂ ਔਰਤਾਂ ਨੂੰ ਕੁਝ ਇਸ ਤਰ੍ਹਾਂ ਦਿੱਤੇ ਜਾਂਦੇ ਹਨ ਸੰਦੇਸ਼-
- ਨੌਕਰੀ ਪੇਸ਼ੇ ਵਾਲੀਆਂ ਔਰਤਾਂ ਦਾ ਅੰਤ ਚੰਗਾ ਨਹੀਂ ਹੁੰਦਾ।
- ਔਰਤਾਂ ਨੂੰ ਸਦਾ ਸਮਾਜ ਦੇ ਹੇਠਲੇ ਪੱਧਰ 'ਤੇ ਰਹਿਣਾ ਚਾਹੀਦਾ ਅਤੇ ਉੱਪਰ ਉੱਠਣ ਦੀਆਂ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ।
- ਔਰਤਾਂ ਨੂੰ ਹਮੇਸ਼ਾ ਆਪਣੇ ਪਿਤਾ, ਪਤੀ ਅਤੇ ਪੁੱਤਰ ਦਾ ਕਹਿਣਾ ਮੰਨਣਾ ਚਾਹੀਦਾ ਹੈ।
- ਜੇਕਰ ਤੁਹਾਡਾ ਪਤੀ ਤੁਹਾਡੇ 'ਤੇ ਹੱਥ ਚੁੱਕੇ ਤਾਂ ਉਸ 'ਤੇ ਪਲਟਵਾਰ ਨਹੀਂ ਕਰਨਾ ਚਾਹੀਦਾ ਅਤੇ ਜਦੋਂ ਉਹ ਤੁਹਾਨੂੰ ਭਲਾ ਬੁਰਾ ਕਹੇ ਤਾਂ ਅੱਗੋਂ ਬਹਿਸ ਨਹੀਂ ਕਰਨੀ ਚਾਹੀਦੀ।
- ਜੇਕਰ ਔਰਤ ਤਿੰਨ ਤੋਂ ਵੱਧ ਪੁਰਸ਼ਾਂ ਨਾਲ ਜਿਣਸੀ ਸਬੰਧ ਬਣਾਉਂਦੀ ਹੈ ਤਾਂ ਉਸ ਨੂੰ ਬਿਮਾਰੀਆਂ ਲੱਗ ਸਕਦੀਆਂ ਹਨ ਤੇ ਉਸ ਦੀ ਮੌਤ ਹੋ ਸਕਦੀ ਹੈ।
ਫਿਊਸ਼ਨ ਦੀ ਸਥਾਨਕ ਸਰਕਾਰ ਛੇਤੀ ਹਰਕਤ 'ਚ ਆਈ ਤੇ ਫਿਊਸ਼ਨ ਦੇ ਸਿੱਖਿਆ ਬਿਓਰੋ ਦੇ ਸਰਕਾਰੀ ਬਿਆਨ 'ਚ ਕਿਹਾ ਗਿਆ, "ਅਦਾਰੇ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਸਮਾਜਕ ਨੈਤਿਕਤਾ ਦੇ ਵਿਰੁੱਧ ਹੈ।

ਤਸਵੀਰ ਸਰੋਤ, Pear Video
ਚੀਨੀ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਆਲੋਚਨਾ ਦੇ ਵੱਧਦੇ ਦਬਾਅ ਕਾਰਨ ਸ਼ਹਿਰ ਦੇ ਅਧਿਕਾਰੀਆਂ ਨੇ ਤੁਰੰਤ ਇਸ 6 ਸਾਲ ਪੁਰਾਣੇ ਅਦਾਰੇ ਨੂੰ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਹੈ।
