ਹੈਦਰਾਬਾਦ 'ਚ ਨਾਬਾਲਿਗ ਨਾਲ ਕਾਰ 'ਚ ਸਮੂਹਿਕ ਬਲਾਤਕਾਰ, ਹੁਣ ਤੱਕ ਕੀ-ਕੀ ਪਤਾ

ਜਿਨਸੀ ਸ਼ੋਸ਼ਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੀੜਤ ਕੁੜੀ ਦੇ ਪਿਤਾ ਨੇ 31 ਮਈ ਦੀ ਰਾਤ ਨੂੰ ਆਪਣੀ ਕੁੜੀ ਨਾਲ ਦੁਰਵਿਵਹਾਰ ਅਤੇ ਕੁੱਟਮਾਰ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਸੀ।
    • ਲੇਖਕ, ਸੁਰੇਖਾ ਅੱਬੂਰੀ, ਬਾਲਾ ਸਤੀਸ਼
    • ਰੋਲ, ਬੀਬੀਸੀ ਪੱਤਰਕਾਰ

ਤੇਲੰਗਾਨਾ ਦੇ ਹੈਦਰਾਬਾਦ ਵਿੱਚ ਇੱਕ ਨਾਬਾਲਿਗ ਕੁੜੀ ਨਾਲ ਕਥਿਤ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।

ਹੈਦਰਾਬਾਦ ਪੁਲਿਸ ਨੇ ਲੰਘੀ ਤਿੰਨ ਜੂਨ ਦੀ ਰਾਤ ਨੂੰ ਇਸ ਮਾਮਲੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ। ਪੁਲਿਸ ਮੁਤਾਬਕ, ਇਹ ਮਾਮਲਾ 28 ਮਈ ਦਾ ਹੈ, ਜਿਸ 'ਚ 5 ਮੁਲਜ਼ਮਾਂ ਨੇ ਇੱਕ ਕਾਰ ਵਿੱਚ ਨਾਬਾਲਿਗ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ।

ਮੀਡੀਆ ਨਾਲ ਜਾਣਕਾਰੀ ਸਾਂਝਾ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ ਪੰਜ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਵਿੱਚੋਂ ਤਿੰਨ ਨਾਬਾਲਿਗ ਹਨ ਜਦਕਿ ਦੋ ਬਾਲਿਗ ਹਨ।

ਬਾਲਗ ਮੁਲਜ਼ਮਾਂ ਵਿੱਚੋਂ ਪੁਲਿਸ ਨੇ ਇੱਕ 18 ਸਾਲਾ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੂਜਾ ਅਜੇ ਵੀ ਫ਼ਰਾਰ ਹੈ।

ਇੱਕ ਨਾਬਾਲਿਗ ਨੂੰ 4 ਜੂਨ, ਸ਼ਨੀਵਾਰ ਨੂੰ ਹਿਰਾਸਤ 'ਚ ਲਿਆ ਜਾ ਰਿਹਾ ਹੈ ਅਤੇ ਬਾਕੀ ਦੇ ਮੁਲਜ਼ਮਾਂ ਦੀ ਤਲਾਸ਼ ਅਜੇ ਜਾਰੀ ਹੈ।

ਹਾਲਾਂਕਿ, ਪੁਲਿਸ ਨੇ ਭਰੋਸਾ ਜਤਾਇਆ ਹੈ ਕਿ ਅਗਲੇ 48 ਘੰਟਿਆਂ 'ਚ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਿਸ ਕਾਰ 'ਚ ਬਲਾਤਕਾਰ ਹੋਇਆ ਹੈ, ਉਸ ਕਾਰ ਦਾ ਨੰਬਰ ਅਸਥਾਈ ਹੈ ਅਤੇ ਅਜੇ ਤੱਕ ਕਾਰ ਦੀ ਵਰਤਮਾਨ ਸਥਿਤੀ ਦਾ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਮੁਲਜ਼ਮਾਂ ਨਾਲ ਇੱਕ ਪਾਰਟੀ 'ਚ ਸ਼ਾਮਲ ਹੋਈ ਸੀ ਕੁੜੀ

ਪੀੜਤ ਕੁੜੀ ਦੇ ਬਿਆਨ ਅਤੇ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨਸ਼ੇ ਵਿੱਚ ਨਹੀਂ ਸਨ।

ਜੋਏਲ ਡੇਵਿਸ, ਡੀਸੀਪੀ ਵੈਸਟ ਜ਼ੋਨ, ਹੈਦਰਾਬਾਦ

ਤਸਵੀਰ ਸਰੋਤ, BBC Sport

ਤਸਵੀਰ ਕੈਪਸ਼ਨ, ਵੇਸਟ ਜ਼ੋਨ, ਹੈਦਰਾਬਾਦ ਦੇ ਡੀਸੀਪੀ ਜੋਏਲ ਡੇਵਿਸ ਨੇ ਦੱਸਿਆ ਕਿ ਪੀੜਤ ਕੁੜੀ ਨੇ ਕਾਊਂਸਲਿੰਗ ਦੌਰਾਨ ਆਪਣੇ ਨਾਲ ਹੋਏ ਦੁਰਵਿਵਹਾਰ ਬਾਰੇ ਵਿਸਥਾਰ ਨਾਲ ਦੱਸਿਆ।

ਪੁਲਿਸ ਨੇ ਦੱਸਿਆ ਕਿ 28 ਮਈ ਨੂੰ ਕੁੜੀ ਦੇ ਕੁਝ ਦੋਸਤਾਂ ਨੇ ਜੁਬਲੀ ਹਿਲਜ਼ 'ਚ 'ਏਮਨੇਸ਼ਿਆ ਐਂਡ ਇੰਸੋਮਨਿਆ' ਨਾਂਅ ਦੇ ਇੱਕ 'ਪੱਬ ਚ ਪਾਰਟੀ ਦਿੱਤੀ ਸੀ। ਪੀੜਤਾ ਵੀ ਇਸੇ ਪਾਰਟੀ 'ਚ ਸ਼ਾਮਲ ਹੋਣ ਲਈ ਗਈ ਹੋਈ ਸੀ।

ਕੱਲਬ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਪਾਰਟੀ ਵਿੱਚ ਸ਼ਰਾਬ ਦੀ ਵਿਵਸਥਾ ਨਹੀਂ ਸੀ।

ਸ਼ਾਮ ਨੂੰ ਲਗਭਗ ਸਾਢੇ ਪੰਜ ਵਜੇ ਪੀੜਤ ਕੁੜੀ ਅਤੇ ਮੁਲਜ਼ਮ ਮੁੰਡਿਆਂ ਦਾ ਇਹ ਗਰੁੱਪ ਪੱਬ 'ਚੋਂ ਬਾਹਰ ਆ ਗਿਆ। ਗਰੁੱਪ ਦੇ ਮੁੰਡਿਆਂ ਨੇ ਕੁੜੀ ਨੂੰ ਉਸ ਦੇ ਘਰ ਤੱਕ ਛੱਡਣ ਦੀ ਗੱਲ ਕਹੀ।

ਇਸ ਤੋਂ ਬਾਅਦ ਕੁੜੀ, ਉਨ੍ਹਾਂ ਮੁੰਡਿਆਂ ਦੇ ਨਾਲ ਉਨ੍ਹਾਂ ਦੀ ਹੀ ਕਾਰ ਵਿੱਚ ਕੇਕ ਦੀ ਇੱਕ ਦੁਕਾਨ 'ਤੇ ਵੀ ਗਈ।

ਫਿਰ ਮੁਲਜ਼ਮ ਕੁੜੀ ਨੂੰ ਇੱਕ ਥਾਂ 'ਤੇ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਨਾਲ ਕਾਰ ਵਿੱਚ ਸਮੂਹਿਕ ਬਲਾਤਕਾਰ ਕੀਤਾ।

ਸੀਸੀਟੀਵੀ ਫੁਟੇਜ
ਤਸਵੀਰ ਕੈਪਸ਼ਨ, ਸੀਸੀਟੀਵੀ ਫੁਟੇਜ ਤੋਂ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਅੱਗੇ ਦੀ ਕਾਰਵਾਈ ਕਰ ਰਹੇ ਹਨ।

