ਬਲੈਕ ਵਾਟਰ ਕੀ ਹੈ ਜਿਸ ਦਾ ਸੇਵਨ ਸ਼ਰੂਤੀ ਹਸਨ ਤੇ ਮਲਾਇਕਾ ਅਰੋੜਾ ਵਰਗੀਆਂ ਹਸਤੀਆਂ ਕਰ ਰਹੀਆਂ ਹਨ

ਬਲੈਕ ਵਾਟਰ
    • ਲੇਖਕ, ਰਾਜੇਸ਼ ਪੇਡਾਗਡੀ
    • ਰੋਲ, ਬੀਬੀਸੀ ਤੇਲੁਗੂ ਪੱਤਰਕਾਰ

ਅਭਿਨੇਤਰੀ ਕਾਜਲ ਅਗਰਵਾਲ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਹੱਥ 'ਚ 'ਬਲੈਕ ਵਾਟਰ' ਦੀ ਬੋਤਲ ਫੜੇ ਦੇਖਿਆ ਗਿਆ।

ਜਦੋਂ ਉਸ ਨੂੰ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ "ਬੋਤਲ ਵਿਚਲੇ ਪਾਣੀ ਦੀ ਵਿਸ਼ੇਸ਼ਤਾ ਕੀ ਹੈ?" ਤਾਂ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, "ਇਹ ਵੀ ਪੀਣ ਵਾਲਾ ਪਾਣੀ ਹੀ ਹੈ। ਇੱਕ ਵਾਰ ਇਸ ਨੂੰ ਪੀਓ ਤਾਂ ਇਹ ਤੁਹਾਨੂੰ ਵੀ ਪਸੰਦ ਆਵੇਗਾ।"

ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਕਦੋਂ ਤੋਂ ਇਸ ਪਾਣੀ ਨੂੰ ਪੀ ਰਹੀ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਕਈ ਦਿਨਾਂ ਤੋਂ।

ਕੁਝ ਦਿਨ ਪਹਿਲਾਂ ਆਦਕਾਰਾ ਸ਼ਰੂਤੀ ਹਸਨ ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਸੀ ਕਿ ਉਹ ਵੀ ਕਾਲਾ ਪਾਣੀ ਪੀ ਰਹੀ ਹੈ।

ਉਨ੍ਹਾਂ ਨੇ ਇੱਕ ਇੱਕ ਕਾਲੇ ਪਾਣੀ ਦਾ ਗਲਾਸ ਦਿਖਾਉਂਦੇ ਹੋਏ ਇੱਕ ਵੀਡੀਓ ਰਿਕਾਰਡ ਕੀਤਾ।

ਉਨ੍ਹਾਂ ਨੇ ਵੀਡੀਓ ਵਿੱਚ ਕਿਹਾ, "ਜਦੋਂ ਮੈਨੂੰ ਪਹਿਲੀ ਵਾਰ ਇਸ ਕਾਲੇ ਪਾਣੀ ਬਾਰੇ ਪਤਾ ਲੱਗਾ, ਤਾਂ ਇਹ ਬਹੁਤ ਨਵੀਂ ਚੀਜ਼ ਲੱਗੀ।"

"ਦਰਅਸਲ, ਇਹ ਕਾਲਾ ਪਾਣੀ ਨਹੀਂ ਹੈ, ਇਹ ਖਾਰਾ ਪਾਣੀ ਹੈ। ਇਸ ਦਾ ਸਵਾਦ ਆਮਤੌਰ 'ਤੇ ਨਿਯਮਤ ਪੀਣ ਵਾਲੇ ਪਾਣੀ ਵਰਗਾ ਹੀ ਹੁੰਦਾ ਹੈ।"

ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਅਭਿਨੇਤਰੀ ਮਲਾਇਕਾ ਅਰੋੜਾ, ਉਰਵਸ਼ੀ ਰੌਟੇਲਾ ਅਤੇ ਹੋਰ ਵੀ ਕਾਲਾ ਪਾਣੀ ਪੀ ਰਹੀਆਂ ਹਨ।

Skip Instagram post
Instagram ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of Instagram post

