ਉਲੰਪਿਕ ਖੇਡਾਂ ਟੋਕੀਓ 2020 : ਕਮਲਪ੍ਰੀਤ ਕੌਰ ਨੇ ਦੱਸਿਆ ਕਿ ਡਿਸਕਸ ਥ੍ਰੋਅ ਵਿਚ ਤਮਗਾ ਜਿੱਤਣ ਤੋਂ ਕਿਉਂ ਖੁੰਝੀ

ਵੀਡੀਓ ਕੈਪਸ਼ਨ, ਉਲੰਪਿਕ ਖੇਡਾਂ ਟੋਕੀਓ 2020: ਕਮਲਪ੍ਰੀਤ ਦੀ ਮਾਂ ਰੋਣ ਲੱਗੀ ਤੇ ਘਰ ਵਾਲਿਆਂ ਨੇ ਦੱਸਿਆ ਹਾਰ ਦਾ ਕਾਰਨ

ਡਿਸਕਸ ਥ੍ਰੋਅ ਮੁਕਾਬਲੇ ਤੋਂ ਬਾਅਦ ਭਾਰਤੀ ਅਥਲੀਟ ਕਮਲਪ੍ਰੀਤ ਕੌਰ ਨੇ ਕਿਹਾ, '' ਮੈਂ ਸ਼ੁਰੂ ਵਿਚ ਥੋੜਾ ਨਵਰਸ ਹੋ ਗਈ ਸੀ, ਪਰ ਜਦੋਂ ਠੀਕ ਹੋਈ ਤਾਂ ਮੀਂਹ ਲੱਗ ਪਿਆ। ਮੈਂ ਕਦੇ ਵੀ ਮੀਂਹ ਦੌਰਾਨ ਬਿਹਤਰ ਖੇਡ ਨਹੀਂ ਦਿਖਾ ਸਕੀ।''

ਟੋਕੀਓ ਓਲੰਪਿਕ 2020 ਦੇ ਡਿਸਕਸ ਥ੍ਰੋਅ ਮੁਕਾਬਲੇ ਵਿਚ 6ਛੇਵੇਂ ਸਥਾਨ ਉੱਤੇ ਰਹੀ ਕਮਲਪ੍ਰੀਤ ਕੌਰ ਨਾਲ ਮੁਕਾਬਲੇ ਤੋਂ ਤੁਰੰਤ ਬਾਅਦ ਬੀਬੀਸੀ ਪੱਤਰਕਾਰ ਜਾਨ੍ਹਵੀ ਮੂਲੇ ਨੇ ਗੱਲਬਾਤ ਕੀਤੀ।

ਕਮਲਪ੍ਰੀਤ ਨੇ ਤਮਗਾ ਹਾਸਲ ਨਾ ਕਰ ਸਕਣ ਬਾਰੇ ਕਿਹਾ, ''ਜਦੋਂ ਮੀਂਹ ਪੈਣ ਲੱਗਾ ਤਾਂ ਮੈਂ ਆਪਣੇ ਆਪ ਉੱਤੇ ਭਰੋਸਾ ਗੁਆ ਗਈ।''

ਕਮਲਪ੍ਰੀਤ ਨੇ ਕਿਹਾ, ''ਮੈਂ ਓਲੰਪਿਕ ਬਾਰੇ ਕਾਫ਼ੀ ਸੋਚ ਤੇ ਆਈ ਸੀ, ਮੈਨੂੰ ਪੂਰੀ ਉਮੀਦ ਸੀ ਕਿ ਮੈਂ ਤਮਗਾ ਜਿੱਤਾਂਗੀ। ਪਰ ਇਹ ਨਹੀਂ ਹੋ ਸਕਿਆ। ਜਿਸ ਦਾ ਮਲਾਲ ਹੈ।''

