ਉੱਤਰ ਪ੍ਰਦੇਸ਼ ਚੋਣਾਂ: ਕਿਸਾਨੀ ਅੰਦੋਲਨ ਦਾ ਪ੍ਰਭਾਵ ਕੀ ਫਿਰ ਤੋਂ ਫੜ੍ਹ ਰਿਹਾ ਹੈ ਜ਼ੋਰ

ਕਿਸਾਨ ਅੰਦੋਲਨ

ਤਸਵੀਰ ਸਰੋਤ, Reuters

    • ਲੇਖਕ, ਅਨੰਤ ਝਣਾਨੇ
    • ਰੋਲ, ਬੀਬੀਸੀ

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਲਖਨਊ ਸਥਿਤ ਪਾਰਟੀ ਦਫ਼ਤਰ 'ਚ 'ਅੰਨ ਸੰਕਲਪ' ਲਿਆ। ਉਨ੍ਹਾਂ ਨੂੰ ਇਹ 'ਅੰਨ ਸੰਕਲਪ' ਕਿਸਾਨ ਆਗੂ ਤੇ ਲਖੀਮਪੁਰ ਖੀਰੀ ਹਿੰਸਾ ਵਿੱਚ ਜ਼ਖ਼ਮੀ ਹੋਏ ਤੇਜਿੰਦਰ ਵਿਰਕ ਨੇ ਦਵਾਇਆ।

ਇਸ ਮੌਕੇ ਅਖਿਲੇਸ਼ ਯਾਦਵ ਨੇ ਕਿਸਾਨਾਂ ਦੇ ਸੰਘਰਸ਼ ਨੂੰ ਮੁੱਦਾ ਬਣਾਉਂਦੇ ਹੋਏ ਕਿਹਾ, ''ਲਖੀਮਪੁਰ 'ਚ ਕੋਸ਼ਿਸ਼ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਕੁਚਲ ਦਿੱਤਾ ਜਾਵੇ। ਇੰਨ੍ਹਾਂ ਨੇ ਕਿਸਾਨਾਂ ਦੀ ਲੜਾਈ ਲੜੀ ਅਤੇ ਮੈਂ ਉਨ੍ਹਾਂ ਸਾਰੇ ਹੀ ਕਿਸਾਨਾਂ ਅਤੇ ਕਿਸਾਨ ਆਗੂਆਂ ਦਾ ਧੰਨਵਾਦ ਕਰਦਾ ਹਾਂ, ਜੋ ਕਿ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟੇ।''

''ਆਖ਼ਰਕਾਰ ਕਿਸਾਨਾਂ ਨੇ ਸਰਕਾਰ ਨੂੰ ਆਪਣੇ ਅੱਗੇ ਝੁਕਣ ਲਈ ਮਜਬੂਰ ਕਰ ਹੀ ਦਿੱਤਾ। ਭਾਜਪਾ ਨੇ ਵੋਟਾਂ ਦੀ ਖਾਤਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ। ਸਪਾ 'ਅੰਨ ਸੰਕਲਪ' ਲੈਂਦੀ ਹੈ ਕਿ ਜਿੰਨ੍ਹਾਂ ਨੇ ਕਿਸਾਨਾਂ 'ਤੇ ਅੱਤਿਆਚਾਰ ਅਤੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਹੈ, ਉਨ੍ਹਾਂ ਨੂੰ ਹਰਾ ਕੇ ਹੀ ਸਾਂਹ ਲਵਾਂਗੇ। ਇਸ ਲਈ ਤੇਜਿੰਦਰ ਵਿਰਕ ਸਾਨੂੰ ਸੰਕਲਪ ਦਵਾਉਣ।"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਚੋਣਾਵੀ ਮਾਹੌਲ ਦੌਰਾਨ ਇਸ ਅੰਨ ਸੰਕਲਪ 'ਚ ਚੋਣਾਵੀ ਅਪੀਲ ਵੀ ਜੋੜ ਦਿੱਤੀ ਗਈ ਕਿ 'ਵੋਟਰ ਭਾਜਪਾ ਨੂੰ ਹਰਾਉਣ ਲਈ 'ਅੰਨ ਸੰਕਲਪ' ਲੈਣ।

ਤੇਜਿੰਦਰ ਵਿਰਕ ਸਪਾ 'ਚ ਕਿਉਂ ਸ਼ਾਮਲ ਹੋਏ?

