ਇੰਟਰਨੈੱਟ 'ਤੇ ਬੱਚਿਆਂ ਨੂੰ ਸਰੀਰਕ ਸ਼ੋਸ਼ਣ ਤੋਂ ਬਚਾਉਣ ਲਈ ਇਹ ਗੱਲਾਂ ਜਾਣਨਾ ਜ਼ਰੂਰੀ ਹੈ

ਇੰਟਰਨੈੱਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ

ਜੁਲਾਈ 2020 ਵਿੱਚ ਅਸਾਮ ਸੂਬੇ ਦੀ ਪੁਲਿਸ ਨੂੰ ਇੱਕ 'ਸ਼ੱਕੀ' ਫੇਸਬੁੱਕ ਪੇਜ ਨੂੰ ਲੈ ਕੇ ਇੱਕ ਸ਼ਿਕਾਇਤ ਮਿਲੀ। ਇਹ ਜਾਣਕਾਰੀ ਉਨ੍ਹਾ ਨੂੰ ਇੱਕ ਗ਼ੈਰ-ਸਰਕਾਰੀ ਸੰਸਥਾ ਦੇ ਰਾਹੀਂ ਮਿਲੀ ਸੀ।

ਇਸ ਸੰਸਥਾ ਦੇ ਟਵਿੱਟਰ ਪੇਜ 'ਤੇ ਇਸ ਫੇਸਬੁੱਕ ਪੇਜ ਬਾਰੇ ਅਲਰਟ ਕੀਤਾ ਗਿਆ ਸੀ ਕਿ ਇਸ ਪੇਜ ਉੱਤੇ ਬੱਚਿਆਂ ਦੀ ਵੀਡੀਓਜ਼ ਅਤੇ ਪੋਸਟਾਂ ਹਨ ਅਤੇ ਇਹ ਪੇਜ ਸ਼ਾਇਦ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਵੀਡੀਓਜ਼ ਜਾਂ ਸੀਸੈਮ (ਚਾਈਲਡ ਸੈਕਸ਼ੁਅਲ ਅਬਿਊਜ਼ ਮੇਟੀਰੀਅਲ) ਨੂੰ ਹੁੰਗਾਰਾ ਦੇ ਰਿਹਾ ਹੈ।

ਮਾਮਲਾ ਅਸਾਮ ਸੀਆਈਡੀ ਦੇ ਕੋਲ ਪਹੁੰਚਿਆ।

ਇਸੇ ਸਿਲਸਿਲੇ ਵਿੱਚ ਗੁਹਾਟੀ ਤੋਂ ਲਗਭਗ 100 ਕਿਲੋਮੀਟਰ ਦੂਰ ਇੱਕ ਪਿੰਡ 'ਚ ਰਹਿਣ ਵਾਲੇ 28 ਸਾਲ ਦੇ ਇੱਕ ਵਿਅਕਤੀ ਨੂੰ ਸਤੰਬਰ 'ਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ 'ਚ ਜ਼ਮਾਨਤ 'ਤੇ ਛੱਡ ਦਿੱਤਾ ਗਿਆ।

ਇਸੇ ਵਿਅਕਤੀ ਉੱਤੇ ਉਸ ਫੇਸਬੁੱਕ ਪੇਜ ਦੀ ਸ਼ੁਰੁਆਤ ਦਾ ਇਲਜ਼ਾਮ ਹੈ।

ਪੁਲਿਸ ਦਾ ਇਲਜ਼ਾਮ ਹੈ ਕਿ ਮੁਲਜ਼ਮ ਦੇ ਮੋਬਾਈਲ ਵਿੱਚ ਵੀ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਵੀਡੀਓਜ਼ ਜਾਂ ਸੀਸੈਮ ਮੌਜੂਦ ਸਨ।

ਇਹ ਵਿਅਕਤੀ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦਾ ਹੈ।

ਭਾਰਤ ਦੇ ਸਖ਼ਤ ਕਾਨੂੰਨਾਂ ਦੇ ਅਧੀਨ ਸੀਸੈਮ ਦਾ ਪ੍ਰਕਾਸ਼ਨ, ਪ੍ਰਸਾਰ ਅਤੇ ਉਸ ਨੂੰ ਆਪਣੇ ਕੋਲ ਰੱਖਣਾ ਗ਼ੈਰ-ਕਾਨੂੰਨੀ ਹੈ।

ਪਰਿਵਾਰ ਨਾਲ ਘਿਰੇ ਇਸ ਵਿਅਕਤੀ ਨੇ ਆਪਣੇ ਘਰ 'ਚ ਬੀਬੀਸੀ ਨੂੰ ਦੱਸਿਆ, ''ਮੈਂ ਕਦੇ ਵੀ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਵੀਡੀਓ ਡਾਊਨਲੋਡ ਨਹੀਂ ਕੀਤੇ। ਮੈਂ ਉਨ੍ਹਾਂ ਨੂੰ ਕਦੇ ਸ਼ੇਅਰ ਨਹੀਂ ਕੀਤਾ, ਨਾ ਹੀ ਉਹ ਮੈਨੂੰ ਮਿਲੇ।''

