ਮਾਪਿਆਂ ਨੂੰ ਭੁੱਖੇ ਰੱਖ ਕੇ ਮਾਰਨ ਦੇ ਇਲਜ਼ਾਮ ਤਹਿਤ ਨੂੰਹ-ਪੁੱਤ ਗ੍ਰਿਫ਼ਤਾਰ

ਬਜ਼ੁਰਗ ਜੋੜਾ
ਤਸਵੀਰ ਕੈਪਸ਼ਨ, ਨੂੰਹ-ਪੁੱਤ ਉੱਤੇ ਲੱਗੇ ਬਜ਼ੁਰਗ ਮਾਪਿਆਂ ਨੂੰ ਭੁੱਖੇ ਰੱਖ ਮਾਰਨ ਦੇ ਇਲਜ਼ਾਮ
    • ਲੇਖਕ, ਵੀ ਸ਼ੰਕਰ
    • ਰੋਲ, ਬੀਬੀਸੀ ਲਈ

ਪੁਲਿਸ ਵੱਲੋਂ ਇੱਕ ਜੋੜੇ ਨੂੰ ਆਪਣੇ ਮਾਪਿਆਂ ਨੂੰ ਭੁੱਖੇ ਰੱਖ ਮਾਰਨ ਲਈ ਜ਼ਿੰਮੇਵਾਰ ਹੋਣ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਜਾਂਚ ਦੌਰਾਨ ਆਪਣਾ ਜ਼ੁਰਮ ਕਬੂਲ ਕੀਤਾ ਹੈ। ਇਹ ਘਟਨਾ ਤੇਲੰਗਾਨਾ ਦੇ ਜ਼ਿਲ੍ਹਾ ਸੂਰਿਆਪੇਟ ਦੇ ਤੁੰਮਾਗੁਦੇਮ ਆਫ ਮੋਟ ਮੰਡਲ ਦੀ ਹੈ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੋੜੇ ਨੇ ਕੋਰੋਨਾ ਨੂੰ ਕਾਰਨ ਬਣਾ ਕੇ ਮਾਪਿਆਂ ਦੀ ਮੌਤ ਦੀ ਸਾਜ਼ਿਸ਼ ਰਚੀ ਸੀ।

ਇਹ ਵੀ ਪੜ੍ਹੋ-

Please wait...

ਪੁਲਿਸ ਨੇ ਇਸ ਵਾਰਦਾਤ ਸਬੰਧੀ ਪੂਰੀ ਘਟਨਾ ਦੇ ਵੇਰਵਾ ਇਸ ਤਰ੍ਹਾਂ ਦਿੱਤਾ ਹੈ-

ਤੁੰਮਾਗੁਦੇਮ ਨਾਲ ਸਬੰਧਿਤ ਬਜ਼ੁਰਗ ਜੋੜਾ ਰਾਮਾਚੰਦਰਾ ਰੈੱਡੀ ਅਤੇ ਅੰਨਾਸੁਯੰਮ ਦੀ ਇੱਕ ਧੀ ਅਤੇ ਦੋ ਪੁੱਤਰ ਹਨ।

ਰਾਮਾਚੰਦਰ ਰੈੱਡੀ ਨੇ ਸਖ਼ਤ ਮਿਹਨਤ ਕੀਤੀ ਅਤੇ ਜਾਇਦਾਦ ਬਣਾਈ। ਉਨ੍ਹਾਂ ਦੀ ਕਰੀਬ 40 ਏਕੜ ਜ਼ਮੀਨ ਹੈ। ਜਦੋਂ ਉਹ ਬਜ਼ੁਰਗ ਹੋਏ ਤਾਂ ਉਨ੍ਹਾਂ ਨੇ ਆਪਣੇ ਦੋਵਾਂ ਪੁੱਤਰਾਂ ਵਿਚਾਲੇ ਬਰਾਬਰ ਜ਼ਮੀਨ ਵੰਡ ਦਿੱਤੀ।

ਪਰ, ਜਿਹੜੇ ਪੁੱਤਰਾਂ ਨੇ ਉਨ੍ਹਾਂ ਦੀ ਬੁਢਾਪੇ ਵਿੱਚ ਸੇਵਾ ਕਰਨੀ ਸੀ, ਉਨ੍ਹਾਂ ਨੇ ਦੋ ਮਹੀਨੇ ਵਿੱਚ ਵਾਰੀ-ਵਾਰੀ ਸੇਵਾ ਕਰਨ ਦਾ ਸਮਝੌਤਾ ਕੀਤਾ।

