ਇੱਕ ਕੁੜੀ ਕਮਰੇ ਵਿੱਚ ‘10 ਸਾਲ ਤੱਕ ਆਪਣੀ ਮਰਜ਼ੀ ਨਾਲ’ ਕੈਦ ਕਿਵੇਂ ਰਹੀ

ਔਰਤ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਲਈ

ਦਸ ਸਾਲ ਤੱਕ ਇੱਕ ਕੁੜੀ ਇੱਟਾਂ ਅਤੇ ਟਾਈਲਾਂ ਦੇ ਬਣੇ ਮਕਾਨ ਦੇ ਇੱਕ ਛੋਟੇ ਜਿਹੇ ਕਮਰੇ ਵਿਚ ਬੰਦ ਰਹੀ।

ਇਹ ਘਟਨਾ ਕੇਰਲ ਦੇ ਪਾਲਕਕਾੜ ਜ਼ਿਲ੍ਹੇ ਦੇ ਇੱਕ ਪਿੰਡ ਦੀ ਹੈ।ਉਸ ਕੁੜੀ ਨੂੰ ਨਾ ਕੋਈ ਸਜ਼ਾ ਦਿੱਤੀ ਗਈ ਸੀ ਅਤੇ ਨਾ ਹੀ ਉਸ ਨੂੰ ਸਤਾਇਆ ਜਾ ਰਿਹਾ ਸੀ। ਸੁਣਨ ਵਿੱਚ ਥੋੜ੍ਹਾ ਅਜੀਬ ਲੱਗਦਾ ਹੈ ਕਿ ਕੋਈ ਮਨੁੱਖ ਇੱਕ ਕਮਰੇ ਵਿੱਚ ਸਾਲਾਂ ਤਕ ਬੰਦ ਰਹੇ ਅਤੇ ਫੇਰ ਵੀ ਉਹ ਖ਼ੁਸ਼ ਹੋਵੇ?

ਇਹ ਵੀ ਪੜ੍ਹੋ:

ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ ਲਗਾਉਣ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਉਹ ਕੁੜੀ ਪਾਗਲ ਨਹੀਂ ਸੀ। ਹਾਂ,ਇੱਕ ਇਨਸਾਨ ਦੇ ਪਿਆਰ ਵਿੱਚ ਜ਼ਰੂਰ ਪਾਗਲ ਸੀ। ਪਾਲਕਕਾੜ ਜ਼ਿਲ੍ਹੇ ਦੇ ਛੋਟੇ ਜਿਹੇ ਸ਼ਹਿਰ ਨੇਨਮਾਰਾ ਦੀ ਪੁਲਿਸ ਰਹਿਮਾਨ ਅਤੇ ਸੰਜੀਤਾ ਦੀ ਕਹਾਣੀ ਸੁਣਨ ਤੋਂ ਬਾਅਦ ਇਸੇ ਨਤੀਜੇ ਉੱਪਰ ਪਹੁੰਚੀ ਹੈ।ਰਹਿਮਾਨ ਦੀ ਉਮਰ ਹੁਣ 32 ਸਾਲ ਹੈ ਅਤੇ ਸੰਜੀਦਾ 28 ਸਾਲ ਦੀ ਹੈ।ਬੀਬੀਸੀ ਨਾਲ ਨੇਨਮਾਰਾ ਦੇ ਸਰਕਲ ਪੁਲੀਸ ਇੰਸਪੈਕਟਰ ਦੀਪਕ ਕੁਮਾਰ ਨੇ ਗੱਲਬਾਤ ਦੌਰਾਨ ਦਾਅਵਾ ਕੀਤਾ,"ਅਸੀਂ ਇਨ੍ਹਾਂ ਦੋਨਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਜੋ ਵੀ ਇਨ੍ਹਾਂ ਨੇ ਦੱਸਿਆ ਉਸ ਵਿੱਚ ਕੋਈ ਫ਼ਰਕ ਨਹੀਂ ਸੀ। ਇਹ ਦੋਨੋਂ ਇੱਕ ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ।ਅਜਿਹਾ ਕੁਝ ਨਹੀਂ ਹੈ ਜਿਸ ਉਤੇ ਸ਼ੱਕ ਕੀਤਾ ਜਾ ਸਕੇ।"

