ਰਾਸ਼ਟਰਮੰਡਲ ਖੇਡਾਂ 2022: ਖੰਨਾ ਦੇ ਗੁਰਦੀਪ ਸਿੰਘ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਕਾਂਸਾ, ਜਾਣੋ ਕਿਵੇਂ ਰਿਹਾ ਭਾਰਤ ਲਈ ਬੁੱਧਵਾਰ ਦਾ ਦਿਨ

ਵੇਟਲਿਫ਼ਟਰ ਗੁਰਦੀਪ ਸਿੰਘ ਨੇ 109+ ਕਿੱਲੋ ਭਾਰ ਵਰਗ ਵਿੱਚ ਕੁੱਲ 390 ਕਿੱਲੋ ਭਾਰ ਚੁੱਕ ਕੇ ਭਾਰਤ ਲਈ ਕਾਂਸੇ ਦਾ ਮੈਡਲ ਜਿੱਤਿਆ ਹੈ।

ਇਸ ਦੇ ਨਾਲ ਹੀ ਭਾਰਤੀ ਵੇਟਲਿਫ਼ਟਰਾਂ ਵੱਲੋਂ ਜਿੱਤੇ ਮੈਡਲਾਂ ਦੀ ਗਿਣਤੀ ਦਹਾਈ ਦੇ ਅੰਕ ਵਿੱਚ ਪਹੁੰਚ ਗਈ ਹੈ ਜਦਕਿ ਕੁੱਲ ਮੈਡਲ 17 ਹੋ ਗਏ ਹਨ।

ਖੰਨਾ ਨੇੜਲੇ ਪਿੰਡ ਦੇ ਗੁਰਦੀਪ ਸਿੰਘ ਨੇ ਸਨੈਚ ਵਿੱਚ 167 ਅਤੇ ਕਲੀਨ ਐਂਡ ਜਰਕ ਵਿੱਚ 223 ਕਿੱਲੋ ਭਾਰ ਚੁੱਕਿਆ।

ਇਸ ਈਵੈਂਟ ਵਿੱਚ ਪਾਕਿਸਤਾਨ ਦੇ ਮੁਹੰਮਦ ਨੂਹ ਦਸਤਗੀਰ ਬੱਟ ਨੇ ਗੋਲ਼ਡ ਮੈਡਲ ਜਿੱਤਿਆ ਜਦੋਂਕਿ ਨਿਊਜ਼ੀਲੈਂਡ ਦੇ ਡੇਵਿਡ ਐਂਡਰਿਊ ਨੇ ਸਿਲਵਰ ਮੈਡਲ ਜਿੱਤਿਆ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਮਿੰਦਰ ਸਿੰਘ ਮੁਤਾਬਕ ਗੁਰਦੀਪ ਸਿੰਘ ਖੰਨਾ ਦੇ ਨੇੜਲੇ ਪਿੰਡ ਮਾਜਰੀ ਰਸੂਲੜਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਭਾਗ ਸਿੰਘ ਖੇਤੀ-ਬਾੜੀ ਕਰਨ ਵਾਲੇ ਕਿਸਾਨ ਹਨ।

ਗੁਰਦੀਪ ਸਿੰਘ ਨੇ ਇਸਤੋਂ ਪਹਿਲਾਂ 2018 ਕਾਮਨਵੈਲਥ ਖੇਡਾਂ ਜੋ ਕਿ ਆਸਟਰੇਲੀਆ ਵਿੱਚ ਹੋਈਆਂ ਸਨ ਵਿੱਚ ਵੀ ਭਾਗ ਲਿਆ ਸੀ।

ਗੁਰਦੀਪ ਸਿੰਘ ਦਾ ਜਨਮ 1995 ਵਿੱਚ ਹੋਇਆ ਅਤੇ ਦੋ ਭੈਣਾਂ ਦੇ ਇੱਕਲੇ ਭਰਾ ਹਨ। ਦੋ ਭੈਣਾਂ ਵੱਡੀਆਂ ਹਨ ਤੇ ਵਿਆਹੀਆਂ ਹੋਈਆ ਹਨ।

