ਕੋਰੋਨਾਵਾਇਰਸ ਦਾ ਨਵਾਂ ਵੇਰੀਐਂਟ : ਭਾਰਤ ਸਣੇ ਸੰਸਾਰ ਭਰ ’ਚ ਕਿਹੋ ਜਿਹੇ ਬਣ ਰਹੇ ਹਾਲਾਤ, ਕਿੱਥੇ ਨਹੀਂ ਜਾਣਗੀਆਂ ਭਾਰਤੀ ਫਲਾਇਟਾਂ - ਪ੍ਰੈੱਸ ਰਿਵੀਊ

ਵੀਡੀਓ ਕੈਪਸ਼ਨ, ਕੋਵਿਡ-19 ਦਾ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਵੇਰੀਐਂਟ, ਭਾਰਤ ’ਚ ਵੀ ਅਲਰਟ ਜਾਰੀ

ਬੁੱਧਵਾਰ ਤੋਂ ਹੀ ਭਾਰਤ ਅਤੇ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਨਵੇਂ ਮਿਲੇ ਵੇਰੀਐਂਟ ਓਮੀਕੋਰਨ ਨੇ ਡਰ ਫੈਲਿਆ ਹੋਇਆ ਹੈ।

ਵਾਇਰਸ ਦਾ ਇਹ ਸਰੂਪ ਪਹਿਲਾਂ ਦੱਖਣੀ ਅਫ਼ਰੀਕਾ ਵਿੱਚ ਪਾਇਆ ਗਿਆ, ਉਸ ਤੋਂ ਬਾਅਦ ਇਹ ਹਾਂਗਕਾਂਗ ਤੇ ਇਜ਼ਰਾਈਲ ਸਮੇਤ ਹੋਰ ਥਾਵਾਂ ਉੱਪਰ ਵੀ ਮਿਲ ਚੁੱਕਿਆ ਹੈ।

ਜਿਸ ਲੈਬ ਵਿੱਚ ਓਮੀਕੋਰਨ ਪਹਿਲੀ ਵਾਰ ਪਾਇਆ ਗਿਆ ਸੀ, ਉੱਥੋਂ ਦੇ ਮੁਖੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਵਿਚਲੀਆਂ ਕਈ ਮਿਊਟੇਸ਼ਨਾਂ ਨਵੀਂਆਂ ਹਨ ਅਤੇ ਅਸੀਂ ਪਹਿਲਾਂ ਨਹੀਂ ਦੇਖੀਆਂ।

ਵਿਸ਼ਵ ਸਿਹਤ ਸੰਗਠਨ ਨੇ ਇਸ ਵੇਰੀਐਂਟ ਨੂੰ ਚਿੰਤਾਜਨਕ ਵੇਰੀਐਂਟ ਵਜੋਂ ਵਰਗੀਕ੍ਰਿਤ ਕੀਤਾ ਹੈ, ਜਿਸ ਤੋਂ ਬਾਅਦ ਭੈਅ ਦਾ ਮਾਹੌਲ ਹੈ।

ਭਾਰਤ ਵਿੱਚ ਦੇਖੀਏ ਤਾਂ ਕੇਂਦਰ ਸਰਕਾਰ ਨੇ ਕੌਮਾਂਤਰੀ ਸਥਿਤੀ ਦੇ ਮੱਦੇ ਨਜ਼ਰ ਖ਼ਤਰੇ ਵਾਲੀ ਸੂਚੀ ਵਿੱਚੋਂ ਆ ਰਹੇ ਵਿਦੇਸ਼ੀ ਮੁਸਾਫ਼ਰਾਂ ਦੀ ਸਖ਼ਤੀ ਨਾਲ ਜਾਂਚ ਅਤੇ ਟੈਸਟਿੰਗ ਕਰਨ ਦੀ ਤਾਕੀਦ ਕੀਤੀ ਹੈ।

ਇਹ ਵੀ ਪੜ੍ਹੋ:

