ਭਾਰਤ ਬੰਦ : 'ਅਗਨੀਪੱਥ' ਦੇ 'ਅਗਨੀਵੀਰਾਂ' ਬਾਰੇ ਭਾਜਪਾ ਆਗੂ ਦੇ ਵਿਵਾਦਤ ਬਿਆਨ ਦਾ ਅੱਗੋਂ ਇਹ ਮਿਲਿਆ ਜਵਾਬ

ਪੰਜਾਬ, ਜਲੰਧਰ

ਤਸਵੀਰ ਸਰੋਤ, PArdeep Pandit/BBC

ਤਸਵੀਰ ਕੈਪਸ਼ਨ, ਪੰਜਾਬ ਵਿਚ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ

ਭਾਰਤ ਸਰਕਾਰ ਵੱਲੋਂ ਫ਼ੌਜ ਵਿੱਚ ਭਰਤੀ ਲਈ ਐਲਾਨੀ ਗਈ 'ਅਗਨੀਪੱਥ ਯੋਜਨਾ' ਦੇ ਵਿਰੋਧ ਵਿੱਚ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਇਹ ਸੱਦਾ ਫੌਜ ਵਿੱਚ ਭਰਤੀ ਦੇ ਚਾਹਵਾਨ ਨੌਜਵਾਨਾਂ ਵੱਲੋਂ ਦਿੱਤਾ ਗਿਆ ਹੈ।

14 ਜੂਨ ਨੂੰ ਫੌਜ ਵੱਲੋਂ ਐਲਾਨੀ ਗਈ ਇਸ ਯੋਜਨਾ ਤੋਂ ਬਾਅਦ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਪ੍ਰਦਰਸ਼ਨਾਂ ਕਾਰਨ ਦੇਸ਼ ਭਰ ਦੀਆਂ 491 ਰੇਲਾਂ ਪ੍ਰਭਾਵਿਤ ਹੋਈਆਂ ਹਨ। 229 ਮੇਲ ਐਕਸਪ੍ਰੈਸ ਅਤੇ 254 ਪੈਸੇਂਜਰ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਅੱਠ ਮੇਲ ਐਕਸਪ੍ਰੈਸ ਨੂੰ ਅੰਸ਼ਕ ਤੌਰ 'ਤੇ ਰੱਦ ਕਰ ਦਿੱਤਾ ਗਿਆ ਹੈ।

ਬਿਹਾਰ,ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਜਗ੍ਹਾ ਇਹ ਮੁਜ਼ਾਹਰੇ ਹਿੰਸਕ ਵੀ ਹੋ ਗਏ ਅਤੇ ਰੇਲ ਗੱਡੀਆਂ ਨੂੰ ਅੱਗ ਵੀ ਲਗਾਈ ਗਈ ਸੀ।

ਇਸ ਯੋਜਨਾ ਤਹਿਤ 17-21 ਸਾਲ ਦੇ ਨੌਜਵਾਨ ਚਾਰ ਸਾਲ ਲਈ ਭਾਰਤੀ ਫ਼ੌਜ ਦਾ ਹਿੱਸਾ ਬਣ ਸਕਦੇ ਹਨ।

ਵੀਡੀਓ ਕੈਪਸ਼ਨ, ਅਗਨੀਪੱਥ ਸਕੀਮ: ਭਰਤੀ, ਯੋਗਤਾ, ਤਨਖ਼ਾਹ, ਭੱਤੇ ਤੇ ਰਿਟਾਇਰਮੈਂਟ 'ਤੇ ਕਿੰਨਾ ਪੈਸਾ ਮਿਲੇਗਾ

ਵੱਖ ਵੱਖ ਸੂਬਿਆਂ ਵਿੱਚ ਭਾਰਤ ਬੰਦ ਨੂੰ ਲੈ ਕੇ ਪ੍ਰਸ਼ਾਸਨ ਦੀਆਂ ਤਿਆਰੀਆਂ

ਬਿਹਾਰ ਵਿੱਚ ਹਿੰਸਕ ਮੁਜ਼ਾਹਰਿਆਂ ਤੋਂ ਬਾਅਦ ਤਕਰੀਬਨ 350 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਕਈ ਜ਼ਿਲ੍ਹਿਆਂ 'ਚ ਇੰਟਰਨੈੱਟ ਸੁਵਿਧਾ ਬੰਦ ਕੀਤੀ ਗਈ ਹੈ ਤੇ ਭਾਜਪਾ ਦਫ਼ਤਰਾਂ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।

ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਧਾਰਾ 144 ਲਗਾਈ ਗਈ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਝਾਰਖੰਡ ਵਿੱਚ ਸੋਮਵਾਰ ਨੂੰ ਸਕੂਲ ਬੰਦ ਕਰ ਦਿੱਤੇ ਗਏ ਹਨ।ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦੇ ਪੇਪਰਾਂ ਦੀ ਤਰੀਖ਼ ਵਿੱਚ ਵੀ ਬਦਲਾਅ ਕੀਤਾ ਗਿਆ ਹੈ।

ਭਾਰਤ ਬੰਦ ਦੀ ਅਪੀਲ ਤੋਂ ਬਾਅਦ ਜਲੰਦਰ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਤਸਵੀਰ ਕੈਪਸ਼ਨ, ਭਾਰਤ ਬੰਦ ਦੀ ਅਪੀਲ ਤੋਂ ਬਾਅਦ ਜਲੰਦਰ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਕਾਂਗਰਸ ਵੱਲੋਂ ਅਗਨੀਪਥ ਦੇ ਖ਼ਿਲਾਫ਼ ਦੇਸ਼ ਭਰ ਵਿੱਚ ਰੋਸ ਮੁਜ਼ਾਹਰੇ ਕਰਨ ਬਾਰੇ ਆਪਣੇ ਵਰਕਰਾਂ ਨੂੰ ਕਿਹਾ ਗਿਆ ਹੈ।

ਦਿੱਲੀ ਦੇ ਜੰਤਰ ਮੰਤਰ ਉੱਤੇ ਕਾਂਗਰਸ ਜਨਰਲ ਸਕੱਤਰ ਪਿਅੰਕਾ ਗਾਂਧੀ ਦੇ ਅਗਵਾਈ ਵਿਚ ਕਾਂਗਰਸ ਵਲੋਂ ਸੱਤਿਆਗ੍ਰਹਿ ਕੀਤਾ ਜਾ ਰਿਹਾ ਹੈ।

ਜਲੰਧਰ ਤੋਂ ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਮੁਤਾਬਕ ਭਾਰਤ ਬੰਦ ਦੀ ਅਪੀਲ ਤੋਂ ਬਾਅਦ ਜਲੰਦਰ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਲਈ ਰੈਪਿਡ ਐਕਸ਼ਨ ਫੋਰਸ ਨੂੰ ਪੰਜਾਬ ਪੁਲਿਸ ਦੇ ਨਾਲ ਤੈਨਾਤ ਕੀਤਾ ਗਿਆ ਹੈ।

ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਲਈ ਰੈਪਿਡ ਐਕਸ਼ਨ ਫੋਰਸ ਨੂੰ ਪੰਜਾਬ ਪੁਲਿਸ ਦੇ ਨਾਲ ਤੈਨਾਤ ਕੀਤਾ ਗਿਆ ਹੈ।

ਤਸਵੀਰ ਸਰੋਤ, BBC

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਭੰਨਤੋੜ ਕੀਤੀ ਗਈ ਸੀ।

ਪ੍ਰਦਰਸ਼ਨ ਦੇ ਵਿਰੋਧ ਵਿੱਚ ਸਿਰਸਾ ਰੇਲਵੇ ਸਟੇਸ਼ਨ ਉੱਪਰ ਵੀ ਸੁਰੱਖਿਆ ਲਈ ਪੁਲਿਸ ਮੌਜੂਦ ਹੈ।

ਹਰਿਆਣਾ ਅਗਨੀ ਪਥ

ਤਸਵੀਰ ਸਰੋਤ, Prabhu dayal/BBC

ਤਸਵੀਰ ਕੈਪਸ਼ਨ, ਟੋਲ ਪਲਾਜ਼ਿਆਂ ਉੱਤੇ ਨੌਜਵਾਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਪਹੁੰਚੇ ਹੋਏ ਸਨ

ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਸਿਰਸਾ ਵਿੱਚ ਜਨਜੀਵਨ ਆਮ ਵਰਗਾ ਹੀ ਹੈ ਅਤੇ ਬੰਦ ਦਾ ਜ਼ਿਆਦਾ ਅਸਰ ਨਜ਼ਰ ਨਹੀਂ ਆਇਆ।

ਸੂਬੇ ਵਿਚ ਕਈ ਟੋਲ ਪਲਾਜ਼ਿਆਂ ਉੱਤੇ ਨੌਜਵਾਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਪਹੁੰਚੇ ਹੋਏ ਸਨ, ਉਨ੍ਹਾਂ ਨੇ ਕੁਝ ਦੇਰ ਲਈ ਪਰਚੀ ਮੁਕਤ ਕਰਨ ਦਾ ਯਤਨ ਕੀਤਾ।

ਅਗਨੀਪੱਥ

ਤਸਵੀਰ ਸਰੋਤ, Sat singh/BBC

ਤਸਵੀਰ ਕੈਪਸ਼ਨ, ਕੁਰੂਕਸ਼ੇਤਰ 'ਚ ਵਿਰੋਧ ਤੋਂ ਪਹਿਲਾਂ ਹੀ ਰਾਤ ਨੂੰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਰੋਹਤਕ ਤੋਂ ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਕਈ ਥਾਂ ਉੱਤੇ ਨੌਜਵਾਨਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ। ਪਰ ਕਿਧਰੇ ਹਿੰਸਕ ਗਤੀਵਿਧੀ ਦੀ ਖ਼ਬਰ ਨਹੀਂ ਹੈ।

ਬੀਬੀਸੀ ਸਹਿਯੋਗੀ ਕਮਲ ਸੈਣੀ ਦੁਆਰਾ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਨੌਜਵਾਨਾਂ ਵੱਲੋਂ ਕੈਥਲ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਕੁਰੂਕਸ਼ੇਤਰ 'ਚ ਵਿਰੋਧ ਤੋਂ ਪਹਿਲਾਂ ਹੀ ਰਾਤ ਨੂੰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਹ ਵੀ ਪੜ੍ਹੋ :

ਪੰਜਾਬ ਵਿਚਲੇ ਪ੍ਰਬੰਧ ਕਿਸ ਤਰ੍ਹਾਂ ਦੇ

ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਿਪਟਣ ਲਈ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।

ਸ਼ਹਿਰ ਵਿਚ ਤੈਨਾਤ ਨਫ਼ਰੀ ਦੇ ਅੰਕੜ ਨਾ ਦੱਸਦਿਆਂ ਸੰਧੂ ਨੇ ਕਿਹਾ, ''ਇਹ ਤਾਂ ਨਹੀਂ ਦੱਸਿਆ ਜਾ ਸਕਦਾ ਪਰ ਲੋੜੀਂਦੇ ਪ੍ਰਬੰਧ ਪੁਖਤਾ ਹਨ। ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ।''

ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਵੀ ਜਲੰਧਰ ਵਰਗੀ ਤੈਨਾਤੀ ਦੀਆਂ ਤਸਵੀਰਾਂ ਅਤੇ ਵੀਡੀਓ ਫੁਟੇਜ਼ ਆ ਰਹੀ ਹੈ।

ਪੰਜਾਬ ਵਿਚ ਕਈ ਥਾਂਵਾਂ ਤੋਂ ਸਾਬਕਾ ਫੌਜੀਆਂ ਅਤੇ ਨੌਜਵਾਨਾਂ ਵਲੋਂ ਸ਼ਾਂਤਮਈ ਧਰਨੇ ਦੇਣ ਦੀਆਂ ਰਿਪੋਰਟਾਂ ਆ ਰਹੀਆਂ ਹਨ।

ਭਾਜਪਾ ਆਗੂ ਦੀ ਚੌਤਰਫ਼ਾ ਨਿਖੇਧੀ

ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਦੇ ਬਿਆਨ ਦੀ ਸਿਆਸੀ ਹਲਕਿਆਂ ਵਿਚ ਤਿੱਖੀ ਨਿਖੇਧੀ ਹੋ ਰਹੀ ਹੈ।

ਵਿਜੇਵਰਗੀਯ ਨੇ ਇੱਕ ਟਵੀਟ ਵਿਚ ਕਿਹਾ ਸੀ ਕਿ ਜੇਕਰ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿਚ ਸੁਰੱਖਿਆ ਗਾਰਡ ਰੱਖਣੇ ਹੋਏ ਤਾਂ ਉਹ ਅਗਨੀਵੀਰਾਂ ਨੂੰ ਪ੍ਰਮੁੱਖਤਾ ਦੇਣਗੇ।

ਅਗਨੀਪੱਥ
ਤਸਵੀਰ ਕੈਪਸ਼ਨ, ਤ੍ਰਿਣਮੂਲ ਦੀ ਸੰਸਦ ਮੈਂਬਰ ਮਹੂਆ ਮਿੱਤਰਾ ਨੇ ਟਵੀਟ ਰਾਹੀ ਵਿਜੇਵਰਗੀਯ ਨੂੰ 'ਅਗਨਵੀਪੱਥ ਦਾ ਖਲਾਇਨਕ' ਕਹਿ ਦਿੱਤਾ।

ਭਾਜਪਾ ਆਗੂ ਦੇ ਜਵਾਬ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲ ਨੇ ਇਸ ਨੂੰ ਫੌਜੀ ਜਵਾਨਾਂ ਦੇ ਬੇਇੱਜ਼ਤੀ ਵਾਲਾ ਬਿਆਨ ਕਰਾਰ ਦਿੱਤਾ।

ਤ੍ਰਿਣਮੂਲ ਦੀ ਸੰਸਦ ਮੈਂਬਰ ਮਹੂਆ ਮਿੱਤਰਾ ਨੇ ਟਵੀਟ ਰਾਹੀ ਵਿਜੇਵਰਗੀਯ ਨੂੰ 'ਅਗਨਵੀਪੱਥ ਦਾ ਖਲਾਇਨਕ' ਕਹਿ ਦਿੱਤਾ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਪੀਲੀਭੀਤ ਤੋਂ ਭਾਜਪਾ ਦੇ ਸੰਸਦ ਮੈੰਬਰ ਵਰੁਣ ਗਾਂਧੀ ਨੇ ਵਿਜੇਵਰਗੀਯ ਨੂੰ ਲੰਬੇ ਹੱਥੀਂ ਲੈਂਦਿਆ ਕਿਹਾ ਇਹ ਚੌਕੀਦਾਰ ਵਾਲਾ ਸੱਦਾ ਉਨ੍ਹਾਂ ਨੂੰ ਹੀ ਮੁਬਾਰਕ।

ਵਰੁਣ ਗਾਂਧੀ ਨੇ ਲਿਖਿਆ, ''ਜਿਸ ਮਹਾਨ ਫੌਜ ਦੀਆਂ ਵੀਰ ਗਾਥਾਵਾਂ ਕਹਿ ਸਕਣ ਵਿਚ ਸਮੁੱਚਾ ਸ਼ਬਦਕੋਸ਼ ਅਸਮਰੱਥ ਹੈ, ਜਿਨ੍ਹਾਂ ਦੀ ਬਹਾਦਰੀ ਦਾ ਡੰਕਾ ਸਮੁੱਚੇ ਦੇਸ਼ ਵਿਚ ਗੂੰਜਦਾ ਹੈ, ਉਸ ਭਾਰਤੀ ਫੌਜੀ ਨੂੰ ਕਿਸੇ ਸਿਆਸੀ ਦਫ਼ਤਰ ਦਾ ਚੌਕੀਦਾਰ ਬਣਾਉਣ ਦਾ ਸੱਦਾ ਦੇਣ ਵਾਲੇ ਨੂੰ ਹੀ ਇਹ ਮੁਬਾਰਕ ਹੋਵੇ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

''ਭਾਰਤੀ ਫੌਜ ਮਾਂ ਭਾਰਤੀ ਦੀ ਸੇਵਾ ਦਾ ਇੱਕ ਸਾਧਨ ਹੈ, ਮਹਿਜ਼ ਇੱਕ ਨੌਕਰੀ ਨਹੀਂ ।''

Banner

ਅਗਨੀਪੱਥ ਯੋਜਨਾ ਦੀਆਂ ਖ਼ਾਸ ਗੱਲਾਂ

  • ਭਰਤੀ ਹੋਣ ਦੀ ਉਮਰ 17.5 ਸਾਲ ਤੋਂ 21 ਸਾਲ ਵਿਚਾਲੇ ਹੋਣੀ ਚਾਹੀਦੀ ਹੈ
  • 10ਵੀਂ ਜਾਂ 12ਵੀਂ ਪਾਸ ਹੋਣਾ ਲਾਜ਼ਮੀ ਹੈ
  • ਭਰਤੀ ਚਾਰ ਸਾਲਾਂ ਲਈ ਹੋਵੇਗੀ
  • ਚਾਰ ਸਾਲ ਬਾਅਦ ਸੇਵਾਕਾਲ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਮੁਲਾਂਕਣ ਹੋਵੇਗਾ ਅਤੇ 25 ਫੀਸਦ ਲੋਕਾਂ ਨੂੰ ਰੇਗੂਲਰ ਕੀਤਾ ਜਾਵੇਗਾ
  • ਪਹਿਲੇ ਸਾਲ ਦੀ ਸੈਲਰੀ ਪ੍ਰਤੀ ਮਹੀਨਾ 30 ਹਜ਼ਾਰ ਹੋਵੇਗੀ
  • ਚੌਥੇ ਸਾਲ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲੇਗਾ
  • ਸਰਕਾਰੀ ਨੌਕਰੀ ਵਾਲੇ ਸਾਰੇ ਭੱਤੇ ਦਿੱਤੇ ਜਾਣਗੇ
  • ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਨੂੰ ਸਰਕਾਰ ਵੱਲੋਂ ਕਰੀਬ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ
  • ਡਿਊਟੀ ਦੌਰਾਨ ਅਪਾਹਜ ਹੋਣ 'ਤੇ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ
Banner

ਭਾਰਤੀ ਫੌਜ ਦੀਆਂ ਇਹ ਨੇ ਦਲੀਲਾਂ

ਅਗਨੀਪੱਥ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਖੱਬੇ ਤੋਂ ਸੱਜੇ ਵੱਲ ਲੈਫ. ਜਨ, ਅਨਿਲ ਪੁਰੀ, ਹਵਾਈ ਫ਼ੌਜ ਦੇ ਮੁਖੀ ਏਅਰ ਮਾਰਸ਼ਲ ਸੂਰਜ ਕੁਮਾਰ ਝਾਅ, ਜਲ ਸੈਨਾ ਦੇ ਵਾਈਸ ਐਡਮਿਰਲ ਡੀਕੇ ਤ੍ਰਿਪਾਠੀ- ਸਵਾਲਾਂ ਦੇ ਜਵਾਬ ਦਿੰਦੇ ਹੋਏ

ਇਸ ਵਿੱਚ ਰੱਖਿਆ ਮੰਤਰਾਲੇ ਦੇ ਮਿਲਟਰੀ ਮਾਮਲਿਆਂ ਬਾਰੇ ਵਿਭਾਗ ਦੇ ਵਧੀਕ ਸਕੱਤਰ ਲੈਫ਼ਟੀਨੈਂਟ ਜਨਰਲ ਅਨਿਲ ਪੁਰੀ ਨੇ ਅਗਨੀਪੱਥ ਸਕੀਮ ਬਾਰੇ ਉੱਠ ਰਹੇ ਸ਼ੰਕਿਆਂ ਦੇ ਜਵਾਬ ਦਿੱਤੇ-

