ਬੁੱਲੀ ਬਾਈ ਐਪ: ਘੱਟ ਗਿਣਤੀ ਭਾਈਚਾਰੇ ਦੀਆਂ ਔਰਤਾਂ ਦੀ 'ਨਿਲਾਮੀ ਕਰਨ' ਦਾ ਕੀ ਹੈ ਮਾਮਲਾ

ਤਸਵੀਰ ਸਰੋਤ, Getty Images
ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਔਰਤਾਂ ਦੀਆਂ ਤਸਵੀਰਾਂ ਛੇੜਛਾੜ ਕਰਕੇ ਇੱਕ ਐਪ ਉੱਤੇ ਅਪਲੌਡ ਕਰਨ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਵੱਲੋਂ 3 ਲੋਕਾਂ ਦੀ ਪਛਾਣ ਕੀਤੀ ਗਈ ਹੈ।
ਮੁੰਬਈ ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਬੰਗਲੂਰੂ ਤੋਂ 21 ਸਾਲ ਦਾ ਵਿਸ਼ਾਲ ਝਾਅ, ਇੰਜੀਨੀਅਰਿੰਗ ਦਾ ਵਿਦਿਆਰਥੀ ਹੈ। ਇਸ ਮਾਮਲੇ ਵਿੱਚ ਉੱਤਰਾਖੰਡ ਤੋਂ 18 ਸਾਲ ਦੀ ਕੁੜੀ ਸ਼ਵੇਤਾ ਸਿੰਘ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਮੁੰਬਈ ਪੁਲਿਸ ਦੇ ਜੁਆਇੰਟ ਕਮਿਸ਼ਨਰ(ਕ੍ਰਾਈਮ) ਮਿਲਿੰਦ ਬਰਬ੍ਰਹਮੇ ਨੇ ਇਸ ਦੀ ਬੀਬੀਸੀ ਨੂੰ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਮੁੰਬਈ ਪੁਲਿਸ ਸ਼ਵੇਤਾ ਸਿੰਘ ਦੇ ਟਰਾਂਜ਼ਿਟ ਰਿਮਾਂਡ ਦੀ ਮੰਗ ਕਰੇਗੀ।
ਇਸ ਸਾਰੇ ਐਪ ਅਤੇ ਘਟਨਾ ਦਾ ਸ਼ਵੇਤਾ ਸਿੰਘ ਨੂੰ ਮਾਸਟਰ ਮਾਈਂਡ ਮੰਨਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਉਸ ਨੇ ਇਸ ਐਪ ਨੂੰ ਬਣਾਇਆ ਸੀ। ਵਿਸ਼ਾਲ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਵੇਤਾ ਸਿੰਘ ਬਾਰੇ ਜਾਣਕਾਰੀ ਮਿਲੀ ਸੀ।
ਸ਼ਵੇਤਾ ਸਿੰਘ ਇਸ ਐਪ ਨਾਲ ਸਬੰਧਤ ਤਿੰਨ ਅਕਾਊਂਟ ਚਲਾ ਰਹੀ ਸੀ। ਇਨ੍ਹਾਂ ਆਰੋਪੀਆਂ ਵੱਲੋਂ ਸਿੱਖ ਨਾਵਾਂ ਨਾਲ ਮਿਲਦੇ ਜੁਲਦੇ ਅਕਾਉਂਟ ਖੋਲ੍ਹ ਕੇ ਘੱਟ ਗਿਣਤੀ ਦੀਆਂ ਮਹਿਲਾਵਾਂ ਦੀ 'ਆਨਲਾਈਨ ਨਿਲਾਮੀ' ਕੀਤੀ ਜਾ ਰਹੀ ਸੀ।