Banner
  • ਕਾਲੇ ਪਾਣੀ ਨੂੰ "ਅਲਕਲਾਈਨ ਵਾਟਰ" (ਖਾਰਾਪਾਣੀ) ਜਾਂ "ਅਲਕਲਾਈਨ ਆਇਨਾਈਜ਼ਡ ਵਾਟਰ" (AKW) ਵਜੋਂ ਵੀ ਜਾਣਿਆ ਜਾਂਦਾ ਹੈ।
  • ਈਬੀਸੀਏਐੱਮ ਮੁਤਾਬਕ ਜੇਕਰ ਸਰੀਰਕ ਕਸਰਤ ਤੋਂ ਬਾਅਦ ਕਾਲੇ ਪਾਣੀ ਦਾ ਸੇਵਨ ਕੀਤਾ ਜਾਂਦਾ ਹੈ ਜਾਂ ਜਦੋਂ ਪਸੀਨਾ ਬਹੁਤ ਜ਼ਿਆਦਾ ਨਿਕਲਦਾ ਹੈ ਤਾਂ ਜੋ ਸਰੀਰ ਨੂੰ ਇਲੈਕਟ੍ਰੋਲਾਈਟਸ ਦੀ ਸਪਲਾਈ ਕੀਤੀ ਜਾਂਦੀ ਹੈ ਤਾਂ ਇਹ ਕੁਝ ਮਦਦਗਾਰ ਹੁੰਦੀ ਹੈ।
  • ਇਸ ਦੇ ਨਾਲ ਹੀ ਜੈਵਿਕ ਪ੍ਰਕਿਰਿਆਵਾਂ ਦੀ ਦਰ ਵਧ ਸਕਦੀ ਹੈ।
  • ਕਾਲੇ ਪਾਣੀ ਵਿੱਚ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਖਣਿਜ ਹੁੰਦੇ ਹਨ।
  • ਨਿਯਮਤ ਪੀਣ ਵਾਲੇ ਪਾਣੀ ਦੀ ਤੁਲਨਾ ਵਿੱਚ ਇਹ ਕਾਲਾ ਪਾਣੀ ਜ਼ਿਆਦਾ ਖਾਰਾ ਹੁੰਦਾ ਹੈ।
  • ਦੂਜੇ ਪਾਸੇ, ਇੱਕ ਖੋਜ ਹੈ ਜੋ ਦਰਸਾਉਂਦੀ ਹੈ ਕਿ ਕਾਲੇ ਪਾਣੀ ਦੇ ਲੰਬੇ ਸਮੇਂ ਵਿੱਚ ਮਾੜੇ ਪ੍ਰਭਾਵ ਹੋ ਸਕਦੇ ਹਨ।
  • ਕਾਲੇ ਪਾਣੀ ਦੀ ਅੱਧਾ ਲੀਟਰ ਦੀ ਬੋਤਲ ਦੀ ਕੀਮਤ 100 ਰੁਪਏ ਹੈ।
Banner

ਕਾਲਾ ਪਾਣੀ (ਬਲੈਕਵਾਟਰ) ਕੀ ਹੈ?

ਕਾਲੇ ਪਾਣੀ ਨੂੰ "ਅਲਕਲਾਈਨ ਵਾਟਰ" (ਖਾਰਾਪਾਣੀ) ਜਾਂ "ਅਲਕਲਾਈਨ ਆਇਨਾਈਜ਼ਡ ਵਾਟਰ" (AKW) ਵਜੋਂ ਵੀ ਜਾਣਿਆ ਜਾਂਦਾ ਹੈ।

ਐਵੀਡੈਂਸ ਬੇਸਡ ਕੰਪਲੀਮੈਂਟਰੀ ਐਂਡ ਅਲਟਰਨੇਟਿਵ ਮੈਡੀਸਨ (EBCAM) ਦੇ ਅਨੁਸਾਰ, ਜੇਕਰ ਸਰੀਰਕ ਕਸਰਤ ਤੋਂ ਬਾਅਦ ਕਾਲੇ ਪਾਣੀ ਦਾ ਸੇਵਨ ਕੀਤਾ ਜਾਂਦਾ ਹੈ ਜਾਂ ਜਦੋਂ ਪਸੀਨਾ ਬਹੁਤ ਜ਼ਿਆਦਾ ਨਿਕਲਦਾ ਹੈ ਤਾਂ ਜੋ ਸਰੀਰ ਨੂੰ ਇਲੈਕਟ੍ਰੋਲਾਈਟਸ ਦੀ ਸਪਲਾਈ ਕੀਤੀ ਜਾਂਦੀ ਹੈ ਤਾਂ ਇਹ ਕੁਝ ਮਦਦਗਾਰ ਹੁੰਦੀ ਹੈ।

ਈਬੀਸੀਏਐੱਮ ਨੇ ਇਸ ਸਬੰਧੀ ਸਮਝਾਉਂਦਿਆ ਕਿਹਾ ਕਿ ਪਿਛਲੇ ਸਮੇਂ ਵਿੱਚ ਪ੍ਰਯੋਗਸ਼ਾਲਾ ਦੇ ਚੂਹਿਆਂ 'ਤੇ ਕੀਤੇ ਗਏ ਪ੍ਰਯੋਗਾਂ ਨੇ ਇਹ ਸਾਬਤ ਕੀਤਾ ਹੈ ਕਿ ਖਾਰਾ ਪਾਣੀ ਸਰੀਰ ਦੇ ਉਚਿਤ ਵਜ਼ਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

ਬਲੈਕ ਵਾਟਰ

ਤਸਵੀਰ ਸਰੋਤ, Evocus

ਇਸ ਦੇ ਨਾਲ ਹੀ ਜੈਵਿਕ ਪ੍ਰਕਿਰਿਆਵਾਂ ਦੀ ਦਰ ਵਧ ਸਕਦੀ ਹੈ।

ਦੂਜੇ ਪਾਸੇ, ਕੁਝ ਕੰਪਨੀਆਂ ਇਸ਼ਤਿਹਾਰ ਦੇ ਰਹੀਆਂ ਹਨ ਕਿ ਖਾਰਾ ਪਾਣੀ ਜਿਸ ਦਾ pH 7 ਤੋਂ ਉੱਪਰ ਹੈ, ਉਮਰ ਵਧਣ ਦੇ ਨਿਸ਼ਾਨਾਂ ਨੂੰ ਘਟਾ ਦੇਵੇਗਾ।

