ਨਵਜੋਤ ਸਿੰਘ ਸਿੱਧੂ ਬਨਾਮ ਕੈਪਟਨ ਅਮਰਿੰਦਰ ਸਿੰਘ: ਹਰੀਸ਼ ਰਾਵਤ ਨੇ ਕਿਹਾ 'ਸਿੱਧੂ ਨੂੰ ਅਸੀਂ ਇਸ ਲਈ ਬਰਦਾਸ਼ਤ ਕਰਦੇ ਹਾਂ...'
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਕਾਂਗਰਸ ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਸਮਾਂ ਤੈਅ ਕਰੇਗਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਸਾਡੀਆਂ ਆਪਣੀਆਂ ਪਰੰਪਰਾਵਾਂ ਹਨ। ਅਸੀਂ ਉਸ ਅਨੁਸਾਰ ਕੰਮ ਕਰਾਂਗੇ।"
ਇਹ ਪੁੱਛੇ ਜਾਣ 'ਤੇ ਕਿ ਕੀ ਪਾਰਟੀ ਨੇ ਅਜੇ ਤੱਕ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਬਾਰੇ ਫ਼ੈਸਲਾ ਨਹੀਂ ਕੀਤਾ, ਉਨ੍ਹਾਂ ਕਿਹਾ, "ਮੈਂ ਕਿਹਾ ਕਿ ਸਾਡੀਆਂ ਪ੍ਰੰਪਰਾਵਾਂ ਹਨ। ਅਸੀਂ ਉਨ੍ਹਾਂ ਦੇ ਅਨੁਸਾਰ ਕੰਮ ਕਰਾਂਗੇ। ਸਮਾਂ ਆਉਣ ਦਿਓ।"
ਇਹ ਵੀ ਪੜ੍ਹੋ:
'ਅਸੀਂ ਨਵਜੋਤ ਸਿੱਧੂ ਨੂੰ ਇਸ ਲਈ ਬਰਦਾਸ਼ਤ ਕਰਦੇ ਹਾਂ...'
ਨਵਜੋਤ ਸਿੱਧੂ ਦੇ ਹਾਲੀਆ ਬਿਆਨ ਅਤੇ ਟਿੱਪਣੀਆਂ ਬਾਰੇ ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਜੋ ਕੁੱਝ ਕਹਿੰਦੇ ਹਨ, ਉਹ ਚੁਭ ਵੀ ਸਕਦਾ ਹੈ, ਫਿਰ ਵੀ ਅਸੀਂ ਇਨ੍ਹਾਂ ਨੂੰ ਬਰਦਾਸ਼ਤ ਕਰਦੇ ਹਾਂ। ਇਸ ਦਾ ਉਨ੍ਹਾਂ ਨੇ ਕਾਰਨ ਵੀ ਦੱਸਿਆ।

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ, "ਦੇਖੋ, ਨਵਜੋਤ ਸਿੱਧੂ ਦੀ ਰਾਜਨੀਤੀ ਸੱਤਾ ਵਿਰੋਧੀ ਰਹੀ ਹੈ। ਉਨ੍ਹਾਂ ਨੂੰ ਲੱਗਾ ਕਿ ਅਕਾਲੀ ਪੰਜਾਬ ਦੇ ਹਿੱਤ ਦੀ ਗਲ ਨਹੀਂ ਕਰ ਰਹੇ ਅਤੇ ਇਸੇ ਲਈ ਉਨ੍ਹਾਂ ਨੇ ਅਕਾਲੀਆਂ 'ਤੇ ਹਮਲਾ ਕੀਤਾ ਅਤੇ ਭਾਜਪਾ ਨੂੰ ਛੱਡ ਦਿੱਤਾ। ਇਸ ਲਈ ਉਨ੍ਹਾਂ ਨੇ ਇੱਕ ਸਟੈਂਡ ਲਿਆ..."
"ਨਵਜੋਤ ਸਿੱਧੂ ਉਨ੍ਹਾਂ ਮੁੱਦਿਆਂ ਨੂੰ ਚੁੱਕ ਰਹੇ ਹਨ ਜਿਨ੍ਹਾਂ ਦਾ ਅਸੀਂ ਵਾਅਦਾ ਕੀਤਾ ਸੀ। ਉਹ ਨਾ ਸਿਰਫ਼ ਇੱਕ ਪਾਰਟੀ ਪ੍ਰਧਾਨ ਦੇ ਰੂਪ ਵਿੱਚ ਬਲਕਿ ਇੱਕ ਵੋਕਲ (ਯਾਨੀ ਬੋਲਣ ਵਾਲੀ) ਹਸਤੀ ਵਜੋਂ ਵੀ ਅਹਿਮ ਹਨ।
"ਇਸ ਲਈ ਭਾਵੇਂ ਉਹ ਜੋ ਕੁੱਝ ਕਹਿੰਦੇ ਹਨ, ਉਹ ਚੁਭ ਵੀ ਸਕਦਾ ਹੈ, ਫਿਰ ਵੀ ਅਸੀਂ ਇਨ੍ਹਾਂ ਨੂੰ ਬਰਦਾਸ਼ਤ ਕਰਦੇ ਹਾਂ ਅਤੇ ਉਨ੍ਹਾਂ ਚੀਜ਼ਾਂ ਦਾ ਹੱਲ ਲੱਭਦੇ ਹਾਂ। ਕਿਉਂਕਿ ਉਹ ਅਜਿਹੀਆਂ ਗੱਲਾਂ ਕਹਿ ਰਹੇ ਹਨ ਜੋ ਸਾਡੇ ਵਿਰੁੱਧ ਜਾ ਸਕਦੀਆਂ ਸਨ ਜੇ ਉਨ੍ਹਾਂ ਦਾ ਹੱਲ ਨਾ ਲੱਭਿਆ ਗਿਆ।"
"ਇਸ ਲਈ, ਅਸੀਂ ਅਜਿਹੀਆਂ ਚੀਜ਼ਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਜੇਕਰ ਕੁੱਝ ਚੀਜ਼ਾਂ ਅਸੀਂ ਹੱਲ ਨਹੀਂ ਵੀ ਕਰ ਸਕਦੇ, ਲੋਕ ਇੱਕ ਉਮੀਦ ਨਾਲ ਦੇਖਦੇ ਹਨ ਕਿਉਂਕਿ ਉਹ ਸਾਡੇ ਪਾਰਟੀ ਪ੍ਰਧਾਨ ਹਨ।"
ਜਨਤਕ ਤੌਰ 'ਤੇ ਇੱਕ ਦੂਜੇ ਦੀ ਆਲੋਚਨਾ ਕਰਨ ਵਾਲੇ ਪਾਰਟੀ ਨੇਤਾਵਾਂ ਬਾਰੇ ਹਰੀਸ਼ ਰਾਵਤ ਨੇ ਕਿਹਾ ਇਹ ਪੰਜਾਬ ਦੀ ਖ਼ਾਸੀਅਤ ਹੈ। ਪੰਜਾਬੀ ਉਹੀ ਬੋਲਦੇ ਹਨ ਜੋ ਦਿਲ ਵਿੱਚ ਹੈ।
ਇਹ ਵੀ ਪੜ੍ਹੋ:
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਪੰਜਾਬੀ ਉਹੀ ਕਹਿੰਦੇ ਹਨ ਜੋ ਉਨ੍ਹਾਂ ਦੇ ਦਿਲ ਵਿੱਚ ਹੈ। ਇਸ ਲਈ ਅਸੀਂ ਘੱਟੋ ਘੱਟ ਇੱਕ ਹੱਲ ਲੱਭ ਸਕਦੇ ਹਾਂ ਜੇ ਉਹ ਆਪਣੇ ਮੁੱਦੇ ਚੁੱਕ ਰਹੇ ਹਨ। ਪਰ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ। ਪਰ ਉਨ੍ਹਾਂ ਨੂੰ ਮੀਡੀਆ ਰਾਹੀਂ ਨਹੀਂ ਜਾਣਾ ਚਾਹੀਦਾ। ਤੁਹਾਡੇ ਮੁੱਦਿਆਂ ਨੂੰ ਸੁਲਝਾਉਣ ਦੇ ਹੋਰ ਤਰੀਕੇ ਹਨ।"
"ਕਾਂਗਰਸ ਵਿੱਚ ਚੀਜ਼ਾਂ ਉੱਠਦੀਆਂ ਰਹੀਆਂ ਹਨ। ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਹਮੇਸ਼ਾ ਵਿਚਾਰ ਉੱਠਦੇ ਰਹੇ ਹਨ ਅਤੇ ਸ਼ਖ਼ਸੀਅਤਾਂ ਵਿਕਸਤ ਹੋਈਆਂ ਹਨ ਅਤੇ ਇੱਥੋਂ ਤਕ ਕਿ ਟਕਰਾਅ ਵੀ ਹੋਏ ਹਨ। ਇਸੇ ਕਾਰਨ, ਭਾਰਤੀ ਲੋਕਤੰਤਰ ਮਜ਼ਬੂਤ ਹੋਇਆ ਹੈ।"
"ਪਰ ਹੁਣ ਅਸੀਂ ਥੋੜੇ ਵੱਖਰੇ ਸਮੇਂ ਵਿੱਚ ਹਾਂ। ਸਾਡੇ ਆਗੂਆਂ ਨੂੰ ਇੰਨਾ ਜਮਹੂਰੀ ਨਹੀਂ ਹੋਣਾ ਚਾਹੀਦਾ ਜਿੰਨਾ ਉਹ ਹਨ। ਉਨ੍ਹਾਂ ਨੂੰ ਆਪਣੇ ਆਪ ਨੂੰ ਕਾਬੂ ਕਰਨਾ ਚਾਹੀਦਾ ਹੈ ਜੋ ਹਰ ਕਿਸੇ ਦੀ ਮਦਦ ਕਰੇਗਾ।"
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੇ 'ਪੰਜ ਪਿਆਰੇ' ਵਾਲੇ ਬਿਆਨ 'ਤੇ ਸਿਆਸਤ ਭਖੀ ਤਾਂ ਉਨ੍ਹਾਂ ਨੇ ਮਾਫ਼ੀ ਮੰਗ ਲਈ। ਉਨ੍ਹਾਂ ਕਿਹਾ, "ਜੇ ਮੇਰੇ ਸ਼ਬਦਾਂ ਨਾਲ ਕੋਈ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ। ਮੈਂ ਇੱਕ ਗੁਰਦੁਆਰੇ ਜਾ ਕੇ ਝਾੜੂ ਲਾ ਕੇ ਪਸ਼ਚਾਤਾਪ ਵੀ ਕਰਾਂਗਾ।"
ਕਾਂਗਰਸ ਦੀ ਅੰਦਰੂਨੀ ਲੜਾਈ ਬਾਰੇ ਕੀ ਬੋਲੇ
ਕਾਂਗਰਸ ਦੀ ਅੰਦਰੂਨੀ ਲੜਾਈ ਬਾਰੇ ਹਰੀਸ਼ ਰਾਵਤ ਨੇ ਕਿਹਾ ਕਿ ਹੋਰਨਾ ਪਾਰਟੀਆਂ ਮੁਕਾਬਲੇ ਕਾਂਗਰਸ ਅੰਦਰ ਸ਼ਾਂਤੀ ਹੈ।
ਉਨ੍ਹਾਂ ਕਿਹਾ, "ਪਿਛਲੇ ਦਿਨੀਂ ਮੈਂ ਪੰਜਾਬ ਦੀ ਰਾਜਨੀਤੀ ਦਾ ਵਿਦਿਆਰਥੀ ਰਿਹਾ ਹਾਂ। ਕਾਂਗਰਸ ਮੁਕਾਬਲਤਨ ਸ਼ਾਂਤੀਪੂਰਨ ਰਹੀ ਹੈ। ਇੱਥੇ ਸ਼ਖ਼ਸੀਅਤਾਂ ਦੇ ਝਗੜੇ ਹੋਏ ਹਨ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਾਂਗ ਪਰ ਕਾਂਗਰਸ ਵਿੱਚ ਅਜਿਹਾ ਨਹੀਂ ਹੋਇਆ।"

ਤਸਵੀਰ ਸਰੋਤ, Getty Images
"ਕੁੱਝ ਛੋਟੇ ਮੋਟੇ ਮੁੱਦੇ ਹਨ। ਪਾਰਟੀ ਦੇ ਵੱਡੇ ਆਗੂਆਂ ਨੇ ਸੋਚਿਆ ਹੋਣਾ ਚਾਹੀਦਾ ਹੈ ਕਿ ਆਓ ਹਰੀਸ਼ ਰਾਵਤ ਲਈ ਕੁੱਝ ਕੰਮ ਲੱਭੀਏ। ਇਸੇ ਲਈ ਮੈਂ ਇੱਥੇ ਹਾਂ।"
ਕੀ ਪਾਰਟੀ ਦਾ ਵਿਵਾਦ ਖ਼ਤਮ ਹੋ ਜਾਏਗਾ
ਇਸ ਬਾਰੇ ਹਰੀਸ਼ ਰਾਵਤ ਨੇ ਕਿਹਾ, "ਲੋਕਤੰਤਰੀ ਪਾਰਟੀ ਵਿੱਚ ਕੋਈ ਵੀ ਮਤਾ ਅੰਤਿਮ ਨਹੀਂ ਹੁੰਦਾ। ਇਸ ਲਈ ਜਦੋਂ ਕੋਈ ਸਥਿਤੀ ਪੈਦਾ ਹੁੰਦੀ ਹੈ ਤਾਂ ਅਸੀਂ ਹੱਲ ਲੱਭਦੇ ਹਾਂ। ਸਾਰਿਆਂ ਦਾ ਟੀਚਾ 2022 ਦੀਆਂ ਚੋਣਾਂ ਜਿੱਤਣਾ ਹੈ। ਸਾਰੇ ਆਗੂ ਜਾਣਦੇ ਹਨ ਕਿ ਜੇ ਉਹ ਇੱਕ ਗ਼ਲਤੀ ਕਰਦੇ ਹਨ ਤਾਂ ਇਹ ਮਹਿੰਗਾ ਸਾਬਤ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਪੰਜ ਸਾਲ ਵਿਰੋਧ ਵਿੱਚ ਬੈਠਣਾ ਪਏਗਾ।
ਇਸ ਲਈ ਕੋਈ ਵੀ ਆਗੂ ਗ਼ਲਤੀ ਕਰਨਾ ਜਾਂ ਅਜਿਹਾ ਬਿਆਨ ਦੇਣਾ ਪਸੰਦ ਨਹੀਂ ਕਰੇਗਾ। ਇਸ ਲਈ ਮੈਂ ਉਨ੍ਹਾਂ ਨੂੰ ਕਹਾਂਗਾ ਕਿ ਕੋਈ ਗਲ ਹੈ ਤਾਂ ਹੱਲ ਲੱਭੋ ਨਹੀਂ ਤਾਂ ਅਸੀਂ ਹਾਂ ਸਾਡੇ ਕੋਲ ਆਓ।"
'ਮੈਂ ਅਹੁਦਾ ਨਹੀਂ ਛੱਡ ਰਿਹਾ'
ਹਰੀਸ਼ ਰਾਵਤ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਦਾ ਅਹੁਦਾ ਛੱਡਣ ਸਬੰਧੀ ਲਾਏ ਜਾ ਰਹੇ ਕਿਆਸ ਨੂੰ ਠੱਲ੍ਹ ਪਾਉਂਦਿਆਂ ਕਿਹਾ, "ਮੈਂ ਕੁੱਝ ਮੀਡੀਆ ਕਰਮੀਆਂ ਨੂੰ ਕਿਹਾ ਕਿ ਮੈਂ ਸੋਚ ਰਿਹਾ ਸੀ ਕਿ ਹੁਣ ਮੈਂ ਦਿੱਲੀ ਜਾਵਾਂਗਾ ਅਤੇ ਪੰਜਾਬ ਵਿੱਚ ਡਿਊਟੀ ਤੋਂ ਮੁਕਤ ਹੋ ਜਾਵਾਂਗਾ।
"ਉੱਤਰਾਖੰਡ ਉੱਤੇ ਧਿਆਨ ਕੇਂਦਰਿਤ ਕਰਾਂਗਾ ਕਿਉਂਕਿ ਪੰਜਾਬ ਵਿੱਚ ਹਾਲਾਤ ਠੀਕ ਹੋ ਗਏ ਹਨ। ਪਰ ਇੱਥੇ ਮੇਰੇ ਦੋਸਤਾਂ ਨੇ ਮੇਰਾ ਕਾਰਜਕਾਲ ਹੋਰ ਵਧਾ ਦਿੱਤਾ ਹੈ। ਲੋਕ ਕਹਿਣ ਲੱਗੇ ਕਿ ਮੈਂ ਆਪਣਾ ਪੰਜਾਬ ਦਾ ਅਹੁਦਾ ਛੱਡ ਰਿਹਾ ਹਾਂ। ਅਜਿਹਾ ਕੁੱਝ ਵੀ ਨਹੀਂ ਹੈ। ਮੈਂ ਇੱਕ ਪਾਰਟੀ ਦਾ ਸਿਪਾਹੀ ਹਾਂ। ਮੈਂ ਉਹੀ ਕਰਾਂਗਾ ਜੋ ਪਾਰਟੀ ਮੈਨੂੰ ਕਹੇਗੀ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