ਪਰ, ਜਦੋਂ ਉਨ੍ਹਾਂ ਦੇ ਛੋਟੇ ਬੇਟੇ ਦੀ ਮੌਤ ਹੋ ਗਈ ਤਾਂ ਨੂੰਹ ਨੇ ਇਹ ਜ਼ਿੰਮੇਵਾਰੀ ਚੁੱਕੀ।

ਰਾਮਾਚੰਦਰ ਰੈੱਡੀ 90 ਸਾਲ ਦੇ ਸਨ ਅਤੇ ਅੰਨਾਸੁਯੰਮਾ ਦੀ ਉਮਰ 80 ਸਾਲ ਦੀ ਸੀ। ਜਦੋਂ ਉਨ੍ਹਾਂ ਦੇ ਵੱਡੇ ਪੁੱਤਰ ਨਾਗੇਸ਼ਵਰ ਰੈੱਡੀ ਅਤੇ ਉਨ੍ਹਾਂ ਦੀ ਪਤਨੀ ਦੀ ਵਾਰੀ ਆਈ ਤਾਂ ਉਨ੍ਹਾਂ ਨੂੰ ਬਜ਼ੁਰਗ ਮਾਪੇ ਬੋਝ ਲੱਗਣ ਲੱਗੇ।

ਨਾਗੇਸ਼ਵਰ ਰੈਡੀ ਦੋੜੇ ਨੂੰ ਲੈ ਕੇ ਜਾਂਦੀ ਹੋਈ ਪੁਲਿਸ
ਤਸਵੀਰ ਕੈਪਸ਼ਨ, ਨਾਗੇਸ਼ਵਰ ਰੈੱਡੀ ਜੋੜੇ ਨੂੰ ਲੈ ਕੇ ਜਾਂਦੀ ਹੋਈ ਪੁਲਿਸ

ਇਸ ਲਈ, ਉਨ੍ਹਾਂ ਨੇ ਉਨ੍ਹਾਂ ਘਰ ਰੱਖਣ ਦੀ ਬਜਾਇ ਨੇੜਲੀ ਇੱਕ ਝੁੱਗੀ ਵਿੱਚ ਰੱਖਿਆ। ਉਹ ਝੁੱਗੀ ਪਲਾਸਟਿਕ ਸ਼ੀਟ ਨਾਲ ਢਕੀ ਹੋਈ ਸੀ ਅਤੇ ਵਧਦੇ ਤਾਪਮਾਨ ਕਾਰਨ ਬਜ਼ੁਰਗ ਜੋੜਾ ਕਾਫੀ ਪਰੇਸ਼ਾਨ ਹੁੰਦਾ ਸੀ।

ਪਰ ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ।

ਇਹ ਪੱਕਾ ਹੈ ਉਨ੍ਹਾਂ ਦੀ ਮੌਤ ਭੁੱਖ ਕਾਰਨ ਹੋਈ ਹੈ- ਸੀਆਈ

ਮੁਨਾਗਾਲਾ ਸੀਆਈ ਅਨਜਾਨਯੁਲੂ ਨੇ ਦੱਸਿਆ ਕਿ ਨੌਜਵਾਨ ਜੋੜਾ ਇਸ ਤੋਂ ਸੰਤੁਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਭੁੱਖੇ ਰੱਖ ਕੇ ਮਾਰਨ ਦੀ ਯੋਜਨਾ ਬਣਾਈ ਸੀ।

ਪੁੱਤਰ ਅਤੇ ਨੂੰਹ ਦੋਵੇਂ ਹੀ ਕਬੂਲ ਕਰ ਚੁੱਕੇ ਹਨ ਕਿ ਉਹ ਬਜ਼ੁਰਗ ਜੋੜੇ ਦੀ ਮੌਤ ਦੇ ਜ਼ਿੰਮੇਵਾਰ ਹਨ।

ਉਨ੍ਹਾਂ ਨੇ ਇਹ ਗ੍ਰਿਫ਼ਤਾਰੀ ਅਤੇ ਜਾਂਚ ਸ਼ੁਰੂ ਹੋਣ ਤੋਂ ਬਾਅਦ ਕਬੂਲਿਆ। ਇਹ ਸਪੱਸ਼ਟ ਹੈ ਕਿ ਮੁਲਜ਼ਮ ਨਾਗੇਸ਼ਵਰ ਰੈੱਡੀ ਅਤੇ ਉਨ੍ਹਾਂ ਦੀ ਪਤਨੀ ਲਕਸ਼ਮੀ ਨੇ ਆਪਣੇ ਮਾਪਿਆਂ ਨੂੰ ਬਿਲਕੁਲ ਅਣਗੌਲਿਆਂ ਕੀਤਾ।

