ਏਸ਼ੀਆ ਕੱਪ ਹਾਕੀ 2022 : ਪਾਕਿਸਤਾਨ ਨੇ ਹਾਰੀ ਹੋਈ ਬਾਜ਼ੀ ਪਲਟੀ, ਭਾਰਤ ਨੂੰ ਬਰਾਬਰੀ 'ਤੇ ਰੋਕਿਆ

ਤਸਵੀਰ ਸਰੋਤ, MUNIR UZ ZAMAN/GETTY IMAGES
- ਲੇਖਕ, ਮਨੋਜ ਚਤੁਰਵੇਦੀ
- ਰੋਲ, ਸੀਨੀਅਰ ਖੇਡ ਪੱਤਰਕਾਰ, ਬੀਬੀਸੀ
ਏਸ਼ੀਆ ਕੱਪ ਹਾਕੀ ਦੇ ਮੁਕਾਬਲੇ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਮੈਚ 1-2 ਨਾਲ ਡਰਾਅ ਰਿਹਾ। ਭਾਰਤੀ ਟੀਮ ਲਈ ਇਕਲੌਤ ਗੋਲਾ ਕਾਰਥੀ ਸੇਲਵਮ ਨੇ ਮੈਚ ਦੇ ਨੌਵੇਂ ਮਿੰਟ ਵਿੱਚ ਲਿਆ।
ਉੱਥੇ ਹੀ ਪਾਕਿਸਤਾਨ ਦੇ ਅਬਦੁਲ ਰਾਣਾ ਨੇ ਮੈਚ ਦੇ 59ਵੇਂ ਮਿੰਟ ਵਿੱਚ ਗੋਲ ਕੀਤਾ। ਹੁਣ ਭਾਰਤ ਪੂਲ-ਏ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਮੰਗਲਵਾਰ ਨੂੰ ਜਪਾਨ ਨਾਲ ਮੁਕਾਬਲਾ ਖੇਡੇਗਾ।
ਏਸ਼ੀਆ ਕੱਪ ਆਪਣੇ ਪਹਿਲੇ ਮੁਕਾਬਲੇ ਵਿੱਚ ਹਾਕੀ ਦੇ ਮੈਦਾਨ 'ਤੇ ਭਾਰਤੀ ਟੀਮ ਪਾਕਿਸਤਾਨ ਦੇ ਸਾਹਮਣੇ ਸੀ। ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਇਹ ਟੂਰਨਾਮੈਂਟ ਖੇਡਿਆ ਜਾ ਰਿਹਾ ਸੀ।
ਪਾਕਿਸਤਾਨ ਦੇ ਸਾਹਮਣੇ ਭਾਰਤੀ ਦੀ ਦੂਜੀ ਸ਼੍ਰੇਣੀ ਦੀ ਹਾਕੀ ਟੀਮ ਮੈਦਾਨ 'ਤੇ ਉਤਰੀ ਸੀ। ਭਾਰਤ ਡਿਫੈਂਡਿੰਗ ਚੈਂਪੀਅਨ ਹੈ, ਜਿਸ ਨੇ ਪਿਛਲੇ 13 ਵਿੱਚੋਂ 12 ਮੈਚਾਂ ਵਿੱਚ ਪਾਕਿਸਤਾਨ ਨੂੰ ਮਾਤ ਦਿੱਤੀ ਹੈ।
ਪਾਕਿਸਤਾਨ ਨੂੰ ਪੈਨਲਟੀ ਕਾਰਨਰ ਦਾ ਮੌਕਾ ਮਿਲਿਆ ਸੀ, ਹਾਲਾਂਕਿ ਉਹ ਇਸਦਾ ਫਾਇਦਾ ਨਹੀਂ ਚੁੱਕ ਸਕੀ। ਪਾਕਿਸਤਾਨ ਦੇ ਖਿਡਾਰੀ ਅਮਾਦ ਬੱਟ ਇਸ ਮੌਕੇ ਦਾ ਫਾਇਦਾ ਨਹੀਂ ਚੁੱਕ ਸਕੇ।