ਤੇਜਿੰਦਰ ਵਿਰਕ ਉੱਤਰਾਖੰਡ ਦੇ ਰੁਦਰਪੁਰ ਦੇ ਰਹਿਣ ਵਾਲੇ ਹਨ ਅਤੇ ਤਰਾਈ ਕਿਸਾਨ ਸੰਗਠਨ ਦੇ ਪ੍ਰਧਾਨ ਹਨ। ਉਹ ਪਿਛਲੇ ਸਾਲ ਅਕਤੂਬਰ ਵਿੱਚ ਲਖੀਮਪੁਰ ਖੀਰੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਕਾਫੀ ਸਰਗਰਮ ਸਨ ।

ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ 12 ਹੋਰਨਾਂ 'ਤੇ ਇਲਜ਼ਾਮ ਲੱਗਾ ਹੈ ਕਿ ਉਨ੍ਹਾਂ ਨੇ ਲਖੀਮਪੁਰ ਖੀਰੀ 'ਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ 'ਤੇ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਇਹ ਵੀ ਪੜ੍ਹੋ:

ਇਸੇ ਘਟਨਾ ਵਿੱਚ ਤੇਜਿੰਦਰ ਵਿਰਕ ਵੀ ਗੰਭੀਰ ਰੂਪ 'ਚ ਜ਼ਖਮੀ ਹੋਏ ਸਨ ਅਤੇ ਬਾਅਦ 'ਚ ਉਨ੍ਹਾਂ ਦਾ ਇਲਾਜ ਦਿੱਲੀ ਵਿਖੇ ਕੀਤਾ ਗਿਆ ਸੀ।

ਤੇਜਿੰਦਰ ਵਿਰਕ ਨੇ ਅਖਿਲੇਸ਼ ਯਾਦਵ ਦੀ ਪ੍ਰੈਸ ਕਾਨਫਰੰਸ 'ਚ ਤਾਂ ਕੁਝ ਨਹੀਂ ਕਿਹਾ ਪਰ ਬਾਅਦ 'ਚ ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਸਪਾ ਨੂੰ ਸਮਰਥਨ ਦੇਣ ਦੀ ਗੱਲ ਕਹੀ।

ਆਸ਼ੀਸ਼ ਮਿਸ਼ਰਾ

ਉਨ੍ਹਾਂ ਦਾ ਕਹਿਣਾ ਸੀ, "ਸਾਡਾ ਮਿਸ਼ਨ ਭਾਜਪਾ ਨੂੰ ਹਰਾਉਣ ਦਾ ਹੈ, ਇਸ ਲਈ ਅਸੀਂ ਇਹ ਸੰਕਲਪ ਲਿਆ ਹੈ। ਕਿਉਂਕਿ ਉੱਤਰ ਪ੍ਰਦੇਸ਼ 'ਚ ਵਿਰੋਧੀ ਧਿਰ ਵੱਜੋਂ ਸਮਾਜਵਾਦੀ ਪਾਰਟੀ ਹੈ, ਜੋ ਕਿ ਭਾਜਪਾ ਨੂੰ ਹਰਾਉਣ ਦਾ ਦਮ ਰੱਖਦੀ ਹੈ। ਇਸ ਲਈ ਅਸੀਂ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਭਾਜਪਾ ਨੂੰ ਹਰਾਉਣ ਦਾ ਸੰਕਲਪ ਲਿਆ ਹੈ।"

ਇਸ 'ਅੰਨ ਸੰਕਪਲ' 'ਤੇ ਪ੍ਰਤੀਕਿਰਿਆ ਦਿੰਦੇ ਹੋਏ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟਵੀਟ ਕਰਦਿਆਂ ਕਿਹਾ, "ਦੰਗਾਕਾਰੀਆਂ, ਅਪਰਾਧੀਆਂ ਅਤੇ ਅੱਤਵਾਦੀਆਂ ਨਾਲ ਹੱਥ ਮਿਲਾਉਣ ਵਾਲੇ ਅੱਜ 'ਅਨਾਜ' ਨੂੰ ਹੱਥ 'ਚ ਲੈ ਕੇ ਅੰਨਦਾਤਾ ਦੇ ਹਿੱਤਾਂ ਦੀ ਚਿੰਤਾ ਕਰਨ ਅਤੇ ਉਨ੍ਹਾਂ ਬਾਰੇ ਸੋਚਣ ਦਾ ਢੌਂਗ ਕਰ ਰਹੇ ਹਨ।''

ਉਨ੍ਹਾਂ ਅੱਗੇ ਲਿਖਿਆ, ''ਪ੍ਰਦੇਸ਼ ਜਾਣਦਾ ਹੈ ਕਿ ਮਾੜੇ ਮੌਸਮ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਤੋਂ ਵੱਧ ਨੁਕਸਾਨ ਇੰਨ੍ਹਾਂ ਦੇ ਸ਼ਾਸਨਕਾਲ ਦੌਰਾਨ ਹੋਏ ਦੰਗਿਆਂ ਨਾਲ ਪਹੁੰਚਿਆ ਹੈ। ਇਹ ਤਾਂ ਸਿਰਫ 'ਜਿਨਾਹ ਪ੍ਰੇਮੀ' ਹਨ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਚੋਣਾਂ 2022: ਕੀ ਹੈ ਕਿਸਾਨ ਜਥੇਬੰਦੀਆਂ ਦੀ ਭੂਮਿਕਾ?

ਹਰ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦਾ ਆਗਾਜ਼ ਪੱਛਮ ਤੋਂ ਹੋਣ ਜਾ ਰਿਹਾ ਹੈ। ਇੱਥੇ ਮਤਦਾਨ 10 ਅਤੇ 14 ਫਰਵਰੀ ਨੂੰ ਆਯੋਜਿਤ ਹੋਵੇਗਾ।

ਭਾਵੇਂ ਤਿੰਨ ਖੇਤੀ ਕਾਨੂੰਨ ਵਾਪਸ ਹੋ ਗਏ ਹਨ ਪਰ ਸਮਾਜਵਾਦੀ ਪਾਰਟੀ ਨੇ ਕਿਸਾਨ ਸੰਗਠਨ ਦੇ ਸਹਿਯੋਗ ਨਾਲ ਭਾਜਪਾ ਨੂੰ ਹਰਾਉਣ ਦੀ ਸੁੰਹ ਖਾਧੀ ਹੈ। ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਜ਼ਿਆਦਾਤਰ ਕਿਸਾਨ ਜਥੇਬੰਦੀਆਂ 'ਚ ਭਾਜਪਾ ਦੇ ਖਿਲਾਫ ਮਾਹੌਲ ਬਣਿਆ ਹੋਇਆ ਹੈ?

ਇਸ ਸਵਾਲ ਦੇ ਜਵਾਬ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਧਰਮਿੰਦਰ ਮਲਿਕ ਦਾ ਕਹਿਣਾ ਹੈ, "ਤੇਜਿੰਦਰ ਵਿਰਕ ਦੀ ਆਪਣੀ ਜਥੇਬੰਦੀ ਹੈ ਅਤੇ ਉਨ੍ਹਾਂ ਨੇ ਸਪਾ ਨੂੰ ਸਮਰਥਨ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ 23 ਲੋਕਾਂ ਨੂੰ ਸਿਆਸੀ ਪ੍ਰਣਾਲੀ 'ਚ ਸ਼ਾਮਲ ਹੋਣ 'ਤੇ ਮੋਰਚੇ ਤੋਂ ਬਾਹਰ ਵੀ ਕੀਤਾ ਹੈ।''

''ਕੋਈ ਵੀ ਵਿਅਕਤੀ ਕਿਸੇ ਨੂੰ ਵੀ ਵੋਟ ਪਾਉਣ ਲਈ ਪੂਰੀ ਤਰ੍ਹਾਂ ਨਾਲ ਆਜ਼ਾਦ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੇ ਤੌਰ 'ਤੇ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦੀ ਹੈ। ਪਰ ਜੋ 13 ਮਹੀਨੇ ਸੜਕਾਂ 'ਤੇ ਬੈਠੇ ਹਾਂ ਅਤੇ 700 ਦੇ ਕਰੀਬ ਲੋਕਾਂ ਦੀਆਂ ਜਾਨਾਂ ਗਈਆਂ ਹਨ, ਉਸ ਸਭ ਨੂੰ ਯਾਦ ਰੱਖਦਿਆਂ ਹੀ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।"