ਪੁਲਿਸ ਦਾ ਇਲਜ਼ਾਮ ਹੈ ਕਿ ਇਸ ਵਿਅਕਤੀ ਨੇ ਇਸ ਫੇਸਬੁੱਕ ਪੇਜ ਤੋਂ ਕਥਿਤ ਤੌਰ 'ਤੇ ਪੈਸਾ ਕਮਾਉਣ ਅਤੇ ਐਪਸ ਦਾ ਇਸਤੇਮਾਲ ਕਰਕੇ ਸੀਸੈਮ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ।

ਪੁਲਿਸ ਮੁਤਾਬਕ ਫੇਸਬੁੱਕ ਪੇਜ ਉੱਤੇ ਇੱਕ ਟੇਲੀਗ੍ਰਾਮ ਐਪ ਦਾ ਲਿੰਕ ਸੀ ਜਿੱਥੇ ਜੇ ਤੁਸੀਂ ਕਲਿੱਕ ਕਰੋ ਤਾਂ ਤੁਸੀਂ ਟੇਲੀਗ੍ਰਾਮ ਚੈਨਲ 'ਚ ਪਹੁੰਚਦੇ ਹੋ।

ਇਹ ਵੀ ਪੜ੍ਹੋ:

ਇਲਜ਼ਾਮ ਹੈ ਕਿ ਇੱਥੇ ਅਤੇ ਦੂਜੇ ਐਪਸ 'ਤੇ ਸੀਸੈਮ ਵੀਡੀਓ ਦਾ ਲੈਣ-ਦੇਣ ਹੁੰਦਾ ਸੀ।

ਪੁਲਿਸ ਮੁਤਾਬਕ ਇਸ ਟੇਲੀਗ੍ਰਾਮ ਚੈਨਲ ਉੱਤੇ ਪੈਸਾ ਕਮਾਏ ਜਾਣ ਦੀ ਯੋਜਨਾ ਸੀ ਪਰ ਪੁਲਿਸ ਮੁਤਾਬਕ ਅਜਿਹਾ ਹੋਣ ਤੋਂ ਪਹਿਲਾਂ ਹੀ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਪੈਸਾ ਇਸ ਵਿਅਕਤੀ ਦੇ ਕੋਲ ਕਿਵੇਂ ਪਹੁੰਚਦਾ।

ਅਡੀਸ਼ਨਲ ਐਸ ਪੀ ਗਿਤਾਂਦਲੀ ਡੋਲੇ
ਤਸਵੀਰ ਕੈਪਸ਼ਨ, ਅਡੀਸ਼ਨਲ ਐਸ ਪੀ ਗਿਤਾਂਦਲੀ ਡੋਲੇ

ਇਸ ਕੇਸ ਦੀ ਜਾਂਚ ਕਰ ਰਹੀ ਅਸਾਮ ਸੀਆਈਡੀ ਵਿੱਚ ਅਡੀਸ਼ਨਲ ਐਸਪੀ ਗਿਤਾਂਜਲੀ ਡੋਲੇ ਦੱਸਦੇ ਹਨ, ''ਵੀਡੀਓਜ਼ (ਕੰਟੈਂਟ) ਨੂੰ ਦੇਖਣ ਤੋਂ ਬਾਅਦ ਕਈ ਰਾਤ ਮੈਂ ਸੌਂ ਨਹੀਂ ਸਕੀ।''

ਇਹ ਫੇਸਬੁੱਕ ਪੇਜ ਹੁਣ ਆਫ਼ਲਾਈਨ ਹੈ ਅਤੇ ਮਾਮਲਾ ਅਦਾਲਤ ਵਿੱਚ ਹੈ।

ਇੰਟਰਨੈੱਟ ਸੀਸੈਮ ਵਿੱਚ ਵਾਧਾ

ਇੱਕ ਰਿਪੋਰਟ ਮੁਤਾਬਕ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਸਾਲ 2018 ਵਿੱਚ ਹਰ ਦਿਨ 109 ਬੱਚਿਆਂ ਦਾ ਜਿਨਸੀ ਸ਼ੋਸ਼ਣ ਹੋਇਆ।

ਕਾਰਕੁੰਨਾਂ ਅਤੇ ਪੁਲਿਸ ਅਧਿਕਾਰੀਆਂ ਮੁਤਾਬਕ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਸੀਸੈਮ ਦੀ ਆਨਲਾਈਨ ਮੰਗ ਅਤੇ ਪ੍ਰਸਾਰ ਵਿੱਚ ਵਾਧਾ ਦਰਜ ਹੋਇਆ ਹੈ।

ਕੇਰਲ ਪੁਲਿਸ

ਭਾਰਤ ਦੇ ਸਾਇਬਰ ਸੁਰੱਖਿਆ ਵਿੱਛ ਅਹਿਮ ਭੂਮਿਕਾ ਨਿਭਾਉਣ ਵਾਲੀ ਕੇਰਲ ਸੂਬੇ ਦੀ ਪੁਲਿਸ ਸਾਇਬਰਡੋਮ ਦੇ ਮੁਖੀ ਮਨੋਜ ਅਬ੍ਰਾਹਮ ਮੁਤਾਬਕ ਮਹਾਂਮਾਰੀ ਦੌਰਾਨ ਇਹ ਵਾਧਾ 200 ਤੋਂ 300 ਫੀਸਦੀ ਜ਼ਿਆਦਾ ਹੈ।