ਗੁਰਦੀਪ ਸਿੰਘ ਨੇ ਏ ਐੱਸ ਸੀਨੀਅਰ ਸੈਕੰਡਰੀ ਸਕੂਲ ਖੰਨਾ ਤੋਂ 10+2 ਪਾਸ ਕੀਤੀ ਹੈ। ਗੁਰਦੀਪ ਸਿੰਘ ਨੇ ਰੇਲਵੇ ਵਿੱਚ 2015 ਵਿੱਚ ਨੌਕਰੀ ਸ਼ੁਰੂ ਕੀਤੀ ਅਤੇ ਇਸ ਵੇਲੇ ਸੀਨੀਅਰ ਇੰਸਪੈਕਟਰ ਵਜੋਂ ਡਿਊਟੀ ਨਿਭਾ ਰਹੇ ਹਨ।

ਭਾਰਤ ਲ਼ਈ ਬੁੱਧਵਾਰ ਦਾ ਦਿਨ

  • ਭਾਰਤੀ ਮਰਦਾਂ ਦੀ ਹਾਕੀ ਟੀਮ ਨੇ ਕੈਨੈਡਾ ਦੀ ਟੀਮ ਨੂੰ 8-0 ਨਾਲ ਹਰਾਇਆ ਹੈ।
  • ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਵੀ ਕੈਨੇਡਾ ਨੂੰ ਹਰਾ ਕੇ ਸੈਮੀਫਾਇਨਲ ਵਿਚ ਥਾਂ ਬਣਾ ਲਈ
  • ਅੰਮ੍ਰਿਤਸਰ ਦੇ ਜੰਮਪਲ ਲਵਪ੍ਰੀਤ ਸਿੰਘ ਨੇ ਵੇਟ ਲਿਫਟਿੰਗ ਵਿਚ ਕਾਂਸੀ ਦਾ ਤਮਗਾ ਜਿੱਤਿਆ।
  • ਵੇਟ ਲਿਫਟਿੰਗ ਦੇ 87 ਕਿਲੋ ਭਾਰ ਵਰਗ ਵਿਚ ਭਾਰਤੀ ਖਿਡਾਰਨ ਪੂਰਣਿਮਾ ਪਾਂਡੇ ਕਮਾਲ ਨਾ ਕਰ ਸਕੀ।
  • ਭਾਰਤੀ ਮੁੱਕੇਬਾਜ਼ ਨੀਤੂ ਸਿੰਘ ਅਤੇ ਹੁਸਮ-ਉਦੀਨ ਕੁਆਟਰ ਫਾਇਨਲ ਵਿਚ ਪਹੁੰਚ ਗਏ ਹਨ

ਭਾਰਤ ਨੇ ਪਾਕਿਸਤਾਨ ਨੂੰ 8-0 ਨਾਲ ਹਰਾਇਆ

ਬਰਮਿੰਘਮ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਮਰਦਾਂ ਦੀ ਹਾਕੀ ਟੀਮ ਨੇ ਕੈਨੈਡਾ ਦੀ ਟੀਮ ਨੂੰ 8-0 ਨਾਲ ਹਰਾਇਆ ਹੈ।

ਇਹ ਪੂਲ ਬੀ ਦਾ ਮੁਕਾਬਲਾ ਸੀ। ਇਸ ਤੋਂ ਪਹਿਲਾਂ ਭਾਰਤ ਘਾਨਾ ਨੂੰ ਹਰਾ ਚੁੱਕਾ ਹੈ ਅਤੇ ਇੰਗਲੈਂਡ ਨਾਲ ਮੁਕਾਬਲੇ ਵਿਚ ਬਰਾਬਰੀ ਉੱਤੇ ਰਿਹਾ ਹੈ।

