ਮਾਨਸਿਕ ਸਿਹਤ ਨਾਲ ਜੁੜੀਆਂ ਬਿਮਾਰੀਆਂ ਬਾਰੇ ਸਾਨੂੰ ਇਸ ਨਜ਼ਰੀਏ ਨੂੰ ਬਦਲਣ ਦੀ ਲੋੜ ਹੈ

    • ਲੇਖਕ, ਓਂਕਾਰ ਕਰਮਬੇਲਕਰ
    • ਰੋਲ, ਬੀਬੀਸੀ ਮਰਾਠੀ

ਸ਼ਾਂਤਾਬਾਈ ਪੰਜਾਹ ਸਾਲਾ ਦੀ ਹੈ। ਉਸਦੇ ਪਰਿਵਾਰ ਵਿੱਚ ਸਭ ਕੁਝ ਠੀਕ ਹੈ। ਪਤੀ ਦੀ ਚੰਗੀ ਤਨਖਾਹ ਹੈ; ਬੱਚਿਆਂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਚੰਗੀ ਨੌਕਰੀ ਪ੍ਰਾਪਤ ਕੀਤੀ ਹੈ।

ਪਰ, ਸ਼ਾਂਤਾਬਾਈ ਨੂੰ ਪਿਛਲੇ ਕੁਝ ਦਿਨਾਂ ਤੋਂ ਕਿਸੇ ਵੀ ਕੰਮ ਵਿੱਚ ਧਿਆਨ ਲਗਾਉਣਾ ਮੁਸ਼ਕਲ ਹੋ ਰਿਹਾ ਹੈ। ਉਸ ਦਾ ਕੁਝ ਵੀ ਕਰਨ ਦਾ ਮਨ ਨਹੀਂ ਕਰ ਰਿਹਾ।

ਉਸਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਹੀਂ ਮਿਲ ਰਹੀ। ਉਹ ਠੀਕ ਤਰ੍ਹਾਂ ਸੌਂ ਨਹੀਂ ਸਕਦੀ, ਉਸਦਾ ਪੇਟ ਅਕਸਰ ਖ਼ਰਾਬ ਰਹਿੰਦਾ ਹੈ।

ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤਾਬਾਈ ਦੇ ਬਦਲਦੇ ਵਤੀਰੇ ਦਾ ਅਹਿਸਾਸ ਹੋਇਆ ਸੀ।

ਇਹ ਵੀ ਪੜ੍ਹੋ

ਕਈਆਂ ਨੇ ਮਹਿਸੂਸ ਕੀਤਾ ਕਿ ਉਹ ਦੂਜਿਆਂ ਦਾ ਧਿਆਨ ਭਾਲਣ ਲਈ ਅਜਿਹਾ ਕਰ ਰਹੀ ਹੈ, ਅਤੇ ਕੁਝ ਨੇ ਇਹ ਵੀ ਕਿਹਾ ਕਿ ਉਸ ਕੋਲ ਸਭ ਕੁਝ ਹੈ ਪਰ ਫਿਰ ਵੀ ਦੁਖੀ ਹੈ।

ਉਸ ਦੇ ਪਤੀ ਨੂੰ ਅਹਿਸਾਸ ਹੋਇਆ ਕਿ ਕੁਝ ਠੀਕ ਨਹੀਂ ਹੈ, ਪਰ ਉਹ ਹੋਰ ਜ਼ਿੰਮੇਵਾਰੀ ਨਹੀਂ ਚਾਹੁੰਦਾ ਸੀ, ਇਸ ਲਈ ਉਸਨੇ ਇਹ ਕਹਿ ਕੇ ਸ਼ਾਂਤਾਬਾਈ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਕਿ ਸਭ ਕੁਝ ਠੀਕ ਹੋ ਜਾਵੇਗਾ।

ਨਾ ਤਾਂ ਸ਼ਾਂਤਾਬਾਈ ਅਤੇ ਨਾ ਹੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਹ ਅਹਿਸਾਸ ਹੋਇਆ ਸੀ ਕਿ ਉਹ ਮਾਨਸਿਕ ਤੌਰ 'ਤੇ ਬੀਮਾਰ ਹੈ।

ਹਾਲਾਂਕਿ ਸ਼ਾਂਤਾਬਾਈ ਇੱਕ ਕਲਪਨਾਤਮਕ ਉਦਾਹਰਣ ਹੈ, ਇਹ ਉਦਾਹਰਨ ਨਿਸ਼ਚਤ ਰੂਪ ਤੋਂ ਇੱਕ ਅਜਿਹੀ ਔਰਤ ਦੀ ਨੁਮਾਇੰਦਗੀ ਕਰਦਾ ਹੈ ਜਿਸ ਨੂੰ ਅਸੀਂ ਬਹੁਤ ਸਾਰੇ ਪਰਿਵਾਰਾਂ ਵਿੱਚ ਵੇਖ ਸਕਦੇ ਹਾਂ।

ਬਹੁਤੇ ਵਾਰ, ਲੋਕ ਇਸ ਤੱਥ ਤੋਂ ਜਾਣੂ ਨਹੀਂ ਹੁੰਦੇ ਕਿ ਦਿਮਾਗ ਵੀ ਸਾਡੇ ਸਰੀਰ ਵਾਂਗ ਬਿਮਾਰੀਆਂ ਦਾ ਸਾਹਮਣਾ ਕਰ ਸਕਦਾ ਹੈ। ਹਰ ਉਮਰ ਸਮੂਹ ਦੇ ਵਿਅਕਤੀ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੋ ਸਕਦੇ ਹਨ।

ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕੁਝ ਭਾਵਨਾਤਮਕ ਉਤਾਰ -ਚੜ੍ਹਾਅ ਕੁਦਰਤੀ ਆਉਂਦੇ ਹਨ ਪਰ, ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਸਾਨੂੰ ਮਾਨਸਿਕ ਸੰਤੁਲਨ ਬਣਾਈ ਰੱਖਣ ਲਈ ਕਿਸੇ ਦੀ ਮਦਦ ਦੀ ਲੋੜ ਹੁੰਦੀ ਹੈ। ਇੱਥੇ ਅਸੀਂ ਇਸ ਬਾਰੇ ਵਿਚਾਰ ਕਰਾਂਗੇ ਕਿ ਅਜਿਹੀਆਂ ਸਥਿਤੀਆਂ ਤੋਂ ਬਾਹਰ ਆਉਣ ਦਾ ਰਸਤਾ ਕਿਵੇਂ ਲੱਭਣਾ ਹੈ-

ਕਿਉਂਕਿ ਮਾਨਸਿਕ ਬਿਮਾਰੀਆਂ ਬਾਰੇ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਹਨ, ਆਮ ਤੌਰ 'ਤੇ ਲੋਕ ਇਸ ਬਾਰੇ ਗੰਭੀਰਤਾ ਨਾਲ ਨਹੀਂ ਸੋਚਦੇ।

ਉਹ ਇਸ ਬਾਰੇ ਸੋਚਣ ਤੋਂ ਬਚਦੇ ਹਨ ਪਰ, ਬਦਕਿਸਮਤੀ ਨਾਲ ਇਹ ਸਬੰਧਤ ਵਿਅਕਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀਆਂ ਮਾਨਸਿਕ ਸਮੱਸਿਆਵਾਂ ਨੂੰ ਵਧਾਉਂਦਾ ਹੈ।

ਕਿਵੇਂ ਪਛਾਣਿਆ ਜਾਵੇ ਮਾਨਸਿਕ ਬਿਮਾਰੀ ਨੂੰ?