ਉਸ ਸਕੂਲ ਵਿੱਚ ਸਿਖਲਾਈ ਲਈ ਲੈਣ ਵਾਲੀ 13 ਸਾਲਾ ਜਿੰਗ ਨੇ ਦੱਸਿਆ, ਉਹ ਸ਼ਰਾਰਤੀ ਸੀ ਅਤੇ ਉਸ ਨੂੰ ਉਸ ਦੀ ਮਾਂ ਨੇ ਸਕੂਲ ਭੇਜ ਦਿੱਤਾ। ਉਨ੍ਹਾਂ ਆਸ ਜਤਾਈ ਸੀ ਕਿ ਪਾਰੰਪਰਿਕ ਸਿੱਖਿਆ ਕੁਝ ਅਨੁਸ਼ਾਸਨ ਪੈਦਾ ਕਰੇਗੀ।
ਹੋਰਨਾਂ ਮਾਪਿਆਂ ਵਾਂਗ ਜਿੰਗ ਦੀ ਮਾਂ ਨੇ ਵੀ ਉਸ ਨੂੰ ਸਕੂਲ 'ਚ ਜਾਣ ਲਈ ਮਜਬੂਰ ਕੀਤਾ ਸੀ। ਜਿੰਗ ਦੀ ਮਾਂ ਇੱਕ ਪਿੰਡ ਤੋਂ ਸੀ ਅਤੇ ਉਸ ਨੇ ਮਾੜੀ-ਮੋਟੀ ਹੀ ਸਿੱਖਿਆ ਪ੍ਰਾਪਤ ਕੀਤੀ ਸੀ।
ਜਿੰਗ ਉਸ ਅਗਨੀ ਪ੍ਰੀਖਿਆ ਨੂੰ ਯਾਦ ਕਰਦੀ ਹੈ ਤੇ ਦੱਸਦੀ ਹੈ ਕਿ ਸਿਖਲਾਈ ਦੌਰਾਨ ਉਸ ਨੂੰ ਹੱਥ ਕਵਰ ਕੀਤੇ ਬਿਨਾ ਬਾਥਰੂਮ ਸਾਫ਼ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।
ਉੱਥੇ ਉਸ ਨੂੰ ਸਿਖਾਇਆ ਜਾਂਦਾ ਸੀ ਕਿ ਔਰਤਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਪੁਰਸ਼ਾਂ ਦੀ ਸੇਵਾ ਕਰਨ ਲਈ ਹੀ ਔਰਤਾਂ ਦਾ ਜਨਮ ਹੋਇਆ ਹੈ।
ਜਿੰਗ ਨੂੰ ਅਜੇ ਵੀ ਸਮਝ ਨਹੀਂ ਆਉਂਦਾ ਕਿ ਉਸ ਨੂੰ ਬਾਥਰੂਮ ਸਾਫ਼ ਕਰਨ ਲਈ ਦਸਤਾਨੇ ਕਿਉਂ ਨਹੀਂ ਦਿੱਤੇ ਜਾਂਦੇ ਸਨ ਅਤੇ ਨਾ ਹੀ ਇਹ ਸਮਝ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਗ਼ੈਰ ਲੋੜੀਂਦੀ ਸਖ਼ਤੀ ਨੂੰ ਸਿਖਲਾਈ 'ਚ ਸ਼ਾਮਿਲ ਕਰਨ ਦੀ ਕੀ ਲੋੜ ਸੀ।

ਤਸਵੀਰ ਸਰੋਤ, Pear Video
ਇੱਕ ਹੋਰ ਸਿੱਖਿਅਕ ਵਿਧੀ ਦੇ ਤਹਿਤ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਅਤੇ ਪੁਰਖਿਆ ਦੇ ਗ਼ਲਤ ਕੰਮਾਂ ਨੂੰ ਕਬੂਲ ਕੀਤਾ।
ਜਿੰਗ ਨੇ ਦੱਸਿਆ ਕਿ ਕਲਾਸ ਦੇ ਪਾਠਕ੍ਰਮ ਵਿੱਚ ਪ੍ਰਾਚੀਨ ਸਿਧਾਂਤਾਂ ਅਤੇ ਘਰ ਦੇ ਕੰਮਕਾਜ਼ ਤੋਂ ਲੈ ਕੇ ਮਨੋਰੋਗ ਚਿਕਿਤਸਾ ਸ਼ੈਲੀ ਤੱਕ ਸੈਸ਼ਨ ਹੁੰਦੇ ਸਨ।