ਜਦਕਿ ਮਹਿਲਾਵਾਂ ਦੇ ਭਾਰ ਤੋਲਣ ਮੁਕਾਬਲੇ ਦੇ 87 ਕਿਲੋ ਭਾਰ ਵਰਗ ਵਿਚ ਭਾਰਤ ਦੀ ਤਮਗੇ ਦੀ ਉਮੀਦ ਪੂਰਣਿਮਾ ਪਾਂਡੇ ਪੰਜਵੇਂ ਨੰਬਰ ਉੱਤੇ ਆਈ।

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਇੱਕ ਹੋਰ ਕਾਂਸੇ ਦਾ ਤਮਗਾ ਵੀ ਮਿਲਿਆ

ਭਾਰਤ ਲ਼ਈ ਬੁੱਧਵਾਰ ਦਾ ਦਿਨ

  • ਭਾਰਤੀ ਮਰਦਾਂ ਦੀ ਹਾਕੀ ਟੀਮ ਨੇ ਕੈਨੈਡਾ ਦੀ ਟੀਮ ਨੂੰ 8-0 ਨਾਲ ਹਰਾਇਆ ਹੈ।
  • ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਵੀ ਕੈਨੇਡਾ ਨੂੰ ਹਰਾ ਕੇ ਸੈਮੀਫਾਇਨਲ ਵਿਚ ਥਾਂ ਬਣਾ ਲਈ
  • ਅੰਮ੍ਰਿਤਸਰ ਦੇ ਜੰਮਪਲ ਲਵਪ੍ਰੀਤ ਸਿੰਘ ਨੇ ਵੇਟ ਲਿਫਟਿੰਗ ਵਿਚ ਕਾਂਸੀ ਦਾ ਤਮਗਾ ਜਿੱਤਿਆ।
  • ਵੇਟ ਲਿਫਟਿੰਗ ਦੇ 87 ਕਿਲੋ ਭਾਰ ਵਰਗ ਵਿਚ ਭਾਰਤੀ ਖਿਡਾਰਨ ਪੂਰਣਿਮਾ ਪਾਂਡੇ ਕਮਾਲ ਨਾ ਕਰ ਸਕੀ।
  • ਭਾਰਤੀ ਮੁੱਕੇਬਾਜ਼ ਨੀਤੂ ਸਿੰਘ ਅਤੇ ਹੁਸਮ-ਉਦੀਨ ਕੁਆਟਰ ਫਾਇਨਲ ਵਿਚ ਪਹੁੰਚ ਗਏ ਹਨ

ਲਵਪ੍ਰੀਤ ਨੇ ਜਿੱਤਿਆ ਕਾਂਸੀ ਦਾ ਤਮਗਾ

ਅੰਮ੍ਰਿਤਸਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਵੇਟਲਿੰਫਟਿੰਗ ਵਿੱਚ 109 ਕਿਲੋਗ੍ਰਾਮ ਵਰਗ ਵਿੱਚ ਕਾਂਸੇ ਦਾ ਤਮਗਾ ਹਾਸਿਲ ਕੀਤਾ ਹੈ।

ਉਨ੍ਹਾਂ ਨੇ 163 ਕਿਲੋਗ੍ਰਾਮ ਅਤੇ 192 ਕਿਲੋਗ੍ਰਾਮ ਭਾਰ ਚੁੱਕਿਆ ਯਾਨਿ ਕੁੱਲ 355 ਕਿਲੋਗ੍ਰਾਮ ਦਾ ਭਾਰ ਚੁੱਕਿਆ ਹੈ।

ਇਸੇ ਨਾਲ ਹੀ ਉਨ੍ਹਾਂ ਨੇ ਇੱਕ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ। ਭਾਰਤ ਦਾ ਇਹ ਨੌਵਾਂ ਮੈਡਲ ਹੈ।

ਲਵਪ੍ਰੀਤ ਸਿੰਘ ਨੇ ਸ਼ਾਨਦਾਰ ਖੇਡਿਆਂ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੌਰਾਨ ਛੇ ਲਿਫਟਾਂ ਨੂੰ ਕਲੀਅਰ ਕੀਤਾ।