ਰਾਕੇਸ਼ ਟਿਕੈਤ

ਤਸਵੀਰ ਸਰੋਤ, MONEY SHARMA/AFP VIA GETTY IMAGE

ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਰਾਕੇਸ਼ ਟਿਕੈਤ ਦੇ ਵੱਡੇ ਭਰਾ ਨਰੇਸ਼ ਟਿਕੈਤ ਦਾ ਇੱਕ ਬਿਆਨ ਵਾਇਰਲ ਹੋਇਆ ਜਿਸ ਵਿੱਚ ਉਹ ਸਪਾ-ਆਰਐੱਲਡੀ ਗਠਜੋੜ ਦੇ ਉਮੀਦਵਾਰ ਨੂੰ ਸਟੇਜ ਤੋਂ ਕਾਮਯਾਬ ਕਰਨ ਦੀ ਗੱਲ ਕਰ ਰਹੇ ਹਨ।

ਵਾਇਰਲ ਵੀਡੀਓ ਵਿੱਚ ਨਰੇਸ਼ ਟਿਕੈਤ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, "ਇਹ ਚੋਣ ਚੰਗੀ ਤਰ੍ਹਾਂ ਲੜੋ। ਗਠਜੋੜ ਦੇ ਦੂਜੇ ਉਮੀਦਵਾਰ ਮੀਰਪੁਰ ਤੋਂ ਚੰਦਨ ਚੌਹਾਨ ਹਨ, ਇਸ ਗਠਜੋੜ ਨੂੰ ਕਾਮਯਾਬ ਕਰੋ।"

ਬਾਅਦ 'ਚ ਭਾਜਪਾ ਦੇ ਸੰਸਦ ਮੈਂਬਰ ਸੰਜੀਵ ਬਲਿਆਨ ਨਰੇਸ਼ ਟਿਕੈਤ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚੇ ਅਤੇ ਇਸ ਮੁਲਾਕਾਤ ਤੋਂ ਤੁਰੰਤ ਬਾਅਦ ਨਰੇਸ਼ ਟਿਕੈਤ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ, "ਉੱਥੇ ਕਿਸਾਨ ਭਵਨ 'ਚ ਲੋਕ ਇਕੱਠੇ ਹੋ ਗਏ ਸਨ, ਤਾਂ ਫਿਰ ਕਿਹਾ ਕਿ ਤੁਸੀਂ ਲੋਕ ਇੰਨ੍ਹਾਂ ਦਾ ਧਿਆਨ ਰੱਖੋ।''

''ਕਿਸਾਨ ਮੋਰਚੇ ਦਾ ਜੋ ਗੱਠਜੋੜ ਹੈ, ਅਸੀਂ ਉਸ ਨਾਲ ਕੁਝ ਵੱਧ-ਘੱਟ ਬੋਲ ਪਏ। ਕਿਸਾਨ ਸੰਯੁਕਤ ਮੋਰਚਾ ਤਾਂ ਸਭ ਤੋਂ ਉੱਪਰ ਹੈ। ਵੋਟ ਮੰਗਣ ਦੀ ਗੱਲ ਤਾਂ ਇਸ ਮੰਚ ਤੋਂ ਕੋਈ ਵੀ ਨਾ ਕਰੇ। ਸਾਰੀਆਂ ਪਾਰਟੀਆਂ ਦੇ ਲੋਕ ਵੋਟ ਮੰਗਣ ਤੋਂ ਇਲਾਵਾ ਇੱਥੋਂ ਆਸ਼ੀਰਵਾਦ ਜ਼ਰੂਰ ਲੈ ਸਕਦੇ ਹਨ।"

ਨਰੇਸ਼ ਟਿਕੈਤ ਦੇ ਇਸ ਬਿਆਨ ਦਾ ਕੀ ਮਤਲਬ ਹੈ?

