ਕਿਸਾਨ ਅੰਦੋਲਨ : ਗੁਰਨਾਮ ਸਿੰਘ ਚਢੂਨੀ ਨੇ ਮੁਅੱਤਲੀ ਦਾ ਕੀ ਦਿੱਤਾ ਜਵਾਬ

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਕਿਸਾਨਾਂ ਦੀ ਸੰਸਦ ਅੱਗੇ ਮੁਜ਼ਾਹਰੇ ਕਰਨ ਦੀ ਕੀ ਹੈ ਰੂਪਰੇਖਾ

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 22 ਜੂਨ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਹਰ ਰੋਜ਼ ਸੰਸਦ ਅੱਗੇ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਯੁੱਧਵੀਰ ਸਿੰਘ , ਰੂਲਦੂ ਸਿੰਘ ਮਾਨਸਾ ਤੇ ਹੋਰ ਆਗੂਆਂ ਨੇ ਸਿੰਘੂ ਬਾਰਡਰ ਉੱਤੇ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ।

ਹਰ ਰੋਜ਼ 200 ਕਿਸਾਨਾਂ ਦਾ ਜਥਾ ਸੰਸਦ ਅੱਗੇ ਜਾ ਕੇ ਮੁਜ਼ਾਹਰਾ ਕਰੇਗਾ। ਜੇਕਰ ਸਰਕਾਰ ਗ੍ਰਿਫ਼ਤਾਰ ਕਰਦੀ ਹੈ ਤਾਂ ਅਗਲੇ ਦਿਨ ਨਵਾਂ ਜਥਾ ਜਾਵੇਗਾ।

ਜੇਕਰ ਸਰਕਾਰ ਗ੍ਰਿਫ਼ਤਾਰੀ ਨਹੀਂ ਕਰਦੀ ਤਾਂ ਜਥਾ ਦਿੱਲੀ ਸਰਹੱਦ ਉੱਤੇ ਵਾਪਸ ਆ ਜਾਵੇਗਾ। ਇਸ ਹਾਲਤ ਵਿਚ ਅਗਲੇ ਦਿਨ ਨਵਾਂ ਜਥਾ ਭੇਜਿਆ ਜਾਵੇਗਾ।

ਕਿਸਾਨ ਸੰਸਦ ਦੇ ਅੰਦਰ ਨਹੀਂ ਜਾਣਗੇ, ਉਨ੍ਹਾਂ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਸੰਸਦ ਦੇ ਅੰਦਰ ਅਵਾਜ਼ ਉਠਾਉਣ ਲਈ ਵੋਟਰ ਵਿਪ੍ਹ ਦੇ ਨਾਂ ਦਾ ਪੱਤਰ ਲਿਖਿਆ ਹੈ।

17 ਮਾਰਚ ਨੂੰ ਸੰਯੁਕਤ ਮਾਰਚ ਨੇ ਵਲੰਟਰੀਆਂ ਦੀਆਂ ਫੋਟੋਆਂ ਤੇ ਸਨਾਖ਼ਤੀ ਕਾਰਡ ਮੰਗਿਆ ਗਿਆ ਹੈ ਅਤੇ ਸਾਰਿਆਂ ਦੇ ਸਨਾਖ਼ਤੀ ਕਾਰਡ ਬਣਾ ਕੇ ਜਥੇ ਭੇਜਿਆ ਜਾਵੇਗਾ।

ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵਲੋਂ 2020 ਦੌਰਾਨ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ।

ਇਹ ਵੀ ਪੜ੍ਹੋ-

ਕੋਵਿਡ ਕਾਲ ਦੌਰਾਨ ਆਰਡੀਨੈਂਸਾਂ ਦੇ ਰੂਪ ਵਿਚ ਲਿਆਂਦੇ ਗਏ ਖੇਤੀ ਸੁਧਾਰਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਇੱਕ ਸਾਲ ਪੁਰਾਣਾ ਹੈ, ਜਦਕਿ ਪਿਛਲੇ ਕਰੀਬ 8 ਮਹੀਨੇ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਧਰਨੇ ਦੇ ਰਹੇ ਹਨ।

