ਐਮਰਜੈਂਸੀ: ਆਪਣੇ ਕਾਨੂੰਨ ਮੰਤਰੀ ਨਾਲ ਸਲਾਹ ਕੀਤੇ ਬਗੈਰ ਇੰਦਰਾ ਨੇ ਭਾਰਤ ਨੂੰ 'ਸ਼ੌਕ ਟਰੀਟਮੈਂਟ' ਦੀ ਗੱਲ ਕਹੀ

1975 ਵਿੱਚ ਇੰਦਰਾ ਗਾਂਧੀ ਦੇ ਵਿਸ਼ੇਸ਼ ਸਹਾਇਕ ਆਰ ਕੇ ਧਵਨ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਦਫ਼ਤਰ ਤਲਬ ਕੀਤਾ।

ਇੰਦਰਾ ਗਾਂਧੀ ਨੇ ਕਿਹਾ ਕਿ ਅਣਗਿਣਤ ਮੰਗਾਂ ਦਾ ਕੋਈ ਅੰਤ ਨਹੀਂ ਹੈ ਇਸ ਲਈ ਸਖ਼ਤ ਫ਼ੈਸਲਾ ਲੈਣਾ ਪਵੇਗਾ।

ਭਾਰਤ ਨੂੰ 'ਸ਼ੌਕ ਟਰੀਟਮੈਂਟ' ਦੇਣ ਦੀ ਗੱਲ ਆਖੀ।

ਇਹ ਵੀ ਪੜ੍ਹੋ:

ਭਾਰਤ ਦੀ ਪ੍ਰਧਾਨ ਮੰਤਰੀ ਰਹੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਦੇਸ਼ ਭਰ ਵਿੱਚ ਐਮਰਜੈਂਸੀ ਲਾਗੂ ਕੀਤੀ ਗਈ ਸੀ।

ਐਮਰਜੈਂਸੀ ਲਾਗੂ ਕੀਤੇ ਜਾਣ ਵਾਲੇ ਦਿਨ ਕੀ-ਕੀ ਹੋਇਆ ਸੀ, ਕਿਸ ਤੋਂ ਇਸ ਬਾਰੇ ਸਲਾਹ ਲਈ ਗਈ ਸੀ। ਜਾਣੋ ਉਸ ਦਿਨ ਬਾਰੇ ਹਰ ਇੱਕ ਗੱਲ, ਇੱਥੇ ਕਲਿੱਕ ਕਰੋ

ਰਿਲਾਇੰਸ ਵਲੋਂ ਸਭ ਤੋਂ 'ਸਸਤਾ' ਸਮਾਰਟ ਫੋਨ ਜਾਰੀ ਕਰਨ ਦਾ ਐਲਾਨ

ਰਿਲਾਂਇਸ ਇੰਡਸਟਰੀ ਦੇ ਮਾਲਕ ਮੁਕੇਸ਼ ਅੰਬਾਨੀ ਨੇ ਕੰਪਨੀ ਦੀ 44ਵੀਂ ਸਾਲਾਨਾ ਜਨਰਲ ਮੀਟਿੰਗ ਵਿੱਚ ਰਿਲਾਇੰਸ ਜੀਓ ਵੱਲੋਂ ਜੀਓ ਫੋਨ-ਨੈਕਸਟ ਜਾਰੀ ਕਰਨ ਦਾ ਐਲਾਨ ਕੀਤਾ।

ਕੰਪਨੀ ਮੁਤਾਬਕ ਇਹ ਸਮਾਰਟ ਫੋਨ ਗੂਗਲ ਅਤੇ ਜੀਓ ਦੀਆਂ ਸਾਰੀਆਂ ਐਪਲੀਕੇਸ਼ਨਾਂ ਨੂੰ ਸਪੋਰਟ ਕਰੇਗਾ ਅਤੇ "ਸਭ ਤੋਂ ਕਿਫ਼ਾਇਤੀ" ਫ਼ੋਨ ਹੋਵੇਗਾ।

