ਪੈਟਰੋਲ ਅਤੇ ਡੀਜ਼ਲ 'ਤੇ ਵਾਧੂ ਟੈਕਸ ਕੇਂਦਰ ਸਰਕਾਰ ਵਸੂਲ ਰਹੀ ਹੈ ਜਾਂ ਸੂਬਾ ਸਰਕਾਰ - ਫੈਕਟ ਚੈੱਕ

ਪੈਟਰੋਲ ਪੰਪ

ਤਸਵੀਰ ਸਰੋਤ, Getty Images

    • ਲੇਖਕ, ਕੀਰਤੀ ਦੂਬੇ
    • ਰੋਲ, ਬੀਬੀਸੀ ਪੱਤਰਕਾਰ

ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ ਕਈ ਸੂਬਿਆਂ ਵਿੱਚ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਗਈਆਂ ਹਨ।

ਹਰ ਮਹੀਨੇ ਇਹ ਕੀਮਤਾਂ ਮਹਿੰਗਾਈ ਦਾ ਇੱਕ ਨਵਾਂ ਰਿਕਾਰਡ ਬਣਾ ਰਹੀਆਂ ਹਨ। ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਇੱਕ ਦੂਜੇ ਉੱਤੇ ਇਲਜ਼ਾਮ ਲਗਾਉਂਦੀਆਂ ਰਹੀਆਂ ਹਨ।

ਇਸੇ ਦਰਮਿਆਨ ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਕਾਫ਼ੀ ਫ਼ੈਲਾਇਆ ਜਾ ਰਿਹਾ ਹੈ।

ਇਸ ਮੈਸੇਜ 'ਚ ਪੈਟਰੋਲ ਦੀ ਕੀਮਤ ਦਾ ਬ੍ਰੇਕਅੱਪ (ਵੇਰਵਾ) ਦਿਖਾ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੈਟਰੋਲ ਦੀਆਂ ਤੇਜ਼ੀ ਨਾਲ ਵੱਧਦੀਆਂ ਕੀਮਤਾਂ ਪਿੱਛੇ ਮੋਦੀ ਸਰਕਾਰ ਨਹੀਂ ਸਗੋਂ ਸੂਬਾ ਸਰਕਾਰਾਂ ਦਾ ਹੱਥ ਹੈ।

ਮੈਸੇਜ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਸੂਬਾ ਸਰਕਾਰਾਂ ਪੈਟਰੋਲ ਦੀ ਕੀਮਤ ਉੱਤੇ ਮੋਟਾ ਟੈਕਸ ਵਸੂਲਦੀਆਂ ਹਨ ਜੋ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਟੈਕਸ ਤੋਂ ਕਾਫ਼ੀ ਜ਼ਿਆਦਾ ਹੈ ਅਤੇ ਇਸੇ ਲਈ ਪੈਟਰੋਲ ਦੀ ਕੀਮਤ ਆਮ ਲੋਕਾਂ ਲਈ ਐਨੀਂ ਜ਼ਿਆਦਾ ਹੋ ਗਈ ਹੈ।

ਪੈਟਰੋਲ ਕੀਮਤਾਂ

ਤਸਵੀਰ ਸਰੋਤ, Social media

ਦਾਅਵਾ ਕੀਤਾ ਜਾ ਰਿਹਾ ਹੈ ਕਿ ''ਹਰ ਪੈਟਰੋਲ ਪੰਪ 'ਤੇ ਇੱਕ ਬੋਰਡ ਲਗਾਇਆ ਜਾਵੇ ਜਿਸ 'ਚ ਪੈਟਰੋਲ ਦੇ ਟੈਕਸ ਨਾਲ ਜੁੜੀ ਇਹ ਜਾਣਕਾਰੀ ਦਿੱਤੀ ਜਾਵੇ - ਬੇਸਿਕ ਕੀਮਤ-35.50 ਰੁਪਏ, ਕੇਂਦਰ ਸਰਕਾਰ ਟੈਕਸ- 19 ਰੁਪਏ, ਸੂਬਾ ਸਰਕਾਰ ਟੈਕਸ- 41.55 ਰੁਪਏ, ਡਿਸਟ੍ਰੀਬਿਊਟਰ-6.5 ਰੁਪਏ, ਕੁੱਲ - 103 ਰੂਪਏ ਪ੍ਰਤੀ ਲੀਟਰ। ਤਾਂ ਜਨਤਾ ਸਮਝੇਗੀ ਕਿ ਪੈਟਰੋਲ ਦੀ ਵਧਦੀ ਕੀਮਤ ਲਈ ਕੌਣ ਜ਼ਿੰਮੇਵਾਰ ਹੈ।''