ਇਸ ਚੋਣ ਮਾਹੌਲ ਵਿੱਚ ਨਰੇਸ਼ ਟਿਕੈਤ ਦੇ ਬਿਆਨ ਅਤੇ ਉਨ੍ਹਾਂ ਦੀ ਵਾਪਸੀ ਦੇ ਸੰਦਰਭ ਨੂੰ ਵੀ ਸਮਝਣ ਦੀ ਲੋੜ ਹੈ। ਕੁਝ ਦਿਨ ਪਹਿਲਾਂ ਆਰਐਲਡੀ ਮੁਖੀ ਜਯੰਤ ਚੌਧਰੀ ਨਰੇਸ਼ ਟਿਕੈਤ ਦਾ ਹਾਲਚਾਲ ਪੁੱਛਣ ਲਈ ਹਸਪਤਾਲ ਪੁੱਜੇ ਸਨ ਅਤੇ ਉਸ ਮੁਲਾਕਾਤ ਦੀ ਤਸਵੀਰ ਟਵੀਟ ਕਰਦਿਆਂ ਉਨ੍ਹਾਂ ਕਿਹਾ , ''ਬਾਬਾ ਨਰੇਸ਼ ਟਿਕੈਤ ਜੀ ਦੀ ਸਿਹਤ ਦਾ ਹਸਪਤਾਲ 'ਚ ਹਾਲਚਾਲ ਪੁੱਛਿਆ, ਉਹ ਠੀਕ ਹਨ ਅਤੇ ਜਲਦੀ ਹੀ ਘਰ ਪਰਤਣਗੇ ।"

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਭਾਵੇਂ ਕਿ ਇਹ ਇੱਕ ਸ਼ਿਸ਼ਟਾਚਾਰ ਵਾਲੀ ਮੁਲਾਕਾਤ ਸੀ ਪਰ ਯੂਪੀ ਦੇ ਇੱਕ ਸੀਨੀਅਰ ਪੱਤਰਕਾਰ ਸ਼ਾਦਾਬ ਰਿਜ਼ਵੀ ਇਸ ਨਾਲ ਜੁੜੇ ਘਟਨਾਕ੍ਰਮ ਦੀ ਵਿਆਖਿਆ ਕਰਦਿਆਂ ਕਹਿੰਦੇ ਹਨ, "ਅਸੀਂ ਕੇਂਦਰੀ ਮੰਤਰੀ ਅਤੇ ਮੁਜ਼ੱਫਨਗਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਜੀਵ ਬਾਲਿਆਨ ਦੀ ਮੁਜ਼ੱਫਨਗਰ 'ਚ ਨਰੇਸ਼ ਟਿਕੈਤ ਨਾਲ ਹੋਈ ਮੁਲਾਕਾਤ ਨੂੰ ਅਚਾਨਕ ਹੋਈ ਮਿਲਣੀ ਨਹੀਂ ਸਮਝਦੇ ਹਾਂ।''

''ਨਰੇਸ਼ ਟਿਕੈਤ, ਰਾਕੇਸ਼ ਟਿਕੈਤ ਅਤੇ ਸੰਜੀਵ ਬਾਲੀਆਨ ਇੱਕ ਹੀ ਖਾਪ ਦੇ ਲੋਕ ਹਨ। ਜਦੋਂ ਇਹ ਸਮਾਜਿਕ ਰੀਤੀ ਰਿਵਾਜ਼ਾਂ ਦੀ ਗੱਲ ਕਰਦੇ ਹਨ ਤਾਂ ਇਹ ਸਾਰੇ ਹੀ ਇੱਕਠੇ ਉੱਠਦੇ-ਬੈਠਦੇ ਅਤੇ ਖਾਂਦੇ-ਪੀਂਦੇ ਹਨ। ਪਰ ਜੇਕਰ ਇਸ ਨੂੰ ਸਿਆਸਤ ਦੇ ਤੌਰ 'ਤੇ ਵੇਖਿਆ ਜਾਵੇ ਤਾਂ ਜਿੱਥੇ ਕਿਸਾਨੀ ਅਤੇ ਰਾਜਨੀਤੀ ਦੀ ਗੱਲ ਆਉਂਦੀ ਹੈ ਉੱਥੇ ਇਹ ਵੱਖੋ-ਵੱਖ ਹੋ ਜਾਂਦੇ ਹਨ।"

