ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੁਣ ਤੱਕ ਕਿਹੜੇ-ਕਿਹੜੇ ਵੱਡੇ ਫੈਸਲੇ ਲਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫਾ ਦੇਣ ਤੋਂ ਬਾਅਦ 20 ਸਿਤੰਬਰ 2021 ਨੂੰ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਉਸੇ ਦਿਨ ਤੋਂ ਉਹ ਲਗਾਤਾਰ ਭਲਾਈ ਸਕੀਮਾਂ ਅਤੇ ਫੈਸਲਿਆਂ ਦਾ ਐਲਾਨ ਕਰ ਰਹੇ ਹਨ।

ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਹਲਕੇ ਚਮਕੌਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਉਥੇ ਰੈਲੀ ਨੂੰ ਸੰਬੋਧਨ ਕਰਦਿਆਂ ਪਹਿਲਾ ਐਲਾਨ ਜਲ ਸਪਲਾਈ ਦੀਆਂ ਮੋਟਰਾਂ ਦੇ ਪੰਚਾਇਤਾਂ ਵੱਲ ਖੜੇ ਬਿਜਲੀ ਦੇ ਬਿਲਾਂ ਦੇ ਬਕਾਏ ਨੂੰ ਤੁਰੰਤ ਪ੍ਰਭਾਵ ਨਾਲ ਮੁਆਫ ਕਰਨ ਦਾ ਕੀਤਾ।

  • ਗਰੀਬੀ ਰੇਖਾ ਤੋਂ ਹੇਠਲੇ 32,000 ਪਰਿਵਾਰਾਂ ਲਈ ਘਰਾਂ ਦੀ ਉਸਾਰੀ ਤੁਰੰਤ ਸ਼ੁਰੂ ਕਰਵਾਉਣ ਲਈ ਹੁਕਮ ਦਿੱਤੇ ਗਏ। ਇਹ ਮਕਾਨ ਸਸਤੀਆਂ ਦਰਾਂ 'ਤੇ ਅਤੇ ਅਸਾਨ ਕਿਸ਼ਤਾਂ ਉੱਤੇ ਦਿੱਤੇ ਜਾਣਗੇ।
  • ਰੇਤ ਮਾਇਨਿੰਗ ਵਿਚ ਠੇਕਾ ਪ੍ਰਣਾਲੀ ਖ਼ਤਮ ਕਰਨ ਜ਼ਮੀਨ ਦੇ ਮਾਲਕਾਂ ਨੂੰ ਮੁਫ਼ਤ ਮਾਇਨਿੰਗ ਕਰਨ ਦੀ ਖੁੱਲ੍ਹ ਹੋਵੇਗੀ, ਕੋਈ ਵੀ ਆਪਣੀ ਜ਼ਮੀਨ ਵਿਚੋਂ ਮਾਇਨਿੰਗ ਕਰ ਸਕਦਾ ਹੈ ਅਤੇ ਸਸਤੀਆਂ ਦਰਾਂ ਉੱਤੇ ਰੇਤ ਵੇਚ ਸਕਦਾ ਹੈ।
  • SC/BC/ BPL ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦੇ ਯੂਨਿਟ 200 ਤੋਂ ਵਧਾ ਕੇ 300 ਯੂਨਿਟ ਕੀਤੇ ਗਏ ਹਨ, ਇਸ ਬਾਬਤ ਬਿਜਲੀ ਮਹਿਕਮੇ ਨੂੰ ਅਗਲੀ ਬੈਠਕ ਵਿਚ ਪ੍ਰਸਤਾਵ ਪੇਸ਼ ਕਰਨ ਲਈ ਕਿਹਾ ਗਿਆ ਹੈ।
  • ਪਿੰਡਾਂ ਦੀ ਵਾਟਰ ਸਪਲਾਈ ਲਈ ਲੱਗੇ ਸਾਂਝੇ ਟਿਊਬਵੈੱਲਾਂ ਦੇ ਪੈਂਡਿੰਗ ਬਿਜਲੀ ਦੇ ਬਿੱਲ ਮਾਫ਼ ਕਰਨ ਤੇ ਪਿੰਡਾਂ ਵਿਚ ਮੁਫ਼ਤ ਵਾਟਰ ਸਪਲਾਈ ਦੇਣ ਉੱਤੇ ਚਰਚਾ ਕੀਤੀ ਗਈ।
  • ਗਰੀਬਾਂ ਤੇ ਦਲਿਤਾਂ ਨੂੰ 5 ਮਰਲੇ ਪਲਾਟ ਦੇਣ ਦੀ ਪ੍ਰਕਿਰਿਆ ਸੁਖਾਲੀ ਕਰਨ ਅਤੇ ਇਸ ਦੇ ਫੈਸਲੇ ਦੇ ਅਧਿਕਾਰ ਪੰਚਾਇਤ ਸੰਮਤੀ ਪੱਧਰ ਉੱਤੇ ਕਰਨ ਦਾ ਫੈਸਲਾ ਲਿਆ ਗਿਆ।
  • ਵਿਭਾਗ ਨੂੰ ਛੱਪੜਾਂ, ਸ਼ਮਸ਼ਾਨਘਾਟ ਅਤੇ ਕਬਰਿਸਤਾਨਾਂ ਲਈ ਜ਼ਮੀਨਾਂ ਦੇ ਰੇਟ ਤੈਅ ਕਰਨ ਲਈ ਨੀਤੀ ਬਣਾਉਣ ਲਈ ਕਿਹਾ ਗਿਆ ਹੈ।
  • ਮੁੱਖ ਮੰਤਰੀ ਚੰਨੀ ਨੇ ਪਹਿਲੇ ਹੀ ਦਿਨ ਪੰਜਾਬ ਦੇ ਵਿੱਤ ਵਿਭਾਗ ਤੋਂ ਨੋਟੀਫਿਰੇਕਸ਼ਨ ਜਾਰੀ ਕਰਵਾ ਕੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ 15% ਵਾਧੇ ਨੂੰ ਲਾਗੂ ਕਰ ਦਿੱਤਾ ਸੀ।
  • ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਵਾਧਾ 31 ਦਸੰਬਰ 2015 ਤੋਂ ਬੇਸਿਕ ਪੇ + 113% ਡੀ.ਏ. ਉੱਤੇ ਹੋਵੇਗਾ।