ਜਿੰਗ ਨੂੰ ਸਭ ਤੋਂ ਜ਼ਿਆਦਾ ਬੁਰਾ ਉਦੋਂ ਲੱਗਾ ਜਦ ਕਲਾਸ ਵਿੱਚ "ਠੀਕ ਔਰਤਾਂ" ਦੇ ਵੀਡੀਓ ਇੰਟਰਵਿਊ ਦਿਖਾਏ।
ਜਿੰਗ ਦੱਸਦੀ ਹੈ, "ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇੱਕ ਤੋਂ ਵੱਧ ਪੁਰਸ਼ਾਂ ਨਾਲ ਜਿਣਸੀ ਸਬੰਧ ਬਣਾਏ ਸਨ, ਜਿਸ ਕਰਕੇ ਉਨ੍ਹਾਂ ਦੇ ਸਰੀਰ 'ਤੇ ਜਖ਼ਮ ਹੋ ਗਏ ਸਨ। ਪਰ ਉਹ ਪਾਰੰਪਰਿਕ ਸਿੱਖਿਆ ਪ੍ਰਾਪਤ ਕਰਕੇ ਅਤੇ ਚੰਗੀਆਂ ਔਰਤਾਂ ਬਣਨ ਤੋਂ ਬਾਅਦ ਠੀਕ ਹੋ ਗਈਆਂ ਸਨ।"
"7 ਦਿਨਾਂ ਦੇ ਕੈਂਪ ਵਾਲੀ ਥਾਂ ਕਿਸੇ ਸਾਧਾਰਣ ਮਨੁੱਖ ਲਈ ਨਹੀਂ ਸੀ। ਮੇਰੇ ਲਈ ਇਹ ਅਸਹਿਣਯੋਗ ਸੀ, ਇਸ ਲਈ ਮੈਂ ਚੌਥੀ ਰਾਤ ਨੂੰ ਲੋਹੇ ਦੀ ਵਾੜ ਟੱਪ ਕੇ ਭੱਜ ਗਈ।"
ਬੀਜਿੰਗ ਅਤੇ ਸ਼ਾਂਘਾਈ ਵਰਗੇ ਵੱਡੇ ਸ਼ਹਿਰਾਂ 'ਚ ਰਹਿਣ ਵਾਲੇ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਦਾ ਅਜਿਹੀਆਂ ਕਲਾਸਾਂ 'ਚ ਮਿਲਣਾ ਬੇਹੱਦ ਹੈਰਾਨੀ ਵਾਲਾ ਅਤੇ ਹਾਸੋਹੀਣਾ ਲੱਗਦਾ ਹਨ।
ਅਸਲ ਵਿੱਚ ਇਹ ਪੁਰਾਣੀਆਂ ਕਦਰਾਂ ਕੀਮਤਾਂ ਛੋਟੇ ਚੀਨੀ ਸ਼ਹਿਰਾਂ ਅਤੇ ਖ਼ਾਸਕਰ ਪੇਂਡੂ ਇਲਾਕਿਆਂ 'ਚ ਹੁੰਦੀਆਂ ਹਨ।

ਤਸਵੀਰ ਸਰੋਤ, Pear Video
ਮਈ ਵਿੱਚ ਕੇਂਦਰੀ ਚੀਨ ਦੇ ਜਿਓਜਿਆਂਗ ਸ਼ਹਿਰ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਔਰਤਾਂ ਦੇ ਕੁਆਰੇਪਣ 'ਤੇ ਸੰਬੋਧਨ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਤੁਹਾਡਾ ਉਤੇਜਿਤ ਕਰਨ ਵਾਲਾ ਪਹਿਰਾਵਾ ਵੀ ਤੁਹਾਡੇ ਵਲਗਰ ਵਿਵਹਾਰ ਵੱਲ ਝੁਕਾਉਂਦਾ ਹੈ।
