ਹਰਿਆਣਾ ਵਿੱਚ ਹੋਏ ਆਸਿਫ਼ ਦੇ ਕਥਿਤ ਕਤਲ ਅਤੇ ਮਹਾਂਪੰਚਾਇਤ ਦੀ ਕੀ ਹੈ ਕਹਾਣੀ?

ਆਸਿਫ਼ ਖ਼ਾਨ

ਤਸਵੀਰ ਸਰੋਤ, Satsingh/bbc

ਤਸਵੀਰ ਕੈਪਸ਼ਨ, ਆਸਿਫ਼ ਖ਼ਾਨ ਨੂੰ ਅਗਵਾ ਕੀਤਾ ਗਿਆ ਅਤੇ ਫਿਰ ਉਸ ਦੀ ਲਾਸ਼ ਮਿਲੀ ਸੀ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

"ਆਸਿਫ਼ ਦਾ ਕਤਲ ਪਟਵਾਰੀ ਅਤੇ ਅਡਵਾਨੀ ਨੇ ਕੀਤਾ ਸੀ! ਭਰਾਵੋ ਸੁਣੋ...ਮੈਂ ਅਡਵਾਨੀ ਜੀ ਨੂੰ ਦਿੱਲੀ ਫ਼ੋਨ ਲਾਇਆ। ਮੈਂ ਕਿਹਾ ਅਡਵਾਨੀ ਜੀ ਬੁਢਾਪੇ ਵਿੱਚ ਕਤਲ ਕਰ ਰਹੇ ਹੋ..."

ਜਦੋਂ ਹਰਿਆਣਾ ਦੇ ਇੰਦਰੀ ਪਿੰਡ ਵਿੱਚ ਹੋ ਰਹੀ ਮਹਾਂਪੰਚਾਇਤ ਵਿੱਚ ਕਰਨੀ ਸੈਨਾ ਦੇ ਪ੍ਰਧਾਨ ਸੂਰਜ ਪਾਲ ਅੰਮੂ ਨੇ ਆਪਣਾ ਇਹ ਭਾਸ਼ਣ ਸ਼ੁਰੂ ਕੀਤਾ ਤਾਂ ਪਹਿਲਾਂ ਲੋਕ ਹੱਸੇ।

ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤੇ ਗਏ ਇਸ ਵੀਡੀਓ ਵਿੱਚ ਸੂਰਜ ਪਾਲ ਇੱਕ ਦਮ ਹਮਲਾਵਰ ਹੋ ਗਏ।

ਭਾਸ਼ਣ ਵਿੱਚ ਉਹ ਅੱਗੇ ਕਹਿੰਦੇ, "ਨਾ ਪਟਵਾਰੀ ਨੇ ਕਤਲ ਕੀਤਾ ਹੈ ਤੇ ਨਾ ਅਡਵਾਨੀ ਨੇ। ਜੇ ਉਹ ਮਾਰਿਆ ਗਿਆ ਸੀ, ਤਾਂ ਇਹ ਉਸ ਦੇ ਕਰਮਾਂ ਕਰ ਕੇ ਹੋਇਆ ਸੀ। ਇਹ ਕਹਿਣ ਦੀ ਹਿੰਮਤ ਕਰੋ ਤੁਸੀਂ ਲੋਕ ਅਤੇ ਕਹੋ ਕਿ ਅਸੀਂ ਦੋਸ਼ੀ ਨਹੀਂ ਹਾਂ, ਸਾਡੇ ਬੱਚੇ ਦੋਸ਼ੀ ਨਹੀਂ ਹਨ। ਸਾਡੀਆਂ ਧੀਆਂ-ਭੈਣਾਂ ਦੀਆਂ ਨੰਗੀਆਂ ਤਸਵੀਰਾਂ ਬਣਾਉਂਦੇ ਹਨ, ਅਸੀਂ ਉਨ੍ਹਾਂ ਦਾ ਕਤਲ ਵੀ ਨਾ ਕਰੀਏ...?"