500 ਤੋਂ ਵੱਧ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 26 ਨਵੰਬਰ 2020 ਨੂੰ ਦਿੱਲੀ ਧਰਨਾ ਦੇਣ ਆਈਆਂ ਸਨ, ਪਰ ਦਿੱਲੀ ਪੁਲਿਸ ਵਲੋਂ ਇਨ੍ਹਾਂ ਨੂੰ ਸਰਹੱਦ ਉੱਤੇ ਰੋਕੇ ਜਾਣ ਕਾਰਨ ਇਹ ਇੱਥੇ ਹੀ ਪੱਕੇ ਧਰਨੇ ਉੱਤੇ ਬੈਠ ਗਈਆਂ ਸਨ।

ਕਿਸਾਨਾਂ ਅਤੇ ਸਰਕਾਰ ਵਿਚਾਲੇ 11 ਗੇੜ ਦੀ ਗੱਲਬਾਤ ਵੀ ਹੋਈ, ਸਰਕਾਰ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਲਤਵੀ ਕਰਨ ਅਤੇ ਸੋਧਾਂ ਕਰਨ ਲਈ ਤਿਆਰ ਹੈ, ਪਰ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਉੱਤੇ ਅੜੇ ਹੋਏ ਹਨ।

ਕਿਸਾਨ ਅੰਦੋਲਨ

ਤਸਵੀਰ ਸਰੋਤ, SKM

22 ਜਨਵਰੀ 2021 ਤੋਂ ਬਾਅਦ ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਰੁਕੀ ਹੋਈ ਹੈ। ਜਿਸ ਕਾਰਨ ਹੁਣ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰ ਰਹੇ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ 200 ਬੰਦਿਆਂ ਦਾ ਜਥਾ ਹੀ ਭੇਜਿਆ ਜਾਵੇਗਾ, ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਅੰਦੋਲਨ ਵਿਰੋਧੀ ਸਮਝਿਆ ਜਾਵੇਗਾ।

ਸੰਸਦ ਅੱਗੇ ਮੁਜ਼ਾਹਰਿਆਂ ਦੀ ਕੀ ਹੈ ਰੂਪਰੇਖਾ

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਸੰਸਦ ਅੱਗੇ ਮੁਜ਼ਾਹਰਿਆਂ ਦਾ ਐਕਸ਼ਨ ਪੂਰਨ ਸ਼ਾਂਤਮਈ ਹੋਵੇਗਾ।

ਸੰਯੁਕਤ ਮੋਰਚਾ ਰੋਜ਼ਾਨਾਂ 200 ਕਿਸਾਨਾਂ ਦੀ ਬਕਾਇਦਾ ਸੂਚੀ ਬਣਾ ਕੇ ਇੱਕ ਕਾਪੀ ਆਪਣੇ ਕੋਲ ਰੱਖੇਗਾ ਤੇ ਇੱਕ ਜਥੇ ਦੀ ਅਗਵਾਈ ਕਰਨ ਵਾਲੇ ਆਗੂ ਕੋਲ ਹੋਵੇਗੀ, ਬਾਹਰੋਂ ਕਿਸੇ ਨੂੰ ਇਸ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀਆਂ ਦੇਣਾ ਸਾਡਾ ਪ੍ਰੋਗਰਾਮ ਨਹੀਂ ਹੈ, ਪਰ ਜੇਕਰ ਸਰਕਾਰ ਗ੍ਰਿਫ਼ਤਾਰੀਆਂ ਕਰਦੀ ਹੈ ਤਾਂ ਕਿਸਾਨ ਪਿੱਛੇ ਨਹੀਂ ਹਟਣਗੇ।