ਹਾਲਾਂਕਿ, ਈਬੀਸੀਏਐੱਮ ਦੇ ਖੋਜਕਰਤਾਵਾਂ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਉਨ੍ਹਾਂ ਨੂੰ ਅਜਿਹੇ ਦਾਅਵਿਆਂ ਦਾ ਸਮਰਥਨ ਕਰਨ ਵਾਲੇ ਸਬੂਤ ਨਹੀਂ ਮਿਲੇ ਹਨ।

Banner

ਇਹ ਵੀ ਪੜ੍ਹੋ-

Banner

ਕਾਲੇ ਪਾਣੀ ਦੇ ਤੱਤ ਕੀ ਹਨ?

ਸਾਡੇ ਸਰੀਰ ਦਾ 70% ਹਿੱਸਾ ਪਾਣੀ ਹੈ। ਇਸ ਲਈ, ਇਹ ਯਕੀਨੀ ਬਣਾਉਣ ਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਦਾ ਸੇਵਨ ਕਰਨਾ ਜ਼ਰੂਰੀ ਹੈ ਤਾਂ ਕਿ ਸਰੀਰ ਦੇ ਸਾਰੇ ਅੰਗ ਕੁਸ਼ਲਤਾ ਨਾਲ ਕੰਮ ਕਰ ਸਕਣ।

ਪਾਣੀ ਸਾਡੇ ਸਰੀਰ ਵਿੱਚੋਂ ਜ਼ਹਿਰੀਲੇ ਕਣਾਂ ਨੂੰ ਬਾਹਰ ਕੱਢਣ ਵਿੱਚ ਮਦਦਗਾਰ ਹੁੰਦਾ ਹੈ।

ਦੂਜੇ ਪਾਸੇ, ਇਹ ਸਰੀਰ ਦੇ ਤਾਪਮਾਨ ਨੂੰ ਕਾਇਮ ਰੱਖਣ ਅਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਖਣਿਜਾਂ ਦੀ ਸਪਲਾਈ ਵਿੱਚ ਇਸ ਦੀ ਭੂਮਿਕਾ ਰਹਿੰਦੀ ਹੈ। ਪਾਚਨ ਕਿਰਿਆ ਵਿੱਚ ਵੀ ਪਾਣੀ ਦੀ ਅਹਿਮ ਭੂਮਿਕਾ ਹੁੰਦੀ ਹੈ।

ਪਾਣੀ

ਤਸਵੀਰ ਸਰੋਤ, CHOKSAWATDIKORN / SCIENCE PHOTO LIBRARY

ਕਾਲਾ ਪਾਣੀ ਵੇਚਣ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਉਪਰੋਕਤ ਪ੍ਰਕਿਰਿਆਵਾਂ ਦੇ ਬਿਹਤਰ ਕੰਮਕਾਜ ਲਈ ਕਾਲੇ ਪਾਣੀ ਨੂੰ ਬਣਾਉਣ ਲਈ 70 ਤੋਂ ਵੱਧ ਖਣਿਜਾਂ ਨੂੰ ਇਸ ਵਿੱਚ ਸ਼ਾਮਲ ਕਰ ਰਹੀਆਂ ਹਨ।

ਕਾਲੇ ਪਾਣੀ ਵਿੱਚ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਖਣਿਜ ਹੁੰਦੇ ਹਨ। ਹਾਲਾਂਕਿ, ਖਣਿਜਾਂ ਦਾ ਅਨੁਪਾਤ ਕੰਪਨੀਆਂ ਮੁਤਾਬਕ ਵੱਖਰਾ-ਵੱਖਰਾ ਹੁੰਦਾ ਹੈ।

ਕੁੱਲ ਮਿਲਾ ਕੇ ਕੰਪਨੀਆਂ ਦਾ ਕਹਿਣਾ ਹੈ ਕਿ ਕਾਲਾ ਪਾਣੀ ਜੈਵਿਕ ਪ੍ਰਕਿਰਿਆਵਾਂ ਦੀ ਦਰ ਨੂੰ ਵਧਾਉਣ, ਪਾਚਨ ਕਿਰਿਆ ਨੂੰ ਸੁਧਾਰਨ, ਐਸੀਡਿਟੀ ਨੂੰ ਘਟਾਉਣ, ਪ੍ਰਤੀਰੋਧਕ ਸ਼ਕਤੀ ਨੂੰ ਵਿਕਸਤ ਕਰਨ ਆਦਿ ਵਿੱਚ ਮਦਦ ਕਰਦਾ ਹੈ।

Banner

ਵੀਡੀਓ-ਪਾਣੀ ਲਈ ਜੂਝਦੇ ਲੋਕ

ਵੀਡੀਓ ਕੈਪਸ਼ਨ, ਪਾਣੀ ਸੰਕਟ : ਪਾਣੀ ਦੇ ਇੱਕ ਘੜੇ ਲਈ ਜ਼ਿੰਦਗੀ ਦਾਅ ਉੱਤੇ ਲਾ ਰਹੀਆਂ ਔਰਤਾਂ

ਨਿਯਮਤ ਪੀਣ ਵਾਲੇ ਪਾਣੀ ਅਤੇ ਕਾਲੇ ਪਾਣੀ ਵਿੱਚ ਅੰਤਰ?

