ਕਿਸਾਨ ਬਾਹਰ ਕਾਲੇ ਝੰਡਿਆਂ ਨਾਲ ਵਿਰੋਧ ਕਰਦੇ ਰਹੇ ਤੇ ਅੰਦਰ ਦੁਸ਼ਯੰਤ ਚੌਟਾਲਾ ਮੀਟਿੰਗ - ਅਹਿਮ ਖ਼ਬਰਾਂ

ਤਸਵੀਰ ਸਰੋਤ, BBC/Prabhu Dyal
ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਦੇਸ਼-ਦੁਨੀਆਂ ਅਤੇ ਕੋਰੋਨਾਵਾਇਰਸ ਨਾਲ ਜੁੜੀਆਂ ਤਮਾਮ ਅਹਿਮ ਖ਼ਬਰਾਂ ਪਹੁੰਚਾ ਰਹੇ ਹਾਂ।
ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸਿਰਸਾ ਵਿਖੇ ਮਿੰਨੀ ਸਕੱਤਰੇਤ ਅੰਦਰ ਜੀਐਸਟੀ ਕੌਂਸਲ ਦੀ ਮੀਟਿੰਗ ਕਰਦੇ ਰਹੇ ਤੇ ਬਾਹਰ ਕਿਸਾਨ ਵਿਰੋਧ ਕਰਦੇ ਰਹੇ।
ਵਰਚੂਅਲ ਹੋਈ ਇਸ ਮੀਟਿੰਗ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸਣੇ ਕਈ ਮੰਤਰੀਆਂ ਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਹਰਿਆਣਾ ਦਾ ਪੱਖ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਰੱਖਿਆ।
ਇਹ ਵੀ ਪੜ੍ਹੋ:
ਮੀਟਿੰਗ ਦੀ ਭਿਣਕ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੱਗੀ ਤਾਂ ਕਿਸਾਨ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਮਿੰਨੀ ਸਕੱਤਰੇਤ ਪਹੁੰਚ ਗਏ।
ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਨ ਅਤੇ ਉਪ ਮੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ। ਪੁਲਿਸ ਨੇ ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਨੂੰ ਰੋਕਿਆ।
ਕਿਸਾਨਾਂ ਵੱਲੋਂ ਕਈ ਘੰਟਿਆਂ ਤੱਕ ਵਿਰੋਧ ਜਾਰੀ ਰੱਖਿਆ ਗਿਆ।
ਕੈਪਟਨ ਦਾ ਸਿਸੋਦੀਆ ਨੂੰ ਸੱਦਾ, ''ਆਓ, ਦੇਖੋ ਸਾਡੇ ਸਕੂਲ ਤੇ ਮੇਰੇ ਨਾਲ ਜੁਗਲਬੰਦੀ ਕਰੋ''