ਕੁੜੀ ਦੇ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ

ਪੁਲਿਸ ਅਨੁਸਾਰ, ਪੀੜਤ ਕੁੜੀ ਦੇ ਪਿਤਾ ਨੇ 31 ਮਈ ਦੀ ਰਾਤ ਨੂੰ ਜੁਬਲੀ ਹਿਲਜ਼ ਦੀ ਪੁਲਿਸ ਨਾਲ ਸੰਪਰਕ ਕੀਤਾ ਅਤੇ ਆਪਣੀ ਕੁੜੀ ਨਾਲ ਦੁਰਵਿਵਹਾਰ ਅਤੇ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ।

ਪਿਤਾ ਨੇ ਦੱਸਿਆ ਕਿ ਘਟਨਾ ਤੋਂ ਮਗਰੋਂ ਕੁੜੀ ਸਦਮੇ ਵਿੱਚ ਹੈ ਅਤੇ ਇਸ 'ਸਥਿਤੀ ਚ ਨਹੀਂ ਹੈ ਕਿ ਉਹ ਇਸ ਬਾਰੇ ਜ਼ਿਆਦਾ ਜਾਣਕਾਰੀ ਦੇ ਸਕੇ।

ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਆਈਪੀਸੀ ਦੀ ਧਾਰਾ 354, 323 ਅਤੇ ਪੋਕਸੋ ਐਕਟ ਦੇ ਸੈਕਸ਼ਨ 9 ਤੇ 10 ਦੇ ਤਹਿਤ ਐੱਫਆਈਆਰ ਦਰਜ ਕਰ ਲਈ ਹੈ।

ਭਾਰਤੀ ਦੰਡਾਵਲੀ ਦੀ ਧਾਰਾ 354 ਦੇ ਅਨੁਸਾਰ, ਜੇ ਕੋਈ ਵਿਅਕਤੀ ਜ਼ਬਰਦਸਤੀ ਇੱਕ ਮਹਿਲਾ ਨਾਲ ਸਰੀਰਿਕ ਸਬੰਧ ਬਣਾਉਂਦਾ ਹੈ ਤਾਂ ਉਸ ਨੂੰ ਇੱਕ ਤੋਂ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਇਸ ਮਾਮਲੇ 'ਚ ਪੋਕਸੋ ਦੇ ਤਹਿਤ ਧਾਰਾਵਾਂ ਇਸ ਲਈ ਲਗਾਈਆਂ ਗਈਆਂ ਹਨ ਕਿਉਂਕਿ ਪੀੜਤ ਕੁੜੀ ਨਾਬਾਲਿਗ ਹੈ। ਉਸ ਦੀ ਉਮਰ 17 ਸਾਲ ਹੈ।

ਇਹ ਵੀ ਪੜ੍ਹੋ:

ਕੁੜੀ ਨੇ ਦੱਸਿਆ ਕੀ ਕੁਝ ਹੋਇਆ ਸੀ

ਪੁਲਿਸ ਨੇ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਪੀੜਤ ਕੁੜੀ ਨੂੰ 'ਭਰੋਸਾ' ਨਾਮ ਦੇ ਇੱਕ ਹੈਲਪ ਸੈਂਟਰ ਭੇਜਿਆ ਹੈ, ਜਿੱਥੇ ਅਜਿਹੀਆਂ ਪੀੜਤ ਮਹਿਲਾਵਾਂ ਅਤੇ ਬੱਚੀਆਂ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ।

ਵੇਸਟ ਜ਼ੋਨ, ਹੈਦਰਾਬਾਦ ਦੇ ਡੀਸੀਪੀ ਜੋਏਲ ਡੇਵਿਸ ਨੇ ਦੱਸਿਆ ਕਿ ਪੀੜਤ ਕੁੜੀ ਨੇ ਕਾਊਂਸਲਿੰਗ ਦੌਰਾਨ ਆਪਣੇ ਨਾਲ ਹੋਏ ਦੁਰਵਿਵਹਾਰ ਬਾਰੇ ਵਿਸਥਾਰ ਨਾਲ ਦੱਸਿਆ।

ਉਸ ਨੇ ਦੱਸਿਆ ਕਿ ਉਸ ਦਾ ਜਿਨਸੀ ਸ਼ੋਸ਼ਣ ਹੋਇਆ ਹੈ। ਕੁੜੀ ਨੂੰ ਜਦੋਂ ਮੁਲਜ਼ਮਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੂੰ ਸਿਰਫ ਇੱਕ ਮੁਲਜ਼ਮ ਦਾ ਨਾਮ ਹੀ ਯਾਦ ਸੀ।

ਕੁੜੀ ਤੋਂ ਪ੍ਰਾਪਤ ਜਾਣਕਾਰੀ, ਫ਼ੋਨ ਕਾਲ ਡੇਟਾ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ 4 ਹੋਰ ਮੁਲਜ਼ਮਾਂ ਦੀ ਵੀ ਪਛਾਣ ਕੀਤੀ ਜਾ ਚੁੱਕੀ ਹੈ।

ਪੀੜਤ ਕੁੜੀ ਦੇ ਬਿਆਨ ਦੇ ਆਧਾਰ 'ਤੇ ਐੱਫਆਈਆਰ 'ਚ ਤਬਦੀਲੀਆਂ ਕਰਦੇ ਹੋਏ, ਇਸ 'ਚ ਸਮੂਹਿਕ ਬਲਾਤਕਾਰ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੁਣ ਇਸ 'ਚ ਆਈਪੀਸੀ ਦੀ ਧਾਰਾ 376ਡੀ ਵੀ ਜੋੜ ਦਿੱਤੀ ਗਈ ਹੈ।

ਪੋਕਸੋ ਦੀਆਂ ਧਾਰਾਵਾਂ ਪਹਿਲਾਂ ਹੀ ਲੱਗੀਆਂ ਹੋਈਆਂ ਹਨ।

ਬਲਾਤਕਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਸ ਕਾਰ 'ਚ ਬਲਾਤਕਾਰ ਹੋਇਆ ਹੈ, ਉਸ ਕਾਰ ਦਾ ਨੰਬਰ ਅਸਥਾਈ ਹੈ ਅਤੇ ਅਜੇ ਤੱਕ ਕਾਰ ਦੀ ਵਰਤਮਾਨ ਸਥਿਤੀ ਦਾ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਸਿਆਸੀ ਅਸਰ

ਸਾਮੂਹਿਕ ਬਲਾਤਕਾਰ ਦੀ ਇਹ ਘਟਨਾ ਤਿੰਨ ਜੂਨ ਦੀ ਦੁਪਹਿਰ ਨੂੰ ਮੀਡੀਆ 'ਚ ਆਈ, ਜਿਸ ਤੋਂ ਬਾਅਦ ਸਿਆਸੀ ਪੱਧਰ 'ਤੇ ਇਲਜ਼ਾਮਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਇਸ ਘਟਨਾ ਨੇ ਰਾਜਨੀਤਿਕ ਵਿਵਾਦ ਨੂੰ ਵੀ ਜਨਮ ਦੇ ਦਿੱਤਾ ਹੈ।

ਸੂਬੇ ਦੇ ਵਿਰੋਧੀ ਦਲ ਭਾਜਪਾ ਨੇ ਇਸ ਮਾਮਲੇ 'ਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਨਿਸ਼ਾਨਾ ਸਾਧਿਆ ਹੈ। ਇਲਜ਼ਾਮ ਲਗਾਏ ਜਾ ਰਹੇ ਹਨ ਕਿ ਜਿਨ੍ਹਾਂ ਪੰਜ ਮੁਲਜ਼ਮਾਂ ਦੇ ਨਾਂਅ ਇਸ ਘਟਨਾ 'ਚ ਸਾਹਮਣੇ ਆਏ ਹਨ ਉਹ ਸੱਤਾਧਾਰੀ ਟੀਆਰਐੱਸ ਅਤੇ ਏਆਈਐੱਮਆਈਐੱਮ ਦੇ ਆਗੂਆਂ ਦੇ ਪਰਿਵਾਰ 'ਚੋਂ ਹਨ।

ਭਾਜਪਾ ਦਾ ਇਲਜ਼ਾਮ ਹੈ ਕਿ ਇਹੀ ਕਾਰਨ ਹੈ ਕਿ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਾਜਪਾ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਇਸ ਮਾਮਲੇ 'ਚ ਜਿਨ੍ਹਾਂ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ ਉਨ੍ਹਾਂ 'ਚੋਂ ਇੱਕ ਸੂਬੇ ਗ੍ਰਹਿ ਮੰਤਰੀ ਮਹਿਮੂਦ ਅਲੀ ਦਾ ਪੋਤਾ ਹੈ।

ਇਸ ਤੋਂ ਇਲਾਵਾ ਏਆਈਐੱਮਆਈਐੱਮ ਦੇ ਇੱਕ ਵਿਧਾਇਕ ਦਾ ਪੁੱਤਰ ਅਤੇ ਵਕਫ਼ ਬੋਰਡ ਦੇ ਪ੍ਰਧਾਨ ਦਾ ਪੁੱਤਰ ਵੀ ਇਸ 'ਚ ਸ਼ਾਮਲ ਹੈ।

ਭਾਜਪਾ ਵੱਲੋਂ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਜੁਬਲੀ ਹਿਲਜ਼ ਦੇ ਪੁਲਿਸ ਥਾਣੇ ਬਾਹਰ ਧਰਨਾ ਵੀ ਦਿੱਤਾ ਗਿਆ।

ਦੂਜੇ ਪਾਸੇ, ਕਾਂਗਰਸ ਵੀ ਮਾਮਲੇ 'ਚ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ। ਹਾਲਾਂਕਿ, ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਵੈਸਟ ਜ਼ੋਨ ਦੇ ਡੀਸੀਪੀ ਨੇ ਦੱਸਿਆ ਕਿ ਇਸ ਮਾਮਲੇ 'ਚ ਗ੍ਰਹਿ ਮੰਤਰੀ ਦੀ ਕੋਈ ਸ਼ਮੂਲੀਅਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਏਆਈਐੱਮਆਈਐੱਮ ਦੇ ਇੱਕ ਵਿਧਾਇਕ ਦੇ ਪੁੱਤਰ ਦੀ ਸ਼ਮੂਲੀਅਤ ਬਾਰੇ ਜਾਂਚ ਕਰ ਰਹੀ ਹੈ।

ਉਨ੍ਹਾਂ ਮੰਨਿਆ ਹੈ ਕਿ ਮੁਲਜ਼ਮਾਂ ਵਿੱਚੋਂ ਇੱਕ ਵੀਆਈਪੀ ਦਾ ਪੁੱਤਰ ਹੈ। ਹਾਲਾਂਕਿ, ਮੁਲਜ਼ਮ ਦੇ ਨਾਬਾਲਿਗ ਹੋਣ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਕਿਸੇ ਪ੍ਰਕਾਰ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ।

ਟੀਆਰਐੱਸ ਦੇ ਕਾਰਜਕਾਰੀ ਪ੍ਰਧਾਨ ਅਤੇ ਤੇਲੰਗਾਨਾ ਦੇ ਨਗਰ ਪ੍ਰਸ਼ਾਸਨ ਅਤੇ ਸ਼ਹਿਰੀ ਵਿਕਾਸ ਮੰਤਰੀ ਕਲਵਕੁੰਤਲਾ ਤਾਰਕ ਰਾਮਾਰਾਵ (ਕੇਟੀਆਰ) ਨੇ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਕੇਟੀਆਰ ਨੇ 3 ਜੂਨ ਨੂੰ ਟਵੀਟ ਕਰਦਿਆਂ ਲਿਖਿਆ, ''ਹੈਦਰਾਬਾਦ 'ਚ ਇੱਕ ਨਾਬਾਲਿਗ ਨਾਲ ਬਲਾਤਕਾਰ ਦੀ ਖ਼ਬਰ ਨਾਲ ਸਦਮੇ 'ਚ ਹਾਂ। ਗ੍ਰਹਿ ਮੰਤਰੀ ਤੋਂ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕਰਦਾ ਹਾਂ। ਇਸ ਮਾਮਲੇ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਉਸ ਦੇ ਰੁਤਬੇ ਦੇ ਆਧਾਰ 'ਤੇ ਬਖਸ਼ਿਆ ਨਾ ਜਾਵੇ।''

ਉਨ੍ਹਾਂ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਗ੍ਰਹਿ ਮੰਤਰੀ ਨੇ ਵੀ ਜਵਾਬ ਦਿੱਤਾ ਅਤੇ ਲਿਖਿਆ, ''ਬਿਲਕੁਲ ਕੇਟੀਆਰ। ਇਹ ਘਟਨਾ ਡਰਾਉਣੀ ਹੈ। ਸਾਰੇ ਅਪਰਾਧੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਚਾਹੇ ਉਨ੍ਹਾਂ ਦਾ ਪਿਛੋਕੜ ਕੁਝ ਵੀ ਹੋਵੇ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)