ਇਹ ਵੀ ਪੜ੍ਹੋ:

ਕੁਝ ਮੁਸਲਿਮ ਸੰਗਠਨਾਂ ਦਾ ਇਲਜ਼ਾਮ ਹੈ ਕਿ 30 ਮਈ ਨੂੰ ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿੱਚ ਹੋਈ ਇਸ ਮਹਾਂਪੰਚਾਇਤ ਵਿੱਚ ਅਜਿਹੇ ਬਹੁਤ ਸਾਰੇ ਨੇਤਾਵਾਂ ਨੇ ਇਸ ਤਰ੍ਹਾਂ ਦੇ ਭੜਕਾਊ ਭਾਸ਼ਣ ਦਿੱਤੇ ਸਨ ਜਿਸ ਦੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ, ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਜਦੋਂ ਅਸੀਂ ਸੂਰਜ ਪਾਲ ਅੰਮੂ ਨੂੰ ਉਨ੍ਹਾਂ ਦੇ ਭਾਸ਼ਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਸਾਨੂੰ ਸਵੈ-ਰੱਖਿਆ ਵਿੱਚ ਕੀ ਕਰਨਾ ਚਾਹੀਦਾ ਹੈ? ਜੇ ਮੈਂ ਕਹਾਂ ਕਿ ਉਹ ਮੇਰੀ ਭੈਣ ਦੀਆਂ ਗੰਦੀਆਂ ਫ਼ਿਲਮਾਂ ਬਣਾਏਗਾ, ਤਾਂ ਸਾਨੂੰ ਆਪਣੇ ਬਚਾਅ ਵਿੱਚ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਨੂੰ ਅੰਬ ਦਾ ਅਚਾਰ ਦੇਵਾਂ?"

ਸੂਰਜ ਪਾਲ ਅੰਮੂ

ਤਸਵੀਰ ਸਰੋਤ, Fb/kunwar suraj pal amu

ਤਸਵੀਰ ਕੈਪਸ਼ਨ, ਇੰਦਰੀ ਪਿੰਡ ਵਿੱਚ ਹੋਈ ਮਹਾਂਪੰਚਾਇਤ ਵਿੱਚ ਕਰਨੀ ਸੈਨਾ ਦੇ ਪ੍ਰਧਾਨ ਸੂਰਜ ਪਾਲ ਅੰਮੂ

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਤਾਂ ਇਸ ਕਤਲ ਨੂੰ ਜਾਇਜ਼ ਠਹਿਰਾ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ, "ਜੇ ਕੋਈ ਮੇਰੀ ਭੈਣ ਨਾਲ ਛੇੜਛਾੜ ਕਰਦਾ ਹੈ ਤਾਂ ਮੈਂ ਉਨ੍ਹਾਂ ਨੂੰ ਦਿਖਾਵਾਂਗਾ ਕਿ ਮੈਂ ਉਸ ਦਾ ਕੀ ਕਰਾਂਗਾ।"

''ਜੇ ਤੁਸੀਂ ਪੱਤਰਕਾਰ ਹੋ, ਕੋਈ ਤੁਹਾਡੀ ਭੈਣ ਨੂੰ ਛੇੜਦਾ ਹੈ, ਤਾਂ ਤੁਸੀਂ ਕੀ ਕਹੋਗੇ ਕਿ ਛੇੜ ਲਓ, ਮੈਂ ਪੁਲਿਸ ਕੋਲ ਜਾ ਕੇ ਆਉਂਦਾ ਹਾਂ। ਨਿਕਿਤਾ ਨੂੰ ਜਨਤਕ ਤੌਰ 'ਤੇ ਗੋਲੀਆਂ ਨਾਲ ਮਾਰਿਆ ਗਿਆ ਸੀ ਅਤੇ ਸਾਨੂੰ ਵਿਰੋਧ ਵੀ ਨਹੀਂ ਕਰਨਾ ਚਾਹੀਦਾ?"