ਬਜ਼ੁਰਗ ਜੋੜਾ ਰਾਮਾਚੰਦਰਾ ਰੈਡੀ ਅਤੇ ਅੰਨਾਸੁਯੰਮ
ਤਸਵੀਰ ਕੈਪਸ਼ਨ, ਬਜ਼ੁਰਗ ਜੋੜਾ ਰਾਮਾਚੰਦਰਾ ਰੈੱਡੀ ਅਤੇ ਅੰਨਾਸੁਯੰਮ

ਆਖ਼ਿਰਕਾਰ, ਜੋੜਾ ਹੀ ਉਨ੍ਹਾਂ ਨੂੰ ਭੁੱਖੇ ਰੱਖ ਕੇ ਮਾਰਨ ਲਈ ਜ਼ਿੰਮੇਵਾਰ ਹੈ। ਉਨ੍ਹਾਂ ਨੇ ਨਾ ਪਾਣੀ ਦਿੱਤਾ ਅਤੇ ਨਾ ਹੀ ਖਾਣਾ।

ਜਦੋਂ ਉਨ੍ਹਾਂ ਦੀ ਮੌਤ ਹੋ ਗਈ ਤਾਂ ਉਨ੍ਹਾਂ ਨੇ ਹਰੇਕ ਨੂੰ ਦੱਸਿਆ ਕਿ ਬਜ਼ੁਰਗ ਜੋੜਾ ਕੋਰੋਨਾ ਕਰ ਕੇ ਮਰ ਗਿਆ ਹੈ ਅਤੇ ਉਨ੍ਹਾਂ ਨੇ ਸਸਕਾਰ ਕਰ ਦਿੱਤਾ।

27 ਮਈ ਨੂੰ ਘਟਨਾ ਤੋਂ ਬਾਅਦ ਪਿੰਡ ਵਾਲਿਆਂ ਨੂੰ ਸ਼ੱਕ ਹੋਇਆ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ।

ਮੋਟੇ ਪੁਲਿਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕੀਤੀ ਗਈ। ਸੀਆਈ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 304 ਦੇ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ।

ਜਿਨ੍ਹਾਂ ਲਾਸ਼ਾਂ ਨੂੰ ਦਫ਼ਨਾਇਆ ਗਿਆ ਸੀ, ਉਨ੍ਹਾਂ ਨੂੰ ਕੱਢਿਆ ਗਿਆ ਅਤੇ ਪੋਸਟ ਮਾਰਟਮ ਕਰਕੇ ਪੰਚਨਾਮਾ ਕਰਵਾਇਆ ਗਿਆ।

ਇਹ ਵੀ ਪੜ੍ਹੋ-

'ਜਾਇਦਾਦ ਮਿਲਣ ਤੋਂ ਬਾਅਦ ਵੀ ਮਾਪੇ ਵਿਸਾਰੇ'

ਤੁੰਮਾਗੁਦੇਮ ਦੇ ਸਥਾਨਕ ਨਿਵਾਸੀ ਪੀ ਰਵਿੰਦਰਾ ਮੁਤਾਬਕ, "ਰਾਮਾਚੰਦਰਾ ਰੈੱਡੀ ਜੋੜਾ ਬਹੁਦ ਵਧੀਆ ਤਰੀਕੇ ਨਾਲ ਰਹਿੰਦੇ ਸੀ।"

ਉਨ੍ਹਾਂ ਨੇ ਅੱਗੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਨੇ ਜਾਇਦਾਦ ਇਕੱਠੀ ਕੀਤੀ ਅਤੇ ਦੋਵਾਂ ਭਰਾਵਾਂ ਵਿੱਚ ਬਰਾਬਰ ਦੀ ਵੰਡੀ।

ਉਨ੍ਹਾਂ ਨੇ ਹੋਰ ਦੱਸਿਆ ਕਿ ਬਰਾਬਰ ਦਾ ਹਿੱਸਾ ਦੇਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਠੀਕ ਨਹੀਂ ਹੋਇਆ। ਵਧੇਰੇ ਪਿੰਡ ਵਾਲੇ ਬਜ਼ੁਰਗ ਜੋੜੇ ਦੇ ਹੱਕ ਵਿੱਚ ਹਨ।