ਪੰਜਾਬ ਦੇ ਸਕੂਲਾਂ ਨੂੰ ਨੰਬਰ ਇੱਕ ਰੈਂਕਿੰਗ ਦਿੱਤੇ ਜਾਣ ਤੋਂ ਬਾਅਦ ਦਿੱਲੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਪਿੱਛੇ ਕੈਪਟਨ ਤੇ ਮੋਦੀ ਦੀ ਦੋਸਤੀ ਦੀ ਗੱਲ ਕਹੀ ਸੀ।
ਹੁਣ ਕੈਪਟਨ ਅਮਰਿੰਦਰ ਸਿੰਘ ਨੇ ਮਨੀਸ਼ ਸਿਸੋਦੀਆ ਨੂੰ ਕਿਹਾ ਹੈ, ''ਆਓ ਤੇ ਸਾਡੇ ਸਕੂਲ ਦੇਖੋ, ਮੇਰੇ ਨਾਲ ਜੁਗਲਬੰਦੀ ਕਰੋ ਤਾਂ ਜੋ ਮੈਂ ਤੁਹਾਨੂੰ ਸਿਖਾ ਸਕਾਂ ਕਿ ਸਕੂਲ ਕਿਵੇਂ ਚਲਾਏ ਜਾਂਦੇ ਹਨ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਇਸ ਬਾਬਤ ਟਵੀਟ ਕੀਤਾ ਹੈ।
ਪੰਜਾਬ ਦੇ ਸਕੂਲਾਂ ਨੂੰ ਦੇਖਣ ਲਈ ਸਿੰਗਲਾ ਨੇ ਸਿਸੋਦੀਆ ਨੂੰ ਸੱਦਾ ਦਿੰਦਿਆਂ ਕੀ ਲਿਖਿਆ
ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਟਵੀਟ ਕਰਦਿਆਂ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦੇਖਣ ਲਈ ਸੱਦਾ ਦਿੱਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸਿੰਗਲਾ ਨੇ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ, ਅਧਿਆਪਕਾਂ ਦੀ ਮਿਹਨਤ ਅਤੇ ਕਾਂਗਰਸ ਦੀਆਂ ਕੋਸ਼ਿਸ਼ਾਂ ਨਾਲ 70 ਮਾਪਦੰਡਾਂ ਉੱਤੇ ਖ਼ਰਾ ਉੱਤਰਣ ਤੋਂ ਬਾਅਦ ਮਿਲੀ ਇਹ ਉਪਲਬਧੀ ਕੋਈ ਉਪਕਾਰ ਨਹੀਂ ਹੈ।

ਤਸਵੀਰ ਸਰੋਤ, FB
ਪੰਜਾਬ ਦੇ ਸਕੂਲਾਂ ਨੂੰ ਦੇਸ਼ ਵਿੱਚ ਸਰਬੋਤਮ ਕਹਿਣ 'ਤੇ ਸਿਸੋਦੀਆ ਨੇ ਚੁੱਕੇ ਇਹ ਇਤਰਾਜ਼
ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਸਰਕਾਰੀ ਸਕੂਲਾਂ ਬਾਰੇ ਜਾਰੀ ਕੀਤੀ ਗਈ ਰਿਪੋਰਟ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਪਹਿਲਾ ਦਰਜਾ ਦਿੱਤੇ ਜਾਣ ਬਾਰੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਸਵਾਲ ਚੁੱਕੇ ਹਨ।
