NFHS 5: ਕੀ ਭਾਰਤ 'ਚ ਸੱਚਮੁੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵਧੀ ਹੈ

ਮਰਦਮਸ਼ੁਮਾਰੀ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਸਾਲ 2011 ਵਿੱਚ ਭਾਰਤ ਦੀ ਆਖ਼ਰੀ ਮਰਦਮਸ਼ੁਮਾਰੀ ਦੌਰਾਨ ਜੰਮੂ-ਕਸ਼ਮੀਰ ਵਿੱਚ ਜਾਣਕਾਰੀ ਇਕੱਠੇ ਕਰਦੇ ਹੋਏ
    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਸਰਕਾਰ ਵੱਲੋਂ ਔਰਤਾਂ ਅਤੇ ਬੱਚਿਆਂ ਦੇ ਸਿਹਤ 'ਤੇ ਕੀਤੇ ਜਾਣ ਵਾਲੇ ਸਰਵੇ, ਨੈਸ਼ਨਲ ਫੈਮਿਲੀ ਹੈਲਥ ਸਰਵੇ (5), ਦੇ ਨਤੀਜੇ ਜਦੋਂ ਜਾਰੀ ਹੋਏ ਤਾਂ ਸਭ ਨੂੰ ਹੈਰਾਨ ਕਰ ਦਿੱਤਾ।

ਸਰਵੇ ਵਿੱਚ ਦੇਖਿਆ ਗਿਆ ਕਿ 1,000 ਮਰਦਾਂ ਦੇ ਅਨੁਪਾਤ ਵਿੱਚ 1,020 ਔਰਤਾਂ ਹਨ। ਇਸ ਤੋਂ ਪਹਿਲਾਂ ਸਾਲ 2011 ਦੀ ਮਰਦਮਸ਼ੁਮਾਰੀ ਵਿੱਚ ਹਰੇਕ ਹਜ਼ਾਰ ਮਰਦ ਪਿੱਛੇ 943 ਔਰਤਾਂ ਗਿਣੀਆਂ ਗਈਆਂ ਸਨ।

ਇਸ ਵਾਧੇ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਹ ਤੁਲਨਾ ਭਟਕਾਉਣ ਵਾਲੀ ਹੈ।

ਨੈਸ਼ਨਲ ਫੈਮਿਲੀ ਹੈਲਥ ਸਰਵੇ ਇੱਕ 'ਸੈਂਪਲ ਸਰਵੇ' ਹੈ ਅਤੇ ਮਰਦਮਸ਼ੁਮਾਰੀ ਇੱਕ 'ਗਿਣਤੀ' ਹੈ।

ਕੁੜੀਆਂ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਸੀਬੀਐੱਸਈ (2016) ਨਤੀਜਿਆਂ ਵਿੱਚ ਮੁੰਡਿਆਂ ਤੋਂ ਬਿਹਤਰ ਪ੍ਰਦਰਸ਼ਨ ਤੋਂ ਬਾਅਦ ਖੁਸ਼ੀ ਮਨਾਉਂਦੀਆਂ ਕੁੜੀਆਂ

ਨੈਸ਼ਨਲ ਫੈਮਿਲੀ ਹੈਲਥ ਸਰਵੇ (5) ਵਿੱਚ ਕਰੀਬ 6 ਲੱਖ ਪਰਿਵਾਰਾਂ ਦਾ ਸਰਵੇਖਣ ਕੀਤਾ ਗਿਆ ਜਦਕਿ ਮਰਦਮਸ਼ੁਮਾਰੀ ਦੇਸ਼ ਦੀ ਸਵਾ ਅਰਬ ਆਬਾਦੀ ਦੀ ਗਿਣਤੀ ਹੈ।

ਮੁੰਬਈ ਵਿੱਚ ਸਿਹਤ ਸਬੰਧੀ ਮੁੱਦਿਆਂ 'ਤੇ ਕੰਮ ਕਰਨ ਵਾਲੀ ਗ਼ੈਰ-ਸਰਕਾਰੀ ਸੰਸਥਾ 'ਸਿਹਤ' (CEHAT) ਦੀ ਕਨਵੀਨਰ ਸੰਗੀਤਾ ਰੇਗੇ ਅਜਿਹਾ ਹੀ ਮੰਨਦੀ ਹੈ ਅਤੇ ਇੱਕ ਦੂਜੇ ਕਾਰਨ ਵੱਲ ਧਿਆਨ ਖਿੱਚਦੀ ਹੈ।

ਉਹ ਕਹਿੰਦੀ ਹੈ, "ਨੈਸ਼ਨਲ ਫੈਮਿਲੀ ਹੈਲਥ ਸਰਵੇ ਆਪਣੇ ਨਤੀਜਿਆਂ ਵਿੱਚ ਮਾਈਗ੍ਰੇਸ਼ਨ (ਪਰਵਾਸ) ਨੂੰ ਧਿਆਨ ਵਿੱਚ ਨਹੀਂ ਰੱਖਦਾ, ਘਰਾਂ ਵਿੱਚ ਜਦੋਂ ਸਰਵੇਖਣ ਹੁੰਦਾ ਹੈ ਤਾਂ ਮਰਦਾਂ ਦੇ ਦੂਜੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਮ ਕਰਨ ਦੇ ਕਾਰਨਾਂ ਕਰਕੇ ਔਰਤਾਂ ਦੀ ਤਾਦਾਦ ਜ਼ਿਆਦਾ ਮਿਲ ਸਕਦੀ ਹੈ।"

ਇਹ ਵੀ ਪੜ੍ਹੋ-

ਕੀ ਇਸ ਦਾ ਮਤਲਬ ਇਹ ਹੈ ਕਿ ਸਰਵੇ ਵਿੱਚ ਅੰਕੜੇ ਗ਼ਲਤ ਹਨ?

ਸਰਕਾਰ ਵੱਲੋਂ ਇਹ ਸਰਵੇ 'ਇੰਟਰਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਸਾਇੰਸੈਂਸ' ਨੇ ਕੀਤਾ ਹੈ।

ਸੰਸਥਾਨ ਵਿੱਚ 'ਮਾਈਗ੍ਰੇਸ਼ਨ ਐਂਡ ਅਰਬਨਾਈਜੇਸ਼ਨ ਸਟੱਡੀਜ਼' ਦੇ ਪ੍ਰੋਫੈਸਰ ਆਰਬੀ ਭਗਤ ਨੇ ਮੰਨਿਆ ਹੈ ਕਿ ਔਰਤਾਂ ਅਤੇ ਮਰਦਾਂ ਦਾ ਲਿੰਗ ਅਨੁਪਾਤ ਜਾਨਣ ਲਈ ਮਰਦਮਸ਼ੁਮਾਰੀ ਜ਼ਿਆਦਾ ਭਰੋਸੇਮੰਦ ਤਰੀਕਾ ਹੈ।

ਬੱਚਿਆਂ ਦੇ ਸਭ ਤੋਂ ਬੁਰੇ ਲਿੰਗ ਅਨੁਪਾਤ ਵਾਲੇ ਸੂਬੇ ਵਿੱਚੋਂ ਇੱਕ ਹਰਿਆਣਾ ਦਾ ਪ੍ਰਾਇਮਰੀ ਸਕੂਲ

ਤਸਵੀਰ ਸਰੋਤ, Mint

ਤਸਵੀਰ ਕੈਪਸ਼ਨ, ਬੱਚਿਆਂ ਦੇ ਸਭ ਤੋਂ ਬੁਰੇ ਲਿੰਗ ਅਨੁਪਾਤ ਵਾਲੇ ਸੂਬੇ ਵਿੱਚੋਂ ਇੱਕ ਹਰਿਆਣਾ ਦਾ ਪ੍ਰਾਇਮਰੀ ਸਕੂਲ

ਉਨ੍ਹਾਂ ਨੇ ਕਿਹਾ, "ਸੈਂਪਲ ਸਰਵੇ ਵਿੱਚ ਹਮੇਸ਼ਾ ਸੈਂਪਲਿੰਗ ਦੀ ਗ਼ਲਤੀ ਦੀ ਸੰਭਾਵਨਾ ਰਹਿੰਦੀ ਹੈ ਜੋ ਆਬਾਦੀ ਦੀ ਗਿਣਤੀ ਵਿੱਚ ਨਹੀਂ ਹੋਵੇਗੀ।"