ਉਨ੍ਹਾਂ ਕਿਹਾ, ''ਮੈਨੂੰ ਇੰਟਰਨੈਸ਼ਨਲ ਮੈਚਾਂ ਦਾ ਵਧੇਰੇ ਤਜਰਬਾ ਹੁੰਦਾ ਤਾਂ ਸ਼ਾਇਦ ਇਹ ਹਾਲਤ ਨਾ ਹੁੰਦੀ। ਮੇਰਾ ਬੈਸਟ 66 ਮੀਟਰ ਹੈ, ਜੇਕਰ ਅੱਜ ਸੁੱਟ ਦਿੰਦੀ ਤਾਂ ਮੈਡਲ ਜਿੱਤ

ਜਾਂਦੀ।''

ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਸਿਰਫ਼ ਵਰਲਡ ਗੇਮਜ਼ ਅਤੇ ਏਸ਼ੀਅਨ ਚੈਂਪੀਅਨਸ਼ਿਪ ਖੇਡੀ ਹੈ, ਉਸ ਕੋਲ ਕੌਮਾਂਤਰੀ ਮੈਚਾਂ ਦਾ ਜ਼ਿਆਦਾ ਤਜਰਬਾ ਨਹੀਂ ਸੀ।

ਆਪਣਾ ਬੈਸਟ ਨਹੀਂ ਦੁਹਰਾ ਸਕੀ

ਇਸ ਤੋਂ ਪਹਿਲਾਂ ਕਮਲਪ੍ਰੀਤ ਕੌਰ ਟੋਕੀਓ ਓਲੰਪਿਕ ਦੇ ਡਿਸਕਸ ਥ੍ਰੋਅ ਮੁਕਾਬਲੇ ਦੇ ਫਾਈਨਲ 'ਚ ਮੈਡਲਾਂ ਦੀ ਦੌੜ ਤੋ ਬਾਹਰ ਹੋ ਗਈ ਸੀ।

ਫਾਈਨਲ ਰਾਉਂਡ 'ਚ ਕਮਲਪ੍ਰੀਤ 6ਵੇਂ ਰੈਂਕ 'ਤੇ ਰਹੇ। ਉਨ੍ਹਾਂ 63.70 ਮੀਟਰ ਦੀ ਦੂਰੀ ਤੱਕ ਡਿਸਕਸ ਸੁੱਟਿਆ।

ਕਵਾਲੀਫ਼ਿਕੇਸ਼ਨ ਰਾਉਂਡ 'ਚ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਤੀਜੀ ਅਤੇ ਆਖ਼ਰੀ ਕੋਸ਼ਿਸ਼ 'ਚ 64 ਮੀਟਰ ਦੂਰ ਡਿਸਕਸ ਸੁੱਟਿਆ ਸੀ ਅਤੇ ਦੂਜੇ ਸਥਾਨ ਉੱਤੇ ਰਹੇ ਸਨ।

ਕਮਲਪ੍ਰੀਤ ਕੌਰ ਨੇ ਪਹਿਲੇ ਯਤਨ ਵਿਚ 61.62 ਮੀਟਰ ਥ੍ਰੋਅ ਨਾਲ ਚੰਗੀ ਸ਼ੁਰੂਆਤ ਕੀਤੀ ਪਰ ਦੂਜੇ ਯਤਨ ਦੌਰਾਨ ਫਾਊਲ ਹੋ ਗਿਆ।

ਕਮਲਪ੍ਰੀਤ ਕੌਰ
ਤਸਵੀਰ ਕੈਪਸ਼ਨ, ਕਮਲਪ੍ਰੀਤ ਕੌਰ ਦੇ ਘਰ ਲਾਇਵ ਮੈਚ ਦੇਖ ਰਹੇ ਪਰਿਵਾਰ ਤੇ ਪਿੰਡ ਕਬਰਵਾਲਾ ਦੇ ਵਾਸੀ

ਆਪਣੀ ਓਲੰਪਿਕ ਵਿੱਚ ਤਮਗੇ ਦੇ ਬਹੁਤ ਨੇੜੇ ਪਹੁੰਚੇ ਮਿਲਖਾ ਸਿੰਘ ਦੀ ਆਖਿਰ ਤੱਕ ਇਹੀ ਖਾਹਿਸ਼ ਰਹੀ ਹੈ ਕਿ ਐਥਲੈਟਿਕਸ ਵਿੱਚ ਭਾਰਤ ਨੂੰ ਮੈਡਲ ਮਿਲੇ।