ਸ਼ਾਦਾਬ ਰਿਜ਼ਵੀ ਦਾ ਮੰਨਣਾ ਹੈ ਕਿ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਵੀ ਰਾਕੇਸ਼ ਟਿਕੈਤ ਦਾ ਰਵੱਈਆ ਸਰਕਾਰ ਦੇ ਖਿਲਾਫ ਹੈ।

ਉਨ੍ਹਾਂ ਅਨੁਸਾਰ, "ਰਾਕੇਸ਼ ਟਿਕੈਤ ਦੀ ਦਲੀਲ ਹੈ ਕਿ ਸਿਰਫ਼ ਇੱਕ ਜਾਂ ਦੋ ਮੰਗਾਂ ਹੀ ਮੰਨੀਆਂ ਗਈਆਂ ਹਨ। ਅਜੇ ਤੱਕ ਐਮਐਸਪੀ ਲਾਗੂ ਨਹੀਂ ਹੋਈ, ਕੇਸ ਵਾਪਸ ਨਹੀਂ ਲਏ ਗਏ, ਹਰਿਆਣਾ ਨੂੰ ਛੱਡ ਕੇ ਮੁਆਵਜ਼ੇ ਦੀ ਕੋਈ ਗੱਲ ਨਹੀਂ ਹੋਈ। ਉਹ ਅਜੇ ਵੀ ਹਮਲਾਵਰ ਹਨ ਅਤੇ ਸਰਕਾਰ ਅਤੇ ਭਾਜਪਾ ਦੇ ਖਿਲਾਫ ਸਖ਼ਤ ਰੁਖ਼ ਦਿਖਾ ਰਹੇ ਹਨ।"

ਪਰ ਨਰੇਸ਼ ਟਿਕੈਤ ਵੱਲੋਂ ਸਪਾ-ਆਰਐਲਡੀ ਉਮੀਦਵਾਰਾਂ ਲਈ ਸਟੇਜ ਤੋਂ ਚੋਣ ਸਿਫ਼ਾਰਸ਼ ਕਰਨਾ ਕੋਈ ਗ਼ਲਤੀ ਨਹੀਂ ਹੈ।

ਸ਼ਾਦਾਬ ਰਿਜ਼ਵੀ ਇਸ ਦਾ ਵਿਸ਼ਲੇਸ਼ਣ ਕਰਦੇ ਹੋਏ ਕਹਿੰਦੇ ਹਨ, "ਕੱਲ੍ਹ ਨਰੇਸ਼ ਟਿਕੈਤ ਨੇ ਸੰਕੇਤ ਦਿੱਤਾ ਸੀ ਕਿ ਅਸੀਂ ਗਠਜੋੜ ਦੇ ਕੁਝ ਉਮੀਦਵਾਰਾਂ ਦਾ ਸਮਰਥਨ ਇਸ ਲਈ ਕਰ ਸਕਦੇ ਹਾਂ ਕਿਉਂਕਿ ਉਹ ਸਾਡੇ ਨਾਲ ਹਮਦਰਦੀ ਰੱਖਦੇ ਹਨ। ਜਿਸ 'ਚ ਇੱਕ ਸਭ ਤੋਂ ਅਹਿਮ ਸੀਟ ਬੁਢਾਣਾ ਦੀ ਸੀ ਜਿੱਥੋਂ ਰਾਜਪਾਲ ਮਲਿਕ ਨੂੰ ਉਮੀਦਵਾਰ ਐਲਾਨਿਆ ਗਿਆ ਹੈ।''

''ਹਾਲਾਂਕਿ ਅਖਿਲੇਸ਼ ਚਾਹੁੰਦੇ ਸਨ ਕਿ ਉਮੀਦਵਾਰ ਟਿਕੈਤ ਦੇ ਵਧਰੇ ਨਜ਼ਦੀਕੀ ਹੋਵੇ, ਜਿਵੇਂ ਕਿ ਨਰੇਸ਼ ਟਿਕੈਤ ਦੇ ਪੁੱਤਰ ਗੌਰਵ ਟਿਕੈਤ ਜਾਂ ਉਨ੍ਹਾਂ ਦੇ ਬੁਲਾਰੇ ਧਰਮਿੰਦਰ ਮਲਿਕ ਚੋਣ ਮੈਦਾਨ 'ਚ ਉਤਰਨ, ਤਾਂ ਜੋ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਸਪਾ-ਆਰਐੱਲਡੀ ਗੱਠਜੋੜ ਸਿੱਧੇ ਤੌਰ 'ਤੇ ਕਿਸਾਨਾਂ ਦੇ ਨਾਲ ਹੈ।"