ਸਾਡੇ ਸਾਰਿਆਂ ਦੇ ਜੀਵਨ ਵਿੱਚ ਕੁਝ ਤਣਾਅ ਅਤੇ ਚਿੰਤਾਵਾਂ ਹਨ। ਪਰ, ਇਸਦੀ ਇੱਕ ਸੀਮਾ ਹੈ ਅਤੇ ਜਦੋਂ ਇਹ ਮੁੱਦੇ ਹੱਦ ਪਾਰ ਕਰਦੇ ਹਨ ਤਾਂ ਇਹ ਸਾਡੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਸਾਨੂੰ ਇਸ ਨੂੰ ਸਹੀ ਸਮੇਂ 'ਤੇ ਪਛਾਣਨ ਦੀ ਲੋੜ ਹੈ।

ਕਿਸੇ ਨੂੰ ਮਨੋਵਿਗਿਆਨੀ ਜਾਂ ਸਲਾਹਕਾਰ ਨਾਲ ਮਨ ਦੀ ਪਰੇਸ਼ਾਨੀ ਸਾਂਝੀ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।

ਅਜਿਹਾ ਨਹੀਂ ਹੈ ਕਿ ਹਰ ਵਾਰ ਡਾਕਟਰ ਕੁਝ ਦਵਾਈ ਲਿਖਦਾ ਹੈ। ਬਹੁਤ ਸਾਰੇ ਮੁੱਦੇ ਜੋ ਮੁੱਢਲੇ ਪੱਧਰ 'ਤੇ ਹਨ, ਸਲਾਹ ਅਤੇ ਵਿਵਹਾਰ ਵਿੱਚ ਸੁਧਾਰ ਦੁਆਰਾ ਹੱਲ ਕੀਤੇ ਜਾ ਸਕਦੇ ਹਨ।

ਜੇ ਅਸੀਂ ਸਹੀ ਸਮੇਂ 'ਤੇ ਮਾਨਸਿਕ ਸਿਹਤ ਵਿੱਚ ਉਤਰਾਅ -ਚੜ੍ਹਾਅ ਨੂੰ ਪਛਾਣਦੇ ਹਾਂ, ਤਾਂ ਅਸੀਂ ਇਸ ਵਿੱਚੋਂ ਤੇਜ਼ੀ ਨਾਲ ਬਾਹਰ ਨਿਕਲ ਸਕਦੇ ਹਾਂ।

ਜੇ ਅਸੀਂ ਲੋੜੀਂਦੀ ਸਹਾਇਤਾ ਲੈਣ ਤੋਂ ਪਰਹੇਜ਼ ਕਰਦੇ ਹਾਂ, ਤਾਂ ਇਹ ਸਾਡੀ ਮਾਨਸਿਕ ਸਿਹਤ 'ਤੇ ਡੂੰਘਾ ਅਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ।

ਅਜਿਹੇ ਮਾਮਲਿਆਂ ਵਿੱਚ ਅਜਿਹੀਆਂ ਸਥਿਤੀਆਂ ਵਿੱਚੋਂ ਬਾਹਰ ਨਿਕਲਣ ਵਿੱਚ ਬਹੁਤ ਜ਼ਿਆਦਾ ਮਿਹਨਤ ਅਤੇ ਸਮਾਂ ਲੱਗਦਾ ਹੈ।

ਅਜਿਹੇ ਵਿੱਚ ਸਹੀ ਸਮੇਂ 'ਤੇ ਇਲਾਜ ਕਰਨਾ ਬਿਹਤਰ ਹੈ। ਬਿਹਤਰ ਮਾਨਸਿਕ ਸਿਹਤ ਵੱਲ ਇਹ ਪਹਿਲਾ ਕਦਮ ਹੈ।

ਮਨੋਵਿਗਿਆਨੀ ਡਾਕਟਰ ਰਾਜੇਂਦਰ ਬਰਵੇ ਕਹਿੰਦੇ ਹਨ ਕਿ ਸਾਨੂੰ ਇਹ ਪਤਾ ਲਗਾਉਣ ਲਈ ਕਿ, ਕੀ ਉਸ ਨੂੰ ਕਿਸੇ ਮਨੋਵਿਗਿਆਨਕ ਸਹਾਇਤਾ ਦੀ ਲੋੜ ਹੈ, ਪਰਿਵਾਰ ਦੇ ਮੈਂਬਰ ਦੀ ਰੋਜ਼ਾਨਾ ਰੁਟੀਨ ਬਾਰੇ ਸਮਝਣ ਦੀ ਜ਼ਰੂਰਤ ਹੈ।

ਜੇ ਕਿਸੇ ਵਿਅਕਤੀ ਨੂੰ ਰੋਜ਼ਾਨਾ ਦੇ ਕੰਮਾਂ ਵੇਲੇ, ਬਾਹਰ ਦਾ ਕੰਮ ਕਰਦੇ ਸਮੇਂ, ਜਾਂ ਨਹਾਉਂਦੇ ਹੋਏ ਅਤੇ ਟਾਇਲਟ ਜਾਂਦੇ ਸਮੇਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਸਾਨੂੰ ਇਸ ਨੂੰ ਪਛਾਣਨ ਦੀ ਜ਼ਰੂਰਤ ਹੈ।

ਡਾ. ਬਰਵੇ ਨੇ ਬੀਬੀਸੀ ਮਰਾਠੀ ਨੂੰ ਦੱਸਿਆ, "ਸਿਰਫ਼ ਕੰਮ ਦੇ ਠੀਕ ਨਾ ਹੋਣ ਬਾਰੇ ਜਾਣਨਾ ਹੀ ਕਾਫ਼ੀ ਨਹੀਂ ਹੈ। ਸਾਨੂੰ ਅੱਗੇ ਵੀ ਸਮਝਣਾ ਪਵੇਗਾ ਕਿ, ਕੀ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਉਸਨੇ ਰੋਜ਼ਮਰ੍ਹਾ ਦੇ ਕੰਮ ਵਿੱਚ ਸਾਰੀ ਖੁਸ਼ੀ ਗੁਆ ਦਿੱਤੀ ਹੈ?”

“ਕੀ ਉਸ ਦੀਆਂ ਹਰਕਤਾਂ ਮਸ਼ੀਨੀ ਬਣ ਗਈਆਂ ਹਨ? ਕੀ ਭੁੱਖ, ਨੀਂਦ ਦੇ ਪੈਟਰਨ ਅਤੇ ਜਿਨਸੀ ਗਤੀਵਿਧੀਆਂ ਵਿੱਚ ਕੋਈ ਪਰੇਸ਼ਾਨੀ ਹੈ? ਸਾਨੂੰ ਇਸ ਬਾਰੇ ਜਾਣਨ ਦੀ ਜ਼ਰੂਰਤ ਹੈ।"

ਗੱਲਬਾਤ ਕਿਵੇਂ ਕਰੀਏ?

ਜੇ ਸਾਨੂੰ ਪਤਾ ਲਗਦਾ ਹੈ ਕਿ ਸਾਡੇ ਪਰਿਵਾਰ ਦਾ ਕੋਈ ਵਿਅਕਤੀ ਕੁਝ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਅਸੀਂ ਉਸ ਨੂੰ ਕੁਝ ਪ੍ਰਸ਼ਨ ਪੁੱਛ ਸਕਦੇ ਹਾਂ।

ਪਰ ਸਾਨੂੰ ਇਹ ਸਵਾਲ ਪੁੱਛਦੇ ਹੋਏ ਬਹੁਤ ਪਿਆਰ ਨਾਲ ਗੱਲ ਕਰਨ ਦੀ ਜ਼ਰੂਰਤ ਹੈ।

ਇਨ੍ਹਾਂ ਸਮੱਸਿਆਵਾਂ ਦੇ ਪਿੱਛੇ ਕੀ ਕਾਰਨ ਹੈ? ਸਮੱਸਿਆਵਾਂ ਦੀ ਤੀਬਰਤਾ ਕੀ ਹੈ?

ਕੀ ਇਹ ਸਮੱਸਿਆਵਾਂ ਅਕਸਰ ਜਾਂ ਇੱਕ ਵਾਰ ਹੁੰਦੀਆਂ ਹਨ? ਬਾਰੰਬਾਰਤਾ ਕੀ ਹੈ?

ਇਹ ਸਵਾਲ ਸਬੰਧਤ ਪਰਿਵਾਰਕ ਮੈਂਬਰ ਦੀ ਮਾਨਸਿਕ ਸਥਿਤੀ ਦਾ ਪਤਾ ਲਗਾਉਣ ਲਈ ਪੁੱਛੇ ਜਾ ਸਕਦੇ ਹਨ।

ਪਰ, ਇਹ ਗੱਲਬਾਤ ਫੋਕੀ ਨਹੀਂ ਹੋਣੀ ਚਾਹੀਦੀ। ਸਾਨੂੰ ਸਬੰਧਤ ਵਿਅਕਤੀ ਦੀਆਂ ਭਾਵਨਾਵਾਂ ਪ੍ਰਤੀ ਹਮਦਰਦੀ ਰੱਖਣ ਦੀ ਜ਼ਰੂਰਤ ਹੈ।

ਇਹ ਸੰਭਵ ਹੈ ਕਿ ਜਵਾਬ ਨਕਾਰਾਤਮਕ ਹੋਣਗੇ। ਵਿਅਕਤੀ ਕਹਿ ਸਕਦਾ ਹੈ ਕਿ ਸਭ ਕੁਝ ਠੀਕ ਹੈ। ਪਰ, ਅਜਿਹੀ ਸਥਿਤੀ ਵਿੱਚ, ਪਰਿਵਾਰਕ ਮੈਂਬਰਾਂ ਨੂੰ ਉਡੀਕ ਕਰਨ ਅਤੇ ਵਿਅਕਤੀ ਦੀ ਵਧੇਰੇ ਦੇਖਭਾਲ ਕਰਨ ਦੀ ਜ਼ਰੂਰਤ ਹੈ।

ਜੇ ਸਾਡੇ ਪਰਿਵਾਰ ਦਾ ਕੋਈ ਮੈਂਬਰ ਨਿਰੰਤਰ ਉਦਾਸੀ, ਚਿੰਤਾ, ਗੁੱਸਾ, ਈਰਖਾ ਵਰਗੀਆਂ ਨਕਾਰਾਤਮਕ ਭਾਵਨਾਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਜਾਂ ਉਹ ਅਜਿਹੀਆਂ ਭਾਵਨਾਵਾਂ ਦੇ ਪ੍ਰਭਾਵ ਅਧੀਨ ਵਿਵਹਾਰ ਕਰ ਰਿਹਾ ਹੈ, ਤਾਂ ਸਾਨੂੰ ਉਸ ਵਿਅਕਤੀ ਦੀ ਸਹਾਇਤਾ ਲਈ ਕੁਝ ਕਦਮ ਚੁੱਕਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ:

ਗਲਤ ਧਾਰਨਾਵਾਂ ਨੂੰ ਕਿਵੇਂ ਨਜ਼ਰ ਅੰਦਾਜ਼ ਕਰੀਏ?

ਆਮ ਤੌਰ 'ਤੇ ਲੋਕਾਂ ਦੇ ਕੁਝ ਨਜ਼ਰੀਏ ਹੁੰਦੇ ਹਨ ਜਿਸ ਕਾਰਨ ਉਹ ਕਿਸੇ ਵੀ ਮਾਨਸਿਕ ਬਿਮਾਰੀ ਨੂੰ ਪਾਗਲਪਨ ਜਾਂ ਉਦਾਸੀ ਜਾਂ ਕੁਝ ਹੋਰ ਸਮਝਦੇ ਹਨ।

ਪਰ, ਅਸਲ ਵਿੱਚ ਇੱਕ ਵਿਅਕਤੀ ਜ਼ਿਆਦਾ ਸੋਚ, ਚਿੰਤਾ, ਓਸੀਡੀ, ਡਿਪਰੈਸ਼ਨ, ਆਦਿ ਦੇ ਵਿਚਕਾਰ ਕਿਸੇ ਵੀ ਪੜਾਅ ਵਿੱਚ ਬਿਮਾਰ ਹੋ ਸਕਦਾ ਹੈ।

