ਬੀਬੀਸੀ ਪੰਜਾਬੀ ਦੀ ਵੈਬਸਾਈਟ 'ਤੇ ਇਹ ਖ਼ਬਰਾਂ ਜ਼ਰੂਰ ਪੜ੍ਹੋ

ਤਸਵੀਰ ਸਰੋਤ, Getty Images
ਦੋਸਤੋ, ਇਸ ਹਫਤੇ ਪੰਜਾਬ ਅਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ। ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।
ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਇੱਕ ਸਾਲ ਮਗਰੋਂ ਕੀ ਸੋਚਦੇ ਹਨ ਸਿੱਖ ਅਤੇ ਹਿੰਦੂ
15 ਅਗਸਤ ਨੂੰ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਇੱਕ ਸਾਲ ਪੂਰਾ ਹੋ ਗਿਆ। ਅਜਿਹੇ ਵਿੱਚ ਰਾਜਧਾਨੀ ਕਾਬੁਲ ਸਮੇਤ ਹੋਰ ਇਲਾਕਿਆਂ ਵਿੱਚ ਕਿਸੇ ਵੱਡੇ ਅੱਤਵਾਦੀ ਧਮਾਕੇ ਜਾਂ ਹਮਲੇ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ।

ਲੜਾਈ ਖ਼ਤਮ ਹੋ ਗਈ ਹੈ ਪਰ ਲੱਗਦਾ ਹੈ ਕਿ ਇਸ ਦੇਸ਼ ਵਿੱਚ ਸ਼ਾਂਤੀ ਨਹੀਂ ਹੈ। ਇਸੇ ਮਾਹੌਲ ਵਿਚ ਅਸੀਂ ਕਾਬੁਲ ਦੇ ਕੇਂਦਰ ਵਿੱਚ ਪਹੁੰਚ ਗਏ।
ਜਦੋਂ ਅਸੀਂ ਲੋਹੇ ਦੀਆਂ ਮੋਟੀਆਂ ਚਾਦਰਾਂ ਦਾ ਬਣਿਆ ਦਰਵਾਜ਼ਾ ਖੜਕਾਇਆ ਤਾਂ ਜਾਲੀ ਵਾਲੀ ਖਿੜਕੀ ਦੇ ਪਿੱਛੋਂ ਇੱਕ ਚਿਹਰੇ ਨੇ ਸ਼ੱਕੀ ਲਹਿਜੇ ਵਿੱਚ ਸਾਥੋਂ ਸਾਡੀ ਪਛਾਣ ਪੁੱਛੀ।
ਇਹ ਸਨ ਹਰਜੀਤ ਸਿੰਘ ਚੋਪੜਾ, ਪ੍ਰਾਚੀਨ ਅਸਾਮਈ ਮੰਦਰ ਦੇ ਪੁਜਾਰੀ ਅਤੇ ਅਫਗਾਨਿਸਤਾਨ ਵਿੱਚ ਰਹਿ ਗਏ ਕੁਝ ਹਿੰਦੂਆਂ ਵਿੱਚੋਂ ਇੱਕ।
ਇਸ ਮੰਦਰ ਵਿੱਚ ਮਤਾਰਾਣੀ ਦੀ ਪੂਜਾ ਕੀਤੀ ਜਾਂਦੀ ਹੈ, ਇੱਥੇ ਸਦੀਵੀ ਲਾਟ ਜਗਾਈ ਜਾਂਦੀ ਹੈ। ਇੱਥੇ ਇੱਕ ਸ਼ਿਵ ਜੀ ਦਾ ਮੰਦਰ ਵੀ ਹੈ ਅਤੇ ਭੋਲੇਨਾਥ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਇਸ ਦੇ ਨਾਲ ਹੀ ਸ਼੍ਰੀਮਦ ਭਾਗਵਤ, ਰਾਮਾਇਣ ਦਾ ਪਾਠ ਵੀ ਕੀਤਾ ਜਾਂਦਾ ਹੈ।
ਮੰਦਰ ਦੇ ਇਸ ਵੱਡੇ ਵਿਹੜੇ ਵਿੱਚ ਪਹਿਰੇਦਾਰ ਤੋਂ ਇਲਾਵਾ ਹਰਜੀਤ ਸਿੰਘ ਆਪਣੀ ਪਤਨੀ ਬਿੰਦੀਆ ਕੌਰ ਨਾਲ ਰਹਿੰਦੇ ਹਨ। ਦੋਵਾਂ ਦੇ ਪਰਿਵਾਰ ਤਾਲਿਬਾਨ ਦੇ ਅਫਗਾਨਿਸਤਾਨ ਵਿੱਚ ਸੁਰੱਖਿਆ ਕਾਰਨਾਂ ਕਰਕੇ ਭਾਰਤ ਚਲੇ ਗਏ ਹਨ, ਪਰ ਹਰਜੀਤ ਅਤੇ ਬਿੰਦੀਆ ਇੱਥੇ ਹੀ ਰਹੇ।
