ਐਮਾਜ਼ੋਨ ਤੇ ਟੈਸਲਾ ਦੇ ਮਾਲਕ ਸਣੇ ਕਈ ਅਮੀਰ ਲੋਕ 'ਲਗਭਗ ਕੋਈ ਟੈਕਸ ਨਹੀਂ ਭਰਦੇ', ਜਾਣੋ ਕਿਉਂ

ਤਸਵੀਰ ਸਰੋਤ, Getty Images
ਇੱਕ ਨਿਊਜ਼ ਵੈਬਸਾਈਟ ਵੱਲੋਂ ਲੀਕ ਹੋਈ ਜਾਣਕਾਰੀ ਦੇ ਦਾਅਵੇ ਮੁਤਾਬਕ ਅਮਰੀਕਾ ਦੇ ਕਰੋੜਪਤੀ ਕਿੰਨਾ ਘੱਟ ਟੈਕਸ ਭਰਦੇ ਹਨ ਇਸ ਬਾਰੇ ਖੁਲਾਸਾ ਕੀਤਾ ਗਿਆ ਹੈ।
ਪ੍ਰੋਪਬਲਿਕਾ ਮੁਤਾਬਕ ਦੱਸਿਆ ਗਿਆ ਹੈ ਕਿ ਜੈਫ ਬੇਜ਼ੋਸ, ਏਲਨ ਮਸਕ ਅਤੇ ਵਾਰੈਨ ਬਫੈਟ ਸਣੇ ਅਮਰੀਕਾ ਦੇ ਬੇਹੱਦ ਅਮੀਰ ਲੋਕ ਕਿੰਨਾ ਕੁ ਟੈਕਸ ਭਰਦੇ ਹਨ।
ਵੈਬਸਾਈਟ ਨੇ ਇਲਜ਼ਾਮ ਲਗਾਇਆ ਹੈ ਕਿ ਐਮਾਜ਼ੋਨ ਦੇ ਬੈਜ਼ੋਸ ਨੇ ਸਾਲ 2017 ਅਤੇ 2011 ਵਿੱਚ ਕੋਈ ਟੈਕਸ ਨਹੀਂ ਭਰਿਆ, ਉੱਥੇ ਹੀ ਟੈਸਲਾ ਦੇ ਏਲਨ ਮਸਕ ਨੇ ਸਾਲ 2018 ਵਿੱਚ ਟੈਕਸ ਨਹੀਂ ਭਰਿਆ।
ਇਹ ਵੀ ਪੜ੍ਹੋ-
ਵ੍ਹਾਈਟ ਹਾਊਸ ਦੇ ਬੁਲਾਰੇ ਨੇ ਦੱਸਿਆ ਹੈ ਕਿ ਲੀਕ ਜਾਣਕਾਰੀ "ਗ਼ੈਰ-ਕਾਨੂੰਨੀ" ਹੈ ਅਤੇ ਐੱਫਬੀਆਈ ਅਤੇ ਟੈਕਸ ਅਥੌਰਿਟੀਸ ਇਸ ਦੀ ਜਾਂਚ ਕਰ ਰਹੀਆਂ ਹਨ।
ਪ੍ਰੋਪਬਲਿਕਾ ਨੇ ਕਿਹਾ ਹੈ ਕਿ ਉਹ ਅਰਬਪਤੀਆਂ ਦੇ ਟੈਕਸਾਂ 'ਤੇ "ਆਂਤਰਿਕ ਮਾਲੀਆ ਸੇਵਾ ਡਾਟਾ (ਇੰਟਰਨਲ ਰੈਵੇਨਿਊ ਸਰਵਿਸ ਡਾਟਾ) ਦੇ ਵਿਸ਼ਾਲ ਭੰਡਾਰ" ਦਾ ਵਿਸ਼ਲੇਸ਼ਣ ਕਰ ਰਹੇ ਹਨ ਅਤੇ ਆਉਣ ਵਾਲਿਆਂ ਹਫ਼ਤਿਆਂ ਵਿੱਚ ਹੋਰ ਜਾਣਕਾਰੀ ਸਾਂਝੀ ਕਰਨਗੇ।
ਹਾਲਾਂਕਿ, ਬੀਬੀਸੀ ਇਸ ਦਾਅਵੇ ਦੀ ਕੋਈ ਪੁਸ਼ਟੀ ਨਹੀਂ ਕਰਦਾ, ਕਥਿਤ ਤੌਰ 'ਤੇ ਲੀਕ ਜਾਣਕਾਰੀ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਅਮੀਰਾਂ ਵੱਲੋਂ ਟੈਕਸ ਰਾਸ਼ੀ ਅਤੇ ਅਸਮਾਨਤਾ ਬਾਰੇ ਬਹਿਸ ਵਧ ਰਹੀ ਹੈ।
ਪ੍ਰੋਪਬਲਿਕਾ ਨੇ ਕਿਹਾ ਹੈ ਕਿ ਮੁੱਖ ਧਾਰਾ ਦੇ ਕਾਮਿਆਂ ਨਾਲੋਂ 25 ਅਮੀਰ ਅਮਰੀਕੀ ਘੱਟ ਟੈਕਸ ਭਰਦੇ ਹਨ, ਜੋ ਸਕਲ ਆਮਦਨੀ ਦਾ ਔਸਤਨ 15.8 ਫੀਸਦ ਹੈ।
Please wait...
ਪ੍ਰੋਪਬਲਿਕਾ ਵਿੱਚ ਸੀਨੀਅਰ ਰਿਪੋਰਟਰ ਅਤੇ ਸੰਪਾਦਕ ਜੈਸੇ ਏਸਿੰਗਰ ਨੇ ਦੱਸਿਆ, "ਅਸੀਂ ਬੇਹੱਦ ਹੈਰਾਨ ਸੀ ਕਿ ਤੁਸੀਂ ਅਰਬਪਤੀ ਹੋ ਅਤੇ ਟੈਕਸ ਕੁਝ ਵੀ ਨਹੀਂ ਭਰਦੇ। ਟੈਕਸ ਨਾ ਭਰਨਾ ਸੱਚਮੁਚ ਹੈਰਾਨ ਕਰਨ ਵਾਲਾ ਹੈ। ਬੇਹੱਦ ਅਮੀਰ ਲੋਕ ਕਾਨੂੰਨੀ ਢੰਗ ਨਾਲ ਵਿਵਸਥਾ ਨੂੰ ਦਰ-ਕਿਨਾਰ ਕਰ ਸਕਦੇ ਹਨ।"
ਬਾਇਡਨ ਦਾ ਪਲਾਨ
ਵੈਬਸਾਈਟ ਮੁਤਾਬਕ, "ਪੂਰੀ ਤਰ੍ਹਾਂ ਨਾਲ ਕਾਨੂੰਨੀ ਟੈਕਸ ਰਣਨੀਤੀਆਂ ਦੀ ਵਰਤੋਂ ਕਰਦਿਆਂ ਕਈ ਅਮੀਰ ਲੋਕ ਆਪਣੇ ਸੰਘੀ ਬਿੱਲਾਂ ਨੂੰ ਜ਼ੀਰੋ ਵਿੱਚ ਬਦਲ ਦਿੰਦੇ ਹਨ ਜਾਂ ਫਿਰ ਬੇਹੱਦ ਘੱਟ ਕਰ ਦਿੰਦੇ ਹਨ, ਭਾਵੇਂ ਉਨ੍ਹਾਂ ਦੀ ਜਾਇਦਾਦ ਪਿਛਲੇ ਕੁਝ ਸਾਲ ਵਧੀ ਹੀ ਕਿਉਂ ਨਾ ਹੋਵੇ।"
ਅਮੀਰ ਲੋਕ, ਆਮ ਲੋਕਾਂ ਵਾਂਗ ਦਾਨ ਵਰਗੇ ਤਰੀਕਿਆਂ ਰਾਹੀਂ ਟੈਕਸ ਰਾਸ਼ੀ ਨੂੰ ਘਟਾ ਲੈਂਦੇ ਹਨ ਅਤੇ ਤਨਖਾਹ ਆਮਦਨੀ ਦੀ ਬਜਾਇ ਨਿਵੇਸ਼ ਰਾਹੀਂ ਪੈਸਾ ਕੱਢਦੇ ਹਨ।

ਤਸਵੀਰ ਸਰੋਤ, Getty Images
ਪ੍ਰੋਪਬਲਿਕਾ ਨੇ ਫੌਰਬਸ ਮੈਗ਼ਜ਼ੀਨ ਵੱਲੋਂ ਇਕੱਠੇ ਕੀਤੇ ਗਏ ਡਾਟਾ ਦੀ ਵਰਤੋਂ ਕਰਦੇ ਹੋਏ ਕਿਹਾ ਕਿ 25 ਸਭ ਤੋਂ ਅਮੀਰ ਅਮਰੀਕੀਆਂ ਦੀ ਜਾਇਦਾਦ ਵਿੱਚ ਸਾਲ 2014 ਤੋਂ ਸਾਲ 2018 ਤੱਕ ਸਾਮੂਹਿਕ ਤੌਰ 'ਤੇ 401 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਪਰ ਉਨ੍ਹਾਂ ਨੇ ਇਨ੍ਹਾਂ ਸਾਲਾਂ ਦੌਰਾਨ 13.6 ਬਿਲੀਅਨ ਟੈਕਸ ਭਰਿਆ ਹੈ।
ਰਾਸ਼ਟਰਪਤੀ ਜੋਅ ਬਾਇਡਨ ਨੇ ਸਮਾਨਤਾ ਵਿੱਚ ਸੁਧਾਰ ਲਿਆਉਣ ਅਤੇ ਵੱਡੇ ਪੱਧਰ 'ਤੇ ਆਪਣੇ ਬੁਨਿਆਦੀ ਢਾਂਚੇ ਨਿਵੇਸ਼ ਪ੍ਰੋਗਰਾਮ ਲਈ ਧਨ ਇਕੱਠਾ ਕਰਨ ਦੇ ਮਿਸ਼ਨ ਤਹਿਤ ਸਭ ਤੋਂ ਅਮੀਰ ਅਮਰੀਕੀਆਂ 'ਤੇ ਟੈਕਸ ਵਧਾਉਣ ਦੀ ਸਹੁੰ ਚੁੱਕੀ ਹੈ।
