ਟੋਕੀਓ ਓਲੰਪਿਕ 2020: ਮੀਰਾ ਬਾਈ ਚਾਨੂ ਦਾ ਪੰਜਾਬ ਨਾਲ ਕੀ ਹੈ ਰਿਸ਼ਤਾ ਤੇ ਮੈਡਲ ਜਿੱਤਣ ਤੋਂ ਬਾਅਦ ਕੀ ਕਿਹਾ
- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
ਟੋਕੀਓ ਓਲੰਪਿਕਸ ਵਿੱਚ ਵੇਟ ਲਿਫਟਰ ਮੀਰਾਬਾਈ ਚਾਨੂ ਨੇ ਭਾਰਤ ਲਈ ਜੇਤੂ ਸ਼ੁਰੂਆਤ ਕੀਤੀ ਅਤੇ ਪਹਿਲਾ ਤਮਗਾ ਦੇਸ਼ ਦੀ ਝੋਲੀ ਪਾਇਆ। ਵੇਟਲਿਫਟਿੰਗ ਵਿੱਚ ਚਾਨੂ ਨੇ ਸਿਲਵਰ ਮੈਡਲ ਹਾਸਿਲ ਕੀਤਾ। ਭਾਰਤ ਦੀ 26 ਸਾਲਾ ਵੇਟ ਲਿਫਟਰ ਮੀਰਾਬਾਈ ਚਾਨੂ ਨੇ 49 ਕਿਲੋਗ੍ਰਾਮ ਵਰਗ ਵਿੱਚ ਟੋਕੀਓ ਓਲੰਪਿਕ ਵਿੱਚ ਭਾਰਤ ਨੂੰ ਤਮਗਾ ਜਿਤਵਾ ਕੇ ਚੰਗੀ ਸ਼ੁਰੂਆਤ ਕੀਤੀ ਹੈ।
ਮੀਰਾਬਾਈ ਚਾਨੂ ਦੇ ਕੋਚ ਪੰਜਾਬ ਪੁਲਿਸ ਦੇ ਇੰਸਪੈਕਟਰ ਸੰਦੀਪ ਕੁਮਾਰ ਵੀ ਹਨ। ਪੰਜਾਬ ਪੁਲਿਸ ਨੇ ਚਾਨੂ ਅਤੇ ਸੰਦੀਪ ਕੁਮਾਰ ਨੂੰ ਮੈਡਲ ਜਿੱਤਣ ਦੀ ਖ਼ੁਸ਼ੀ ਵਿੱਚ ਟਵੀਟ ਕਰਕੇ ਵਧਾਈ ਦਿੱਤੀ ਹੈ।
-------------------------------------------------------------
ਟੋਕੀਓ ਉਲੰਪਿਕ 2020 - ਪਹਿਲਾ ਦਿਨ
- ਵੇਟ ਲਿਫਟਿੰਗ ਦੇ 49 ਕਿਲੋ ਵਰਗ ਮੁਕਾਬਲੇ ਵਿਚ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਮਗਾ ਜਿੱਤਿਆ
- ਹਾਕੀ ਮੁਕਾਬਲੇ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਦੇ ਫ਼ਰਕ ਨਾਲ ਹਰਾਇਆ।
- ਮਹਿਲਾ ਹਾਕੀ ਮੁਕਾਬਲੇ ਵਿਚ ਭਾਰਤ ਨੂੰ ਨੀਂਦਰਲੈਂਡ ਹੱਥੋਂ 5-1 ਨਾਲ ਹਾਰ ਮਿਲੀ ।
- ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ 7ਵੀਂ ਥਾਂ ਉੱਤੇ ਰਹੇ।