21 ਸਾਲ ਦੀ ਨਿਕਿਤਾ ਤੋਮਰ ਨੂੰ ਪਿਛਲੇ ਸਾਲ 26 ਅਕਤੂਬਰ ਨੂੰ ਹਰਿਆਣਾ ਦੇ ਫ਼ਰੀਦਾਬਾਦ ਜ਼ਿਲ੍ਹੇ ਦੇ ਬੱਲਭਗੜ੍ਹ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਫ਼ਰੀਦਾਬਾਦ ਦੀ ਅਦਾਲਤ ਨੇ ਮਾਰਚ ਵਿੱਚ ਨਿਕਿਤਾ ਤੋਮਰ ਕਤਲ ਕੇਸ ਵਿੱਚ ਦੋ ਮੁੱਖ ਮੁਲਜ਼ਮਾਂ- ਤੌਸੀਫ ਅਤੇ ਉਸ ਦੇ ਸਾਥੀ ਰੇਹਾਨ ਨੂੰ ਦੋਸ਼ੀ ਠਹਿਰਾਇਆ ਸੀ।

ਵੈਸੇ, ਇਹ ਮਹਾਂਪੰਚਾਇਤ ਆਸਿਫ਼ ਖ਼ਾਨ ਦੇ ਕਥਿਤ ਕਤਲ ਤੋਂ ਕੁਝ ਦਿਨਾਂ ਬਾਅਦ ਹੋਈ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮਹਾਂਪੰਚਾਇਤ ਕਿਸ ਨੇ ਕਰਵਾਈ

16 ਮਈ ਨੂੰ 25 ਸਾਲ ਦੇ ਜਿੰਮ ਟਰੇਨਰ ਆਸਿਫ਼ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਪਿੰਡ ਖੇੜਾ ਖਲੀਲਪੁਰ ਦੇ ਵਸਨੀਕ ਆਸਿਫ਼ ਖ਼ਾਨ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਸੀ ਕਿ ਭੀੜ ਨੇ ਆਸਿਫ਼ ਨੂੰ ਡੰਡਿਆਂ ਅਤੇ ਪੱਥਰਾਂ ਨਾਲ ਕੁੱਟਿਆ ਅਤੇ ਮਾਰ ਦਿੱਤਾ।

ਇਸ ਘਟਨਾ ਨਾਲ ਇਲਾਕੇ 'ਚ ਤਣਾਅ ਫੈਲ ਗਿਆ ਅਤੇ ਸਥਾਨਕ ਲੋਕਾਂ ਨੇ ਹਮਲਾਵਰਾਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਸੜਕ ਜਾਮ ਕਰ ਦਿੱਤੀ।

ਬਾਅਦ ਵਿੱਚ, ਜਦੋਂ ਪੁਲਿਸ ਨੇ ਵਿਰੋਧ ਕਰ ਰਹੇ ਸਥਾਨਕ ਲੋਕਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਥਿਤ ਤੌਰ 'ਤੇ ਪੁਲਿਸ ਕਰਮਚਾਰੀਆਂ' 'ਤੇ ਪੱਥਰਬਾਜ਼ੀ ਕੀਤੀ।

ਇੰਦਰੀ ਪਿੰਡ ਦੇ ਸਰਪੰਚ ਕਮਲ ਸਿੰਘ ਇਸ ਮਹਾਂਪੰਚਾਇਤ ਦੇ ਪ੍ਰਬੰਧਕਾਂ ਵਿੱਚੋਂ ਇੱਕ ਸਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਵਿਰੋਧ ਪ੍ਰਦਰਸ਼ਨ ਅਤੇ ਸੜਕ ਜਾਮ ਤੋਂ ਬਾਅਦ, ਹਿੰਦੂ ਬੁੱਧੀਜੀਵੀਆਂ ਨੇ ਆਪਣੀ ਏਕਤਾ ਦਿਖਾਉਣ ਲਈ ਮਹਾਂਪੰਚਾਇਤ ਬੁਲਾਉਣ ਦਾ ਫ਼ੈਸਲਾ ਕੀਤਾ।

