ਅਗਨੀਪੱਥ ਸਕੀਮ ਉੱਤੇ 7 ਸਵਾਲਾਂ ਦੇ ਜਵਾਬ ਅਤੇ ਸੇਵਾਮੁਕਤੀ ਤੋਂ ਬਾਅਦ ਕਿੱਥੇ ਮਿਲੇਗੀ ਨੌਕਰੀ

ਫੌਜੀ ਦੀ ਔਸਤ ਉਮਰ 32 ਸਾਲ ਹੈ ਜਿਸ ਨੂੰ ਭਾਰਤੀ ਫ਼ੌਜ 26 ਸਾਲ ਕਰਨਾ ਚਾਹੁੰਦੀ ਹੈ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਫੌਜੀ ਦੀ ਔਸਤ ਉਮਰ 32 ਸਾਲ ਹੈ ਜਿਸ ਨੂੰ ਭਾਰਤੀ ਫ਼ੌਜ 26 ਸਾਲ ਕਰਨਾ ਚਾਹੁੰਦੀ ਹੈ

ਅਗਨੀਪੱਥ ਯੋਜਨਾ ਦੇ ਐਲਾਨ ਤੋਂ ਬਾਅਦ ਦੇਸ਼ ਭਰ ਵਿੱਚ ਕਈ ਜਗ੍ਹਾ ਇਸ ਦਾ ਵਿਰੋਧ ਹੋ ਰਿਹਾ ਹੈ। ਇਸ ਨਾਲ ਜੁੜੇ ਕਈ ਸਵਾਲ ਵੀ ਉੱਠ ਰਹੇ ਹਨ।

ਰੱਖਿਆ ਮੰਤਰਾਲੇ ਵਿੱਚ ਫ਼ੌਜੀ ਮਾਮਲਿਆਂ ਦੇ ਵਿਭਾਗ ਨਾਲ ਜੁੜੇ ਲੈਫਟੀਨੈਂਟ ਵਧੀਕ ਸਕੱਤਰ ਜਨਰਲ ਅਨਿਲ ਪੁਰੀ ਨੇ ਇਸ ਨਾਲ ਜੁੜੇ ਸਵਾਲਾਂ ਦੇ ਜਵਾਬ ਐਤਵਾਰ ਨੂੰ ਮੀਡੀਆ ਨੂੰ ਦਿੱਤੇ ਹਨ।

ਅਨਿਲ ਪੁਰੀ ਤੋਂ ਇਲਾਵਾ ਏਅਰ ਫੋਰਸ ਦੇ ਮੁਖੀ ਏਅਰ ਮਾਰਸ਼ਲ ਸੁਰੇਸ਼ ਕੁਮਾਰ ਝਾ, ਨੌਸੈਨਾ ਦੇ ਵਾਈਸ ਐਡਮਿਰਲ ਡੀ ਕੇ ਤ੍ਰਿਪਾਠੀ, ਭਾਰਤੀ ਆਰਮੀ ਵੱਲੋਂ ਲੈਫਟੀਨੈਂਟ ਜਨਰਲ ਸੀਵੀ ਪੋਨੱਪਾ ਮੌਜੂਦ ਸਨ।

14 ਜੂਨ ਨੂੰ ਐਲਾਨੀ ਗਈ ਇਸ ਯੋਜਨਾ ਤਹਿਤ ਹੁਣ ਨੌਜਵਾਨ ਚਾਰ ਸਾਲ ਲਈ ਫੌਜ 'ਚ ਭਰਤੀ ਹੋ ਸਕਦੇ ਹਨ। ਇਸ ਯੋਜਨਾ ਦਾ ਕਈ ਦਿਨਾਂ ਤੋਂ ਵਿਰੋਧ ਹੋ ਰਿਹਾ ਹੈ। ਕਈ ਥਾਂਵਾਂ ਉੱਤੇ ਹਿੰਸਕ ਪ੍ਰਦਰਸ਼ਨ ਵੀ ਹੋਏ ਹਨ।

ਐਤਵਾਰ ਨੂੰ ਜੋ ਪ੍ਰੈੱਸ ਕਾਨਫਰੰਸ ਵਿੱਚ ਫੌਜ ਵੱਲੋਂ ਯੋਜਨਾ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ ਗਏ, ਉਹ ਇਸ ਪ੍ਰਕਾਰ ਹਨ।