- ਤੀਰਅੰਦਾਜ਼ ਦੀਪਿਕਾ ਠਾਕੁਰ ਅਤੇ ਪ੍ਰਵੀਨ ਯਾਦਵ ਦੀ ਜੋੜੀ ਕੁਆਟਰ-ਫਾਇਨਲ ਵਿਚ ਹਾਰੀ ।
-------------------------------------------------------------
ਜਲੰਧਰ ਨਾਲ ਸੰਬੰਧਿਤ ਸੰਦੀਪ ਕੁਮਾਰ ਵੀ ਇੱਕ ਓਲੰਪੀਅਨ ਹਨ ਅਤੇ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਹਨ।
ਸੰਦੀਪ ਕੁਮਾਰ ਨੇ 1996 ਦੀਆਂ ਅਟਲਾਂਟਾ ਓਲੰਪਿਕਸ ਵਿੱਚ ਹਿੱਸਾ ਲਿਆ ਸੀ। 1998 ਦੀਆਂ ਰਾਸ਼ਟਰਮੰਡਲ ਖੇਡਾਂ ਜੋ ਕਿ ਕੁਆਲਾਲੰਪੁਰ ਵਿੱਚ ਹੋਈਆਂ ਸਨ, ਦੌਰਾਨ ਇੱਕ ਤਾਂਬੇ ਦਾ ਮੈਡਲ ਦੇਸ਼ ਲਈ ਹਾਸਲ ਕੀਤਾ ਸੀ।
2016 ਦੀਆਂ ਰੀਓ ਓਲੰਪਿਕ ਖੇਡਾਂ ਵਿੱਚ ਬੇਹੱਦ ਖ਼ਰਾਬ ਪ੍ਰਦਰਸ਼ਨ ਤੋਂ ਲੈ ਕੇ ਟੋਕੀਓ ਉਲੰਪਿਕ ਵਿੱਚ ਮੈਡਲ ਤੱਕ ਚਾਨੂ ਦਾ ਸਫ਼ਰ ਬੇਹੱਦ ਜ਼ਬਰਦਸਤ ਰਿਹਾ ਹੈ। ਪਿਛਲੀ ਵਾਰ ਰੀਓ ਓਲੰਪਿਕ ਵਿੱਚ ਕਹਾਣੀ ਇਕਦਮ ਅਲੱਗ ਸੀ।
ਇਹ ਵੀ ਪੜ੍ਹੋ:
ਮੈਡਲ ਤੋਂ ਬਾਅਦ ਚਾਨੂ ਨੇ ਕੀ ਕਿਹਾ
ਮੀਰਾ ਬਾਈ ਚਾਨੂ ਨੇ ਟਵਿੱਟਰ ਰਾਹੀਂ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ,
ਮੇਰੇ ਲਈ ਇਹ ਵਾਕਈ ਇੱਕ ਸੁਫ਼ਨਾ ਸੱਚ ਹੋਣ ਵਰਗਾ ਹੈ। ਮੈਂ ਇਹ ਮੈਡਲ ਆਪਣੇ ਦੇਸ਼ ਨੂੰ ਸਮਰਪਿਤ ਕਰਨਾ ਚਾਹਾਂਗੀ ਅਤੇ ਉਨ੍ਹਾਂ ਇੱਕ ਅਰਬ ਦੁਆਵਾਂ ਦਾ ਧੰਨਵਾਦ ਕਰਨਾ ਚਾਹਾਂਗੀ ਜੋ ਇਸ ਸਫ਼ਰ ਦੌਰਾਨ ਮੇਰੇ ਨਾਲ ਰਹੀਆਂ ਹਨ। ਮੈਂ ਆਪਣੇ ਪਰਿਵਾਰ ਅਤੇ ਖ਼ਾਸ ਕਰ ਮੇਰੀ ਮਾਂ ਦਾ ਮੇਰੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਕਰਨ ਅਤੇ ਮੇਰੇ ਵਿੱਚ ਯਕੀਨ ਰੱਖਣ ਲਈ ਧੰਨਵਾਦ ਕਰਨਾ ਚਾਹਾਂਗੀ।"
