You’re viewing a text-only version of this website that uses less data. View the main version of the website including all images and videos.
ਉਹ ਦੇਸ ਜਿਸਦੀ ਨਾਗਰਿਕਤਾ ਇੱਕ ਮਹੀਨੇ ਵਿਚ ਮੁੱਲ ਲੈਕੇ ਲੋਕ ਯੂਰਪ ਤੇ ਯੂਕੇ ਸਣੇ 130 ਦੇਸਾਂ ਵਿਚ ਜਾ ਰਹੇ ਹਨ -ਪ੍ਰੈੱਸ ਰਿਵੀਊ
ਪੈਸਿਫ਼ਿਕ ਖੇਤਰ ਦੇ ਇੱਕ ਦੇਸ਼ ਵਨਾਤੂ ਦੀ ਗੋਲਡਨ ਪਾਸਪੋਰਟ ਸਕੀਮ ਵਿਵਾਦਾਂ ਵਿੱਚ ਘਿਰ ਗਈ ਹੈ।
ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਦੇਖਣ ਵਿੱਚ ਆਇਆ ਹੈ ਕਿ ਸਾਲ 2020 ਦੌਰਾਨ 2000 ਤੋਂ ਵਧੇਰੇ ਲੋਕਾਂ ਨੇ ਇਹ ਨਾਗਰਿਕਤਾ ਖ਼ਰੀਦੀ।
ਇਨ੍ਹਾਂ ਖ਼ਰੀਦਦਾਰਾਂ ਵਿੱਚੋਂ ਜ਼ਿਆਦਾਤਰ ਉਹ ਦਾਗਦਾਰ ਕਾਰੋਬਾਰੀ,ਸਿਆਸਤਦਾਨ ਅਤੇ ਲੋਕ ਹਨ ਜਿਨ੍ਹਾਂ ਦੀ ਦੁਨੀਆਂ ਦੇ ਵੱਖੋ-ਵੱਖ ਦੇਸ਼ਾਂ ਦੀ ਪੁਲਿਸ ਨੂੰ ਭਾਲ ਹੈ।
ਇਨ੍ਹਾਂ 'ਭਗੌੜਿਆਂ' ਨੂੰ ਇਸ ਨਾਗਰਿਕਤਾ ਦਾ ਇੱਕ ਹੋਰ ਫ਼ਾਇਦਾ ਇਹ ਹੋ ਜਾਂਦਾ ਹੈ ਕਿ ਇੱਥੋਂ ਉਨ੍ਹਾਂ ਦੀ ਯੂਰਪੀਯੂਨੀਅਨ ਅਤੇ ਬ੍ਰਿਟੇਨ ਤੱਕ ਵੀ ਪਹੁੰਚ ਹੋ ਜਾਂਦੀ ਹੈ।
ਇਹ ਵੀ ਰੜ੍ਹੋ:
ਇਸ ਪਾਸਪੋਰਟ ਸਕੀਮ ਤਹਿਤ 1,30,000 ਅਮਰੀਕੀ ਡਾਲਰ ਖਰਚ ਕਰਕੇ ਇੱਕ ਮਹੀਨੇ ਦੇ ਅੰਦਰ ਹੀ ਨਾਗਰਿਕਤਾ ਹਾਸਲ ਕੀਤੀ ਜਾ ਸਕਦੀ ਹੈ, ਉਹ ਵੀ ਬਿਨਾਂ ਉੱਥੇ ਗਿਆਂ।
ਵਨਾਤੂ ਦੀ ਨਾਗਰਿਕਤਾ ਨੂੰ ਏਜੰਟ ਸਭ ਤੋਂ ਤੇਜ਼, ਸਸਤੀ ਗੋਲਡਨ ਪਾਸਪੋਰਟ ਸਕੀਮ ਕਹਿ ਕੇ ਵੇਚਦੇ ਹਨ।