ਉੱਥੇ ਹੀ ਸਾਲ 2014 'ਚ ਡੋਂਗੂਆਨ 'ਚ ਸੱਭਿਆਚਾਰ ਕੇਂਦਰ 'ਚ ਸਿਖਾਇਆ ਗਿਆ ਕਿ ਨੌਕਰੀ ਪੇਸ਼ੇ ਵਾਲੀ ਔਰਤ ਵੀ ਪੁਰਸ਼ਾਂ ਵਾਂਗ ਹੀ ਹੋ ਜਾਂਦੀਆਂ ਅਤੇ ਅਜਿਹੇ ਵਿੱਚ ਉਨ੍ਹਾਂ ਦੀ ਵਿਸ਼ੇਸ਼ਤਾ ਬੱਚੇਦਾਨੀ ਅਤੇ ਛਾਤੀਆਂ ਨੂੰ ਕੱਟ ਦੇਣਾ ਚਾਹੀਦਾ ਹੈ।
ਸਾਲ 2005 'ਚ ਦੱਖਣੀ ਸ਼ਹਿਰ ਸ਼ੇਨਜ਼ਨ ਦੇ ਇੱਕ ਬਦਨਾਮ ਕੇਸ 'ਚ ਇੱਕ ਪਰਵਾਸੀ ਔਰਤ ਵਰਕਰ ਨੇ ਵੇਸਵਾਕਾਰੀ ਤੋਂ ਬਚਣ ਲਈ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ।
ਉਸ ਵੱਲੋਂ ਆਪਣੀ ਪੱਤ ਚੁਣੇ ਜਾਣ ਨੂੰ ਦਲੇਰੀ ਅਤੇ ਉਸ ਵੱਲੋਂ ਚੁੱਕੇ ਗਏ ਕਦਮ ਦੀ ਦੇਸ ਭਰ 'ਚ ਸ਼ਲਾਘਾ ਕੀਤੀ ਗਈ।
ਚੀਨ ਦੇ ਸਾਮੰਤੀ ਦੌਰ ਤੋਂ ਹੀ "ਔਰਤਾਂ ਦੀ ਪਵਿੱਤਰਤਾ" ਨੂੰ ਹਜ਼ਾਰਾਂ ਸਾਲਾਂ ਤੋਂ ਔਰਤਾਂ ਲਈ ਰਿਵਾਇਤੀ ਢਾਂਚੇ ਵਜੋਂ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਗਿਆ ਸੀ।
ਜਿਸ ਵਿੱਚ ਆਪਣੇ ਪਿਤਾ, ਪਤੀ ਅਤੇ ਆਪਣੇ ਪੁੱਤਰ ਦੀ ਆਗਿਆ ਦਾ ਪਾਲਣ ਕਰਨਾ ਸ਼ਾਮਲ ਹੈ। ਆਪਣੇ ਕੁਆਰੇਪਣ ਦਾ ਮੁਲੰਕਣ ਅਤੇ ਰਖਵਾਲੀ ਅਤੇ ਹੁਨਰ ਤੋਂ ਬਿਨਾ ਔਰਤ ਨੇਕ ਸੀ।
ਇਹ ਨੇਮ ਸਕੂਲ ਅਤੇ ਘਰ ਸਿਖਾਏ ਜਾਂਦੇ ਸਨ ਅਤੇ ਪ੍ਰਾਚੀਨ 'ਚ ਔਰਤਾਂ ਨੂੰ ਗ਼ੁਲਾਮ ਬਣਾਉਣ ਅਤੇ ਦਬਾਉਣ ਲਈ ਹਥਿਆਰ ਵਜੋਂ ਵਰਤੇ ਜਾਂਦੇ ਸਨ।
ਇਹ ਉਦੋਂ ਤੱਕ ਸੀ ਜਦੋਂ ਤੱਕ 1949 'ਚ ਪੀਪੁਲਸ ਰਿਪਬਲਿਕ ਆਫ ਚੀਨ ਦੀ ਸਥਾਪਨਾ ਤੋਂ ਬਾਅਦ ਚੇਅਰਮੈਨ ਮਾਓ ਨੇ ਇੱਕ ਦਾਅਵਾ ਕੀਤਾ ਸੀ ਕਿ "ਔਰਤਾਂ ਨੇ ਅੱਧਾ ਅਸਮਾਨ ਮੱਲ ਲਿਆ ਹੈ" ਕਿ ਚੀਨੀ ਔਰਤਾਂ ਨੇ ਸਮਾਜਕ ਸਥਿਤੀ 'ਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਤਸਵੀਰ ਸਰੋਤ, Pear Video
ਸੰਭਾਵਨਾ ਸੀ ਕਿ ਪਾਰੰਪਰਿਕ ਸਭਿਆਚਾਰ ਦੇ ਨਾਂ ਹੇਠ ਸਾਮੰਤੀ ਵਿਚਾਰ ਮੁੜ ਆਵੇਗਾ।
ਪੈਸਾ ਕਮਾਉਣਾ
ਇਨ੍ਹਾਂ ਅਦਾਰਿਆਂ ਦੀ ਵਿਚਾਰਧਾਰਾ ਸਿਰਫ਼ ਪ੍ਰੇਰਣਾ ਸ਼ਕਤੀ ਹੀ ਨਹੀਂ ਹੋ ਸਕਦੀ।
ਫਿਊਸ਼ਨ ਸਭਿਆਚਾਰਕ ਕੇਂਦਰ "ਪਬਲਿਕ ਵੇਲਫੇਅਰ ਮਾਸ ਆਰਗਨਾਈਜੇਸ਼ਨ" ਵਜੋਂ ਸਥਾਪਿਤ ਹੋਇਆ ਸੀ ਅਤੇ ਇਸ ਨੂੰ ਸਕੂਲ ਚਲਾਉਣ ਦੀ ਇਜ਼ਾਜਤ ਨਹੀਂ ਸੀ।
ਪਰ ਇਸ ਦੇ ਸੰਸਥਾਪਕਾਂ ਸਕੂਲ ਖੋਲ੍ਹਣ ਅਤੇ ਪੂਰੇ ਚੀਨ 'ਚ ਵੱਖ ਵੱਖ ਸਿਖਲਾਈ ਕੇਂਦਰ ਖੋਲ੍ਹਣ ਤੋਂ ਬਾਜ ਨਹੀਂ ਆਏ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਦੇ ਬੰਦ ਹੋਣ ਤੋਂ ਪਹਿਲਾਂ ਇਸ 'ਚ 10 ਹਜ਼ਾਰ ਵਿਦਿਆਰਥੀ ਸਨ।
ਅਦਾਰੇ ਦੇ ਹੈੱਡ ਮਾਸਟਰ ਕੰਗ ਜਿਨਸ਼ੇਂਗ ਨੇ ਇੱਕ ਪ੍ਰਮੋਸ਼ਨਲ ਵੀਡੀਓ 'ਚ ਕਿਹਾ ਸੀ ਕਿ ਇਹ ਸੰਸਥਾ ਪੂਰੀ ਤਰ੍ਹਾਂ ਨਾਲ ਵਿਦਿਆਰਥੀਆਂ ਵੱਲੋਂ ਦਿੱਤੀ ਗਈ ਦਾਨ ਦੀ ਰਾਸ਼ੀ 'ਤੇ ਨਿਰਭਰ ਕਰਦਾ ਹੈ।
ਇਸ ਦੇ ਨਾਲ ਹੀ ਉਹ ਇੱਕ ਚੀਨੀ ਪਾਰੰਪਰਿਕ ਕਪੜੇ ਬਣਾ ਕੇ ਆਨਲਾਈਨ ਵੇਚਣ ਦਾ ਵੀ ਕੰਮ ਕਰਦੇ ਸਨ।
ਅਜਿਹਾ ਇੱਕ ਹੋਰ ਕੇਂਦਰ ਡੋਗੂਆਨ ਇੱਕ ਇਵੈਂਟ ਅਤੇ ਪਰਫੋਰਮੈਂਸ ਵਜੋਂ ਰਜਿਟਰਡ ਸੀ ਅਤੇ ਉਸ ਨੇ ਵਿਦਿਆਰਥੀ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਕੋਲੋਂ ਟਿਊਸ਼ਨ ਫੀਸ ਲੈਣ ਲੱਗੇ।
ਇਸ ਨੂੰ ਸਾਲ 2014 'ਚ ਸਥਾਨਕ ਸਰਕਾਰ ਵੱਲੋਂ ਟਰੱਟਸ ਦੇ ਨਾਂ 'ਤੇ ਲਾਭ ਲੈਣ ਦੇ ਇਲਜ਼ਾਮਾਂ ਤਹਿਤ ਬੰਦ ਕਰ ਦਿਤਾ ਗਿਆ।












