ਫਰਾਂਸ: ਬੱਚੇ ਦਾ ਨਾਂ 'ਜਿਹਾਦ' ਰੱਖਣ 'ਤੇ ਕਿਉਂ ਹੈ ਦੁਚਿੱਤੀ?

ਕੀ ਫਰਾਂਸ ਵਿੱਚ ਤੁਸੀਂ ਆਪਣੇ ਬੱਚਿਆਂ ਦਾ ਨਾਂ ਜਿਹਾਦ ਰੱਖ ਸਕਦੇ ਹੋ? ਜਿਸਨੇ ਪਿਛਲੇ ਕੁਝ ਸਾਲਾਂ 'ਚ ਇਸਲਾਮਿਕ ਅੱਤਵਾਦੀਆਂ ਦੇ ਹਮਲੇ ਝੱਲੇ ਹਨ।

ਟੁਲੂਜ਼ ਸ਼ਹਿਰ ਦੇ ਰਹਿਣ ਵਾਲੇ ਇੱਕ ਜੋੜੇ ਨੇ ਆਪਣੇ ਬੱਚੇ ਦਾ ਨਾਂ ਜਿਹਾਦ ਰੱਖਿਆ ਹੈ। ਹੁਣ ਫਰਾਂਸ ਦੇ ਪਰਿਵਾਰਕ ਮੁੱਦਿਆਂ ਦੇ ਜੱਜ ਨੂੰ ਇਸ 'ਤੇ ਫੈਸਲਾ ਲੈਣਾ ਪੈ ਸਕਦਾ ਹੈ।

ਅਰਬੀ ਭਾਸ਼ਾ ਵਿੱਚ ਜਿਹਾਦ ਦਾ ਮਤਲਬ ''ਕੋਸ਼ਿਸ਼'' ਜਾਂ ਫਿਰ ''ਸੰਘਰਸ਼'' ਹੁੰਦਾ ਹੈ। ਜ਼ਰੂਰੀ ਨਹੀਂ ਕਿ ਇਸਦਾ ਮਤਲਬ ''ਪਵਿੱਤਰ ਜੰਗ'' ਹੀ ਹੋਵੇ।

ਫਰਾਂਸ ਦਾ ਕਨੂੰਨ ਮਾਪਿਆਂ ਨੂੰ ਆਪਣੀ ਮਰਜ਼ੀ ਨਾਲ ਬੱਚਿਆਂ ਦੇ ਨਾਂ ਰੱਖਣ ਤੋਂ ਨਹੀਂ ਰੋਕਦਾ। ਜਦੋਂ ਤੱਕ ਕਿ ਇਹ ਕਿਸੇ ਵੀ ਸੂਰਤ 'ਚ ਬੱਚੇ ਦਾ ਵਿਕਾਸ ਨਾ ਰੋਕੇ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਕਿਸੇ ਤਰ੍ਹਾਂ ਦਾ ਇਤਰਾਜ਼ ਨਾ ਹੋਵੇ।

ਟੁਲੂਜ਼ 'ਚ ਇਸ ਮੁੰਡੇ ਦਾ ਜਨਮ ਅਗਸਤ ਮਹੀਨੇ 'ਚ ਹੋਇਆ ਸੀ। ਪਹਿਲਾਂ ਫਰਾਂਸ ਵਿੱਚ ਹੋਰ ਮੁੰਡਿਆਂ ਨੂੰ ਇਹ ਨਾਂ ਰੱਖਣ ਦੀ ਇਜਾਜ਼ਤ ਸੀ।

''ਜਿਹਾਦੀ'' ਸ਼ਬਦ ਆਮਤੌਰ 'ਤੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਕਥਿਤ ਇਸਲਾਮਿਕ ਸਟੇਟ ਲਈ ਵਰਤਿਆ ਜਾਂਦਾ ਹੈ।

2015 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸਲਾਮਿਕ ਅੱਤਵਾਦੀ ਫਰਾਂਸ ਵਿੱਚ 230 ਤੋਂ ਵੱਧ ਲੋਕਾਂ ਨੂੰ ਮਾਰ ਚੁਕੇ ਹਨ। ਉੱਥੇ ਹਾਲੇ ਵੀ ਐਮਰਜੰਸੀ ਲਾਗੂ ਹੈ।

ਨਾਂ ਰੱਖਣ ਤੇ ਜੇਲ੍?

2013 ਵਿੱਚ ਸ਼ਹਿਰ ਨੀਮ ਦੀ ਇੱਕ ਔਰਤ ਨੂੰ ਇੱਕ ਮਹੀਨੇ ਦੀ ਜੇਲ੍ਹ ਅਤੇ 2,353 ਡਾਲਰ ਜੁਰਮਾਨਾ ਹੋਇਆ ਸੀ। ਉਸ ਨੇ ਆਪਣੇ ਤਿੰਨ ਸਾਲ ਦੇ ਮੁੰਡੇ ਨੂੰ ਇੱਕ ਟੀ-ਸ਼ਰਟ ਪਵਾਕੇ ਸਕੂਲ ਭੇਜਿਆ ਸੀ।

ਟੀ-ਸ਼ਰਟ 'ਤੇ ਲਿਖਿਆ ਸੀ, ''ਮੈਂ 11 ਸਤੰਬਰ ਨੂੰ ਜੰਮਿਆ ਇੱਕ ਬੰਬ ਤੇ ਜਿਹਾਦ ਹਾਂ''।

ਮੁੰਡੇ ਦਾ ਨਾਂ ਵੀ ਜਿਹਾਦ ਸੀ, ਹਾਲਾਂਕਿ ਉਸਦੀ ਮਾਂ ਨੂੰ ਜੇਲ੍ਹ ਟੀ-ਸ਼ਰਟ ਕਰਕੇ ਹੋਈ।

2015 ਵਿੱਚ ਫਰਾਂਸ ਦੇ ਇੱਕ ਕੋਰਟ ਨੇ ਇੱਕ ਕੁੜੀ ਦਾ ਨਾਂ ਨਿਊਟੇਲਾ ਤੋਂ ਬਦਲਕੇ ਐਲਾ ਰੱਖ ਦਿੱਤਾ ਸੀ। ਇਸ ਤਰਜ 'ਤੇ ਕਿ ਉਸਦਾ ਮਜ਼ਾਕ ਉਡਾਇਆ ਜਾਏਗਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)