ਇਨ੍ਹਾਂ ਵਿੱਚੋਂ ਇੱਕ ਅਕਾਉਂਟ 'ਖ਼ਾਲਸਾ ਸੁਪਰੀਮਿਸਟ' ਦੇ ਨਾਮ 'ਤੇ ਵੀ ਸੀ। ਆਰੋਪੀ ਵਿਸ਼ਾਲ ਵੱਲੋਂ 31 ਦਸੰਬਰ ਨੂੰ ਕਈ ਅਕਾਉਂਟ ਦੇ ਨਾਮ ਬਦਲ ਕੇ ਸਿੱਖ ਦੇ ਨਾਵਾਂ ਨਾਲ ਮਿਲਦੇ ਜੁਲਦੇ ਰੱਖੇ ਸਨ। ਟਵਿੱਟਰ ਵੱਲੋਂ ਬਾਅਦ ਵਿੱਚ ਇਹ ਅਕਾਊਂਟ ਬੰਦ ਕਰ ਦਿੱਤੇ ਗਏ ਸਨ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਇੱਕ ਹੋਰ ਆਰੋਪੀ ਨੂੰ ਮੁੰਬਈ ਪੁਲਿਸ ਦੇ ਸਾਈਬਰ ਸੈੱਲ ਨੇ ਕਸਟਡੀ ਵਿੱਚ ਲਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
'ਬੁੱਲੀ ਬਾਈ' ਐਪ ਉੱਤੇ ਵਿਵਾਦ ਹੋਣ ਤੋਂ ਬਾਅਦ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਪਲੇਟਫਾਰਮ ਨੇ ਗਿਟਹੱਬ ਨਾਲ ਦੇ ਐਪ ਨੂੰ ਬੈਨ ਕਰ ਦਿੱਤਾ ਹੈ।
ਦਿੱਲੀ ਪੁਲਿਸ ਨੇ ਇੱਕ ਮਹਿਲਾ ਪੱਤਰਕਾਰ ਦੀ ਤਸਵੀਰ ਬਿਨਾਂ ਇਜਾਜ਼ਤ ਦੇ ਛੇੜਛਾੜ ਕਰਕੇ ਅਪਲੋਡ ਕਰਨ ਦੇ ਮਾਮਲੇ ਵਿਚ ਅਣ-ਪਛਾਤੇ ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ।
ਸ਼ਿਵ ਸੈਨਾ ਦੀ ਰਾਜ ਸਭਾ ਸਾਂਸਦ ਪ੍ਰਿਅੰਕਾ ਚਤੁਰਵੇਦੀ ਨੇ 1 ਜਨਵਰੀ ਨੂੰ ਕਿਹਾ ਸੀ ਕਿ ਸੈਂਕੜੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਗਿਟਹਬ ਪਲੇਟਫਾਰਮ ਰਾਹੀਂ ਇੱਕ ਐਪ 'ਤੇ ਅਪਲੋਡ ਕੀਤੀਆਂ ਗਈਆਂ ਹਨ।
ਚਤੁਰਵੇਦੀ ਨੇ ਮੁੰਬਈ ਪੁਲਿਸ ਦੇ ਸਾਹਮਣੇ ਇਹ ਮਾਮਲਾ ਚੁੱਕਦਿਆਂ, ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।
ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕਰਕੇ ਕਿਹਾ ਸੀ, ''ਮੈਂ ਸੀਪੀ ਮੁੰਬਈ ਪੁਲਿਸ ਅਤੇ ਡੀਸੀਪੀ ਕ੍ਰਾਈਮ ਰਸ਼ਮੀ ਕਾਰਂਦੀਕਰ ਨਾਲ ਗੱਲ ਕੀਤੀ ਹੈ। ਉਹ ਇਸ ਮਾਮਲੇ ਦੀ ਜਾਂਚ ਕਰਨਗੇ। ਇਸ ਬਾਰੇ ਮਹਾਰਾਸ਼ਟਰ ਦੇ ਡੀਜੀਪੀ ਨਾਲ ਵੀ ਗੱਲ ਕੀਤੀ ਹੈ ਕਿ ਉਹ ਮਾਮਲੇ ਵਿੱਚ ਦਖ਼ਲ ਦੇਣ। ਉਮੀਦ ਹੈ ਕਿ ਇਸ 'ਚ ਸ਼ਾਮਲ ਮਹਿਲਾ ਵਿਰੋਧੀ ਅਤੇ ਲਿੰਗ ਵਿਤਕਰਾ ਕਰਨ ਵਾਲੇ ਲੋਕ ਗ੍ਰਿਫਤਾਰ ਹੋਣਗੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਸ ਪੂਰੇ ਮਾਮਲੇ 'ਤੇ ਮੁੰਬਈ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਮੁੰਬਈ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮੁੰਬਈ ਸਾਈਬਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:
'ਬੁੱਲੀ ਬਾਈ' ਵੀ 'ਸੁੱਲੀ ਡੀਲਜ਼' ਵਾਂਗ ਕੰਮ ਕਰਦੀ ਹੈ
ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਐਪ 'ਬੁੱਲੀ ਬਾਈ' ਵੀ 'ਸੁੱਲੀ ਡੀਲਜ਼' ਵਾਂਗ ਕੰਮ ਕਰਦੀ ਹੈ। ਜਦੋਂ ਤੁਸੀਂ ਇਸ ਨੂੰ ਖੋਲ੍ਹਦੇ ਹੋ ਤਾਂ ਮੁਸਲਿਮ ਔਰਤਾਂ ਦੇ ਚਿਹਰੇ ਦਿਖਣੇ ਸ਼ੁਰੂ ਹੋ ਜਾਂਦੇ ਹਨ ਤੇ ਕੁੜੀਆਂ ਦੇ ਪ੍ਰੋਫਾਇਲ ਵੀ ਉਸ ਵਿੱਚ ਹੁੰਦੇ ਹਨ।
ਟਵਿੱਟਰ 'ਤੇ ਆਪਣੀ ਚੰਗੀ ਖਾਸੀ ਮੌਜੂਦਗੀ ਰੱਖਣ ਵਾਲੀਆਂ ਮੁਸਲਿਮ ਔਰਤਾਂ ਨੇ ਬੁੱਲੀ ਬਾਈ 'ਤੇ ਆਪਣੀਆਂ ਫੋਟੋਆਂ ਅਪਲੋਡ ਕੀਤੇ ਜਾਣ ਦੇ ਸਕ੍ਰੀਨਸ਼ਾਟ ਲੈ ਕੇ ਟਵੀਟ ਕੀਤੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਦਿ ਵਾਇਰ ਦੇ ਮਹਿਲਾ ਪੱਤਰਕਾਰ ਇਸਮਤ ਆਰਾ ਨੇ ਇਸ ਪਲੇਟਫਾਰਮ 'ਤੇ ਬਣਾਈ ਗਈ ਆਪਣੀ ਪ੍ਰੋਫਾਈਲ ਦਾ ਸਕ੍ਰੀਨਸ਼ਾਟ ਸਾਂਝਾ ਕਰਦੇ ਹੋਏ ਲਿਖਿਆ, ''ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇੱਕ ਮੁਸਲਿਮ ਮਹਿਲਾ ਹੋਣ ਦੇ ਨਾਤੇ ਮੈਨੂੰ ਨਵੇਂ ਸਾਲ ਦੀ ਸ਼ੁਰੂਆਤ ਇਸ ਡਰ ਅਤੇ ਨਫ਼ਰਤ ਨਾਲ ਕਰਨੀ ਪੈ ਰਹੀ ਹੈ।”
“ਬੇਸ਼ੱਕ #sullideals ਦੇ ਇਸ ਨਵੇਂ ਸੰਸਕਰਣ ਵਿੱਚ ਮੈਨੂੰ ਇਕੱਲੇ ਹੀ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ, ਅੱਜ ਸਵੇਰੇ ਇੱਕ ਦੋਸਤ ਨੇ ਇਹ ਸਕ੍ਰੀਨਸ਼ਾਟ ਭੇਜਿਆ। ਨਵਾਂ ਸਾਲ ਮੁਬਾਰਕ।''
ਇਸ ਮਾਮਲੇ 'ਚ ਇਸਮਤ ਨੇ ਦਿੱਲੀ ਸਾਈਬਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦਿੱਲੀ ਪੁਲਿਸ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਕੇਂਦਰੀ ਸੂਚਨਾ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਹੈ, "ਅੱਜ ਸਵੇਰੇ ਹੀ ਗਿਟ ਹਬ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਐਪ ਨੂੰ ਬਲਾਕ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।''
ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਆਰ ਜੇ ਸਾਇਮਾ ਨੇ ਟਵੀਟ ਕਰਦਿਆਂ ਕਿਹਾ, ''ਸੁੱਲੀ ਡੀਲਜ਼ ਦੀ ਤਰਜ਼ 'ਤੇ ਬਣਾਈ ਗਈ ਬੁੱਲੀ ਐਪ 'ਤੇ ਕਈ ਮੁਸਲਿਮ ਕੁੜੀਆਂ ਵਾਂਗ ਮੇਰੀ ਪ੍ਰੋਫਾਈਲ ਵੀ ਬਣਾਈ ਗਈ ਹੈ।”
“ਇੱਥੋਂ ਤੱਕ ਕਿ ਨਜੀਬ ਦੀ ਮਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇਹ ਭਾਰਤ ਦੀ ਟੁੱਟੀ-ਫੁੱਟੀ ਨਿਆਂ ਪ੍ਰਣਾਲੀ, ਇੱਕ ਜਰਜਰ ਕਾਨੂੰਨ ਵਿਵਸਥਾ ਦਾ ਪ੍ਰਤੀਬਿੰਬ ਹੈ। ਕੀ ਅਸੀਂ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਦੇਸ਼ ਬਣਦੇ ਜਾ ਰਹੇ ਹਾਂ?''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਪੱਤਰਕਾਰ ਹਿਬਾ ਬੇਗ ਨੇ ਟਵਿੱਟਰ 'ਤੇ ਲਿਖਿਆ, ''ਕੋਰੋਨਾ ਕਾਰਨ ਆਪਣੀ ਦਾਦੀ ਨੂੰ ਗੁਆਉਣ ਤੋਂ ਬਾਅਦ, ਅੱਜ ਮੈਂ ਪਹਿਲੀ ਵਾਰ ਉਨ੍ਹਾਂ ਦੀ ਕਬਰ 'ਤੇ ਗਈ। ਜਿਵੇਂ ਹੀ ਮੈਂ ਘਰ ਜਾਣ ਲਈ ਕਾਰ 'ਚ ਬੈਠੀ, ਮੈਨੂੰ ਦੋਸਤਾਂ ਨੇ ਦੱਸਿਆ ਕਿ ਇੱਕ ਵਾਰ ਫਿਰ ਮੇਰੀਆਂ ਤਸਵੀਰਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ, ਬੁੱਲੀ ਡੀਲਜ਼ 'ਤੇ। ਪਿਛਲੀ ਵਾਰ ਇਸ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਗਿਆ ਅਤੇ ਇਹ ਦੁਬਾਰਾ ਹੋ ਰਿਹਾ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 6
"ਮੈਂ ਆਪਣੇ ਆਪ ਨੂੰ ਸੈਂਸਰ ਕਰ ਲਿਆ ਹੈ, ਮੈਂ ਹੁਣ ਸ਼ਾਇਦ ਹੀ ਇੱਥੇ (ਟਵਿੱਟਰ 'ਤੇ) ਬੋਲਦੀ ਹਾਂ, ਪਰ ਫਿਰ ਵੀ ਮੈਨੂੰ ਆਨਲਾਈਨ ਵੇਚਿਆ ਜਾ ਰਿਹਾ ਹੈ, ਮੇਰਾ ਸੌਦਾ ਕੀਤਾ ਜਾ ਰਿਹਾ ਹੈ।”
“ਮੈਂ ਇਸ ਦੇਸ਼ ਵਿੱਚ ਸੁਰੱਖਿਅਤ ਨਹੀਂ ਹਾਂ, ਮੇਰੇ ਵਰਗੀਆਂ ਮੁਸਲਿਮ ਔਰਤਾਂ ਇਸ ਦੇਸ਼ ਵਿੱਚ ਸੁਰੱਖਿਅਤ ਨਹੀਂ ਹਨ। ਕਾਰਵਾਈ ਲਈ ਸਾਨੂੰ ਹੋਰ ਕਿੰਨੇ ਆਨਲਾਈਨ ਸੌਦੇ ਦੇਖਣ ਦੀ ਲੋੜ ਹੈ? ਸਾਡੀ ਮਦਦ ਕਰੋ!"