ਇਹ ਵੀ ਪੜ੍ਹੋ:

ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਦਾ ਐਲਾਨ

29 ਸਤੰਬਰ ,2021 -ਗਰੀਬ ਲੋਕਾਂ ਦੇ ਦੋ ਕਿਲੋ ਵਾਟ ਲੋਡ ਵਾਲੇ ਘਰੇਲੂ ਬਿਜਲੀ ਬਿੱਲਾਂ ਦੇ ਪਿਛਲੇ ਸਮੁੱਚੇ ਬਕਾਇਆ ਮੁਆਫ਼ ਕਰਨ ਦਾ ਐਲਾਨ

ਘਰੇਲੂ ਬਿਜਲੀ ਸਸਤੀ ਕਰਨ ਦਾ ਐਲਾਨ

01 ਨਵੰਬਰ ,2021- ਸਰਕਾਰ ਨੇ ਕਰਮਚਾਰੀਆਂ ਦੇ ਡੀਏ ਵਿਚ 11 ਫ਼ੀਸਦੀ ਵਾਧੇ ਦਾ ਐਲਾਨ ਕੀਤਾ, 440 ਕਰੋੜ ਰੁਪਏ ਦੇ ਬਕਾਏ ਦੇ ਰੂਪ ਵਿਚ ਦਿੱਤੇ ਜਾਣਗੇ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਲੋਕਾਂ ਨੂੰ ਬਿਜਲੀ 3 ਰੁਪਏ ਸਸਤੀ ਦੇਣ ਦਾ ਐਲਾਨ ਕੀਤਾ ।

100 ਯੂਨਿਟ ਤੱਕ ਦੀ ਬਿਜਲੀ ਹੁਣ 1.19 ਰੁਪਏ ਵਿਚ ਪਵੇਗੀ, ਜੋ ਪਹਿਲਾਂ 4.19 ਰੁਪਏ ਪ੍ਰਤੀ ਯੂਨਿਟ ਸੀ। ਬਿਜਲੀ ਦਰਾਂ ਵਿੱਚ ਕੀਤੀ ਗਈ ਕਟੌਤੀ ਲਾਗੂ ਹੋ ਗਈ ਹੈ।

ਪੈਟਰੋਲ ਅਤੇ ਡੀਜ਼ਲ ਉਪਰ ਵੈਟ ਵਿਚ ਕਟੌਤੀ

07 ਨਵੰਬਰ, 2021-ਕੈਬਨਿਟ ਮੀਟਿੰਗ ਦੌਰਾਨ ਹੀ ਮੁੱਖ ਮੰਤਰੀ ਚੰਨੀ ਨੇ ਪੈਟਰੋਲ 10 ਰੁਪਏ ਅਤੇ ਡੀਜਲ 5 ਰੁਪਏ ਵੈਟ ਦੀਆਂ ਦਰਾਂ ਵਿਚ ਕਟੌਤੀ ਕਰਕੇ ਸਸਤਾ ਕੀਤਾ।