ਉਹ ਟੈਕਸ ਦੀ ਮੋਹਰੀ ਦਰ ਨੂੰ ਵਧਾਉਣਾ ਚਾਹੁੰਦੇ ਹਨ, ਨਿਵੇਸ਼ 'ਤੇ ਵਧੇਰੇ ਪੈਸਾ ਕਮਾਉਣ ਵਾਲਿਆਂ 'ਤੇ ਟੈਕਸ ਦੁਗਣਾ ਕਰਨਾ ਅਤੇ ਵਿਰਾਸਤ ਟੈਕਸ ਨੂੰ ਬਦਲਣਾ ਚਾਹੁੰਦੇ ਹਨ।
ਹਾਲਾਂਕਿ, ਪ੍ਰੋਬਲਿਕਾ ਦੇ ਵਿਸ਼ਲੇਸ਼ਣ ਤੋਂ ਸਿੱਟਾ ਨਿਕਲਦਾ ਹੈ, "ਜਿੱਥੇ ਕੁਝ ਅਮੀਰ ਅਮਰੀਕੀ ਜਿਵੇਂ ਵੱਡੇ ਹੈਜ ਫੰਡ ਮੈਨੇਜਰਾਂ ਆਦਿ ਨੂੰ ਬਾਇਡਨ ਪ੍ਰਸ਼ਾਸਤ ਪ੍ਰਸਤਾਵਾਂ ਤਹਿਤ ਵਧੇਰੇ ਭੁਗਤਾਨ ਕਰਨਾ ਪੈ ਸਕਦਾ ਹੈ।"
ਇਹ ਵੀ ਪੜ੍ਹੋ-
ਉਲੇਖਿਤ ਅਰਬਪਤੀਆਂ ਵਿੱਚੋਂ ਇੱਕ ਪਰਉਪਕਾਰੀ ਜੌਰਜ ਸੋਰੋਸ 'ਤੇ ਵੀ ਕਥਿਤ ਤੌਰ 'ਤੇ ਘੱਟ ਟੈਕਸ ਭਰਨ ਦਾ ਇਲਜ਼ਾਮ ਲੱਗਾ ਹੈ।
ਬੀਬੀਸੀ ਵੱਲੋਂ ਪ੍ਰਤੀਕਿਰਿਆ ਲੈਣ ਲਈ ਜਦੋਂ ਇਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਦਫ਼ਤਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਪ੍ਰੋਪਬਲਿਕਾ ਨੂੰ ਦਿੱਤੇ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਸੀ ਨਿਵੇਸ਼ ਵਿੱਚ ਨੁਕਸਾਨ ਕਾਰਨ ਸੋਰੋਸ 'ਤੇ ਪਿਛਲੇ ਕੁਝ ਸਾਲਾਂ ਤੋਂ ਕੋਈ ਟੈਕਸ ਨਹੀਂ ਲੱਗਾ।
ਬਿਆਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਲੰਬੇ ਸਮੇਂ ਤੱਕ ਸਭ ਤੋਂ ਅਮੀਰ ਲੋਕਾਂ 'ਤੇ ਵੱਧ ਟੈਕਸ ਦਾ ਸਮਰਥਨ ਕੀਤਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
'ਗ਼ੈਰ-ਕਾਨੂੰਨੀ'