"ਇਸ ਲਈ ਕੱਲ੍ਹ ਨਰੇਸ਼ ਟਿਕੈਤ ਨੇ ਕਿਹਾ ਸੀ ਕਿ ਅਸੀਂ ਬੁਢਾਨਾ, ਮੀਰਾਪੁਰ ਵਰਗੀਆਂ ਕੁਝ ਸੀਟਾਂ 'ਤੇ ਜਿੱਥੇ ਵੀ ਕਿਸਾਨ ਹਿਤੈਸ਼ੀ ਉਮੀਦਵਾਰ ਹਨ, ਉਨ੍ਹਾਂ ਦਾ ਸਮਰਥਨ ਕਰ ਸਕਦੇ ਹਾਂ।''

ਕਿਸਾਨ ਅੰਦੋਲਨ

ਸ਼ਾਦਾਬ ਰਿਜ਼ਵੀ ਇਸ ਬਿਆਨ ਤੋਂ ਭਾਜਪਾ 'ਚ ਪੈਦਾ ਹੋਈ ਗੜਬੜ ਦਾ ਅੰਦਾਜ਼ਾ ਲਗਾਉਂਦੇ ਹੋਏ ਕਹਿੰਦੇ ਹਨ, ਸ਼ਾਇਦ ਉਸ ਦਾ ਹੀ ਪ੍ਰਭਾਵ ਸੀ ਕਿ ਐਤਵਾਰ ਨੂੰ ਇਹ ਗੱਲ ਕਹੀ ਗਈ ਅਤੇ ਬਾਲਿਆਨ ਖਾਪ ਦੇ ਮੈਂਬਰ, ਸੰਸਦ ਮੈਂਬਰ ਅਤੇ ਮੰਤਰੀ ਸੰਜੀਵ ਬਾਲਿਆਨ ਤੜਕਸਾਰ ਹੀ ਪਹੁੰਚ ਗਏ ਸਨ।

"ਮਿਲਣਾ ਤਾਂ ਸਿਰਫ ਇੱਕ ਬਹਾਨਾ ਸੀ। ਓਪਰੇਸ਼ਨ ਤੋਂ ਬਾਅਦ ਨਰੇਸ਼ ਟਿਕੈਤ ਦਾ ਹਾਲਚਾਲ ਪੁੱਛਣ ਲਈ ਜਾਣਾ ਇੱਕ ਬਹਾਨਾ ਸੀ ਪਰ ਜਿਵੇਂ ਹੀ ਬਾਲਿਆਨ ਉੱਥੋਂ ਨਿਕਲੇ ਤਾਂ ਨਰੇਸ਼ ਟਿਕੈਤ ਨੇ ਤੁਰੰਤ ਆਪਣਾ ਰੁੱਖ਼ ਬਦਲਿਆ ਅਤੇ ਸਪੱਸ਼ਟੀਕਰਨ ਪੇਸ਼ ਕਰ ਦਿੱਤਾ।"

ਸ਼ਾਦਾਬ ਰਿਜ਼ਵੀ ਅਨੁਸਾਰ ਭਾਜਪਾ ਨੂੰ ਇਸ ਗੱਲ ਨਾਲ ਕੁਝ ਰਾਹਤ ਮਿਲੇਗੀ ਕਿ ਬੀਕੇਯੂ ਦਾ ਜੋ ਇੰਨ੍ਹਾਂ ਸਖ਼ਤ ਰਵੱਈਆ ਸੀ, ਉਸ 'ਚ ਸ਼ਾਇਦ ਕੁਝ ਨਰਮੀ ਆ ਰਹੀ ਹੈ।

ਬਿਆਨਾਂ ਤੋਂ ਇਲਾਵਾ ਕੀ ਕਿਸਾਨਾਂ ਦੇ ਮੁੱਦੇ ਵੀ ਅਜੇ ਭੱਖ ਰਹੇ ਹਨ ?