ਸੰਭਾਵੀ ਹਮਲਿਆਂ ਦੇ ਡਰੋਂ ਮੰਦਿਰ ਵਿੱਚ ਪੂਜਾ ਵੀ ਬਹੁਤ ਸ਼ਾਂਤ ਢੰਗ ਨਾਲ ਕੀਤੀ ਜਾਂਦੀ ਹੈ, ਜਿਸ ਨੂੰ ਫਿਲਮਾਂਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਤਾਂ ਜੋ ਪੂਜਾ ਬਾਰੇ ਜਾਣ ਕੇ ਕੋਈ ਕੱਟੜਪੰਥੀ ਹਮਲਾ ਨਾ ਕਰ ਸਕੇ।
ਇਸ ਪੂਰੀ ਗਰਾਊਂਡ ਰਿਪੋਰਟ ਨੂੰ ਦੇਖਣ ਅਤੇ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।
350 ਸਾਲ ਪਹਿਲਾਂ ਡੁੱਬਿਆ ਜਹਾਜ਼ ਜਿੱਥੋਂ ਅੱਜ ਵੀ ਕੁਝ ਨਾ ਕੁਝ ਕੀਮਤੀ 'ਖ਼ਜ਼ਾਨਾ' ਨਿਕਲਦਾ ਰਹਿੰਦਾ ਹੈ

ਤਸਵੀਰ ਸਰੋਤ, ALLEN EXPLORATION
ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਿਵੇਂ ਹੁੰਦੀ ਹੈ
ਸੰਗਰੂਰ ਦੇ ਐੱਮਪੀ ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿੱਖ ਜੱਜਾਂ ਦੀ ਨਿਯੁਕਤੀ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਦੀ ਮੰਗ ਦੇ ਹਵਾਲੇ ਨਾਲ ਸਮਝੋ ਆਖਿਰ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਵਿੱਚ ਜੱਜਾਂ ਨੂੰ ਲਾਉਣ ਦੀ ਪ੍ਰਕਿਰਿਆ ਕੀ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਲੋਕ ਸਭਾ ਵਿੱਚ ਸੰਗਰੂਰ ਦੇ ਐੱਮਪੀ ਸਿਮਰਨਜੀਤ ਸਿੰਘ ਮਾਨ ਨੇ ਸੁਪਰੀਮ ਕੋਰਟ ਵਿੱਚ ਇੱਕ ਵੀ ਸਿੱਖ ਜੱਜ ਨਾ ਹੋਣ 'ਤੇ ਸਵਾਲ ਚੁੱਕਿਆ ਸੀ ਅਤੇ ਜਵਾਬ ਕਾਨੂੰਨ ਮੰਤਰੀ ਕਿਰਨ ਰਿਜੀਜੂ ਨੇ ਦੇ ਵੀ ਦਿੱਤਾ।
ਅਜਿਹੀ ਹੀ ਮੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੁੱਕੀ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 11 ਜੱਜਾਂ ਦੀ ਨਿਯੁਕਤੀ ਨੂੰ ਮਨਜੂਰੀ ਮਿਲੀ।
ਸੁਖਬੀਰ ਬਾਦਲ ਨੂੰ ਦੁਖ ਹੋਇਆ ਹੈ ਕਿ ਇਸ ਲਿਸਟ ਵਿੱਚ ਕੋਈ ਵੀ ਸਿੱਖ ਜੱਜ ਨਹੀਂ ਹੈ।
ਇਹ ਤਾਂ ਰਹੀ ਇਨ੍ਹਾਂ ਦੀ ਮੰਗ ਪਰ ਕੀ ਸੰਵਿਧਾਨ ਵਿੱਚ ਕਿਸੇ ਭਾਈਚਾਰੇ ਵਿਸ਼ੇਸ਼ ਤੋਂ ਜੱਜ ਲਗਾਉਣ ਦੀ ਤਜਵੀਜ਼ ਹੈ।