ਅਸੀਂ ਕੇਰਲ ਦਾ ਰੁਖ਼ ਇਸ ਲਈ ਕੀਤਾ ਸੀ ਕਿਉਂਕਿ ਜਾਣਕਾਰਾਂ ਮੁਤਾਬਕ ਕੇਰਲ ਸਾਇਬਰਡੋਮ ਸੀਸੈਮ ਦਾ ਪਤਾ ਲਗਾਉਣ ਵਿੱਚ ਤਕਨੀਕ ਦੀ ਵਰਤੋਂ 'ਚ ਦੂਜੇ ਸੂਬਿਆਂ ਦੀ ਸਾਇਬਰ ਪੁਲਿਸ ਤੋਂ ਕਿਤੇ ਅੱਘੇ ਹੈ।

ਮਨੋਜ ਅਬ੍ਰਾਹਮ ਨੂੰ ਫਿਕਰ ਹੈ ਕਿ ਆਨਲਾਈਨ 'ਤੇ ਭਾਰਤ ਵਿੱਚ ਬਣੇ ਸੀਸੈਮ ਵੀਡੀਓ ਦਾ ਪ੍ਰਸਾਰ ਵਧਿਆ ਹੈ।

ਮਨੋਜ ਅਬ੍ਰਾਹਮ
ਤਸਵੀਰ ਕੈਪਸ਼ਨ, ਮਨੋਜ ਅਬ੍ਰਾਹਮ

ਮਨੋਜ ਕਹਿੰਦੇ ਹਨ, ''ਪੈਂਡੇਮਿਕ ਦੌਰਾਨ ਅਸੀਂ ਕਾਫ਼ੀ ਸਥਾਨਕ (ਸੀਸੈਮ) ਕੰਟੈਂਟ ਦੇਖੇ ਜਿਸ ਵਿੱਚ ਤੁਸੀਂ ਮਲਿਆਲਮ ਮਨੋਰਮਾ ਦਾ ਕੈਲੇਂਡਰ ਜਾਂ ਫ਼ਿਰ ਅਜਿਹੀ ਚੀਜ਼ ਦੇਖ ਸਕਦੇ ਹਾਂ ਜੋ ਕੇਰਲ ਜਾਂ ਫ਼ਿਰ ਭਾਰਤ ਦੀ ਝਲਕ ਦਿੰਦੀ ਹੈ।''

ਯਾਨੀ ਇਹ ਬੱਚੇ ਦੇ ਜਿਨਸੀ ਸ਼ੋਸ਼ਣ ਦੇ ਵੀਡੀਓ ਜਾਂ ਸੀਸੈਮ ਵੀਡੀਓ ਨੂੰ ਜਾਂ ਤਾਂ ਕੇਰਲ ਜਾਂ ਫ਼ਿਰ ਭਾਰਤ ਦੇ ਕਿਸੇ ਹੋਰ ਹਿੱਸੇ ਵਿੱਚ ਸ਼ੂਟ ਕੀਤਾ ਗਿਆ ਸੀ।

ਫ਼ਿਕਰ ਇਹ ਵੀ ਹੈ ਕਈ ਵੀਡੀਓ ਘਰਾਂ ਦੇ ਅੰਦਰ ਬਣਾਏ ਜਾਂਦੇ ਹਨ।

ਮਨੋਜ ਕਹਿੰਦੇ ਹਨ, ''ਤੁਸੀਂ (ਵੀਡੀਓ 'ਚ) ਘਰ ਦੇ ਅੰਦਰ ਦੇਖ ਸਕਦੇ ਹੋ। ਇਸ ਲਈ ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਘਰ ਅੰਦਰ ਕਿਸੇ ਮੁੰਡੇ ਜਾਂ ਕੁੜੀ ਦੇ ਨੇੜੇ ਰਹਿਣ ਵਾਲਾ ਵਿਅਕਤੀ ਇਹ ਵੀਡੀਓ ਬਣਾ ਰਿਹਾ ਹੈ।''

ਦਰਅਸਲ ਕੋਵਿਡ ਕਾਰਨ ਬੱਚਿਆਂ ਨੂੰ ਮਿਲਣ ਵਾਲੀ ਪੁਲਿਸ ਦੀ ਮਦਦ 'ਤੇ ਅਸਰ ਪਿਆ ਹੈ।

ਬੱਚਿਆਂ ਦੇ ਅਧਿਕਾਰਾਂ ਲਈ ਆਵਾਜ਼ ਚੁੱਕਣ ਵਾਲੇ ਕਾਰਕੁੰਨ ਮਿਗਏਲ ਦਾਸ ਕਹਿੰਦੇ ਹਨ, ''(ਕੋਵਿਡ ਦੌਰਾਨ) ਪੁਲਿਸ ਕਾਨੂੰਨ-ਵਿਵਸਥਾ ਨਾਲ ਨਜਿੱਠਣ 'ਚ ਬਹੁਤ ਮਸਰੂਫ਼ ਸੀ। ਬਹੁਤ ਸਾਰੇ ਪੁਲਿਸ ਕਰਮੀ ਖ਼ੁਦ ਕੋਵਿਡ ਨਾਲ ਪ੍ਰਭਾਵਿਤ ਸਨ।''