ਵੇਰੀਐਂਟ ਬਾਰੇ ਨਵੀਂ ਹੋਰ ਕੀ ਜਾਣਕਾਰੀ

ਜਿਸ ਲੈਬ ਵਿੱਚ ਓਮੀਕੋਰਨ ਪਹਿਲੀ ਵਾਰ ਪਾਇਆ ਗਿਆ ਸੀ ਉੱਥੋਂ ਦੇ ਮੁਖੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਵਿਚਲੀਆਂ ਕਈ ਮਿਊਟੇਸ਼ਨਾਂ ਨਵੀਂਆਂ ਹਨ ਅਤੇ ਅਸੀਂ ਪਹਿਲਾਂ ਨਹੀਂ ਦੇਖੀਆਂ ਗਈਆਂ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਜੌਹਨਸਬਰਗ ਦੇ ਨੈਸ਼ਨਲ ਸੈਂਟਰ ਫਾਰ ਕਮਿਊਨੀਕੇਬਲ ਡਿਜ਼ੀਜ਼ ਦੇ ਪ੍ਰੋਫ਼ੈਸਰ ਐਨੀ ਵੌਂ ਗੌਟਬਰਗ ਨੇ ਕਿਹਾ ਕਿ ਕੋਰੋਨਵਾਇਰਸ ਦੇ ਜ਼ਿਆਦਾਤਰ ਵੇਰੀਐਂਟਾਂ ਵਿੱਚ 10 ਸਪਾਈਕ ਮਿਊਟੇਸ਼ਨਾਂ ਹੁੰਦੀਆਂ ਹਨ ਜਦਕਿ ਓਮੀਕੋਰਨ ਵਿੱਚ 50 ਹਨ।

ਇਸ ਲਈ ਇਹ ਫ਼ੌਰੀ ਤੌਰ ਤੇ ਦੇਖਿਆ ਗਿਆ ਕਿ ਕੁਝ ਵਿਲੱਖਣ ਵਾਇਰਸ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਅਜੇ ਚੰਗੀ ਤਰ੍ਹਾਂ ਸਮਝਿਆ ਨਹੀਂ ਜਾ ਸਕਿਆ ਹੈ ਅਤੇ ਹੋਰ ਗਹਿਰੇ ਅਧਿਐਨ ਦੀ ਲੋੜ ਹੈ।

ਹਾਲ ਹੀ ਵਿੱਚ ਸਾਹਮਣੇ ਆਏ ਇਸ ਦੇ ਨਵੇਂ ਵੇਰੀਐਂਟ ਬਾਰੇ ਸਾਇੰਸਦਾਨ ਕਹਿ ਰਹੇ ਹਨ ਕਿ ਇਸ ਵਿੱਚ 50 ਵਾਰ ਜਨੈਟਿਕ ਬਦਲਾਅ ਆ ਚੁੱਕੇ ਹਨ। ਇਨ੍ਹਾਂ 50 ਵਿੱਚੋਂ 32 ਤਾਂ ਵਾਇਰਸ ਦੇ ਸਪਾਈਕ ਪ੍ਰੋਟੀਨ ਵਿੱਚ ਆਏ ਹਨ ਜੋ ਕਿ ਵੈਕਸੀਨ ਦਾ ਮੁੱਖ ਨਿਸ਼ਾਨਾ ਹੈ।

ਫਿਰ ਵੀ ਅਸੀਂ ਕੋਰੋਨਾਵਾਇਰਸ ਦੇ B.1.1.529 ਰੂਪ ਬਾਰੇ ਕਿੰਨਾ ਜਾਣਦੇ ਹਾਂ ਅਤੇ ਇਹ ਕਿੰਨਾ ਖ਼ਤਰਨਾਕ ਹੋ ਸਕਦਾ ਹੈ, ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।

ਇਹ ਵੀ ਪੜ੍ਹੋ:

ਭਾਰਤ ਵਿੱਚ ਕੀ ਤਿਆਰੀ ਕੀਤੀ ਜਾ ਰਹੀ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਰਸ ਦੀ ਤਾਜ਼ਾ ਸਥਿਤੀ ਬਾਰੇ ਉੱਚ ਪੱਧਰੀ ਬੈਠਕ ਕੀਤੀ ਅਤੇ ਇਸ ਦਿਸ਼ਾ ਵਿੱਚ ਚੌਕਸੀ ਵਧਾਉਣ ਦਾ ਸੱਦਾ ਦਿੱਤਾ।

ਸਾਰੇ ਵਿਦੇਸ਼ੀ ਮੁਸਫ਼ਰਾਂ ਦੀ ਸਖ਼ਤ ਜਾਂਚ ਅਤੇ ਟੈਸਿਟਿੰਗ ਦੇ ਹੁਕਮ ਹਨ।

ਖ਼ਬਰ ਵੈਬਸਾਈਟ ਮਿੰਟ ਦੀ ਰਿਪੋਰਟ ਮੁਤਾਬਕ ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਨੇ ਨਵੀਆਂ ਕੋਵਿਡ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਉਪਰੋਕਤ ਤੋਂ ਇਲਾਵਾ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਦਿੱਲੀ ਦੇ ਗਵਰਨਰ ਅਤੇ ਮੱਧ ਪ੍ਰਦੇਸ਼, ਕੇਰਲਾ, ਉੱਤਰਾਖੰਡ ਦੇ ਮੁੱਖ ਮੰਤਰੀਆਂ ਨੇ ਆਪੋ-ਆਪਣੇ ਸੂਬਿਆਂ ਵਿੱਚ ਵਿਦੇਸ਼ੀ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਬਾਰੇ ਨਵੀਆਂ ਕੋਵਿਡ ਹਦਾਇਤਾਂ ਜਾਰੀ ਕੀਤੀਆਂ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਕਿਹੜੇ ਦੇਸ਼ ਸਫ਼ਰੀ ਪਾਬੰਦੀਆਂ ਲਾ ਰਹੇ

ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਅਪਰੇਸ਼ਨ ਸੈਂਟਰ ਨੇ ਇੱਕ ਆਰਡੀਨੈਂਸ ਡਾਰੀ ਕਰਕੇ ਸੱਤ ਦੇਸ਼ਾਂ ਲਈ ਸਫ਼ਰੀ ਪਾਬੰਦੀਆਂ ਜਾਰੀ ਕੀਤੀਆਂ ਹਨ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਐਲਾਨ ਕੀਤਾ ਹੈ ਕਿ ਅਗਲੇ ਹਫ਼ਤੇ ਤੋਂ ਦੁਕਾਨਾਂ ਤੋਂ ਖ਼ਰੀਦਾਰੀ ਕਰਦੇ ਸਮੇਂ ਅਤੇ ਜਨਤਕ ਟਰਾਂਸਪੋਰਟ ਦੀ ਵਰਤੋਂ ਦੌਰਾਨ ਮਾਸਕ ਪਾਉਣਾ ਲਾਜ਼ਮੀ ਹੋਵੇਗਾ।

ਯੂਰਪੀਅਨ ਸੈਂਟਰ ਫਾਰ ਡਿਜ਼ੀਜ਼ ਪ੍ਰੀਵੈਨਸ਼ਨ ਐਂਡ ਕੰਟਰੋਲ ਨੇ ਚੇਤਾਵਨੀ ਦਿੱਤੀ ਹੈ ਕਿ ਨਵਾਾਂ ਵਾਇਰਸ ਯੂਰਪ ਵਿੱਚ ਤੇਜ਼ੀ ਨਾਲ ਫ਼ੈਲ ਸਕਦਾ ਹੈ। (ਅਤੇ) ਵੈਕਸੀਨ ਵੱਲੋਂ ਪ੍ਰਦਾਨ ਕੀਤੀ ਗਈ ਸੁਰੱਖਿਆ ਵਿੱਚ ਵੀ ਸੰਨ੍ਹ ਲਾ ਸਕਦਾ ਹੈ।

