ਨਦੀਮ ਅਹਿਮਦ ਅੰਜੁਮ: ਪਾਕਿਸਤਾਨ ਦੀ ਖੁਫ਼ੀਆ ਏਜੰਸੀ ISI ਦੇ ਨਵੇਂ ਡਾਇਰੈਕਟਰ ਜਨਰਲ ਕੌਣ ਹਨ

ਲੈਫਟੀਨੈਂਟ ਜਨਰਲ ਨਦੀਮ ਅੰਜ਼ੁਮ

ਤਸਵੀਰ ਸਰੋਤ, iSPR

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ।

ਮੰਗਲਵਾਲ ਸ਼ਾਮ ਨੂੰ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਨਿਯੁਕਤੀ ਦੀ ਪੁਸ਼ਟੀ ਕੀਤੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦਫ਼ਤਰ ਨੇ ਟਵੀਟ ਕਰਕੇ ਵੀ ਜਨਰਲ ਨਦੀਮ ਅਹਿਮਦ ਅੰਜੁਮ ਦੀ ਨਿਯੁਕਤੀ ਦੀ ਐਲਾਨ ਕੀਤਾ।

ਪ੍ਰਧਾਨ ਮੰਤਰੀ ਦਫ਼ਤਰ ਨੇ ਲਿਖਿਆ, "ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਆਈਐਸਆਈ ਦੇ ਨਵੇਂ ਡੀਜੀ ਦੀ ਚੋਣ ਬਾਰੇ ਸੀ।''

"ਇਸ ਪ੍ਰਕਿਰਿਆ ਦੌਰਾਨ ਰੱਖਿਆ ਮੰਤਰਾਲੇ ਤੋਂ ਅਧਿਕਾਰੀਆਂ ਦੀ ਸੂਚੀ ਪ੍ਰਾਪਤ ਹੋਈ, ਪ੍ਰਧਾਨ ਮੰਤਰੀ ਨੇ ਸਾਰੇ ਉਮੀਦਵਾਰਾਂ ਦੀ ਇੰਟਰਵਿਊ ਲਈ। ਪ੍ਰਧਾਨ ਮੰਤਰੀ ਅਤੇ ਫੌਜ ਮੁਖੀ ਵਿਚਾਲੇ ਅੱਜ ਆਖਰੀ ਦੌਰ ਦੀ ਗੱਲਬਾਤ ਹੋਈ।''

"ਵਿਸਥਾਰਤ ਵਿਚਾਰ ਵਟਾਂਦਰੇ ਤੋਂ ਬਾਅਦ, ਲੈਫਟੀਨੈਂਟ ਜਨਰਲ ਨਦੀਮ ਅੰਜੁਮ ਨੂੰ ਆਈਐਸਆਈ ਦਾ ਨਵਾਂ ਡੀਜੀ ਨਿਯੁਕਤ ਕੀਤਾ ਗਿਆ ਹੈ। ਉਹ 20 ਨਵੰਬਰ, 2021 ਤੋਂ ਅਹੁਦਾ ਸੰਭਾਲਣਗੇ।''

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਨਿਯੁਕਤੀ ਉੱਤੇ ਚੱਲ ਰਿਹਾ ਸੀ ਵਿਵਾਦ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਜਨਰਲ ਬਾਜਵਾ ਕੁਝ ਸਮੇਂ ਤੋਂ ਆਈਐਸਆਈ ਦੇ ਡੀਜੀ ਦੇ ਅਹੁਦੇ ਨੂੰ ਲੈਕੇ ਇੱਕ ਦੂਜੇ ਦੇ ਆਹਮੋ-ਸਾਹਮਣੇ ਸਨ।