ਇੰਟਰਨੈੱਟ ਦੁਨੀਆਂ ਦੇ ਹਾਲਾਤ

ਅਪ੍ਰੈਲ 2020 ਵਿੱਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮਾਹਰਾਂ ਨੇ ਚੇਤਾਇਆ ਸੀ ਕਿ ''ਆਉਣ-ਜਾਣ 'ਤੇ ਪਾਬੰਦੀ ਅਤੇ ਆਨਲਾਈਨ ਇਸਤੇਮਾਲ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧੇ ਨਾਲ ਪੀਡੋਫਾਇਲਸ ਦੀ ਆਨਲਾਈਨ ਸੈਕਸ਼ੁਅਲ ਗਰੂਮਿੰਗ ਵੱਧ ਸਕਦੀ ਹੈ, ਚਾਈਲਡ ਸੈਕਸ਼ੁਅਲ ਅਬਿਊਜ਼ ਦੀ ਲਾਈਨ ਸਟ੍ਰੀਮਿੰਗ ਵੱਧ ਸਕਦੀ ਹੈ ਅਤੇ ਚਾਈਲਡ ਸੈਕਸ਼ੁਅਲ ਅਬਿਊਜ਼ ਮੈਟੀਰੀਅਲ ਦਾ ਉਤਪਾਦਨ ਅਤੇ ਇਸ ਦੀ ਪ੍ਰਸਾਰ ਵੱਧ ਸਕਦਾ ਹੈ।''

ਗਰੂਮ ਕਰਨਾ ਮਤਲਬ ਦੋਸਤੀ ਕਰਨਾ, ਫਿਰ ਭਾਵਨਾਤਮਕ ਰਿਸ਼ਤੇ ਬਣਾਉਣਾ ਅਤੇ ਫਿਰ ਕੈਮਰੇ ਸਾਹਮਣੇ ਜਿਨਸੀ ਕੰਮ ਕਰਨ ਲਈ ਲੁਭਾਉਣਾ।

ਸਾਲ 2020 ਵਿੱਚ ਅਮਰੀਕਾ ਸਥਿਤ ਨੈਸ਼ਨਲ ਸੈਂਟਰ ਫ਼ਾਰ ਮਿਸਿੰਗ ਐਂਡ ਐਕਸਪਲਾਇਟੇਡ ਚਿਲਡਰਨ ਦੇ ਸਾਇਬਰ ਟਿਪਲਾਇਨ ਨੂੰ ਕਰੀਬ ਦੋ ਕਰੋੜ 17 ਤਸਵੀਰਾਂ, ਵੀਡੀਓ ਅਤੇ ਹੋਰ ਫਾਈਲਸ ਨੂੰ ਲੈ ਕੇ ਰਿਪੋਰਟਾਂ ਮਿਲੀਆਂ ਅਤੇ ਉਨ੍ਹਾਂ ਵਿੱਚ ਸੀਸੈਮ ਨਾਲ ਜੁੜਿਆ ਕੰਟੈਂਟ ਸੀ।

ਰਿਪੋਰਟ ਮੁਤਾਬਕ ਰਿਪੋਰਟਾਂ ਵਿੱਚ ਸਾਲ 2019 ਦੀ ਤੁਲਨਾ ਵਿੱਚ ਇਹ ਵਾਧਾ 28 ਫੀਸਦ ਸੀ।

ਭਾਰਤ ਇਸ ਲਿਸਟ ਵਿੱਚ ਸਭ ਤੋਂ ਉੱਤੇ ਸੀ। ਇਸ ਵਾਧੇ ਦੇ ਕਾਰਨਾਂ ਨੂੰ ਲੱਭਣਾ ਮੁਸ਼ਕਲ ਨਹੀਂ ਹੈ।

ਲੰਬੇ ਸਮੇਂ ਤੱਕ ਘਰਾਂ ਵਿੱਚ ਬੰਦ ਰਹਿਣ ਨਾਲ ਬੱਚਿਆਂ ਦੀ ਆਨਲਾਈਨ ਮੌਜੂਦਗੀ ਵਧੀ ਹੈ।

ਕਾਰਕੁੰਨਾਂ ਅਤੇ ਅਧਿਕਾਰੀਆਂ ਮੁਤਾਬਕ ਪੀਡੋਫਾਈਲਸ ਦੀ ਵੀ ਆਨਲਾਈਨ ਮੌਜੂਦਗੀ ਵਧੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇੰਟਰਨੈੱਟ ਖ਼ਤਰਨਾਕ ਹਾਲਾਤ

ਅਗਸਤ ਦੇ ਸ਼ੁਰੂਆਤੀ ਦਿਨਾਂ ਵਿੱਚ ਮੁੰਬਈ 'ਚ ਕਾਰੁਕੰਨ ਸਿਧਾਰਥ ਪਿਲੱਈ ਦੇ ਕੋਲ 16 ਸਾਲ ਦਾ ਇੱਕ ਪਰੇਸ਼ਾਨ ਮੁੰਡਾ ਆਇਆ।

ਮੋਬਾਈਲ ਚੈਟ ਤੋਂ ਉਸ ਨੂੰ ਪਤਾ ਲੱਗਿਆ ਸੀ ਉਸ ਦੀ 10 ਸਾਲ ਦੀ ਭੈਣ ਨੂੰ ਪਹਿਲਾਂ ਇੱਕ ਗੇਮਿਗ ਐਪ ਉੱਤੇ ਅਤੇ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਐਪ ਉੱਤੇ ਗਰੂਮ ਕੀਤਾ ਗਿਆ ਸੀ।

ਸਿਧਾਰਥ ਪਿਲੱਈ
ਤਸਵੀਰ ਕੈਪਸ਼ਨ, ਸਿਧਾਰਥ ਪਿਲੱਈ

ਗ਼ੈਰ-ਸਰਕਾਰੀ ਸੰਸਥਾ 'ਆਰੰਭ' ਦੇ ਸਿਧਾਰਥ ਪਿਲੱਈ ਦੱਸਦੇ ਹਨ, ''(ਅਜਿਹੇ ਮਾਮਲਿਆਂ ਦੀ) ਸ਼ੁਰੂਆਤ ਹਾਏ, ਹੈਲੋ ਨਾਲ ਹੁੰਦੀ ਹੈ। ਫ਼ਿਰ ਗੱਲਬਾਤ ਤਾਰੀਫ਼ ਤੱਕ ਪਹੁੰਚ ਜਾਂਦੀ ਹੈ, ਜਿਵੇਂ ਮੈਂ ਤੁਹਾਡੇ ਬਾਰੇ ਹਮੇਸ਼ਾ ਸੋਚਦਾ ਹਾਂ। ਫ਼ਿਰ ਹੌਲੀ-ਹੌਲੀ ਗੱਲਬਾਤ ਅਲੱਗ ਰੁਖ਼ ਲੈ ਲੈਂਦੀ ਹੈ।''

ਉਹ ਕਹਿੰਦੇ ਹਨ, ''ਇਹ ਕਲਾਸਿਕ ਗਰੂਮਿੰਗ ਸਟ੍ਰੈਟਜੀ ਹੈ ਜਿੱਥੇ ਗਰੂਮ ਕਰਨ ਵਾਲਾ ਵਿਅਕਤੀ ਬੱਚੇ ਨੂੰ ਡਿਸੇਂਸਿਟਾਇਜ਼ ਜਾਂ ਉਸ ਦੀ ਸੰਵੇਦਨਸ਼ੀਲਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਤਾ ਹੈ।''

ਦਸੰਬਰ 2019 ਅਤੇ ਜੂਨ 2020 ਦੇ ਵਿਚਾਲੇ ਸੰਸਥਾ ਇੰਡੀਆ ਚਾਈਲਡ ਪ੍ਰੋਟੈਕਸ਼ਨ ਫੰਡ ਨੇ ਇੱਕ ਰਿਸਰਚ ਵਿੱਚ ਦੇਖਿਆ...

ਭਾਰਤ 'ਚ ਸੀਸੈਮ ਕੰਟੈਂਟ ਦਾ ਇਸਤੇਮਾਲ ਕਰਨ ਵਾਲਿਆਂ ਵਿੱਚ 90 ਫੀਸਦ ਮਰਦ ਹਨ, ਇੱਕ ਫੀਸਦ ਔਰਤਾਂ ਅਤੇ ਦੂਜੇ ਹੋਰ ਲੋਕਾਂ ਦੀ ਪਛਾਣ ਨਹੀਂ ਹੋ ਸਕੀ।

ਜ਼ਿਆਦਾ ਲੋਕਾਂ ਦੀ ਦਿਲਚਸਪੀ 'ਸਕੂਲ ਸੈਕਸ ਵੀਡੀਓ' ਅਤੇ 'ਟੀਨ ਸੈਕਸ' ਜਿਵੇਂ ਸੀਸੈਮ ਕੰਟੈਂਟ ਵਿੱਚ ਸਨ।

ਜ਼ਿਆਦਾਤਰ ਲੋਕਾਂ ਨੇ ਆਪਣੀ ਲੋਕੇਸ਼ਨ ਲੁਕਾਉਣ ਲਈ, ਸਰਕਾਰੀ ਕਾਨੂੰਨਾਂ ਤੋਂ ਬਚਣ ਲਈ ਅਤੇ ਸੁਰੱਖਿਆ ਦੇ ਮੱਦੇਨਜ਼ਰ ਵੀਪੀਐਨ ਦੀ ਇਸਤੇਮਾਲ ਕੀਤਾ ਸੀ।

ਆਈਸੀਪੀਐਫ਼ ਅਤੇ ਉਸ ਦੇ ਤਕਨੀਕੀ ਪਾਰਟਨਰਾਂ ਨੇ ਸੀਸੈਮ ਦੀ ਮੰਗ ਨੂੰ ਸਮਝਾਉਣ ਲਈ 100 ਸ਼ਹਿਰਾਂ ਦਾ ਨਿਰੀਖਣ ਕੀਤਾ ਸੀ।