ਕਿਸਾਨ ਆਗੂ ਤੇਜਿੰਦਰ ਵਿਰਕ ਵੱਲੋਂ ਸਮਾਜਵਾਦੀ ਪਾਰਟੀ ਨੂੰ ਹਮਾਇਤ ਦੇਣ ਨੂੰ ਤਰਾਈ ਖੇਤਰ 'ਚ ਲਖੀਮਪੁਰ-ਖੀਰੀ ਕਾਂਡ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਵੱਜੋਂ ਵੇਖਿਆ ਜਾ ਰਿਹਾ ਹੈ।

ਲਖੀਮਪੁਰ ਖੀਰੀ 'ਚ ਹਿੰਦੁਸਤਾਨ ਅਖ਼ਬਾਰ ਦੇ ਬਿਊਰੋ ਚੀਫ਼ ਮਯੰਕ ਬਾਜਪਾਈ ਦਾ ਕਹਿਣਾ ਹੈ, "ਚੋਣਾਂ ਦੌਰਾਨ ਇਹ ਮੁੱਦਾ ਉੱਠੇਗਾ ਹੀ, ਮਾਮਲਾ ਅਦਾਲਤ 'ਚ ਵੀ ਵਿਚਾਰ ਅਧੀਨ ਹੈ, ਪਰ ਵਿਰੋਧੀ ਧਿਰ ਇਸ ਮੁੱਦੇ ਨੂੰ ਚੁੱਕੇਗੀ ਹੀ।"

"ਤੇਜਿੰਦਰ ਵਿਰਕ ਖੁਦ ਜ਼ਖਮੀ ਹੋਏ ਸਨ। ਬਾਅਦ 'ਚ ਉਨ੍ਹਾਂ ਨੇ ਗਵਾਹ ਵੱਜੋਂ ਆਪਣਾ ਬਿਆਨ ਵੀ ਦਰਜ ਕਰਵਾਇਆ ਸੀ। ਲਖੀਮਪੁਰ ਮਾਮਲੇ ਦੀ ਲਗਾਤਾਰ ਰਿਪੋਰਟਿੰਗ ਹੋ ਰਹੀ ਹੈ ਅਤੇ ਹਰ ਕਿਸੇ ਦੀ ਨਜ਼ਰ ਉਸ 'ਤੇ ਹੀ ਬਣੀ ਹੋਈ ਹੈ। ਵਿਰੋਧੀ ਪਾਰਟੀਆਂ ਲਈ ਤਾਂ ਇਹ ਅਜੇ ਵੀ ਇੱਕ ਵੱਡਾ ਮੁੱਦਾ ਹੀ ਹੈ।"

ਧਿਆਨ ਯੋਗ ਹੈ ਕਿ ਲਖੀਮਪੁਰ ਮਾਮਲੇ 'ਚ ਜਨਵਰੀ ਦੇ ਸ਼ੁਰੂ 'ਚ 14 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ ਅਤੇ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਖਿਲਾਫ ਕਤਲ ਦਾ ਮਾਮਲਾ ਚੱਲ ਰਿਹਾ ਹੈ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਕਾਂਗਰਸ ਵੀ ਲਖੀਮਪੁਰ ਕਾਂਡ ਅਤੇ ਕਿਸਾਨਾਂ ਦੇ ਮੁੱਦੇ ਨੂੰ ਜਿਉਂਦਾ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸੋਮਵਾਰ ਨੂੰ ਪਾਰਟੀ ਦੀ ਸੂਬਾ ਇਕਾਈ ਨੇ ਲਖੀਮਪੁਰ ਕਾਂਡ 'ਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਭਰਾ ਪਵਨ ਕਸ਼ਯਪ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ।

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਵਾਪਰੀ ਇਸ ਘਟਨਾ ਤੋਂ ਬਾਅਦ ਆਪਣੀ ਅਤੇ ਪਾਰਟੀ ਦੀ ਪੂਰੀ ਸਿਆਸੀ ਤਾਕਤ ਲਖੀਮਪੁਰ 'ਚ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਦਬਾਅ ਕਾਇਮ ਕਰਨ 'ਚ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)