ਉਹ ਕਹਿੰਦੇ ਹਨ, "ਇਸ ਵਿੱਚ ਇੱਕੋ ਮਸਲਾ ਸੀ: ਆਸਿਫ਼ ਮਾਮਲੇ ਵਿਚ ਦੋਸ਼ੀਆਂ ਨੂੰ ਫੜੋ ਅਤੇ ਬੇਕਸੂਰ ਨੂੰ ਰਿਹਾ ਕਰੋ। ਕਿਸੇ ਹੋਰ ਮੁੱਦੇ 'ਤੇ ਵਿਚਾਰ ਵਟਾਂਦਰੇ ਨਹੀਂ ਹੋਏ।"

ਭੜਕਾਊ ਭਾਸ਼ਣਾਂ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਲੋਕਾਂ ਦੇ ਆਪਣੇ ਵਿਚਾਰ ਹਨ, ਪਰ ਜਦੋਂ ਉਨ੍ਹਾਂ ਨੇ ਅਜਿਹੀਆਂ ਗੱਲਾਂ ਕਹੀਆਂ ਤਾਂ ਉਨ੍ਹਾਂ ਨੂੰ ਰੋਕਿਆ ਗਿਆ।

ਉਹ ਕਹਿੰਦੇ ਹਨ, ''15,000 ਲੋਕ ਪਹੁੰਚੇ ਸਨ। ਸਾਰੇ ਹਿੰਦੂ ਭਰਾ ਸਨ ਅਤੇ ਇਸ ਵਿੱਚ ਹਰ ਭਾਈਚਾਰੇ ਦੇ ਲੋਕ ਸਨ। ਕਿਉਂਕਿ ਇਹ ਮਹਾਂਪੰਚਾਇਤ ਮੇਰੇ ਪਿੰਡ ਵਿੱਚ ਹੋਈ ਸੀ, ਹਰ ਇੱਕ ਦੇ ਪਾਣੀ ਅਤੇ ਪਾਰਕਿੰਗ ਦਾ ਪ੍ਰਬੰਧ ਕਰਨਾ ਮੇਰਾ ਕੰਮ ਸੀ।''

ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਇੱਕ ਮੰਚ 'ਤੇ

ਇਸ ਮਹਾਂ ਪੰਚਾਇਤ ਵਿੱਚ ਹਰਿਆਣੇ ਦੇ ਕਈ ਜ਼ਿਲ੍ਹਿਆਂ ਦੇ ਲੋਕ ਸਨ, ਲੋਕ ਕੁਝ ਹੋਰ ਸੂਬਿਆਂ ਜਿਵੇਂ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਵੀ ਪਹੁੰਚੇ ਸਨ।

ਖ਼ਾਸ ਗੱਲ ਇਹ ਸੀ ਕਿ ਵੱਖ-ਵੱਖ ਪਾਰਟੀਆਂ ਦੇ ਲੋਕ ਇਸ ਮੀਟਿੰਗ ਵਿੱਚ ਪਹੁੰਚੇ ਸਨ। ਕਾਂਗਰਸ, ਜਨਨਾਇਕ ਜਨਤਾ ਪਾਰਟੀ, ਇਨੈਲੋ ਆਦਿ ਸ਼ਾਮਲ ਸਨ। ਪਰ ਜ਼ਿਆਦਾਤਰ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਦੱਸੇ ਜਾਂਦੇ ਹਨ।

ਇਹ ਪਹਿਲੀ ਵਾਰ ਸੀ ਕਿ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਤੋਂ ਲੈ ਕੇ, ਸ਼ਾਇਦ ਇੰਨੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਇੱਕ ਮੰਚ' ਤੇ ਵੇਖੀਆਂ ਗਈਆਂ।