ਕੁਝ ਦਿਨ ਪਹਿਲਾਂ ਮੋਦੀ ਜੀ ਨੇ ਦੇਸ਼ ਦੇ ਸਰਕਾਰੀ ਸਕੂਲਾਂ ਬਾਰੇ ਰਿਪੋਰਟ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਦੇਸ਼ ਸਭ ਤੋਂ ਵਧੀਆ ਹਨ ਜਦਕਿ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਬਹੁਤ ਥੱਲੇ ਰੱਖਿਆ ਗਿਆ ਹੈ।
ਇਹ ਰਿਪੋਰਟ ਦਸਦੀ ਹੈ ਕਿ ਕਿਸ ਤਰ੍ਹਾਂ ਮੋਦੀ ਜੀ ਅਤੇ ਕੈਪਟਨ ਸਾਹਬ ਦੀ ਦੋਸਤੀ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਚੱਲ ਰਹੀ ਹੈ। ਇਹ ਮੋਦੀ ਜੀ ਦੀ ਅਤੇ ਕੈਪਟਨ ਦੀ ਜੁਗਲਬੰਦੀ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਾ ਤਾਂ ਕੋਈ ਕੰਮ ਹੋਇਆ ਹੈ ਅਤੇ ਨਾ ਹੀ ਕੋਈ ਪੜ੍ਹਾਈ ਹੁੰਦੀ ਹੈ।
ਇਹ ਰਿਪੋਰਟ ਕੈਪਟਨ ਸਾਹਿਬ ਨੂੰ ਮੋਦੀ ਜੀ ਦਾ ਆਸ਼ੀਰਵਾਦ ਹੈ ਤਾਂ ਕਿ ਉਨ੍ਹਾਂ ਦੀ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਹੋ ਸਕੇ।

ਤਸਵੀਰ ਸਰੋਤ, Twitter
ਪਿਛਲੀਆਂ ਚੋਣਾਂ ਤੋਂ ਪਹਿਲਾਂ ਵੀ ਕੈਪਟਨ ਸਾਹਿਬ ਨੂੰ ਮੋਦੀ ਜੀ ਦਾ ਆਸ਼ੀਰਵਾਦ ਮਿਲਿਆ ਸੀ ਤਾਂ ਜੋਂਕੈਪਟਨ ਸਾਹਿਬ ਉੱਥੇ ਜਿੱਤਣ ਇਸ ਵਾਰ ਵੀ ਇਸ ਦੀ ਭੂਮਿਕਾ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ।
ਖ਼ਬਰਾਂ ਤਾਂ ਇਹ ਵੀ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਮੋਦੀ ਜੀ ਰਿਪੋਰਟ ਜਾਰੀ ਕਰਨਗੇ ਕਿ ਪੰਜਾਬ ਦੇ ਸਰਕਾਰੀ ਹਸਪਤਾਲ ਦੇਸ਼ ਵਿੱਚ ਸਭ ਤੋਂ ਵਧੀਆ ਹਨ।
ਜੇ ਤੁਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਹਾਲ ਜਾਨਣਾ ਹੈ ਤਾਂ ਉਨ੍ਹਾਂ ਮਾਪਿਆਂ ਤੋਂ ਪੁੱਛੋ ਜਿਨ੍ਹਾਂ ਨੂੰ ਇਨ੍ਹਾਂ ਸਕੂਲਾਂ ਦੀ ਬਦਹਾਲੀ ਕਾਰਨ ਆਪਣੇ ਬੱਚੇ ਮਹਿੰਗੇ ਨਿੱਜੀ ਸਕੂਲਾਂ ਵਿੱਚ ਪੜ੍ਹਾਉਣੇ ਪੈ ਰਹੇ ਹਨ।
ਉਨ੍ਹਾਂ ਬੱਚਿਆਂ ਨੂੰ ਪੁੱਛੋ ਜਿਨ੍ਹਾਂ ਦੇ ਸਕੂਲਾਂ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਹਨ।
ਉਨ੍ਹਾਂ ਨੇ ਸੂਬੇ ਦੇ ਕਿੰਨੇ ਸਰਕਾਰੀ ਸਕੂਲਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਕਿ ਸਾਡੇ ਤੋਂ ਨਹੀਂ ਚਲਦੇ।
ਕੈਪਟਨ ਸਾਹਬ ਨੇ ਪਿਛਲੇ ਸਾਲਾਂ ਦੌਰਾਨ 800 ਸਰਕਾਰੀ ਸਕੂਲਾਂ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ।
ਕੋਰੋਨਾ ਵੈਕਸੀਨਾਂ ਵਿੱਚ ਲੰਬਾ ਵਕਫ਼ਾ ਮੁੜ ਲਾਗ ਲੱਗਣ ਦਾ ਬਣ ਸਕਦਾ ਹੈ ਕਾਰਨ- ਡਾ. ਫਾਊਚੀ

ਤਸਵੀਰ ਸਰੋਤ, Getty Images
ਅਮਰੀਕੀ ਰਾਸ਼ਟਰਪਤੀ ਦੇ ਮੈਡੀਕਲ ਸਲਾਹਕਾਰ ਡਾ਼ ਐਂਥਨੀ ਫਾਊਚੀ ਨੇ ਕਿਹਾ ਹੈ ਕਿ ਵੈਕਸੀਨ ਦੀਆਂ ਦੋ ਖ਼ੁਰਾਕਾਂ ਵਿੱਚ ਸਮੇਂ ਦਾ ਵਕਫ਼ਾ ਵਧਾਉਣ ਨਾਲ ਲੋਕਾਂ ਨੂੰ ਲਾਗ ਦਾ ਖ਼ਤਰਾ ਹੋ ਸਕਦਾ ਹੈ।
ਡਾ਼ ਫਾਊਚੀ ਭਾਰਤ ਸਰਕਾਰ ਵੱਲੋਂ ਕੋਵੀਸ਼ੀਲਡ ਵੈਕਸੀਨ ਦੀਆਂ ਖ਼ੁਰਾਕਾਂ ਵਿੱਚ ਵਕਫ਼ਾ ਵਧਾਏ ਜਾਣ ਦੇ ਫ਼ੈਸਲੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।
ਡਾ਼ ਫਾਊਚੀ ਭਾਰਤੀ ਨਿਊਜ਼ ਚੈਨਲ ਐੱਨਡੀਟੀਵੀ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਆਦਰਸ਼ ਵਕਫ਼ਾ ਫਾਈਜ਼ਰ ਲਈ ਤਿੰਨ ਹਫ਼ਤੇ ਅਤੇ ਮੌਡਰਨਾ ਲਈ ਚਾਰ ਹਫ਼ਤਿਆਂ ਦਾ ਹੈ। ਵਕਫ਼ਾ ਵਧਾਉਣ ਨਾਲ ਸਮੱਸਿਆ ਇਹ ਹੈ ਕਿ ਤੁਹਾਨੂੰ ਲਾਗ ਦਾ ਖ਼ਤਰਾ ਵਧ ਸਕਦਾ ਹੈ।"
"ਅਸੀਂ ਦੇਖਿਆ ਹੈ ਕਿ ਬ੍ਰਿਟੇਨ ਵਿੱਚ, ਜਿੱਥੇ ਉਨ੍ਹਾਂ ਨੇ ਵਕਫ਼ਾ ਵਧਾਇਆ, ਉਸ ਦੌਰਾਨ ਤੁਹਾਨੂੰ ਮਿਊਟੈਂਟ ਦੀ ਲਾਗ ਲੱਗ ਸਕਦੀ ਹੈ। ਇਸ ਲਈ ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਸ਼ਡਿਊਲ ਦੀ ਪਾਲਣਾ ਕਰੋ।"
