ਨਜ਼ਰੀਆ: ਕੀ ਸਾੜੀ ਪਾਉਣਾ ਹਿੰਦੂਵਾਦ ਦਾ ਪ੍ਰਚਾਰ ਹੈ?

    • ਲੇਖਕ, ਲੈਲਾ ਤਈਅਬਜੀ
    • ਰੋਲ, ਬੀਬੀਸੀ ਦੇ ਲਈ

ਨਿਊਯਾਰਕ ਟਾਇਮਸ ਵਿੱਚ ਅਸਗਰ ਕਾਦਰੀ ਨੇ 12 ਨਵੰਬਰ ਨੂੰ ਸਾੜੀ ਨੂੰ ਲੈ ਕੇ ਇੱਕ ਲੇਖ ਲਿਖਿਆ ਹੈ। ਇਸ ਲੇਖ ਨੂੰ ਲੈ ਕੇ ਕਾਫ਼ੀ ਬਹਿਸ ਅਤੇ ਵਿਵਾਦ ਦੀ ਸਥਿਤੀ ਬਣੀ।

ਨਿਊਯਾਰਕ ਟਾਇਮਸ ਦੇ ਇਸ ਲੇਖ ਵਿੱਚ ਲਿਖਿਆ ਗਿਆ ਹੈ ਕਿ ਮੌਜੂਦਾ ਭਾਰਤੀ ਫੈਸ਼ਨ ਹਾਸੋਹੀਣ ਹੈ।

ਦਿਲਚਸਪ ਹੈ ਕਿ ਮੌਜੂਦਾ ਬੀਜੇਪੀ ਸਰਕਾਰ ਯੋਗ, ਆਯੁਰਵੇਦਿਕ ਦਵਾਈਆਂ ਅਤੇ ਹੋਰ ਰਵਾਇਤੀ ਭਾਰਤੀ ਗਿਆਨ ਨੂੰ ਵਧਾਵਾ ਦੇ ਰਹੀ ਹੈ ਪਰ ਭਾਰਤੀ ਪਹਿਨਾਵਿਆਂ ਨਾਲ ਅਜਿਹਾ ਨਹੀਂ ਕਰ ਰਹੀ ਹੈ।

ਇੱਥੋਂ ਤੱਕ ਕਿ ਸਰਕਾਰ ਸ਼ਾਕਾਹਾਰੀ ਭੋਜਨ ਨੂੰ ਹੱਲਾਸ਼ੇਰੀ ਦੇ ਰਹੇ ਹਨ।

ਨੇਤਾ ਦਿੰਦੇ ਭਾਰਤੀ ਪਹਿਨਾਵੇ ਨੂੰ ਪਹਿਲ

ਹਾਲਾਂਕਿ ਸਾਰੇ ਪ੍ਰਧਾਨ ਮੰਤਰੀਆਂ ਦੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਨਾਵੇ ਨੂੰ ਲੈ ਕੇ ਅਜਿਹਾ ਨਹੀਂ ਕਹਿ ਸਕਦੇ।

ਭਾਰਤ ਦੇ ਸਾਰੇ ਸਿਆਸੀ ਪਾਰਟੀਆਂ ਦੇ ਲੀਡਰ ਹਮੇਸ਼ਾ ਭਾਰਤੀ ਲਿਬਾਸ ਨੂੰ ਪਹਿਲ ਦਿੰਦੇ ਹਨ। ਮੋਦੀ ਵੀ ਵਿਦੇਸ਼ ਦੌਰੇ 'ਤੇ ਹੀ ਪੱਛਮੀ ਲਿਬਾਸ ਵਿੱਚ ਨਜ਼ਰ ਆਉਂਦੇ ਹਨ।