ਸੀਸੈਮ ਦੀ ਸਪਲਾਈ ਦਾ ਪਤਾ ਲਗਾਉਣਾ

ਜਾਣਕਾਰਾਂ ਮੁਤਾਬਕ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਬਹੁਤ ਸਾਰੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ, ਵੀਪੀਐਨ, ਫਾਈਲ ਸ਼ੇਅਰਿੰਗ ਐਪਲੀਕੇਸ਼ਨ ਉੱਤੇ ਸ਼ੇਅਰ ਹੁੰਦੇ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤ ਸਾਰਾ ਸੀਸੈਮ ਕੰਟੈਂਟ ਡਾਰਕ ਵੈੱਬ ਦੇ ਬੰਦ ਚੈਟਰੂਮਸ ਵਿੱਚ ਵੀ ਸ਼ੇਅਰ ਹੁੰਦਾ ਹੈ ਜਿੱਥੇ ਖ਼ਰੀਦ-ਫਰੋਖ਼ਤ ਦੇ ਲਈ ਬਿਟਕੁਆਇਨ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਸੀਸੀਏਸੀ ਸੈਂਟਰ

ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ ਜਿੱਥੇ ਸਾਰੇ ਗ਼ੈਰ ਕਾਨੂੰਨੀ ਧੰਦੇ ਚਲਦੇ ਹਨ।

ਜੋ ਇੰਟਰਨੈੱਟ ਅਸੀਂ ਵਰਤਦੇ ਹਾਂ, ਉਹ ਵੈੱਬ ਦੀ ਦੁਨੀਆਂ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ, ਜਿਸ ਨੂੰ ਸਰਫੇਸ ਵੈੱਬ ਕਿਹਾ ਜਾਂਦਾ ਹੈ। ਇਸ ਦੇ ਹੇਠਾਂ ਲੁਕਿਆ ਇੰਟਰਨੈੱਟ ਡੀਪ ਵੈੱਬ ਕਹਾਉਂਦਾ ਹੈ।

ਡੀਪ ਵੈੱਬ 'ਚ ਹਰ ਉਹ ਪੇਜ ਆਉਂਦਾ ਹੈ ਜਿਸ ਨੂੰ ਆਮ ਸਰਚ ਇੰਜਨ ਲੱਭ ਨਹੀਂ ਸਕਦੇ, ਉਦਾਹਰਣ ਦੇ ਤੌਰ 'ਤੇ ਯੂਜ਼ਰ ਡਾਟਾਬੇਸ, ਸਟੇਜਿੰਗ ਪੱਧਰ ਦੀ ਵੈੱਬਸਾਈਟਸ ਪੇਮੇਂਟ ਗੇਟਵੇਅ ਵਗੈਰਾ।

ਡਾਰਕ ਵੈੱਬ ਇਸੇ ਡੀਪ ਵੈੱਬ ਦਾ ਉਹ ਹਿੱਸਾ ਹੈ ਜਿੱਥੇ ਹਜ਼ਾਰਾਂ ਵੈੱਬਸਾਈਟਸ ਗੁਮਨਾਮ ਰਹਿ ਕੇ ਕਈ ਤਰ੍ਹਾਂ ਦੇ ਕਾਲੇ ਬਾਜ਼ਾਰ ਚਲਾਉਂਦਾ ਹੈ।

ਵੇਚਣ ਵਾਲੇ ਨੂੰ ਪਤਾ ਨਹੀਂ ਹੁੰਦਾ ਕਿ ਖਰੀਦਣ ਵਾਲਾ ਕੌਣ ਹੈ, ਇਸੇ ਤਰ੍ਹਾਂ ਖਰੀਦਣ ਵਾਲੇ ਨੂੰ ਪਤਾ ਨਹੀਂ ਹੁੰਦਾ ਕਿ ਵੇਚਣ ਵਾਲਾ ਕੌਣ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਇਹ ਕੰਟੈਂਟ ਸ਼ੇਅਰ ਕਰਨ ਵਾਲੇ ਇੱਕ ਤਰ੍ਹਾਂ ਦੀ ਸੋਚ ਰੱਖਣ ਵਾਲੇ ਲੋਕ ਹੁੰਦੇ ਹਨ ਜੋ ਮੈਸੇਜਿੰਗ ਐਪਸ 'ਤੇ ਸੀਸੈਮ ਕੰਟੈਂਟ ਸ਼ੇਅਰ ਕਰਦੇ ਹਨ ਅਤੇ ਇਹ ਕਿਸੇ ਸੰਗਠਿਤ ਗੈਂਗ ਦਾ ਕੰਮ ਨਹੀਂ ਹੈ।

ਮਨੋਜ ਅਬ੍ਰਾਹਮ ਕਹਿੰਦੇ ਹਨ, ''ਅਜਿਹਾ ਨਹੀਂ ਹੈ ਕਿ ਕੋਈ ਗੈਂਗ ਆਵੇਗਾ, ਬੱਚੀ ਨੂੰ ਫੁਸਲਾਏਗਾ, ਕਿਡਨੈਪ ਕਰੇਗਾ ਅਤੇ ਉਨ੍ਹਾਂ ਨਾਲ ਅਜਿਹੇ ਕੰਮ ਕਰੇਗਾ।''