ਡਾਇਟੀਸ਼ੀਅਨ ਡਾ. ਰੂਥ ਜੈਸੀਲਾ ਨੇ ਕਿਹਾ, "ਜਿਹੜਾ ਪੀਣ ਵਾਲਾ ਪਾਣੀ ਅਸੀਂ ਹਰ ਰੋਜ਼ ਪੀਂਦੇ ਹਾਂ, ਉਸ ਵਿੱਚ ਕੁਝ ਖਣਿਜ ਘੱਟ ਮਾਤਰਾ ਵਿੱਚ ਹੁੰਦੇ ਹਨ।"

"ਇਹ ਖਣਿਜ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ। ਕਈ ਵਾਰ ਇਨ੍ਹਾਂ ਖਣਿਜਾਂ ਦੀ ਕਮੀ ਨਾਲ ਬਿਮਾਰੀਆਂ ਵੀ ਹੋ ਸਕਦੀਆਂ ਹਨ।"

"ਆਰਓ ਦੇ ਪਾਣੀ ਦਾ pH ਘੱਟ ਹੁੰਦਾ ਹੈ। ਇਸ ਤੋਂ ਇਲਾਵਾ, ਇਸ ਵਿੱਚ ਐਸਿਡ ਦਾ ਅਨੁਪਾਤ ਜ਼ਿਆਦਾ ਹੁੰਦਾ ਹੈ। ਇਸ ਲਈ, ਸਰੀਰ ਲਈ ਕਈ ਵਾਰ ਆਰਓ ਦੇ ਪਾਣੀ ਨੂੰ ਪ੍ਰੋਸੈਸ ਕਰਨ ਵਿੱਚ ਸਮੱਸਿਆ ਬਣ ਜਾਂਦੀ ਹੈ।''

"ਨਤੀਜੇ ਵਜੋਂ, ਕਈ ਵਾਰ ਵਿਟਾਮਿਨ ਅਤੇ ਸਪਲੀਮੈਂਟਸ ਵੱਖਰੇ ਤੌਰ 'ਤੇ ਲੈਣੇ ਪੈਂਦੇ ਹਨ। ਕਾਲਾ ਪਾਣੀ ਅਜਿਹੇ ਲੋਕਾਂ ਲਈ ਕੁਝ ਹੱਦ ਤੱਕ ਲਾਭਦਾਇਕ ਹੋ ਸਕਦਾ ਹੈ।"

"ਹਾਲਾਂਕਿ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੁਦਰਤੀ ਬਦਲ ਹਮੇਸ਼ਾ ਇਨ੍ਹਾਂ ਨਾਲੋਂ ਬਿਹਤਰ ਕੰਮ ਕਰਦੇ ਹਨ।"

ਤਰਲ ਭੋਜਨ ਦੇ ਤੇਜ਼ਾਬੀਪਣ ਅਤੇ ਖਾਰੀ ਸਮੱਗਰੀ ਨੂੰ ਉਨ੍ਹਾਂ ਦੇ pH ਦੁਆਰਾ ਮਾਪਿਆ ਜਾਂਦਾ ਹੈ।

ਬਲੈਕ ਵਾਟਰ

ਤਸਵੀਰ ਸਰੋਤ, Evocus

ਉਨ੍ਹਾਂ ਨੂੰ 0 ਤੋਂ 14 ਦੇ ਪੈਮਾਨੇ 'ਤੇ ਮਾਪਿਆ ਜਾਂਦਾ ਹੈ। ਜੇਕਰ pH1 ਹੈ, ਤਾਂ ਇਸ ਦਾ ਮਤਲਬ ਹੈ ਕਿ ਪਾਣੀ ਵਿੱਚ ਤੇਜ਼ਾਬ ਦਾ ਉੱਚ ਅਨੁਪਾਤ ਹੈ।

ਇਸੇ ਤਰ੍ਹਾਂ, ਜੇਕਰ pH 13 ਹੈ, ਤਾਂ ਇਸ ਦਾ ਮਤਲਬ ਹੈ ਕਿ ਤਰਲ ਵਿੱਚ ਖਾਰੇਪਣ ਦਾ ਅਨੁਪਾਤ ਬਹੁਤ ਜ਼ਿਆਦਾ ਹੈ।

ਆਮ ਤੌਰ 'ਤੇ ਅਸੀਂ ਜੋ ਪਾਣੀ ਪੀਂਦੇ ਹਾਂ, ਉਸ ਦਾ pH 6 ਅਤੇ 7 ਦੇ ਵਿਚਕਾਰ ਹੁੰਦਾ ਹੈ। ਪਰ, ਖਾਰੇ ਪਾਣੀ ਦਾ pH 7 ਤੋਂ ਵੱਧ ਹੋਵੇਗਾ।

ਇਸ ਦਾ ਮਤਲਬ ਹੈ, ਨਿਯਮਤ ਪੀਣ ਵਾਲੇ ਪਾਣੀ ਦੀ ਤੁਲਨਾ ਵਿੱਚ ਇਹ ਪਾਣੀ ਜ਼ਿਆਦਾ ਖਾਰਾ ਹੁੰਦਾ ਹੈ।

ਡਾ. ਜੈਸੀਲਾ ਨੇ ਕਿਹਾ, ਹਾਲਾਂਕਿ, ਅਸੀਂ ਇਹ ਨਹੀਂ ਕਹਿ ਸਕਦੇ ਕਿ ਖਾਰਾ ਪਾਣੀ ਸਿਹਤ ਲਈ ਵਧੇਰੇ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿੱਚ pH ਜ਼ਿਆਦਾ ਹੁੰਦਾ ਹੈ।

ਇਹ ਪਾਣੀ ਵਿਚਲੇ ਖਣਿਜਾਂ 'ਤੇ ਨਿਰਭਰ ਕਰਦਾ ਹੈ। ਫਿਰ ਵੀ, ਇਹ ਦੇਖਣਾ ਮਹੱਤਵਪੂਰਨ ਹੈ ਕਿ ਉਹ ਖਣਿਜ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਕਿਵੇਂ ਪਹੁੰਚ ਰਹੇ ਹਨ।"

line

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਹ ਕਿਸ ਦੀ ਮਦਦ ਕਰਦਾ ਹੈ?

ਖੋਜ ਦਰਸਾਉਂਦੀ ਹੈ ਕਿ ਖਾਰਾ ਪਾਣੀ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਦੀ ਮਦਦ ਕਰਦਾ ਹੈ।

ਉਦਾਹਰਨ ਲਈ, ਪੈਪਸਿਨ ਨਾਮਕ ਐਨਜ਼ਾਈਮ ਸਾਡੇ ਪੇਟ ਵਿੱਚ ਐਸੀਡਿਟੀ ਲਈ ਜ਼ਿੰਮੇਵਾਰ ਹੈ।

ਅਮੈਰੀਕਨ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵੱਲੋਂ ਕੀਤੀ ਗਈ ਖੋਜ ਮੁਤਾਬਕ, 8.8 ਤੋਂ ਵੱਧ pH ਵਾਲਾ ਖਾਰਾ ਖਣਿਜ ਪਾਣੀ ਇਸ ਐਨਜ਼ਾਈਮ ਨੂੰ ਬੇਅਸਰ ਕਰਨ ਵਿੱਚ ਮਦਦਗਾਰ ਹੈ।

ਇਸੇ ਤਰ੍ਹਾਂ, ਗ੍ਰੈਜੂਏਟ ਸਕੂਲ ਆਫ਼ ਮੈਡੀਸਨ, ਓਸਾਕਾ ਯੂਨੀਵਰਸਿਟੀ, ਜਪਾਨ ਨਾਲ ਜੁੜੇ ਮਾਹਿਰਾਂ ਵੱਲੋਂ 2018 ਵਿੱਚ ਕੀਤੀ ਖੋਜ ਦੇ ਅਨੁਸਾਰ, ਅਲਕਲਾਈਨ ਇਲੈੱਕਟ੍ਰੋਲਾਈਜ਼ਡ ਪਾਣੀ ਦਾ ਸੇਵਨ ਬਿਹਤਰ ਪਾਚਨ ਵਿੱਚ ਮਦਦ ਕਰਦਾ ਹੈ ਅਤੇ ਕਬਜ਼ ਨੂੰ ਘੱਟ ਕਰਦਾ ਹੈ।

ਅਮਰੀਕਾ ਦੀ ਥਾਮਸ ਜੇਫਰਸਨ ਯੂਨੀਵਰਸਿਟੀ ਨਾਲ ਜੁੜੇ ਮਾਹਰਾਂ ਵੱਲੋਂ ਕੀਤੀ ਗਈ ਖੋਜ ਦੇ ਅਨੁਸਾਰ, ਨਿਯਮਤ ਪੀਣ ਵਾਲੇ ਪਾਣੀ ਦੀ ਤੁਲਨਾ ਵਿੱਚ, ਉੱਚ ਪੀਐੱਚ ਵਾਲੇ ਖਾਰੇ ਪਾਣੀ ਦਾ ਸੇਵਨ ਨਾੜੀਆਂ ਵਿੱਚ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।

ਪਾਣੀ

ਤਸਵੀਰ ਸਰੋਤ, Getty Images

ਇੱਕ ਮੈਡੀਕਲ ਨਿਊਜ਼ ਵੈੱਬਸਾਈਟ 'ਦਿ ਹੈਲਥਲਾਈਨ' ਨੇ ਵਿਸ਼ਲੇਸ਼ਣ ਕੀਤਾ ਕਿ, ਹਾਲਾਂਕਿ, ਉਪਰੋਕਤ ਤਿੰਨ ਖੋਜ ਪ੍ਰੋਜੈਕਟਾਂ ਦੇ ਨਮੂਨੇ ਦਾ ਸਾਇਜ਼ ਘੱਟ ਸੀ ਅਤੇ ਇਨ੍ਹਾਂ ਦੇ ਸਿੱਟਿਆਂ ਦੀ ਪੁਸ਼ਟੀ ਕਰਨ ਲਈ ਵਿਆਪਕ ਖੋਜ ਜ਼ਰੂਰੀ ਹੈ।

ਕੀ ਇਸ ਦੇ ਮਾੜੇ ਪ੍ਰਭਾਵ ਹੋਣਗੇ?