ਇਸ ਗਲਤਫਹਿਮੀ ਤੋਂ ਛੁਟਕਾਰਾ ਪਾਉਣਾ ਬਿਹਤਰ ਹੈ ਕਿ ਕਿਸੇ ਸਲਾਹਕਾਰ ਜਾਂ ਮਨੋਵਿਗਿਆਨੀ ਨੂੰ ਮਿਲਣ ਦਾ ਮਤਲਬ ਹੈ ਕਿ ਕੋਈ ਪਾਗਲ ਹੋ ਗਿਆ ਹੈ। ਸਾਨੂੰ ਘਰ ਵਿੱਚ ਅਜਿਹੀਆਂ ਗੁੰਮਰਾਹਕੁੰਨ ਚਰਚਾਵਾਂ ਤੋਂ ਬਚਣ ਦੀ ਲੋੜ ਹੈ।

ਕੁਝ ਬੇਹਦ ਗਲਤ ਧਾਰਨਾਵਾਂ ਹਨ ਜਿਵੇਂ ਕਿ ਮਨੋਵਿਗਿਆਨੀ ਮਰੀਜ਼ਾਂ ਦਾ 'ਸ਼ੌਕ' (ਕਰੰਟ) ਦੇ ਕੇ ਇਲਾਜ ਕਰਦੇ ਹਨ। ਇਸ ਥੈਰੇਪੀ ਦਾ ਅਸਲ ਨਾਮ 'ਇਲੈਕਟ੍ਰੋ ਕੰਨਕਲੁਸਿਵ ਥੈਰੇਪੀ' (ਈਸੀਟੀ) ਹੈ ਅਤੇ ਹਰ ਮਰੀਜ਼ ਨੂੰ ਇਸਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ।

ਅਤੇ ਇਥੋਂ ਤਕ ਕਿ ਉਹ ਮਰੀਜ਼ ਜੋ ਇਸ ਥੈਰੇਪੀ ਤੋਂ ਲੰਘਦੇ ਹਨ ਉਹ ਆਪਣੇ ਪੈਰਾਂ 'ਤੇ ਆਪਣੇ ਘਰ ਜਾ ਸਕਦੇ ਹਨ। ਇਹ ਥੈਰੇਪੀ ਕਿਸੇ ਵੀ ਸਥਿਤੀ ਵਿੱਚ ਅੰਨ੍ਹੇਵਾਹ ਨਹੀਂ ਵਰਤੀ ਜਾਂਦੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਬਾਅਦ ਵਿੱਚ ਕੀ ਕਰਨਾ ਹੈ?

ਭਾਵੇਂ ਸਾਨੂੰ ਅਹਿਸਾਸ ਹੋਵੇ ਕਿ ਅਸੀਂ ਕਿਸੇ ਮਾਨਸਿਕ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ, ਸਾਨੂੰ ਆਪਣੇ ਆਪ ਨਿਦਾਨ ਨਹੀਂ ਕਰਨਾ ਚਾਹੀਦਾ।

ਇਹ ਸਲਾਹਕਾਰ, ਮਨੋਵਿਗਿਆਨੀ ਅਤੇ ਮਨੋਚਕਿਤਸਕ ਸਾਡੇ ਲਈ ਜਾਂ ਸਾਡੇ ਪਰਿਵਾਰਕ ਮੈਂਬਰ ਦੁਆਰਾ ਪੇਸ਼ ਮਾਨਸਿਕ ਬਿਮਾਰੀ ਦੀ ਕਿਸਮ ਦਾ ਫੈਸਲਾ ਕਰਨ ਲਈ ਹਨ।