ਇਹ ਵੀ ਦੱਸਾਂਗੇ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਅਤੇ ਮੁੱਖ ਜੱਜਾਂ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ ਅਤੇ ਕੌਣ-ਕੌਣ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੁੰਦਾ ਹੈ।
ਇਸ ਬਾਰੇ ਵੀਡੀਓ ਦੇਖੋ ਅਤੇ ਵਿਸਥਾਰ ਵਿੱਚ ਪੜ੍ਹਨ ਲਈ ਇਸ ਲਿੰਕ ਨੂੰ ਕਲਿੱਕ ਕਰੋ।
ਕਰਨੈਲ ਸਿੰਘ ਈਸੜੂ ਕੌਣ ਸਨ ਜਿਨ੍ਹਾਂ ਨੂੰ ਗੋਆ ਦੀ ਆਜ਼ਾਦੀ ਨਾਲ ਜੋੜ ਕੇ ਪੰਜਾਬ ਵਿੱਚ ਯਾਦ ਕੀਤਾ ਜਾਂਦਾ ਹੈ

ਤਸਵੀਰ ਸਰੋਤ, GURMINDER GAREWAL/BBC
ਗੋਆ ਨੂੰ ਪੁਰਤਗਾਲੀਆਂ ਤੋਂ ਜਦੋਂ ਵੀ ਆਜ਼ਾਦ ਕਰਵਾਉਣ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਵਿੱਚ ਇੱਕ ਵਿਅਕਤੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ, ਉਹ ਹਨ ਕਰਨੈਲ ਸਿੰਘ ਈਸੜੂ।
ਕਰਨੈਲ ਸਿੰਘ ਈਸੜੂ ਨੇ ਗੋਆ ਨੂੰ ਆਜ਼ਾਦ ਕਰਵਾਉਣ ਦੇ ਸੰਘਰਸ਼ ਵਿੱਚ ਆਪਣੀ ਜਾਨ ਗੁਆਈ ਸੀ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਸ਼ਹੀਦੀ ਕਾਨਰਫਰੰਸਾਂ ਹੁੰਦੀਆਂ ਹਨ। ਇਸ ਰਿਪੋਰਟ ਵਿੱਚ ਉਨ੍ਹਾਂ ਦੇ ਜੀਵਨ ਬਾਰੇ ਅਸੀਂ ਅਹਿਮ ਜਾਣਕਾਰੀਆਂ ਦੇ ਰਹੇ ਹਾਂ।
ਕਰਨੈਲ ਸਿੰਘ ਦਾ ਜਨਮ ਅਣਵੰਡੇ ਭਾਰਤ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਈਸੜੂ ਵਿੱਚ 9 ਸਿਤੰਬਰ 1930 ਨੂੰ ਹੋਇਆ, ਜੋ ਹੁਣ ਪਾਕਿਸਤਾਨ ਵਿੱਚ ਹੈ। ਮੌਜੂਦਾ ਵੇਲੇ ਇਸ ਪਿੰਡ ਦਾ ਨਾਂ ਹੁਣ ਚੱਕ ਨੰਬਰ 50 ਹੈ।
ਉਨ੍ਹਾਂ ਦੇ ਪਿਤਾ ਦਾ ਨਾਂ ਸੁੰਦਰ ਸਿੰਘ ਅਤੇ ਮਾਤਾ ਦਾ ਨਾਂ ਹਰਨਾਮ ਕੌਰ ਸੀ। ਕਰਨੈਲ ਸਿੰਘ ਦੀਆਂ ਚਾਰ ਭੈਣਾਂ ਤੇ ਤਿੰਨ ਭਰਾ ਸਨ।
ਕਰਨੈਲ ਸਿੰਘ ਦੇ ਪਿਤਾ ਸੁੰਦਰ ਸਿੰਘ ਬਰਤਾਨਵੀ ਫੌਜ ਵਿੱਚ ਸੱਤ ਰੁਪਏ ਮਹੀਨਾ ਦੀ ਤਨਖ਼ਾਹ ਉੱਤੇ ਨੌਕਰੀ ਕਰਦੇ ਸਨ ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਕਾਫ਼ੀ ਮੁਸ਼ਕਿਲ ਨਾਲ ਚੱਲਦਾ ਸੀ। ਪਰਿਵਾਰ ਕੋਲ ਜ਼ਮੀਨ ਵੀ ਕਾਫ਼ੀ ਘੱਟ ਸੀ।
ਇਹ ਲੇਖ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਤਿਹਾਸ ਦੇ ਐਸੋਸੀਏਟ ਪ੍ਰ਼ੋਫ਼ੈਸਰ ਡਾ਼ ਮੁਹੰਮਦ ਇਦਰੀਸ ਵੱਲੋਂ ਬੀਬੀਸੀ ਪੰਜਾਬੀ ਨੂੰ ਦਿੱਤੀ ਜਾਣਕਾਰੀ 'ਤੇ ਅਧਾਰਿਤ ਹੈ।
ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਕਰਨੈਲ ਸਿੰਘ ਈਸੜੂ ਬਾਰੇ ਇਹ ਵਿਸ਼ੇਸ਼ ਲੇਖ
ਚੀਨ ਦੇ ਇਸ 'ਜਾਸੂਸੀ ਜਹਾਜ਼' ਬਾਰੇ ਜਾਣੋ ਜੋ ਭਾਰਤ ਲਈ ਸਿਰਦਰਦੀ ਬਣ ਗਿਆ ਹੈ
ਚੀਨ ਇਸ ਨੂੰ "ਖੋਜੀ ਜਹਾਜ਼" ਕਹਿੰਦਾ ਹੈ। ਯਾਨੀ ਸਮੁੰਦਰੀ ਜਹਾਜ਼ ਜਿਸ ਦਾ ਕੰਮ ਸਮੁੰਦਰ ਵਿੱਚ ਵਿਗਿਆਨਕ ਖੋਜ ਕਰਨਾ ਹੈ।

ਤਸਵੀਰ ਸਰੋਤ, Getty Images
ਭਾਰਤ ਅਤੇ ਅਮਰੀਕਾ ਵਰਗੇ ਦੇਸ਼ ਇਸ ਨੂੰ 'ਜਾਸੂਸੀ ਜਹਾਜ਼' ਮੰਨਦੇ ਹਨ। ਯਾਨੀ ਕਿ ਇੱਕ ਅਜਿਹਾ ਜਹਾਜ਼ ਜੋ ਹੋਰ ਦੇਸ਼ਾਂ ਦੀ ਜਾਸੂਸੀ ਲਈ ਤਾਇਨਾਤ ਹੈ।
16 ਅਗਸਤ ਨੂੰ ਯੁਆਨ ਵੈਂਗ 5 ਨਾਂ ਦੇ ਚੀਨ ਦੇ ਇੱਕ ਸਮੁੰਦਰੀ ਜਹਾਜ਼ ਦਾ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ 'ਤੇ ਪਹੁੰਚਣਾ ਭਾਰਤ ਲਈ ਸਿਰਦਰਦੀ ਬਣ ਗਿਆ ਹੈ।
ਚੀਨ ਦਾ ਕਹਿਣਾ ਹੈ ਕਿ ਇਹ ਜਹਾਜ਼ ਜ਼ਰੂਰੀ ਵਸਤਾਂ ਦੀ ਸਪਲਾਈ ਲੈਣ ਲਈ ਹੰਬਨਟੋਟਾ ਵਿੱਚ ਰੁਕਿਆ ਹੈ।
ਇਸ ਦੇ ਨਾਲ ਹੀ ਚੀਨ ਨੇ ਕਿਹਾ ਹੈ ਕਿ ਸਮੁੰਦਰੀ ਵਿਗਿਆਨਕ ਖੋਜ ਨਾਲ ਸਬੰਧਤ ਜਿਸ ਤਰ੍ਹਾਂ ਦਾ ਕੰਮ ਇਹ ਜਹਾਜ਼ ਕਰਦਾ ਹੈ, ਉਹ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਹੈ।
ਚੀਨ ਨੇ ਇਹ ਵੀ ਕਿਹਾ ਹੈ ਕਿ ਇਸ ਜਹਾਜ਼ ਦੀਆਂ ਗਤੀਵਿਧੀਆਂ ਕਿਸੇ ਵੀ ਦੇਸ਼ ਦੀ ਸੁਰੱਖਿਆ ਅਤੇ ਆਰਥਿਕ ਹਿੱਤਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਹਨ।
ਹਾਲਾਂਕਿ ਭਾਰਤ ਵਿੱਚ ਚਿੰਤਾ ਜਾਹਰ ਕੀਤੀ ਜਾ ਰਹੀ ਹੈ ਕਿ ਕੀ ਹੰਬਨਟੋਟਾ ਬੰਦਰਗਾਹ 'ਤੇ ਯੁਆਨ ਵੈਂਗ 5 ਦੇ ਸੱਤ ਦਿਨਾਂ ਦੇ ਪੜਾਅ ਨਾਲ ਜਹਾਜ਼ ਨੂੰ ਭਾਰਤ ਦੀ ਨੇੜਿਓਂ ਜਾਸੂਸੀ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਭਾਰਤ ਦੇ ਸੁਰੱਖਿਆ ਹਿੱਤਾਂ ਨੂੰ ਖ਼ਤਰਾ ਹੋ ਸਕਦਾ ਹੈ।
ਭਾਰਤ ਨੂੰ ਕਿਉਂ ਹੈ ਇਸ ਗੱਲ ਦੀ ਚਿੰਤਾ, ਕਲਿੱਕ ਕਰਕੇ ਪੜ੍ਹੋ ਇਹ ਪੂਰੀ ਖ਼ਬਰ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