ਕੇਰਲ ਪੁਲਿਸ ਦੇ ਵਿਸ਼ੇਸ਼ ਵਿੰਗ ਕਾਉਂਟਰ ਚਾਈਲਡ ਸੈਕਸ਼ੁਅਲ ਐਕਸਪਲਾਇਟੇਸ਼ਨ ਸੈਂਟਰ ਵਿੱਚ ਸਾਫ਼ਟਵੇਅਰ ਆਈਕਾਕਾਪਸ ਅਧਿਕਾਰੀਆਂ ਨੂੰ ਕਥਿਤ ਦੋਸਲੀਆਂ ਆਈਪੀ ਐਡਰੈਸ ਲੱਭਣ ਵਿੱਚ ਮਦਦ ਕਰ ਰਿਹਾ ਹੈ।

ਮਾਨਸਿਕ ਸਿਹਤ

ਤਸਵੀਰ ਸਰੋਤ, Getty Images

ਆਈਕਾਕਾਪਸ ਮਤਲਬ ਇੰਟਰਨੈੱਟ ਕ੍ਰਾਈਮਜ਼ ਅਗੇਂਸਟ ਚਿਲਡਰਨ ਐਂਡ ਚਾਈਲਡ ਆਨਲਾਈਟ ਪ੍ਰੋਟੈਕਟਿਵ ਸਰਵਿਸੇਜ਼।

ਇੱਕ ਅਧਿਕਾਰੀ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਜਦੋਂ ਤੋਂ ਇਸ ਸਾਫ਼ਟਵੇਅਰ ਦੀ ਵਰਤੋਂ ਸ਼ੁਰੂ ਹੋਈ ਹੈ ਉਦੋਂ ਤੋਂ ਹੁਣ ਤੱਕ ਲਗਭਗ 1500 ਤਲਾਸ਼ੀ ਅਭਿਆਨਾਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ 350 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

ਇਸ ਅਧਿਕਾਰੀ ਨੇ ਦੱਸਿਆ, ''ਇੱਕ ਪਿਤਾ ਦੇ ਤੌਰ 'ਤੇ ਇਹ ਬਹੁਤ ਦਰਦਨਾਕ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚਿਆਂ ਦੇ ਨਾਲ ਅਜਿਹਾ ਕੁਝ ਹੋਵੇ। ਜਦੋਂ ਅਸੀਂ ਸੀਸੈਮ ਕੰਟੈਂਟ ਦੇਖਦੇ ਹਾਂ ਤਾਂ ਸਾਨੂੰ ਸਾਡੇ ਬੱਚੇ ਯਾਦ ਆਉਂਦੇ ਹਨ।''

''ਇਸ ਤੋਂ ਵੱਡਾ ਸਾਡਾ ਮਕਸਦ ਹੁੰਦਾ ਹੈ ਕਿ ਅਸੀਂ ਪੀੜਤ ਬੱਚੇ ਦੀ ਪਛਾਣ ਕਰੀਏ, ਕਿਉਂਕਿ ਆਪਣੇ ਛਾਪਿਆਂ ਦੌਰਾਨ ਸਾਨੂੰ ਪਤਾ ਲੱਗਿਆ ਕਿ ਸਥਾਨਕ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਹੈ।''

ਦੇਸ਼ 'ਚ ਹੀ ਵਿਕਸਿਤ ਹੋਏ ਸਾਫ਼ਟਵੇਅਰ ਗ੍ਰੈਪਨੇਲ ਨੂੰ ਵੀ ਇਸੇ ਕੰਮ ਵਿੱਚ ਲਗਾਇਆ ਗਿਆ ਹੈ।

ਇਸ ਸਾਫ਼ਟਵੇਅਰ ਦਾ ਵਿਕਾਸ ਇੱਕ ਹੈਕਾਥਨ ਦੇ ਨਤੀਜੇ ਵਿੱਚ ਹੋਇਆ ਸੀ।

ਆਈਸੀਸੀਏਸੀ

ਇਹ ਸਾਫ਼ਟਵੇਅਰ ਡਾਰਕ ਵੈੱਬ ਵਿੱਚ ਕਿਸੇ ਸਰਚ ਵਾਂਗ ਹੈ ਜਿੱਥੇ ਕੀ-ਵਰਡਸ ਟਾਈਪ ਕਰਨ 'ਤੇ ਅਜਿਹੇ ਲਿੰਕਸ ਮਿਲਦੇ ਹਨ ਜਿੱਥੇ ਸੀਸੈਮ ਕੰਟੈਂਟ ਹੁੰਦਾ ਹੈ।

ਪੁਲਿਸ ਫ਼ਿਰ ਲੋਕਾਂ ਦੀ ਪਛਾਣ ਕਰਦੀ ਹੈ ਅਤੇ ਉਨ੍ਹਾਂ ਉੱਤੇ ਕਾਰਵਾਈ ਕਰਦੀ ਹੈ।

ਅੱਗੇ ਦਾ ਰਾਹ

ਸੈਕਸ਼ੁਅਲ ਅਬਿਊਜ਼ ਮੈਟੀਰੀਅਲ ਜਾਂ ਸੀਸੈਮ, ਪੀਡੋਫੀਲੀਆ ਭਾਰਤ ਵਿੱਚ ਸੰਵੇਦਨਸ਼ੀਲ ਵਿਸ਼ਾ ਹੈ।

ਪੁਣੇ ਦੇ ਸਰਕਾਰੀ ਕੇਈਐਮ ਰਿਸਰਚ ਇੰਸਟੀਚਿਊਟ ਐਨਜੀਓ ਵਿੱਚ ਡਾਕਟਰਾਂ ਦੀ ਟੀਮ ਪੀਡੋਫੀਲੀਆ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਅਤੇ ਇਸ ਨੂੰ ਇੱਕ ਮਾਨਸਿਕ ਸਿਹਤ ਵਾਂਗ ਦੇਖੇ ਜਾਣ ਨੂੰ ਲੈਕੇ ਪੰਜ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਕੰਮ ਕਰ ਰਹੀ ਹੈ।