ਦੂਜੇ ਪਾਸੇ, ਇੱਕ ਖੋਜ ਹੈ ਜੋ ਦਰਸਾਉਂਦੀ ਹੈ ਕਿ ਕਾਲੇ ਪਾਣੀ ਦੇ ਲੰਬੇ ਸਮੇਂ ਵਿੱਚ ਮਾੜੇ ਪ੍ਰਭਾਵ ਹੋ ਸਕਦੇ ਹਨ।

ਟੁਰਕੂ ਯੂਨੀਵਰਸਿਟੀ ਦੀ ਪ੍ਰੋਫੈਸਰ ਮਰੀਨਾ ਮਰਨ ਵੱਲੋਂ ਕੀਤੀ ਗਈ ਖੋਜ ਮੁਤਾਬਕ, ਕਾਲੇ ਪਾਣੀ ਦਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਚੱਕਰ ਆਉਣਾ, ਉਲਟੀ ਅਤੇ ਸਰੀਰਕ ਤਰਲ ਪਦਾਰਥਾਂ ਦੇ pH ਪੱਧਰ ਵਿੱਚ ਤਬਦੀਲੀਆਂ ਹੋ ਸਕਦੀਆਂ ਹਨ।

ਡਾਇਟੀਸ਼ੀਅਨ ਨੀਥਾ ਦਲੀਪ ਕਹਿੰਦੀ ਹੈ, ਖਣਿਜਾਂ ਦੀ ਬਹੁਤ ਜ਼ਿਆਦਾ ਖਪਤ ਵੀ ਚੰਗੀ ਨਹੀਂ ਹੈ।

ਪਾਣੀ

ਨੀਥਾ ਦਲੀਪ ਅੱਗੇ ਕਹਿੰਦੀ ਹੈ "ਖਣਿਜ ਸਰੀਰ ਲਈ ਸਿਹਤਮੰਦ ਹੁੰਦੇ ਹਨ। ਹਾਲਾਂਕਿ, ਖਣਿਜਾਂ ਦਾ ਬਹੁਤ ਜ਼ਿਆਦਾ ਸੇਵਨ ਉਨ੍ਹਾਂ ਨੂੰ ਜ਼ਹਿਰੀਲਾ ਬਣਾ ਸਕਦਾ ਹੈ। ਇਸ ਦੇ ਨਾਲ ਹੀ, ਖਣਿਜਾਂ ਦੀ ਕਮੀ ਨਾਲ ਬਿਮਾਰੀਆਂ ਵੀ ਹੁੰਦੀਆਂ ਹਨ।"

ਉਹ ਕਹਿੰਦੀ ਹੈ, "ਬਹੁਤ ਜ਼ਿਆਦਾ ਕੈਲਸ਼ੀਅਮ ਦੇ ਨਤੀਜੇ ਵਜੋਂ ਹਾਈਪਰਕੈਲਸੀਮੀਆ ਹੋ ਸਕਦਾ ਹੈ। ਇਸੇ ਤਰ੍ਹਾਂ ਬਹੁਤ ਜ਼ਿਆਦਾ ਆਇਰਨ ਨਾਲ ਹੀਮੋਕ੍ਰੋਮੈਟੋਸਿਸ ਹੋ ਸਕਦਾ ਹੈ।"

"ਇਸ ਲਈ, ਕਿਸੇ ਵੀ ਖਣਿਜ ਨੂੰ ਲੋੜੀਂਦੇ ਅਨੁਪਾਤ ਵਿੱਚ ਹੀ ਵਰਤਣ ਦੀ ਲੋੜ ਹੈ। ਓਵਰਡੋਜ਼ ਘਾਤਕ ਹੁੰਦੀ ਹੈ।"

ਉਹ ਕਹਿੰਦੀ ਹੈ, "ਇਹ ਸੱਚ ਹੈ ਕਿ ਮਸ਼ਹੂਰ ਹਸਤੀਆਂ ਇਸ ਦਾ ਸੇਵਨ ਕਰ ਰਹੀਆਂ ਹਨ। ਹਾਲਾਂਕਿ, ਉਹ ਵੀ ਖਾਸ ਧਿਆਨ ਰੱਖਦੇ ਹਨ। ਉਨ੍ਹਾਂ ਕੋਲ ਨਿੱਜੀ ਸਿਹਤ ਮਾਹਰ ਅਤੇ ਖੁਰਾਕ ਮਾਹਿਰ ਹਨ।"