ਸੁੱਲੀ ਡੀਲਜ਼ ਮਾਮਲੇ 'ਚ ਪੁਲਿਸ ਨੇ ਕੀ ਕੀਤਾ?
ਲੰਘੇ ਸਾਲ ਜੁਲਾਈ ਮਹੀਨੇ 'ਚ ਜਦੋਂ ਸੁੱਲੀ ਡੀਲਜ਼ ਐਪ 'ਤੇ ਇਸ ਤਰ੍ਹਾਂ ਮੁਸਲਿਮ ਕੁੜੀਆਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਜਾ ਰਹੀਆਂ ਸਨ ਤਾਂ ਉਸ ਸਮੇਂ ਵੀ ਇਸ ਨੂੰ ਲੈ ਕੇ ਐੱਫਆਈਆਰ ਦਰਜ ਕਰਵਾਈ ਗਈ ਸੀ, ਪਰ ਉਨ੍ਹਾਂ ਸ਼ਿਕਾਇਤਾਂ ਦਾ ਕੀ ਹੋਇਆ?
ਅਗਸਤ ਵਿੱਚ ਬੀਬੀਸੀ ਨੇ ਇਸ ਬਾਰੇ ਇੱਕ ਰਿਪੋਰਟ ਕੀਤੀ ਸੀ, ਜਿਸ ਵਿੱਚ ਇਸ ਗੱਲ ਦੀ ਜਾਂਚ ਕੀਤੀ ਗਈ ਸੀ ਕਿ ਮੁਸਲਿਮ ਔਰਤਾਂ ਦੀ ਆਨਲਾਈਨ ਛੇੜਛਾੜ ਦੇ ਸਾਰੇ ਮਾਮਲਿਆਂ ਵਿੱਚ ਪੁਲਿਸ ਨੇ ਕੀ ਕੀਤਾ ਹੈ।
ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ, 29 ਜੁਲਾਈ ਨੂੰ ਰਾਜ ਸਭਾ ਵਿੱਚ ਸੰਸਦ ਮੈਂਬਰ ਅਬਦੁਲ ਵਹਾਬ ਦੇ ਸਵਾਲ ਦੇ ਜਵਾਬ ਵਿੱਚ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਨੇ ਦੱਸਿਆ ਕਿ ''ਗ੍ਰਹਿ ਮੰਤਰਾਲੇ ਵੱਲੋਂ ਸਾਂਝਾ ਕੀਤੀ ਗਈ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੇ ਸੁੱਲੀ ਡੀਲਜ਼ ਮਾਮਲੇ 'ਚ ਇੱਕ ਐੱਫਆਈਆਰ ਦਰਜ ਕੀਤੀ ਹੈ।''

ਤਸਵੀਰ ਸਰੋਤ, Getty Images
ਬੀਬੀਸੀ ਨੂੰ ਪਤਾ ਲਗਿਆ ਸੀ ਕਿ ਇਸ ਮਾਮਲੇ ਵਿੱਚ ਉਸ ਸਮੇਂ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਸੀ।