ਦਸ ਸਤੰਬਰ ਤੋਂ ਉਪਲਬਧ ਹੋਣ ਵਾਲੇ ਇਸ ਫ਼ੋਨ ਵਿੱਚ ਐਂਡਰੌਇਡ ਅਪਰੇਟਿੰਗ ਸਿਸਟਮ ਵੀ ਹੋਵੇਗਾ।

ਗੂਗਲ ਦੇ ਸੀਈਓ ਸੁੰਦਰ ਪਿਚਈ ਨੇ ਇੱਕ ਬਲਾਗ ਵਿੱਚ ਇਸ ਫੋਨ ਬਾਰੇ ਦੱਸਿਆ ਕਿ ਇਸ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਸਹੂਲਤ ਹੋਵੇਗੀ ਅਤੇ ਇਸ ਵਿੱਚ ਕਈ ਭਾਸ਼ਾਵਾਂ ਦੇ ਵਿਕਲਪ ਵੀ ਹੋਣਗੇ।

ਜੀਓ ਸਣੇ ਹੋਰ ਅਹਿਮ ਖ਼ਬਰਾਂ ਲਈ ਇੱਥੇ ਕਲਿੱਕ ਕਰੋ

'ਮਰਦ ਕਿਸੇ ਮੋਈ ਨੂੰ ਵੀ ਕਬਰ 'ਚੋ ਪੱਟ ਕੇ ਉਸ ਨੂੰ ਵੀ ਆਪਣੀ ਮਰਦਾਨਗ਼ੀ ਦਿਖਾ ਛੱਡਦੇ' - ਵਲੌਗ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਕੁਝ ਦਿਨ ਪਹਿਲਾਂ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਗਈ ਸੀ।

ਜਿਸ ਵਿੱਚ ਉਨ੍ਹਾਂ ਨੇ ਬਲਾਤਕਾਰ ਦੀਆਂ ਵੱਧਦੀਆਂ ਘਟਨਾਵਾਂ ਲਈ ਔਰਤਾਂ ਦੇ ਛੋਟੇ ਕੱਪੜਿਆਂ ਨੂੰ ਜ਼ਿਮੇਵਾਰ ਠਹਿਰਾਇਆ ਸੀ।

ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਨੇ ਇਮਰਾਨ ਖ਼ਾਨ ਦੇ ਇਸ ਬਿਆਨ 'ਤੇ ਕੁਝ ਇਸ ਤਰ੍ਹਾਂ ਟਿੱਪਣੀ ਕੀਤੀ।

ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਕਦੇ-ਕਦੇ ਵੱਡੇ ਦਾਅਵੇ ਕਰਦੇ ਹਨ ਅਤੇ ਕਦੇ-ਕਦੇ ਦਾਅਵੇ ਕਰ ਕੇ ਮੁੱਕਰ ਵੀ ਜਾਂਦੇ ਹਨ ਪਰ ਇੱਕ ਦਾਅਵਾ ਉਨ੍ਹਾਂ ਦਾ ਅਜਿਹਾ ਹੈ, ਜਿਸ 'ਤੇ ਪੂਰੀ ਤਰ੍ਹਾਂ ਕੌਮ ਨੂੰ ਇਤਬਾਰ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਹ ਹਮੇਸ਼ਾ ਫਰਮਾਉਂਦੇ ਆਏ ਹਨ, ਕਿ ਮਰਗਬ (ਪੱਛਮ ਜਾਂ ਗੋਰਿਆਂ) ਨੂੰ ਮੇਰੇ ਤੋਂ ਜ਼ਿਆਦਾ ਕੋਈ ਨਹੀਂ ਸਮਝਦਾ।

ਕੌਮ ਇਸ ਲਈ ਮੰਨ ਲੈਂਦੀ ਹੈ ਕਿ ਖ਼ਾਨ ਸਾਬ੍ਹ ਛੋਟੀ ਉਮਰ ਵਿੱਚ ਵਲੈਤ ਚਲੇ ਗਏ ਸਨ, ਬਲਕਿ ਸਾਨੂੰ 'ਤੇ ਕਦੇ-ਕਦੇ ਇੰਝ ਲਗਦਾ ਹੈ ਕਿ ਮਲਿਕਾ-ਏ-ਬਰਤਾਨੀਆ ਰਾਣੀ ਐਲੀਜ਼ਾਬੈਥ ਨੇ ਉਨ੍ਹਾਂ ਨੂੰ ਗੋਦ 'ਚ ਬਿਠਾ ਕੇ ਖਿਡਾਇਆ ਹੈ।