ਇਸ ਨਾਲ ਸਾਰੇ ਹੀ ਤਕਲੀਫ਼ ਵਿੱਚ ਹਨ ਕਿ ਬੁਢਾਪੇ ਵਿੱਚ ਉਨ੍ਹਾਂ ਦੀ ਮੌਤ ਭੁੱਖ ਕਾਰਨ ਹੋਈ। ਉਹ ਉਨ੍ਹਾਂ ਨੂੰ ਇਸ ਹਾਲਤ ਵਿੱਚ ਨਹੀਂ ਦੇਖ ਪਾ ਰਹੇ ਸਨ।

ਮੁਨਾਗਾਲਾ ਸੀਆਈ ਅਨਜਾਨਯੁਲੂ ਨੇ ਦੱਸਿਆ ਕਿ ਨੌਜਵਾਨ ਜੋੜਾ ਇਸ ਤੋਂ ਸੰਤੁਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਭੁੱਖੇ ਰੱਖ ਕੇ ਮਾਰਨ ਦੀ ਯੋਜਨਾ ਬਣਾਈ ਸੀ

ਉਨ੍ਹਾਂ ਨੇ ਕਿਹਾ, ''ਬੇਸ਼ੱਕ ਅਸੀਂ ਨਾਗੇਸ਼ਵਰ ਰੈੱਡੀ ਨੂੰ ਫਟਕਾਰ ਲਗਾਈ ਪਰ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋਇਆ। ਅਚਾਨਕ, ਸਾਨੂੰ ਇੱਕ ਦੱਸਿਆ ਕਿ ਬਜ਼ੁਰਗ ਜੋੜਾ ਮਰ ਗਿਆ ਹੈ ਤੇ ਸਾਨੂੰ ਸ਼ੱਕ ਹੋਇਆ।''

ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਪੁੱਛਗਿੱਛ ਦੌਰਾਨ ਇਹ ਤੱਥ ਸਾਹਮਣੇ ਆਇਆ।

ਇਹ ਰਵੱਈਆ ਠੀਕ ਨਹੀਂ

ਨਾਲਗੌਂਡਾ ਤੋਂ ਮਨੋਵਿਗਿਆਨੀ ਐੱਸ ਕਿਸ਼ੋਰ ਦਾ ਮੰਨਣਾ ਹੈ ਕਿ ਬਜ਼ੁਰਗ ਮਾਪੇ ਅੱਜ ਕੱਲ੍ਹ ਬੱਚਿਆਂ 'ਤੇ ਬੋਝ ਬਣਦੇ ਜਾ ਰਹੇ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ 80-90 ਸਾਲ ਦੀ ਉਮਰ ਵਿੱਚ ਕਈਆਂ ਦਿੱਕਤਾਂ ਹੁੰਦੀਆਂ ਹਨ। ਉਨ੍ਹਾਂ ਦੀ ਦੇਖਭਾਲ ਬੱਚਿਆਂ ਦੀ ਜ਼ਿੰਮੇਵਾਰੀ ਬਣਦੀ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਪਰ ਉਨ੍ਹਾਂ ਨੂੰ ਬੋਝ ਵਾਂਗ ਲੈਣਾ, ਦੂਰ ਰੱਖਣਾ ਅਤੇ ਭੁੱਖੇ ਰੱਖ ਮਾਰ ਦੇਣਾ ਬੇਹੱਦ ਡਰਾਵਨਾ ਹੈ।

ਹਾਲ ਹੀ ਵਿੱਚ ਬਜ਼ੁਰਗਾਂ ਨੂੰ ਬੋਝ ਸਮਝੇ ਜਾਣ ਦੀ ਭਾਵਨਾ ਵਧ ਗਈ ਹੈ। ਅਜਿਹੇ ਵਿੱਚ ਉਨ੍ਹਾਂ ਲੋਕਾਂ ਨੂੰ ਮਨੋਵਿਗਿਆਨੀ ਕੋਲੋਂ ਇਲਾਜ ਕਰਵਾਉਣਾ ਚਾਹੀਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਇਹ ਸਮਝਣਾ ਹੋਵੇਗਾ ਕਿ ਬਜ਼ੁਰਗਾਂ ਦੀ ਦੇਖਭਆਲ ਦੀ ਆਦਤ ਇੱਕ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)