ਅਮਰੀਕਾ 'ਚ ਰਿਪੋਰਟਾਂ ਮੁਤਾਬਕ, ਨਿਊ ਯਾਰਕ ਦੇ ਸਾਬਕਾ ਮੇਅਰ ਮਾਈਕਲ ਬਲੂਮਬਰਗ, ਜਿਨ੍ਹਾਂ ਦੇ ਟੈਕਸ ਦੀ ਜਾਣਕਾਰੀ ਦਸਤਾਵੇਜ਼ਾਂ ਵਿੱਚ ਸ਼ਾਮਿਲ ਸੀ, ਉਨ੍ਹਾਂ ਦਾ ਕਹਿਣਾ ਹੈ ਕਿ ਖੁਲਾਸੇ ਨੇ ਗੁਪਤ ਚਿੰਤਾਵਾਂ ਨੂੰ ਉਜਾਗਰ ਕੀਤਾ ਹੈ ਅਤੇ ਲੀਕ ਦੀ ਜਾਣਕਾਰੀ ਨੂੰ ਸਾਹਮਣੇ ਲੈ ਕੇ ਆਉਣ ਲਈ "ਕਾਨੂੰਨੀ ਸਾਧਨਾਂ" ਦੀ ਵਰਤੋਂ ਕਰਨਗੇ।
ਖੋਜੀ ਵੈਬਸਾਈਟ, ਪ੍ਰੋਪਬਲਿਕਾ ਨੇ ਇਸ ਬਾਰੇ ਕਈ ਲੇਖ ਲਿਖੇ ਹਨ ਕਿ ਕਿਵੇਂ ਅਮਰੀਕੀ ਆਂਤਰਿਕ ਮਾਲੀਆ ਸੇਵਾ ਵਿੱਚ ਕਟੌਤੀ ਨੇ ਅਮੀਰ ਅਤੇ ਵੱਡੀਆਂ ਕਾਰਪੋਰੇਸ਼ਨਾਂ 'ਤੇ ਟੈਕਸ ਦੇ ਨਿਯਮਾਂ ਨੂੰ ਲਾਗੂ ਕਰਨ ਦੀ ਉਸ ਦੀ ਸਮਰੱਥਾ 'ਤੇ ਪਾਬੰਦੀ ਲਗਾਈ ਹੈ।
ਸਮਾਚਾਰ ਸੰਗਠਨ ਨੇ ਕਿਹਾ ਹੈ ਕਿ ਉਸ ਨੇ ਲੇਖਾਂ ਦੇ ਜਵਾਬ ਵਿੱਚ ਲੀਕ ਹੋਏ ਦਸਤਾਵੇਜ਼ ਹਾਸਿਲ ਕੀਤੇ ਹਨ।
ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ, ਜੈਨ ਸਾਕੀ ਨੇ ਕਿਹਾ ਹੈ ਕਿ "ਗੁਪਤ ਸਰਕਾਰੀ ਜਾਣਕਾਰੀ ਦਾ ਕੋਈ ਵੀ ਅਣ-ਅਧਿਕਾਰਤ ਖੁਲਾਸਾ" ਗ਼ੈਰ-ਕਾਨੂੰਨੀ ਹੈ।
ਅਮਰੀਕੀ ਆਂਤਿਰ ਮਾਲੀਆ ਸੇਵਾ ਕਮਿਸ਼ਨਰ ਚਾਰਲਸ ਰੈਟਿਗ ਨੇ ਕਿਹਾ ਹੈ, "ਮੈਂ ਟੈਕਸ ਅਦਾ ਕਰਨ ਵਾਲਿਆਂ ਬਾਰੇ ਕੁਝ ਨਹੀਂ ਬੋਲ ਸਕਦਾ। ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਇਲਜ਼ਾਮਾਂ ਦੇ ਸਬੰਧ ਵਿੱਚ ਜਾਂਚ ਚੱਲ ਰਹੀ ਹੈ ਕਿ ਉਸ ਲੇਖ ਵਿੱਚ ਜਾਣਕਾਰੀ ਦਾ ਸਰੋਤ ਆਂਤਿਰਕ ਮਾਲੀਆ ਸੇਵਾ ਤੋਂ ਹਾਸਿਲ ਹੋਇਆ ਸੀ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