ਡਾਕਟਰ ਵਾਸੂਦੇਵ
ਤਸਵੀਰ ਕੈਪਸ਼ਨ, ਮਨੋਰੋਗ ਮਾਹਰ ਡਾਕਟਰ ਵਾਸੂਦੇਵ

ਉਨ੍ਹਾਂ ਨੇ ਇਸ ਬਾਰੇ ਮੂਵੀ ਥੀਏਟਰਜ਼, ਪਬਲਿਕ ਟਰਾਂਸਪੋਰਟ 'ਤੇ ਕੈਂਪੇਨ ਵੀ ਚਲਾਈਆਂ ਹਨ।

ਇਸ ਪ੍ਰੌਜੈਕਟ ਵਿੱਚ ਸ਼ਾਮਲ ਅਤੇ ਮਨੋਰੋਗ ਮਾਹਰ ਡਾ. ਵਾਸੁਦੇਵ ਪਾਰਾਲਿਕਰ ਕਹਿੰਦੇ ਹਨ, ''ਲੌਕਡਾਊਨ 'ਚ ਕਿਸੇ ਵੀ ਇਨਸਾਨ ਦੇ ਚਾਰੇ ਪਾਸੇ ਇਕੱਲਾਪਨ, ਅਨਿਸ਼ਚਿਚਚਾ ਹੁੰਦੀ ਹੈ ਅਤੇ ਇਸ ਨਾਲ ਨਜਿੱਠਣ ਲਈ ਉਹ ਸੈਕਸ਼ੁਏਲਿਟੀ ਦਾ ਸਹਾਰਾ ਲੈਂਦਾ ਹੈ, ਖ਼ਾਸ ਤੌਰ 'ਤੇ ਉਸ ਵੇਲੇ ਜਦੋਂ ਉਸ ਦੇ ਚਾਰੇ ਪਾਸੇ ਕੋਈ ਵੀ ਸਿਹਤਮੰਦ ਵਿਕਲਪ ਮੌਜੂਦ ਨਾ ਹੋਵੇ।''

ਉਹ ਕਹਿੰਦੇ ਹਨ, ''(ਅਜਿਹੇ ਹਾਲਾਤ 'ਚ) ਇੱਕ ਪੀਡੋਫਾਈਲ ਵਿੱਚ ਵੀ ਬੱਚਿਆਂ ਪ੍ਰਤੀ ਜਿਨਸੀ ਇੱਛਾਵਾਂ ਵੱਧ ਸਕਦੀਆਂ ਹਨ, ਹਾਲਾਂਕਿ ਸਾਨੂੰ ਲੋਕਾਂ ਨੇ ਇਹ ਨਹੀਂ ਦੱਸਿਆ ਕਿ (ਕੋਵਿਡ ਕਾਲ 'ਚ) ਉਹ ਜ਼ਿਆਦਾ ਸੀਸੈਮ ਕੰਟੈਂਟ ਦੇਖ ਰਹੇ ਹਨ।''

ਲੌਕਡਾਊਨ ਹੌਲੀ-ਹੌਲੀ ਖ਼ਤਮ ਹੋ ਰਹੇ ਹਨ ਪਰ ਬੱਚਿਆਂ ਦਾ ਆਨਲਾਈਨ ਦੁਨੀਆਂ ਪ੍ਰਤੀ ਝੁਕਾਅ ਨਹੀਂ।

ਮਨੋਜ ਅਬ੍ਰਾਹਮ ਜ਼ੋਰ ਦੇ ਕੇ ਕਹਿੰਦੇ ਹਨ ਕਿ ਮਾਂ-ਪਿਓ ਨਜ਼ਰ ਰੱਖਣ ਕਿ ਉਨ੍ਹਾਂ ਦੇ ਬੱਚੇ ਆਨਲਾਈਨ ਕੀ ਕਰ ਰਹੇ ਹਨ, ਅਤੇ ਬੱਚਿਆਂ ਨੂੰ ਸਿਖਾਇਆ ਜਾਵੇ ਕਿ ਇੰਟਰਨੈੱਟ ਉੱਤੇ ਕੀ ਸੁਰੱਖਿਅਤ ਹੈ ਅਤੇ ਕੀ ਨਹੀਂ।

ਨਾਲ ਹੀ ਮਾਂ-ਪਿਓ ਬੱਚਿਆਂ ਨੂੰ ਸਮਾਂ ਦੇਣ ਅਤੇ ਨਜ਼ਰ ਰੱਖਣ ਕਿ ਉਨ੍ਹਾਂ ਦੇ ਆਲੇ-ਦੁਆਲੇ ਕੌਣ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)