  • ਭਾਰਤੀ ਫ਼ੌਜ ਦੀ ਵਧ ਰਹੀ ਔਸਤ ਉਮਰ ਲੰਬੇ ਸਮੇਂ ਤੋਂ ਚਿੰਤਾ ਦਾ ਕਾਰਨ ਬਣੀ ਹੋਈ ਸੀ ਅਤੇ ਇਸ ਨੂੰ ਘਟਾਉਣ ਲਈ ਵਿਚਾਰਾਂ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸਨ।
  • ਫ਼ੌਜ ਵੱਲੋਂ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਸੀ। ਕੋਰੋਨਾ ਮਹਾਂਮਾਰੀ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਇਸ ਨੂੰ ਅਮਲ ਵਿੱਚ ਲਿਆਉਣ ਦਾ ਮੌਕਾ ਦਿੱਤਾ।
  • ਭਰਤੀ ਲਈ ਉਮਰ ਵਿੱਚ ਜੋ ਇੱਕ ਵਾਰ ਛੋਟ ਦਿੱਤੀ ਗਈ ਹੈ ਉਹ ਵਿਰੋਧ ਜਾਂ ਇੱਧਰ-ਉੱਧਰ ਹੋ ਰਹੀਆਂ ਘਟਨਾਵਾਂ ਕਾਰਨ ਨਹੀਂ ਸਗੋਂ ਉਨ੍ਹਾਂ ਲਈ ਦਿੱਤੀ ਜਾ ਰਹੀ ਹੈ ਜੋ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਕੰਮ ਵਿੱਚ ਹਨ।
  • ਭਾਰਤੀ ਫ਼ੌਜ ਅਨੁਸ਼ਾਸਨ ਲਈ ਜਾਣੀ ਜਾਂਦੀ ਹੈ ਅਤੇ ਸਿਰਫ਼ ਅਨੁਸ਼ਾਸਨ ਵਾਲੇ ਵੀ ਇਸ ਵਿੱਚ ਦਾਖਲ ਹੋ ਸਕਣਗੇ।
  • ਹਿੰਸਕ ਅਤੇ ਉਪਧਰਵੀਆਂ ਲਈ ਫ਼ੌਜ ਵਿੱਚ ਕੋਈ ਥਾਂ ਨਹੀਂ ਹੈ। ਭਰਤੀ ਹੋਣ ਵਾਲਿਆਂ ਨੂੰ ਪਲੈਜ ਕਰਨਾ ਹੋਵੇਗਾ ਕਿ ਉਨ੍ਹਾਂ ਨੇ ਕਿਸੇ ਮੌਜੂਦਾ ਪ੍ਰਦਰਸ਼ਨਾਂ ਵਿੱਚ ਹਿੱਸਾ ਨਹੀਂ ਲਿਆ ਹੈ।
ਵੀਡੀਓ ਕੈਪਸ਼ਨ, ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਇਹ ਹੋਵੇਗਾ ਨਵਾਂ ਤਰੀਕਾ
  • 25% ਨੂੰ ਤਾਂ ਫ਼ੌਜ ਸੰਭਾਲ ਲਵੇਗੀ ਪਰ ਜੋ ਬਾਹਰ ਆਉਣਗੇ ਉਨ੍ਹਾਂ ਨੂੰ ਦੇਸ਼ ਦੀਆਂ ਵੱਖੋ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸੰਭਾਲਿਆ ਜਾਵੇਗਾ।
  • ਇਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਸਕਿੱਲ ਸਰਟੀਫਿਕੇਟ ਨੂੰ ਦਿੱਤਾ ਜਾਵੇਗਾ।
  • ਅਗਨੀਵੀਰ ਜਦੋਂ 25 ਸਾਲ ਦੀ ਉਮਰ ਵਿੱਚ ਫ਼ੌਜ ਤੋਂ ਬਾਹਰ ਆਉਣਗੇ ਤਾਂ ਉਹ ਬ੍ਰਿਜਿੰਗ ਕੋਰਸ ਕਰ ਸਕਣਗੇ।
  • ਜਿੰਨੇ ਪੈਸੇ ਨਾਲ ਉਹ ਫ਼ੌਜ ਛੱਡਣਗੇ ਬੈਂਕ ਵੀ ਉਨ੍ਹਾਂ ਨੂੰ ਉਸਦੇ ਬਰਾਬਰ ਦੀ ਰਾਸ਼ੀ ਕਰਜ਼ ਵਜੋਂ ਦੇਣਗੇ ਤਾਂ ਜੋ ਜੇ ਉਹ ਆਪਣਾ ਕੋਈ ਉੱਦਮ ਕਰਨਾ ਚਾਹੁਣ ਤਾਂ ਕਰ ਸਕਣ। ਜੇ ਉਨ੍ਹਾਂ ਦੀ ਕ੍ਰੈਡਿਟ ਰੇਟਿੰਗ ਠੀਕ ਰਹੀ ਤਾਂ ਰਾਸ਼ੀ ਹੋਰ ਵਧਾ ਦਿੱਤੀ ਜਾਵੇਗੀ।
  • ਅਗਨੀਵੀਰ ਸੇਵਾ ਤੋਂ ਬਾਹਰ ਜਾਣ ਤੋਂ ਬਾਅਦ ਆਪਣੇ ਗ੍ਰਿਹ ਸੂਬਿਆਂ ਵਿੱਚ ਹੀ ਵਾਪਸ ਜਾਣਗੇ। ਉਨਾਂ ਦੇ ਸੂਬਿਆਂ ਦੀ ਪੁਲਿਸ ਅਤੇ ਸਿਸਟਮ ਉਨ੍ਹਾਂ ਨੂੰ ਲਵੇਗਾ।
  • ਜੋ ਅਨੁਸ਼ਾਸਨ ਉਨ੍ਹਾਂ ਵਿੱਚ ਵਿਕਸਿਤ ਹੋਵੇਗਾ ਉਨ੍ਹਾਂ ਨੂੰ ਕੋਈ ਵੀ ਸਨਅਤਕਾਰ ਨੌਕਰੀ ਲਈ ਬ੍ਰਿੱਜਿੰਗ ਕੋਰਸ ਕਰਵਾ ਕੇ ਖੁਸ਼ੀ ਨਾਲ ਰੱਖੇਗਾ।
Banner