ਚਾਨੂ ਨੇ ਭਾਰਤੋਲਣ ਨਾਲ ਜੁੜੀਆਂ ਸੰਸਥਾਵਾਂ,ਭਾਈਚਾਰੇ ਅਤੇ ਆਪਣੇ ਕੋਚ ਵਿਜੇ ਸ਼ਰਮਾ ਦਾ ਧੰਨਵਾਦ ਕੀਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਡਿਡ ਨੋਟ ਫਿਨਿਸ਼
ਓਲੰਪਿਕ ਵਰਗ ਮੁਕਾਬਲੇ ਵਿੱਚ ਜੇ ਤੁਸੀਂ ਦੂਜੇ ਖਿਡਾਰੀਆਂ ਤੋਂ ਪੱਛੜ ਜਾਓ ਤਾਂ ਇੱਕ ਗੱਲ ਹੈ ਪਰ ਜੇ ਤੁਸੀਂ ਆਪਣਾ ਖੇਡ ਹੀ ਪੂਰਾ ਨਹੀਂ ਕਰ ਪਾਏ ਤਾਂ ਕਿਸੇ ਵੀ ਖਿਡਾਰੀ ਦੇ ਮਨੋਬਲ ਨੂੰ ਤੋੜਨ ਵਾਲੀ ਘਟਨਾ ਹੋ ਸਕਦੀ ਹੈ।
2016 ਵਿੱਚ ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨਾਲ ਅਜਿਹਾ ਹੀ ਹੋਇਆ ਸੀ। ਓਲੰਪਿਕ ਵਿੱਚ ਮੀਰਾ ਆਪਣੇ ਵਰਗ ਵਿੱਚ ਕੇਵਲ ਦੂਸਰੀ ਅਜਿਹੀ ਖਿਡਾਰਨ ਸੀ ਜਿਨ੍ਹਾਂ ਲਈ ਓਲੰਪਿਕ ਵਿੱਚ ਲਿਖਿਆ ਗਿਆ ਸੀ 'ਡਿਡ ਨੋਟ ਫਿਨਿਸ਼'।
ਇਹ ਉਨਾਂ ਭਾਰ ਸੀ ਜਿੰਨਾ ਉਹ ਰੋਜ਼ਾਨਾ ਪ੍ਰੈਕਟਿਸ ਵਿਚ ਚੱਕ ਲਿਆ ਕਰਦੇ ਸਨ ਪਰ ਉਸ ਦਿਨ ਓਲੰਪਿਕ ਵਿੱਚ ਜਿਵੇਂ ਬਰਫ਼ ਵਾਂਗ ਹੱਥ ਹੀ ਜੰਮ ਗਏ। ਉਸ ਵੇਲੇ ਭਾਰਤ ਵਿੱਚ ਰਾਤ ਸੀ ਅਤੇ ਬਹੁਤ ਘੱਟ ਭਾਰਤੀਆਂ ਨੇ ਇਹ ਦੇਖਿਆ ਸੀ। ਜਦੋਂ ਸਵੇਰੇ ਭਾਰਤ ਦੇ ਖੇਡ ਪ੍ਰੇਮੀਆਂ ਨੇ ਖ਼ਬਰਾਂ ਪੜ੍ਹੀਆਂ ਤਾਂ ਮੀਰਾਬਾਈ ਜਿਵੇਂ ਰਾਤੋ-ਰਾਤ ਭਾਰਤ ਦੇ ਖੇਡ ਪ੍ਰਸ਼ੰਸਕਾਂ ਦੀ ਨਜ਼ਰ ਵਿਚ ਵਿਲੇਨ ਬਣ ਗਈ।

ਤਸਵੀਰ ਸਰੋਤ, Getty Images
ਨੌਬਤ ਇੱਥੋਂ ਤਕ ਆ ਗਈ ਸੀ ਕਿ 2016 ਤੋਂ ਬਾਅਦ ਉਨ੍ਹਾਂ ਨੂੰ ਡਿਪਰੈਸ਼ਨ ਹੋ ਗਿਆ ਅਤੇ ਹਰ ਹਫ਼ਤੇ ਮਨੋਵਿਗਿਆਨੀ ਦੀ ਸਹਾਇਤਾ ਲੈਣੀ ਪਈ। ਇਸ ਅਸਫ਼ਲਤਾ ਤੋਂ ਬਾਅਦ ਇੱਕ ਵਾਰ ਮੀਰਾ ਨੇ ਖੇਡ ਨੂੰ ਅਲਵਿਦਾ ਕਹਿਣ ਦਾ ਮਨ ਵੀ ਬਣਾ ਲਿਆ ਸੀ ਪਰ ਫਿਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਦੁਬਾਰਾ ਵਾਪਸੀ ਕੀਤੀ।
ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮੀਰਾਬਾਈ ਚਾਨੂ ਨੇ ਆਸਟ੍ਰੇਲੀਆ ਦੇ 2018 ਰਾਸ਼ਟਰਮੰਡਲ ਖੇਡਾਂ ਵਿੱਚ 48 ਕਿੱਲੋ ਵਰਗ ਵਿੱਚ ਭਾਰਤੋਲਨ ਮੁਕਾਬਲੇ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ ਅਤੇ ਹੁਣ ਓਲੰਪਿਕ ਮੈਡਲ।
ਵਜ਼ਨ ਬਣਾਈ ਰੱਖਣ ਲਈ ਖਾਣਾ ਵੀ ਨਹੀਂ ਖਾਧਾ
ਵੈਸੇ 4 ਫੁੱਟ 11 ਇੰਚ ਦੀ ਮੀਰਾਬਾਈ ਚਾਨੂ ਨੂੰ ਦੇਖ ਕੇ ਅੰਦਾਜ਼ਾ ਲਗਾਉਣਾ ਔਖਾ ਹੈ ਕਿ ਦੇਖਣ ਵਿਚ ਛੋਟੀ ਜਿਹੀ ਮੀਰਾ ਵੱਡੇ ਵੱਡਿਆਂ ਦੇ ਛੱਕੇ ਛੁਡਾ ਸਕਦੀ ਹੈ। 48 ਕਿੱਲੋਗ੍ਰਾਮ ਦੇ ਆਪਣੇ ਵਜ਼ਨ ਤੋਂ ਕਰੀਬ ਚਾਰ ਗੁਣਾ ਜ਼ਿਆਦਾ ਵਜ਼ਨ ਯਾਨੀ 194 ਕਿੱਲੋਗ੍ਰਾਮ ਚੱਕ ਕੇ ਮੀਰਾ ਨੇ 2017 ਵਿੱਚ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਹਾਸਲ ਕੀਤਾ ਸੀ।
ਪਿਛਲੇ 22 ਸਾਲਾਂ ਵਿੱਚ ਅਜਿਹਾ ਕਰਨ ਵਾਲੀ ਮੀਰਾਬਾਈ ਪਹਿਲੀ ਭਾਰਤੀ ਮਹਿਲਾ ਸਨ।
48 ਕਿੱਲੋ ਦਾ ਵਜ਼ਨ ਬਣਾਏ ਰੱਖਣ ਲਈ ਮੀਰਾ ਨੇ ਉਸ ਦਿਨ ਖਾਣਾ ਵੀ ਨਹੀਂ ਖਾਧਾ ਸੀ। ਇਸ ਦਿਨ ਦੀ ਤਿਆਰੀ ਲਈ ਮੀਰਾ ਪਿਛਲੇ ਸਾਲ ਆਪਣੀ ਸਕੀ ਭੈਣ ਦੇ ਵਿਆਹ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ ਸਨ।
ਭਾਰਤ ਦੇ ਲਈ ਤਮਗਾ ਜਿੱਤਣ ਵਾਲੀ ਮੀਰਾ ਦੀਆਂ ਅੱਖਾਂ ਦੇ ਵਹਿੰਦੇ ਹੋਏ ਹੰਝੂ ਉਸ ਦਰਦ ਦੇ ਗਵਾਹ ਹਨ ਜੋ ਉਹ 2016 ਤੋਂ ਝੱਲ ਰਹੇ ਸਨ। ਬਾਂਸ ਨਾਲ ਕੀਤੀ ਵੇਟਲਿਫਟਿੰਗ ਦੀ ਪ੍ਰੈਕਟਿਸ
8 ਅਗਸਤ, 1994 ਨੂੰ ਜਨਮੀ ਅਤੇ ਮਨੀਪੁਰ ਦੇ ਛੋਟੇ ਜਿਹੇ ਪਿੰਡ ਵਿੱਚ ਪਲੀ ਮੀਰਾਬਾਈ ਬਚਪਨ ਤੋਂ ਹੀ ਕਾਫ਼ੀ ਹੁਨਰਮੰਦ ਸੀ। ਬੁਨਿਆਦੀ ਸਹੂਲਤਾਂ ਤੋਂ ਸੱਖਣਾ ਉਨ੍ਹਾਂ ਦਾ ਪਿੰਡ ਇੰਫਾਲ ਤੋਂ ਲਗਭਗ 200 ਕਿੱਲੋਮੀਟਰ ਦੂਰ ਸੀ।
ਉਨ੍ਹਾਂ ਦਿਨਾਂ ਵਿੱਚ ਮਨੀਪੁਰ ਦੀ ਹੀ ਮਹਿਲਾ ਵੇਟਲਿਫਟਰ ਕੁੰਜੁਰਾਣੀ ਦੇਵੀ ਸਟਾਰ ਸੀ ਅਤੇ ਏਥਨਜ਼ ਉਲੰਪਿਕ ਵਿੱਚ ਵੀ ਹਿੱਸਾ ਲਿਆ ਸੀ।
ਬਸ ਉਹੀ ਦ੍ਰਿਸ਼ ਛੋਟੀ ਮੀਰਾ ਦੇ ਮਨ ਵਿੱਚ ਵੱਸ ਗਿਆ ਅਤੇ ਆਪਣੇ ਛੇ ਭੈਣ ਭਰਾਵਾਂ ਵਿੱਚ ਸਭ ਤੋਂ ਛੋਟੀ ਮੀਰਾਬਾਈ ਨੇ ਵੇਟਲਿਫਟਰ ਬਣਨ ਦਾ ਇਰਾਦਾ ਬਣਾ ਲਿਆ।
Please wait...
ਮੀਰਾ ਦੀ ਜ਼ਿੱਦ ਅੱਗੇ ਮਾਂ ਬਾਪ ਨੂੰ ਵੀ ਹਾਰ ਮੰਨਣੀ ਪਈ। ਜਦੋਂ ਅਭਿਆਸ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਕੋਲ ਲੋਹੇ ਦਾ ਬਾਰ ਨਹੀਂ ਸੀ ਅਤੇ ਉਹ ਬਾਂਸ ਨਾਲ ਹੀ ਪ੍ਰੈਕਟਿਸ ਕਰਿਆ ਕਰਦੀ ਸੀ।
ਪਿੰਡ ਵਿੱਚ ਟ੍ਰੇਨਿੰਗ ਸੈਂਟਰ ਨਹੀਂ ਸੀ ਤਾਂ 50-60 ਕਿਲੋਮੀਟਰ ਦੂਰ ਟ੍ਰੇਨਿੰਗ ਲਈ ਜਾਣਾ ਪੈਂਦਾ ਸੀ। ਭੋਜਨ ਵਿੱਚ ਹਰ ਰੋਜ਼ ਦੁੱਧ ਅਤੇ ਚਿਕਨ ਚਾਹੀਦਾ ਸੀ ਪਰ ਇਕ ਆਮ ਪਰਿਵਾਰ ਦੀ ਮੀਰਾ ਲਈ ਉਹ ਸੰਭਵ ਨਹੀਂ ਸੀ। ਮੀਰਾ ਨੇ ਇਨ੍ਹਾਂ ਹਾਲਾਤਾਂ ਨੂੰ ਕਦੇ ਰੁਕਾਵਟ ਨਹੀਂ ਬਣਨ ਦਿੱਤਾ।
ਮੀਰਾ 11 ਸਾਲ ਦੀ ਉਮਰ ਵਿੱਚ ਅੰਡਰ-15 ਚੈਂਪੀਅਨ ਬਣ ਗਈ ਅਤੇ 17 ਸਾਲ ਦੀ ਉਮਰ ਵਿੱਚ ਜੂਨੀਅਰ ਚੈਂਪੀਅਨ।
ਰੈਂਕਿੰਗ
ਜਿਸ ਕੁੰਜੁਰਾਣੀ ਨੂੰ ਦੇਖ ਕੇ ਮੀਰਾ ਦੇ ਮਨ ਵਿੱਚ ਚੈਂਪੀਅਨ ਬਣਨ ਦਾ ਸੁਪਨਾ ਜਾਗਿਆ ਸੀ, ਆਪਣੀ ਉਸੇ ਪ੍ਰੇਰਨਾ ਸਰੋਤ ਦਾ 12 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਚਾਨੂ ਨੇ ਤੋੜਿਆ। ਚਾਨੂ ਨੇ 192 ਕਿਲੋਗ੍ਰਾਮ ਭਾਰ ਚੁੱਕਿਆ।
ਹਾਲਾਂਕਿ ਇਹ ਸਫ਼ਰ ਉਸ ਵੇਲੇ ਵੀ ਸੌਖਾ ਨਹੀਂ ਸੀ ਕਿਉਂਕਿ ਮੀਰਾ ਦੇ ਮਾਪਿਆਂ ਕੋਲ ਇੰਨੇ ਸਾਧਨ ਨਹੀਂ ਸਨ। ਨੌਬਤ ਇੱਥੋਂ ਤਕ ਆ ਗਈ ਸੀ ਕਿ ਜੇ ਉਨ੍ਹਾਂ ਨੇ ਰੀਓ ਓਲੰਪਿਕ ਲਈ ਕੁਆਲੀਫਾਈ ਨਹੀਂ ਕੀਤਾ ਤਾਂ ਖੇਡ ਨੂੰ ਵੀ ਛੱਡਣਾ ਪੈ ਸਕਦਾ ਸੀ।
ਖੈਰ ਇਹ ਨੌਬਤ ਨਹੀਂ ਆਈ, ਵਰਲਡ ਚੈਂਪੀਅਨਸ਼ਿਪ ਤੋਂ ਇਲਾਵਾ ਮੀਰਾਬਾਈ ਗਲਾਸਗੋ ਕਾਮਨਵੈਲਥ ਖੇਡਾਂ ਵਿੱਚ ਵੀ ਚਾਂਦੀ ਦਾ ਤਮਗਾ ਹਾਸਲ ਕਰ ਚੁੱਕੇ ਹਨ।
ਵੈਸੇ ਵੇਟਲਿਫਟਿੰਗ ਤੋਂ ਇਲਾਵਾ ਮੀਰਾ ਨੂੰ ਨੱਚਣ ਦਾ ਵੀ ਸ਼ੌਂਕ ਹੈ।
ਬੀਬੀਸੀ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿਚ ਉਨ੍ਹਾਂ ਨੇ ਦੱਸਿਆ ਸੀ, "ਮੈਂ ਕਦੇ ਕਦੇ ਟ੍ਰੇਨਿੰਗ ਤੋਂ ਬਾਅਦ ਕੈਮਰਾ ਬੰਦ ਕਰ ਕੇ ਡਾਂਸ ਕਰਦੀ ਹਾਂ ਅਤੇ ਮੈਨੂੰ ਸਲਮਾਨ ਖ਼ਾਨ ਪਸੰਦ ਹੈ।"
ਇਹ ਵੀ ਪੜ੍ਹੋ :
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