ਅਮਰੀਕਾ, ਕੈਨੇਡਾ ਤੇ ਭਾਰਤ ਸਮੇਤ ਕਈ ਦੇਸ਼ਾਂ ਨੇ ਦੱਖਣੀ ਅਫ਼ਰੀਕਨ ਦੇਸ਼ਾਂ ਲਈ ਉਡਾਣਾਂ ਉੱਪਰ ਰੋਕ ਲਗਾ ਦਿੱਤੀ ਹੈ।

ਦੂਜੇ ਪਾਸੇ ਦੱਖਣੀ ਅਫ਼ਰੀਕਾ ਨੇ ਕਿਹਾ ਹੈ ਕਿ ਉਸ ਨੇ ਫ਼ੁਰਤੀ ਨਾਲ ਦੁਨੀਆਂ ਨੂੰ ਕੋਵਿਡ ਦੇ ਨਵੇਂ ਵੇਰੀਐਂਟ ਬਾਰੇ ਇਤਲਾਹ ਦਿੱਤੀ ਅਤੇ ਬਦਲੇ ਵਿੱਚ ਸ਼ਲਾਘਾ ਦੀ ਥਾਂ ਉਸ ਨੂੰ ਸਫ਼ਰੀ ਪਾਬੰਦੀਆਂ ਦੇ ਰੂਪ ਵਿੱਚ ਸਜ਼ਾ ਦਿੱਤੀ ਜਾ ਰਹੀ ਹੈ।

ਹਵਾਈ ਸਫ਼ਰ

ਤਸਵੀਰ ਸਰੋਤ, Getty Images

ਇਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹਨ - ਯੂਰਪੀ ਦੇਸ਼, ਸਵਿਟਜ਼ਰਲੈਂਡ, ਬ੍ਰਿਟੇਨ, ਸਿੰਗਾਪੁਰ,ਇਟਲੀ, ਫ਼ਰਾਂਸ, ਈਜ਼ਰਾਈਲ. ਜਪਾਨ ਅਤੇ ਕਈ ਸਾਰੇ ਉੱਤਰ ਅਮਰੀਕੀ ਅਤੇ ਪੱਛਮ ਏਸ਼ੀਆਈ ਖਿੱਤੇ ਦੇ ਦੇਸ਼।

ਭਾਰਤ 15 ਦਸੰਬਰ ਤੋਂ ਨਿਯਮਤ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਜਾ ਰਿਹਾ ਹੈ ਪਰ ਕਿਹਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਓਮੀਕੋਰਨ ਮਿਲਿਆ ਹੈ, ਉੱਥੇ ਅਜੇ ਇਹ ਉਡਾਣਾਂ ਸ਼ੁਰੂ ਨਹੀਂ ਕੀਤੀਆਂ ਜਾਣਗੀਆਂ।

ਇਸ ਤੋਂ ਇਲਾਵਾ 15 ਦੇਸ਼ ਜਿਨ੍ਹਾਂ ਵਿੱਚ - ਬ੍ਰਿਟੇਨ, ਫਰਾਂਸ, ਜਰਮਨੀ, ਨੀਦਰਲੈਂਡਸ, ਫਿਨਲੈਂਡ, ਬ੍ਰਾਜ਼ੀਲ, ਬੰਗਲਾਦੇਸ਼, ਚੀਨ, ਮਾਰਿਸ਼ਸ, ਨਿਊਜ਼ੀਲੈਂਡ, ਜ਼ਿਮਬਾਬਵੇ, ਸਿੰਗਾਪੁਰ ਲਈ ਸੌ ਪ੍ਰਤੀਸ਼ਤ ਹਵਾਈ ਸੇਵਾ ਸ਼ੁਰੂ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)