"ਜਦੋਂ ਅਗਲੀ ਮਰਦਮਸ਼ੁਮਾਰੀ ਹੋਵੇਗੀ ਉਦੋਂ 2011 ਦੇ ਮੁਕਾਬਲੇ ਲਿੰਗ ਅਨੁਪਾਤ ਬਿਹਤਰ ਹੀ ਹੋਣਾ ਚਾਹੀਦਾ ਹੈ ਪਰ ਮੇਰੇ ਖ਼ਿਆਲ ਨਾਲ ਇੰਨਾ ਜ਼ਿਆਦਾ ਵਾਧਾ ਨਹੀਂ ਦਿਖੇਗਾ।"

ਸਮਾਜਿਕ ਸਰੋਕਾਰਾਂ ਦੀ ਖੋਜ ਸੰਸਥਾ, 'ਸੈਂਟਰ ਫਾਰ ਸਟੱਡੀ ਆਫ ਡੈਵਲਪਿੰਗ ਸੁਸਾਇਟੀਜ਼', ਦੇ ਸਾਬਕਾ ਨਿਦੇਸ਼ਕ ਸੰਜੇ ਕੁਮਾਰ ਵੀ ਸਰਵੇ ਦੇ ਨਤੀਜਿਆਂ ਤੋਂ ਹੈਰਾਨ ਹਨ ਪਰ ਉਨ੍ਹਾਂ ਦੀ ਕਾਰਜ ਪ੍ਰਣਾਲੀ 'ਤੇ ਯਕੀਨ ਕਰਦੇ ਹਨ।

ਸੰਜੇ ਕੁਮਾਰ ਕਹਿੰਦੇ ਹਨ, "ਸੈਂਪਲ ਸਰਵੇ ਇੱਕ ਤਰ੍ਹਾਂ ਨਾਲ ਕੀਤਾ ਜਾਂਦਾ ਹੈ ਅਤੇ ਜੇਕਰ ਸੈਂਪਲ ਧਿਆਨ ਨਾਲ ਚੁਣਿਆ ਜਾਵੇ ਤਾਂ ਛੋਟਾ ਹੋਣ ਦੇ ਬਾਵਜੂਦ ਸਹੀ ਨਤੀਜੇ ਦੇ ਸਕਦਾ ਹੈ।"

ਉਨ੍ਹਾਂ ਮੁਤਾਬਕ, 1020˸1000 ਦੇ ਹੈਰਾਨ ਕਰਨ ਵਾਲੇ ਅੰਕੜਿਆਂ ਨੂੰ ਸਮਝਣ ਲਈ ਵੱਖ-ਵੱਖ ਸੂਬਿਆਂ ਅਤੇ ਪੇਂਡੂ-ਸ਼ਹਿਰੀ ਨਤੀਜਿਆਂ ਦਾ ਅਧਿਐਨ ਕਰਨਾ ਪਵੇਗਾ।

ਵੀਡੀਓ ਕੈਪਸ਼ਨ, ਕੁਝ ਔਰਤਾਂ ਨੂੰ ਮਾਂ ਬਣਨਾ ਹੈ ਨਾਪਸੰਦ

ਤਾਂ ਸਰਵੇ ਵਿੱਚ ਔਰਤਾਂ ਦਾ ਅਨੁਪਾਤ ਮਰਦਾਂ ਤੋਂ ਜ਼ਿਆਦਾ ਕਿਉਂ?

ਸੰਗੀਤਾ ਰੇਗੇ ਮੁਤਾਬਕ ਇਸ ਦਾ ਕਾਰਨ ਔਰਤਾਂ ਦੀ 'ਲਾਈਫ ਐਕਸਪੈਕਟੈਂਸੀ ਏਟ ਬਰਥ' ਦਾ ਜ਼ਿਆਦਾ ਹੋਣਾ ਹੈ।

ਭਾਰਤ ਦੇ ਮਰਦਮਸ਼ੁਮਾਰੀ ਵਿਭਾਗ ਦੇ ਸਾਲ 2013-17 ਦੇ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਔਰਤਾਂ ਦੀ 'ਲਾਈਫ ਐਕਸਪੈਕਟੈਂਸੀ ਏਟ ਬਰਥ' 70.4 ਸਾਲ ਹੈ ਜਦਕਿ ਮਰਦਾਂ ਦੀ 67.8 ਸਾਲ ਹੈ।

ਇਸ ਦੇ ਨਾਲ ਹੀ ਗਰਭਵਤੀ ਹੋਣ ਅਤੇ ਬੱਚਾ ਪੈਦਾ ਹੋਣ ਤੋਂ ਫੌਰਨ ਬਾਅਦ ਹੋਈਆਂ ਮੌਤਾਂ ਦਾ ਅਨੁਪਾਤ, 'ਮੈਟਰਨਲ ਮੌਰਟੈਲਿਟੀ ਰੇਸ਼ਿਓ' ਵਿੱਚ ਵੀ ਬਿਹਤਰੀ ਹੋਈ ਹੈ।

ਸਿਹਤ ਮੰਤਰਾਲੇ ਵੱਲੋਂ ਲੋਕਸਭਾ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਸਰਵੇਖਣਾਂ ਨੇ ਦੇਖਿਆ ਹੈ ਕਿ ਇਹ ਦਰ ਸਾਲ 2014-16 ਵਿੱਚ ਹਰ ਲੱਖ ਬੱਚਿਆਂ 'ਤੇ 130 ਮਾਵਾਂ ਦੀਆਂ ਮੌਤਾਂ ਤੋਂ ਘਟ ਕੇ 2016-18 ਵਿੱਚ 113 'ਤੇ ਆ ਗਈ।

ਬੱਚਿਆਂ ਦੇ ਸਭ ਤੋਂ ਬੁਰੇ ਲਿੰਗ ਅਨੁਪਾਤ ਵਾਲੇ ਸੂਬਿਆਂ ਵਿੱਚੋਂ ਇੱਕ ਪੰਜਾਬ ਦੇ ਅੰਮ੍ਰਿਤਸਰ ਵਿੱਚ ਕੰਨਿਆ ਭਰੂਣ ਹੱਤਿਆ ਤੇ ਪ੍ਰਦਰਸ਼ਨੀ

ਤਸਵੀਰ ਸਰੋਤ, NARINDER NANU

ਤਸਵੀਰ ਕੈਪਸ਼ਨ, ਬੱਚਿਆਂ ਦੇ ਸਭ ਤੋਂ ਬੁਰੇ ਲਿੰਗ ਅਨੁਪਾਤ ਵਾਲੇ ਸੂਬਿਆਂ ਵਿੱਚੋਂ ਇੱਕ ਪੰਜਾਬ ਦੇ ਅੰਮ੍ਰਿਤਸਰ ਵਿੱਚ ਕੰਨਿਆ ਭਰੂਣ ਹੱਤਿਆ ਤੇ ਪ੍ਰਦਰਸ਼ਨੀ

ਪ੍ਰੋਫੈਸਰ ਭਗਤ ਮੁਤਾਬਕ ਇਹ ਇੱਕ ਕਾਰਨ ਔਰਤਾਂ ਬਾਰੇ ਸਰਵੇਖਣਾਂ ਨੂੰ ਜ਼ਿਆਦਾ ਜਾਣਕਾਰੀ ਦਿੱਤੇ ਜਾਣਾ ਵੀ ਹੋ ਸਕਦਾ ਹੈ।

