ਬੀਬੀਸੀ ਦੇ ਨਾਮ ’ਤੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਵਾਇਰਲ ਚੋਣ ਸਰਵੇਖਣ ਦੀ ਸੱਚਾਈ ਕੀ ਹੈ

ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਬੀਬੀਸੀ ਦੇ ਨਾਮ ਹੇਠ ਪਿਛਲੇ ਕੁਝ ਦਿਨਾਂ ਤੋਂ ਟਵਿੱਟਰ ਤੋਂ ਲੈਕੇ ਵਟਸਐਪ ਗਰੁੱਪਾਂ ਵਿੱਚ ਇੱਕ ਫੇਕ ਨਿਊਜ਼ ਵਾਇਰਲ ਹੋ ਰਹੀ ਹੈ।

ਇਸ ਫੇਕ ਨਿਊਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੀਬੀਸੀ ਨਿਊਜ਼ ਪੰਜਾਬੀ ਤੇ ਐਕਸਿਸ ਮਾਈ ਇੰਡੀਆ ਨੇ ਸਰਵੇ ਜਾਰੀ ਕੀਤਾ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਕੁੱਲ 117 ਸੀਟਾਂ ਵਿੱਚੋਂ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ।

ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਬੀਬੀਸੀ ਦੇ ਨਾਮ ਹੇਠ ਇਸ ਤਰ੍ਹਾਂ ਦੀ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹੋਣ। ਇਸ ਤੋਂ ਪਹਿਲਾਂ ਵੀ ਅਜਿਹੀਆਂ ਖ਼ਬਰਾਂ ਫੈਲਾਈਆਂ ਜਾ ਚੁੱਕੀਆਂ ਹਨ।

ਬੀਬੀਸੀ ਹਰ ਮੌਕੇ ’ਤੇ ਇਹ ਸਪਸ਼ਟ ਕਰਦਾ ਆਇਆ ਹੈ ਕਿ ਬੀਬੀਸੀ ਭਾਰਤ ਵਿੱਚ ਚੋਣਾਂ ਬਾਰੇ ਕਿਸੇ ਤਰ੍ਹਾਂ ਦਾ ਸਰਵੇਖਣ ਨਹੀਂ ਕਰਦਾ ਹੈ ਅਤੇ ਇਸ ਵਾਰ ਵੀ ਕੋਈ ਸਰਵੇਖਣ ਨਹੀਂ ਕਰਵਾਇਆ ਗਿਆ ਹੈ।

ਹਾਲਾਂਕਿ ਫਿਰ ਵੀ ਕੁਝ ਲੋਕ ਜਾਂ ਪ੍ਰਾਪੇਗੰਡਾ ਸਮੂਹ ਬੀਬੀਸੀ ਦੀ ਭਰੋਸੇਯੋਗਤਾ ਦਾ ਫ਼ਾਇਦਾ ਚੁੱਕਣ ਦੀ ਫਿਰਾਕ ਵਿੱਚ ਰਹਿੰਦੇ ਹਨ।

ਇਹ ਵੀ ਪੜ੍ਹੋ:

ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਬੀਬੀਸੀ ਦਾ ਨਾਮ ਲੈ ਕੇ ਇੱਕ ਅਫ਼ਵਾਹ ਫੈਲਾਈ ਗਈ ਸੀ ਸੀ। ਇਸ ਦਾ ਬੀਬੀਸੀ ਨੇ ਖੰਡਨ ਕੀਤਾ ਸੀ।

ਇਸ ਤੋਂ ਪਹਿਲਾਂ 2018 ਵਿੱਚ ਕਰਨਾਟਕ ਵਿਧਾਨ ਸਭਾ ਚੋਣਾਂ ਵੇਲੇ ਵੀ ਇੱਕ ਫਰਜ਼ੀ ਸਰਵੇ ਨੂੰ ਬੀਬੀਸੀ ਦੇ ਨਾਂ 'ਤੇ ਵਾਇਰਲ ਕੀਤਾ ਗਿਆ ਸੀ। ਇਸ ਸਰਵੇ ਦਾ ਵੀ ਬੀਬੀਸੀ ਨੇ ਖੰਡਨ ਕੀਤਾ ਸੀ।

ਰਾਜਸਥਾਨ ਵਿੱਚ 2018 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਇੱਕ ਜਾਅਲੀ ਸਰਵੇ ਬੀਬੀਸੀ ਦੇ ਨਾਂ ֹ'ਤੇ ਸ਼ੇਅਰ ਕੀਤਾ ਗਿਆ ਜਿਸ ਦਾ ਬੀਬੀਸੀ ਵੱਲੋਂ ਖੰਡਨ ਕੀਤਾ ਗਿਆ ਸੀ।

ਅਸੀਂ ਇਸਾਫ਼ ਕਰਨਾ ਚਾਹੁੰਦੇ ਹਾਂ ਕਿ ਇਹ ਸਰਵੇ ਪੂਰੇ ਤਰੀਕੇ ਨਾਲ ਫਰਜ਼ੀ ਹੈ। ਬੀਬੀਸੀ ਨੇ ਅਜਿਹਾ ਕੋਈ ਸਰਵੇ ਨਹੀਂ ਕਰਵਾਇਆ ਹੈ। ਬੀਬੀਸੀ ਭਾਰਤ ਵਿੱਚ ਚੋਣਾਂ ਤੋਂ ਪਹਿਲਾਂ ਕਰਵਾਏ ਜਾਂਦੇ ਕਿਸੇ ਵੀ ਸਰਵੇ ਦੀ ਹਮਾਇਤ ਨਹੀਂ ਕਰਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)