ਕੈਪਟਨ ਅਮਰਿੰਦਰ ਤੇ ਬਾਦਲ ਨੇ ਵਧਾਇਆ ਹੌਸਲਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਮਲਪ੍ਰੀਤ ਕੌਰ ਦਾ ਮੈਚ ਦੇਖਿਆ ਅਤੇ ਉਸ ਦਾ ਹੌਸਲਾ ਵਧਾਇਆ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਕਮਲਪ੍ਰੀਤ ਕੌਰ ਖੇਡ ਸਫ਼ਰ

ਓਲੰਪਿਕ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪੰਜਾਬ ਦੀ ਕਮਲਪ੍ਰੀਤ ਕੌਰ ਨੂੰ ਚੰਗੀ ਪ੍ਰਸਿੱਧੀ ਮਿਲ ਰਹੀ ਹੈ, ਪਰ ਸੱਚ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਨਾ ਤਾਂ ਉਨ੍ਹਾਂ ਦੇ ਨਾਮ ਤੋਂ ਕੋਈ ਵਾਕਿਫ਼ ਸੀ ਤੇ ਨਾ ਹੀ ਖੇਡ ਤੋਂ।

ਰੈਂਕਿੰਗ

ਸ਼ਨੀਵਾਰ 31 ਜੁਲਾਈ ਨੂੰ ਭਾਰਤ ਦੀ ਟੋਕੀਓ ਓਲੰਪਿਕਸ ਵਿੱਚ ਮੈਡਲ ਲਈ ਇੱਕ ਹੋਰ ਆਸ ਉਦੋਂ ਬੱਝ ਗਈ ਜਦੋਂ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਵਿੱਚ ਫਾਈਨਲ ਲਈ ਆਪਣੀ ਥਾਂ ਪੱਕੀ ਕਰ ਲਈ ਸੀ।

ਪਹਿਲੀ ਵਾਰ ਓਲੰਪਿਕਸ ਵਿੱਚ ਹਿੱਸਾ ਲੈ ਰਹੀ ਕਮਲਪ੍ਰੀਤ ਕੌਰ ਨੇ ਕੁਆਲੀਫਾਇੰਗ ਰਾਊਂਡ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।

25 ਸਾਲ ਦੀ ਕਮਲਪ੍ਰੀਤ ਦਾ ਸਬੰਧ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਕਬਰਵਾਲਾ ਪਿੰਡ ਨਾਲ ਹੈ ਅਤੇ ਕੁਆਲੀਫਾਇੰਗ ਰਾਊਂਡ ਵਿੱਚ ਕਮਲਪ੍ਰੀਤ ਦੇ ਅੰਕ ਮੌਜੂਦਾ ਵਿਸ਼ਵ ਚੈਂਪੀਅਨ ਯੇਮੀ ਪਰਜ਼ ਅਤੇ ਪਿਛਲੇ ਓਲੰਪਿਕਸ ਵਿੱਚ ਗੋਲਡ ਮੈਡਲ ਜੇਤੂ ਸਾਂਡਰਾ ਪਰਵੋਕ ਤੋ ਵੀ ਜ਼ਿਆਦਾ ਸਨ।

ਇਹ ਵੀ ਪੜ੍ਹੋ:

ਕਮਲਪ੍ਰੀਤ ਦੇ ਪਰਿਵਾਰ ਵੱਲੋਂ ਪਹਿਲਾਂ ਹੋਇਆ ਸੀ ਵਿਰੋਧ

ਓਲੰਪਿਕਸ ਵਿੱਚ ਜਾਣ ਤੋਂ ਪਹਿਲਾਂ ਕਮਲਪ੍ਰੀਤ ਨੇ ਬੀਬੀਸੀ ਪੱਤਰਕਾਰ ਵੰਦਨਾ ਨੂੰ ਦਿੱਤੇ ਇੰਟਰਵਿਊ ਵਿੱਚ ਚੁਣੌਤੀਆਂ ਅਤੇ ਉਮੀਦਾਂ ਬਾਰੇ ਗੱਲ ਵੀ ਕੀਤੀ ਸੀ।