ਭਾਰਤੀ ਟੀਮ ਨੂੰ ਪੈਨਲਟੀ ਕਾਰਨਰ ਮਿਲਿਆ। ਦਰਅਸਲ ਗੇਂਦ ਪਾਕਿਸਤਾਨ ਖਿਡਾਰੀ ਰਿਜਵਾਨ ਅਲੀ ਦੇ ਪੈਰ ਵਿੱਚ ਲੱਗ ਗਈ। ਭਾਰਤੀ ਖਿਡਾਰੀ ਨੇ ਸ਼ਾਨਦਾਰ ਖੇਡ ਦਿਖਾਇਆ ਤੇ ਭਾਰਤ ਦੇ ਹਿੱਸੇ ਵਿੱਚ ਪਹਿਲਾ ਗੋਲ ਆਇਆ।
15 ਮਿੰਟ ਦੀ ਖੇਡ ਤੋਂ ਬਾਅਦ ਭਾਰਤੀ ਟੀਮ 1-0 ਨਾਲ ਅੱਗੇ ਸੀ।

ਤਸਵੀਰ ਸਰੋਤ, Getty Images
ਦੂਜੇ ਕੁਆਟਰ ਵਿੱਚ ਪਾਕਿਸਤਾਨ ਦੇ ਖਿਡਾਰੀਆਂ ਨੇ ਸ਼ੁਰੂਆਤ ਤੋਂ ਹੀ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਸੀ। ਪਾਕਿਸਤਾਨ ਦੇ ਅਰਫਾਜ ਕੌਲ ਚੰਗਾ ਮੌਕਾ ਸੀ, ਉਨ੍ਹਾਂ ਨੇ ਆਪਣੇ ਪਲੇਅ ਤੋਂ ਗੋਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਭਾਰਤੀ ਗੋਲਕੀਪਰ ਨੇ ਸ਼ਾਨਦਾਰ ਸੇਵ ਕੀਤਾ।
ਇਸ ਮੈਚ ਦੇ ਨਾਲ ਹੀ ਭਾਰਤ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ 'ਚ ਆਪਣੇ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ।
ਦੋਵੇਂ ਹੀ ਟੀਮਾਂ ਇੱਕ-ਦੂਜੇ ਤੋਂ ਕਦੇ ਵੀ ਹਾਰਨਾ ਪਸੰਦ ਨਹੀਂ ਕਰਦੀਆਂ ਹਨ। ਇੰਨਾ ਹੀ ਨਹੀਂ, ਕਈ ਵਾਰ ਤਾਂ ਇੱਕ-ਦੂਜੇ 'ਤੇ ਜਿੱਤ ਦੀ ਖੁਸ਼ੀ, ਚੈਂਪੀਅਨ ਬਣਨ ਨਾਲੋਂ ਵੀ ਜ਼ਿਆਦਾ ਹੁੰਦੀ ਹੈ।
ਭਾਰਤੀ ਟੀਮ ਦੇ ਉਪ-ਕਪਤਾਨ ਐੱਸਵੀ ਸੁਨੀਲ ਨੇ ਏਸ਼ੀਆ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਮੀਡੀਆ 'ਚ ਕਿਹਾ ਸੀ, ''ਪਾਕਿਸਤਾਨ ਖ਼ਿਲਾਫ਼ ਖੇਡਣ ਸਮੇਂ ਦਬਾਅ ਹੋਣਾ ਲਾਜ਼ਮੀ ਹੈ।''
ਭਾਰਤੀ ਟੀਮ ਦੀ ਤਿਆਰੀ
ਭਾਰਤ ਨੇ ਏਸ਼ੀਆ ਕੱਪ ਲਈ ਕੁਝ ਸੀਨੀਅਰ ਖਿਡਾਰੀਆਂ ਦੇ ਨਾਲ ਨੌਜਵਾਨ ਖਿਡਾਰੀਆਂ ਦੀ ਟੀਮ ਬਣਾ ਕੇ ਭੇਜੀ ਹੈ, ਜਿਸ ਦੀ ਅਗਵਾਈ ਚੰਗਾ ਅਨੁਭਵ ਰੱਖਣ ਵਾਲੇ ਡਿਫੈਂਡਰ, ਬੀਰੇਂਦਰ ਲਾਕੜਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਰੁਪਿੰਦਰ ਪਾਲ ਨੂੰ ਕਪਤਾਨ ਬਣਾਇਆ ਗਿਆ ਸੀ ਪਰ ਬੈਂਗਲੌਰ ਟ੍ਰੇਨਿੰਗ ਕੈਂਪ 'ਚ ਉਨ੍ਹਾਂ ਦੇ ਗੁੱਟ 'ਤੇ ਸੱਟ ਲੱਗ ਗਈ ਸੀ , ਜਿਸ ਤੋਂ ਬਾਅਦ ਟੀਮ ਦੀ ਕਮਾਨ ਬੀਰੇਂਦਰ ਨੂੰ ਸੌਂਪ ਦਿੱਤੀ ਗਈ।
ਲੰਘੇ ਕੁਝ ਸਾਲਾਂ 'ਚ ਭਾਰਤੀ ਹਾਕੀ ਦੀ ਤਸਵੀਰ ਬਦਲ ਗਈ ਹੈ। ਟੋਕੀਓ ਓਲੰਪਿਕ 'ਚ ਕਾਂਸੇ ਦਾ ਤਮਗਾ ਜਿੱਤਣ ਤੋਂ ਬਾਅਦ, ਭਾਰਤ ਇੱਕ ਵਾਰ ਫਿਰ ਬਿਗ ਲੀਗ ਦੀਆਂ ਟੀਮਾਂ 'ਚ ਸ਼ਾਮਲ ਹੋ ਗਿਆ ਹੈ।
ਇਹ ਵੀ ਪੜ੍ਹੋ:
ਭਾਰਤੀ ਹਾਕੀ ਟੀਮ ਦੀ ਇਸ ਤਸਵੀਰ ਨੂੰ ਬਦਲਣ 'ਚ ਕੋਚ ਗ੍ਰਾਹਮ ਰੀਡ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਗ੍ਰਾਹਮ ਰੀਡ, ਐੱਫ਼ਆਈਐੱਚ ਪ੍ਰੋ ਲੀਗ ਦੇ ਲਈ ਟੀਮ ਨੂੰ ਤਿਆਰ ਕਰ ਰਹੇ ਹਨ, ਇਸ ਲਈ ਉਨ੍ਹਾਂ ਨੇ ਸਾਬਕਾ ਭਾਰਤੀ ਕਪਤਾਨ ਸਰਦਾਰਾ ਸਿੰਘ ਨੂੰ ਕੋਚ ਦੀ ਜ਼ਿੰਮੇਦਾਰੀ ਸੌਂਪੀ ਹੈ।
ਭਾਰਤੀ ਕਪਤਾਨ ਬੀਰੇਂਦਰ ਲਾਕੜਾ ਨੇ ਜਕਾਰਤਾ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਸੀ, ''ਕੋਚ ਸਰਦਾਰ ਸਿੰਘ ਨੇ ਅਭਿਆਸ ਦੌਰਾਨ ਫਿੱਟਨੈਸ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ, ਇਸ ਦਾ ਲਾਭ ਮਿਲ ਸਕਦਾ ਹੈ।''
ਮੁਕਾਬਲਾ ਕਿੰਨਾ ਮੁਸ਼ਕਿਲ
ਭਾਰਤ ਨੂੰ ਇਸ ਦੌਰੇ 'ਤੇ ਨਾ ਸਿਰਫ ਪਾਕਿਸਤਾਨ ਬਲਕਿ ਜਪਾਨ ਤੋਂ ਵੀ ਪੂਰੀ ਟੱਕਰ ਮਿਲ ਸਕਦੀ ਹੈ। ਇਸ ਲਈ, ਭਾਰਤ ਲਈ ਇਹ ਜ਼ਰੂਰੀ ਹੋਵੇਗਾ ਕਿ ਉਹ ਆਪਣੇ ਗਰੁੱਪ ਮੁਕਾਬਲਿਆਂ ਵਿੱਚ ਪਾਕਿਸਤਾਨ ਜਾਂ ਜਪਾਨ ਵਿੱਚੋਂ ਕਿਸੇ ਇੱਕ ਟੀਮ ਨੂੰ ਮਾਤ ਦੇਣ।

ਤਸਵੀਰ ਸਰੋਤ, MUNIR UZ ZAMAN/GETTY IMAGES