ਮੰਤਰੀ ਮੰਡਲ ਵਲੋਂ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿਖਿਆ ਐਕਟ 2008 ਦੇ ਉਪਬੰਧਾਂ ਦੀ ਉਲੰਘਣਾ ਲਈ ਜੁਰਮਾਨਾ ਵਧਾਉਣ ਦਾ ਐਲਾਨ

ਸੂਬੇ ਦੇ ਸਰਕਾਰ ਸਕੂਲਾਂ ਵਿਚ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਸਖ਼ਤੀ ਨਾਲ ਲਾਗੂ

36 ਹਜ਼ਾਰਕੱਚੇ ਕਰਮਚਾਰੀ ਪੱਕੇ ਕਰਨ ਦਾ ਐਲਾਨ

09 ਨਵੰਬਰ,2021-ਪੰਜਾਬ ਵਿੱਚ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਰਕਾਰ ਇਸ ਬਾਰੇ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆਏਗੀ।

ਇਹ ਉਹ ਮੁਲਾਜ਼ਮ ਹਨ ਜੋ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਹਨ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 'ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013' ਨੂੰ ਰੱਦ ਕਰਨ ਦਾ ਫ਼ੈਸਲਾ ਵੀ ਲਿਆ ਗਿਆ।

ਪੰਜਾਬ ਸਰਕਾਰ ਵੱਲੋਂ 'ਮਿਨੀਮਮ ਵੇਜ' ਨੂੰ 415.89 ਰੁਪਏ ਵਧਾਉਣ ਦਾ ਫ਼ੈਸਲਾ ਵੀ ਲਿਆ ਗਿਆ ਹੈ। ਇਸ ਨਾਲ ਹੁਨਰਮੰਦ ਕਰਮਚਾਰੀਆਂ ਦੀ ਹੁਣ ਘੱਟੋ-ਘੱਟ ਤਨਖ਼ਾਹ 8776 ਰੁਪਏ ਤੋਂ ਵਧ ਕੇ 9192 ਰੁਪਏ ਹੋ ਜਾਵੇਗੀ।

ਹੁਣ ਸਰਕਾਰੀ ਰੇਤਾ 5.50 ਰੁਪਏ ਪ੍ਰਤੀ ਫੁੱਟ ਵਿੱਚ ਵਿਕੇਗਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜ਼ਿਮੀਂਦਾਰ ਹੁਣ ਆਪਣੀ ਜ਼ਮੀਨ ਚੋਂ ਤਿੰਨ ਫੁੱਟ ਤੱਕ ਮਿੱਟੀ ਪੁੱਟ ਸਕਦਾ ਹੈ।

ਭੱਠਿਆ ਨੂੰ ਮਾਇਨਿੰਗ ਦੇ ਦਾਇਰੇ ਵਿਚੋਂ ਬਾਹਰ ਕੱਢਿਆ, ਕਿਤੋਂ ਵੀ ਖਰੀਦ ਸਕਣਗੇ ਮਿੱਟੀ

ਪੰਜਾਬ ਇੰਸਟੀਚਿਊਸ਼ਨਲ ਟੈਕਸ ਜੋ 2011 ਤੋਂ ਲਾਗੂ ਸੀ, ਉਸ ਨੂੰ ਮਾਫ਼ ਕਰ ਦਿੱਤਾ ਗਿਆ ਹੈ।

ਸਿੱਧੂ ਵੱਲੋਂ ਲਗਾਤਾਰ ਚੁੱਕੇ ਜਾ ਰਹੇ ਮੁੱਦੇ

ਕਾਂਗਰਸ ਸਰਕਾਰ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਕੁਝ ਮੁੱਦੇ ਲਗਤਾਰ ਚੁੱਕੇ ਜਾਂਦੇ ਰਹੇ ਹਨ ਅਤੇ ਉਹ ਹੁਣ ਵੀ ਉਨ੍ਹਾ ਨੂੰ ਵਾਰ-ਵਾਰ ਚੁੱਕਦੇ ਹਨ। ਉਨ੍ਹਾਂ ਨੇ ਕਾਂਗਰਸ ਹਾਈਕਮਾਂਡ ਅੱਗੇ ਪੰਜਾਬ ਸਰਕਾਰ ਤੋਂ 18 ਨੁਕਾਤੀ ਏਜੰਡਾ ਪੂਰਾ ਕਰਵਾਉਣ ਦੀ ਮੰਗ ਕੀਤੀ ਸੀ।