ਉਨ੍ਹਾਂ ਨੇ 163 ਕਿਲੋਗ੍ਰਾਮ ਦੀ ਸਰਵੋਤਮ ਲਿਫਟ ਨਾਲ ਸਨੈਚ ਨੂੰ ਪੂਰਾ ਕੀਤਾ, ਓਪੇਲੋਜ ਤੋਂ ਬਾਅਦ ਦੂਜਾ ਅਤੇ ਫਿਰ ਕਲੀਨ ਐਂਡ ਜਰਕ ਵਿੱਚ 185 ਕਿਲੋਗ੍ਰਾਮ, 189 ਕਿਲੋਗ੍ਰਾਮ ਅਤੇ 192 ਕਿਲੋਗ੍ਰਾਮ ਚੁੱਕ ਕੇ ਤੀਜਾ ਸਥਾਨ ਹਾਸਿਲ ਕੀਤਾ।

ਕਲੀਨ ਐਂਡ ਜਰਕ ਵਿੱਚ 189 ਕਿਲੋਗ੍ਰਾਮ ਵਿੱਚ ਆਪਣੀ ਦੂਜੀ ਸਫਲ ਕੋਸ਼ਿਸ਼ ਦੇ ਨਾਲ, ਲਵਪ੍ਰੀਤ ਨੇ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਅਤੇ ਆਪਣੀ ਤੀਜੀ ਲਿਫਟ ਨਾਲ ਇਸ ਨੂੰ ਹੋਰ ਬਿਹਤਰ ਬਣਾਇਆ।

ਲਵਪ੍ਰੀਤ ਨੇ 2010 'ਚ ਸਿਰਫ 13 ਸਾਲ ਦੀ ਉਮਰ 'ਚ ਵੇਟਲਿਫਟਿੰਗ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਰਾਸ਼ਟਰੀ ਪੱਧਰ 'ਤੇ ਮਾਨਤਾ ਹਾਸਿਲ ਕਰਨ ਲਈ ਬਹੁਤ ਸੰਘਰਸ਼ ਕੀਤਾ।

ਇੰਡੀਅਨ ਨੈਸ਼ਨਲ ਕੈਂਪ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਸੱਤਾਂ ਸਾਲਾ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨੂੰ ਕਾਇਮ ਰੱਖਿਆ।

ਲਵਪ੍ਰੀਤ 2017 ਤੋਂ ਭਾਰੀ ਭਾਰ ਵਰਗ ਵਿੱਚ ਭਾਰਤੀ ਰਾਸ਼ਟਰੀ ਕੈਂਪ ਦਾ ਮਹੱਤਵਪੂਰਨ ਮੈਂਬਰ ਰਹੇ ਹਨ।

ਉਨ੍ਹਾਂ ਨੇ 2021 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੀਨੀਅਰ ਚੈਂਪੀਅਨਸ਼ਿਪ ਚਾਂਦੀ ਦਾ ਤਮਗਾ, 2017 ਦੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਅਤੇ 017 ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਕਾਂਸੀ ਤਮਗਾ ਜਿੱਤਿਆ।

ਲਵਪ੍ਰੀਤ ਬਚਪਨ ਵਿਚ ਸਬਜ਼ੀ ਵੇਚਦਾ ਸੀ

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲਾ ਲਵਪ੍ਰੀਤ ਸਿੰਘ ਕਿਸੇ ਸਮੇਂ ਘਰ ਦਾ ਗੁਜ਼ਾਰਾ ਚਲਾਉਣ ਲਈ ਵਿਆਹਾਂ ਵਿੱਚ ਘੋੜੀ ਲੈ ਕੇ ਜਾਂਦਾ ਹੁੰਦਾ ਸੀ ।

ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੇ ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਦੇਸ਼ ਅਤੇ ਅੰਮ੍ਰਿਤਸਰ ਦਾ ਨਾਂ ਰੌਸ਼ਨ ਕੀਤਾ ਹੈ।