ਮੁਹੰਮਦ ਹਨੀਫ਼ ਦਾ ਪੂਰੀ ਵਲੌਗ ਪੜ੍ਹਨ ਲਈ ਇੱਥੇ ਕਲਿੱਕ ਕਰੋ

ਦੱਖਣੀ ਅਫ਼ਰੀਕਾ: ਝੂਠੀ ਨਿਕਲੀ 10 ਬੱਚਿਆਂ ਨੂੰ ਇਕੱਠੇ ਜਨਮ ਦੇਣ ਵਾਲੀ ਖ਼ਬਰ

ਦੱਖਣੀ ਅਫ਼ਰੀਕਾ ਵਿੱਚ ਅਧਿਕਾਰੀਆਂ ਨੇ ਕਿਹਾ ਹੈ ਕਿ ਖ਼ੁਸਿਯਾਮੀ ਸਿਟੋਲੇ ਨਾਂਅ ਦੀ ਇੱਕ ਔਰਤ ਵੱਲੋਂ ਦਸ ਬੱਚਿਆਂ ਨੂੰ ਇਕੱਠਿਆਂ ਜਨਮ ਦੇਣ ਦਾ ਕੀਤਾ ਗਿਆ ਦਾਅਵਾ ਝੂਠਾ ਹੈ।

ਗੌਤਾਂਗ ਸੂਬੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸੂਬੇ ਦੇ ਕਿਸੇ ਵੀ ਹਸਪਤਾਲ ਵਿੱਚ ਦਸ ਬੱਚਿਆਂ ਦੇ ਇਕੱਠੇ ਜਨਮ ਲੈਣ ਦਾ ਕੋਈ ਰਿਕਾਰਡ ਨਹੀਂ ਹੈ।

ਅਧਿਕਾਰੀਆਂ ਨੇ ਇੱਥੋਂ ਤੱਕ ਕਿਹਾ ਕਿ ਖ਼ੁਸਿਯਾਮੀ ਸਿਟੋਲੇ ਹਾਲ-ਫ਼ਿਲਹਾਲ ਵਿੱਚ ਗਰਭਵਤੀ ਵੀ ਨਹੀਂ ਸਨ।

ਹੁਣ ਇਸ ਔਰਤ ਦੀ ਮਾਨਸਿਕ ਸਿਹਤ ਐਕਟ ਦੇ ਤਹਿਤ ਸਾਂਭ-ਸੰਭਾਲ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਏਗੀ।

ਇਹ ਪੂਰੀ ਖ਼ਬਰ ਫ਼ੈਲੀ ਕਿਵੇਂ, ਜਾਣਨ ਲਈ ਇੱਥੇ ਕਲਿੱਕ ਕਰਕੇ ਪੜ੍ਹੋ

ਡੈਲਟਾ ਪਲੱਸ: ਕੀ ਹਨ ਕੋਰੋਨਾਵਇਰਸ ਦੇ ਨਵੇਂ ਵੇਰੀਐਂਟ ਨਾਲ ਜੁੜੇ ਖ਼ਦਸ਼ੇ ਤੇ ਕੀ ਕਹਿੰਦੇ ਹਨ ਮਾਹਰ

ਕੋਰੋਨਾਵਾਇਰਸ ਦਾ ਇੱਕ ਨਵਾਂ ਵੇਰੀਐਂਟ, ਜੋ ਕਿ ਪਹਿਲੀ ਵਾਰ ਯੂਰਪ ਵਿੱਚ ਪਾਇਆ ਗਿਆ ਸੀ, ਨੂੰ ਭਾਰਤ ਨੇ ਇੱਕ ਚਿੰਤਾਜਨਕ ਵੇਰੀਐਂਟ ਵਜੋਂ ਪ੍ਰਭਾਸ਼ਿਤ ਕੀਤਾ ਹੈ। ਪਰ ਫਿਰ ਵੀ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।