ਸੋਹਣਾ

ਤਸਵੀਰ ਸਰੋਤ, Satsingh/bbc

ਤਸਵੀਰ ਕੈਪਸ਼ਨ, ਆਸਿਫ਼ ਦੇ ਪਰਿਵਾਰਕ ਮੈਂਬਰਾਂ ਸਣੇ ਸਥਾਨਕ ਵਾਸੀਆਂ ਨੇ ਸੋਹਣਾ ਰੋਡ ਉੱਤੇ ਜਾਮ ਵੀ ਲਗਾਇਆ ਸੀ

ਜਨਨਾਇਕ ਜਨਤਾ ਪਾਰਟੀ ਦੇ ਨੇਤਾ ਅਨੰਤ ਰਾਮ ਤੰਵਰ ਕਹਿੰਦੇ ਹਨ, "ਨਾ ਤਾਂ ਇੱਥੇ ਮਾਮਲਾ ਕਿਸਾਨਾਂ ਦਾ ਸੀ ਅਤੇ ਨਾ ਹੀ ਕੋਈ ਰਾਜਨੀਤੀ ਦਾ। ਇਹ ਸਾਰੇ ਲੋਕ ਇੱਕੋ ਮੁੱਦੇ 'ਤੇ ਇਕੱਠੇ ਹੋਏ ਸਨ।"

ਭੜਕਾਊ ਭਾਸ਼ਣ ਦੇਣ 'ਤੇ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵਿਚ ਆਪਸੀ ਫੁੱਟ ਹੈ।

"ਬਹੁਤ ਸਾਰੇ ਲੋਕ ਕਈ ਸਾਰੀਆਂ ਕਹਾਣੀਆਂ ਸੁਣਾਉਂਦੇ ਹਨ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਜੇ ਅਸੀਂ ਉਨ੍ਹਾਂ ਨੂੰ ਨਾ ਮਾਰਿਆ ਹੁੰਦਾ ਤਾਂ ਉਹ (ਆਸਿਫ਼) ਸਾਨੂੰ ਮਾਰ ਦਿੰਦਾ।"

ਉਹ ਕਹਿੰਦੇ ਹਨ, "ਮੁੱਖ ਮੁੱਦਾ ਇਹ ਸੀ ਕਿ ਆਸਿਫ਼ ਮਾਮਲੇ ਵਿੱਚ ਪਹਿਲਾਂ ਫੜੇ ਗਏ 9 ਲੋਕਾਂ ਵਿੱਚੋਂ ਪੰਜ ਜਾਇਜ਼ ਹਨ ਪਰ ਚਾਰ ਦੀ ਗ੍ਰਿਫ਼ਤਾਰੀ ਗ਼ੈਰਕਾਨੂੰਨੀ ਹੈ। ਸਾਰਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਫੜੋ ਜੋ ਦੋਸ਼ੀ ਹਨ ਅਤੇ ਨਿਰਦੋਸ਼ਾਂ ਨੂੰ ਰਿਹਾ ਕਰੋ। ਅਸੀਂ ਜ਼ਿਲ੍ਹਾ SSP ਨਾਲ ਗੱਲ ਕੀਤੀ ਹੈ ਅਤੇ ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਬੇਕਸੂਰ ਲੋਕਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ।"