ਸਿੱਖ ਫਾਰ ਜਸਟਿਸ ਦੇ ਇੱਕ ਕਥਿਤ ਬਿਆਨ ਦਾ ਜ਼ਿਕਰ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਅਸੀਂ ਇਸ ਸੰਸਥਾ ਦੇ ਇਸ ਬਿਆਨ ਦਾ ਖੰਡਨ ਕਰਦੇ ਹਾਂ ਕਿ ਉਹ ਕਿਸਾਨਾਂ ਨਾਲ ਜਾਣਗੇ।

ਕਿਸਾਨਾਂ ਨੂੰ ਪੁਲਿਸ ਤੋਂ ਬਚਾਉਣਗੇ ਅਤੇ ਸੰਸਦ ਉੱਤੇ ਖਾਲਿਸਤਾਨੀ ਝੰਡਾ ਲਹਿਰਾਉਣਗੇ।

ਰਾਜੇਵਾਲ ਨੇ ਕਿਹਾ ਕਿ ਇਹ ਅੰਦੋਲਨ ਨੂੰ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਹਨ , ਕਿਸਾਨ ਪੂਰਨ ਸ਼ਾਂਤਮਈ ਰਹਿ ਕੇ ਸੰਸਦ ਅੱਗੇ ਰੋਜ਼ ਮੁਜ਼ਾਹਰਾ ਕਰਨਗੇ।

ਗੁਰਨਾਮ ਸਿੰਘ ਚਢੂਨੀ ਮੁਅੱਤਲ

ਪੰਜਾਬ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਲੜਨ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੰਢੂਨੀ ਦੇ ਬਿਆਨ ਨੂੰ ਸੰਯੁਕਤ ਮੋਰਚਾ ਰੱਦ ਕਰਦਾ ਹੈ। ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚੋਂ 7 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਗੁਰਨਾਮ ਸਿੰਘ ਚਢੂਨੀ

ਸੰਯੁਕਤ ਮੋਰਚੇ ਵਲੋਂ ਉਨ੍ਹਾਂ ਦੇ ਇਸ ਬਿਆਨ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਵੀ ਉਹ ਲਗਾਤਾਰ ਬਿਆਨ ਦੇ ਰਹੇ ਹਨ, ਇਸ ਲਈ ਉਨ੍ਹਾਂ ਉੱਤੇ ਅਧਿਕਾਰਤ ਬਿਆਨ ਦੇਣ ਅਤੇ ਮੰਚ ਤੋਂ ਬੋਲਣ ਉੱਤੇ ਪਾਬੰਦੀ ਲਾਈ ਗਈ ਹੈ।

ਗੁਰਨਾਮ ਸਿੰਘ ਚਢੂਨੀ ਨੇ ਮੀਡੀਆ ਨਾਲ ਗੱਲ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਸਟੈਂਡ ਉੱਤੇ ਕਾਇਮ ਹਨ।

ਮੀਡੀਆ ਲਈ ਜਾਰੀ ਇੱਕ ਵੀਡੀਓ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸਾਨਾਂ ਅੱਗੇ ਇੱਕ ਵਿਚਾਰਧਾਰਾ ਪੇਸ਼ ਕੀਤੀ ਸੀ, ਕਿ ਕਿਸਾਨਾਂ ਨੂੰ ਇੱਕ ਸਿਆਸੀ ਮਾਡਲ ਪੇਸ਼ ਕਰਨਾ ਚਾਹੀਦਾ ਹੈ।

ਉਨ੍ਹਾ ਕਿਹਾ ਕਿ ਸੰਯੁਕਤ ਮੋਰਚੇ ਵਿਚ ਵੱਖ ਵੱਖ ਵਿਚਾਰਧਾਰਾਵਾਂ ਵਾਲੇ ਲੋਕ ਹਨ, ਇਸ ਲਈ ਮੇਰੇ ਵਿਚਾਰਾਂ ਕਾਰਨ ਮੇਰੇ ਖ਼ਿਲਾਫ਼ ਕਾਰਵਾਈ ਨਹੀਂ ਹੋਈ ਚਾਹੀਦੀ ਸੀ।

