ਇਟਲੀ ਦਾ ਉਹ ਪਿੰਡ ਜਿੱਥੇ ਅਨੁਸ਼ਕਾ ਦੇ ਹੋਏ ਵਿਰਾਟ

Virat Anushka marriage

ਤਸਵੀਰ ਸਰੋਤ, Twitter/Virat Kohli

ਭਾਰਤੀ ਕ੍ਰਿਕੇਟ ਟੀਪ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਭਾਰਤ ਤੋਂ ਹਜ਼ਾਰਾਂ ਕਿੱਲੋਮੀਟਰ ਦੂਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਨੇ ਸੋਮਵਾਰ ਨੂੰ ਆਪਣੇ ਵਿਆਹ ਦੀ ਫੋਟੋ ਟਵਿਟਰ 'ਤੇ ਸਾਂਝੀ ਕੀਤੀ ਅਤੇ ਕਈ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ ਨੂੰ ਖ਼ਤਮ ਕੀਤਾ।

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀ ਰਿਸੈਪਸ਼ਨ ਦਿੱਲੀ ਅਤੇ ਮੁੰਬਈ ਵਿੱਚ ਹੋਵੇਗੀ।

ਪਹਿਲੀ ਪਾਰਟੀ 21 ਦਸੰਬਰ ਨੂੰ ਦਿੱਲੀ ਵਿੱਚ ਅਤੇ ਦੂਜੀ 26 ਦਸੰਬਰ ਨੂੰ ਮੁੰਬਈ ਵਿੱਚ ਰੱਖੀ ਗਈ ਹੈ।

ਇਸ ਵਿੱਚ ਕ੍ਰਿਕੇਟ ਅਤੇ ਬਾਲੀਵੁੱਡ ਸਮੇਤ ਕਈ ਨਾਮੀ ਹਸਤੀਆਂ ਸ਼ਾਮਲ ਹੋਣਗੀਆਂ।

ਵਿਰਾਟ ਅਤੇ ਅਨੁਸ਼ਕਾ ਨੇ ਆਖ਼ਰੀ ਸਮੇਂ ਤੱਕ ਆਪਣੇ ਵਿਆਹ ਦੀ ਥਾਂ ਨੂੰ ਲੈ ਕੇ ਸਸਪੈਂਸ ਬਣਾਈ ਰੱਖਿਆ।

ਫਿਰ ਪਤਾ ਲੱਗਾ ਕਿ ਇਟਲੀ ਦੇ ਵੱਡੇ ਸ਼ਹਿਰ ਰੋਮ ਜਾਂ ਮਿਲਾਨ ਨਹੀਂ ਬਲਕਿ ਫਿਨੋਸ਼ਿਟੋ ਰਿਜ਼ੋਰਟ ਵਿੱਚ ਦੋਹਾਂ ਦਾ ਵਿਆਹ ਹੈ।

Virat Anushka marriage

ਤਸਵੀਰ ਸਰੋਤ, Borgo Finocchieto

ਇਸ ਰਿਜ਼ੋਰਟ ਵਿੱਚ ਅਜਿਹਾ ਕੀ ਖ਼ਾਸ ਹੈ ਜੋ ਅਨੁਸ਼ਕਾ ਅਤੇ ਕੋਹਲੀ ਨੇ ਇੱਥੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਜਾਣੋ ਇਸ ਬਾਰੇ ਪੰਜ ਖ਼ਾਸ ਗੱਲਾਂ:

  • ਬੋਰਗੋ ਫਿਨੋਸ਼ਿਟੋ ਵਿਆਹਾਂ ਲਈ ਮਸ਼ਹੂਰ ਦੁਨੀਆਂ ਦੇ ਸਭ ਤੋਂ ਮਹਿੰਗੇ ਹੋਟਲਾਂ ਵਿੱਚੋਂ ਇੱਕ ਹੈ।
  • ਇਹ ਰਿਜ਼ੋਰਟ ਮਿਲਾਨ ਸ਼ਹਿਰ ਤੋਂ ਕਰੀਬ 4-5 ਘੰਟੇ ਦੀ ਦੂਰੀ 'ਤੇ ਹੈ। ਇਹ ਥਾਂ 800 ਸਾਲ ਪੁਰਾਣੇ ਇੱਕ ਪਿੰਡ ਦੀ ਮੁਰਮੰਤ ਕਰਕੇ ਬਣਾਈ ਗਈ। ਇਸ ਪਿੰਡ ਨੂੰ ਪੂਰੀ ਤਰ੍ਹਾਂ ਨਵਾਂ ਲੁਕ ਦਿੱਤਾ ਗਿਆ।
  • ਬੋਰਗੋ ਫਿਨੋਸ਼ਿਟੋ ਡੌਟਕੋਮ ਦੇ ਮੁਤਾਬਿਕ ਹੁਣ ਵੀ ਪਿੰਡ ਦੀ ਤਰ੍ਹਾਂ ਦਿਖਣ ਵਾਲੇ ਇਸ ਰਿਜ਼ੋਰਟ ਦਾ ਨਾਂ 'ਬੋਰਗੋ ਫਿਨੋਸ਼ਿਟੋ' ਹੈ ਜਿਸਦਾ ਮਤਲਬ ਹੈ 'ਪਾਰਕ ਜਾਂ ਬਗੀਚੇ ਵਾਲਾ ਪਿੰਡ'।
  • ਵਾਈਨ ਲਈ ਮਸ਼ਹੂਰ ਮੋਟਾਂਲਕਿਨੋ ਦੇ ਬਿਲਕੁਲ ਨੇੜੇ ਸਥਿਤ ਹੋਣ ਕਾਰਨ ਇਸ ਰਿਜ਼ੋਰਟ ਦੇ ਆਲੇ-ਦੁਆਲੇ ਅੰਗੂਰ ਦੇ ਬਾਗ ਹਨ। ਇਟਲੀ ਵਿੱਚ ਅਮਰੀਕਾ ਦੇ ਇੱਕ ਸਾਬਕਾ ਰਾਜਦੂਤ ਜੌਨ ਫਿਲਿਪਸ ਨੇ ਸਾਲ 2001 ਵਿੱਚ ਇਸ ਜ਼ਮੀਨ ਨੂੰ ਖ਼ਰੀਦਿਆ ਸੀ ਅਤੇ ਅਗਲੇ 8 ਸਾਲਾਂ ਵਿੱਚ ਇਸਨੂੰ ਇੱਕ ਖ਼ੂਬਸੂਰਤ ਰਿਜ਼ੋਰਟ ਵਿੱਚ ਬਦਲ ਦਿੱਤਾ।
Virat Anushka marriage

ਤਸਵੀਰ ਸਰੋਤ, Tushar Ugale

  • ਇਸ ਰਿਜ਼ੋਰਟ ਵਿੱਚ ਪੰਜ ਵਿਲਾ ਦੇ ਨਾਲ ਸਿਰਫ਼ 22 ਕਮਰੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਵਿਰਾਟ ਅਤੇ ਅਨੁਸ਼ਕਾ ਦੇ ਵਿਆਹ ਵਿੱਚ ਪੁੱਜਣ ਵਾਲੇ ਕਰੀਬੀਆਂ ਦੀ ਗਿਣਤੀ ਸੀਮਤ ਸੀ। ਖਾਣ-ਪੀਣ ਦੇ ਨਾਲ ਬਹਿਤਰੀਨ ਵਾਈਨ ਲਈ ਮਸ਼ਹੂਰ ਇਹ ਰਿਜ਼ੋਰਟ ਹਰ ਤਰ੍ਹਾਂ ਦੀ ਆਧੁਨਿਕ ਸੁਵਿਧਾ ਨਾਲ ਲੈਸ ਹੈ।

ਵੈਬਸਾਈਟ ਦਾ ਦਾਅਵਾ ਹੈ ਕਿ ਇਸ ਰਿਜ਼ੋਰਟ ਵਿੱਚ ਹੁਣ ਤੱਕ ਦੁਨੀਆਂ ਦੀਆਂ ਕਈ ਸ਼ਖ਼ਸੀਅਤਾਂ ਠਹਿਰ ਚੁੱਕੀਆਂ ਹਨ।

ਇਸੇ ਸਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਪਰਿਵਾਰ ਵੀ ਇੱਥੇ ਛੁੱਟੀਆਂ ਮਨਾਉਣ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)