ਅਸਗਰ ਅਲੀ ਨੇ ਆਪਣੇ ਲੇਖ ਵਿੱਚ ਕਿਹਾ ਕਿ ਭਾਰਤੀ ਫੈਸ਼ਨ ਇੰਡਸਟਰੀ 'ਤੇ ਭਾਰਤੀ ਪਹਿਨਾਵਿਆਂ ਨੂੰ ਵਧਾਵਾ ਦੇਣ ਦਾ ਦਬਾਅ ਹੈ ਅਤੇ ਪੱਛਮੀ ਸਭਿੱਅਤਾ ਦੇ ਲਿਬਾਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਲਿਖਿਆ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਦਾ ਹਿੱਸਾ ਹੈ ਜੋ ਇੱਕ ਅਰਬ 30 ਕਰੋੜ ਦੀ ਅਬਾਦੀ ਵਾਲੇ ਬਹੁਸੱਭਿਆਚਾਰਕ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ।

ਇਹ ਬਿਲਕੁਲ ਬਕਵਾਸ ਹੈ। ਸੱਭਿਆਚਾਰਕ ਭਾਰਤੀ ਪਹਿਨਾਵੇ -ਸਾੜੀ, ਸਲਵਾਰ ਕਮੀਜ਼, ਧੋਤੀ, ਲਹਿੰਗਾ, ਓੜਨੀ, ਲੁੰਗੀ, ਚਾਦਰ, ਸ਼ੇਰਵਾਨੀ ਅਤੇ ਨਹਿਰੂ ਜੈਕੇਟ ਦਾ ਹਿੰਦੂਵਾਦ ਨਾਲ ਕੋਈ ਲੈਣ ਦੇਣ ਨਹੀਂ ਹੈ।

ਭਾਰਤ ਦੇ ਵੱਖ-ਵੱਖ ਪਹਿਨਾਵੇ ਤੋਂ ਉਸਦੀ ਬਹੁਸੱਭਿਆਚਰਕ ਪ੍ਰਕਿਰਤੀ ਦੀ ਝਲਕ ਮਿੱਲਦੀ ਹੈ। ਇੱਥੋਂ ਦੀ ਵਤਿੱਚਰਤਾ ਜਗਜ਼ਾਹਿਰ ਹੈ।

ਹਵਾ-ਪਾਣੀ ਪਹਿਨਾਵੇ ਅਤੇ ਸੱਭਿਅਕ ਜੀਵਨ ਦੇ ਵਿਕਾਸ ਦਾ ਅਧਾਰ

ਭਾਰਤੀ ਪਹਿਨਾਵੇਂ ਵੀ ਇਨ੍ਹਾਂ ਵਿਭਿੰਨਤਾਵਾਂ ਦੀ ਪਛਾਣ ਹੈ। ਇਹ ਪਹਿਨਾਵੇ ਸਾਡੇ ਜਲਵਾਯੂ ਵਿੱਚ ਵਿਕਸਿਤ ਹੋਏ ਹਨ।

ਇਨ੍ਹਾਂ ਪਹਿਨਾਵਿਆਂ ਨੂੰ ਇੱਕ ਅਕਾਰ ਵਿੱਚ ਆਉਣ ਲਈ ਲੰਬਾ ਸਮਾਂ ਲੱਗਿਆ ਹੈ।

ਦੁਨੀਆਂ ਭਰ ਵਿੱਚ ਪਹਿਨਾਵੇ ਅਤੇ ਸੱਭਿਅਕ ਜੀਵਨ ਦਾ ਵਿਕਾਸ ਉੱਥੇ ਦੇ ਜਲਵਾਯੂ ਦੇ ਅਧਾਰ 'ਤੇ ਹੀ ਹੋਇਆ ਹੈ।

ਸਿਕੰਦਰ, ਮੱਧ ਏਸ਼ੀਆ ਦੇ ਸ਼ਾਸਕਾਂ ਅਤੇ ਇੱਥੋਂ ਤੱਕ ਕਿ ਅੰਗ੍ਰੇਜ਼ਾਂ ਦਾ ਸਾਡੇ ਪਹਿਨਾਵੇ ਅਤੇ ਸੱਭਿਅਕ ਜੀਵਨ ਨੂੰ ਅਕਾਰ ਦੇਣ ਵਿੱਚ ਯੋਗਦਾਨ ਰਿਹਾ ਹੈ।

