ਆਰਿਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਮੁੜ ਰੱਦ ਕਰਦਿਆਂ ਕੋਰਟ ਨੇ ਕੀ-ਕੀ ਹਵਾਲੇ ਦਿੱਤੇ -ਪ੍ਰੈੱਸ ਰਿਵੀਊ

ਆਰਿਅਨ ਖ਼ਾਨ

ਤਸਵੀਰ ਸਰੋਤ, Getty Images

ਮੁੰਬਈ ਵਿੱਚ ਐੱਨਡੀਪੀਐੱਸ ਅਦਾਲਤ ਨੇ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਕਰੂਜ਼ ਰੇਵ ਪਾਰਟੀ ਦੇ ਸਬੰਧ ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਖ਼ਬਰ ਵੈਬਸਾਈਟ ਐੱਨਡੀਟੀਵੀ ਮੁਤਾਬਕ ਅਦਾਲਤ ਨੇ ਕਿਹਾ ਕਿ ਮਾਮਲੇ ਵਿੱਚ ਸਾਜਿਸ਼ ਦੇ ਇਲਜ਼ਾਮ ਬਣਦੇ ਹਨ।

ਪੁੱਛਗਿੱਛ ਦੇ ਦੌਰਾਨ ਉਨ੍ਹਾਂ ਨੇ ਪਾਬੰਦੀਸ਼ੁਦਾ ਵਸਤੂ ਉਨ੍ਹਾਂ ਨੂੰ ਸਪਲਾਈ ਕਰਨ ਵਾਲਿਆਂ ਦੇ ਨਾਮ ਦੱਸੇ ਹਨ। ਇਸ ਲਈ, ਇਸ ਕੇਸ ਦੇ ਸਾਰੇ ਮੁਲਜ਼ਮ ਇੱਕ ਸਾਜਿਸ਼ ਵਿੱਚ ਸ਼ਾਮਲ ਸਨ ਅਤੇ ਇਨ੍ਹਾਂ ਸਾਰਿਆਂ ਨੇ ਮਿਲ ਕੇ ਕੰਮ ਕੀਤਾ।

ਅਦਾਲਤ ਨੇ ਇਹ ਵੀ ਕਿਹਾ ਕਿ ਆਰਿਅਨ ਖ਼ਾਨ ਦੀ ਵੱਟਸਐਪ ਚੈਟ ਤੋਂ ਇਹ ਵੀ ਪਤਾ ਲਗਦਾ ਹੈ ਕਿ ਉਹ ਨਿਯਮਤ ਤੌਰ 'ਤੇ ਨਸ਼ੇ ਨਾਲ ਜੁੜੀਆਂ ਸਰਗਰਮੀਆਂ ਵਿੱਚ ਸ਼ਾਮਲ ਹੁੰਦਾ ਸੀ। ਇਸ ਲਈ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਉਹ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਅਜਿਹਾ ਮੁੜ ਨਹੀਂ ਕਰੇਗਾ।

ਅਦਾਲਤ ਨੇ ਇਹ ਵੀ ਕਿਹਾ ਕਿ ਹਾਲਾਂਕਿ ਆਰਿਅਨ ਖ਼ਾਨ ਕੋਲੋਂ ਕੁਝ ਬਰਾਮਦ ਨਹੀਂ ਕੀਤਾ ਗਿਆ ਹੈ ਪਰ ਉਸ ਦੇ ਦੋਸਤ ਅਰਬਾਜ਼ ਖ਼ਾਨ ਦੇ ਬੂਟਾਂ ਵਿੱਚੋਂ ਛੇ ਗਰਾਮ ਚਰਸ ਲੁਕੀ ਹੋਈ ਮਿਲੀ ਹੈ ਅਤੇ ਲਗਦਾ ਹੈ ਕਿ ਆਰਿਅਨ ਇਸ ਬਾਰੇ ਜਾਣਦਾ ਸੀ।

ਅਦਾਲਤ ਨੇ ਕਿਹਾ ਕਿ ਅਦਾਲਤ ਵਿੱਚ ਪੇਸ਼ ਪਦਾਰਥ ਆਰਿਅਨ ਦੇ ਸਪਲਾਇਰਾਂ ਅਤੇ ਪੈਡਲਰਾਂ ਦੇ ਨੈਕਸਸ ਵੱਲ ਇਸ਼ਾਰਾ ਕਰਦੇ ਹਨ।