ਕਮਲਪ੍ਰੀਤ ਕੌਰ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਖੇਡਾਂ ਨਾਲ ਬਹੁਤ ਲਗਾਅ ਸੀ। ਸ਼ੁਰੂਆਤ ਵਿੱਚ ਪਰਿਵਾਰ ਵੱਲੋਂ ਥੋੜ੍ਹਾ ਵਿਰੋਧ ਕੀਤਾ ਗਿਆ ਪਰ ਬਾਅਦ ਵਿੱਚ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਸਾਥ ਦਿੱਤਾ।

ਆਪਣੇ ਖੇਡ ਜੀਵਨ ਵਿੱਚ ਆਈਆਂ ਚੁਣੌਤੀਆਂ ਬਾਰੇ ਬੋਲਦਿਆਂ ਕਮਲਪ੍ਰੀਤ ਨੇ ਦੱਸਿਆ ਸੀ ਕਿ 2019 ਤੋਂ ਪਹਿਲਾਂ ਉਨ੍ਹਾਂ ਨੂੰ ਡਿਸਕਸ ਥ੍ਰੋਅ ਲਈ ਲੋੜੀਂਦੇ ਖਾਣ ਪੀਣ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ।

ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਇਸ ਖੇਡ ਬਾਰੇ ਵੀ ਜ਼ਿਆਦਾ ਨਹੀਂ ਪਤਾ ਸੀ।

ਕਮਲਪ੍ਰੀਤ ਕੌਰ ਦਾ ਪਰਿਵਾਰ
ਤਸਵੀਰ ਕੈਪਸ਼ਨ, ਫਾਇਨਲ ਮੁਕਾਬਲੇ ਦੌਰਾਨ ਜਿੱਤ ਦੀ ਅਰਦਾਸ ਕਰਦੀ ਕਮਲਪ੍ਰੀਤ ਦੀ ਭੈਣ

'ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਜ਼ਰੂਰੀ'

ਕੁੜੀਆਂ ਪ੍ਰਤੀ ਸਮਾਜ ਦੀ ਸੋਚ ਬਾਰੇ ਵੀ ਕਮਲਪ੍ਰੀਤ ਨੇ ਗੱਲ ਕੀਤੀ ਕਿ ਕਿਸ ਤਰ੍ਹਾਂ ਅਕਸਰ ਪਰਿਵਾਰ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉਨ੍ਹਾਂ ਦੇ ਵਿਆਹ ਬਾਰੇ ਹੀ ਸੋਚਦੇ ਹਨ।

ਡਿਸਕਸ ਥ੍ਰੋਅ ਤੋਂ ਇਲਾਵਾ ਕਮਲਪ੍ਰੀਤ ਨੂੰ ਕ੍ਰਿਕਟ ਦਾ ਵੀ ਸ਼ੌਂਕ ਹੈ। ਓਲੰਪਿਕ ਦੀ ਤਿਆਰੀ ਬਾਰੇ ਪੁੱਛੇ ਜਾਣ 'ਤੇ ਕਮਲਪ੍ਰੀਤ ਨੇ ਅਭਿਆਸ ਦੀ ਮਹੱਤਤਾ ਦਾ ਜ਼ਿਕਰ ਕੀਤਾ ਸੀ।

Please wait...

ਆਪਣੇ ਕੱਦ, ਸਰੀਰਕ ਸ਼ਕਤੀ ਅਤੇ ਕੁਝ ਵੀ ਕਰ ਸਕਣ ਦੀ ਦ੍ਰਿੜ੍ਹ ਇੱਛਾ ਨੂੰ ਕਮਲਪ੍ਰੀਤ ਨੇ ਆਪਣੀਆਂ ਤਿੰਨ ਤਾਕਤਾਂ ਦੱਸਿਆ ਸੀ।

ਕਮਲਪ੍ਰੀਤ ਕੌਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਸੀ ਕਿ ਅਹਿਮ ਮੁਕਾਬਲਿਆਂ ਤੋਂ ਪਹਿਲਾਂ ਖਿਡਾਰੀਆਂ ਦਾ ਮਾਨਸਿਕ ਰੂਪ ਵਿੱਚ ਸ਼ਾਂਤ ਰਹਿਣਾ ਵੀ ਬੇਹੱਦ ਜ਼ਰੂਰੀ ਹੈ।

ਪਰਿਵਾਰ ਦਾ ਪਿਛੋਕੜ

ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਕਮਲਪ੍ਰੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਖੇਤੀਬਾੜੀ ਕਰਦੇ ਹਨ।

ਕਮਲਪ੍ਰੀਤ ਕੌਰ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਪਿੰਡ ਕਬਰਵਾਲਾ ਦੇ ਸਰਕਾਰੀ ਹਾਈ ਸਕੂਲ ਵਿੱਚੋਂ ਕੀਤੀ ਹੈ ਅਤੇ ਦਸਮੇਸ਼ ਗਰਲਜ਼ ਕਾਲਜ ਪਿੰਡ ਬਾਦਲ ਤੋਂ ਗ੍ਰੈਜੂਏਸ਼ਨ ਕੀਤੀ ਹੈ।

ਕਮਲਪ੍ਰੀਤ ਕੌਰ

ਤਸਵੀਰ ਸਰੋਤ, Getty Images

ਪਰਿਵਾਰ ਸਮੇਤ ਉਹ ਪਿੰਡ ਕਬਰਵਾਲਾ ਦੇ ਬਾਹਰਵਾਰ ਬਣੀ ਢਾਣੀ ਵਿੱਚ ਰਹਿੰਦੇ ਹਨ।

ਉਨ੍ਹਾਂ ਦੇ ਮਾਤਾ ਪਿਤਾ ਅਤੇ ਦਾਦਾ-ਦਾਦੀ ਇੱਕੋ ਘਰ ਵਿੱਚ ਰਹਿੰਦੇ ਹਨ ਅਤੇ ਕਮਲਪ੍ਰੀਤ ਕੌਰ ਹੁਣ ਰੇਲਵੇ ਵਿੱਚ ਨੌਕਰੀ ਕਰਦੇ ਹਨ।

9 ਸਾਲ ਪਹਿਲਾਂ ਕਮਲਪ੍ਰੀਤ ਕੌਰ ਨੇ ਇਸ ਖੇਡ ਦੀ ਸ਼ੁਰੂਆਤ ਕੀਤੀ ਸੀ। ਲਗਾਤਾਰ ਮਿਹਨਤ ਕਰਕੇ ਕਮਲਪ੍ਰੀਤ ਕੌਰ ਅੱਜ ਓਲੰਪਿਕ ਵਿੱਚ ਇਸ ਮੁਕਾਮ 'ਤੇ ਹੈ।

ਕਮਲਪ੍ਰੀਤ ਕੌਰ ਦਾ ਖੇਡਾਂ ਦਾ ਸਫ਼ਰ ਕੋਈ ਸੁਖਾਲਾ ਨਹੀਂ ਰਿਹਾ। ਸਾਲ 2017 ਵਿੱਚ ਖੇਡਣ ਸਮੇਂ ਸੱਟ ਲੱਗ ਗਈ ਜਿਸ ਕਾਰਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਦੇ ਖੇਡਾਂ ਨੂੰ ਅਲਵਿਦਾ ਕਹਿਣ ਦਾ ਬਣਾ ਲਿਆ ਮਨ

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਅਨੁਸਾਰ ਕਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਦੱਸਦੇ ਹਨ ਕਿ ਪਿੱਠ ਵਿੱਚ ਤਿੱਖੇ ਦਰਦ ਕਾਰਨ ਇੱਕ ਵਾਰ ਤਾਂ ਉਸ ਨੇ ਮਨ ਬਣਾ ਲਿਆ ਸੀ ਕਿ ਉਹ ਖੇਡਾਂ ਛੱਡ ਦੇਵੇ ਪਰ ਉਸ ਨੇ ਆਪਣੇ ਮਨ ਅਤੇ ਜਜ਼ਬੇ ਨੂੰ ਡੋਲਣ ਨਹੀਂ ਦਿੱਤਾ ਅਤੇ ਮਿਹਨਤ ਜਾਰੀ ਰੱਖੀ।

ਕਮਲਪ੍ਰੀਤ ਕੌਰ ਨੇ 2014 ਵਿੱਚ ਜੂਨੀਅਰ ਨੈਸ਼ਨਲ ਡਿਸਕਸ ਥ੍ਰੋਅ ਵਿੱਚ 39 ਮੀਟਰ ਸਕੋਰ ਨਾਲ ਸੋਨ ਤਮਗਾ ਜਿੱਤ ਕੇ ਆਪਣੀ ਜੇਤੂ ਸ਼ੁਰੂਆਤ ਕੀਤੀ ਸੀ।

ਇਸੇ ਹੀ ਸਾਲ ਕਮਲਪ੍ਰੀਤ ਕੌਰ ਨੇ ਸਕੂਲ ਪੱਧਰ ਦੀਆਂ ਖੇਡਾਂ ਵਿੱਚ 42 ਮੀਟਰ ਸਕੋਰ ਕਰਕੇ ਮੁੜ ਸੋਨ ਤਮਗਾ ਜਿੱਤਿਆ ਅਤੇ 2016 ਵਿੱਚ ਓਪਨ ਨੈਸ਼ਨਲ ਵਿੱਚ ਵੀ ਸੋਨੇ ਦਾ ਮੈਡਲ ਜਿੱਤਿਆ।

ਇਸੇ ਤਰ੍ਹਾਂ ਕਮਲਪ੍ਰੀਤ ਕੌਰ ਨੇ ਆਪਣੇ ਜੇਤੂ ਸਿਲਸਿਲੇ ਨੂੰ ਲਗਾਤਾਰ ਜਾਰੀ ਰੱਖਿਆ ਅਤੇ ਸੀਨੀਅਰ ਨੈਸ਼ਨਲ ਫੈੱਡਰੇਸ਼ਨ ਮੁਕਾਬਲਿਆਂ ਵਿੱਚ ਸਾਲ 2018-19 ਅਤੇ 2021 ਵਿੱਚ ਲਗਾਤਾਰ ਸੋਨੇ ਦੇ ਤਮਗੇ ਜਿੱਤ ਕੇ ਸਾਬਤ ਕੀਤਾ ਕਿ ਉਹ ਇੱਕ ਮਿਹਨਤ ਕਰਨ ਵਾਲੀ ਖਿਡਾਰਨ ਹੈ।

ਸਾਰੀ ਤਨਖ਼ਾਹ ਜੁੱਤੇ ਖਰੀਦਣ 'ਚ ਖਰਚ ਹੁੰਦੀ ਸੀ

ਕਮਲਪ੍ਰੀਤ ਕੌਰ ਨੇ ਖੇਡ ਪੱਤਰਕਾਰ ਸੌਰਭ ਦੁੱਗਲ ਨਾਲ ਓਲੰਪਿਕਸ ਤੋਂ ਕੁਝ ਮਹੀਨੇ ਪਹਿਲਾਂ ਗੱਲ ਕਰਦਿਆਂ ਦੱਸਿਆ ਸੀ ਕਿ 2011 ਵਿੱਚ ਉਨ੍ਹਾਂ ਨੇ ਸ਼ਾਟਪੁੱਟ ਤੋਂ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦੇ ਕੋਚ ਨੇ ਉਨ੍ਹਾਂ ਨੂੰ ਡਿਸਕਸ ਥ੍ਰੋਅ ਲਈ ਪ੍ਰੇਰਿਆ।