ਕੋਈ ਵੇਰੀਐਂਟ ਸਾਇੰਸਦਾਨਾਂ ਦੀ ਦਿਲਚਸਪੀ ਦੇ ਸਬੱਬ ਤੋਂ ਚਿੰਤਾ ਦਾ ਸਬੱਬ ਉਦੋਂ ਬਣਦਾ ਹੈ ਜਦੋਂ ਇਸ ਲਈ ਨਿਰਧਾਰਿਤ ਵਿਗਿਆਨਕ ਸ਼ਰਤਾਂ ਵਿੱਚ ਕੁਝ ਨੂੰ ਪੂਰੀਆਂ ਕਰਨ ਲਗਦਾ ਹੈ।

ਜਿਵੇਂ ਕਿ- ਲਾਗਸ਼ੀਲਤਾ ਵਿੱਚ ਵਾਧਾ, ਜ਼ਿਆਦਾ ਗੰਭੀਰ ਰੋਗ ਦੀ ਵਜ੍ਹਾ ਬਣਨਾ, ਇਲਾਜ ਲਈ ਦਿੱਤੀਆਂ ਜਾਣ ਵਾਲੀਆਂ ਐਂਟੀਬਾਡੀਜ਼ ਦੇ ਇਸ ਉੱਪਰ ਅਸਰ ਵਿੱਚ ਕਮੀ ਦਾ ਆਉਣਾ।

ਭਾਰਤ ਦੇ ਸਿਹਤ ਮੰਤਰਾਲਾ ਮੁਤਾਬਕ ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਇਹ ਕਥਿਤ ਡੈਲਟਾ ਪਲੱਸ ਵੇਰੀਐਂਟ ਜਿਸ ਨੂੰ AY.1 ਵੀ ਕਿਹਾ ਜਾਂਦਾ ਹੈ- ਤੇਜ਼ੀ ਨਾਲ ਫ਼ੈਲਦਾ ਹੈ, ਫੇਫੜਿਆਂ ਦੇ ਸੈਲਾਂ ਨਾਲ ਸੌਖਿਆਂ ਜੁੜ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਮੋਨੋਕਲੋਨਲ ਐਂਟੀਬਾਡੀ ਥੈਰਿਪੀ ਦਾ ਵੀ ਇਸ ਉੱਪਰ ਅਸਰ ਨਾ ਹੋਵੇ। ਜੋ ਕਿ ਵਾਇਰਸ ਨੂੰ ਖ਼ਤਮ ਕਰਨ ਲਈ ਸਰਿੰਜ ਰਾਹੀ ਦਿੱਤਾ ਜਾਂਦਾ ਹੈ।

ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਡੈਲਟਾ ਪਲੱਸ ਵੈਰੀਅੰਟ ਭਾਰਤ ਵਿੱਚ ਪਹਿਲੀ ਵਾਰ ਅਪ੍ਰੈਲ ਮਹੀਨੇ ਵਿੱਚ ਦੇਖਿਆ ਗਿਆ ਸੀ। ਹੁਣ ਤੱਕ ਇਹ ਛੇ ਸੂਬਿਆਂ ਤੋਂ ਲਏ ਗਏ ਲਗਭਗ 40 ਸੈਂਪਲਾਂ ਵਿੱਚ ਦੇਖਿਆ ਜਾ ਚੁੱਕਿਆ ਹੈ।

ਇਹ ਸੂਬੇ - ਮਹਾਰਾਸ਼ਟਰ, ਕੇਰਲਾ ਅਤੇ ਮੱਧ ਪ੍ਰਦੇਸ਼ ਹਨ। ਇਨ੍ਹਾਂ ਵਿੱਚੋਂ ਘੱਟੋ-ਘੱਟ 16 ਸੈਂਪਲ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਤੋਂ ਸਨ।

ਪੂਰੀ ਖ਼ਬਰ ਇੱਥੇ ਪੜ੍ਹੋ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)