ਇਹ ਵੀ ਪੜ੍ਹੋ:

ਹਰੀਸ਼ ਰਾਵਤ ਨੇ ਕੈਪਟਨ ਦੇ ਨਵੇਂ ਐਲਾਨ ਬਾਰੇ ਕੀ ਕਿਹਾ

ਹਰੀਸ਼ ਰਾਵਤ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਹਰੀਸ਼ ਰਵਾਤ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੀ ਇੰਚਾਰਜੀ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਉਹ ਉੱਤਰਾਖੰਡ ਦੀਆਂ ਚੋਣਾਂ ਵੱਲ ਧਿਆਨ ਦੇ ਸਕਣ

ਕਾਂਗਰਸ ਪਾਰਟੀ ਦੇ ਆਗੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਬੁੱਧਵਾਰ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤੀ ਗਈ ਨਵੀਂ ਸਿਆਸੀ ਪਾਰਟੀ ਦਾ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ, ਸਗੋਂ ਇਸ ਨਾਲ ਕਾਂਗਰਸ ਦੇ ਵਿਰੋਧੀਆਂ ਦੇ ਵੋਟ ਵੰਡੇ ਜਾਣਗੇ।

ਉਨ੍ਹਾਂ ਨੇ ਕਿਹਾ, "ਸਾਡੇ ਵੋਟ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਨਿਰਭਰ ਕਰਨਗੇ। ਚੰਨੀ ਨੇ ਜਿਸ ਤਰ੍ਹਾਂ ਸ਼ੁਰੂਆਤ ਕੀਤੀ ਹੈ ਇਸ ਨੇ ਪੰਜਾਬ ਅਤੇ ਦੇਸ਼ ਉੱਪਰ ਚੰਗਾ ਪ੍ਰਭਾਵ ਪਾਇਆ ਹੈ।"

ਕੈਪਟਨ ਬਾਰੇ ਉਨ੍ਹਾਂ ਨੇ ਕਿਹਾ, "ਜੇ ਉਹ ਧਰਮ ਨਿਰਪੱਖਤਾ ਦੀ ਆਪਣੀ ਪੁਰਾਣੀ ਵਚਨਬਧਤਾ ਨਾਲ ਨਹੀਂ ਰਹਿ ਸਕਦੇ ਤਾਂ ਉਨ੍ਹਾਂ ਨੂੰ ਕੌਣ ਰੋਕ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਦੇ ਸਰਵ ਧਰਮ ਸੰਮਭਾਵ ਦੇ ਪ੍ਰਤੀਕ ਮੰਨੇ ਜਾਂਦੇ ਰਹੇ ਹਨ ਪਰ ਜੇ ਉਹ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ।"

"ਭਾਜਪਾ ਨੂੰ ਕੌਣ ਮਾਫ਼ ਕਰ ਸਕਦਾ ਹੈ ਜਿਸ ਨੇ ਕਿਸਨਾਂ ਨੂੰ 10 ਮਹੀਨਿਆਂ ਤੋਂ ਬਾਰਡਰਾਂ 'ਤੇ ਰੱਖਿਆ ਹੋਇਆ ਹੈ। ਕੀ ਕਿਸਾਨ ਅੰਦੋਲਨ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਹੈ ਪੰਜਾਬ ਉਸ ਨੂੰ ਮਾਫ਼ ਕਰ ਸਕਦਾ ਹੈ।"

"ਉਨ੍ਹਾਂ ਦੇ ਬਿਆਨ ਵਾਕਈ ਹੈਰਾਨ ਕਰਨ ਵਾਲੇ ਹਨ। ਲਗਦਾ ਹੈ ਉਨ੍ਹਾਂ ਨੇ ਆਪਣੇ ਅੰਦਰਲੇ ਧਰਮ ਨਿਰਪੱਖ ਅਮਰਿੰਦਰ ਨੂੰ ਮਾਰ ਦਿੱਤਾ ਹੈ।"

ਯੂਰਪ ਵਿੱਚ ਕੋਰੋਨਾਵਾਇਰਸ ਦੀ ਵਾਪਸੀ ਦੀ ਸੰਭਾਵਨਾ ਤੋਂ ਅਹਿਤਿਆਤੀ ਪਾਬੰਦੀਆਂ

ਕੋਰੋਨਾਵਇਰਸ

ਤਸਵੀਰ ਸਰੋਤ, Getty Images

ਵਿਸ਼ਵ ਸਿਹਤ ਸੰਗਠਨ ਨੇ ਚੇਤਵਾਨੀ ਦਿੱਤੀ ਹੈ ਕਿ ਕੋਰੋਨਾ ਮਹਾਮਾਰੀ ਸਾਲ 2022 ਵਿੱਚ ਵੀ ਜਾਰੀ ਰਹਿ ਸਕਦੀ ਹੈ।

ਰੂਸ, ਜਿਸ ਨੇ ਕੋਰੋਨਾਵਾਇਰਸ ਦੇ ਸਭ ਤੋਂ ਪਹਿਲਿਆਂ ਵਿੱਚੋਂ ਇੱਕ ਵਿਕਸਤ ਕਰਨ ਦਾ ਦਾਅਵਾ ਕੀਤਾ ਸੀ ਆਪਣੀ ਵਸੋਂ ਦੇ ਵੱਡੇ ਹਿੱਸੇ ਦੇ ਟੀਕਾਕਰਨ ਵਿੱਚ ਅਸਫ਼ਲ ਰਿਹਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਰੂਸ ਮਾਹਮਾਰੀ ਨਾਲ ਹੁਣ ਤੱਕ ਦੀ ਸਭ ਤੋਂ ਉੱਚੀ ਮੌਤ ਦਰ ਦਾ ਸਾਹਮਣਾ ਕਰ ਰਿਹਾ ਹੈ। ਰਾਸ਼ਟਰਪਤੀ ਪੂਤਿਨ ਨੇ ਫੈਲਾਅ ਰੋਕਣ ਲਈ 30 ਨਵੰਬਰ ਤੋਂ 7 ਦਸੰਬਰ ਦੇ ਹਫ਼ਤੇ ਨੂੰ ਗੈਰ-ਕੰਮਕਾਜੀ ਦਿਨ ਐਲਾਨ ਕੀਤਾ ਹੈ ਹਾਲਾਂਕਿ ਇਨ੍ਹਾਂ ਦਿਨਾਂ ਦੌਰਾਨ ਤਨਖ਼ਾਹਾਂ ਦਿੱਤੀਆਂ ਜਾਣਗੀਆਂ।

ਇਸ ਤੋਂ ਇਲਾਵਾ ਬੁਲਗਾਰੀਆ, ਕੋਰੇਸ਼ੀਆ, ਪੋਲੈਂਡ, ਲਾਤੀਵੀਆ ਅਤੇ ਇਸਟੋਨੀਆ ਵੀ ਅਜਿਹੇ ਯੂਰਪੀ ਦੇਸ਼ ਹਨ ਜਿੱਥੇ ਬਹੁਤ ਅਬਾਦੀ ਦੇ ਥੋੜ੍ਹੇ ਹਿੱਸੇ ਦਾ ਟੀਕਾਕਰਨ ਹੋ ਸਕਿਆ ਹੈ।

ਰੋਮਾਨੀਆ ਵਿੱਚ ਇਸ ਹਫ਼ਤੇ ਦੌਰਾਨ ਕੋਵਿਡ ਕਾਰਨ ਹਰ ਪੰਜ ਮਿੰਟ ਵਿੱਚ ਇੱਕ ਮੌਤ ਦੇਖੀ ਗਈਆ, ਬੁਲਗਾਰੀਆ ਵਿੱਚ ਵੀ ਸਥਿਤੀ ਰੋਮਾਨੀਆ ਵਰਗੀ ਹੀ ਰਹੀ ਹੈ।

ਪੋਲੈਂਡ ਦੇ ਸਿਹਤ ਮੰਤਰੀ ਨੇ ਵੀ ਬੁੱਧਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਗੰਭੀਰ ਕਦਮ ਚੁੱਕਣੇ ਪੈ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਲੌਕਡਾਊਨ ਲਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ।

ਬ੍ਰਿਟੇਨ ਵਿੱਚ ਵੀ ਕੋਵਿਡ ਨਾਲ ਜੁੜੀਆਂ ਕੁਝ ਪਬਾੰਦੀਆਂ ਮੁੜ ਬਹਾਲ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)