ਸੁੱਲੀ ਡੀਲਜ਼ ਨੂੰ ਲੈ ਕੇ ਇੱਕ ਐੱਫਆਈਆਰ ਹਨਾ ਮੋਹਸਿਨ ਖਾਨ ਨੇ ਵੀ ਦਰਜ ਕਰਵਾਈ ਸੀ। ਹਨਾ ਉਨ੍ਹਾਂ ਔਰਤਾਂ ਵਿੱਚੋਂ ਇੱਕ ਸਨ, ਜਿਨ੍ਹਾਂ ਦੀ ਤਸਵੀਰ ਅਤੇ ਨਾਮ ਨੂੰ ਸੁੱਲੀ ਐਪ 'ਤੇ ਇਸਤੇਮਾਲ ਕੀਤਾ ਗਿਆ ਸੀ। ਇਹ ਐੱਫਆਈਆਰ ਨੋਇਡਾ ਸੈਕਟਰ-24 ਵਿੱਚ ਦਰਜ ਕੀਤੀ ਗਈ ਹੈ।
ਹਨਾ ਨੇ ਬੀਬੀਸੀ ਨੂੰ ਦੱਸਿਆ ਕਿ ਘਟਨਾ ਦੇ ਇੱਕ ਮਹੀਨੇ ਬਾਅਦ ਵੀ ਪੁਲਿਸ ਨੂੰ ਇਸ ਮਾਮਲੇ ਵਿੱਚ ਕੁਝ ਨਹੀਂ ਮਿਲਿਆ ਹੈ। ਥਾਣਾ ਇੰਚਾਰਜ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਪੁਲਿਸ ਦੇ ਹੱਥ ਕੋਈ ਠੋਸ ਜਾਣਕਾਰੀ ਨਹੀਂ ਲੱਗੀ।

ਤਸਵੀਰ ਸਰੋਤ, Getty Images
ਸੁੱਲੀ ਡੀਲਜ਼ ਦੇ ਮਾਮਲੇ 'ਚ ਗਿਟਹਬ ਨੇ ਕੀ ਕੀਤਾ?
ਇਸ ਓਪਨ ਸੋਰਸ ਐਪ ਨੂੰ ਇਸ ਵਾਰ ਵੀ ਗਿਟਹਬ (GitHub) 'ਤੇ ਬਣਾਇਆ ਗਿਆ ਹੈ। ਸੁੱਲੀ ਡੀਲਜ਼ ਐਪ ਨੂੰ ਵੀ ਗਿਟਹਬ 'ਤੇ ਹੀ ਬਣਾਇਆ ਗਿਆ ਸੀ।
ਜੁਲਾਈ ਵਿੱਚ, ਸੁੱਲੀ ਡੀਲਜ਼ ਨੂੰ ਲੈ ਕੇ ਬੀਬੀਸੀ ਨੇ ਕੁਝ ਸਵਾਲਾਂ ਦੇ ਨਾਲ ਗਿਟਹੱਬ ਨੂੰ ਈਮੇਲ ਰਾਹੀਂ ਸੰਪਰਕ ਕੀਤਾ ਸੀ। ਜਿਸਦੇ ਜਵਾਬ 'ਚ ਗਿਟਹਬ ਨੇ ਕਿਹਾ ਸੀ, "ਅਸੀਂ ਇਸ ਮਾਮਲੇ ਵਿੱਚ ਉਪਭੋਗਤਾ ਦੇ ਖਾਤੇ ਨੂੰ ਸਸਪੈਂਡ ਕਰ ਦਿੱਤਾ ਹੈ।”
“ਰਿਪੋਰਟਾਂ ਦੇ ਆਧਾਰ 'ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗਿਟਹਬ ਦੀਆਂ ਨੀਤੀਆਂ ਅਜਿਹੀ ਸਮੱਗਰੀ ਜੋ ਯਾਤਨਾ, ਵਿਤਕਰਾ ਅਤੇ ਹਿੰਸਾ ਨੂੰ ਵਧਾਉਣ ਲਈ ਉਤਸ਼ਾਹਿਤ ਕਰਦੀ ਹੈ, ਉਨ੍ਹਾਂ ਦੇ ਖਿਲਾਫ ਹਨ। ਇਹ ਸਮੱਗਰੀਆਂ ਸਾਡੀਆਂ ਨੀਤੀਆਂ ਦੀ ਉਲੰਘਣਾ ਹਨ।''
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post