ਪਾਕਿਸਤਾਨ ਦੇ ਸਿਆਸੀ ਹਲਕਿਆਂ ਵਿਚ ਇਹ ਰਿਪੋਰਟਾਂ ਗਰਮ ਸਨ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੈਫਟੀਨੈਂਟ ਜਨਰਲ ਫੈਜ਼ ਹਮੀਦ ਦੇ ਕੰਮ ਨਾਲ ਜ਼ਿਆਦਾ ਸਹਿਜ ਮਹਿਸੂਸ ਕੀਤਾ ਹੈ। ਉਹ ਚਾਹੁੰਦੇ ਸਨ ਕਿ ਫੈਜ਼ ਹਮੀਦ ਇਸ ਅਹੁਦੇ 'ਤੇ ਬਣੇ ਰਹਿਣ।

ਦੂਜੇ ਪਾਸੇ ਪਾਕਿਸਤਾਨੀ ਫੌਜ ਦੇ ਪਬਲਿਕ ਰਿਲੇਸ਼ਨ ਵਿਭਾਗ ਨੇ ਇਸ ਮਹੀਨੇ ਦੇ ਸ਼ੁਰੂ 'ਚ ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜ਼ੁਮ ਨੂੰ ਆਈਐੱਸਆਈ ਦੇ ਨਵੇਂ ਮੁਖੀ ਦੀ ਨਿਯੁਕਤੀ ਦੀ ਸੂਚਨਾ ਦਿੱਤੀ ਸੀ, ਜਿਸ 'ਤੇ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸੀ।

ਹੁਣ ਆਖ਼ਰਕਾਰ ਪ੍ਰਧਾਨ ਮੰਤਰੀ ਦਫਤਰ ਨੇ ਵੀ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਦੇ ਨਾਂ 'ਤੇ ਅਧਿਕਾਰਤ ਮੋਹਰ ਲਾ ਦਿੱਤੀ ਹੈ।

ਇਹ ਵੀ ਪੜ੍ਹੋ :

ਕੌਣ ਹਨ ਜਨਰਲ ਨਦੀਮ ਅੰਜੁਮ

ਬੀਬੀਸੀ ਉਰਦੂ ਦੇ ਪੱਤਰਕਾਰ ਫਰਹਤ ਜਾਵੇਦ ਮੁਤਾਬਕ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਆਈਐੱਸਆਈ ਦੇ 28ਵੇਂ ਮੁਖੀ ਹਨ।

ਪੰਜਾਬ ਰੈਂਜੀਮੈਂਟ ਦੀ ਐਂਟੀ ਟੈਂਕ ਬਟਾਲੀਅਨ ਤੋਂ ਕਮਿਸ਼ਨ ਹਾਸਲ ਕਰਕੇ ਪਾਕਿਸਤਾਨੀ ਫੌਜ ਜੁਆਇੰਨ ਕਰਨ ਵਾਲੇ ਅੰਜੁਮ ਸਖ਼ਤ ਪਰ ਸ਼ਾਂਤ ਸੁਭਾਅ ਦੇ ਅਫ਼ਸਰ ਵਜੋਂ ਜਾਣੇ ਜਾਂਦੇ ਹਨ।

ਉਨ੍ਹਾਂ ਨੇ ਕਰਾਚੀ ਕੋਰ ਦੇ ਮੁਖੀ ਵਜੋਂ ਕੰਮ ਕੀਤਾ ਹੈ ਅਤੇ ਕਬਾਇਲੀ ਖੇਤਰਾਂ ਵਿਚ ਮਿਲਟਰੀ ਓਪਰੇਸ਼ਨਜ਼ ਦਾ ਉਨ੍ਹਾਂ ਕੋਲ ਖਾਸ ਤਜਰਬਾ ਹੈ।

ਉਨ੍ਹਾਂ ਕਬਾਇਲ਼ੀ ਖੇਤਰਾਂ ਵਿਚ ਬ੍ਰਿਗੇਡੀਅਰ ਵਜੋਂ ਬ੍ਰਿਗੇਡ ਦੀ ਲੰਬਾ ਸਮਾਂ ਅਗਵਾਈ ਵੀ ਕੀਤੀ ਹੈ।

ਉਹ ਰਾਇਲ ਕਾਲਜ ਆਫ ਡਿਫੈਂਸ ਸਟੱਡੀਜ਼ ਲੰਡਨ ਤੋਂ ਗਰੈਜੂਏਟ ਹਨ, ਇਸੇ ਕਾਲਜ ਤੋਂ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਤੇ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਅਤੇ ਜਨਰਲ ਰਾਹੇਲ ਸ਼ਰੀਫ਼ ਵੀ ਪੜ੍ਹੇ ਹੋਏ ਹਨ।

ਜਨਰਲ ਨਦੀਮ ਨੇ ਉੱਤਰੀ ਬਲੋਚਿਸਤਾਨ ਵਿਚ ਮੇਜਰ ਜਰਨਲ ਵਜੋਂ ਫੌਜੀ ਓਪੇਰਸ਼ਨਜ਼ ਦੀ ਅਗਵਾਈ ਵੀ ਕੀਤੀ ਹੈ।

ਫੌਜ ਵਲੋਂ ਕਰਾਚੀ ਵਿਚ ਆਈਜੀ ਸਿੰਧ ਨੂੰ ਕਥਿਤ ਤੌਰ ਉੱਤੇ ਅਗਵਾ ਕਰਨ ਦੀ ਘਟਨਾ ਤੋਂ ਬਾਅਦ ਨਦੀਮ ਅੰਜੁਮ ਨੂੰ ਲੈਫਟੀਨੈਂਟ ਜਨਰਲ ਹੂੰਮਾਯੂ ਅਜੀਜ਼ ਦੀ ਥਾਂ ਕਰਾਚੀ ਕੋਰ ਮੁਖੀ ਨਿਯੁਕਤ ਕੀਤਾ ਗਿਆ ਸੀ।

ਡੀਜੀ ਆਈਐੱਸਆਈ ਕਿੰਨਾ ਪਾਵਰਫੁੱਲ ਹੈ

ਪਾਕਿਸਤਾਨ ਦੇ ਰੱਖਿਆ ਮਾਮਲਿਆਂ ਦੇ ਜਾਣਕਾਰ ਮੰਨਦੇ ਹਨ ਕਿ ਆਈਐੱਸਆਈ ਫੌਜੀ ਅਤੇ ਸਿਆਸੀ ਦੋਵਾਂ ਫਰੰਟਸ ਉੱਤੇ ਕੰਮ ਕਰਦੀ ਹੈ।

ਆਈਐੱਸਆਈ ਦੇ ਸਾਬਕਾ ਡੀਜੀ ਲੈਫਟੀਨੈਂਟ ਜਨਰਲ ਸੇਵਾਮੁਕਤ ਜਾਵੇਦ ਅਸ਼ਰਫ਼ ਕਾਜ਼ੀ ਮੁਤਾਬਕ ਬਤੌਕ ਅਦਾਰੇ ਦੇ ਤੌਰ ਉੱਤੇ ਪਾਕਿਸਤਾਨ ਦੇ ਸਭ ਤੋਂ ਤਾਕਤਵਰ ਅਦਾਰਿਆਂ ਵਿਚੋਂ ਇੱਕ ਹੈ।

ਡਾਇਰੈਕਟਰ ਜਨਰਲ ਕੋਲ ਇਹ ਅਧਿਕਾਰ ਹੁੰਦਾ ਹੈ ਕਿ ਉਹ ਜਿਸ ਨੂੰ ਚਾਹੇ ਸੰਸਥਾ ਵਿਚ ਰੱਖੇ ਜਾਂ ਬਾਹਰ ਕੱਢ ਕੇ ਮੁੜ ਫੌਜ ਵਿਚ ਭੇਜ ਦੇਵੇ।

ਪਰ ਸਮੁੱਚੇ ਤੌਰ ਉੱਤੇ ਆਈਐੱਸਆਈ ਦੇ ਡੀਜੀ ਦੀ ਤਾਕਤ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਸ ਦੇ ਫੌਜ ਮੁਖੀ ਅਤੇ ਪ੍ਰਧਾਨ ਮੰਤਰੀ ਨਾਲ ਸਬੰਧਾਂ ਉੱਤੇ ਨਿਰਭਰ ਕਰਦੇ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)