ਅਗਨੀਪੱਥ ਯੋਜਨਾ 'ਤੇ ਇਹ ਸਵਾਲ ਉੱਠ ਰਹੇ ਹਨ

ਚਾਰ ਸਾਲਾਂ ਬਾਅਦ ਸਿਖਲਾਈਯਾਫ਼ਤਾ ਨੌਜਵਾਨ ਕੀ ਕਰਨਗੇ? ਇਸ ਨਾਲ ਸਮਾਜ ਦੇ 'ਫੌਜੀਕਰਨ' ਦਾ ਖ਼ਤਰਾ ਹੈ।

ਇਸ ਯੋਜਨਾ ਕਾਰਨ ਭਾਰਤੀ ਫੌਜ ਵਿੱਚ 'ਸਿਖਾਂਦਰੂਆਂ'ਦੀ ਗਿਣਤੀ ਵਧੇਗੀ।

ਇਹ ਯੋਜਨਾ ਹਥਿਆਰਬੰਦ ਬਲਾਂ ਦੇ ਪੁਰਾਣੇ ਰੈਜੀਮੈਂਟਲ ਢਾਂਚੇ ਨੂੰ ਵਿਗਾੜ ਸਕਦੀ ਹੈ।

ਪਾਇਲਟ ਪ੍ਰੋਜੈਕਟ ਲਿਆਏ ਬਿਨਾਂ ਹੀ ਲਾਗੂ ਕੀਤਾ ਗਿਆ।

ਇਸ ਕਾਰਨ ਹਰ ਸਾਲ ਕਰੀਬ 40 ਹਜ਼ਾਰ ਨੌਜਵਾਨ ਬੇਰੁਜ਼ਗਾਰ ਹੋਣਗੇ।

Banner

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)