ਇੱਥੋਂ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਨੂੰ 130 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦਾਖ਼ਲਾ ਮਿਲਦਾ ਹੈ।
ਵਨਾਤੂ ਟੈਕਸ ਬਚਾਉਣ ਵਾਲਿਆਂ ਲਈ ਵੀ ਇੱਕ ਸਵਰਗ ਹੈ ਜਿੱਥੇ ਕਿਸੇ ਆਮਦਨ, ਕਾਰਪੋਰੇਟ ਅਤੇ ਦੌਲਤ ਟੈਕਸ ਨਹੀਂ ਹੈ।
ਗਾਰਡੀਅਨ ਮੁਤਾਬਰ ਹੁਣ ਤੱਕ ਜਿਨ੍ਹਾਂ ਲੋਕਾਂ ਨੇ ਇਸ ਦੇਸ ਦਾ ਸੁਨਹਿਰੀ ਪਾਸਪੋਰਟ ਹਾਸਲ ਕੀਤਾ ਹੈ ਉਨ੍ਹਾਂ ਵਿੱਚ ਸ਼ਾਮਲ ਹਨ- ਸੀਰੀਆ ਦਾ ਇੱਕ ਕਾਰੋਬਾਰੀ ਜਿਸ ਉੱਪਰ ਅਮਰੀਕੀ ਪਾਬੰਦੀਆਂ ਲਾਗੂ ਹਨ।
ਉੱਤਰੀ ਕੋਰੀਆ ਦਾ ਇੱਕ ਸ਼ੱਕੀ ਸਿਆਸਤਦਾਨ, ਇੱਕ ਇਤਾਲਵੀ ਕਾਰੋਬਾਰੀ, ਆਸਟਰੇਲੀਆ ਦੇ ਬਦਨਾਮ ਮੋਟਰਸਾਈਕਲ ਗੈਂਗ ਦਾ ਇੱਕ ਸਾਬਕਾ ਮੈਂਬਰ ਅਤੇ 3.6 ਬਿਲੀਅਨ ਡਾਲਰ ਦੀ ਕ੍ਰਿਪਟੋਕਰੰਸੀ ਦੀ ਠੱਗੀ ਮਾਰਨ ਵਾਲੇ ਦੱਖਣ ਅਫ਼ਰੀਕੀ ਭਰਾ।
ਤਾਲਿਬਾਨ ਦਾ ਪਾਕਿਸਤਾਨੀ ਸਰਹੱਦ 'ਤੇ ਅਹਿਮ ਰਾਹ 'ਤੇ ਕਬਜ਼ੇ ਦਾ ਦਾਅਵਾ
ਤਾਲਿਬਾਨੀ ਲੜਾਕਿਆਂ ਨੇ ਪਾਕਿਸਤਾਨ ਨਾਲ ਲਗਦੀਆਂ ਅਫ਼ਗਾਨ ਚੌਂਕੀਆਂ ਉੱਪਰ ਕਬਜ਼ੇ ਦਾ ਦਾਅਵਾ ਕੀਤਾ ਹੈ।
ਬੀਬੀਸੀ ਪਸ਼ਤੋ ਸੇਵਾ ਮੁਤਾਬਕ ਤਾਲਿਬਾਨ ਨੇ ਕਿਹਾ ਹੈ ਕਿ ਉਸ ਨੇ ਦੱਖਣੀ ਕੰਧਾਰ ਸੂਬੇ ਵਿੱਚ ਡੂਰੰਡ ਲਾਈਨ ਉੱਪਰ ਸਥਿਤ ਸਪਿਨ ਬੋਲਡਕ ਜ਼ਿਲ੍ਹੇ, ਸਥਾਨਕ ਕਾਰੋਬਾਰੀ ਰਾਹ ਅਤੇ ਬਜ਼ਾਰਾਂ ਉੱਪਰ ਕਬਜ਼ਾ ਕਰ ਲਿਆ ਹੈ।