ਕੇਰਲ ਦਾ ਪਾਲਕਕਾੜ ਜੰਕਸ਼ਨ

ਤਸਵੀਰ ਸਰੋਤ, www.sr.indianrailways.gov.in

ਤਸਵੀਰ ਕੈਪਸ਼ਨ, ਕੇਰਲ ਦਾ ਪਾਲਕਕਾੜ ਜੰਕਸ਼ਨ

ਕਿਵੇਂ ਸਾਹਮਣੇ ਆਈ ਕਹਾਣੀ?

ਦੋ ਦਿਨ ਪਹਿਲਾਂ ਇਸ ਪ੍ਰੇਮ ਕਹਾਣੀ ਤੋਂ ਪਰਦਾ ਉਸ ਵੇਲੇ ਹਟਿਆ ਜਦੋਂ ਰਹਿਮਾਨ ਦੇ ਭਰਾ ਨੇ ਨਾਲ ਦੇ ਪਿੰਡ ਵਿੱਚ ਉਸ ਨੂੰ ਇੱਕ ਗੱਡੀ ਵਿੱਚ ਦੇਖਿਆ।ਉਸ ਨੇ ਫੌਰਨ ਟ੍ਰੈਫਿਕ ਪੁਲੀਸ ਨੂੰ ਇਤਲਾਹ ਦਿੰਦੇ ਹੋਏ ਦੱਸਿਆ ਕਿ ਉਸ ਦੇ ਮਾਤਾ ਪਿਤਾ ਨੇ ਰਹਿਮਾਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੋਈ ਹੈ।

ਤਿੰਨ ਮਹੀਨੇ ਪਹਿਲਾਂ ਰਹਿਮਾਨ ਆਪਣੇ ਮਾਤਾ- ਪਿਤਾ ਦੇ ਘਰ ਤੋਂ ਗਾਇਬ ਹੋ ਗਏ ਸਨ ਜਿਸ ਪਿੰਡ ਵਿੱਚ ਰਹਿਮਾਨ ਦੇ ਭਰਾ ਨੇ ਰਹਿਮਾਨ ਨੂੰ ਦੇਖਿਆ ,ਉਹ ਉਨ੍ਹਾਂ ਦੇ ਆਪਣੇ ਪਿੰਡ ਤੋਂ ਕੇਵਲ ਅੱਠ ਕਿਲੋਮੀਟਰ ਦੂਰ ਸੀ। ਪੁਲਿਸ ਨੇ ਰਹਿਮਾਨ ਨੂੰ ਰੋਕਿਆ ਅਤੇ ਉਸ ਨੂੰ ਥਾਣੇ ਲੈ ਗਏ। ਫਿਰ ਰਹਿਮਾਨ ਨੇ ਆਪਣੀ ਸਾਰੀ ਕਹਾਣੀ ਸੁਣਾਈ। ਰਹਿਮਾਨ ਅਤੇ ਸੰਜੀਤਾ ਗੁਆਂਢੀ ਸਨ ਅਤੇ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ ਸਨ।ਫਰਵਰੀ 2010 ਵਿੱਚ ਸੰਜੀਤਾ 'ਗਾਇਬ' ਹੋ ਗਈ ਸੀ। ਪੁਲਿਸ ਨੇ ਉਸ ਵੇਲੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਿਨ੍ਹਾਂ ਵਿੱਚ ਰਹਿਮਾਨ ਵੀ ਸ਼ਾਮਲ ਸਨ। ਉਹ ਇੱਕ ਬਿਜਲੀ ਮਕੈਨਿਕ ਹਨ ਅਤੇ ਪੇਂਟਿੰਗ ਦਾ ਕੰਮ ਵੀ ਕਰਦੇ ਹਨ। ਰਹਿਮਾਨ ਰੋਜ਼ ਕੰਮ ਕਰਨ ਬਾਹਰ ਨਹੀਂ ਜਾਂਦੇ ਪਰ ਉਨ੍ਹਾਂ ਦੇ ਮਾਤਾ-ਪਿਤਾ ਦਿਹਾੜੀ ਕਰਦੇ ਹਨ ਅਤੇ ਰੋਜ਼ ਬਾਹਰ ਜਾਂਦੇ ਹਨ।

ਜੋੜਾ

ਸੰਜੀਤਾ ਕਿਸ ਤਰ੍ਹਾਂ ਜ਼ਿੰਦਾ ਰਹੀ?

ਪੁਲੀਸ ਅਧਿਕਾਰੀ ਦਾ ਦਾਅਵਾ ਹੈ ਕਿ,"ਰਹਿਮਾਨ ਹਰ ਰੋਜ਼ ਰਸੋਈ ਵਿੱਚੋਂ ਸੰਜੀਤਾ ਵਾਸਤੇ ਖਾਣਾ ਲੈ ਕੇ ਕਮਰੇ ਵਿੱਚ ਚਲੇ ਜਾਂਦੇ ਸਨ ਅਤੇ ਆਪਣੇ ਆਪ ਨੂੰ ਅੰਦਰੋਂ ਬੰਦ ਕਰ ਲੈਂਦੇ ਸਨ। ਇਸੇ ਤਰੀਕੇ ਨਾਲ ਸੰਜੀਤਾ ਨੂੰ ਖਾਣਾ ਮਿਲਦਾ ਸੀ।"ਪੁਲੀਸ ਦੀ ਰਿਪੋਰਟ ਮੁਤਾਬਕ ਜਦੋਂ ਕੋਈ ਰਹਿਮਾਨ ਦੇ ਕਮਰੇ ਵੱਲ ਜਾਂਦਾ ਸੀ ਤਾਂ ਉਹ ਗੁੱਸਾ ਕਰਦੇ ਸਨ। ਕਮਰਾ ਹਮੇਸ਼ਾ ਬੰਦ ਰਹਿੰਦਾ ਸੀ, ਰਹਿਮਾਨ ਦੇ ਅੰਦਰ ਹੋਣ ਦੇ ਬਾਵਜੂਦ ਵੀ। ਦੀਪਕ ਕੁਮਾਰ ਦੱਸਦੇ ਹਨ,"ਸੰਜੀਤਾ ਨਹਾਉਣ ਅਤੇ ਸ਼ੌਚ ਵਗੈਰਾ ਵੀ ਉਦੋਂ ਹੀ ਜਾਂਦੀ ਸੀ ਜਦੋਂ ਰਹਿਮਾਨ ਦੇ ਮਾਤਾ -ਪਿਤਾ ਸੌਣ ਚਲੇ ਜਾਂਦੇ ਸਨ। ਉਨ੍ਹਾਂ ਦਾ ਘਰ ਕੋਈ ਬਹੁਤਾ ਵੱਡਾ ਨਹੀਂ ਸੀ। ਤਿੰਨ ਬੈੱਡਰੂਮ ਦਾ ਇੱਟਾਂ ਅਤੇ ਟਾਇਲਾਂ ਵਾਲਾ ਮਕਾਨ ਸੀ। ਕੁਝ ਸਮਾਂ ਉਹ ਬਾਹਰ ਵੀ ਬੈਠਦੇ ਸਨ।"ਪਰ ਦੀਪਕ ਕੁਮਾਰ ਇਹ ਵੀ ਆਖਦੇ ਹਨ ਕਿ ਰਹਿਮਾਨ ਦੇ ਮਾਤਾ ਪਿਤਾ ਇੱਕ ਹੀ ਘਰ ਵਿੱਚ ਰਹਿੰਦੇ ਹੋਏ ਸੰਜੀਤਾ ਦੇ ਉੱਥੇ ਹੋਣ ਦੀ ਗੱਲ ਤੋਂ ਅਣਜਾਣ ਕਿਵੇਂ ਰਹੇ, ਇਹ ਇਕ ਤਰ੍ਹਾਂ ਦਾ ਰਹੱਸ ਹੈ।