ਅੰਗਰਖਾ, ਅਨਾਰਕਲੀ ਅਤੇ ਅਚਕਨ ਕੱਟਸ ਵਿੱਚ ਇਨ੍ਹਾਂ ਦੀ ਹੀ ਭੂਮਿਕਾ ਰਹੀ ਹੈ।

ਦਿਲਸਚਪ ਹੈ ਕਿ ਚੋਣਾਂ ਦੌਰਾਨ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਟੋਪੀਆਂ ਪਾਈਆਂ ਜਾਂਦੀਆਂ ਹਨ।

ਇਸ ਮਾਮਲੇ ਵਿੱਚ ਤਾਂ ਪ੍ਰਧਾਨ ਮੰਤਰੀ ਮੋਦੀ ਨਹਿਰੂ ਦੀ ਨਕਲ ਕਰਦੇ ਦਿਖ ਰਹੇ ਹਨ।

ਭਾਰਤੀ ਹੈਂਡਲੂਮ ਕੌਮਾਂਤਰੀ ਪੱਧਰ ਤੇ

ਕੱਪੜਿਆਂ ਦੀਆਂ ਪੱਛਮੀ ਕੰਪਨੀਆਂ 'ਤੇ ਕੋਈ ਦਬਾਅ ਨਹੀਂ ਬਣਾਇਆ ਗਿਆ। ਪੱਛਮੀ ਬ੍ਰਾਂਡ ਨੂੰ ਭਾਰਤੀ ਬਜ਼ਾਰ ਵਿੱਚ ਆਉਣ ਲਈ ਉਤਸ਼ਾਹਿਤ ਕੀਤਾ ਗਿਆ।

ਭਾਰਤ ਵਿੱਚ ਹਰ ਥਾਂ ਜੀਂਸ, ਟੀ-ਸ਼ਰਟਸ ਅਤੇ ਪੱਛਮੀ ਕੱਪੜੇ ਦਿਖਦੇ ਹਨ। ਮੈਂ ਅਕਸਰ ਸਾੜੀ ਵਿੱਚ ਰੂੜੀਵਾਦੀ ਮਹਿਸੂਸ ਕਰਦੀ ਹਾਂ।

ਮੌਜੂਦਾ ਸਰਕਾਰ ਵੱਲੋਂ ਭਾਰਤ ਵਿੱਚ ਸੱਭਿਆਚਾਰਕ ਕੱਪੜਿਆਂ ਨੂੰ ਉਤਸ਼ਾਹਿਤ ਕਰਨ ਦਾ ਮਤਲਬ ਭਾਰਤੀ ਹੈਂਡਲੂਮ ਦਾ ਬਜ਼ਾਰ ਕੌਮਾਂਤਰੀ ਪੱਧਰ ਤੱਕ ਲਿਜਾਉਣ ਨਾਲ ਹੈ।

ਮੰਤਰਾਲਾ ਬਨਾਰਸ ਸਹਿਤ ਕਈ ਹੈਂਡਲੂਮ ਕੇਂਦਰਾਂ ਵਿੱਚ ਡਿਜ਼ਾਇਨਰਾਂ ਨੂੰ ਭੇਜ ਰਹੀ ਹੈ।

ਸਰਕਾਰ ਅਜਿਹਾ ਭਾਰਤੀਆਂ ਨੂੰ ਸਾੜੀਆਂ ਪਹਿਨਾਉਣ ਲਈ ਨਹੀਂ ਕਰ ਰਹੀ ਬਲਕਿ ਪੱਛਮੀ ਕੱਪੜਿਆਂ ਨੂੰ ਕੌਮਾਂਤਰੀ ਉਪਭੋਗਤਾਵਾਂ ਲਈ ਡਿਜ਼ਾਇਨ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸਨੂੰ ਫੈਸ਼ਨ ਸ਼ੋਅ ਅਤੇ ਵਪਾਰ ਮੇਲੇ ਜ਼ਰੀਏ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਰਕਾਰ ਦੁਨੀਆਂ ਭਰ ਵਿੱਚ ਅਜਿਹਾ ਕਰ ਰਹੀ ਹੈ।