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ "ਜੇ ਤੁਹਾਡੇ ਕੋਲ ਵੈਕਸੀਨ ਦੀ ਸਪਲਾਈ ਬਹੁਤ ਥੋੜ੍ਹੀ ਹੋਵੇ ਤਾਂ ਅਜਿਹਾ ਕਰਨਾ ਜ਼ਰੂਰੀ ਹੋ ਸਕਦਾ ਹੈ।"
ਪਿਛਲੇ ਮਹੀਨੇ ਭਾਰਤ ਸਰਕਾਰ ਨੇ ਐਸਟਰਾਜ਼ੈਨਿਕਾ ਵੱਲੋਂ ਵਿਕਸਿਤ ਅਤੇ ਭਾਰਤ ਵਿੱਚ ਕੋਵੀਸ਼ੀਲਡ ਦੇ ਨਾਂਅ ਥੱਲੇ ਬਣਾਈ ਜਾ ਰਹੀ ਵੈਕਸੀਨ ਦੀਆਂ ਦੋ ਖ਼ੁਰਾਕਾਂ ਵਿੱਚ ਵਕਫ਼ਾ 6-8 ਹਫ਼ਤਿਆਂ ਤੋਂ ਵਧਾ ਕੇ 12-16 ਹਫ਼ਤੇ ਕਰ ਦਿੱਤਾ ਸੀ।
ਭਾਰਤ ਸਰਕਾਰ ਨੇ ਕੋਵੀਸ਼ੀਲਡ ਦੀਆਂ ਖ਼ੁਰਾਕਾਂ ਵਿਚਲਾ ਵਕਫ਼ਾ ਤਿੰਨ ਮਹੀਨਿਆਂ ਦੌਰਾਨ ਦੋ ਵਾਰ ਵਧਾਇਆ ਹੈ। ਮਾਰਚ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿਹਾ ਗਿਆ ਸੀ ਖ਼ੁਰਾਕਾਂ ਵਿਚਲਾ ਵਕਫ਼ਾ 28 ਦਿਨਾਂ ਤੋਂ ਵਧਾ ਕੇ ਛੇ ਹਫ਼ਤੇ ਕਰ ਦੇਣ ਕਿਉਂਕਿ ਇਸ ਤਰ੍ਹਾਂ "ਨਤੀਜੇ ਵਧੀਆ" ਆਉਂਦੇ ਹਨ।
ਹਾਲਾਂਕਿ ਇਹ ਤਬਦੀਲੀਆਂ ਉਸ ਸਮੇਂ ਸੁਝਾਈਆਂ ਗਈਆਂ ਜਦੋਂ ਦੇਸ਼ ਕੋਰੋਨਾਵਾਇਰਸ ਵੈਕਸੀਨ ਦੀ ਭਿਆਨਕ ਕਮੀ ਨਾਲ ਜੂਝ ਰਿਹਾ ਸੀ ਅਤੇ ਸਰਕਾਰ ਕੋਸ਼ਿਸ਼ ਕਰ ਰਹੀ ਸੀ ਕਿ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲਾਇਆ ਜਾ ਸਕੇ।
ਉਨ੍ਹਾਂ ਨੇ ਤੀਜੀ ਲਹਿਰ ਦੀ ਸੰਭਾਵਨਾ ਬਾਰੇ ਕਿਹਾ ਕਿ ਤੀਜੀ ਲਹਿਰ ਅਮਰੀਕਾ ਨੇ ਦੇਖੀ ਹੈ ਅਤੇ ਉਹ ਸਭ ਤੋਂ ਭਿਆਨਕ ਸੀ।
ਕਿਸਾਨ ਇੱਕ ਵਾਰ ਮੁੜ ਪੂਰੇ ਦੇਸ਼ 'ਚ ਦੇਣਗੇ ਧਰਨਾ
ਖ਼ਬਰ ਏਜੰਸੀ ਏਐਨਆਈ ਮੁਤਾਬਕ ਆਲ ਇੰਡੀਆ ਕਿਸਾਨ ਸਭਾ ਹਰਿਆਣਾ ਦੇ ਇੰਦਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜੂਨ ਨੂੰ ਦੇਸ਼ ਭਰ ਦੇ ਰਾਜ ਭਵਾਨਾਂ ਜੇ ਬਾਹਰ ਧਰਨੇ ਦਿੱਤੇ ਜਾਣਗੇ।

ਤਸਵੀਰ ਸਰੋਤ, Getty Images
ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ ਮੌਕੇ ਇਹ ਧਰਨੇ ਦਿੱਤੇ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਇਸ ਦਿਨ ਨੂੰ ਖੇਤੀ ਬਚਾਓ, ਲੋਕਤੰਤਰ ਬਚਾਓ ਦਿਨ ਵਜੋਂ ਮਨਾਇਆ ਜਾਵੇਗਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇਸ ਮੁਲਕ ਵਿੱਚ ਮੰਡਰਾ ਰਹੀ ਹੈ 33 ਹਜ਼ਾਰ ਬੱਚਿਆਂ 'ਤੇ ਮੌਤ, UN ਦੀ ਚੇਤਾਵਨੀ
ਸੰਯੁਕਤ ਰਾਸ਼ਟਰ ਦੀ ਬੱਚਿਆਂ ਬਾਰੇ ਏਜੰਸੀ ਨੇ ਚੇਤਵਾਨੀ ਦਿੱਤੀ ਹੈ ਕਿ ਇਥੋਪੀਆ ਦੇ ਟਿਗਰੇ ਖੇਤਰ ਵਿੱਚ ਲਗਭਗ 30 ਹਜ਼ਾਰ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਉੱਪਰ ਮੌਤ ਦਾ ਸਾਇਆ ਮੰਡਰਾ ਰਿਹਾ ਹੈ।

ਤਸਵੀਰ ਸਰੋਤ, Reuters
ਟਿਗਰੇ ਖੇਤਰ ਸਰਕਾਰੀ ਫ਼ੌਜਾਂ ਅਤੇ ਬਾਗ਼ੀਆਂ ਦਰਮਿਆਨ ਜੰਗ ਦਾ ਮੈਦਾਨ ਬਣਿਆ ਹੋਇਆ ਹੈ ਅਤੇ ਸਾਰੇ ਪਾਸੇ ਤਬਾਹੀ ਦਾ ਮੰਜ਼ਰ ਹੈ।
ਇਥੋਪੀਆ ਸਰਕਾਰ ਨੇ ਯੂਨੀਸੈਫ਼ ਦੀ ਸਟਡੀ ਦੀਆਂ ਲਭੱਤਾਂ ਨੂੰ ਰੱਦ ਕੀਤਾ ਹੈ ਅਤੇ ਕਿਹਾ ਹੈ ਕਿ ਖਿੱਤੇ ਵਿੱਚ ਲੋੜੀਂਦੀ ਮਦਦ ਪਹੁੰਚ ਰਹੀ ਹੈ।
ਵੀਰਵਾਰ ਨੂੰ ਜਾਰੀ ਆਂਕਲਣ ਵਿੱਚ ਕਿਹਾ ਗਿਆ ਹੈ ਕਿ ਖੇਤਰ ਵਿੱਚ ਖਾਣੇ ਦੀ ਸਥਿਤੀ ਵਿਨਾਸ਼ ਦੀ ਕਗਾਰ ਤੱਕ ਪਹੁੰਚ ਚੁੱਕੀ ਹੈ।
ਯੂਨੀਸੈਫ਼ ਦੇ ਬੁਲਾਰੇ ਜੇਮਜ਼ ਐਲਡਰ ਨੇ ਕਿਹਾ,"ਹਾਲਾਂਕਿ ਇਹ 353,000 ਦਾ ਅੰਕੜਾ (ਸਰਵੇਖਣ ਕੀਤੀ ਗਈ ਵਸੋਂ ਦਾ 20 ਫ਼ੀਸਦੀ ਹੋਣ ਵਾਲੀ ਲੋੜੀਂਦੀ ਸ਼ਰਤ ਪੂਰੀ ਨਹੀਂ ਕਰਦਾ ਪਰ) ਕਿ ਟਿਗਰੇ ਨੂੰ ਅਕਾਲ ਮਾਰਿਆ ਖੇਤਰ ਐਲਾਨਿਆ ਜਾ ਸਕੇ। ਪਰ ਜਦੋਂ ਲੋਕ ਮਰ ਰਹੇ ਹੋਣ ਤਾਂ ਸਾਨੂੰ ਸ਼ਬਦਾਵਲੀ ਨਾਲ ਨਹੀਂ ਖੇਡਣਾ ਚਾਹੀਦਾ।"
ਇਥੋਪੀਆ ਦੀ ਸਰਕਾਰ ਨੇ ਯੂਨੀਸੈਫ ਦੇ ਦਾਅਵੇ ਨੂੰ ਇਹ ਕਹਿ ਕੇ ਰੱਦ ਕੀਤਾ ਹੈ ਕਿ ਜਿਵੇਂ-ਜਿਵੇਂ ਖਿੱਤਾ ਸਰਕਾਰੀ ਅਧਿਕਾਰ ਵਿੱਚ ਆ ਰਿਹਾ ਹੈ ਉੱਥੇ ਮਨੁੱਖੀ ਸਹਾਇਤਾ ਦੀ ਪਹੁੰਚ ਵਧਾਈ ਜਾ ਰਹੀ ਹੈ।