ਉਨ੍ਹਾਂ ਕਿਹਾ ਕਿ ਉਹ ਆਪਣੇ ਸਟੈਂਡ ਉੱਤੇ ਕਾਇਮ ਹਨ ਅਤੇ ਆਪਣੀ ਗੱਲ ਰੱਖਦੇ ਰਹਿਣਗੇ। ਚਢੂਨੀ ਨੇ ਕਿਹਾ ਕਿ ਉਹ ਅੰਦੋਲਨ ਵਿਚ ਸਭ ਤੋਂ ਵੱਧ ਸਰਗਰਮ ਸਨ ਤੇ ਰਹਿਣਗੇ।

ਸਰਕਾਰ ਨੂੰ ਇਹ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਇਸ ਕਾਰਵਾਈ ਨਾਲ ਕਿਸਾਨਾਂ ਵਿਚ ਫੁੱਟ ਪੈ ਜਾਵੇਗੀ । ਸੰਯੁਕਤ ਮੋਰਚਾ ਜੋ ਐਕਸ਼ਨ ਦੇਵੇਗਾ ਉਸ ਵਿਚ ਮੋਹਰੀ ਭੂਮਿਕਾ ਨਿਭਾਈ ਜਾਵੇਗੀ।

ਪਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕੋਈ ਵੀ ਚੋਣਾਂ ਵਿਚ ਹਿੱਸਾ ਨਹੀਂ ਲੈਣਗੇ।

ਜੇਕਰ ਫੇਰ ਵੀ ਕੋਈ ਆਪਣੇ ਆਪ ਚੋਣਾਂ ਲੜਦਾ ਹੈ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਸੰਯੁਕਤ ਕਿਸਾਨ ਮੋਰਚਾ ਚੋਣਾਂ ਨਹੀਂ ਲੜੇਗਾ।

ਸਿਰਸਾ ਵਿਚ ਕਿਸਾਨਾਂ ਖ਼ਿਲਾਫ਼ ਦੇਸਧ੍ਰੋਹ ਦੇ ਕੇਸ ਦਰਜ ਕੀਤੇ ਜਾਣ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਗਿਆ ਕਿ ਇਹ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ।

ਸੰਯੁਕਤ ਕਿਸਾਨ ਮੋਰਚਾ ਇਨ੍ਹਾਂ ਕੇਸਾਂ ਦੀ ਪੈਰਵੀ ਕਰੇਗਾ। ਸਰਕਾਰ ਜਿੰਨਾ ਕਿਸਾਨਾਂ ਨੂੰ ਦਬਾਏਗੀ, ਕਿਸਾਨ ਓਨੇ ਜੋਸ਼ ਨਾਲ ਅੱਗੇ ਵਧੇਗਾ।

ਵੋਟਰ ਵਿਪ੍ਹ ਜਾਰੀ ਕਰੇਗਾ ਮੋਰਚਾ

ਕਿਸਾਨ ਜਥੇਬੰਦੀਆਂ 17 ਜੁਲਾਈ ਨੂੰ ਇੱਕ ਪੱਤਰ ਰਾਹੀ ਸੰਸਦ ਵਿਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਲਈ ਵੋਟਰ ਵਿਪ੍ਹ ਜਾਰੀ ਕਰੇਗਾ।

ਇਸ ਪੱਤਰ ਰਾਹੀ ਭਾਰਤ ਦੇ ਵਿਰੋਧੀ ਧਿਰ ਵਿਚ ਸ਼ਾਮਲ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਦੇ ਅੰਦਰ ਰਹਿ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਦਰਜ ਕਰਵਾਉਣ ਲਈ ਕਿਹਾ ਜਾਵੇਗਾ।

ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਸਾਫ਼ ਕੀਤਾ ਗਿਆ ਕਿ ਉਹ ਸਦਨ ਵਿਚੋਂ ਵਾਕਆਊਟ ਨਾ ਕਰਨ, ਇਸ ਨਾਲ ਸੱਤਾਧਾਰੀਆਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲ ਜਾਂਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਵੇਖੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)