ਸੋਸ਼ਲ ਮੀਡੀਆ ਉੱਪਰ ਸਾਂਝੇ ਕੀਤੇ ਜਾ ਰਹੇ ਵੀਡੀਓ ਵਿੱਚ ਕੰਧਾਰ ਦੇ ਨਜ਼ਦੀਕ ਸਪਿਨ ਬੋਲਡਕ ਕ੍ਰਾਸਿੰਗ 'ਤੇ ਚਿੱਟਾ ਝੰਡਾ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ।
ਹਾਲਾਂਕਿ ਅਫ਼ਗਾਨ ਅਧਿਕਾਰੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਪੋਸਟ ਹੁਣ ਉਨ੍ਹਾਂ ਦੇ ਕਬਜ਼ੇ ਹੇਠ ਨਹੀਂ ਹੈ।
ਸੋਸ਼ਲ ਮੀਡੀਆ ਤੇ ਜੋ ਤਸਵੀਰਾਂ ਨਜ਼ਰ ਆ ਰਹੀਆਂ ਹਨ ਉਨ੍ਹਾਂ ਵਿੱਚ ਕਟੱੜਪੰਥੀ ਪਾਕਿਸਤਾਨੀ ਸਰਹੱਦ ਉੱਪਰ ਪਾਕਿਸਤਾਨੀ ਸੁਰੱਖਿਆ ਦਸਤਿਆਂ ਨਾਲ ਗੱਲਬਾਤ ਕਰਦੇ ਦੇਖੇ ਜਾ ਸਕਦੇ ਹਨ।
ਲੁਧਿਆਣਾ ਦੇ ਕਾਰੋਬਾਰੀਆਂ ਨਾਲ ਯੋਗੀ ਦੀ ਬੈਠਕ
ਪੰਜਾਬ ਵਿੱਚ ਵਧ ਰਹੇ ਬਿਜਲੀ ਸੰਕਟ ਦੇ ਮੱਦੇ ਨਜ਼ਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਲੁਧਿਆਣਾ ਦੇ ਸਨਅਤਕਾਰਾਂ ਨਾਲ ਬੈਠਕ ਕੀਤੀ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਯੋਗੀ ਨੇ ਸਨਅਤਕਾਰਾਂ ਨੂੰ ਜੇ ਉਹ ਪੰਜਾਬ ਛੱਡ ਕੇ ਉੱਤਰ ਪ੍ਰਦੇਸ਼ ਆ ਜਾਣ ਤਾਂ 24 ਘੰਟੇ ਨਿਰਵਿਘਨ ਬਿਜਲੀ, ਸਸਤੀਆਂ ਦਰਾਂ ਉੱਤੇ ਦੇਣ ਤੋਂ ਇਲਾਵਾ ਹੋਰ ਵੀ ਸਹੂਲਤਾਂ ਦਾ ਵਾਅਦਾ ਕੀਤਾ।
ਲੁਧਿਆਣਾ ਦੇ ਸਨਅਤਕਾਰਾਂ ਨੂੰ ਉੱਤਰ ਪ੍ਰਦੇਸ਼ ਵੱਲੋਂ ਭੇਜਿਆ ਗੱਲਬਾਤ ਦਾ ਸੱਦਾ ਐਤਵਾਰ ਨੂੰ ਮਿਲਿਆ ਸੀ, ਜਿਸ ਤੋਂ ਸਨਅਤਕਾਰਾਂ ਦਾ ਇੱਕ ਵਫ਼ਦ ਉਡਾਣ ਰਾਹੀਂ ਸੋਮਵਾਰ ਨੂੰ ਲਖਨਊ ਪਹੁੰਚਿਆ ਅਤੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਤਿੰਨ ਘੰਟੇ ਤੱਕ ਗੱਲਬਾਤ ਕੀਤੀ।
ਇਹ ਵੀ ਪੜ੍ਹੋ: