ਬਜਰੰਗ ਪੂਨੀਆਂ ਨੇ ਕੀਤੀ ਨੀਰਜ ਚੋਪੜਾ ਦੀ ਹਮਾਇਤ, ਜਾਣੋ ਪਾਕਿਸਤਾਨ ਦੇ ਖਿਡਾਰੀਆਂ ਬਾਰੇ ਕੀ ਕਿਹਾ

ਟੋਕੀਓ ਓਲੰਪਿਕ ਵਿੱਚ ਭਾਰਤ ਦਾ ਇੱਕੋ-ਇੱਕ ਸੋਨ ਤਮਗਾ ਲਿਆਓਣ ਵਾਲੇ ਭਾਲਾ ਸੁਟਾਵੇ ਨੀਰਜ ਚੋਪੜਾ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਪਾਕਿਸਾਤਾਨੀ ਖਿਡਾਰੀ ਬਾਰੇ ਬਿਆਨ ਨੂੰ "ਗੰਦਾ ਪ੍ਰੇਪਾਗੰਡਾ ਫ਼ੈਲਾਉਣ" ਲਈ ਇਸਤੇਮਾਲ ਨਾ ਕੀਤਾ ਜਾਵੇ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆਂ ਹੁਣ ਨੀਰਜ ਦੇ ਪੱਖ ਵਿੱਚ ਆ ਕੇ ਖੜ੍ਹੇ ਹੋਏ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਖਿਡਾਰੀ ਭਾਵੇਂ ਪਾਕਿਸਤਾਨ ਦਾ ਹੋਵੇ ਜਾਂ ਕਿਸੇ ਵੀ ਦੇਸ਼ ਦਾ, ਉਹ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦਾ ਹੈ। "ਇਸ ਲਈ ਅਜਿਹਾ ਨਹੀਂ ਹੈ ਕਿ ਅਸੀਂ ਕਿਸੇ ਦੇ ਖ਼ਿਲਾਫ਼ ਇਸ ਲਈ ਕੁਝ ਕਹੀਏ ਕਿ ਉਹ ਪਾਕਿਸਤਾਨ ਤੋਂ ਹੈ। ਖਿਡਾਰੀਆਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।"

ਨੀਰਜ ਚੋਪੜਾ ਨੂੰ ਸੋਸ਼ਲ ਮੀਡੀਆ ਉੱਪਰ ਵਿਵਾਦਾਂ ਦਾ ਉਦੋਂ ਸ਼ਿਕਾਰ ਬਣਾ ਲਿਆ ਗਿਆ ਸੀ ਜਦੋਂ ਉਨ੍ਹਾਂ ਵੱਲੋਂ ਪਾਕਿਸਾਤਾਨ ਦੇ ਭਾਲਾ ਸੁੱਟਣ ਵਾਲੇ਼ ਅਰਸ਼ਦ ਨਦੀਮ ਬਾਰੇ ਇੱਕ ਬਿਆਨ ਦਿੱਤਾ ਸੀ।

ਨਦੀਮ ਨੇ ਦਿ ਇੰਡੀਅਨ ਐਕਸਪ੍ਰੈੱਸ ਨੂੰ ਦੱਸਿਆ ਕਿ ਦੋਵੇਂ ਖਿਡਾਰੀ ਬਹੁਤ ਵਧੀਆ ਦੋਸਤ ਹਨ।

ਨਦੀਮ ਨੇ ਸ਼ੁੱਕਰਵਾਰ ਨੂੰ ਅਖ਼ਬਾਰ ਨੂੰ ਦੱਸਿਆ, "ਨੀਰਜ ਭਾਈ ਨੇ ਬਿਲਕੁਲ ਠੀਕ ਕਿਹਾ ਹੈ। ਅਸੀਂ ਦੋਵੇਂ ਚੰਗੇ ਦੋਸਤ ਹਾਂ ਅਤੇ ਅਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ।"

ਚੋਪੜਾ ਦੀ ਟਿੱਪਣੀ ਨੂੰ ਭਾਰਤੀ ਖੇਡ ਭਾਈਚਾਰੇ ਵੱਲੋਂ ਖੁੱਲ੍ਹੀ ਹਮਾਇਤ ਹਾਸਲ ਹੋਈ ਸੀ।

ਇਹ ਵੀ ਪੜ੍ਹੋ:

ਡੈਲਟਾ ਵੇਰੀਐਂਟ ਕਿੰਨਾ ਖ਼ਤਰਨਾਕ, ਨਵੇਂ ਅਧਿਐਨ ਦਾ ਖੁਲਾਸਾ

ਕੋਰੋਨਾਵਾਇਰਸ ਨੇ ਦੁਨੀਆਂ ਵਿੱਚ ਲੱਖਾਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਉਸ ਦੇ ਉੱਭਰ ਰਹੇ ਰੂਪ ਹੋਰ ਵੀ ਵਿਕਰਾਲ ਰੂਪ ਧਾਰਨ ਕਰਦੇ ਜਾਪਦੇ ਹਨ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਵਾਇਰਸ ਦਾ ਡੈਲਟਾ ਵੇਰੀਐਂਟ ਹੋਰ ਵੀ ਘਾਤਕ ਹੈ।

ਡੇਲਟਾ ਦੀ ਲੀਨੀਏਜ B.1.617.2 ਬਹੁਤ ਜ਼ਿਆਦਾ ਲਾਗਸ਼ੀਲ ਹੈ।

ਜਿੱਥੇ ਕੋਰੋਨਾਵਾਇਰਸ ਦੀ ਲਾਗ ਵਾਲ਼ੇ ਵਿਅਕਤੀਆਂ ਵਿੱਚ ਲਾਗ ਤੋਂ ਛੇ ਦਿਨਾਂ ਬਾਅਦ ਲੱਛਣ ਆਉਂਦੇ ਹਨ ਅਤੇ ਨਤੀਜਾ ਪੌਜ਼ੀਟਿਵ ਆਉਂਦਾ ਹੈ। ਉਨ੍ਹਾਂ ਨੂੰ ਲਾਗ ਲੱਗਣ ਅਤੇ ਲਾਗ ਫੈਲਾਅ ਸਕਣ ਦੇ ਸਮਰੱਥ ਹੋਣ ਵਿੱਚ ਕੁਝ ਸਮਾਂ ਲਗਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜਦਕਿ ਡੇਲਟਾ ਵੇਰੀਐਂਟ ਦੇ ਮਰੀਜ਼ਾਂ ਵਿੱਚ ਲੱਛਣ ਬਹੁਤ ਜਲਦੀ ਸਾਹਮਣੇ ਆਉਂਦੇ ਹਨ ਅਤੇ ਮਰੀਜ਼ ਬਿਮਾਰ ਹੋ ਜਾਂਦਾ ਹੈ। ਡੇਲਟਾ ਵੇਰੀਐਂਟ ਤਾਂ ਲੱਛਣ ਆਉਣ ਤੋਂ ਪਹਿਲਾਂ ਹੀ ਉਸ ਵਿਅਕਤੀ ਜ਼ਰੀਏ ਫ਼ੈਲਣਾ ਵੀ ਸ਼ੁਰੂ ਕਰ ਦਿੰਦਾ ਹੈ।

ਮਰੀਜ਼ਾਂ ਵਿੱਚ ਡੇਲਟਾ ਵੇਰੀਐਂਟ ਦੀ ਬਹੁਤ ਉੱਚੀ ਮਾਤਰਾ ਵਿੱਚ ਇਸ ਦੇ ਇੰਨੀ ਤੇਜ਼ੀ ਨਾਲ ਫ਼ੈਲਣ ਦੀ ਇੱਕ ਵਜ੍ਹਾ ਹੈ।

ਉਦਘਾਟਨ ਵਾਲੇ ਦਿਨ ਹੀ ਮਿਲੇ ਹਾਈਵੇ ਵਿੱਚ ਮੱਛੀਆਂ ਸਮੇਤ ਟੋਏ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 25 ਅਗਸਤ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਭਾਗਲਪੁਰ-ਅਕਬਰਨਗਰ ਸਟੇਟ ਹਾਈਵੇ ਦੇ 23.3 ਕਿੱਲੋਮੀਟਰ ਲੰਬੀ ਪੱਟੀ ਦਾ ਉਦਘਾਟਨ ਕੀਤਾ ਸੀ।

ਹੁਣ ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸੂਬੇ ਦੀ ਵਿਧਾਨ ਸਭਾ ਦੀ ਇੱਕ ਕਮੇਟੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹਾਈਵੇ ਦੀ ਪੰਜ ਕਿੱਲੋਮੀਟਰ ਲੰਬੀ ਪੱਟੀ ਵਿੱਚ ਟੋਏ ਮਿਲੇ ਹਨ ਇੱਕ ਟੋਏ ਵਿੱਚ ਤਾਂ ਮੱਛੀਆਂ ਵੀ ਤੈਰ ਰਹੀਆਂ ਸਨ। ਇਸ ਸਟੇਟ ਹਾਈਵੇ ਉੱਪਰ 220 ਕਰੋੜ ਰੁਪਏ ਦਾ ਖ਼ਰਚ ਆਇਆ ਹੈ।

ਵਿਧਾਨ ਸਭਾ ਦੀ ਜ਼ੀਰੋ ਆਵਰ ਕਮੇਟੀ ਦੇ ਚੇਅਰਮੈਨ ਚੰਦਰਦਾਸ ਚੌਪਾਲ (ਆਰਜੇਜਡੀ) ਨੇ ਅਖ਼ਬਾਰ ਨੂੰ ਦੱਸਿਆ, "ਮੈਨੂੰ ਚਿਨਾਰੀ ਦੇ ਕਾਂਗਰਸੀ ਵਿਧਾਇਕ ਮੁਰਾਰੀ ਗੌਤਮ ਦੀ ਸ਼ਿਕਾਇਤ ਮਿਲੀ ਸੀ। ਅਸੀਂ 24 ਅਤੇ 25 ਅਗਸਤ ਨੂੰ ਮੌਕੇ 'ਤੇ ਗਏ। ਸਾਨੂੰ ਅਕਬਰਨਗਰ ਅਤੇ ਸ੍ਰੀਰਾਮਨਗਰ ਦਰਮਿਆਨ ਕਈ ਥਾਂ 'ਤੇ ਟੋਏ ਮਿਲੇ। ਅਸੀਂ ਸਥਾਨਕ ਲੋਕਾਂ ਨਾਲ਼ ਗੱਲ ਕੀਤੀ ਅਤੇ ਮੁੱਦਾ BSRDC ਦੇ ਅਧਿਕਾਰੀਆਂ ਕੋਲ ਚੁੱਕਿਆ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)