ਸ਼ੁਰੂਆਤ ਵਿੱਚ ਟੀਚਾ ਕੇਵਲ ਨੈਸ਼ਨਲ ਲੈਵਲ ਖੇਡਾਂ ਸਨ ਅਤੇ ਫਿਰ ਇਹ ਟੀਚਾ ਕੌਮਾਂਤਰੀ ਹੋਇਆ। 2013 ਵਿੱਚ ਕਮਲਪ੍ਰੀਤ ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ ਵਿੱਚ ਜਗ੍ਹਾ ਮਿਲੀ।

ਕਮਲਪ੍ਰੀਤ ਕੌਰ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪਿੰਡ ਕਬਰਵਾਲ ਮਸ਼ਹੂਰ ਨਹੀਂ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੇ ਪਿਤਾ ਕਿਸਾਨ ਹਨ ਅਤੇ ਮਾਤਾ ਘਰੇਲੂ ਔਰਤ।

2017 ਵਿੱਚ ਕਮਲਪ੍ਰੀਤ ਦੀ ਰੇਲਵੇ ਵਿਚ ਨੌਕਰੀ ਲੱਗੀ। ਪਹਿਲਾਂ ਉਹ ਜੂਨੀਅਰ ਕਲਰਕ ਸਨ ਅਤੇ ਹੁਣ ਸੀਨੀਅਰ ਕਲਰਕ।

ਕਮਲਪ੍ਰੀਤ ਕੌਰ

ਤਸਵੀਰ ਸਰੋਤ, Kamalpreet Kaur

ਸੌਰਭ ਦੁੱਗਲ ਨੂੰ ਉਨ੍ਹਾਂ ਨੇ ਦੱਸਿਆ ਸੀ ਕਿ ਸ਼ੁਰੂਆਤ ਵਿੱਚ ਤਨਖ਼ਾਹ 20-21 ਹਜ਼ਾਰ ਸੀ ਅਤੇ ਤਨਖ਼ਾਹ ਦਾ ਜ਼ਿਆਦਾਤਰ ਹਿੱਸਾ ਖੇਡਾਂ ਲਈ ਸਪੋਰਟਸ ਸ਼ੂ ਖ਼ਰੀਦਣ ਵਿੱਚ ਨਿਕਲ ਜਾਂਦਾ ਸੀ।

ਕਮਲਪ੍ਰੀਤ ਨੂੰ 10 ਨੰਬਰ ਦੇ ਜੁੱਤੇ ਆਉਂਦੇ ਹਨ ਅਤੇ ਬਾਅਦ ਵਿੱਚ ਇੱਕ ਸਪੋਰਟਸ ਫਾਊਂਡੇਸ਼ਨ ਨੇ ਆਰਥਿਕ ਮਦਦ ਕੀਤੀ ਜਿਸ ਨਾਲ ਕਾਫੀ ਸਹਾਇਤਾ ਮਿਲੀ।

2017 ਵਿੱਚ ਵਰਲਡ ਯੂਨੀਵਰਸਿਟੀ ਗੇਮਜ਼ ਉਨ੍ਹਾਂ ਦੀਆਂ ਪਹਿਲੀਆਂ ਅੰਤਰਰਾਸ਼ਟਰੀ ਖੇਡਾਂ ਸਨ। ਦੋਹਾ ਕਤਰ ਅਤੇ ਭੁਵਨੇਸ਼ਵਰ ਦੀਆਂ ਏਸ਼ੀਅਨ ਚੈਂਪੀਅਨਸ਼ਿਪ ਗੇਮਜ਼ ਵਿੱਚ ਵੀ ਉਨ੍ਹਾਂ ਨੇ ਹਿੱਸਾ ਲਿਆ ਹੈ।

ਕਮਲਪ੍ਰੀਤ ਨੇ ਪਹਿਲਾਂ ਕ੍ਰਿਸ਼ਨਾ ਪੂਨੀਆ ਦਾ ਇੰਟਰਨੈਸ਼ਨਲ ਅਤੇ ਫਿਰ ਨੈਸ਼ਨਲ ਰਿਕਾਰਡ ਤੋੜਿਆ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)