ਮੁਸਲਿਮ ਭਾਈਚਾਰੇ ਦੇ ਇਲਜ਼ਾਮ

ਹਾਲਾਂਕਿ ਮੁਸਲਿਮ ਰਕਸ਼ਾ ਦਲ ਹਰਿਆਣਾ ਦੇ ਪ੍ਰਧਾਨ ਤੌਸੀਫ ਅਹਿਮਦ, ਜਿਨ੍ਹਾਂ ਨੇ ਇਸ ਮਹਾਂਪੰਚਾਇਤ ਵਿੱਚ ਭੜਕਾਊ ਭਾਸ਼ਣ ਦੇਣ ਵਾਲਿਆਂ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਉਹ ਇਸ ਦਲੀਲ ਨਾਲ ਸਹਿਮਤ ਨਹੀਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਇਹ ਪੰਚਾਇਤ ਦੋਸ਼ੀਆਂ ਦੇ ਹੱਕ ਵਿੱਚ ਕੀਤੀ ਹੈ। ਉਹ ਵੀ ਉਸ ਸਮੇਂ ਜਦੋਂ ਕੋਰੋਨਾ ਕਾਲ ਚੱਲ ਰਿਹਾ ਹੈ ਅਤੇ ਧਾਰਾ 144 ਲਾਗੂ ਕੀਤੀ ਗਈ ਹੈ।

ਇਲੀਆਸ ਮੁਹੰਮਦ

ਤਸਵੀਰ ਸਰੋਤ, Satsingh/bbc

ਤਸਵੀਰ ਕੈਪਸ਼ਨ, ਆਸਿਫ਼ ਦੇ ਪਿਤਾ ਇਲੀਆਸ ਮੁਹੰਮਦ (ਫ਼ੋਨ ਫੜੇ) ਦੀ ਸ਼ਿਕਾਇਤ ਉੱਤੇ 14 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ

ਉਹ ਕਹਿੰਦੇ ਹਨ, "ਉਸ ਨੇ ਮੁਸਲਿਮ ਸਮਾਜ ਬਾਰੇ ਬਹੁਤ ਗ਼ਲਤ ਗੱਲਾਂ ਕਹੀਆਂ ਹਨ ਅਤੇ ਇਹ ਵੀ ਕਿਹਾ ਹੈ ਕਿ ਆਸਿਫ਼ ਨੂੰ ਸਹੀ ਮਾਰਿਆ ਗਿਆ ਸੀ। ਇਹ ਦੋਸ਼ ਜੋ ਉਹ ਆਪਣੀ ਭੈਣ ਤੇ ਧੀਆਂ ਬਾਰੇ ਵੀਡੀਓ ਬਣਾਉਂਦਾ ਸੀ ਗ਼ਲਤ ਹੈ। ਜੇ ਉਹ ਅਜਿਹਾ ਕਰਦਾ ਹੁੰਦਾ ਤਾਂ ਕਿਸੇ ਨੇ ਜ਼ਰੂਰ ਕੇਸ ਦਰਜ ਕਰਾਉਣਾ ਸੀ।"

ਉਨ੍ਹਾਂ ਨੇ ਕਿਹਾ ਕਿ 1 ਜੂਨ ਨੂੰ ਪੁਲਿਸ ਨੂੰ ਕੀਤੀ ਗਈ ਸ਼ਿਕਾਇਤ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਹਾਲਾਂਕਿ ਉਨ੍ਹਾਂ ਕਿਹਾ ਕਿ ਆਸਿਫ਼ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਬਹੁਤੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਐੱਸਪੀ ਨਰਿੰਦਰ ਬਿਰਜਰਨੀਆ ਨੇ ਮੰਨਿਆ ਕਿ ਕੁਝ ਲੋਕਾਂ ਨੇ ਇਸ ਮਹਾਂਪੰਚਾਇਤ ਬਾਰੇ ਸ਼ਿਕਾਇਤ ਕੀਤੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਕੋਈ ਕੇਸ ਬਣਦਾ ਹੈ ਜਾਂ ਨਹੀਂ।

ਪਰ ਤੌਸੀਫ ਅਹਿਮਦ ਦਾ ਕਹਿਣਾ ਹੈ ਕਿ ਇਹ ਭਾਸ਼ਣ ਸਾਫ਼ ਤੌਰ 'ਤੇ ਦੰਗਿਆਂ ਨੂੰ ਭੜਕਾ ਰਹੇ ਹਨ, ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਹੋਰ ਲੋਕ ਵੀ ਇਸ ਤੋਂ ਪ੍ਰੇਰਿਤ ਹੋਣਗੇ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)