ਅਮਰੀਕਾ ਅਤੇ ਯੂਰਪੀ ਯੂਨੀਅਨ ਨੇ ਲੜਾਈ ਵਿੱਚ ਉਲਝੇ ਦੋਵਾਂ ਪੱਖਾਂ ਨੂੰ ਵਿਆਪਕ ਅਕਾਲ ਦੀ ਸਥਿਤੀ ਅਤੇ ਲੋਕਾਂ ਦੀ ਬਦਹਾਲੀ ਦੇ ਮੱਦੇਨਜ਼ਰ ਯੁੱਧਬੰਦੀ ਦੀ ਅਪੀਲ ਕੀਤੀ ਹੈ।

ਭਾਰਤੀ ਵੈਕਸੀਨ ਨੂੰ ਅਮਰੀਕਾ ਵਿੱਚ ਪ੍ਰਵਾਨਗੀ ਨਾ ਮਿਲਣ ਬਾਰੇ ਨੀਤੀ ਆਯੋਗ ਨੇ ਕੀ ਕਿਹਾ
ਭਾਰਤੀ ਕੋਰੋਨਾਵੈਕਸੀਨ ਨੂੰ ਅਮਰੀਕਾ ਵਿੱਚ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਨਾ ਮਿਲਣ ਬਾਰੇ ਨੀਤੀ ਆਯੋਗ ਦੇ ਸਿਹਤ ਮੈਂਬਰ ਡਾ਼ ਵੀ ਕੇ ਪੌਲ ਨੇ ਕਿਹਾ ਹੈ ਕਿ ਇਸ ਫ਼ੈਸਲੇ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਰ ਦੇਸ਼ ਦਾ ਆਪਣਾ ਰੈਗੂਲੇਟਰੀ ਨਿਜ਼ਾਮ ਹੁੰਦਾ ਹੈ ਜਿੱਥੇ ਕੁਝ ਚੀਜ਼ਾਂ ਦੂਜਿਆਂ ਨਾਲ ਮਿਲਦੀਆਂ-ਜੁਲਦੀਆਂ ਹਨ ਤਾਂ ਕੁਝ ਅਲਹਿਦਾ ਵੀ ਹੁੰਦੀਆਂ ਹਨ।

ਤਸਵੀਰ ਸਰੋਤ, Getty Images
ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਨੇ ਆਗਿਆ ਨਾ ਦੇਣ ਦੇ ਫ਼ੈਸਲੇ ਬਾਰੇ ਡਾ਼ ਪੌਲ ਨੇ ਕਿਹਾ,"ਵਿਗਿਆਨਕ ਢਾਂਚਾ ਇੱਕ ਹੀ ਹੈ ਪਰ ਇਸ ਵਿੱਚ ਸੂਖਮ ਅੰਤਰ ਪ੍ਰਸੰਗ ਮੁਤਾਬਕ ਹਨ।"
ਉਨ੍ਹਾਂ ਨੇ ਕਿਹਾ ,"ਇਹ ਸਾਰੇ ਵਿਗਿਆਨਕ ਵਿਚਾਰ ਹਨ ਅਤੇ ਇਨ੍ਹਾਂ ਦਾ ਧਿਆਨ ਰਖਦੇ ਹੋਏ ਕੁਝ-ਕੁਝ ਮਹੀਨ ਵਖਰੇਵੇਂ ਹੋ ਸਕਦੇ ਹਨ ਖ਼ਾਸਕਰ ਕੇ ਉੱਥੇ ਜਿੱਥੇ ਸਾਇੰਸ ਬਹੁਤ ਮਜ਼ਬੂਤ ਹੈ। ਸਾਡਾ ਉਤਪਾਦਨ ਮਜ਼ਬੂਤ ਹੈ। ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਅਸੀਂ ਸਤਿਕਾਰ ਕਰਦੇ ਹਾਂ।"
FDA ਨੇ ਔਕਿਊਜ਼ਨ ਦੀ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਔਕਿਊਜ਼ਨ ਭਾਰਤ ਬਾਇਓਟੈਕ ਦਾ ਅਮਰੀਕੀ ਹਿੱਸੇਦਾਰ ਹੈ ਅਤੇ ਉਸ ਨੇ 10 ਜੂਨ ਨੂੰ ਇਹ ਆਗਿਆ ਮੰਗੀ ਸੀ।