ਡਾ. ਬਾਰਵੇ ਕਹਿੰਦੇ ਹਨ, "ਲੱਛਣਾਂ ਨੂੰ ਗੂਗਲ ਕਰਕੇ ਸਮਝਣ ਦੀ ਗਲਤੀ ਨਹੀਂ ਕਰਨੀ ਚਾਹਿਦੀ। ਡਾਕਟਰ ਤੁਹਾਡੇ ਸਾਰੇ ਪ੍ਰਸ਼ਨ ਸੁਣਦੇ ਹਨ ਅਤੇ ਫਿਰ ਇਲਾਜ ਬਾਰੇ ਫੈਸਲਾ ਕਰਦੇ ਹਨ। ਇਹ ਨਿਰਧਾਰਤ ਕਰਨ ਦੀ ਇੱਕ ਪ੍ਰਕਿਰਿਆ ਹੈ ਕਿ ਕਿਸ ਮਰੀਜ਼ ਨੂੰ ਸਿਰਫ ਕਾਉਂਸਲਿੰਗ ਦੀ ਜ਼ਰੂਰਤ ਹੈ ਅਤੇ ਕਿਸ ਨੂੰ ਦਵਾਈ ਦੀ ਜ਼ਰੂਰਤ ਹੈ ਜਾਂ ਦੋਵਾਂ ਦੀ। "

ਪਰਿਵਾਰ ਅਤੇ ਸਹਾਇਤਾ ਸਮੂਹ

ਆਈਪੀਐਚ ਨਾਲ ਕਮਿਊਨਿਕੇਟਰ ਦੇ ਤੌਰ 'ਤੇ ਕੰਮ ਕਰਨ ਵਾਲੀ ਵੈਦੀ ਭੀਡੇ ਦਾ ਕਹਿਣਾ ਹੈ ਕਿ ਕਿਸੇ ਵੀ ਮਰੀਜ਼ ਦੀ ਮਾਨਸਿਕ ਸਿਹਤ ਦੇ ਸੁਧਾਰ ਵਿੱਚ ਪਰਿਵਾਰ ਦੀ ਵੱਡੀ ਭੂਮਿਕਾ ਹੁੰਦੀ ਹੈ।

ਵੈਦੀ ਭੀੜੇ ਨੇ ਬੀਬੀਸੀ ਮਰਾਠੀ ਨੂੰ ਕਿਹਾ, "ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ਨੂੰ ਸੁਧਾਰਨ ਲਈ ਸੰਚਾਰਕ, ਸਲਾਹਕਾਰ ਅਤੇ ਡਾਕਟਰਾਂ ਦੀ ਮਦਦ ਲੈਣਾ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਇਸ ਗਲਤ ਧਾਰਨਾ ਤੋਂ ਛੁਟਕਾਰਾ ਪਾਉਣ ਦੀ ਜ਼ਰੂਰਤ ਹੈ ਕਿ ਕਿਸੇ ਨੂੰ ਭਾਰੀ ਦਵਾਈਆਂ ਲੈਣੀਆਂ ਪੈਣਗੀਆਂ ਅਤੇ ਕਿਸੇ ਨੂੰ ਦਵਾਈਆਂ ਦੀ ਆਦਤ ਪੈ ਸਕਦੀ ਹੈ। ਡਾਕਟਰ ਮਰੀਜ਼ ਨਾਲ ਗੱਲ ਕਰ ਸਕਦੇ ਹਨ, ਲੋੜੀਂਦੇ ਟੈਸਟ ਕਰ ਸਕਦੇ ਹਨ ਅਤੇ ਫਿਰ ਇਲਾਜ ਬਾਰੇ ਤੈਅ ਕਰ ਸਕਦੇ ਹਨ।"

ਵੈਦੀ ਕਹਿੰਦੇ ਹਨ ਕਿ ਪਰਿਵਾਰ ਦੇ ਨਾਲ, ਸਹਾਇਤਾ ਸਮੂਹ ਕਿਸੇ ਦੀ ਮਾਨਸਿਕ ਸਿਹਤ ਨੂੰ ਸੁਧਾਰਨ ਵਿੱਚ ਵੀ ਸਹਾਇਤਾ ਕਰਦੇ ਹਨ।