"ਸਿਰਫ਼ ਇਸ ਲਈ ਕਿ ਕੋਈ ਵਿਅਕਤੀ ਇਸ ਦਾ ਸੇਵਨ ਕਰ ਰਿਹਾ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵੀ ਕਰਾਂਗੇ। ਹਰ ਸਰੀਰ ਵੱਖਰਾ ਹੈ। ਸਾਨੂੰ ਹਰੇਕ ਦੇ ਹਰ ਪੱਖ 'ਤੇ ਧਿਆਨ ਦੇਣਾ ਹੋਵੇਗਾ।"

Banner

ਵੀਡੀਓ- ਪਾਣੀ ਤਾਲਾ ਕਿਉਂ ਲਗਾਉਂਦੇ ਹਨ ਇਹ ਲੋਕ

ਵੀਡੀਓ ਕੈਪਸ਼ਨ, ਲੋਕ ਪਾਣੀ ਨੂੰ ਤਾਲੇ ਲਗਾ ਕੇ ਰੱਖਦੇ ਹਨ

ਕਾਲੇ ਪਾਣੀ ਦੀ ਕੀਮਤ ਕੀ ਹੈ?

ਕਾਲੇ ਪਾਣੀ ਦਾ ਇੱਕ ਬ੍ਰਾਂਡ ਈਵੋਕਸ ਜੋ ਭਾਰਤ ਵਿੱਚ ਵਿਆਪਕ ਤੌਰ 'ਤੇ ਦੇਖਿਆ ਜਾਂਦਾ ਹੈ।

ਮਲਾਇਕਾ ਅਰੋੜਾ ਜੋ ਬਲੈਕ ਵਾਟਰ ਦੀ ਬੋਤਲ ਰੱਖਦੀ ਹੈ, ਉਹ ਇਸ ਬ੍ਰਾਂਡ ਦੀ ਹੈ। ਇਸ ਦੀਆਂ 500 ਮਿਲੀਲੀਟਰ ਦੀਆਂ 6 ਬੋਤਲਾਂ ਦਾ ਇੱਕ ਪੈਕ ਇਸ ਸਮੇਂ 600 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ।

ਗੁਜਰਾਤ ਸਥਿਤ ਈਵੋਕਸ ਨੇ ਕਿਹਾ ਕਿ ਪਾਣੀ ਦੀ ਹਰੇਕ ਬੋਤਲ ਵਿੱਚ 32 ਮਿਲੀਗ੍ਰਾਮ ਕੈਲਸ਼ੀਅਮ, 21 ਮਿਲੀਗ੍ਰਾਮ ਮੈਗਨੀਸ਼ੀਅਮ ਅਤੇ 8 ਮਿਲੀਗ੍ਰਾਮ ਸੋਡੀਅਮ ਹੁੰਦਾ ਹੈ।

ਦੂਜੇ ਪਾਸੇ ਕਾਲੇ ਪਾਣੀ ਦਾ ਬ੍ਰਾਂਡ ਵੈਦਿਆ ਰਿਸ਼ੀ ਆਪਣੀਆਂ ਬੋਤਲਾਂ ਨੂੰ ਆਨਲਾਈਨ ਵੇਚ ਰਹੇ ਹਨ। ਉਹ 500 ਮਿਲੀਲੀਟਰ ਦੀਆਂ 6 ਬੋਤਲਾਂ ਦਾ ਇੱਕ ਪੈਕ 594 ਰੁਪਏ ਵਿੱਚ ਵੇਚ ਰਹੇ ਹਨ।

ਦਰਅਸਲ, ਕਾਲੇ ਪਾਣੀ ਦੀ ਅੱਧਾ ਲੀਟਰ ਦੀ ਬੋਤਲ ਦੀ ਕੀਮਤ 100 ਰੁਪਏ ਹੈ।

Banner

ਵੀਡੀਓ- ਜਾਨ ਦੀ ਬਾਜੀ ਪਾਣੀ ਲਿਆਉਂਦੀਆਂ ਔਰਤਾਂ

ਵੀਡੀਓ ਕੈਪਸ਼ਨ, ਵਿਸ਼ਵ ਵਾਤਾਵਰਨ ਦਿਵਸ : ਜਿੱਥੇ ਔਰਤਾਂ ਨੂੰ ਪਾਣੀ ਲਈ ਖੂਹ ਦੇ ਵਿੱਚ ਵੀ ਉਤਰਨਾ ਪੈਂਦਾ ਹੈ

ਕੀ ਅਸੀਂ ਇਸ ਦਾ ਸੇਵਨ ਕਰ ਸਕਦੇ ਹਾਂ?