ਕੱਪੜਾ ਮੰਤਰੀ ਦੇ ਤੌਰ 'ਤੇ ਸਮਰਿਤੀ ਇਰਾਨੀ ਭਾਰਤੀ ਹੈਂਡਲੂਮਸ ਵਿੱਚ ਚਮਕ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਹੈਂਡਲੂਮ ਹੈ ਰੁਜ਼ਗਾਰ ਦੇਣ ਵਾਲਾ ਵੱਡਾ ਖੇਤਰ

ਹੈਂਡਲੂਮ ਇੰਡਸਟਰੀ ਵਿੱਚ ਆਈ ਗਿਰਾਵਟ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਅਜਿਹਾ ਹੈਂਡਲੂਮ ਮਾਰਕ ਅਤੇ ਹੈਂਡਲੂਮ ਡੇ ਜ਼ਰੀਏ ਵੀ ਕੀਤਾ ਜਾ ਰਿਹਾ ਹੈ। ਇਹ ਕੋਈ ਪੁਰਾਤਨਪੰਥੀ ਜਾਂ ਪ੍ਰਤਿਕਿਆਵਾਦੀ ਕਦਮ ਨਹੀਂ ਹੈ।

ਇੱਥੋਂ ਤੱਕ ਕਿ ਇਸ ਸੈਕਟਰ ਵਿੱਚ ਅਜਿਹੇ ਫੈਸਲਿਆਂ ਦੀ ਕਮੀ ਮਹਿਸੂਸ ਕੀਤੀ ਜਾਂਦੀ ਹੈ। ਜੀਐਸਟੀ ਅਤੇ ਨੋਟਬੰਦੀ ਨਾਲ ਇਸ ਉਦਯੋਗ ਨੂੰ ਝਟਕਾ ਵੀ ਲੱਗਿਆ ਹੈ।

ਅਜ਼ਾਦੀ ਤੋਂ ਬਾਅਦ ਸਾਰੀਆਂ ਸਰਕਾਰਾਂ ਨੇ ਹੈਂਡਲੂਮ ਬੁਨਾਈ ਦੇ ਕੰਮ ਦਾ ਸਮਰਥਨ ਕੀਤਾ ਹੈ।

ਇਹ ਕਿਸੇ ਹਿੰਦੂਵਾਦੀ ਏਜੰਡੇ ਦਾ ਹਿੱਸਾ ਨਹੀਂ ਹੈ ਅਤੇ ਨਾ ਹੀ ਰਾਸ਼ਟਰਵਾਦ ਨੂੰ ਵਧਾਵਾ ਦੇਣ ਲਈ।

ਇਸਦਾ ਸਿੱਧਾ ਕਾਰਨ ਇਹ ਹੈ ਕਿ ਖੇਤੀ ਦੇ ਬਾਅਦ ਹੈਂਡਲੂਮ ਰੁਜ਼ਗਾਰ ਦੇਣ ਵਾਲਾ ਇੱਕ ਵੱਡਾ ਸੈਕਟਰ ਹੈ।

ਵੱਡੀ ਗਿਣਤੀ 'ਚ ਮੁਸਲਮਾਨ ਹਨ ਪੇਸ਼ੇ ਵਿੱਚ

ਅੱਜ ਦੀ ਤਰੀਕ ਵਿੱਚ ਮਿੱਲ ਅਤੇ ਪਾਵਰਲੂਮ ਦੇ ਕਾਰਨ ਹੈਂਡਲੂਮ ਖ਼ਤਰੇ ਵਿੱਚ ਹੈ। ਹਰ ਦਹਾਕੇ ਵਿੱਚ 15 ਫ਼ੀਸਦ ਲੋਕ ਚੰਗੀ ਕਮਾਈ ਲਈ ਇਸ ਪੇਸ਼ੇ ਨੂੰ ਛੱਡ ਰਹੇ ਹਨ।