ਪਰ ਇਹ ਕੁਝ ਖਾਸ ਮੁੱਦੇ ਹਨ ਨੂੰ ਜਿਨ੍ਹਾਂ ਨੂੰ ਅਧਾਰ ਬਣਾ ਕੇ ਉਹ ਆਪਣੀ ਹੀ ਸਰਕਾਰ ਨੂੰ ਵੀ ਕਈ ਵਾਰ ਨਿਸ਼ਾਨਾ ਬਣਾ ਚੁੱਕੇ ਹਨ।

  • ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਬੇਅਦਬੀ ਦੇ ਮੁੱਦੇ ਨੂੰ ਚੁੱਕਦੇ ਰਹੇ ਹਨ ਹਨ, 8 ਨਵੰਬਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਮੁੜ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਪੁੱਛਿਆ ਕਿ 6 ਮਹੀਨਿਆਂ ਬਾਅਦ ਵੀ ਇਸ ਮਾਮਲੇ ਵਿੱਚ ਕੋਈ ਚਾਰਜਸ਼ੀਟ ਕਿਉਂ ਨਹੀਂ ਦਾਇਰ ਕੀਤੀ ਗਈ।
  • ਨਵਜੋਤ ਸਿੱਧੂ ਨੇ ਡਰੱਗ ਰੈਕੇਟ ਦੇ ਮੁੱਦੇ ਨੂੰ ਚੁਕਦਿਆਂ ਵੀ ਸਰਕਾਰ 'ਤੇ ਤਿੱਖੇ ਵਾਰ ਕਰਦਿਆਂ ਪੁੱਛਿਆ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ?
  • ਸਾਲ 2015 ਦੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਕੇਸ (129 ਨੰਬਰ) ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ 'ਬਲੈਂਕੇਟ ਬੇਲ' ਮਿਲੀ ਹੋਈ ਹੈ, ਇਸ ਦੇ ਖਿਲਾਫ ਸਪੈਸ਼ਲ ਲੀਵ ਪਟੀਸ਼ਨ ਕਿਉਂ ਦਾਇਰ ਨਹੀਂ ਕੀਤੀ ਗਈ।
  • ਨਵਜੋਤ ਸਿੱਧੂ ਨੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਨੂੰ ਸੁਮੇਧ ਸੈਣੀ ਦਾ ਵਕੀਲ ਹੋਣ ਅਤੇ ਡੀਜੀਪੀ ਇਕਬਾਲਇੰਦਰ ਸਿੰਘ ਸਹੋਤਾ ਉੱਤੇ ਬੇਅਦਬੀ ਮਾਮਲੇ ਵਿਚ ਬਾਦਲਾਂ ਨੂੰ ਕਲੀਨਚਿਟ ਦੇਣ ਦੇ ਇਲਜ਼ਾਮ ਲਾਏ।
  • ਨਵਜੋਤ ਸਿੱਧੂ ਨੇ ਰੇਤ ਮਾਫ਼ੀਆ ਅਤੇ ਸ਼ਰਾਬ ਮਾਫ਼ੀਆ ਦਾ ਮੁੱਦਾ ਵਾਰ ਵਾਰ ਚੁੱਕਿਆ ਅਤੇ ਰੇਤੇ ਦੇ ਰੇਟ ਤੈਅ ਕਰਨ ਅਤੇ ਸ਼ਰਾਬ ਦੀ ਵਿਕਰੀ ਲਈ ਕਾਰਪੋਰੇਸ਼ਨ ਬਣਾਉਣ ਦੀ ਮੰਗ ਕੀਤੀ।
  • ਨਵਜੋਤ ਸਿੱਧੂ ਟਰਾਂਸਪੋਰਟ ਮਾਫ਼ੀਆ ਕਾਰਨ ਸੂਬੇ ਦੇ ਹੋਰ ਆਰਥਿਕ ਨੁਕਸਾਨ ਦਾ ਵੀ ਮਾਮਲਾ ਚੁੱਕਦੇ ਰਹੇ ਹਨ।
  • ਕੱਚੇ ਕਾਮਿਆਂ ਨੂੰ ਪੱਕੇ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਮੁੱਦਾ ਵੀ ਨਵਜੋਤ ਸਿੱਧੂ ਜੋਰ ਸ਼ੋਰ ਨਾ ਚੁੱਕਦੇ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)