ਇਸ ਮੈਸੇਜ 'ਚ ਇਹ ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਦੀ ਕੀਮਤ 'ਚ ਸਭ ਤੋਂ ਵੱਡਾ ਹਿੱਸਾ ਸੂਬਾ ਸਰਕਾਰ ਟੈਕਸ ਦੇ ਰੂਪ 'ਚ ਵਸੂਲਦੀ ਹੈ।

ਇਹ ਵੀ ਪੜ੍ਹੋ:

ਫ਼ੈਕਟ ਚੈੱਕ

ਓਪੇਕ (ਤੇਲ ਐਕਸਪੋਰਟ ਕਰਨ ਵਾਲੇ ਦੇਸ਼ਾਂ ਦੇ ਸੰਗਠਨ) ਮੁਤਾਬਕ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਧ ਪੈਟਰੋਲ ਇੰਪੋਰਟ ਕਰਨ ਵਾਲਾ ਮੁਲਕ ਹੈ, ਜਿੱਥੇ 30 ਲੱਖ ਬੈਰਲ ਹਰ ਦਿਨ ਕੱਚਾ ਤੇਲ ਇੰਪੋਰਟ ਕੀਤਾ ਜਾਂਦਾ ਹੈ, ਆਰਥਿਕ ਕਾਰਨਾਂ ਕਰਕੇ ਇਹ ਮੰਗ ਲੰਘੇ 6 ਸਾਲ ਵਿੱਚ ਸਭ ਤੋਂ ਘੱਟ ਹੈ।

ਪੈਟਰੋਲ ਨੂੰ ਜੀਐਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਸ ਵਜ੍ਹਾ ਕਰਕੇ ਇਸ 'ਚ ਲੱਗਣਾ ਵਾਲਾ ਟੈਕਸ ਹਰ ਸੂਬੇ ਵਿੱਚ ਵੱਖੋ-ਵੱਖ ਹੈ। ਨਾਲ ਹੀ ਹਰ ਦਿਨ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵੱਧਦੀਆਂ ਤੇ ਘੱਟਦੀਆਂ ਰਹਿੰਦੀਆਂ ਹਨ। ਲਿਹਾਜ਼ਾ ਹਰ ਦਿਨ ਇਸ ਦੀਆਂ ਕੀਮਤਾਂ ਵੀ ਬਦਲਦੀਆਂ ਰਹਿੰਦੀਆਂ ਹਨ।

ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਤੇਲ ਦੀਆਂ ਕੀਮਤਾਂ ਚਾਰ ਪੱਧਰ ਉੱਤੇ ਤੈਅ ਹੁੰਦੀਆਂ ਹਨ -

  • ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ, ਰਿਫ਼ਾਇਨਰੀ ਤੱਕ ਪਹੁੰਚਣ 'ਚ ਲੱਗਿਆ ਫ੍ਰੇਟ ਚਾਰਜ (ਸਮੁੰਦਰ ਦੇ ਜ਼ਰੀਏ ਆਉਣ ਵਾਲੇ ਸਮਾਨ 'ਤੇ ਲੱਗਣ ਵਾਲਾ ਟੈਕਸ)
  • ਡੀਲਰ ਦਾ ਮੁਨਾਫ਼ਾ ਅਤੇ ਪੈਟਰੋਲ ਪੰਪ ਤੱਕ ਪਹੁੰਚਣ ਦਾ ਸਫ਼ਰ
  • ਜਦੋਂ ਪੈਟਰੋਲ ਪੰਪ 'ਤੇ ਪਹੁੰਚਦਾ ਹੈ ਤਾਂ ਇਸ 'ਤੇ ਕੇਂਦਰ ਸਰਕਾਰ ਵੱਲੋਂ ਤੈਅ ਐਕਸਾਈਜ਼ ਡਿਊਟੀ ਜੁੜ ਜਾਂਦੀ ਹੈ
  • ਇਸ ਦੇ ਨਾਲ ਹੀ ਸੂਬਾ ਸਰਕਾਰਾਂ ਵੱਲੋਂ ਵਸੂਲਿਆ ਜਾਣ ਵਾਲਾ ਵੈਲਿਊ ਐਡਿਡ ਟੈਕਸ (ਵੈਟ) ਵੀ ਇਸ 'ਚ ਜੁੜ ਜਾਂਦਾ ਹੈ

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੇਂਦਰ ਸਰਕਾਰ ਕਿੰਨਾ ਟੈਕਸ ਲੈ ਰਹੀ ਹੈ?

ਹੁਣ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਦੇ ਨਾਮ 'ਤੇ ਕਿੰਨੇ ਪੈਸੇ ਲੈ ਰਹੀ ਹੈ?

ਮੌਜੂਦਾ ਸਮੇਂ 'ਚ ਪੈਟਰੋਲ 'ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ 32.90 ਰੁਪਏ ਪ੍ਰਤੀ ਲੀਟਰ ਹੈ।

ਸਾਲ 2014 ਤੋਂ ਲੈ ਕੇ 2021 ਤੱਕ ਪੈਟਰੋਲ ਅਤੇ ਡੀਜ਼ਲ ਦੀ ਐਕਸਾਈਜ਼ ਡਿਊਟੀ ਤੋਂ ਕੇਂਦਰ ਸਰਕਾਰ ਨੂੰ ਹੋਣ ਵਾਲੀ ਕਮਾਈ 'ਚ 300 ਫੀਸਦੀ ਤੱਕ ਵਧੀ ਹੈ। ਇਹ ਤੱਥ ਇਸੇ ਸਾਲ ਮਾਰਚ 'ਚ ਕੇਂਦਰ ਸਰਕਾਰ ਨੇ ਲੋਕਸਭਾ 'ਚ ਦੱਸਿਆ ਸੀ।

ਪੈਟਰੋਲ ਕੀਮਤਾਂ

ਤਸਵੀਰ ਸਰੋਤ, Indian oil

ਸਾਲ 2014 'ਚ ਪੈਟਰੋਲ 'ਤੇ 9.48 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਲੱਗਦੀ ਸੀ, ਜੋ ਹੁਣ ਵੱਧ ਕੇ 32.90 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ 'ਤੇ ਦਿੱਲੀ 'ਚ ਪੈਟਰੋਲ ਦੀ ਕੀਮਤ ਦਾ ਬਿਓਰਾ ਦਿੱਤਾ ਗਿਆ ਹੈ। ਇਸ ਤੋਂ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਿੱਚੋਂ ਕੌਣ ਆਮ ਜਨਤਾ ਤੋਂ ਕਿੰਨਾ ਟੈਕਸ ਵਸੂਲ ਰਿਹਾ ਹੈ।

16 ਜੁਲਾਈ, 2021 ਤੋਂ ਲਾਗੂ ਇਹ ਅੰਕੜਾ ਦੱਸਦਾ ਹੈ ਕਿ ਪੈਟਰੋਲ ਦੀ ਬੇਸ ਕੀਮਤ 41 ਰੁਪਏ ਪ੍ਰਤੀ ਲੀਟਰ ਹੈ।

ਇਸ 'ਚ ਫ੍ਰੇਟ ਚਾਰਜ (ਕਾਰਗੋ ਜਹਾਜ਼ਾਂ ਦੇ ਲਿਆਉਣ 'ਤੇ ਦਿੱਤਾ ਜਾਣ ਵਾਲਾ ਟੈਕਸ) 0.36 ਰੁਪਏ ਪ੍ਰਤੀ ਲੀਚਰ ਲੱਗਿਆ ਹੈ। ਇਸ 'ਚ 32.90 ਰੁਪਏ ਐਕਸਾਈਜ਼ ਡਿਊਟੀ ਲੱਗੀ ਜੋ ਕੇਂਦਰ ਸਰਕਾਰ ਦੇ ਖ਼ਾਤੇ 'ਚ ਜਾਵੇਗਾ। 3.85 ਰੁਪਏ ਡੀਲਰ ਦਾ ਮੁਨਾਫ਼ਾ ਜੋੜਿਆ ਗਿਆ ਹੈ।

ਹੁਣ ਇਸ 'ਤੇ ਦਿੱਲੀ ਸਰਕਾਰ ਵੱਲੋਂ ਤੈਅ ਕੀਤਾ ਗਿਆ ਵੈਟ 23.43 ਰੁਪਏ ਲੱਗਿਆ ਅਤੇ ਇਸ ਤਰ੍ਹਾਂ ਦਿੱਲੀ 'ਚ ਪੈਟਰੋਲ ਦੀ ਬੇਸ ਕੀਮਤ 101.54 ਰੁਪਏ ਪ੍ਰਤੀ ਲੀਟਰ ਹੋ ਗਈ।

ਦਿੱਲੀ ਸਰਕਾਰ ਪੈਟਰੋਲ 'ਤੇ 30 ਫੀਸਦੀ ਵੈਟ ਲੈਂਦੀ ਹੈ, ਜੋ ਐਕਸਾਈਜ਼ ਡਿਊਟੀ, ਡੀਲਰ ਚਾਰਜ ਅਤੇ ਫ੍ਰੇਟ ਚਾਰਜ ਸਭ ਦੇ ਪੈਟਰੋਲ 'ਤੇ ਜੁੜ ਜਾਣ 'ਤੇ ਲੱਗਦਾ ਹੈ।

ਪਰ ਕੇਂਦਰ ਸਰਕਾਰ ਵੱਲੋਂ ਲੱਗਣ ਵਾਲੀ ਐਕਸਾਈਜ਼ ਡਿਊਟੀ, ਪੈਟਰੋਲ ਦੇ ਬੇਸ ਪ੍ਰਾਈਜ਼, ਡੀਲਰ ਦਾ ਮੁਨਾਫ਼ਾ ਅਤੇ ਫ੍ਰੇਟ ਚਾਰਜ ਨੂੰ ਜੋੜ ਕੇ ਲੱਗਦੀ ਹੈ। ਸਰਕਾਰ ਇਸ ਦੇ ਲਈ ਫੀਸਦ ਨਹੀਂ ਨਿਰਧਾਰਿਤ ਕਰਦੀ, ਸਗੋਂ ਇੱਕਮੁਸ਼ਤ ਪੈਸਾ ਨਿਰਧਾਰਿਤ ਕਰਦੀ ਹੈ। ਇਸ ਵੇਲੇ 16 ਜੁਲਾਈ ਦੇ ਅੰਕੜਿਆਂ ਮੁਤਾਬਕ ਇਹ 32.90 ਰੁਪਏ ਹੈ।

ਸੂਬਾ ਸਰਕਾਰਾਂ ਕਿੰਨਾ ਟੈਕਸ ਲੈ ਰਹੀਆਂ?