ਉਹ ਕਹਿੰਦੇ ਹਨ, "ਪਹਿਲੇ ਪਰਿਵਾਰਾਂ ਵਿੱਚ ਔਰਤਾਂ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ ਸੀ ਪਰ ਪਿਛਲੇ ਦਹਾਕਿਆਂ ਵਿੱਚ ਔਰਤਾਂ 'ਤੇ ਕੇਂਦਰਿਤ ਕਈ ਸਰਕਾਰੀ ਯੋਜਨਾਵਾਂ ਦੇ ਆਉਣ ਨਾਲ, ਰਸਮੀ ਤੌਰ 'ਤੇ ਉਨ੍ਹਾਂ ਦਾ ਨਾਮ ਰਜਿਸਟਰ ਕਰਵਾਉਣ ਦਾ ਰੁਝਾਨ ਵਧਿਆ ਹੈ, ਜਿਸ ਨਾਲ ਅੰਡਰ ਰਿਪੋਰਟਿੰਗ ਘਟੇਗੀ ਅਤੇ ਉਹ ਇਨ੍ਹਾਂ ਗਿਣਤੀਆਂ ਵਿੱਚ ਸ਼ਾਮਿਲ ਹੋਵੇਗੀ।"

ਕੀ ਇਸ ਦਾ ਮਤਲਬ ਲਿੰਗ ਜਾਂਚ ਅਤੇ ਭਰੂਣ ਹੱਤਿਆ ਘੱਟ ਹੋ ਗਈ ਹੈ?

ਨੈਸ਼ਨਲ ਫੈਮਿਲੀ ਹੈਲਥ ਸਰਵੇ (5) ਵਿੱਚ ਕੁੱਲ ਲਿੰਗ ਅਨੁਪਾਤ ਦੇ 1020˸1000 ਹੋਣ ਦੇ ਨਾਲ ਹੀ ਪੈਦਾ ਹੋਣ ਵੇਲੇ ਦਾ ਲਿੰਗ ਅਨੁਪਾਤ, 'ਸੈਕਸ ਰੇਸ਼ਿਓ ਏਟ ਬਰਥ' (ਐੱਸਆਰਬੀ), ਵੀ ਜਾਰੀ ਕੀਤਾ ਗਿਆ ਹੈ। ਇਹ 929˸1000 ਹੀ ਹੈ।

ਵੀਡੀਓ ਕੈਪਸ਼ਨ, ਖਤਨਾ (ਫੀਮੇਲ ਜੈਨੀਟਲ ਮਿਊਟਿਲੇਸ਼ਨ) ਹੁੰਦਾ ਕੀ ਹੈ?

'ਸੈਕਸ ਰੇਸ਼ਓ ਏਟ ਬਰਥ' ਵਿੱਚ ਪਿਛਲੇ ਸਾਲ ਵਿੱਚ ਪੈਦਾ ਹੋਏ ਬੱਚਿਆਂ ਦੇ ਲਿੰਗ ਅਨੁਪਾਤ ਨੂੰ ਮਾਪਿਆ ਜਾਂਦਾ ਹੈ।

ਪ੍ਰੋਫੈਸਰ ਭਗਤ ਮੁਤਾਬਕ ਲਿੰਗ ਜਾਂਚ ਅਤੇ ਭਰੂਣ ਹੱਤਿਆ ਦਾ ਅਸਰ ਸਮਝਣ ਲਈ ਕੁੱਲ ਲਿੰਗ ਅਨੁਪਾਤ ਦੇ ਮੁਕਾਬਲੇ 'ਐੱਸਆਰਬੀ' ਬਿਹਤਰ ਮਾਪਦੰਡ ਹੈ ਅਤੇ ਕਿਉਂਕਿ ਇਹ ਹੁਣ ਵੀ ਇੰਨਾ ਘੱਟ ਹੈ ਤਾਂ ਇਹ ਦੱਸਦਾ ਹੈ ਕਿ ਇਸ ਦਿਸ਼ਾ ਵਿੱਚ ਹੁਣ ਵੀ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ।

ਸੰਗੀਤਾ ਰੇਗੇ ਪੈਦਾ ਹੋਣ ਵੇਲੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੇ ਘੱਟ ਹੋਣ ਦਾ ਕੁਝ ਹੋਰ ਵਿਗਿਆਨਕ ਕਾਰਨਾਂ ਵੱਲ ਵੀ ਧਿਆਨ ਦਿਵਾਉਂਦੀਆਂ ਹਨ।

ਉਹ ਕਹਿੰਦੀ ਹੈ, "ਕਈ ਖੋਜ ਵਿੱਚ ਦੇਖਿਆ ਗਿਆ ਹੈ ਇਤਿਹਾਸਕ ਤੌਰ 'ਤੇ ਪਹਿਲਾ ਬੱਚਾ ਮੁੰਡਾ ਹੋਣ ਦੀ ਸੰਭਾਵਨਾ ਜ਼ਿਆਦਾ ਰਹੀ ਹੈ ਅਤੇ ਮੁੰਡਾ ਪੈਦਾ ਹੋਣ ਵੇਲੇ ਮਿਸਕੈਰਜ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਰਹੀ ਹੈ।"

"ਜਿਵੇਂ-ਜਿਵੇਂ ਤਕਨੀਕ ਬਿਹਤਰ ਹੋਈ ਹੈ, ਛੋਟੇ ਪਰਿਵਾਰ ਦਾ ਰੁਝਾਨ ਵੀ ਵਧਿਆ ਹੈ ਅਤੇ ਕੌਂਟਰਾਸੈਂਪਸ਼ਨ ਦਾ ਇਸਤੇਮਾਲ ਵਧਿਆ ਹੈ, ਜਿਸ ਨਾਲ ਨਵਜਾਤ ਮੁੰਡਿਆਂ ਦਾ ਅਨੁਪਾਤ ਵੀ ਵਧ ਰਿਹਾ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮਰਦਮਸ਼ੁਮਾਰੀ 2011 ਵਿੱਚ 6 ਸਾਲ ਤੱਕ ਦੇ ਬੱਚਿਆਂ ਦਾ ਲਿੰਗ ਅਨੁਪਾਤ ਹੁਣ ਤੱਕ ਦਾ ਸਭ ਤੋਂ ਘੱਟ-919 ਸੀ।

ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਕੁੱਲ ਲਿੰਗ ਅਨੁਪਾਤ ਦੇ ਅੰਕੜਿਆਂ ਤੋਂ ਵੀ ਸਾਰੇ ਹੈਰਾਨ ਹਨ ਪਰ ਆਉਣ ਵਾਲੇ ਸਮੇਂ ਲਈ ਆਸ ਰੱਖਦੇ ਹਨ।

ਸਿਹਤ ਅਤੇ ਜਨਸੰਖਿਆ 'ਤੇ ਕੰਮ ਕਰਨ ਵਾਲੇ ਗ਼ੈਰ-ਸਰਕਾਰੀ ਸੰਗਠਨ 'ਪਾਪੁਲੇਸ਼ਨ ਫਰਸਟ' ਦੀ ਨਿਦੇਸ਼ਨ ਏਐੱਲ ਸ਼ਾਰਦਾ ਇਸ ਨੂੰ "ਟੂ ਗੁੱਡ ਟੂ ਬੂ ਟ੍ਰੂ" ਕਹਿੰਦੇ ਹੋਏ ਜਤਾਉਂਦੀ ਹੈ ਕਿ ਸਮਾਜਿਕ ਸੋਚ ਵਿੱਚ ਬਦਲਾਅ ਵੀ ਦਿਖ ਰਿਹਾ ਹੈ।

ਉਹ ਕਹਿੰਦੀ ਹੈ, "ਮਰਦਮਸ਼ੁਮਾਰੀ 2031 ਤੋਂ ਮੈਨੂੰ ਬਹੁਤ ਆਸ ਹੈ। ਜੋ ਪੀੜ੍ਹੀ ਹੁਣ ਸਕੂਲ ਵਿੱਚ ਹੈ ਇਹ ਉਦੋਂ ਤੱਕ ਵਿਆਹੇ ਜਾਣਗੇ, ਮਾਂ-ਪਿਉ ਬਣਨਗੇ ਅਤੇ ਜੋ ਬਰਾਬਰੀ ਦੀ ਸੋਚ ਯੋਜਨਾਵਾਂ ਅਤੇ ਕਈ ਕੈਂਪੇਨ ਵਿੱਚ ਵਾਰ-ਵਾਰ ਕਹੀ ਜਾ ਰਹੀ ਹੈ ਉਹ ਉਸ ਨੂੰ ਲੈ ਕੇ ਜਾਣਗੇ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)