ਮਾਹਿਰਾਂ ਦਾ ਕਹਿਣਾ ਹੈ ਕਿ ਕਾਲੇ ਪਾਣੀ ਦਾ ਸੰਤੁਲਿਤ ਸੇਵਨ ਖ਼ਤਰਨਾਕ ਨਹੀਂ ਹੈ।

ਉਹ ਕਹਿੰਦੇ ਹਨ, ਹਾਲਾਂਕਿ, ਜੋ ਸਭ ਤੋਂ ਮਹੱਤਵਪੂਰਨ ਹੈ, ਉਹ ਹੈ ਕਿ , ਕੀ ਕਾਲੇ ਪਾਣੀ ਵਿੱਚ ਖਣਿਜ ਪਦਾਰਥਾਂ ਦੀ ਵਰਤੋਂ ਕਰਨ ਦੀ ਸਰੀਰਕ ਸਮਰੱਥਾ ਹੈ।

ਨੀਥਾ ਦਲੀਪ ਨੇ ਕਿਹਾ, "ਜੇਕਰ ਤੁਹਾਡਾ ਸਰੀਰ ਇਸ ਵਿੱਚ ਮੌਜੂਦ ਖਣਿਜਾਂ ਦਾ ਸੇਵਨ ਨਹੀਂ ਕਰ ਸਕਦਾ ਹੈ, ਤਾਂ ਕਾਲਾ ਪਾਣੀ ਪੀਣ ਦਾ ਕੋਈ ਫਾਇਦਾ ਨਹੀਂ ਹੈ।"

"ਇਹ ਇਸ ਲਈ ਹੈ ਕਿਉਂਕਿ ਹਰ ਸਰੀਰ ਦੀ ਬਣਤਰ ਵੱਖਰੀ ਹੁੰਦੀ ਹੈ।"

ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਸਲ ਵਿੱਚ, ਜੇਕਰ ਤੁਸੀਂ ਆਪਣੇ ਸਰੀਰ ਨੂੰ ਖਣਿਜ ਪ੍ਰਦਾਨ ਕਰਨਾ ਚਾਹੁੰਦੇ ਹੋ, ਤਾਂ ਬਿਹਤਰ ਹੈ ਕਿ ਤੁਸੀਂ ਕੁਦਰਤੀ ਤਰੀਕਿਆਂ ਦੀ ਪਾਲਣਾ ਕਰੋ।

ਉਨ੍ਹਾਂ ਨੇ ਕਿਹਾ, "ਹਮੇਸ਼ਾ ਤਾਜ਼ੇ ਖਾਧ ਪਦਾਰਥਾਂ ਦਾ ਸੇਵਨ ਕਰੋ-ਤੰਦਰੁਸਤ ਰਹੋ। ਉਦਾਹਰਨ ਲਈ, ਸਪਰਾਉਟ, ਤਾਜ਼ੇ ਫਲ ਅਤੇ ਸਬਜ਼ੀਆਂ ਖਾਓ।"

ਪਾਣੀ

ਤਸਵੀਰ ਸਰੋਤ, Getty Images

"ਇਨ੍ਹਾਂ ਵਿੱਚ ਐਨਜ਼ਾਈਮ ਕਿਰਿਆਸ਼ੀਲ ਰੂਪ ਵਿੱਚ ਹੁੰਦੇ ਹਨ। ਸਰੀਰ ਇਨ੍ਹਾਂ ਨੂੰ ਆਸਾਨੀ ਨਾਲ ਲੈ ਸਕਦਾ ਹੈ।"

ਨੀਥਾ ਨੇ ਕਿਹਾ, "ਕੀ ਤੁਸੀਂ ਕਦੇ ਸਾਡੇ ਪੂਰਵਜਾਂ ਨੂੰ ਕਾਲੇ ਪਾਣੀ ਵਰਗੀ ਚੀਜ਼ ਦਾ ਸੇਵਨ ਕਰਦੇ ਦੇਖਿਆ ਹੈ? ਪਰ, ਉਹ ਸਾਡੇ ਨਾਲੋਂ ਜ਼ਿਆਦਾ ਸਿਹਤਮੰਦ ਸਨ।"

"ਜੇ ਤੁਸੀਂ ਇਸ ਨੂੰ ਸਮਝਦੇ ਹੋ, ਤਾਂ ਤੁਸੀਂ ਸਮਝੋਗੇ ਕਿ ਸਭ ਕੁਝ ਕੁਦਰਤੀ ਹੈ।"

ਡਾ. ਜੈਸੀਲਾ ਨੇ ਕਿਹਾ ਕਿ ਕਾਲੇ ਪਾਣੀ ਦੇ ਕਈ ਕੁਦਰਤੀ ਬਦਲ ਹਨ। ਨਿੰਬੂ ਪਾਣੀ, ਗ੍ਰੀਨ ਟੀ, ਬੇਸਿਲ ਦੇ ਬੀਜਾਂ ਦਾ ਪਾਣੀ, ਨਾਰੀਅਲ ਪਾਣੀ, ਆਦਿ ਅਜਿਹੇ ਕਈ ਬਦਲ ਹਨ।

ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਤੁਸੀਂ ਹਰ ਰੋਜ਼ ਸਵੇਰੇ ਖੀਰੇ ਅਤੇ ਫ਼ਲਾਂ ਨੂੰ ਸਾਰੀ ਰਾਤ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਦਾ ਸੇਵਨ ਕਰੋ, ਤਾਂ ਤੁਹਾਨੂੰ ਲੋੜੀਂਦੇ ਸਾਰੇ ਖਣਿਜ ਮਿਲ ਜਾਣਗੇ।

ਬੀਬੀਸੀ

ਇਹ ਵੀ ਪੜ੍ਹੋ-

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)