ਲਾਪਤਾ

ਤਸਵੀਰ ਸਰੋਤ, Getty Images

ਮਾਰਚ ਦੀ ਸ਼ੁਰੂਆਤ ਵਿੱਚ ਘਰਵਾਲਿਆਂ ਨੂੰ ਲੱਗਿਆ ਕਿ ਰਹਿਮਾਨ ਕਿਤੇ ਗਾਇਬ ਹੋ ਗਏ ਹਨ। ਦੀਪਕ ਕੁਮਾਰ ਦੱਸਦੇ ਹਨ,"ਰਹਿਮਾਨ ਪੇਂਟਿੰਗ ਦੇ ਕੰਮ ਵਾਸਤੇ ਗਿਆ ਸੀ। ਪਿਛਲੇ ਦੋ ਮਹੀਨੇ ਤੋਂ ਉਹ ਰੋਜ਼ ਕੰਮ ਲਈ ਬਾਹਰ ਜਾਂਦਾ ਰਿਹਾ ਜਦੋਂ ਉਸ ਨੇ ਕੁਝ ਪੈਸੇ ਜੋੜ ਲਏ ਤਾਂ ਉਹ ਪਿੰਡ ਵਿੱਚੋਂ ਨਿਕਲ ਗਿਆ।" ਰਹਿਮਾਨ ਨੇ ਮਾਤਾ-ਪਿਤਾ ਦਾ ਘਰ ਛੱਡ ਕੇ ਅਲੱਗ ਰਹਿਣ ਦਾ ਫ਼ੈਸਲਾ ਕਰ ਲਿਆ ਅਤੇ ਇਸ ਦੀ ਕੋਈ ਖ਼ਾਸ ਵਜ੍ਹਾ ਨਹੀਂ ਦੱਸੀ। ਰਹਿਮਾਨ ਨੇ ਪੁਲੀਸ ਨੂੰ ਇਹ ਜ਼ਰੂਰ ਦੱਸਿਆ ਹੈ ਕਿ ਸੰਜੀਤਾ ਅਤੇ ਉਸ ਨੇ ਦਸ ਸਾਲ ਇਸ ਤਰ੍ਹਾਂ ਰਹਿਣ ਦਾ ਫ਼ੈਸਲਾ ਕਿਉਂ ਕੀਤਾ ਸੀ। ਬੰਦ ਰਹਿਣ ਦਾ ਕਾਰਨ ਕੀ ਸੀ?ਪੁਲੀਸ ਅਨੁਸਾਰ ਉਹ ਡਰੇ ਹੋਏ ਸਨ ਕਿ ਉਨ੍ਹਾਂ ਦੇ ਘਰਵਾਲੇ ਇਸ ਵਿਆਹ ਲਈ ਇਜਾਜ਼ਤ ਨਹੀਂ ਦੇਣਗੇ ਕਿਉਂਕਿ ਉਨ੍ਹਾਂ ਦੇ ਧਰਮ ਵੱਖ- ਵੱਖ ਹਨ। ਪੁਲੀਸ ਨੇ ਦੋਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਕਿਉਂਕਿ ਦੋਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਰਹਿਮਾਨ ਅਤੇ ਸੰਜੀਤਾ ਦੀ ਕਹਾਣੀ ਸੁਣਨ ਤੋਂ ਬਾਅਦ ਕੋਰਟ ਨੇ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ। ਰਹਿਮਾਨ ਅਤੇ ਸੰਜੀਤਾ ਨੇ ਮੀਡੀਆ ਨਾਲ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)