ਸਭ ਤੋਂ ਦਿਲਚਸਪ ਇਹ ਹੈ ਕਿ ਹੈਂਡਲੂਮ ਨਾਲ ਹਿੰਦੂਵਾਦ ਦਾ ਭਲਾ ਨਹੀਂ ਹੋ ਰਿਹਾ ਹੈ ਬਲਕਿ ਇਸ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਲੱਗੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਖੇਤਰ ਬਨਾਰਸ ਵਿੱਚ ਵੀ ਇਸ ਪੇਸ਼ੇ 'ਚ ਸਭ ਤੋਂ ਵੱਧ ਮੁਸਲਮਾਨ ਹੀ ਹਨ।

ਪੂਰਬੀ ਉੱਤਰ ਦੇ ਸੂਬੇ ਅਤੇ ਮੱਧ ਭਾਰਤ ਵਿੱਚ ਇਸ ਪੇਸ਼ੇ ਦੇ ਆਦਿਵਾਸੀ ਹਨ।

ਹੈਂਡਲੂਮ ਪਾਉਣਾ ਜਾਂ ਇਸਦੇ ਉਤਸ਼ਾਹ ਨੂੰ ਹਿੰਦੂ ਰੂੜੀਵਾਦੀ ਏਜੰਡੇ ਨਾਲ ਜੋੜਨਾ ਬਿਲਕੁਲ ਬੇਹੁਦਾ ਤਰਕ ਹੈ।

ਇੱਕ ਮੁਸਲਮਾਨ ਮਹਿਲਾ ਦਾ ਹੈਂਡਲੂਮ ਸਾੜੀ ਪਾਉਣਾ ਕੀ ਲੁਕੇ ਹੋਏ ਹਿੰਦੂਵਾਦ ਨੂੰ ਦਰਸਾਉਂਦਾ ਹੈ?

ਸਾੜੀ ਪਾਉਣ ਦੇ 60 ਤਰੀਕੇ ਹਨ

ਇੱਕ ਸਰਕਾਰ ਦਾ ਸੱਭਿਆਚਾਰਕ ਅਤੇ ਅਧਿਆਤਮਕ ਪਿਛੋਕੜ ਤੱਕ ਪਹੁੰਚਣਾ ਉਸਦਾ ਸਿਆਸੀ ਅਸਰ ਹੈ ਨਾ ਕਿ ਰਾਸ਼ਟਰੀ ਲਿਬਾਸ ਨੂੰ ਅੱਗੇ ਵਧਾਉਣਾ।

ਇਹ ਸਾਡੇ ਖਾਣਿਆਂ ਦੀ ਤਰ੍ਹਾਂ ਹੈ ਜਿੰਨਾਂ ਨੂੰ ਇੱਕ ਨਹੀਂ ਕੀਤਾ ਜਾ ਸਕਦਾ।

ਭਾਰਤੀ ਪਹਿਨਾਵਾ ਖੇਤਰੀ ਹੈ ਨਾ ਕਿ ਪੂਰੇ ਭਾਰਤ ਲਈ। ਮਿਸਾਲ ਦੇ ਤੌਰ 'ਤੇ ਸਾੜੀ ਪਾਉਣ ਦੇ 60 ਤਰੀਕੇ ਹਨ।

ਦੂਜਾ ਕਾਰਨ ਵੀ ਬਿਲਕੁਲ ਸਮਝਣ ਵਾਲਾ ਹੈ ਕਿ ਸਰਕਾਰ ਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ।

ਭਾਰਤੀ ਪੱਛਮੀ ਕੱਪੜੇ ਖੂਬ ਪਾਉਂਦੇ ਹਨ। ਖਾਸ ਕਰਕੇ ਨੌਜਵਾਨ ਤਾਂ ਇਸਨੂੰ ਜ਼ਿਆਦਾ ਪਾਉਂਦੇ ਹਨ।

ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਚੋਣ ਕਰਨ ਦੀ ਅਜ਼ਾਦੀ ਹੈ। ਕਾਦਰੀ ਸਾਡੇ ਪਹਿਨਾਵੇ ਨੂੰ ਇੱਕ ਤਹਿ ਪੈਮਾਨਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਫਿਟ ਨਹੀਂ ਬੈਠਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)