26 ਜੁਲਾਈ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਲੋਕਸਭਾ ਵਿੱਚ ਦੱਸਿਆ ਕਿ ਸਭ ਤੋਂ ਜ਼ਿਆਦਾ ਵੈਟ ਮੱਧ ਪ੍ਰਦੇਸ਼ ਸਰਕਾਰ ਪੈਟਰੋਲ 'ਤੇ ਲੈਂਦੀ ਹੈ ਜੋ 31.55 ਰੁਪਏ ਪ੍ਰਤੀ ਲੀਟਰ ਹੈ।

ਉਧਰ ਡੀਜ਼ਲ 'ਤੇ ਸਭ ਤੋਂ ਜ਼ਿਆਦਾ ਵੈਟ ਰਾਜਸਥਾਨ ਸਰਕਾਰ ਲੈਂਦੀ ਹੈ ਜੋ 21.82 ਰੁਪਏ ਪ੍ਰਤੀ ਲੀਟਰ ਹੈ। ਕਹਿਣ ਤੋਂ ਭਾਵ ਜਿਹੜੀ ਸੂਬਾ ਸਰਕਾਰ ਸਭ ਤੋਂ ਜ਼ਿਆਦਾ ਵੈਟ ਪੈਟਰੋਲ 'ਤੇ ਲਗਾ ਰਹੀ ਹੈ ਉਹ ਕੀਮਤ ਵੀ ਕੇਂਦਰ ਸਰਕਾਰ ਦੀ ਐਕਸਾਈਜ਼ ਡਿਊਟੀ ਤੋਂ ਘੱਟ ਹੀ ਹੈ।

ਪੈਟਰੋਲ ਕੀਮਤਾਂ

ਤਸਵੀਰ ਸਰੋਤ, Indian oil

ਤਸਵੀਰ ਕੈਪਸ਼ਨ, ਸੂਬਿਆਂ ਵੱਲੋਂ ਲਗਾਇਆ ਜਾ ਰਿਹਾ ਵੈਟ

ਸਭ ਤੋਂ ਘੱਟ ਵੈਟ ਲੈਣ ਵਾਲਾ ਅੰਡਮਾਨ ਨਿਕੋਬਾਰ ਆਈਲੈਂਡ ਸਮੂਹ ਹੈ, ਜਿੱਥੇ ਪੈਟਰੋਲ 'ਤੇ 4.82 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 'ਤੇ 4.74 ਰੁਪਏ ਪ੍ਰਤੀ ਲੀਟਰ ਵੈਟ ਲਿਆ ਜਾਂਦਾ ਹੈ।

ਸੂਬਾ ਸਰਕਾਰਾਂ ਵੈਟ ਦੇ ਨਾਲ-ਨਾਲ ਕਈ ਵਾਰ ਕੁਝ ਹੋਰ ਟੈਕਸ ਵੀ ਜੋੜ ਦਿੰਦੀਆਂ ਹਨ ਜਿਨ੍ਹਾਂ ਨੂੰ ਗ੍ਰੀਨ ਟੈਕਸ, ਟਾਉਨ ਟੈਕਸ ਵਰਗੇ ਨਾਮ ਦਿੱਤੇ ਜਾਂਦੇ ਹਨ।

ਪੈਟਰੋਲ ਅਤੇ ਡੀਜ਼ਲ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੋਵਾਂ ਲਈ ਕਮਾਈ ਦਾ ਮੋਟਾ ਜ਼ਰੀਆ ਹੁੰਦੇ ਹਨ।

ਫੈਕਟ ਚੈੱਕ: ਮੌਜੂਦਾ ਸਮੇਂ ਵਿੱਚ ਕੀਤਾ ਜਾ ਰਿਹਾ ਦਾਅਵਾ ਸਾਡੇ ਫੈਕਟ ਚੈੱਕ 'ਚ ਝੂਠਾ ਸਾਬਿਤ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਵਸੂਲੀ ਜਾ ਰਹੀ ਐਕਸਾਈਜ਼ ਡਿਊਟੀ ਕਿਸੇ ਵੀ ਸੂਬੇ ਵੱਲੋਂ ਵਸੂਲੇ ਜਾ ਰਹੇ ਵੈਟ ਤੋਂ ਜ਼ਿਆਦਾ ਹੈ। ਇਹ ਗੱਲ ਸਰਕਾਰ ਨੇ ਖ਼ੁਦ ਸੰਸਦ ਵਿੱਚ ਦਿੱਤੇ ਗਏ ਆਪਣੇ ਜਵਾਬ ਵਿੱਚ ਮੰਨੀ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)