ਹਰੇਕ ਗਰੁੱਪ ਦੀਆਂ ਸਿਖਰਲੀਆਂ 2 ਟੀਮਾਂ ਹੀ ਅਗਲੇ ਮੁਕਾਬਲੇ ਤੱਕ ਪਹੁੰਚਣਗੀਆਂ।
ਦੋਵੇਂ ਗਰੁੱਪਾਂ ਦੀਆਂ ਸਿਖਰਲੀਆਂ ਦੋ-ਦੋ ਟੀਮਾਂ ਦਾ ਗਰੁੱਪ ਬਣੇਗਾ। ਟੀਮਾਂ ਆਪਸ 'ਚ ਖੇਡਣਗੀਆਂ ਅਤੇ ਪਹਿਲੀਆਂ ਦੋ ਟੀਮਾਂ ਵਿਚਕਾਰ ਫਾਈਨਲ ਮੁਕਾਬਲੇ ਲਈ ਟੱਕਰ ਹੋਵੇਗੀ।
ਭਾਰਤੀ ਕਪਤਾਨ ਬੀਰੇਂਦਰ ਲਾਕੜਾ ਨੇ ਜਕਾਰਤਾ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਸੀ, ''ਭਾਰਤ ਅਤੇ ਪਾਕਿਸਤਾਨ ਦੋਵਾਂ ਦੀਆਂ ਟੀਮਾਂ ਨੌਜਵਾਨ ਹੋਣਗੀਆਂ। ਸਾਡੇ ਲਈ ਮੈਚ ਦਰ ਮੈਚ ਆਪਣੀ ਰਣਨੀਤੀ ਬਣਾਉਣਾ ਅਹਿਮ ਹੋਵੇਗਾ।''
ਉਨ੍ਹਾਂ ਅੱਗੇ ਕਿਹਾ ਸੀ, ''ਜੇ ਅਸੀਂ ਚੰਗਾ ਪ੍ਰਦਰਸ਼ਨ ਕਰ ਸਕੇ ਤਾਂ ਨਤੀਜਾ ਵੀ ਚੰਗਾ ਹੀ ਆਵੇਗਾ। ਜੇ ਅਸੀਂ ਅਜਿਹਾ ਕਰ ਸਕੇ ਤਾਂ ਸਾਡੇ ਖਿਡਾਰੀਆਂ ਦਾ ਵਿਸ਼ਵਾਸ ਅਸਮਾਨੀਂ ਪਹੁੰਚ ਜਾਵੇਗਾ।''
ਲੰਘੇ ਸਾਲਾਂ 'ਚ ਇੰਝ ਬਦਲੀ ਹੈ ਭਾਰਤੀ ਹਾਕੀ ਦੀ ਤਸਵੀਰ
ਦਰਅਸਲ, ਲੰਘੇ ਕੁਝ ਸਾਲਾਂ ਦੌਰਾਨ ਭਾਰਤ ਪਾਕਿਸਤਾਨ ਨੂੰ ਕਾਫੀ ਪਿੱਛੇ ਛੱਡਣ 'ਚ ਕਾਮਯਾਬ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਖ਼ਿਲਾਫ਼ ਖੇਡੇ ਪਿਛਲੇ 13 ਮੁਕਾਬਲਿਆਂ 'ਚੋਂ 12 'ਚ ਜਿੱਤ ਪ੍ਰਾਪਤ ਕੀਤੀ ਹੈ। 2018 ਦੀਆਂ ਕਾਮਨਵੈਲਥ ਖੇਡਾਂ ਵਿੱਚ ਦੋਹਾਂ ਟੀਮਾਂ ਵਿਚਕਾਰ 2-2 ਨਾਲ ਬਰਾਬਰੀ ਰਹੀ ਸੀ।
ਭਾਰਤ ਅਤੇ ਪਾਕਿਸਤਾਨ ਨੇ ਹੁਣ ਤੱਕ ਏਸ਼ੀਆ ਕੱਪ 'ਚ ਤਿੰਨ-ਤਿੰਨ ਵਾਰ ਖ਼ਿਤਾਬ ਆਪਣੇ ਨਾਂਅ ਕੀਤੇ ਹਨ। ਸਿਰਫ਼ ਦੱਖਣੀ ਕੋਰੀਆ ਹੀ ਅਜਿਹੀ ਟੀਮ ਹੈ ਜਿਸ ਨੇ ਚਾਰ ਖ਼ਿਤਾਬ ਜਿੱਤੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