ਉੱਥੇ ਹੀ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ਼ ਵਿੱਚ ਫਰਕ ਬਾਰੇ ਵੀ ਡਾ਼ ਪੌਲ ਨੇ ਬਿਆਨ ਦਿੱਤਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਘਬਰਾਉਣ ਦੀ ਲੋੜ ਨਹੀਂ ਹੈ।
ਉਨ੍ਹਾਂ ਨੇ ਕਿਹਾ,"ਇਹ ਸਾਰੇ ਫ਼ੈਸਲੇ ਬਹੁਤ ਸਾਵਧਾਨੀ ਨਾਲ ਲੈਣ ਦੀ ਲੋੜ ਹੈ। ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਕਦੇ ਫ਼ਰਕ ਵਧਾਵਾਂਗੇ, ਸਾਨੂੰ ਉਨ੍ਹਾਂ ਲੋਕਾਂ ਦੇ ਖ਼ਤਰੇ ਦੀ ਵੀ ਫਿਕਰ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਸਿਰਫ਼ ਇੱਕ ਖ਼ੁਰਾਕ ਮਿਲੀ ਹੈ।"
ਟੀਕਾ ਨਾ ਲਵਾਇਆ ਤਾਂ ਹੋਵੇਗਾ ਸਿੰਮ ਬੰਦ

ਤਸਵੀਰ ਸਰੋਤ, Getty Images
ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਜਿਹੜੇ ਲੋਕ ਕੋਰਨਾਵਾਇਰਸ ਦਾ ਟੀਕਾ ਨਹੀਂ ਲਗਵਾਉਣਗੇ ਉਨ੍ਹਾਂ ਦੇ ਮੋਬਾਈਲ ਸਿੰਮ ਬੰਦ ਕਰ ਦਿੱਤੇ ਜਾਣਗੇ।
ਪਾਕਿਸਤਾਨ ਦੇ ਸਥਾਨਕ ਮੀਡੀਆ ਵਿੱਚ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਨੇ ਇਹ ਕਦਮ ਕੋਰੋਨਾ ਮਹਾਮਾਰੀ ਨੂੰ ਠੱਲ੍ਹ ਪਾਉਣ ਅਤੇ ਟੀਕਾਕਰਨ ਦੀ ਰਫ਼ਤਾਰ ਨੂੰ ਵਧਾਉਣ ਦੇ ਇਰਾਦੇ ਨਾਲ ਚੁੱਕਿਆ ਹੈ।
ਪੰਜਾਬ ਦੇ ਸਿਹਤ ਵਿਭਾਗ ਦੇ ਬੁਲਾਰੇ ਸਈਦ ਹਮਾਦ ਰਜ਼ਾ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ,"ਉਹ ਲੋਕ ਜੋ ਵੈਕਸੀਨ ਨਹੀਂ ਲੈ ਰਹੇ, ਉਨ੍ਹਾਂ ਦੇ ਸਿੰਮ ਕਾਰਡ ਨੂੰ ਬਲਾਕ ਕਰਨ ਬਾਰੇ ਆਖ਼ਰੀ ਫ਼ੈਸਲਾ ਲੈ ਲਿਆ ਗਿਆ ਹੈ।"
ਪਾਕਿਸਤਾਨ ਦੇ ਖ਼ਬਰ ਚੈਨਲ ਏਆਰਵਾਈ ਮੁਤਾਬਕ ਪੰਜਾਬ ਦੇ ਸਿਹਤ ਮੰਤਰਾਲੇ ਨੇ ਦੇਖਿਆ ਹੈ ਕਿ ਉਹ ਟੀਕਾਕਰਨ ਦਾ ਟੀਚਾ ਪੂਰਾ ਨਹੀਂ ਕਰ ਪਾ ਰਹੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












