ਪੰਜਾਬ ਚੋਣਾਂ 2022: ਕਿਸਾਨੀ ਅੰਦੋਲਨ ਤੋਂ ਬਾਅਦ ਚੋਣ ਫਰੰਟ ਉੱਤੇ ਕਿੰਨਾ ਸਫ਼ਲ ਹੋ ਸਕਣਗੇ ਕਿਸਾਨ ਆਗੂ -ਨਜ਼ਰੀਆ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਸੰਘਰਸ਼ ਜਿੱਤ ਕੇ ਆਈਆਂ ਪੰਜਾਬ ਦੀਆਂ 32 ਵਿਚੋਂ 22 ਜਥੇਬੰਦੀਆਂ ਨੇ ਪੰਜਾਬ ਚੋਣਾਂ ਲੜਨ ਦਾ ਐਲਾਨ ਕੀਤਾ ਹੈ।
ਕਿਸਾਨਾਂ ਨੇ ਪੰਜਾਬ ਵਿਧਾਨ ਸਭਾ ਵਿਚ 117 ਸੀਟਾਂ ਉੱਤੇ ਚੋਣ ਲੜਨ ਦਾ ਐਲਾਨ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੂੰ ਆਪਣਾ ਚਿਹਰਾ ਬਣਾਇਆ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦਾ ਨਾਂ ‘ਸੰਯੁਕਤ ਸਮਾਜ ਮੋਰਚਾ’ ਰੱਖਿਆ ਹੈ ਪਰ ਕੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਿਰਫ਼ ਖੇਤੀ ਮੁੱਦਿਆਂ ਉੱਤੇ ਪੰਜਾਬ ਦੀਆਂ ਚੋਣਾਂ ਜਿੱਤ ਸਕਦੀਆਂ ਹਨ।
ਕਿਸਾਨਾਂ ਦੇ ਚੋਣ ਮੈਦਾਨ ਵਿਚ ਆਉਣ ਨਾਲ ਕਿਸ ਨੂੰ ਫਾਇਦਾ ਹੋਵੇਗਾ ਅਤੇ ਕਿਸ ਨੂੰ ਨੁਕਸਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਮੁਹੰਮਦ ਖਾਲਿਦ ਨਾਲ ਬੀਬੀਸੀ ਪੰਜਾਬੀ ਦੀ ਪੱਤਰਕਾਰ ਮਨਪ੍ਰੀਤ ਕੌਰ ਨੇ ਖਾਸ ਗੱਲਬਾਤ ਕੀਤੀ ਅਤੇ ਇਨ੍ਹਾਂ ਦੇ ਸਿਆਸੀ ਭਵਿੱਖ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ।
ਕਿਸਾਨੀ ਅੰਦੋਲਨ ਵਿੱਚੋਂ ਨਿਕਲੀ ਸੰਯੁਕਤ ਸਮਾਜ ਮੋਰਚਾ ਪਾਰਟੀ ਨੂੰ ਤੁਸੀ ਕਿਵੇਂ ਦੇਖਦੇ ਹੋ ?