ਉਨ੍ਹਾਂ ਦੱਸਿਆ, "ਸਹਾਇਤਾ ਸਮੂਹਾਂ ਵਿੱਚ, ਲੋਕਾਂ ਨੂੰ ਪਤਾ ਲਗਦਾ ਹੈ ਕਿ ਉਨ੍ਹਾਂ ਵਰਗੇ ਬਹੁਤ ਸਾਰੇ ਮਰੀਜ਼ ਹਨ ਅਤੇ ਉਹ ਬਿਮਾਰੀ ਨੂੰ ਦੂਰ ਕਰ ਸਕਦੇ ਹਨ। ਜਦੋਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਇਕੱਲੇ ਨਹੀਂ ਹਨ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹ ਰਾਹਤ ਮਹਿਸੂਸ ਕਰਦੇ ਹਨ।"

ਨਜ਼ਰਅੰਦਾਜ਼ ਕਰਨ ਵਾਲੀਆਂ ਚੀਜ਼ਾਂ

ਜੇ ਅਸੀਂ ਜਾਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਮਾਨਸਿਕ ਬਿਮਾਰੀ ਦਾ ਸਾਹਮਣਾ ਕਰਦੇ ਹਾਂ, ਤਾਂ ਸਾਨੂੰ ਕੁਝ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਕਿਸੇ 'ਤੇ ਕੋਈ ਦੋਸ਼ ਲਗਾਉਣਾ।

ਸਾਨੂੰ ਕਿਸੇ ਦੀ ਕਿਸਮਤ ਨੂੰ ਕੋਸਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਾਨੂੰ ਕਦੇ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਪਿਛਲੇ ਜਨਮ ਵਿੱਚ ਕੀਤੇ ਕੁਝ ਗਲਤ ਕੰਮਾਂ ਕਾਰਨ ਹੋ ਰਿਹਾ ਹੈ ਅਤੇ ਨਾ ਹੀ ਇਹ ਮੰਨ ਲੈਣਾ ਚਾਹੀਦਾ ਹੈ ਕਿ ਇਹ ਇੱਕ ਖਾਨਦਾਨੀ ਸਮੱਸਿਆ ਹੈ ਜਿਸਦਾ ਇਲਾਜ ਨਹੀਂ ਕੀਤਾ ਜਾ ਸਕਦਾ।

ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਮਰੀਜ਼ ਦਾ ਸਮਰਥਨ ਕਰਨਾ ਚਾਹੀਦਾ ਹੈ।

ਸਾਨੂੰ ਉਸ ਨੂੰ ਭਰੋਸਾ ਦਿਵਾਉਣ ਦੀ ਜ਼ਰੂਰਤ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਹਾਂ ਅਤੇ ਸਾਨੂੰ ਉਨ੍ਹਾਂ ਦੇ ਦਰਦ ਦਾ ਅਹਿਸਾਸ ਹੈ।

ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਮਰੀਜ਼ ਤੁਹਾਨੂੰ ਪਰੇਸ਼ਾਨ ਨਹੀਂ ਕਰ ਰਿਹਾ; ਸਗੋਂ ਉਹ ਖੁਦ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ।

ਉਹ ਜਾਣਬੁੱਝ ਕੇ ਕੁਝ ਨਹੀਂ ਕਰ ਰਿਹਾ, ਪਰ ਮਾਨਸਿਕ ਪ੍ਰੇਸ਼ਾਨੀਆਂ ਉਸਨੂੰ ਇੱਕ ਖਾਸ ਤਰੀਕੇ ਨਾਲ ਕੰਮ ਕਰਨ ਲਈ ਮਜਬੂਰ ਕਰ ਰਹੀਆਂ ਹਨ।

ਇਸ ਲਈ, ਸਾਨੂੰ ਹੋਰ ਪ੍ਰਸ਼ਨਾਂ ਨਾਲ ਉਸ 'ਤੇ ਹਮਲਾ ਕਰਕੇ ਮੁਸੀਬਤ ਵਿੱਚ ਵਾਧਾ ਕਰਨ ਦੀ ਜ਼ਰੂਰਤ ਨਹੀਂ ਹੈ।

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)