ਲਵਪ੍ਰੀਤ ਸਿੰਘ 10 ਸਾਲ ਦੀ ਉਮਰ ਵਿੱਚ ਸਬਜ਼ੀਆਂ ਵੇਚਦਾ ਸੀ ਅਤੇ ਵਿਆਹਾਂ ਵਿੱਚ ਘੋੜਿਆਂ ਲਿਜਾਉਣ ਦਾ ਕੰਮ ਕਰਦਾ ਸੀ, ਇਹ ਕੰਮ ਉਨ੍ਹਾਂ ਪਿਤਾ ਵੀ ਕਰਦੇ ਹੁੰਦੇ ਸਨ।

ਲਵਪ੍ਰੀਤ ਦੀ ਦਾਦੀ ਅਨੁਸਾਰ ਲਵਪ੍ਰੀਤ ਨੇ ਅਜਿਹਾ ਕੋਈ ਕੰਮ ਨਹੀਂ ਜੋ ਉਸ ਨੇ ਨਾ ਕੀਤਾ ਹੋਵੇ।

ਪਰ ਅੱਜ ਲਵਪ੍ਰੀਤ ਨੇ ਰਾਸ਼ਟਰਮੰਡਲ ਖੇਡਾਂ 'ਚ ਮੈਡਲ ਜਿੱਤ ਕੇ ਆਪਣਾ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ।

ਇਸਦੇ ਨਾਲ ਹੀ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।ਹੁਣ ਜਿਵੇਂ ਹੀ ਉਹ ਲਵਪ੍ਰੀਤ ਸਿੰਘ ਵਾਪਸ ਆਵੇਗਾ ਤਾਂ ਉਹ ਲਵਪ੍ਰੀਤ ਸਿੰਘ ਦਾ ਸ਼ਾਨਦਾਰ ਸਵਾਗਤ ਕਰਨਗੇ।

ਮਹਿਲਾ ਹਾਕੀ ਟੀਮ ਸੈਮੀ ਫਾਈਨਲ 'ਚ

ਬ੍ਰਿਟੇਨ ਦੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਮਹਿਲਾ ਹਾਕੀ ਸੈਮੀ ਫਾਈਨਲ ਟੀਮ ਵਿੱਚ ਪਹੁੰਚ ਗਈ ਹੈ।

ਭਾਰਤ ਦੀ ਟੀਮ ਨੇ ਆਪਣੇ ਆਖ਼ਰੀ ਗਰੁੱਪ ਮੈਡ ਵਿੱਚ ਕੈਨੇਡਾ ਨੂੰ 3-2 ਨਾਲ ਮਾਤ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਦੀ ਟੀਮ ਨੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਭਾਰਤੀ ਮਹਿਲਾ ਹਾਕੀ ਨੂੰ ਵਧਾਈ ਦਿੱਤੀ ਹੈ।

ਭਾਰਤ ਦੀ ਮਹਿਲਾ ਹਾਕੀ ਟੀਮ ਨੌ ਅੰਕਾਂ ਨਾਲ ਦੂਜੇ ਨੰਬਰ 'ਤੇ ਰਹੀ। ਭਾਰਤ ਨੇ ਤਿੰਨ ਮੈਚ ਜਿੱਤੇ ਅਤੇ ਇੰਗਲੈਂਡ ਖ਼ਿਲਾਫ਼ ਮੈਚ ਹਾਰ ਗਈ।

ਭਾਰਤੀ ਮਹਿਲਾ ਹਾਕੀ ਟੀਮ ਨੇ ਘਾਨਾ ਨੂੰ 5-0 ਨਾਲ ਅਤੇ ਵੇਲਸ ਨੂੰ 3-1 ਨਾਲ ਹਰਾਇਆ ਸੀ ਪਰ ਇੰਗਲੈਂਡ ਦੀ ਟੀਮ ਨੇ ਭਾਰਤ ਨੂੰ 3-1 ਨਾਲ ਹਰਾ ਦਿੱਤਾ ਸੀ।

ਆਓ ਜਾਣੀਏ ਰਾਸ਼ਟਰਮੰਡਲ ਖੇਡਾਂ ਬਾਰੇ ਵੱਡੀਆਂ ਗੱਲਾਂ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)