ਕਿਸਾਨੀ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨੂੰ ਝੁਕਾਉਣ ਅਤੇ ਬਿੱਲਾਂ ਨੂੰ ਵਾਪਿਸ ਕਰਵਾਉਣ 'ਚ ਕਾਮਯਾਬ ਰਹੀਆਂ।
ਅਜਿਹਾ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਈ ਮੋਰਚਾ ਇੰਨਾ ਲੰਬਾ ਚੱਲਿਆ ਹੋਵੇ ਤੇ ਪਾਰਲੀਮੈਂਟ ਨੂੰ ਝੁਕਾਉਣ ਵਿੱਚ ਕਾਮਯਾਬ ਰਿਹਾ ਹੋਵੇ।

ਰਾਜਤਨੀਤਿਕ ਪਾਰਟੀ ਇਕੱਲੇ ਕਿਸਾਨਾਂ ਦੀ ਨਹੀਂ ਹੁੰਦੀ, ਉਸ ਵਿੱਚ ਸਾਰੇ ਵਰਗ ਹੁੰਦੇ ਹਨ। ਕੀ ਇਕੱਲੇ ਕਿਰਸਾਨੀ ਦੇ ਮੁੱਦੇ ’ਤੇ ਚੋਣ ਲੜੀ ਜਾ ਸਕਦੀ ਹੈ ਜਾਂ ਪਾਰਟੀ ਵਜੋਂ ਰਜਿਸਟਰ ਹੋਣਾ ਚਾਹੁੰਦੇ ਜਾਂ ਆਜ਼ਾਦ ਚੋਣ ਲੜਨਾ ਚਾਹੁੰਦੇ ਹੋ।
ਚੋਣ ਮੈਨੀਫੇਸਟੋ ਕਿਵੇਂ ਦਾ ਹੋਵੇਗਾ, ਔਰਤਾਂ ਨੂੰ ਲੈ ਕੇ ਕੀ ਸਟੈਂਡ ਹੋਵੇਗਾ, ਵਿਦਿਆਰਥੀਆਂ ਲਈ, ਸਿਹਤ ਸਹੂਲਤਾਂ ਲਈ ਅਤੇ ਸਿੱਖਿਆ ਲਈ, ਇਹ ਸਾਰੇ ਦੇਖਣੇ ਪੈਣਗੇ।
ਸਿਰਫ਼ ਕਿਸਾਨ ਦੀ ਭਲਾਈ ਨੂੰ ਸਾਹਮਣੇ ਰੱਖ ਇੱਕੋ ਏਜੰਡੇ 'ਤੇ ਚੋਣ ਨਹੀਂ ਲੜੀ ਜਾਂਦੀ। ਉਸ ਵਿੱਚ ਪੂਰੇ ਸਮਾਜ ਨੂੰ ਰੱਖਿਆ ਜਾਂਦਾ ਹੈ ਪਰ ਪ੍ਰੈੱਸ ਕਾਨਫਰੰਸ ਵਿੱਚ ਇਹ ਸਭ ਨਜ਼ਰ ਨਹੀਂ ਆਇਆ।
ਇਹ ਵੀ ਪੜ੍ਹੋ-
ਸੰਯੁਕਤ ਸਮਾਜ ਮੋਰਚੇ ਦਾ ਕਿਸ ਪਾਰਟੀ ਨੂੰ ਫਾਇਦਾ ਅਤੇ ਕਿਸ ਨੂੰ ਨੁਕਸਾਨ ਹੋਵੇਗਾ ?
ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਰਾਜਨੀਤਿਕ ਖਲਾਹ ਪੰਜਾਬ ਦੀ ਰਾਜਨੀਤੀ ਵਿਚ ਵਧਦਾ ਜਾ ਰਿਹਾ ਹੈ।
ਪਹਿਲਾਂ ਦੋ ਰਵਾਇਤੀ ਰਾਜਨੀਤਿਕ ਪਾਰਟੀਆਂ ਸਨ, ਅਕਾਲੀ ਦਲ-ਬੀਜੇਪੀ ਤੇ ਕਾਂਗਰਸ। ਕਦੇ-ਕਦੇ ਬਸਪਾ ਤੇ ਸੀਪੀਆਈਐੱਮ ਵੀ ਇਨ੍ਹਾਂ ਪਾਰਟੀਆਂ ਦੇ ਨਾਲ ਗਠਜੋੜ ਵਿੱਚ ਆਈਆਂ ਸਨ।

ਮੌਟੇ ਤੌਰ ’ਤੇ ਇਹੀ ਰਵਾਇਤੀ ਪਾਰਟੀਆਂ ਸਨ। ਹੁਣ ਜੇ ਕਿਸਾਨਾਂ ਦੀ ਪਾਰਟੀ ਹੈ ਤਾਂ ਪੇਂਡੂ ਖੇਤਰ ਦੀ ਵੋਟ ਜੋ ਜ਼ਿਆਦਾਤਰ ਕਿਸਾਨ ਅੰਦੋਲਨ ਨਾਲ ਜੁੜੀ ਸੀ ਉਸ ਦਾ 5-7 ਫੀਸਦ ਕਿਸਾਨਾਂ ਦੀ ਪਾਰਟੀ ਨੂੰ ਮਿਲ ਸਕਦਾ ਹੈ।
ਫਿਰ ਇਸ ਦਾ ਨੁਕਸਾਨ ਜਾਂ ਫਾਇਦਾ ਰਵਾਇਤੀ ਪਾਰਟੀਆਂ ਨੂੰ ਹੀ ਹੋਵੇਗਾ।
ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
22 ਜਥੇਬੰਦੀਆਂ ਦਾ ਇੱਕ ਪਾਸੇ ਹੋਣ ਨਾਲ ਕਿ ਅਸਰ ਦੇਖਣ ਨੂੰ ਮਿਲੇਗਾ ?
ਅਕਾਲੀ ਦਲ ਦਾ ਜੋ ਵੋਟ ਬੈਂਕ ਪੇਂਡੂ ਵੋਟਰ ਦਾ ਹੈ, ਜੋ ਕਿਸਾਨਾਂ ਨਾਲ ਜੁੜੀ ਹੋਈ ਹੈ, ਜੇਕਰ ਉਹ ਵੋਟ ਕਿਸਾਨਾਂ ਨਾਲ ਚਲੀ ਜਾਂਦੀ ਹੈ ਤਾਂ ਉਸ ਦਾ ਫਾਇਦਾ ਵੀ ਅਕਾਲੀ ਦਲ ਨੂੰ ਹੀ ਹੋਵੇਗਾ।
ਇਹ ਉਹ ਵੋਟ ਹੋਈ ਹੈ ਜਿਹੜੀ ਖੇਤੀ ਕਾਨੂੰਨਾਂ ਕਰਕੇ ਅਕਾਲੀ ਦਲ ਦੇ ਖ਼ਿਲਾਫ਼ ਹੋਈ ਹੈ ਜਿਨ੍ਹਾਂ ਦਾ ਮੰਨਣਾ ਸੀ ਕਿ ਅਕਾਲੀ ਦਲ ਨੇ ਪਹਿਲਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਸੀ।
ਜੇਕਰ ਸੰਯੁਕਤ ਸਮਾਜ ਮੋਰਚਾ ਅਤੇ ਆਮ ਆਦਮੀ ਪਾਰਟੀ ਇੱਕਠੇ ਹੋ ਜਾਂਦੇ ਹਨ ਤਾਂ ਇਸ ਦਾ ਫਾਇਦਾ ਅਕਾਲੀ ਦਲ ਨੂੰ ਮਿਲ ਸਕਦਾ ਹੈ।
ਪਰ ਸੰਯੁਕਤ ਸਮਾਜ ਮੋਰਚਾ ਉਹ ਕੇਵਲ ਪੇਂਡੂ ਵੋਟ ਦੇ ਉੱਤੇ ਚੋਣ ਲੜ ਸਕਦੇ ਹਨ।
ਇਸ ਦੇ ਆਗੂਆਂ ਸੋਚਣ ਦੀ ਲੋੜ ਹੈ ਕਿ ਕੀ ਸੱਚਮੁੱਚ ਇਸ ਕਾਬਿਲ ਹਨ ਕਿ ਉਹ 117 ਸੀਟਾਂ 'ਤੇ ਚੋਣ ਲੜਨ ਅਤੇ ਇਸ ਵਿੱਚ ਸਫ਼ਲ ਹੋਣ, ਇਹ ਵੱਡਾ ਸਵਾਲ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