ਵੀਡੀਓ ਕੈਪਸ਼ਨ, ਅਗਨੀਪੱਥ ਸਕੀਮ: ਅਗਨੀਵੀਰਾਂ ਲਈ 10 ਜ਼ਰੂਰੀ ਸਵਾਲਾਂ ਦੇ ਜਵਾਬ

1)ਇਸ ਸਕੀਮ ਦੀ ਲੋੜ ਕਿਉਂ ਪਈ

ਇਹ ਬਦਲਾਅ ਲੰਬੇ ਸਮੇਂ ਤੋਂ ਵਿਚਾਰ ਅਧੀਨ ਸੀ। 1989 ਵਿੱਚ ਕੰਮ ਸ਼ੁਰੂ ਹੋਇਆ ਸੀ। ਸਾਡੀ ਤਮੰਨਾ ਸੀ ਕਿ ਇਹ ਕੰਮ ਸ਼ੁਰੂ ਹੋਵੇ ਪਰ ਉਸ ਨਾਲ ਜੁੜੇ ਕਈ ਹੋਰ ਪਹਿਲੂ ਵੀ ਸਨ।

ਇੱਕ-ਇੱਕ ਕਰਕੇ ਇਸ 'ਤੇ ਕੰਮ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਕਾਰਗਿਲ ਰੀਵਿਊ ਕਮੇਟੀ ਵਿਚ ਅਰੁਨ ਸਿੰਘ ਕਮੇਟੀ ਨੇ ਆਖਿਆ ਸੀ ਕਿ ਇੱਕ ਸੀਡੀਐੱਸ ਦਾ ਗਠਨ ਹੋਣਾ ਚਾਹੀਦਾ ਹੈ। ਇਹ ਕੰਮ ਭਾਰਤੀ ਫ਼ੌਜ ਨੇ ਕੀਤਾ ਹੈ ਅਤੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਂਦੇ ਹੋਏ ਅਗਲਾ ਬਦਲਾਅ ਸੀ ਕਿਸੇ ਤਰੀਕੇ ਨਾਲ ਫੌਜੀ ਦੀ ਔਸਤ ਉਮਰ ਨੂੰ ਘਟ ਕਰਨਾ।

ਇਸ ਵੇਲੇ ਔਸਤ ਉਮਰ 32 ਸਾਲ ਹੈ ਜਿਸ ਨੂੰ ਭਾਰਤੀ ਫ਼ੌਜ 26 ਸਾਲ ਕਰਨਾ ਚਾਹੁੰਦੀ ਹੈ।

ਵੀਡੀਓ ਕੈਪਸ਼ਨ, ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਇਹ ਹੋਵੇਗਾ ਨਵਾਂ ਤਰੀਕਾ

2030 ਤੱਕ ਦੇਸ਼ ਦੀ ਅੱਧੀ ਆਬਾਦੀ 25 ਸਾਲ ਤੋਂ ਘੱਟ ਉਮਰ ਦੀ ਹੋਵੇਗੀ। ਇਸ ਬਾਰੇ ਸਾਡੀ ਜਨਰਲ ਰਾਵਤ ਅਤੇ ਸਾਰੇ ਮੁਖੀਆਂ ਨਾਲ ਵੀ ਗੱਲ ਹੋਈ ਸੀ।

ਇਸ ਬਾਰੇ ਦੂਸਰੇ ਦੇਸ਼ਾਂ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਫੌਜ ਮੁਤਾਬਕ ਇਹ ਨੌਜਵਾਨਾਂ ਦੇ ਜੋਸ਼ ਅਤੇ ਤਜਰਬੇ ਦਾ ਇੱਕ ਆਦਰਸ਼ ਸੁਮੇਲ ਹੋਵੇਗਾ।

2) ਰਾਖਵੇਂਕਰਨ ਦਾ ਐਲਾਨ ਕੀ ਸਰਕਾਰ ਦੇ ਰੁਖ਼ 'ਚ ਨਰਮੀ ਦਾ ਸੰਕੇਤ ਹੈ

ਅਗਨੀਵੀਰਾਂ ਬਾਰੇ ਰਾਖਵੇਂਕਰਨ ਬਾਰੇ ਬੋਲਦਿਆਂ ਕਿਹਾ, "ਅਜਿਹਾ ਨਾ ਸੋਚਿਆ ਜਾਵੇ ਕਿ ਕੁਝ ਘਟਨਾਵਾਂ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ, ਅਜਿਹਾ ਨਹੀਂ ਹੈ। ਇਹ ਪਹਿਲਾਂ ਤੋਂ ਤੈਅ ਸੀ।"

ਇਸ ਦੀ ਯੋਜਨਾ ਪਹਿਲਾਂ ਤੋਂ ਹੀ ਸੀ ਅਤੇ ਅਜਿਹਾ ਇਸ ਲਈ ਸੀ ਕਿਉਂਕਿ ਜਿਹੜੇ 75 ਫੀਸਦ ਨੌਜਵਾਨ ਚਾਰ ਸਾਲ ਤੋਂ ਬਾਅਦ ਵਾਪਸ ਜਾਣਗੇ, ਉਹ ਦੇਸ਼ ਦੀ ਤਾਕਤ ਹਨ।

ਫੌਜ ਵਿੱਚ ਭਰਤੀ ਹੁਣ ਕੇਵਲ ਅਗਨੀਪਥ ਯੋਜਨਾ ਰਾਹੀਂ ਹੀ ਹੋਵੇਗੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੌਜ ਵਿੱਚ ਭਰਤੀ ਹੁਣ ਕੇਵਲ ਅਗਨੀਪਥ ਯੋਜਨਾ ਰਾਹੀਂ ਹੀ ਹੋਵੇਗੀ।

ਇਹ ਯੋਜਨਾ ਪਹਿਲਾਂ ਤੋਂ ਤੈਅ ਸੀ ਕਿ ਕਿੰਨੇ ਫ਼ੀਸਦ ਰਾਖਵਾਂਕਰਨ ਦਿੱਤਾ ਜਾਵੇ ਕਿਉਂਕਿ ਇਹ 75 ਫੀਸਦ ਨੌਜਵਾਨ ਦੇਸ਼ ਦੀ ਤਾਕਤ ਹੋਣਗੇ ਇਸ ਕਰਕੇ ਉਮਰ ਛੋਟ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ।

3)ਛੋਟੀ ਉਮਰ ਵਿੱਚ ਅਗਨੀਵੀਰ ਬਣਨ ਵਾਲੇ ਨੌਜਵਾਨ ਛੇਤੀ ਹੀ ਰਿਟਾਇਰ ਵੀ ਹੋਣਗੇ?

"ਬਾਰ੍ਹਵੀਂ ਜਮਾਤ ਦੇ ਲੋਕਾਂ ਨੂੰ ਅਸੀਂ ਲੈ ਸਕਦੇ ਸੀ ਪਰ ਸਾਡਾ ਕੰਮ ਥੋੜ੍ਹਾ ਜ਼ੋਖ਼ਮ ਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਜੰਗ ਹੁੰਦੀ ਹੈ ਤਾਂ ਅੱਖਾਂ ਭਰ ਆਉਂਦੀਆਂ ਹਨ। ਜਦੋਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਆਉਂਦੀਆਂ ਹਨ, ਤੁਹਾਡਾ ਵੀ ਦਿਲ ਪਿਘਲ ਜਾਂਦਾ ਹੋਵੇਗਾ।"

ਇਹ ਵੀ ਪੜ੍ਹੋ :

"ਇਹ ਕੰਮ ਥੋੜ੍ਹਾ ਹੋਰ ਕਿਸਮ ਦਾ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਇਸ ਦੀ ਉਮਰ 17.5-23 ਸਾਲ ਤੈਅ ਕੀਤੀ ਗਈ ਹੈ। ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 21 ਤੋਂ 23 ਸਾਲ ਦੀ ਉਮਰ ਵਿੱਚ ਬਦਲਾਅ ਇਸ ਕਰਕੇ ਹੋਇਆ ਹੈ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਮਹਾਂਮਾਰੀ ਕਾਰਨ ਭਰਤੀ ਨਹੀਂ ਹੋਈ ਸੀ।"

4)ਕੀ ਹਰ ਸਾਲ ਕੇਵਲ 46 ਹਜ਼ਾਰ ਨੌਜਵਾਨਾਂ ਦੀ ਭਰਤੀ ਹੋਵੇਗੀ?

"ਅਗਲੇ ਚਾਰ ਪੰਜ ਸਾਲ ਵਿੱਚ ਅਸੀਂ 50-60 ਇੱਕ ਹਜ਼ਾਰ ਨੌਜਵਾਨ ਭਰਤੀ ਕਰਾਂਗੇ।"

ਅਗਨੀਪੱਥ

ਤਸਵੀਰ ਸਰੋਤ, ANI

"ਇਹ ਕੇਵਲ 46 ਹਜ਼ਾਰ ਨਹੀਂ ਰਹੇਗੀ। ਅਸੀਂ ਸ਼ੁਰੂਆਤ ਵਿੱਚ ਘੱਟ ਗਿਣਤੀ ਇਸ ਕਰਕੇ ਰੱਖੀ ਹੈ ਕਿਉਂਕਿ ਕਿਉਂਕਿ ਸਾਨੂੰ ਲੱਗਦਾ ਹੈ ਕਿ ਸ਼ੁਰੂਆਤ ਘੱਟ ਤੋਂ ਹੋਣੀ ਚਾਹੀਦੀ ਹੈ ਅਤੇ ਫਿਰ ਹੌਲੀ-ਹੌਲੀ ਵਾਧਾ ਹੋਣਾ ਚਾਹੀਦਾ ਹੈ ਤਾਂ ਕਿ ਸਾਨੂੰ ਵੀ ਇਸ ਸਕੀਮ ਨੂੰ ਚਲਾਉਣ ਤੋਂ ਬਾਅਦ ਸਿੱਖਣ ਨੂੰ ਮਿਲੇ ਇਸ ਵਿੱਚ ਦਿੱਕਤਾਂ ਕੀ ਹਨ।"

5) ਜੋ ਭਰਤੀ ਪਹਿਲਾਂ ਤੋਂ ਚੱਲ ਰਹੀ ਸੀ ਹੁਣ ਉਸ ਦਾ ਕੀ ਹੋਵੇਗਾ

"ਅਗਨੀਵੀਰਾਂ ਦੀ ਭਰਤੀ ਦੀ ਵੱਧ ਤੋਂ ਵੱਧ ਉਮਰ 21 ਸਾਲ ਤੋਂ ਵਧਾ ਕੇ 23 ਸਾਲ ਇਨ੍ਹਾਂ ਨੌਜਵਾਨਾਂ ਲਈ ਹੀ ਕੀਤੀ ਗਈ ਹੈ। ਕਈ ਨੌਜਵਾਨ ਅਜਿਹੇ ਸਨ ਜਿਨ੍ਹਾਂ ਦੀ ਨਿਯੁਕਤੀ ਦਾ ਕੰਮ ਸ਼ੁਰੂ ਹੋਇਆ ਸੀ ਪਰ ਉਹ ਪੂਰਾ ਨਹੀਂ ਹੋ ਸਕਿਆ। ਸਭ ਤੋਂ ਜ਼ਰੂਰੀ ਸਟੇਜ ਹੈ ਐਂਟਰੈਂਸ ਪੇਪਰ ਉਨ੍ਹਾਂ ਨੇ ਇਸ ਵਿੱਚ ਹਿੱਸਾ ਨਹੀਂ ਲਿਆ ਸੀ।"

''ਇਸੇ ਕਰਕੇ ਦੋ ਸਾਲ ਹੋਰ ਮੌਕਾ ਦਿੱਤਾ ਜਾ ਰਿਹਾ ਹੈ ਕਿਉਂਕਿ ਦੋ ਸਾਲ ਵਿੱਚ ਇਨ੍ਹਾਂ ਨੌਜਵਾਨਾਂ ਦੀ ਉਮਰ ਵਧ ਗਈ ਹੈ।ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੇ ਨਾਲ ਅਗਨੀਪੱਥ ਯੋਜਨਾ ਵਿੱਚ ਜੁੜ ਸਕਣ। ਉਹ ਅਗਨੀਵੀਰ ਦੇ ਤੌਰ 'ਤੇ ਹੀ ਆਉਣਗੇ। ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਉਹ ਆਉਣ ਦੇ ਚਾਹਵਾਨ ਹਨ ਜਾਂ ਨਹੀਂ ਇਸ ਲਈ ਉਨ੍ਹਾਂ ਨੂੰ ਵੈੱਬਸਾਈਟ ਤੇ ਅਪਲਾਈ ਕਰਨਾ ਪਵੇਗਾ।''

ਅਗਨੀਪੱਥ ਯੋਜਨਾ ਵਿੱਚ ਸੇਵਾਮੁਕਤੀ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਮਿਲੇਗੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਗਨੀਪੱਥ ਯੋਜਨਾ ਵਿੱਚ ਸੇਵਾਮੁਕਤੀ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਮਿਲੇਗੀ।

'' ਹੁਣ ਸਾਰੀ ਭਰਤੀ ਅਗਨੀਪੱਥ ਯੋਜਨਾ ਰਾਹੀਂ ਹੋਵੇਗੀ। ਜੋ ਨੌਜਵਾਨ ਯੋਗ ਹਨ ਉਹ ਇਸ ਵਿੱਚ ਅਪਲਾਈ ਕਰ ਸਕਦੇ ਹਨ। ਮੈਡੀਕਲ ਹਾਲਾਤਾਂ ਦੇ ਮੱਦੇਨਜ਼ਰ ਦੋ ਸਾਲ ਇਕ ਲੰਬਾ ਸਮਾਂ ਹੁੰਦਾ ਹੈ। ਇੱਕ ਵਾਰੀ ਫਿਰ ਅਜਿਹੇ ਨੌਜਵਾਨਾਂ ਦੀ ਸਕਰੀਨਿੰਗ ਹੋਵੇਗੀ ਅੱਜ ਪੂਰੀ ਪ੍ਰਕਿਰਿਆ ਹੋਵੇਗੀ ਉਸ ਤੋਂ ਬਾਅਦ ਹੀ ਉਨ੍ਹਾਂ ਦੀ ਏਅਰ ਫੋਰਸ ਵਿੱਚ ਇਹ ਚੋਣ ਹੋ ਸਕਦੀ ਹੈ।"

6)ਫੌਜ ਵਿੱਚ ਭਰਤੀ ਹੁਣ ਕਿਵੇਂ ਹੋਵੇਗੀ

ਫੌਜ ਵਿੱਚ ਭਰਤੀ ਹੁਣ ਕੇਵਲ ਅਗਨੀਪਥ ਯੋਜਨਾ ਰਾਹੀਂ ਹੀ ਹੋਵੇਗੀ।

7)ਕੀ ਅਗਨੀਪੱਥ ਯੋਜਨਾ ਵਾਪਸ ਵੀ ਲਈ ਜਾ ਸਕਦੀ ਹੈ

"ਅਗਨੀਪੱਥ ਯੋਜਨਾ ਵਾਪਸ ਨਹੀਂ ਲਈ ਜਾਵੇਗੀ। ਇਹ ਦੇਸ਼ ਅਤੇ ਨੌਜਵਾਨਾਂ ਨੂੰ ਅੱਗੇ ਵਧਾਉਣ ਲਈ ਚੁੱਕਿਆ ਗਿਆ ਕਦਮ ਹੈ। ਮੈਂ ਤੁਹਾਨੂੰ ਉਦਾਹਰਣ ਦਿੰਦਾ ਹਾਂ।"

"ਤੁਹਾਨੂੰ ਪਤਾ ਹੈ ਕਿ ਦੂਰ ਦੂਰਾਡੇ ਦੇ ਖੇਤਰਾਂ ਵਿੱਚ ਕਿੰਨੇ ਲੋਕ ਜ਼ਖ਼ਮੀ ਹੁੰਦੇ ਹਨ ਅਤੇ ਮਾਰੇ ਜਾਂਦੇ ਹਨ। ਤੁਸੀਂ ਪੜ੍ਹਨਾ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਨੌਜਵਾਨ ਲੋਕਾਂ ਜ਼ਰੂਰੀ ਹਨ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਨੂੰ ਬਿਲਕੁਲ ਵਾਪਸ ਨਾ ਲਿਆ ਜਾਵੇ।"

'ਅਗਨੀਵੀਰਾਂ' ਲਈ ਸੇਵਾਮੁਕਤੀ ਤੋਂ ਬਾਅਦ ਕੀ ਪੇਸ਼ਕਸ਼

'ਅਗਨੀਵੀਰਾਂ' ਨੂੰ ਚਾਰ ਸਾਲ ਬਾਅਦ ਸੇਵਾਮੁਕਤੀ ਉੱਤੇ ਕੇਂਦਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਭਾਜਪਾ ਸਾਸ਼ਿਤ ਸੂਬਾ ਸਰਕਾਰਾਂ ਨੇ ਨੌਕਰੀਆਂ ਵਿਚ ਪ੍ਰਮੁੱਖਤਾ ਦੇਣ ਦਾ ਐਲਾਨ ਕੀਤਾ ਹੈ।

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਕੀਤੇ ਗਏ ਟਵੀਟ ਮੁਤਾਬਕ ਰੱਖਿਆ ਮੰਤਰਾਲੇ ਦੀਆਂ ਸਿਵਲ ਅਸਾਮੀਆਂ, ਭਾਰਤੀ ਤੱਟ ਰੱਖਿਅਕ ਅਤੇ ਰੱਖਿਆ ਨਾਲ ਜੁੜੇ ਜਨਤਕ ਖੇਤਰ ਦੇ 16 ਅਦਾਰਿਆਂ ਵਿਚ 10 ਫੀਸਦ ਕੋਟਾ ਰੱਖਿਆ ਗਿਆ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਹ ਕੋਟਾ ਸਾਬਕਾ ਫੌਜੀਆਂ ਦੇ ਕੋਟੇ ਤੋਂ ਵੱਖਰਾ ਹੋਵੇਗਾ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਾਂ ਹੀ ਸੀਆਰਪੀਐੱਫ ਅਤੇ ਅਸਾਮ ਰਾਇਫਲਜ਼ ਵਰਗੇ ਅਰਧ ਸੈਨਿਕ ਬਲਾਂ ਵਿਚ ਵੀ 'ਅਗਨੀਵਾਰਾਂ' ਲ਼ਈ 10 ਫੀਸਦ ਕੋਟੇ ਦਾ ਐਲਾਨ ਕਰ ਚੁੱਕੇ ਹਨ।

ਇਨ੍ਹਾਂ ਨੂੰ ਭਰਤੀ ਲਈ ਉਮਰ ਯੋਗਤਾ ਵਿਚ ਤਿੰਨ ਸਾਲ ਦੀ ਸਮਾਂ ਸੀਮਾਂ ਵਿਚ ਵੀ ਛੂਟ ਦਿੱਤੀ ਜਾਵੇਗੀ।

ਤੱਟ, ਜ਼ਹਾਜਰਾਨੀ ਅਤੇ ਜਲ ਮਾਰਗ ਮੰਤਰਾਲੇ ਨੇ ਫੌਜ ਨਾਲ ਜੁੜੇ 6 ਵਿੰਗਾਂ ਵਿਚ 'ਅਗਨੀਵਾਰਾਂ' ਨੂੰ ਪ੍ਰਮੁੱਖਤਾ ਨਾਲ ਭਰਤੀ ਕਰਨ ਦਾ ਐਲਾਨ ਕੀਤਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕੋਈ ਹੋਰ ਭਾਜਪਾ ਸਾਸ਼ਿਤ ਸੂਬਿਆਂ ਨੇ ਸੂਬਾ ਪੁਲਿਸ ਸਣੇ ਹੋਰ ਸਰਕਾਰੀ ਨੌਕਰੀਆਂ ਵਿਚ ਪ੍ਰਮੁੱਖਤਾ ਦੇਣ ਦਾ ਐਲਾਨ ਕੀਤਾ ਹੈ।

ਮਹਿੰਦਰਾ ਅਤੇ ਟਾਟਾ ਵਰਗੇ ਕਈ ਹੋਰ ਕਾਰਪੋਰੇਟ ਅਦਾਰੇ ਵੀ ਅਗਨੀਵੀਰਾਂ ਦੀ ਪ੍ਰਮੁੱਤਾ ਨਾਲ ਭਰਤੀ ਕਰਨ ਦੇ ਐਲਾਨ ਕਰ ਰਹੇ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)